ੴ

ਸਿੱਖਬਾਣੀ · SikhBani

Ang 492

Sri Guru Granth Sahib · Raag Gujri · 3 shabads, 32 lines
Translations
Shabad Guru Amardas Ji Raag Gujri

ਗੂਜਰੀ ਮਹਲਾ ੩ ਤੀਜਾ ॥

goojaree mahalaa 3 teejaa |

Sant Singh KhalsaGoojaree, Third Mehl:
Manmohan SinghGujri 3rd Guru.
Manmohan Singh (Punjabi)ਗੂਜਰੀ ਤੀਜੀ ਪਾਤਿਸ਼ਾਹੀ।
SikhNet (Spanish)Guyeri, Mejl Guru Amar Das, Tercer Canal Divino.

ਏਕੋ ਨਾਮੁ ਨਿਧਾਨੁ ਪੰਡਿਤ; ਸੁਣਿ ਸਿਖੁ ਸਚੁ ਸੋਈ ॥

eko naam nidhaan panddit; sun sikh sach soee |

Sant Singh KhalsaThe One Name is the treasure, O Pandit. Listen to these True Teachings.
Manmohan SinghThe name alone is the treasure, O scholar Listen thou to such true instruction.
Manmohan Singh (Punjabi)ਕੇਵਲ ਨਾਮ ਹੀ ਖਜਾਨਾ ਹੈ, ਹੇ ਭਗਵਾਨ! ਤੂੰ ਐਸੀ ਸੱਚੀ ਸਿੱਖਿਆ ਨੂੰ ਸ੍ਰਵਣ ਕਰ।
Fareedkot Teekaਹੇ ਪੰਡਤ! ਜੋ ਏਕ ਨਾਮ ਰੂਪੀ (ਨਿਧਾਨੁ) ਖਜਾਨਾ ਹੈ, ਸੋਈ ਤੂੰ ਸੁਣ ਔਰ (ਸਿਖੁ) ਧਾਰ ਲੈ॥
Prof. Sahib Singhਹੇ ਪੰਡਿਤ! ਇਕ ਹਰਿ-ਨਾਮ ਹੀ (ਸਾਰੇ ਗੁਣਾਂ ਦਾ, ਸਾਰੇ ਪਦਾਰਥਾਂ ਦਾ) ਖ਼ਜ਼ਾਨਾ ਹੈ, ਇਸ ਹਰਿ-ਨਾਮ ਨੂੰ ਸੁਣਿਆ ਕਰ, ਇਸ ਹਰਿ-ਨਾਮ ਨੂੰ ਜਪਣ ਦੀ ਜਾਚ ਸਿੱਖ। ਹੇ ਪੰਡਿਤ! ਉਹ ਹਰੀ ਹੀ ਸਦਾ ਕਾਇਮ ਰਹਿਣ ਵਾਲਾ ਹੈ।

ਪਦ ਅਰਥ ਨਿਧਾਨੁ = ਖ਼ਜ਼ਾਨਾ। ਪੰਡਿਤ = ਹੇ ਪੰਡਿਤ! ਸਿਖੁ = (ਇਸ ਨਾਮ ਨੂੰ) ਸਮਝ। ਸਚੁ = ਸਦਾ-ਥਿਰ ਰਹਿਣ ਵਾਲਾ। ਸੋਈ = ਉਹ (ਪਰਮਾਤਮਾ) ਹੀ।

SikhNet (Spanish)Deja que el Nombre sea tu Tesoro; oh Pandit, escucha la Verdadera Instrucción.

ਦੂਜੈ ਭਾਇ. ਜੇਤਾ ਪੜਹਿ; ਪੜਤ ਗੁਣਤ. ਸਦਾ ਦੁਖੁ ਹੋਈ ॥੧॥

doojai bhaae. jetaa parreh; parrat gunat. sadaa dukh hoee |1|

Sant Singh KhalsaNo matter what you read in duality, reading and contemplating it, you shall only continue to suffer. ||1||
Manmohan SinghWhatever thou readest through duality by such reading and reflecting thou ever comest to grief.
Manmohan Singh (Punjabi)ਜਿੰਨਾ ਕੁਛ ਭੀ ਤੂੰ ਦਵੈਤ-ਭਾਵ ਦੇ ਰਾਹੀਂ ਵਾਚਦਾ ਹੈਂ, ਐਸੇ ਵਾਚਣ ਤੇ ਵਿਚਾਰਨ ਦੁਆਰਾ, ਤੈਨੂੰ ਹਮੇਸ਼ਾਂ ਕਸ਼ਟ ਹੁੰਦਾ ਹੈ।
Fareedkot Teekaਦੂਸਰੇ ਲਗ ਕਰ ਜਿਤਨਾ ਕੁਛੁ ਪਢੇਂਗਾ, ਤਿਸ ਕੋ ਪਢਤੇ (ਗੁਣਤ) ਵਿਚਾਰਤੇ ਤੁਝੇ ਨਿੱਤ ਹੀ ਦੁਖੁ ਹੋਇਗਾ॥੧॥
Prof. Sahib Singhਤੂੰ ਮਾਇਆ ਦੇ ਪਿਆਰ ਵਿਚ (ਫਸਿਆ ਰਹਿ ਕੇ) ਜਿਤਨਾ ਕੁਝ (ਜਿਤਨੇ ਭੀ ਧਾਰਮਿਕ ਪੁਸਤਕ) ਪੜ੍ਹਦਾ ਹੈਂ, ਉਹਨਾਂ ਨੂੰ ਪੜ੍ਹਦਿਆਂ ਤੇ ਵਿਚਾਰਦਿਆਂ ਤੈਨੂੰ ਸਦਾ ਦੁੱਖ ਹੀ ਲੱਗਾ ਰਹਿੰਦਾ ਹੈ ॥੧॥

ਪਦ ਅਰਥ ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਪੜਹਿ = ਤੂੰ ਪੜ੍ਹਦਾ ਹੈਂ ॥੧॥

SikhNet (Spanish)Cualquier cosa que uno aprende estando empapado en la dualidad produce angustia. (1)

ਹਰਿ ਚਰਣੀ ਤੂੰ ਲਾਗਿ ਰਹੁ; ਗੁਰ ਸਬਦਿ ਸੋਝੀ ਹੋਈ ॥

har charanee toon laag rahu; gur sabad sojhee hoee |

Sant Singh KhalsaSo grasp the Lord's lotus feet; through the Word of the Guru's Shabad, you shall come to understand.
Manmohan SinghCling thou to God's feet. Through Guru's hymns thou shalt obtain sound understanding.
Manmohan Singh (Punjabi)ਤੂੰ ਵਾਹਿਗੁਰੂ ਦੇ ਪੈਰਾਂ ਨੂੰ ਚਿਮੜਿਆ ਰਹੁ। ਗੁਰਾਂ ਦੀ ਬਾਣੀ ਰਾਹੀਂ ਤੈਨੂੰ ਯਥਾਰਥ ਸਮਝ ਆ ਜਾਊਗੀ।
Fareedkot Teekaਹੇ ਪੰਡਤ! ਤੂੰ ਹਰਿ ਕੇ ਚਰਨੋਂ ਮੇਂ ਲਗਾ ਰਹੁ, ਤਬ ਗੁਰ ਉਪਦੇਸ ਕਰ ਤੁਝੇ ਤੱਤੁ ਮਿਥ੍ਯਾ ਕੀ ਸੂਝ ਹੋਇਗੀ॥
Prof. Sahib Singhਹੇ ਪੰਡਿਤ! ਗੁਰੂ ਦੇ ਸ਼ਬਦ ਵਿਚ ਜੁੜ ਕੇ ਤੂੰ ਪਰਮਾਤਮਾ ਦੇ ਚਰਨਾਂ ਵਿਚ ਟਿਕਿਆ ਰਹੁ, ਤਾਂ ਤੈਨੂੰ (ਸੁਚੱਜੇ ਆਤਮਕ ਜੀਵਨ ਦੀ) ਸਮਝ ਪਵੇਗੀ।

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ।

SikhNet (Spanish)Toma los Pies del Señor y tu mente despertará a través del Bani de la Palabra del Guru.

