ੴ

ਸਿੱਖਬਾਣੀ · SikhBani

ਹਰਿ ਕੇ ਜਨ ਸਤਿਗੁਰ ਸਤ ਪੁਰਖਾ ਹਉ ਬਿਨਉ ਕਰਉ ਗੁਰ ਪਾਸਿ ॥

har ke jan satigur sat purakhaa hau binau krau gur paas
Guru Ramdas Ji ਗੁਰੂ ਰਾਮਦਾਸ ਜੀ · Raag Gujri · Ang 492 · 12 lines
Translations

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਰਾਗੁ ਗੂਜਰੀ ਮਹਲਾ ੪ ਚਉਪਦੇ ਘਰੁ ੧ ॥

raag goojaree mahalaa 4 chaupade ghar 1 |

Sant Singh KhalsaRaag Goojaree, Fourth Mehl, Chau-Padhay, First House:
Manmohan SinghGujri Measure 4th Guru. Chaupade.
Manmohan Singh (Punjabi)ਰਾਗੁ ਗੂਜਰੀ ਚੌਥੀ ਪਾਤਿਸ਼ਾਹੀ। ਚਉਪਦੇ।
Prof. Sahib Singhਰਾਗ ਗੂਜਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Guyeri, Mejl Guru Ram Das, Cuarto Canal Divino, Chau-Padas.

ਹਰਿ ਕੇ ਜਨ ਸਤਿਗੁਰ ਸਤ ਪੁਰਖਾ; ਹਉ. ਬਿਨਉ ਕਰਉ ਗੁਰ ਪਾਸਿ ॥

har ke jan satigur sat purakhaa; hau. binau krau gur paas |

Sant Singh KhalsaO Servant of the Lord, O True Guru, O True Primal Being, I offer my prayers to You, O Guru.
Manmohan SinghO my great Sat-Guru, the save of the Lord and the True Person, I make a supplication before Thee.
Manmohan Singh (Punjabi)ਹੇ ਸੁਆਮੀ ਦੇ ਸੇਵਕ! ਸੱਚੇ ਪੁਰਸ਼, ਮੇਰੇ ਵਿਸ਼ਾਲ ਸਤਿਗੁਰੂ! ਮੈਂ ਤੇਰੇ ਅੱਗੇ ਇਕ ਪ੍ਰਾਰਥਨਾ ਕਰਦਾ ਹਾਂ।
Fareedkot Teekaਹੇ ਹਰੀ ਕੇ ਜਨ ਸਤ ਪੁਰਖ ਪੂਜ੍ਯ ਰੂਪ ਸਤਗੁਰੂ! ਮੈਂ ਆਪ ਕੇ ਪਾਸ ਬੇਨਤੀ ਕਰਤਾ ਹੂੰ॥
Prof. Sahib Singhਹੇ ਸਤਿਗੁਰੂ! ਹੇ ਪਰਮਾਤਮਾ ਦੇ ਭਗਤ! ਹੇ ਮਹਾ ਪੁਰਖ ਗੁਰੂ! ਮੈਂ ਤੇਰੇ ਪਾਸ ਬੇਨਤੀ ਕਰਦਾ ਹਾਂ।

ਪਦ ਅਰਥ ਹਰਿ ਕੇ ਜਨ = ਹੇ ਹਰੀ ਦੇ ਸੇਵਕ! ਸਤਪੁਰਖਾ = ਹੇ ਮਹਾ ਪੁਰਖ! ਹਉ = ਮੈਂ। ਬਿਨਉ = {विनय} ਬੇਨਤੀ। ਕਰਉ = ਕਰਉਂ, ਮੈਂ ਕਰਦਾ ਹਾਂ।

SikhNet (Spanish)Yo te pido, oh Verdadero Guru, oh Verdadero Ser, el Ser de Dios.Nosotros los humildes y bajos, buscamos Tu Refugio.

