ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਕਾਇਆ ਕੋਟੁ ਅਪਾਰੁ ਹੈ; ਅੰਦਰਿ ਹਟਨਾਲੇ ॥
kaaeaa kott apaar hai; andar hattanaale |
Sant Singh KhalsaThe human body is a great fortress, with its shops and streets within.
Manmohan SinghThe human body is a grand fort, with shops therein.
Manmohan Singh (Punjabi)ਅੰਦਰਵਾਰ ਦੁਕਾਨਾਂ ਦੇ ਸਮੇਤ, ਮਨੁੱਖੀ ਦੇਹਿ ਇਕ ਵੱਡਾ ਕਿਲ੍ਹਾ ਹੈ।
Fareedkot Teekaਦੇਹ ਰੂਪੀ (ਅਪਾਰੁ) ਅਤੀ ਉਤਮ ਕੋਟ ਹੈ ਔਰ ਇਸ ਕੇ ਬੀਚ ਇੰਦ੍ਰ ਰੂਪੀ (ਹਟਨਾਲੇ) ਬਜਾਰ ਹੈਂ॥
Prof. Sahib Singh(ਮਨੁੱਖਾ) ਸਰੀਰ ਇਕ ਸੁੰਦਰ ਕਿਲ੍ਹਾ ਹੈ, ਜਿਸ ਵਿਚ (ਮਾਨੋ, ਸੁੰਦਰ) ਬਾਜ਼ਾਰ ਭੀ ਹਨ, (ਭਾਵ, ਗਿਆਨ-ਇੰਦਰੇ ਹੱਟੀਆਂ ਦੀਆਂ ਕਤਾਰਾਂ ਹਨ)।
ਪਦ ਅਰਥ ਕੋਟੁ = ਕਿਲ੍ਹਾ। ਹਟਨਾਲੇ = ਬਾਜ਼ਾਰ।
SikhNet (Spanish)El cuerpo es la fortaleza infinita; dentro de él están los órganos, las calles.
ਗੁਰਮੁਖਿ ਸਉਦਾ ਜੋ ਕਰੇ; ਹਰਿ ਵਸਤੁ ਸਮਾਲੇ ॥
guramukh saudaa jo kare; har vasat samaale |
Sant Singh KhalsaThe Gurmukh who comes to trade gathers the cargo of the Lord's Name.
Manmohan SinghThe Guru-ward, who comes to trade takes care of the cargo of God's Name.
Manmohan Singh (Punjabi)ਗੁਰੂ ਅਨੁਸਾਰੀ ਜੋ ਵਣਜ ਕਰਨ ਆਉਂਦਾ ਹੈ। ਵਾਹਿਗੁਰੂ ਦੇ ਨਾਮ ਦੇ ਮਾਲ ਨੂੰ ਸਾਂਭ ਲੈਦਾ ਹੈ।
Fareedkot Teekaਜੋ ਗੁਰਮੁਖ ਹੋਇ ਕਰ ਇਸ ਬਜਾਰ ਮੇਂ ਸਉਦਾ ਕਰਤੇ ਹੈਂ, ਭਾਵ ਏਹਿ ਕਿ ਸਰਬ ਇੰਦ੍ਰੀਓਂ ਕਰ ਭਗਤੀ ਕਰਤੇ ਹੈਂ, ਸੋ ਹਰੀ ਨਾਮ ਰੂਪ ਵਸਤ ਕੋ ਸਮਾਲਤੇ ਹੈਂ॥☬ਪ੍ਰਸਨ: ਕੈਸੇ ਸਮਾਲਤੇ ਹੈਂ?☬ਉੱਤ੍ਰ:
Prof. Sahib Singhਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੋ ਕੇ ਵਪਾਰ ਕਰਦਾ ਹੈ; ਉਹ ਹਰੀ ਦਾ ਨਾਮ-ਵੱਖਰ ਸਾਂਭ ਲੈਂਦਾ ਹੈ।
SikhNet (Spanish)Y el Gurmukj viene aquí, por la Gracia del Guru, para comerciar y recolectar para sí mismo la Esencia del Señor.