ਹਰਿ ਰਸੁ ਰਸਨਾ ਚਾਖੁ ਤੂੰ; ਤਾਂ ਮਨੁ ਨਿਰਮਲੁ ਹੋਈ ॥੧॥ ਰਹਾਉ ॥

har ras rasanaa chaakh toon; taan man niramal hoee |1| rahaau |

Sant Singh KhalsaWith your tongue, taste the sublime elixir of the Lord, and your mind shall be rendered immaculately pure. ||1||Pause||
Manmohan SinghWith thy tongue taste thou the God's elixir, then shalt thy soul be rendered pure. Pause.
Manmohan Singh (Punjabi)ਆਪਣੀ ਜੀਭ੍ਹ ਨਾਲ ਤੂੰ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰ, ਤਦ ਤੇਰੀ ਆਤਮਾ ਪਵਿੱਤ੍ਰ ਥੀ ਵੰਞੇਗੀ। ਠਹਿਰਾਉ।
Fareedkot Teekaਹਰਿ ਕੇ ਸਿਮਰਨ ਰੂਪੀ ਰਸ ਕੋ ਰਸਨਾਂ ਕਰ ਕੇ ਤੂੰ (ਚਾਖੁ) ਪਾਨ ਕਰ, ਤਾਂ ਤੇਰਾ ਮਨੁ ਸੁਧ ਹੋਇਗਾ॥੧॥ ਰਹਾਉ ॥
Prof. Sahib Singhਹੇ ਪੰਡਿਤ! ਪਰਮਾਤਮਾ ਦੇ ਨਾਮ ਦਾ ਰਸ ਆਪਣੀ ਜੀਭ ਨਾਲ ਚੱਖਦਾ ਰਹੁ, ਤਾਂ ਤੇਰਾ ਮਨ ਪਵਿਤ੍ਰ ਹੋ ਜਾਇਗਾ ॥੧॥ ਰਹਾਉ ॥

ਪਦ ਅਰਥ ਰਸਨਾ = ਜੀਭ (ਨਾਲ)। ਨਿਰਮਲੁ = ਪਵਿਤ੍ਰ ॥੧॥ ਰਹਾਉ ॥

SikhNet (Spanish)Deja que tus labios prueben la Esencia del Señor, tu mente se volverá pura. (1‑Pausa)

ਸਤਿਗੁਰ ਮਿਲਿਐ. ਮਨੁ ਸੰਤੋਖੀਐ; ਤਾ ਫਿਰਿ ਤ੍ਰਿਸਨਾ ਭੂਖ. ਨ ਹੋਇ ॥

satigur miliai. man santokheeai; taa fir trisanaa bhookh. na hoe |

Sant Singh KhalsaMeeting the True Guru, the mind becomes content, and then, hunger and desire will not trouble you any longer.
Manmohan SinghBy meeting the True Guru the mind is satiated and then desire and hunger harass not the man any more.
Manmohan Singh (Punjabi)ਸੱਚੇ ਗੁਰਾਂ ਨੂੰ ਭੇਟਣ ਦੁਆਰਾ ਮਨ ਰੱਜ ਜਾਂਦਾ ਹੈ ਅਤੇ ਤਦ ਖਾਹਿਸ਼ ਤੇ ਖੁਦਿਆ, ਮੁੜ ਕੇ ਬੰਦੇ ਨੂੰ ਨਹੀਂ ਸਤਾਉਂਦੀਆਂ।
Fareedkot Teekaਸਤਗੁਰੋਂ ਸੇ ਮਿਲਨੇ ਕਰ ਮਨ ਕੋ ਸੰਤੋਖੁ ਹੋਤਾ ਹੈ, ਤਬ ਫਿਰ ਤ੍ਰਿਸ਼ਨਾ ਰੂਪ ਭੁੱਖ ਨਹੀਂ ਹੋਤੀ ਹੈ॥
Prof. Sahib Singhਹੇ ਪੰਡਿਤ! ਗੁਰੂ ਨੂੰ ਮਿਲਿਆਂ ਮਨ ਸੰਤੋਖ ਪ੍ਰਾਪਤ ਕਰ ਲੈਂਦਾ ਹੈ, ਫਿਰ ਮਨੁੱਖ ਨੂੰ ਮਾਇਆ ਦੀ ਤ੍ਰੇਹ, ਮਾਇਆ ਦੀ ਭੁੱਖ ਨਹੀਂ ਵਿਆਪਦੀ।

ਪਦ ਅਰਥ ਸੰਤੋਖੀਐ = ਸੰਤੋਖ ਹਾਸਲ ਕਰਦਾ ਹੈ।

SikhNet (Spanish)Conociendo al Verdadero Guru, la mente es contenida en sí misma y uno se deshace de su hambre y antojo.

ਨਾਮੁ ਨਿਧਾਨੁ ਪਾਇਆ; ਪਰ ਘਰਿ. ਜਾਇ ਨ ਕੋਇ ॥੨॥

naam nidhaan paaeaa; par ghar. jaae na koe |2|

Sant Singh KhalsaObtaining the treasure of the Naam, the Name of the Lord, one does not go knocking at other doors. ||2||
Manmohan SinghHaving received the Name treasure none knocks at another's door.
Manmohan Singh (Punjabi)ਨਾਮ ਦੇ ਖਜਾਨੇ ਨੂੰ ਪ੍ਰਾਪਤ ਕਰ ਕੇ, ਕੋਈ ਭੀ ਹੋਰਸ ਦੇ ਬੂਹੇ ਤੇ ਨਹੀਂ ਜਾਂਦਾ।
Fareedkot Teekaਹੇ ਪੰਡਤ! ਜਿਸ ਨੇ ਨਾਮ ਖਜਾਨਾਂ ਪਾਇਆ ਹੈ ਵਹੁ ਕੋਈ ਫਿਰ (ਪਰ ਘਰਿ), ਭਾਵ ਆਨ ਦੇਵੀ ਦੇਵਤੋਂ ਕੀ ਉਪਾਸਨਾ ਮੇਂ ਨਹੀਂ ਜਾਤਾ ਹੈ॥੨॥
Prof. Sahib Singh(ਜਿਸ ਮਨੁੱਖ ਨੂੰ ਗੁਰੂ ਪਾਸੋਂ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ ਉਹ (ਆਸਰੇ ਵਾਸਤੇ) ਕਿਸੇ ਹੋਰ ਘਰ ਵਿਚ ਨਹੀਂ ਜਾਂਦਾ (ਉਹ ਕਿਸੇ ਹੋਰ ਦੇਵੀ ਦੇਵਤੇ ਆਦਿਕ ਦਾ ਆਸਰਾ ਨਹੀਂ ਭਾਲਦਾ) ॥੨॥

ਪਦ ਅਰਥ ਪਰ ਘਰਿ = ਪਰਾਏ ਘਰ ਵਿਚ, ਕਿਸੇ ਹੋਰ ਆਸਰੇ ਦੀ ਭਾਲ ਵਿਚ ॥੨॥

SikhNet (Spanish)Y uno recibe el Tesoro del Nombre del Señor y no toca en la puerta de ningún otro. (2)

ਕਥਨੀ ਬਦਨੀ ਜੇ ਕਰੇ; ਮਨਮੁਖਿ. ਬੂਝ ਨ ਹੋਇ ॥

kathanee badanee je kare; manamukh. boojh na hoe |

Sant Singh KhalsaThe self-willed manmukh babbles on and on, but he does not understand.
Manmohan SinghEven though the perverse person talks and prattles, still he obtains not understanding.
Manmohan Singh (Punjabi)ਭਾਵਨੂੰ ਪ੍ਰਤੀਕੂਲ ਪੁਰਸ਼ ਗੱਲਾਂ ਤੇ ਬਕੜਬਾ ਕਰਦਾ ਹੈ, ਤਾਂ ਵੀ ਉਸ ਨੂੰ ਸਮਝ ਪ੍ਰਾਪਤ ਨਹੀਂ ਹੁੰਦੀ।
Fareedkot Teeka(ਕਥਨੀ) ਕਥਾ (ਬਦਨੀ) ਕਵਿਤਾ ਜੇ ਕਰ ਭੀ ਲੇਇ, ਪਰੰਤੂ ਮਨਮੁਖਤਾ ਸੇ ਪਰਮੇਸ੍ਵਰ ਕੀ ਸਮਝ ਨਹੀਂ ਪੜਤੀ॥
Prof. Sahib Singhਪਰ ਜੇ ਕੋਈ ਮਨੁੱਖ ਨਿਰੀਆਂ ਮੂੰਹ ਦੀਆਂ ਗੱਲਾਂ ਹੀ ਕਰਦਾ ਰਹੇ, ਤੇ ਉਂਞ ਆਪਣੇ ਹੀ ਮਨ ਦੇ ਪਿੱਛੇ ਤੁਰਦਾ ਰਹੇ ਉਸ ਨੂੰ ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ।

ਪਦ ਅਰਥ ਬਦਨੀ = ਮੂੰਹ ਨਾਲ {ਵਦਨ = ਮੂੰਹ}। ਕਥਨੀ ਬਦਨੀ = ਮੂੰਹ ਨਾਲ ਹੀ ਕੀਤੀਆਂ ਗੱਲਾਂ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ।

SikhNet (Spanish)Los Arrogantes Manmukjs repiten y discuten, pero no conocen la Realidad.