ਹਮ ਕੀਰੇ ਕਿਰਮ. ਸਤਿਗੁਰ ਸਰਣਾਈ; ਕਰਿ ਦਇਆ. ਨਾਮੁ ਪਰਗਾਸਿ ॥੧॥

ham keere kiram. satigur saranaaee; kar deaa. naam paragaas |1|

Sant Singh KhalsaI am an insect and a worm; O True Guru, I seek Your Sanctuary; please, be merciful and bestow upon me the Light of the Naam, the Name of the Lord. ||1||
Manmohan SinghI am an insect and a worm have sought thy shelter. Mercifully bestow on me the light of God's Name, O True Guru.
Manmohan Singh (Punjabi)ਮੈਂ ਇਕ ਕੀੜੇ ਤੇ ਮਕੌੜੇ ਨੇ ਤੇਰੀ ਸ਼ਰਣਾਗਤ ਸੰਭਾਲੀ ਹੈ। ਮਿਹਰ ਧਾਰ ਕੇ ਮੈਨੂੰ ਹਰੀ ਦੇ ਨਾਮ ਦੀ ਰੌਸ਼ਨੀ ਪ੍ਰਦਾਨ ਕਰ, ਹੇ ਸੱਚੇ ਗੁਰਦੇਵ ਜੀ!
Fareedkot Teekaਹਮ ਜੀਵ ਅਤੀ ਤੁਛ ਹੈਂ ਅਰ ਆਪ ਕੀ ਸਰਣ ਲਈ ਹੈ, ਕ੍ਰਿਪਾ ਦ੍ਰਿਸ਼ਟੀ ਕਰ ਕੇ ਹਮਾਰੇ ਰਿਦੇ ਮੇਂ ਨਾਮ ਕਾ ਉਜਾਲਾ ਕਰੀਏ॥☬ਜੇ ਕਹੇਂ ਆਪ ਕੀ ਕਿਸ ਨਾਮ ਮੇਂ ਸਰਧਾ ਹੈ? ਸੋ ਕਹਤੇ ਹੈਂ:
Prof. Sahib Singhਹੇ ਸਤਿਗੁਰੂ! ਮੈਂ ਇਕ ਕੀੜਾ ਹਾਂ, ਨਿੱਕਾ ਜਿਹਾ ਕੀੜਾ ਹਾਂ। ਤੇਰੀ ਸਰਨ ਆਇਆ ਹਾਂ। ਮੇਹਰ ਕਰ, ਮੈਨੂੰ ਪਰਮਾਤਮਾ ਦਾ ਨਾਮ-ਚਾਨਣ ਦੇਹ ॥੧॥

ਪਦ ਅਰਥ ਕੀਰੇ = ਕੀੜੇ। ਕਿਰਮ = ਨਿੱਕੇ ਜਿਹੇ ਕੀੜੇ ॥੧॥

SikhNet (Spanish)Ten piedad y despierta el Nombre del Señor en nosotros. (1)

ਮੇਰੇ ਮੀਤ ਗੁਰਦੇਵ; ਮੋ ਕਉ ਰਾਮ ਨਾਮੁ ਪਰਗਾਸਿ ॥

mere meet guradev; mo kau raam naam paragaas |

Sant Singh KhalsaO my Best Friend, O Divine Guru, please illuminate me with the Light of the Lord.
Manmohan SinghO my friend, the Great Guru, illumine me with the name of the Omnipresent Lord.
Manmohan Singh (Punjabi)ਹੇ ਪ੍ਰਕਾਸ਼ਵਾਨ ਗੁਰੂ, ਮੈਂਡੇ ਮਿੱਤ੍ਰ! ਮੈਨੂੰ ਸਰਬ-ਵਿਆਪਕ ਸੁਆਮੀ ਦੇ ਨਾਮ ਨਾਲ ਰੋਸ਼ਨ ਕਰ।
Fareedkot Teekaਹੇ ਮੇਰੇ (ਮੀਤ) ਸਹਾਇਕ ਵਾ ਸੂਰਜ ਰੂਪ ਗੁਰਦੇਵ ਜੀ! ਮੇਰੇ ਕੋ ਰਾਮ ਨਾਮ ਕਾ ਪ੍ਰਕਾਸ਼ ਕਰੋ॥☬ਜੇ ਕਹੇ ਨਾਮ ਆਪ ਹੀ ਜਪ ਲੇਵੋ? ਤਿਸ ਪਰ ਕਹਤੇ ਹੈਂ:
Prof. Sahib Singhਹੇ ਮੇਰੇ ਮਿੱਤਰ ਸਤਿਗੁਰੂ! ਮੈਨੂੰ ਪਰਮਾਤਮਾ ਦਾ ਨਾਮ (-ਰੂਪ) ਚਾਨਣ ਬਖ਼ਸ਼।