ਨਾਮੁ ਨਿਧਾਨੁ ਹਰਿ ਵਣਜੀਐ; ਹੀਰੇ ਪਰਵਾਲੇ ॥
naam nidhaan har vanajeeai; heere paravaale |
Sant Singh KhalsaHe deals in the treasure of the Lord's Name, the jewels and the diamonds.
Manmohan SinghWe should purchase the treasure of the jewels and corals of God's Name.
Manmohan Singh (Punjabi)ਸਾਨੂੰ ਰੱਬ ਦੇ ਨਾਮ ਦੀਆਂ ਜਵੇਹਰਾਂ ਅਤੇ ਮੂੰਗਿਆਂ ਦੇ ਖ਼ਜ਼ਾਲਿਆਂ ਨੂੰ ਖਰੀਦਣਾ ਉਚਿੱਤ ਹੈ।
Fareedkot Teekaਹਰੀ ਕਾ ਨਾਮ ਜੋ ਨਿਧੋਂ ਕਾ ਘਰ ਹੈ, ਸੋ ਇੰਦ੍ਰੀਓਂ ਕਰ (ਵਣਜੀਐ) ਦੇਈ ਲਈਤਾ ਹੈ। ਔਰ (ਹੀਰੇ) ਗਿਆਨ ਪੁਨਾ (ਪਰਵਾਲੇ) ਮੂੰਗੇ ਅਰਥਾਤ ਜੋ ਮਾਇਆ ਕੇਵਲ ਬੰਧਨਾਂ ਸੇ ਪਰੇ ਹੋਨਾ ਸੋ ਮੂੰਗੇ ਹੈਂ॥
Prof. Sahib Singh(ਸਰੀਰ ਕਿਲ੍ਹੇ ਵਿਚ ਹੀ) ਪ੍ਰਭੂ ਦੇ ਨਾਮ ਦਾ ਖ਼ਜ਼ਾਨਾ ਵਣਜਿਆ ਜਾ ਸਕਦਾ ਹੈ, (ਇਹੋ ਵੱਖਰ ਸਦਾ ਨਾਲ ਨਿਭਣ ਵਾਲੇ) ਹੀਰੇ ਤੇ ਮੂੰਗੇ ਹਨ।
SikhNet (Spanish)Aquí el Tesoro del Naam, el Nombre del Señor es extendido, y uno lo compra con la Joya Preciosa del Señor.
ਵਿਣੁ ਕਾਇਆ, ਜਿ ਹੋਰ ਥੈ ਧਨੁ ਖੋਜਦੇ; ਸੇ ਮੂੜ ਬੇਤਾਲੇ ॥
vin kaaeaa, ji hor thai dhan khojade; se moorr betaale |
Sant Singh KhalsaThose who search for this treasure outside of the body, in other places, are foolish demons.
Manmohan SinghThey who search the Lord's riches, outside, the body at any other place are the foolish devils.
Manmohan Singh (Punjabi)ਜੋ ਪ੍ਰਭੂ ਦੇ ਪਦਾਰਥ ਨੂੰ ਸਰੀਰ ਤੋਂ ਬਾਹਰ ਕਿਸੇ ਹੋਰ ਜਗ੍ਹਾ ਤੇ, ਲੱਭਦੇ ਹਨ, ਉਹ ਮੂਰਖ ਭੂਤਨੇ ਹਨ।
Fareedkot Teekaਇਸ ਕਾਇਆ ਸੇ ਬਿਨਾਂ ਅਰਥਾਤ ਬਾਹਰ ਜੋ ਆਤਮ ਧਨ ਕੋ ਖੋਜਤੇ ਹੈਂ, ਸੋ ਮੂਰਖ (ਬੇਤਾਲੇ) ਭੂਤ ਅਰਥਾਤ ਅਸੁਧ ਹੈਂ॥
Prof. Sahib Singhਜੋ ਮਨੁੱਖ ਇਸ ਵੱਖਰ ਨੂੰ ਸਰੀਰ ਤੋਂ ਬਿਨਾ ਕਿਸੇ ਹੋਰ ਥਾਂ ਭਾਲਦੇ ਹਨ, ਉਹ ਮੂਰਖ ਹਨ ਤੇ (ਮਨੁੱਖਾ ਸਰੀਰ ਵਿਚ ਆਏ ਹੋਏ) ਭੂਤ ਹਨ।
ਪਦ ਅਰਥ ਕਾਇਆ = ਸਰੀਰ।
SikhNet (Spanish)Aquéllos que buscan las Riquezas del Señor fuera de su mismo cuerpo, se vuelven Manmukjs, ignorantes y salvajes.