ਗੁਰਮਤੀ ਘਟਿ ਚਾਨਣਾ; ਹਰਿ ਨਾਮੁ ਪਾਵੈ ਸੋਇ ॥੩॥

guramatee ghatt chaananaa; har naam paavai soe |3|

Sant Singh KhalsaOne whose heart is illumined, by Guru's Teachings, obtains the Name of the Lord. ||3||
Manmohan SinghBy Guru's instruction whose mind is illumined he alone receives the Lord's Name.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਜਿਸ ਦਾ ਹਿਰਦਾ ਪ੍ਰਕਾਸ਼ਵਾਨ ਹੋ ਜਾਂਦਾ ਹੈ, ਕੇਵਲ ਉਹ ਹੀ ਪ੍ਰਭੂ ਦੇ ਨਾਮ ਨੂੰ ਪਰਾਪਤ ਹੁੰਦਾ ਹੈ।
Fareedkot Teekaਜੋ (ਗੁਰਮਤੀ) ਗੁਰੋਂ ਕੀ ਮਤਿ ਧਾਰਨ ਕਰਨੇ ਹਾਰੇ ਹੂਏ ਹੈਂ ਤਿਨ ਕੇ ਅੰਤਸਕਰਣ ਮੇਂ ਚਾਂਦਨਾਂ, ਭਾਵ ਬਿਬੇਕ ਹੂਆ ਹੈ ਅਰ ਸੋਈ ਹਰਿ ਨਾਮ ਕੋ ਪਾਵਤੇ ਹੈਂ॥੩॥
Prof. Sahib Singhਹੇ ਪੰਡਿਤ! ਗੁਰੂ ਦੀ ਮਤਿ ਤੇ ਤੁਰਿਆਂ ਹੀ ਹਿਰਦੇ ਵਿਚ (ਸੁਚੱਜੇ ਜੀਵਨ ਦਾ) ਚਾਨਣ ਪੈਦਾ ਹੁੰਦਾ ਹੈ, ਗੁਰਮਤਿ ਲੈਣ ਵਾਲਾ ਮਨੁੱਖ ਪਰਮਾਤਮਾ ਦਾ ਨਾਮ ਹਾਸਲ ਕਰ ਲੈਂਦਾ ਹੈ ॥੩॥

ਪਦ ਅਰਥ ਘਟਿ = ਹਿਰਦੇ ਵਿਚ ॥੩॥

SikhNet (Spanish)A través del Bani de la Palabra del Guru, su mente es iluminada y reciben el Nombre del Señor. (3)

ਸੁਣਿ ਸਾਸਤ੍ਰ. ਤੂੰ ਨ ਬੁਝਹੀ; ਤਾ. ਫਿਰਹਿ ਬਾਰੋ ਬਾਰ ॥

sun saasatr. toon na bujhahee; taa. fireh baaro baar |

Sant Singh KhalsaYou may listen to the Shaastras, but you do not understand, and so you wander from door to door.
Manmohan SinghThou hearest Shashtras but realisest not, God, wherefore thou wanderest from door to door.
Manmohan Singh (Punjabi)ਤੂੰ ਸ਼ਾਸਤ੍ਰ ਸੁਣਦਾ ਹੈ, ਪਰ ਵਾਹਿਗੁਰੂ ਨੂੰ ਅਨੁਭਵ ਨਹੀਂ ਕਰਦਾ। ਇਸ ਲਈ ਤੂੰ ਦਰ ਦਰ ਟੱਕਰਾਂ ਮਾਰਦਾ ਫਿਰਦਾ ਹੈ।
Fareedkot Teekaਤੂੰ ਸ਼ਾਸਤ੍ਰੋਂ ਕੋ ਸੁਨ ਕੇ ਅਪਨੇ ਸਰੂਪ ਕੋ ਸਮਝਤਾ ਨਹੀਂ, ਤਬੀ (ਬਾਰੋ ਬਾਰ) ਵਾਰੰਵਾਰ ਵਾ ਦੁਆਰੇ ਦੁਆਰੇ ਫਿਰਤਾ ਹੈਂ॥
Prof. Sahib Singhਹੇ ਪੰਡਿਤ! ਸ਼ਾਸਤ੍ਰਾਂ ਨੂੰ ਸੁਣ ਸੁਣ ਕੇ ਭੀ ਤੂੰ (ਆਤਮਕ ਜੀਵਨ ਨੂੰ) ਨਹੀਂ ਸਮਝਦਾ, ਤਾਹੀਏਂ ਤੂੰ ਮੁੜ ਮੁੜ ਭਟਕਦਾ ਫਿਰਦਾ ਹੈਂ।

ਪਦ ਅਰਥ ਸੁਣਿ = ਸੁਣ ਕੇ। ਨ ਬੁਝਈ = ਨ ਬੁਝਹਿ, ਤੂੰ ਨਹੀਂ ਸਮਝਦਾ। ਬਾਰੋ ਬਾਰ = ਮੁੜ ਮੁੜ। ਆਪੁ = ਆਪਣੇ ਆਪ ਨੂੰ।

SikhNet (Spanish)El que escucha los Shastras, pero no conoce al Señor, vaga incesantemente,

ਸੋ ਮੂਰਖੁ. ਜੋ ਆਪੁ, ਨ ਪਛਾਣਈ; ਸਚਿ. ਨ ਧਰੇ ਪਿਆਰੁ ॥੪॥

so moorakh. jo aap, na pachhaanee; sach. na dhare piaar |4|

Sant Singh KhalsaHe is a fool, who does not understand his own self, and who does not enshrine love for the True Lord. ||4||
Manmohan SinghHe who understands not his ownself and cherishes not love for the True Lord is a fool.
Manmohan Singh (Punjabi)ਜਿਹੜਾ ਆਪਣੇ ਆਪ ਨੂੰ ਨਹੀਂ ਸਮਝਦਾ ਅਤੇ ਸੱਚੇ ਸੁਆਮੀ ਨਾਲ ਪ੍ਰੀਤ ਨਹੀਂ ਕਰਦਾ, ਉਹ ਬੇਵਕੂਫ ਹੈ।
Fareedkot Teekaਜਿਸ ਨੇ ਅਪਨੇ ਸਰੂਪ ਕੋ ਨਹੀਂ ਪਛਾਨਾ ਔਰ ਸਤ ਮੇਂ ਪ੍ਰੇਮ ਨਹੀਂ ਧਾਰਨ ਕੀਆ, ਸੋ ਚਾਹੇ ਪੰਡਤ ਹੋ ਪਰੰਤੂ ਮੂਰਖ ਹੈ॥੪॥
Prof. Sahib Singhਹੇ ਪੰਡਿਤ! ਜੇਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਨਹੀਂ ਪੜਤਾਲਦਾ ਉਹ (ਸਿਮ੍ਰਿਤੀਆਂ ਸ਼ਾਸਤ੍ਰ ਪੜ੍ਹ ਕੇ ਭੀ) ਮੂਰਖ (ਹੀ) ਹੈ। ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ (ਕਦੇ ਪਿਆਰ ਨਹੀਂ ਪਾ ਸਕਦਾ ॥੪॥

ਪਦ ਅਰਥ ਪਛਾਣਈ = ਪਛਾਣਏ, ਪਛਾਣਦਾ। ਸਚਿ = ਸਦਾ-ਥਿਰ ਪ੍ਰਭੂ ਵਿਚ ॥੪॥

SikhNet (Spanish)pues aquél ignorante no se conoce a sí mismo y tampoco ama la Verdad. (4)

ਸਚੈ ਜਗਤੁ ਡਹਕਾਇਆ; ਕਹਣਾ ਕਛੂ ਨ ਜਾਇ ॥

sachai jagat ddahakaaeaa; kahanaa kachhoo na jaae |

Sant Singh KhalsaThe True Lord has fooled the world - no one has any say in this at all.
Manmohan SinghThe True Lord has hook-winked the world and the man has no say therein.
Manmohan Singh (Punjabi)ਸੱਚੇ ਸਾਹਿਬ ਨੇ ਜਹਾਨ ਨੂੰ ਗੁੰਮਰਾਹ ਕੀਤਾ ਹੋਇਆ ਹੈ। ਆਦਮੀ ਦੀ ਇਸ ਵਿੱਚ ਕੁਝ ਆਖਣ ਦੀ ਮਜਾਲ ਨਹੀਂ।
Fareedkot Teekaਸਚੇ ਪਰਮੇਸ੍ਵਰ ਨੇ ਸੰਸਾਰ ਕੋ (ਡਹਕਾਇਆ) ਭਰਮਾਇਆ ਹੈ, ਕੁਛ ਕਹਾ ਨਹੀਂ ਜਾਤਾ॥
Prof. Sahib Singh(ਪਰ, ਹੇ ਪੰਡਿਤ! ਪਰਮਾਤਮਾ ਦੀ ਰਜ਼ਾ ਬਾਰੇ) ਕੁਝ ਕਿਹਾ ਨਹੀਂ ਜਾ ਸਕਦਾ, ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੇ ਆਪ ਹੀ ਜਗਤ ਨੂੰ ਮਾਇਆ ਦੀ ਭਟਕਣਾ ਵਿਚ ਪਾਇਆ ਹੋਇਆ ਹੈ।

ਪਦ ਅਰਥ ਡਹਕਾਇਆ = ਭਟਕਣਾ ਵਿਚ ਪਾਇਆ। ਤਿਸੁ ਭਾਵੈ = ਉਸ ਪ੍ਰਭੂ ਨੂੰ ਭਾਉਂਦਾ ਹੈ।

SikhNet (Spanish)El Señor Mismo ha arrojado al mundo dentro de la duda, y así, ¿qué puede uno decir?