ਪਦ ਅਰਥ ਮੋ ਕਉ = ਮੈਨੂੰ।

SikhNet (Spanish)Oh mi amigo, mi Guru, ilumina mi corazón con el Nombre del Señor.

ਗੁਰਮਤਿ ਨਾਮੁ. ਮੇਰਾ ਪ੍ਰਾਨ ਸਖਾਈ; ਹਰਿ ਕੀਰਤਿ ਹਮਰੀ ਰਹਰਾਸਿ ॥੧॥ ਰਹਾਉ ॥

guramat naam. meraa praan sakhaaee; har keerat hamaree raharaas |1| rahaau |

Sant Singh KhalsaBy Guru's Instructions, the Naam is my breath of life, and the Praise of the Lord is my occupation. ||1||Pause||
Manmohan SinghThe Name revealed to me by Guru's instruction is the friend of my very life, and God's praise is my life's vocation. Pause.
Manmohan Singh (Punjabi)ਗੁਰਾਂ ਦੀ ਸਿਖਮਤ ਦੁਆਰਾ ਦਰਸਾਇਆ ਹੋਇਆ ਨਾਮ ਮੇਰੀ ਜਿੰਦ-ਜਾਨ ਦਾ ਮਿੱਤ੍ਰ ਹੈ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਮੇਰੇ ਜੀਵਨ ਦੀ ਰਹੁ ਰੀਤੀ ਹੈ। ਠਹਿਰਾਉ।
Fareedkot Teekaਹੇ ਸਤਿਗੁਰੋ! ਆਪ ਕੀ (ਮਤਿ) ਸਿਖਿਆ ਕਰ ਨਾਮ ਜਪਾ ਹੂਆ ਮੇਰਾ ਪ੍ਰਾਨ ਰੂਪ ਹੋ ਕਰ ਸਹਾਈ ਹੋਵੇਗਾ। ਹਰੀ ਕੀ ਜੋ ਕੀਰਤਿ, ਭਾਵ ਜਸ ਕਰਨਾ ਹੈ ਇਹੀ ਹਮਾਰੀ ਰਾਹ ਰੀਤੀ ਹੈ॥੧॥ ਰਹਾਉ ॥
Prof. Sahib Singh(ਮੇਹਰ ਕਰ) ਗੁਰਮਤਿ ਰਾਹੀਂ ਮਿਲਿਆ ਹਰਿ-ਨਾਮ ਮੇਰੀ ਜਿੰਦ ਦਾ ਸਾਥੀ ਬਣਿਆ ਰਹੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਮੇਰੇ ਵਾਸਤੇ ਮੇਰੇ ਜੀਵਨ-ਰਾਹ ਦੀ ਪੂੰਜੀ ਬਣੀ ਰਹੇ ॥੧॥ ਰਹਾਉ ॥

ਪਦ ਅਰਥ ਪ੍ਰਾਨ ਸਖਾਈ = ਜਿੰਦ ਦਾ ਸਾਥੀ। ਕੀਰਤਿ = ਸਿਫ਼ਤਿ-ਸਾਲਾਹ। ਰਹਰਾਸਿ = ਰਾਹ ਦੀ ਪੂੰਜੀ ॥੧॥ ਰਹਾਉ ॥