ਸੇ ਉਝੜਿ ਭਰਮਿ ਭਵਾਈਅਹਿ. ਜਿਉ ਝਾੜ. ਮਿਰਗੁ ਭਾਲੇ ॥੧੫॥
se ujharr bharam bhavaaeeeh. jiau jhaarr. mirag bhaale |15|
Sant Singh KhalsaThey wander around in the wilderness of doubt, like the deer who searches for the musk in the bushes. ||15||
Manmohan SinghIn doubt they wander about in wilderness like the deer who searches for the musk in the bushes.
Manmohan Singh (Punjabi)ਹਰਨ ਦੀ ਮਾਨਿੰਦ, ਜੋ ਕਸਤੂਰੀ ਨੂੰ ਝਾੜੀਆਂ ਅੰਦਰ ਲੱਭਦਾ ਹੈ, ਉਹ ਵਹਿਮ ਅੰਦਰ ਬੀਆਬਾਨ ਵਿੱਚ ਭਟਕਦੇ ਫਿਰਦੇ ਹਨ।
Fareedkot Teekaਸੇ ਭਰਮ ਕਰ ਸੰਸਾਰ ਰੂਪੀ (ਉਝੜਿ) ਬਨ ਕੇ ਬੀਚ ਭਰਮਾਈਤੇ ਹੈਂ, ਭਾਵ ਸੇ ਸਰਬ ਅਸਥਾਨੋਂ ਮੇਂ ਭਟਕਤੇ ਹੈਂ। ਜੈਸੇ ਆਪਨੀ ਨਾਭੀ ਮੇਂ ਕਸਤੂਰੀ ਨ ਜਾਨ ਕਰ ਮ੍ਰਿਗ ਝਾੜੋਂ ਮੇਂ ਕਸਤੂਰੀ ਢੂੰਢਤਾ ਹੈ ॥੧੫॥
Prof. Sahib Singhਜਿਵੇਂ (ਕਸਤੂਰੀ ਨੂੰ ਆਪਣੀ ਹੀ ਨਾਭੀ ਵਿਚ ਨਾਹ ਜਾਣਦਾ ਹੋਇਆ) ਹਰਨ (ਕਸਤੂਰੀ ਦੀ ਵਾਸ਼ਨਾ ਲਈ) ਝਾੜਾਂ ਨੂੰ ਭਾਲਦਾ ਫਿਰਦਾ ਹੈ, ਤਿਵੇਂ ਇਹੋ ਜਿਹੇ ਮਨੁੱਖ ਭਰਮ ਵਿਚ (ਫਸੇ ਹੋਏ) ਬਨਾਂ ਵਿਚ ਭਉਂਦੇ ਫਿਰਦੇ ਹਨ ॥੧੫॥
ਪਦ ਅਰਥ ਉਝੜਿ = ਉਜਾੜ ਵਿਚ। ਭਵਾਈਅਹਿ = ਭਵਾਏ ਜਾਂਦੇ ਹਨ। ਮਿਰਗੁ = ਹਰਨ ॥੧੫॥
SikhNet (Spanish)Ellos andan enloquecidos como el venado que corre tras el olor a musgo sin darse cuenta que él mismo es quien lo produce en su propio vientre. (15)