ਨਾਨਕ. ਜੋ ਤਿਸੁ ਭਾਵੈ ਸੋ ਕਰੇ; ਜਿਉ ਤਿਸ ਕੀ ਰਜਾਇ ॥੫॥੭॥੯॥

naanak. jo tis bhaavai so kare; jiau tis kee rajaae |5|7|9|

Sant Singh KhalsaO Nanak, He does whatever He pleases, according to His Will. ||5||7||9||
Manmohan SinghNanak, whatever pleases Him, that the Lord does according to His sweet will.
Manmohan Singh (Punjabi)ਨਾਨਕ, ਜਿਹੜਾ ਕੁਝ ਉਸ (ਵਾਹਿਗੁਰੂ) ਨੂੰ ਚੰਗਾ ਲੱਗਦਾ ਹੈ, ਆਪਣੇ ਮਿੱਠੇ ਭਾਣੇ ਅਨੁਸਾਰ ਸਾਹਿਬ ਉਹੀ ਕੁਝ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪੰਡਤ! ਜੋ ਤਿਸ ਅਕਾਲ ਪੁਰਖ ਕੋ ਭਾਵਤਾ ਹੈ, ਸੋ ਅਬ ਕਰਤਾ ਹੈ, ਅਰ ਜਿਸ ਤਰਾਂ ਤਿਸ ਕੀ ਰਜਾਇ ਹੋਵੇਗੀ ਸੋ ਆਗੇ ਕਰੇਗਾ॥੫॥੭॥੯॥☬ਜਬ ਸ੍ਰੀ ਗੁਰੂ ਰਾਮਦਾਸ ਜੀ ਕਾ ਬੀਬੀ ਭਾਨੀ ਜੀ ਸੇ ਵਿਵਾਹ ਹੂਆ, ਤਬ ਅਪਨੀ ਕੁਲ ਕੀ ਰੀਤੀ ਕੇ ਅਨਸਾਰ ਸ੍ਰੀ ਗੁਰੂ ਅਮਰ ਦੇਵ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਸੇ ਕਹਾ ਕਿ ਹਮਾਰੇ ਭਲ੍ਯੋਂ ਕੀ ਰਾਹ ਰੀਤੀ ਹੈ, ਜੋ ਵਿਦਾਉਗੀ ਸਮੇਂ ਜਵਾਈ ਮਾਂਗਤਾ ਹੈ, ਸੋ ਦੀਆ ਜਾਤਾ ਹੈ। ਤਾਂ ਤੇ ਤੁਮ ਭੀ ਜੋ ਇਛਾ ਹੋਵੇ ਸੋ ਮਾਂਗੋ। ਤਿਸ ਪਰ ਸ੍ਰੀ ਗੁਰੂ ਰਾਮਦਾਸ ਜੀ ਉਤਰ ਰੂਪ ਸਬਦ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਉਹੀ ਕੁਝ ਕਰਦਾ ਹੈ। ਜਿਵੇਂ ਪਰਮਾਤਮਾ ਦੀ ਰਜ਼ਾ ਹੈ (ਤਿਵੇਂ ਜਗਤ ਰੁੱਝਾ ਪਿਆ ਹੈ) ॥੫॥੭॥੯॥

ਪਦ ਅਰਥ ਤਿਸ ਕੀ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ} ॥੫॥੭॥੯॥

SikhNet (Spanish)Dice Nanak, Él solamente hace como es Su Voluntad, y Él desea sólo lo que Él desea realizar. (5‑7‑9)

Open this shabad →

Shabad Guru Ramdas Ji Raag Gujri

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਰਾਗੁ ਗੂਜਰੀ ਮਹਲਾ ੪ ਚਉਪਦੇ ਘਰੁ ੧ ॥

raag goojaree mahalaa 4 chaupade ghar 1 |

Sant Singh KhalsaRaag Goojaree, Fourth Mehl, Chau-Padhay, First House:
Manmohan SinghGujri Measure 4th Guru. Chaupade.
Manmohan Singh (Punjabi)ਰਾਗੁ ਗੂਜਰੀ ਚੌਥੀ ਪਾਤਿਸ਼ਾਹੀ। ਚਉਪਦੇ।
Prof. Sahib Singhਰਾਗ ਗੂਜਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Guyeri, Mejl Guru Ram Das, Cuarto Canal Divino, Chau-Padas.

ਹਰਿ ਕੇ ਜਨ ਸਤਿਗੁਰ ਸਤ ਪੁਰਖਾ; ਹਉ. ਬਿਨਉ ਕਰਉ ਗੁਰ ਪਾਸਿ ॥

har ke jan satigur sat purakhaa; hau. binau krau gur paas |

Sant Singh KhalsaO Servant of the Lord, O True Guru, O True Primal Being, I offer my prayers to You, O Guru.
Manmohan SinghO my great Sat-Guru, the save of the Lord and the True Person, I make a supplication before Thee.
Manmohan Singh (Punjabi)ਹੇ ਸੁਆਮੀ ਦੇ ਸੇਵਕ! ਸੱਚੇ ਪੁਰਸ਼, ਮੇਰੇ ਵਿਸ਼ਾਲ ਸਤਿਗੁਰੂ! ਮੈਂ ਤੇਰੇ ਅੱਗੇ ਇਕ ਪ੍ਰਾਰਥਨਾ ਕਰਦਾ ਹਾਂ।
Fareedkot Teekaਹੇ ਹਰੀ ਕੇ ਜਨ ਸਤ ਪੁਰਖ ਪੂਜ੍ਯ ਰੂਪ ਸਤਗੁਰੂ! ਮੈਂ ਆਪ ਕੇ ਪਾਸ ਬੇਨਤੀ ਕਰਤਾ ਹੂੰ॥
Prof. Sahib Singhਹੇ ਸਤਿਗੁਰੂ! ਹੇ ਪਰਮਾਤਮਾ ਦੇ ਭਗਤ! ਹੇ ਮਹਾ ਪੁਰਖ ਗੁਰੂ! ਮੈਂ ਤੇਰੇ ਪਾਸ ਬੇਨਤੀ ਕਰਦਾ ਹਾਂ।

ਪਦ ਅਰਥ ਹਰਿ ਕੇ ਜਨ = ਹੇ ਹਰੀ ਦੇ ਸੇਵਕ! ਸਤਪੁਰਖਾ = ਹੇ ਮਹਾ ਪੁਰਖ! ਹਉ = ਮੈਂ। ਬਿਨਉ = {विनय} ਬੇਨਤੀ। ਕਰਉ = ਕਰਉਂ, ਮੈਂ ਕਰਦਾ ਹਾਂ।

SikhNet (Spanish)Yo te pido, oh Verdadero Guru, oh Verdadero Ser, el Ser de Dios.Nosotros los humildes y bajos, buscamos Tu Refugio.

ਹਮ ਕੀਰੇ ਕਿਰਮ. ਸਤਿਗੁਰ ਸਰਣਾਈ; ਕਰਿ ਦਇਆ. ਨਾਮੁ ਪਰਗਾਸਿ ॥੧॥

ham keere kiram. satigur saranaaee; kar deaa. naam paragaas |1|

Sant Singh KhalsaI am an insect and a worm; O True Guru, I seek Your Sanctuary; please, be merciful and bestow upon me the Light of the Naam, the Name of the Lord. ||1||
Manmohan SinghI am an insect and a worm have sought thy shelter. Mercifully bestow on me the light of God's Name, O True Guru.
Manmohan Singh (Punjabi)ਮੈਂ ਇਕ ਕੀੜੇ ਤੇ ਮਕੌੜੇ ਨੇ ਤੇਰੀ ਸ਼ਰਣਾਗਤ ਸੰਭਾਲੀ ਹੈ। ਮਿਹਰ ਧਾਰ ਕੇ ਮੈਨੂੰ ਹਰੀ ਦੇ ਨਾਮ ਦੀ ਰੌਸ਼ਨੀ ਪ੍ਰਦਾਨ ਕਰ, ਹੇ ਸੱਚੇ ਗੁਰਦੇਵ ਜੀ!
Fareedkot Teekaਹਮ ਜੀਵ ਅਤੀ ਤੁਛ ਹੈਂ ਅਰ ਆਪ ਕੀ ਸਰਣ ਲਈ ਹੈ, ਕ੍ਰਿਪਾ ਦ੍ਰਿਸ਼ਟੀ ਕਰ ਕੇ ਹਮਾਰੇ ਰਿਦੇ ਮੇਂ ਨਾਮ ਕਾ ਉਜਾਲਾ ਕਰੀਏ॥☬ਜੇ ਕਹੇਂ ਆਪ ਕੀ ਕਿਸ ਨਾਮ ਮੇਂ ਸਰਧਾ ਹੈ? ਸੋ ਕਹਤੇ ਹੈਂ:
Prof. Sahib Singhਹੇ ਸਤਿਗੁਰੂ! ਮੈਂ ਇਕ ਕੀੜਾ ਹਾਂ, ਨਿੱਕਾ ਜਿਹਾ ਕੀੜਾ ਹਾਂ। ਤੇਰੀ ਸਰਨ ਆਇਆ ਹਾਂ। ਮੇਹਰ ਕਰ, ਮੈਨੂੰ ਪਰਮਾਤਮਾ ਦਾ ਨਾਮ-ਚਾਨਣ ਦੇਹ ॥੧॥

ਪਦ ਅਰਥ ਕੀਰੇ = ਕੀੜੇ। ਕਿਰਮ = ਨਿੱਕੇ ਜਿਹੇ ਕੀੜੇ ॥੧॥

SikhNet (Spanish)Ten piedad y despierta el Nombre del Señor en nosotros. (1)