SikhNet (Spanish)El Nombre que tú me revelaste es el Amigo de mi vida, y el meditar en Él es mi rutina diaria. (1-Pausa)

ਹਰਿ ਜਨ ਕੇ ਵਡਭਾਗ ਵਡੇਰੇ; ਜਿਨ ਹਰਿ ਹਰਿ ਸਰਧਾ, ਹਰਿ ਪਿਆਸ ॥

har jan ke vaddabhaag vaddere; jin har har saradhaa, har piaas |

Sant Singh KhalsaThe Lord's servants have the greatest good fortune; they have faith in the Lord, Har, Har, and a thirst for the Lord.
Manmohan SinghThe greatest good fortune is of the men of God, who have faith in the Lord Master and thirst for God.
Manmohan Singh (Punjabi)ਪਰਮ ਭਾਰੀ ਚੰਗੀ ਕਿਸਮਤ ਹੈ ਰੱਬ ਦੇ ਬੰਦਿਆਂ ਦੀ, ਜਿਨ੍ਹਾਂ ਦੀ ਸੁਆਮੀ ਮਾਲਕ ਵਿੱਚ ਭਰੋਸਾ ਹੈ ਅਤੇ ਜਿਨ੍ਹਾਂ ਨੂੰ ਵਾਹਿਗਰੂ ਦੀ ਤ੍ਰੇਹ ਹੈ।
Fareedkot Teekaਜਿਨ ਹਰਿ ਜਨੋਂ ਕੋ ਹਰਿ ਹਰਿ ਨਾਮ ਜਪਣੇ ਕੀ ਸਰਧਾ ਹੈ, ਪੁਨਾ ਜਿਨ ਕੋ ਹਰੀ ਨਾਮ ਜਪਨੇ ਕੀ ਅਤੀ ਚਾਹ ਹੈ। ਹੇ ਭਾਈ! ਤਿਨੋਂ ਕੇ ਵੱਡੇ ਸੇ ਵੱਡੇ ਭਾਗ ਹੈਂ॥
Prof. Sahib Singhਜਿਨ੍ਹਾਂ ਹਰਿ-ਭਗਤਾਂ ਦੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦੀ ਸਰਧਾ ਹੈ ਨਾਮ ਜਪਣ ਦੀ ਖਿੱਚ ਹੈ, ਉਹ ਵੱਡੇ ਭਾਗਾਂ ਵਾਲੇ ਹਨ।

ਪਦ ਅਰਥ ਜਿਨ = ਜਿਨ੍ਹਾਂ ਨੂੰ {ਬਹੁ-ਵਚਨ}।

SikhNet (Spanish)Oh Dios, los Tuyos que confían en Ti y tienen sed de Ti, tienen un Destino elevado.

ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ; ਮਿਲਿ ਸੰਗਤਿ ਗੁਣ ਪਰਗਾਸਿ ॥੨॥

har har naam milai tripataaseh; mil sangat gun paragaas |2|

Sant Singh KhalsaObtaining the Name of the Lord, Har, Har, they are satisfied; joining the Company of the Holy, their virtues shine forth. ||2||
Manmohan SinghBy obtaining the Name of the Lord God, they are sated and meeting the society of saints their virtues shine forth.
Manmohan Singh (Punjabi)ਵਾਹਿਗੁਰੂ ਸੁਆਮੀ ਦੇ ਨਾਮ ਨੂੰ ਪ੍ਰਾਪਤ ਕਰ ਕੇ ਰੱਜ ਜਾਂਦੇ ਹਨ ਅਤੇ ਸਾਧ ਸੰਗਤ ਅੰਦਰ ਜੁੜਨ ਦੁਆਰਾ ਉਨ੍ਹਾਂ ਦੀਆਂ ਨੇਕੀਆਂ ਰੋਸ਼ਨ ਹੋ ਜਾਂਦੀਆਂ ਹਨ।
Fareedkot Teekaਵਹੁ ਹਰਿ ਹਰਿ ਨਾਮ ਲੈਨੇ ਸੇ ਤ੍ਰਿਪਤਿ ਹੋਤੇ ਹੈਂ। ਤਿਨ ਕੀ ਸੰਗਤਿ ਮੇਂ ਮਿਲ ਕਰ ਰਿਦੇ ਮੇਂ ਸ਼ੁਭ ਗੁਣੋਂ ਕਾ ਪ੍ਰਕਾਸ਼ ਹੋਤਾ ਹੈ॥੨॥
Prof. Sahib Singhਜਦੋਂ ਉਹਨਾਂ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ। ਸਾਧ ਸੰਗਤਿ ਵਿਚ ਮਿਲ ਕੇ ਉਹਨਾਂ ਦੇ ਅੰਦਰ ਗੁਣ ਪਰਗਟ ਹੋ ਜਾਂਦੇ ਹਨ ॥੨॥