ਮੇਰੇ ਮੀਤ ਗੁਰਦੇਵ; ਮੋ ਕਉ ਰਾਮ ਨਾਮੁ ਪਰਗਾਸਿ ॥

mere meet guradev; mo kau raam naam paragaas |

Sant Singh KhalsaO my Best Friend, O Divine Guru, please illuminate me with the Light of the Lord.
Manmohan SinghO my friend, the Great Guru, illumine me with the name of the Omnipresent Lord.
Manmohan Singh (Punjabi)ਹੇ ਪ੍ਰਕਾਸ਼ਵਾਨ ਗੁਰੂ, ਮੈਂਡੇ ਮਿੱਤ੍ਰ! ਮੈਨੂੰ ਸਰਬ-ਵਿਆਪਕ ਸੁਆਮੀ ਦੇ ਨਾਮ ਨਾਲ ਰੋਸ਼ਨ ਕਰ।
Fareedkot Teekaਹੇ ਮੇਰੇ (ਮੀਤ) ਸਹਾਇਕ ਵਾ ਸੂਰਜ ਰੂਪ ਗੁਰਦੇਵ ਜੀ! ਮੇਰੇ ਕੋ ਰਾਮ ਨਾਮ ਕਾ ਪ੍ਰਕਾਸ਼ ਕਰੋ॥☬ਜੇ ਕਹੇ ਨਾਮ ਆਪ ਹੀ ਜਪ ਲੇਵੋ? ਤਿਸ ਪਰ ਕਹਤੇ ਹੈਂ:
Prof. Sahib Singhਹੇ ਮੇਰੇ ਮਿੱਤਰ ਸਤਿਗੁਰੂ! ਮੈਨੂੰ ਪਰਮਾਤਮਾ ਦਾ ਨਾਮ (-ਰੂਪ) ਚਾਨਣ ਬਖ਼ਸ਼।

ਪਦ ਅਰਥ ਮੋ ਕਉ = ਮੈਨੂੰ।

SikhNet (Spanish)Oh mi amigo, mi Guru, ilumina mi corazón con el Nombre del Señor.

ਗੁਰਮਤਿ ਨਾਮੁ. ਮੇਰਾ ਪ੍ਰਾਨ ਸਖਾਈ; ਹਰਿ ਕੀਰਤਿ ਹਮਰੀ ਰਹਰਾਸਿ ॥੧॥ ਰਹਾਉ ॥

guramat naam. meraa praan sakhaaee; har keerat hamaree raharaas |1| rahaau |

Sant Singh KhalsaBy Guru's Instructions, the Naam is my breath of life, and the Praise of the Lord is my occupation. ||1||Pause||
Manmohan SinghThe Name revealed to me by Guru's instruction is the friend of my very life, and God's praise is my life's vocation. Pause.
Manmohan Singh (Punjabi)ਗੁਰਾਂ ਦੀ ਸਿਖਮਤ ਦੁਆਰਾ ਦਰਸਾਇਆ ਹੋਇਆ ਨਾਮ ਮੇਰੀ ਜਿੰਦ-ਜਾਨ ਦਾ ਮਿੱਤ੍ਰ ਹੈ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਮੇਰੇ ਜੀਵਨ ਦੀ ਰਹੁ ਰੀਤੀ ਹੈ। ਠਹਿਰਾਉ।
Fareedkot Teekaਹੇ ਸਤਿਗੁਰੋ! ਆਪ ਕੀ (ਮਤਿ) ਸਿਖਿਆ ਕਰ ਨਾਮ ਜਪਾ ਹੂਆ ਮੇਰਾ ਪ੍ਰਾਨ ਰੂਪ ਹੋ ਕਰ ਸਹਾਈ ਹੋਵੇਗਾ। ਹਰੀ ਕੀ ਜੋ ਕੀਰਤਿ, ਭਾਵ ਜਸ ਕਰਨਾ ਹੈ ਇਹੀ ਹਮਾਰੀ ਰਾਹ ਰੀਤੀ ਹੈ॥੧॥ ਰਹਾਉ ॥
Prof. Sahib Singh(ਮੇਹਰ ਕਰ) ਗੁਰਮਤਿ ਰਾਹੀਂ ਮਿਲਿਆ ਹਰਿ-ਨਾਮ ਮੇਰੀ ਜਿੰਦ ਦਾ ਸਾਥੀ ਬਣਿਆ ਰਹੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਮੇਰੇ ਵਾਸਤੇ ਮੇਰੇ ਜੀਵਨ-ਰਾਹ ਦੀ ਪੂੰਜੀ ਬਣੀ ਰਹੇ ॥੧॥ ਰਹਾਉ ॥

ਪਦ ਅਰਥ ਪ੍ਰਾਨ ਸਖਾਈ = ਜਿੰਦ ਦਾ ਸਾਥੀ। ਕੀਰਤਿ = ਸਿਫ਼ਤਿ-ਸਾਲਾਹ। ਰਹਰਾਸਿ = ਰਾਹ ਦੀ ਪੂੰਜੀ ॥੧॥ ਰਹਾਉ ॥

SikhNet (Spanish)El Nombre que tú me revelaste es el Amigo de mi vida, y el meditar en Él es mi rutina diaria. (1-Pausa)

ਹਰਿ ਜਨ ਕੇ ਵਡਭਾਗ ਵਡੇਰੇ; ਜਿਨ ਹਰਿ ਹਰਿ ਸਰਧਾ, ਹਰਿ ਪਿਆਸ ॥

har jan ke vaddabhaag vaddere; jin har har saradhaa, har piaas |

Sant Singh KhalsaThe Lord's servants have the greatest good fortune; they have faith in the Lord, Har, Har, and a thirst for the Lord.
Manmohan SinghThe greatest good fortune is of the men of God, who have faith in the Lord Master and thirst for God.
Manmohan Singh (Punjabi)ਪਰਮ ਭਾਰੀ ਚੰਗੀ ਕਿਸਮਤ ਹੈ ਰੱਬ ਦੇ ਬੰਦਿਆਂ ਦੀ, ਜਿਨ੍ਹਾਂ ਦੀ ਸੁਆਮੀ ਮਾਲਕ ਵਿੱਚ ਭਰੋਸਾ ਹੈ ਅਤੇ ਜਿਨ੍ਹਾਂ ਨੂੰ ਵਾਹਿਗਰੂ ਦੀ ਤ੍ਰੇਹ ਹੈ।
Fareedkot Teekaਜਿਨ ਹਰਿ ਜਨੋਂ ਕੋ ਹਰਿ ਹਰਿ ਨਾਮ ਜਪਣੇ ਕੀ ਸਰਧਾ ਹੈ, ਪੁਨਾ ਜਿਨ ਕੋ ਹਰੀ ਨਾਮ ਜਪਨੇ ਕੀ ਅਤੀ ਚਾਹ ਹੈ। ਹੇ ਭਾਈ! ਤਿਨੋਂ ਕੇ ਵੱਡੇ ਸੇ ਵੱਡੇ ਭਾਗ ਹੈਂ॥
Prof. Sahib Singhਜਿਨ੍ਹਾਂ ਹਰਿ-ਭਗਤਾਂ ਦੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦੀ ਸਰਧਾ ਹੈ ਨਾਮ ਜਪਣ ਦੀ ਖਿੱਚ ਹੈ, ਉਹ ਵੱਡੇ ਭਾਗਾਂ ਵਾਲੇ ਹਨ।

ਪਦ ਅਰਥ ਜਿਨ = ਜਿਨ੍ਹਾਂ ਨੂੰ {ਬਹੁ-ਵਚਨ}।

SikhNet (Spanish)Oh Dios, los Tuyos que confían en Ti y tienen sed de Ti, tienen un Destino elevado.

ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ; ਮਿਲਿ ਸੰਗਤਿ ਗੁਣ ਪਰਗਾਸਿ ॥੨॥

har har naam milai tripataaseh; mil sangat gun paragaas |2|

Sant Singh KhalsaObtaining the Name of the Lord, Har, Har, they are satisfied; joining the Company of the Holy, their virtues shine forth. ||2||
Manmohan SinghBy obtaining the Name of the Lord God, they are sated and meeting the society of saints their virtues shine forth.
Manmohan Singh (Punjabi)ਵਾਹਿਗੁਰੂ ਸੁਆਮੀ ਦੇ ਨਾਮ ਨੂੰ ਪ੍ਰਾਪਤ ਕਰ ਕੇ ਰੱਜ ਜਾਂਦੇ ਹਨ ਅਤੇ ਸਾਧ ਸੰਗਤ ਅੰਦਰ ਜੁੜਨ ਦੁਆਰਾ ਉਨ੍ਹਾਂ ਦੀਆਂ ਨੇਕੀਆਂ ਰੋਸ਼ਨ ਹੋ ਜਾਂਦੀਆਂ ਹਨ।
Fareedkot Teekaਵਹੁ ਹਰਿ ਹਰਿ ਨਾਮ ਲੈਨੇ ਸੇ ਤ੍ਰਿਪਤਿ ਹੋਤੇ ਹੈਂ। ਤਿਨ ਕੀ ਸੰਗਤਿ ਮੇਂ ਮਿਲ ਕਰ ਰਿਦੇ ਮੇਂ ਸ਼ੁਭ ਗੁਣੋਂ ਕਾ ਪ੍ਰਕਾਸ਼ ਹੋਤਾ ਹੈ॥੨॥
Prof. Sahib Singhਜਦੋਂ ਉਹਨਾਂ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ। ਸਾਧ ਸੰਗਤਿ ਵਿਚ ਮਿਲ ਕੇ ਉਹਨਾਂ ਦੇ ਅੰਦਰ ਗੁਣ ਪਰਗਟ ਹੋ ਜਾਂਦੇ ਹਨ ॥੨॥

ਪਦ ਅਰਥ ਤ੍ਰਿਪਤਾਸਹਿ = ਰੱਜ ਜਾਂਦੇ ਹਨ {ਬਹੁ-ਵਚਨ} ॥੨॥

SikhNet (Spanish)Ellos están satisfechos sólo con Tu Nombre y en la Sociedad de los Santos sus Virtudes brillan. (2)

ਜਿਨੑ ਹਰਿ ਹਰਿ, ਹਰਿ ਰਸੁ ਨਾਮੁ. ਨ ਪਾਇਆ; ਤੇ ਭਾਗਹੀਣ. ਜਮ ਪਾਸਿ ॥

jina har har, har ras naam. na paaeaa; te bhaagaheen. jam paas |

Sant Singh KhalsaThose who have not obtained the essence of the Name of the Lord, Har, Har, are most unfortunate; they are taken away by the Messenger of Death.
Manmohan SinghThey, who have not gained God, God's elixir and God's Name are unfortunate and are handed over to Death's myrmidon.
Manmohan Singh (Punjabi)ਜਿਨ੍ਹਾਂ ਨੇ ਵਾਹਿਗੁਰੂ, ਵਾਹਿਗੁਰੂ ਦੇ ਅੰਮ੍ਰਿਤ ਅਤੇ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਨਹੀਂ ਕੀਤਾ, ਉਹ ਨਿਕਰਮਣ ਹਨ ਅਤੇ ਮੌਤ ਦੇ ਫਰੇਸ਼ਤੇ ਦੇ ਸੁਪਰਦ ਕੀਤੇ ਜਾਂਦੇ ਹਨ।
Fareedkot Teekaਜਿਨੋਂ ਨੇ ਮਨ ਤਨ ਬਾਣੀ ਕਰ ਹਰੀ ਨਾਮ ਰਸ ਨਹੀਂ ਪਾਇਆ ਤੇ ਪੁਰਸ਼ ਭਾਗੋਂ ਕੇ ਹੀਣੇ ਜਮ ਕੀ ਫਾਸੀ ਮੇਂ ਪੜਤੇ ਹੈਂ॥
Prof. Sahib Singhਪਰ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ-ਰਸ ਹਾਸਲ ਨਹੀਂ ਕੀਤਾ, ਉਹ ਬਦ-ਕਿਸਮਤ ਹਨ, ਉਹ ਆਤਮਕ ਮੌਤ ਦੇ ਕਾਬੂ ਆਏ ਰਹਿੰਦੇ ਹਨ।

ਪਦ ਅਰਥ ਜਮ ਪਾਸਿ = ਜਮ ਦੇ ਕੋਲ, ਜਮ ਦੇ ਵੱਸ ਵਿਚ।

SikhNet (Spanish)Los desafortunados que no probaron el Nombre del Señor fueron entregados a la muerte.

ਜੋ ਸਤਿਗੁਰ ਸਰਣਿ ਸੰਗਤਿ. ਨਹੀ ਆਏ; ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ ॥੩॥

jo satigur saran sangat. nahee aae; dhrig jeeve dhrig jeevaas |3|

Sant Singh KhalsaThose who have not sought the Sanctuary of the True Guru and the Company of the Holy - cursed are their lives, and cursed are their hopes of life. ||3||
Manmohan SinghFie on the life and accursed is the hope of living of those who have not sought the society and protection of the True Guru.
Manmohan Singh (Punjabi)ਥੂਹ ਹੈ ਉਨ੍ਹਾਂ ਦੀ ਜਿੰਦਗੀ ਨੂੰ ਅਤੇ ਲਾਨ੍ਹਤ ਹੈ, ਉਨ੍ਹਾਂ ਦੇ ਜੀਊਣ ਦੀ ਆਸ ਨੂੰ, ਜਿਹੜੇ ਸੱਚੇ ਗੁਰਾਂ ਦੀ ਸਭਾ ਅਤੇ ਸ਼ਰਣਾਗਤ ਅੰਦਰ ਨਹੀਂ ਪੁੱਜੇ।
Fareedkot Teekaਜੋ ਸਤਿਗੁਰੋਂ ਕੀ ਸਤ ਸੰਗਤ ਕੀ ਸਰਣਿ ਨਹੀਂ ਆਏ ਤਿਨ ਕੇ ਜੀਵੇ ਕੋ ਧਿਰਕਾਰ ਹੈ ਅਰ ਜੀਵਣੇ ਕੀ ਆਸਾ ਕੋ ਭੀ ਧਿਰਕਾਰ ਹੈ॥੩॥
Prof. Sahib Singhਜੇਹੜੇ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦੇ, ਸਾਧ ਸੰਗਤਿ ਵਿਚ ਨਹੀਂ ਆਉਂਦੇ, ਉਹਨਾਂ ਦਾ ਹੁਣ ਤਕ ਦਾ ਜੀਵਨ ਤੇ ਅਗਾਂਹ ਦਾ ਜੀਵਨ ਫਿਟਕਾਰ-ਜੋਗ ਹੈ ॥੩॥

ਪਦ ਅਰਥ ਧ੍ਰਿਗੁ = ਫਿਟਕਾਰ-ਯੋਗ। ਜੀਵਾਸਿ = ਅਗਾਂਹ ਦਾ ਜੀਊਣ ॥੩॥

SikhNet (Spanish)Los que no buscaron la Protección del Guru en la Sociedad de los Santos, ¡dan lástima hasta en su próxima vida!

ਜਿਨ ਹਰਿ ਜਨ, ਸਤਿਗੁਰ ਸੰਗਤਿ ਪਾਈ; ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ ॥

jin har jan, satigur sangat paaee; tin dhur masatak likhiaa likhaas |

Sant Singh KhalsaThose humble servants of the Lord, who have obtained the Company of the True Guru, have such pre-ordained destiny written on their foreheads.
Manmohan SinghThe men of God who have attained the society of the True Guru they have on their fore-head the pre-ordained writ.
Manmohan Singh (Punjabi)ਜਿਨ੍ਹਾਂ ਰੱਬ ਦੇ ਬੰਦਿਆਂ ਨੂੰ ਸੱਚੇ ਗੁਰਾਂ ਦਾ ਮੇਲ ਮਿਲਾਪ ਪ੍ਰਾਪਤ ਹੋਇਆ ਹੈ, ਉਨ੍ਹਾਂ ਦੇ ਮੱਥੇ ਉਤੇ ਐਨ ਆਰੰਭ ਦੀ ਲਿਖੀ ਹੋਈ ਲਿਖਤਾਕਾਰ ਹੈ।
Fareedkot Teekaਜਿਨ ਹਰਿ ਜਨੋਂ ਨੇ ਸਤਿਗੁਰੋਂ ਕੀ ਸੰਗਤ ਪਾਈ ਹੈ, ਤਿਨੋਂ ਕੇ (ਧੁਰਿ) ਆਦਿ ਸੇ ਹੀ ਮਸਤਕ ਪਰਿ ਸੁਭ ਲੇਖ ਲਿਖਾ ਹੈ॥
Prof. Sahib Singhਜਿਨ੍ਹਾਂ ਹਰਿ-ਭਗਤਾਂ ਨੇ ਗੁਰੂ ਦੀ ਸੰਗਤਿ ਪ੍ਰਾਪਤ ਕਰ ਲਈ, ਉਹਨਾਂ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਲਿਖਿਆ ਲੇਖ ਉੱਘੜ ਪਿਆ।

ਪਦ ਅਰਥ ਧੁਰਿ = ਧੁਰ ਦਰਗਾਹ ਤੋਂ। ਮਸਤਕਿ = ਮੱਥੇ ਉਤੇ। ਲਿਖਾਸਿ = ਲੇਖ।

SikhNet (Spanish)Sólo por el Decreto de Dios uno tiene el destino de ser recibido en el Santuario del Guru. Bendita, Bendita es la Sociedad de los

ਧੰਨੁ ਧੰਨੁ ਸਤਸੰਗਤਿ. ਜਿਤੁ ਹਰਿ ਰਸੁ ਪਾਇਆ; ਮਿਲਿ ਨਾਨਕ. ਨਾਮੁ ਪਰਗਾਸਿ ॥੪॥੧॥

dhan dhan satasangat. jit har ras paaeaa; mil naanak. naam paragaas |4|1|

Sant Singh KhalsaBlessed, blessed is the Sat Sangat, the True Congregation, where the sublime essence of the Lord is obtained. Meeting with His humble servant, O Nanak, the Naam shines forth. ||4||1||
Manmohan SinghBlest, blest is the saints congregation from where God's elixir is procured. By meeting God's slave, O Nanak, manifest becomes the Lord's Name.
Manmohan Singh (Punjabi)ਮੁਬਾਰਕ! ਮੁਬਾਰਕ ਹੈ, ਸਾਧ ਸਮਾਗਮ, ਜਿਥੋਂ ਵਾਹਿਗੁਰੂ ਦਾ ਅੰਮ੍ਰਿਤ ਪਰਾਪਤ ਹੁੰਦਾ ਹੈ। ਰੱਬ ਦੇ ਗੋਲੇ ਨੂੰ ਮਿਲਣ ਦੁਆਰਾ, ਹੇ ਨਾਨਕ! ਪ੍ਰਗਟ ਹੋ ਵੰਞਦਾ ਹੈ, ਸੁਆਮੀ ਦਾ ਨਾਮ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਸ੍ਰੇਸਟ ਜਨੋਂ ਕੀ ਸੰਗਤ ਧੰਨ ਹੈ ਧੰਨ ਹੈ, ਜਿਨੋਂ ਸੇ ਮਿਲ ਕਰ ਕੇ ਹਰੀ ਕਾ ਪ੍ਰੇਮ ਪਾਇਆ ਪੁਨਾ ਨਾਮ ਕਾ ਪ੍ਰਕਾਸ ਹੂਆ ਹੈ॥੪॥੧॥
Prof. Sahib Singhਹੇ ਨਾਨਕ! (ਆਖ-) ਸਾਧ ਸੰਗਤਿ ਧੰਨ ਹੈ ਜਿਸ ਦੀ ਰਾਹੀਂ ਮਨੁੱਖ ਪਰਮਾਤਮਾ ਦਾ ਨਾਮ-ਰਸ ਹਾਸਲ ਕਰਦਾ ਹੈ, ਜਿਸ ਵਿਚ ਮਿਲਿਆਂ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ ਰੌਸ਼ਨ ਹੋ ਜਾਂਦਾ ਹੈ ॥੪॥੧॥