ਪਦ ਅਰਥ ਤ੍ਰਿਪਤਾਸਹਿ = ਰੱਜ ਜਾਂਦੇ ਹਨ {ਬਹੁ-ਵਚਨ} ॥੨॥

SikhNet (Spanish)Ellos están satisfechos sólo con Tu Nombre y en la Sociedad de los Santos sus Virtudes brillan. (2)

ਜਿਨੑ ਹਰਿ ਹਰਿ, ਹਰਿ ਰਸੁ ਨਾਮੁ. ਨ ਪਾਇਆ; ਤੇ ਭਾਗਹੀਣ. ਜਮ ਪਾਸਿ ॥

jina har har, har ras naam. na paaeaa; te bhaagaheen. jam paas |

Sant Singh KhalsaThose who have not obtained the essence of the Name of the Lord, Har, Har, are most unfortunate; they are taken away by the Messenger of Death.
Manmohan SinghThey, who have not gained God, God's elixir and God's Name are unfortunate and are handed over to Death's myrmidon.
Manmohan Singh (Punjabi)ਜਿਨ੍ਹਾਂ ਨੇ ਵਾਹਿਗੁਰੂ, ਵਾਹਿਗੁਰੂ ਦੇ ਅੰਮ੍ਰਿਤ ਅਤੇ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਨਹੀਂ ਕੀਤਾ, ਉਹ ਨਿਕਰਮਣ ਹਨ ਅਤੇ ਮੌਤ ਦੇ ਫਰੇਸ਼ਤੇ ਦੇ ਸੁਪਰਦ ਕੀਤੇ ਜਾਂਦੇ ਹਨ।
Fareedkot Teekaਜਿਨੋਂ ਨੇ ਮਨ ਤਨ ਬਾਣੀ ਕਰ ਹਰੀ ਨਾਮ ਰਸ ਨਹੀਂ ਪਾਇਆ ਤੇ ਪੁਰਸ਼ ਭਾਗੋਂ ਕੇ ਹੀਣੇ ਜਮ ਕੀ ਫਾਸੀ ਮੇਂ ਪੜਤੇ ਹੈਂ॥
Prof. Sahib Singhਪਰ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ-ਰਸ ਹਾਸਲ ਨਹੀਂ ਕੀਤਾ, ਉਹ ਬਦ-ਕਿਸਮਤ ਹਨ, ਉਹ ਆਤਮਕ ਮੌਤ ਦੇ ਕਾਬੂ ਆਏ ਰਹਿੰਦੇ ਹਨ।

ਪਦ ਅਰਥ ਜਮ ਪਾਸਿ = ਜਮ ਦੇ ਕੋਲ, ਜਮ ਦੇ ਵੱਸ ਵਿਚ।

SikhNet (Spanish)Los desafortunados que no probaron el Nombre del Señor fueron entregados a la muerte.