ਪਦ ਅਰਥ ਜਿਤੁ = ਜਿਸ ਦੀ ਰਾਹੀਂ ॥੪॥੧॥

SikhNet (Spanish)Santos donde el Nombre del Señor me es revelado y pruebo la Esencia del Señor. (4-1)

Open this shabad →

Shabad Guru Ramdas Ji Raag Gujri continues on Ang 493

ਗੂਜਰੀ ਮਹਲਾ ੪ ॥

goojaree mahalaa 4 |

Sant Singh KhalsaGoojaree, Fourth Mehl:
Manmohan SinghGujri, 4th Guru.
Manmohan Singh (Punjabi)ਗੂਜਰੀ ਚੌਥੀ ਪਾਤਿਸ਼ਾਹੀ।
SikhNet (Spanish)Guyeri, Mejl Guru Ram Das, Cuarto Canal Divino.

ਗੋਵਿੰਦੁ ਗੋਵਿੰਦੁ ਪ੍ਰੀਤਮੁ, ਮਨਿ ਪ੍ਰੀਤਮੁ; ਮਿਲਿ ਸਤਸੰਗਤਿ. ਸਬਦਿ ਮਨੁ ਮੋਹੈ ॥

govind govind preetam, man preetam; mil satasangat. sabad man mohai |

Sant Singh KhalsaThe Lord, the Lord of the Universe is the Beloved of the minds of those who join the Sat Sangat, the True Congregation. The Shabad of His Word fascinates their minds.
Manmohan SinghThe Lord Master is dear, dear unto the soul of those who meet the society of saints. His Name fascinates the mind.
Manmohan Singh (Punjabi)ਸੁਆਮੀ ਮਾਲਕ ਪਿਆਰਾ, ਪਿਆਰਾ ਲੱਗਦਾ ਹੈ ਉਨ੍ਹਾਂ ਦੀ ਆਤਮਾ ਨੂੰ ਜੋ ਸਾਧ ਸੰਗਤ ਨਾਲ ਜੁੜਦੇ ਹਨ। ਉਸ ਦਾ ਨਾਮ ਚਿੱਤ ਨੂੰ ਮੋਹਤ ਕਰ ਲੈਂਦਾ ਹੈ।
Fareedkot Teekaਗੋਵਿੰਦ ਹੀ ਮਨ ਕਾ ਪਿਆਰਾ ਹੈ ਗੋਵਿੰਦ ਹੀ ਤਨ ਕਾ ਪਿਆਰਾ ਹੈ ਸਤਸੰਗਤ ਮੇਂ ਮਨ ਕੋ ਮੋਹ ਰਹਾ ਹੈ॥
Prof. Sahib Singhਹੇ ਮੇਰੇ ਭਰਾਵੋ! ਸਾਧ ਸੰਗਤਿ ਵਿਚ ਮਿਲ ਕੇ, ਗੁਰੂ ਦੇ ਸ਼ਬਦ ਵਿਚ ਜੁੜਨ ਕਰ ਕੇ ਪ੍ਰੀਤਮ ਗੋਵਿੰਦ (ਮੇਰੇ) ਮਨ ਵਿਚ (ਆ ਵੱਸਿਆ ਹੈ, ਤੇ, ਮੇਰੇ) ਮਨ ਨੂੰ ਖਿੱਚ ਪਾ ਰਿਹਾ ਹੈ।

ਪਦ ਅਰਥ ਗੋਵਿੰਦੁ = ਪ੍ਰਿਥਵੀ ਦਾ ਰਾਖਾ। ਮਨਿ = ਮਨ ਵਿਚ। ਮਿਲਿ = ਮਿਲ ਕੇ। ਸਬਦਿ = ਸ਼ਬਦ ਵਿਚ। ਮੋਹੈ = ਮੋਹ ਰਿਹਾ ਹੈ।

SikhNet (Spanish)Querido, Querido es mi Señor; en la Saad Sangat, la Sociedad de los Santos. Él nos hechiza con Su Palabra.

ਜਪਿ ਗੋਵਿੰਦੁ, ਗੋਵਿੰਦੁ ਧਿਆਈਐ; ਸਭ ਕਉ ਦਾਨੁ ਦੇਇ. ਪ੍ਰਭੁ ਓਹੈ ॥੧॥

jap govind, govind dhiaaeeai; sabh kau daan dee. prabh ohai |1|

Sant Singh KhalsaChant, and meditate on the Lord, the Lord of the Universe; God is the One who gives gifts to all. ||1||
Manmohan SinghRepeat God's Name and remember the Lord of Universe. It is the Lord who gives gifts to all.
Manmohan Singh (Punjabi)ਰੱਬ ਦਾ ਨਾਮ ਉਚਾਰਨ ਕਰ ਅਤੇ ਕੁਲ ਆਲਮ ਦੇ ਸੁਆਮੀ ਨੂੰ ਚੇਤੇ ਕਰ। ਉਹ ਸਾਹਿਬ ਹੀ ਸਾਰਿਆਂ ਨੂੰ ਦਾਤ ਦਿੰਦਾ ਹੈ।
Fareedkot Teekaਗੋਵਿੰਦ ਕਾ ਜਾਪ ਕਰੀਏ ਅਰ ਗੋਬਿੰਦ ਕਾ ਹੀ ਧਿਆਨ ਕਰੀਏ, ਓਹੀ ਪ੍ਰਭੂ ਸਭ ਕੋ ਦਾਨ ਦੇ ਰਹਾ ਹੈ॥੧॥
Prof. Sahib Singhਗੋਵਿੰਦ ਦਾ ਭਜਨ ਕਰੋ, ਗੋਵਿੰਦ ਦਾ ਧਿਆਨ ਧਰਨਾ ਚਾਹੀਦਾ ਹੈ। ਉਹੀ ਗੋਵਿੰਦ ਸਭ ਜੀਵਾਂ ਨੂੰ ਦਾਤਾਂ ਦੇਂਦਾ ਹੈ ॥੧॥

ਪਦ ਅਰਥ ਦੇਇ = ਦੇਂਦਾ ਹੈ। ਓਹੈ = ਉਹੀ ॥੧॥

SikhNet (Spanish)Meditemos en el Señor de la Tierra, pues sólo Él nos bendice con Su Beneficencia. (1)

ਮੇਰੇ ਭਾਈ ਜਨਾ; ਮੋ ਕਉ ਗੋਵਿੰਦੁ; ਗੋਵਿੰਦੁ ਗੋਵਿੰਦੁ ਮਨੁ ਮੋਹੈ ॥

mere bhaaee janaa; mo kau govind; govind govind man mohai |

Sant Singh KhalsaO my Siblings of Destiny, the Lord of the Universe, Govind, Govind, Govind, has enticed and fascinated my mind.
Manmohan SinghO my fellow brothers God, God the World Sustainer has bewitched my mind.
Manmohan Singh (Punjabi)ਹੇ ਮੇਰੇ ਵੀਰ ਸਾਥੀਓ! ਵਾਹਿਗੁਰੂ, ਵਾਹਿਗੁਰੂ ਸ੍ਰਿਸ਼ਟੀ ਦੇ ਥੰਮਣਹਾਰ ਨੇ ਮੇਰੇ ਚਿੱਤ ਨੂੰ ਫਰੇਫਤਾ (ਮੋਹ) ਲਿਆ ਹੈ।
Fareedkot Teekaਹੇ ਮੇਰੇ ਭਾਈ ਜਨੋ! ਮੈਨੂੰ ਗੋਵਿੰਦ ਨਾਮ ਮਨ ਤਨ ਬਾਣੀ ਕਰ ਕੇ ਮੋਹੈ ਅਰਥਾਤ ਖੈਂਚਤਾ ਹੈ॥
Prof. Sahib Singhਹੇ ਮੇਰੇ ਭਰਾਵੋ! ਮੈਨੂੰ ਪ੍ਰਿਥਵੀ ਦਾ ਪਾਲਕ-ਪ੍ਰਭੂ ਮਿਲ ਪਿਆ ਹੈ, ਗੋਵਿੰਦ ਮੇਰੇ ਮਨ ਨੂੰ ਖਿੱਚ ਪਾ ਰਿਹਾ ਹੈ।
SikhNet (Spanish)Oh mis amigos, mis hermanos, el Señor es Agradable a mi mente,

ਗੋਵਿੰਦ ਗੋਵਿੰਦ ਗੋਵਿੰਦ ਗੁਣ ਗਾਵਾ; ਮਿਲਿ ਗੁਰ ਸਾਧਸੰਗਤਿ ਜਨੁ ਸੋਹੈ ॥੧॥ ਰਹਾਉ ॥

govind govind govind gun gaavaa; mil gur saadhasangat jan sohai |1| rahaau |

Sant Singh KhalsaI sing the Glorious Praises of the Lord of the Universe, Govind, Govind, Govind; joining the Holy Society of the Guru, Your humble servant is beautified. ||1||Pause||
Manmohan SinghI hymn the praise of my Lord my Lord and my Lord by joining the holy society of the Guru, and thus Thy slave is beautified. Pause.
Manmohan Singh (Punjabi)ਮੈਂ ਆਪਣੇ ਮਾਲਕ, ਮਾਲਕ ਦਾ ਜੱਸ ਗਾਇਨ ਕਰਦਾ ਹਾਂ। ਗੁਰਾਂ ਦੇ ਪਵਿੱਤਰ ਮੇਲ-ਮਿਲਾਪ ਅੰਦਰ ਜੁੜ ਕੇ ਤੇਰਾ ਗੋਲਾ ਸੁੰਦਰ ਜਾਪਦਾ ਹੈ। ਠਹਿਰਾਉ।
Fareedkot Teekaਤਾਂ ਤੇ ਮੈਂ ਮਨ ਤਨ ਬਾਣੀ ਕਰ ਕੇ ਗੋਬਿੰਦ ਕੇ ਗੁਣੋਂ ਕੋ ਗਾਉਤਾ ਹੂੰ, ਗੁਰੋਂ ਅਰ ਸਾਧ ਸੰਗਤ ਮੇਂ ਮਿਲ ਕਰ ਕੇ ਜਨ ਸੋਭਾਇਮਾਨ ਹੋਤਾ ਹੈ॥੧॥ ਰਹਾਉ ॥
Prof. Sahib Singhਮੈਂ ਹੁਣ ਹਰ ਵੇਲੇ ਗੋਵਿੰਦ ਦੇ ਗੁਣ ਗਾ ਰਿਹਾ ਹਾਂ। ਗੁਰੂ ਨੂੰ ਮਿਲ ਕੇ ਸਾਧ ਸੰਗਤਿ ਵਿਚ ਮਿਲ ਕੇ (ਤੇ, ਗੋਵਿੰਦ ਦੇ ਗੁਣ ਗਾ ਕੇ) ਮਨੁੱਖ ਸੋਹਣੇ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਗਾਵਾ = ਗਾਵਾਂ, ਮੈਂ ਗਾਂਦਾ ਹਾਂ। ਸੋਹੈ = ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ॥੧॥ ਰਹਾਉ ॥

SikhNet (Spanish)y así yo canto las Alabanzas del Señor, y uniéndome a la Saad Sangat, me vuelvo bello. (1‑Pausa)

ਸੁਖ ਸਾਗਰ ਹਰਿ ਭਗਤਿ ਹੈ ਗੁਰਮਤਿ; ਕਉਲਾ ਰਿਧਿ ਸਿਧਿ; ਲਾਗੈ ਪਗਿ ਓਹੈ ॥

sukh saagar har bhagat hai guramat; kaulaa ridh sidh; laagai pag ohai |

Sant Singh KhalsaDevotional worship to the Lord is an ocean of peace; through the Guru's Teachings, wealth, prosperity and the spiritual powers of the Siddhas fall at our feet.
Manmohan SinghThe worship of God is an ocean of peace and by Guru's instruction wealth prosperity and supernatural powers fall at the man's feet.
Manmohan Singh (Punjabi)ਵਾਹਿਗੁਰੂ ਦੀ ਪ੍ਰੇਮ-ਉਪਾਸ਼ਨਾ ਆਰਾਮ ਦਾ ਸਮੁੰਦਰ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਦੌਲਤ ਇਕਬਾਲ ਅਤੇ ਕਰਾਮਾਤੀ ਸ਼ਕਤੀਆਂ ਉਸ ਆਦਮੀ ਦੇ ਪੈਰਾਂ ਤੇ ਆ ਡਿੱਗਦੀਆਂ ਹਨ।
Fareedkot Teekaਜਿਨੋਂ ਨੇ ਗੁਰਮਤ ਲੇ ਕਰ ਸੁਖੋਂ ਕਾ ਸਾਗਰ ਹਰਿ ਭਗਤਿ ਕਰੀ ਹੈ, (ਕਉਲਾ) ਲੱਖਮੀ ਔਰ ਰਿੱਧੀਆਂ ਸਿੱਧੀਆਂ ਸਭ (ਓਹੈ) ਉਨ ਕੇ ਚਰਨੋਂ ਮੇਂ ਲਗੀਆਂ ਫਿਰਤੀਆਂ ਹੈਂ॥
Prof. Sahib Singhਹੇ ਭਰਾਵੋ! ਜਿਸ ਮਨੁੱਖ ਨੂੰ ਗੁਰੂ ਦੀ ਮਤਿ ਦੀ ਬਰਕਤਿ ਨਾਲ ਸੁਖਾਂ ਦੇ ਸਮੁੰਦਰ ਪਰਮਾਤਮਾ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ, ਲੱਛਮੀ ਉਸ ਦੇ ਚਰਨੀਂ ਆ ਲੱਗਦੀ ਹੈ, ਹਰੇਕ ਰਿਧੀ ਹਰੇਕ ਸਿਧੀ ਉਸ ਦੇ ਪੈਰੀਂ ਆ ਪੈਂਦੀ ਹੈ।

ਪਦ ਅਰਥ ਸਾਗਰ = ਸਮੁੰਦਰ। ਕਉਲਾ = ਲੱਛਮੀ। ਰਿਧਿ ਸਿਧਿ = ਕਰਾਮਾਤੀ ਤਾਕਤਾਂ। ਲਾਗੈ = ਲੱਗਦੀ ਹੈ। ਪਗਿ ਓਹੈ = ਉਸ ਦੇ ਪੈਰ ਵਿਚ।

SikhNet (Spanish)Ser un Devoto del Señor es volverse Uno con el Océano de Paz; sí, a través de la Instrucción del Guru uno se sobrepone a Maya y obtiene poderes milagrosos.

ਜਨ ਕਉ ਰਾਮ ਨਾਮੁ ਆਧਾਰਾ; ਹਰਿ ਨਾਮੁ ਜਪਤ, ਹਰਿ ਨਾਮੇ ਸੋਹੈ ॥੨॥

jan kau raam naam aadhaaraa; har naam japat, har naame sohai |2|

Sant Singh KhalsaThe Lord's Name is the Support of His humble servant; he chants the Lord's Name, and with the Lord's Name he is adorned. ||2||
Manmohan SinghLord's Name is the support of His serf and God's Name he utters and with God's Name he is adorned.
Manmohan Singh (Punjabi)ਸੁਆਮੀ ਦਾ ਨਾਮ ਉਸ ਦੇ ਨਫਰ ਦਾ ਆਸਰਾ ਹੈ। ਵਾਹਿਗੁਰੂ ਦਾ ਨਾਮ ਉਹ ਉਚਾਰਨ ਕਰਦਾ ਹੈ ਅਤੇ ਵਾਹਿਗੁਰੂ ਨਾਮ ਨਾਲ ਹੀ ਉਹ ਸਸ਼ੋਭਤ ਹੁੰਦਾ ਹੈ।
Fareedkot Teekaਪਰੰਤੂ ਦਾਸੋਂ ਕੋ ਰਾਮ ਨਾਮ ਕਾ ਹੀ (ਆਧਾਰਾ) ਆਸਰਾ ਹੈ। ਵਹੁ ਰਿਧੀਆਂ ਸਿਧੀਆਂ ਕੀ ਓਰ ਦੇਖਤੇ ਹੀ ਨਹੀਂ, ਹਰਿ ਨਾਮ ਹੀ ਜਪਤੇ ਹੈਂ ਔ ਹਰਿ ਨਾਮ ਹੀ ਕਰ ਕੇ ਸੋਭਾਇਮਾਨ ਹੋਤੇ ਹੈਂ॥੨॥
Prof. Sahib Singhਹਰੀ ਦੇ ਭਗਤ ਨੂੰ ਹਰੀ ਦੇ ਨਾਮ ਦਾ ਸਹਾਰਾ ਬਣਿਆ ਰਹਿੰਦਾ ਹੈ। ਪਰਮਾਤਮਾ ਦਾ ਨਾਮ ਜਪਦਿਆਂ, ਪਰਮਾਤਮਾ ਦੇ ਨਾਮ ਵਿਚ ਜੁੜ ਕੇ ਉਸ ਦਾ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ ॥੨॥

ਪਦ ਅਰਥ ਆਧਾਰਾ = ਆਸਰਾ। ਨਾਮੇ = ਨਾਮਿ, ਨਾਮ ਵਿਚ (ਜੁੜ ਕੇ) ॥੨॥

SikhNet (Spanish)El buscador se apoya en nada más que en el Nombre del Señor; el Nombre es lo que solamente canta y con Él se adorna. (2)

Open this shabad (11 lines, Angs 492-493) →

Ang 492 of 1430