ਜੋ ਸਤਿਗੁਰ ਸਰਣਿ ਸੰਗਤਿ. ਨਹੀ ਆਏ; ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ ॥੩॥

jo satigur saran sangat. nahee aae; dhrig jeeve dhrig jeevaas |3|

Sant Singh KhalsaThose who have not sought the Sanctuary of the True Guru and the Company of the Holy - cursed are their lives, and cursed are their hopes of life. ||3||
Manmohan SinghFie on the life and accursed is the hope of living of those who have not sought the society and protection of the True Guru.
Manmohan Singh (Punjabi)ਥੂਹ ਹੈ ਉਨ੍ਹਾਂ ਦੀ ਜਿੰਦਗੀ ਨੂੰ ਅਤੇ ਲਾਨ੍ਹਤ ਹੈ, ਉਨ੍ਹਾਂ ਦੇ ਜੀਊਣ ਦੀ ਆਸ ਨੂੰ, ਜਿਹੜੇ ਸੱਚੇ ਗੁਰਾਂ ਦੀ ਸਭਾ ਅਤੇ ਸ਼ਰਣਾਗਤ ਅੰਦਰ ਨਹੀਂ ਪੁੱਜੇ।
Fareedkot Teekaਜੋ ਸਤਿਗੁਰੋਂ ਕੀ ਸਤ ਸੰਗਤ ਕੀ ਸਰਣਿ ਨਹੀਂ ਆਏ ਤਿਨ ਕੇ ਜੀਵੇ ਕੋ ਧਿਰਕਾਰ ਹੈ ਅਰ ਜੀਵਣੇ ਕੀ ਆਸਾ ਕੋ ਭੀ ਧਿਰਕਾਰ ਹੈ॥੩॥
Prof. Sahib Singhਜੇਹੜੇ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦੇ, ਸਾਧ ਸੰਗਤਿ ਵਿਚ ਨਹੀਂ ਆਉਂਦੇ, ਉਹਨਾਂ ਦਾ ਹੁਣ ਤਕ ਦਾ ਜੀਵਨ ਤੇ ਅਗਾਂਹ ਦਾ ਜੀਵਨ ਫਿਟਕਾਰ-ਜੋਗ ਹੈ ॥੩॥

ਪਦ ਅਰਥ ਧ੍ਰਿਗੁ = ਫਿਟਕਾਰ-ਯੋਗ। ਜੀਵਾਸਿ = ਅਗਾਂਹ ਦਾ ਜੀਊਣ ॥੩॥

SikhNet (Spanish)Los que no buscaron la Protección del Guru en la Sociedad de los Santos, ¡dan lástima hasta en su próxima vida!

ਜਿਨ ਹਰਿ ਜਨ, ਸਤਿਗੁਰ ਸੰਗਤਿ ਪਾਈ; ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ ॥

jin har jan, satigur sangat paaee; tin dhur masatak likhiaa likhaas |

Sant Singh KhalsaThose humble servants of the Lord, who have obtained the Company of the True Guru, have such pre-ordained destiny written on their foreheads.
Manmohan SinghThe men of God who have attained the society of the True Guru they have on their fore-head the pre-ordained writ.
Manmohan Singh (Punjabi)ਜਿਨ੍ਹਾਂ ਰੱਬ ਦੇ ਬੰਦਿਆਂ ਨੂੰ ਸੱਚੇ ਗੁਰਾਂ ਦਾ ਮੇਲ ਮਿਲਾਪ ਪ੍ਰਾਪਤ ਹੋਇਆ ਹੈ, ਉਨ੍ਹਾਂ ਦੇ ਮੱਥੇ ਉਤੇ ਐਨ ਆਰੰਭ ਦੀ ਲਿਖੀ ਹੋਈ ਲਿਖਤਾਕਾਰ ਹੈ।
Fareedkot Teekaਜਿਨ ਹਰਿ ਜਨੋਂ ਨੇ ਸਤਿਗੁਰੋਂ ਕੀ ਸੰਗਤ ਪਾਈ ਹੈ, ਤਿਨੋਂ ਕੇ (ਧੁਰਿ) ਆਦਿ ਸੇ ਹੀ ਮਸਤਕ ਪਰਿ ਸੁਭ ਲੇਖ ਲਿਖਾ ਹੈ॥
Prof. Sahib Singhਜਿਨ੍ਹਾਂ ਹਰਿ-ਭਗਤਾਂ ਨੇ ਗੁਰੂ ਦੀ ਸੰਗਤਿ ਪ੍ਰਾਪਤ ਕਰ ਲਈ, ਉਹਨਾਂ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਲਿਖਿਆ ਲੇਖ ਉੱਘੜ ਪਿਆ।

ਪਦ ਅਰਥ ਧੁਰਿ = ਧੁਰ ਦਰਗਾਹ ਤੋਂ। ਮਸਤਕਿ = ਮੱਥੇ ਉਤੇ। ਲਿਖਾਸਿ = ਲੇਖ।

SikhNet (Spanish)Sólo por el Decreto de Dios uno tiene el destino de ser recibido en el Santuario del Guru. Bendita, Bendita es la Sociedad de los

ਧੰਨੁ ਧੰਨੁ ਸਤਸੰਗਤਿ. ਜਿਤੁ ਹਰਿ ਰਸੁ ਪਾਇਆ; ਮਿਲਿ ਨਾਨਕ. ਨਾਮੁ ਪਰਗਾਸਿ ॥੪॥੧॥

dhan dhan satasangat. jit har ras paaeaa; mil naanak. naam paragaas |4|1|

Sant Singh KhalsaBlessed, blessed is the Sat Sangat, the True Congregation, where the sublime essence of the Lord is obtained. Meeting with His humble servant, O Nanak, the Naam shines forth. ||4||1||
Manmohan SinghBlest, blest is the saints congregation from where God's elixir is procured. By meeting God's slave, O Nanak, manifest becomes the Lord's Name.
Manmohan Singh (Punjabi)ਮੁਬਾਰਕ! ਮੁਬਾਰਕ ਹੈ, ਸਾਧ ਸਮਾਗਮ, ਜਿਥੋਂ ਵਾਹਿਗੁਰੂ ਦਾ ਅੰਮ੍ਰਿਤ ਪਰਾਪਤ ਹੁੰਦਾ ਹੈ। ਰੱਬ ਦੇ ਗੋਲੇ ਨੂੰ ਮਿਲਣ ਦੁਆਰਾ, ਹੇ ਨਾਨਕ! ਪ੍ਰਗਟ ਹੋ ਵੰਞਦਾ ਹੈ, ਸੁਆਮੀ ਦਾ ਨਾਮ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਸ੍ਰੇਸਟ ਜਨੋਂ ਕੀ ਸੰਗਤ ਧੰਨ ਹੈ ਧੰਨ ਹੈ, ਜਿਨੋਂ ਸੇ ਮਿਲ ਕਰ ਕੇ ਹਰੀ ਕਾ ਪ੍ਰੇਮ ਪਾਇਆ ਪੁਨਾ ਨਾਮ ਕਾ ਪ੍ਰਕਾਸ ਹੂਆ ਹੈ॥੪॥੧॥
Prof. Sahib Singhਹੇ ਨਾਨਕ! (ਆਖ-) ਸਾਧ ਸੰਗਤਿ ਧੰਨ ਹੈ ਜਿਸ ਦੀ ਰਾਹੀਂ ਮਨੁੱਖ ਪਰਮਾਤਮਾ ਦਾ ਨਾਮ-ਰਸ ਹਾਸਲ ਕਰਦਾ ਹੈ, ਜਿਸ ਵਿਚ ਮਿਲਿਆਂ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ ਰੌਸ਼ਨ ਹੋ ਜਾਂਦਾ ਹੈ ॥੪॥੧॥

ਪਦ ਅਰਥ ਜਿਤੁ = ਜਿਸ ਦੀ ਰਾਹੀਂ ॥੪॥੧॥

SikhNet (Spanish)Santos donde el Nombre del Señor me es revelado y pruebo la Esencia del Señor. (4-1)
Answers quote the Granth verbatim with Ang citations. AI commentary is not Gurbani and not a religious ruling.