ੴ

ਸਿੱਖਬਾਣੀ · SikhBani

ਸਿਮ੍ਰਿਤਿ ਸਾਸਤ੍ਰ ਸੋਧਿ ਸਭਿ ਕਿਨੈ ਕੀਮ ਨ ਜਾਣੀ ॥

simrit saasatr sodh sabh kinai keem na jaanee
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 319 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸਿਮ੍ਰਿਤਿ ਸਾਸਤ੍ਰ ਸੋਧਿ ਸਭਿ; ਕਿਨੈ. ਕੀਮ ਨ ਜਾਣੀ ॥

simrit saasatr sodh sabh; kinai. keem na jaanee |

Sant Singh KhalsaPeople have searched all the Simritees and Shaastras, but no one knows the Lord's value.
Manmohan SinghMen have searched all the Simritis and Shastras but none has found Lord's worth.
Manmohan Singh (Punjabi)ਇਨਸਾਨਾਂ ਨੇ ਸਾਰੀਆਂ ਸਿਮਰਤੀਆਂ ਅਤੇ ਸ਼ਾਸਤਰ ਖੋਜੇ ਹਨ ਪਰ ਕਿਸੇ ਨੂੰ ਭੀ ਪ੍ਰਭੂ ਦੀ ਕੀਮਤ ਦਾ ਪਤਾ ਨਹੀਂ ਲੱਗਾ।
Fareedkot Teekaਸਭ ਸਾਸਤ੍ਰ ਔਰ ਸਿਮ੍ਰਿਤੀਆਂ (ਸੋਧਿ) ਵੀਚਾਰੀਆਂ ਹੈ, ਪਰੰਤੂ ਕੀਮਤਿ ਕਿਸੇ ਨੇ ਨਹੀਂ ਪਾਈ॥
Prof. Sahib Singhਸਿਮ੍ਰਿਤੀਆਂ ਸ਼ਾਸਤ੍ਰ ਸਾਰੇ ਚੰਗੀ ਤਰ੍ਹਾਂ ਵੇਖੇ ਹਨ, ਕਿਸੇ ਨੇ ਕਰਤਾਰ ਦੀ ਕੀਮਤ ਨਹੀਂ ਪਾਈ, (ਕੋਈ ਨਹੀਂ ਦੱਸ ਸਕਦਾ ਕਿ ਪ੍ਰਭੂ ਕਿਸ ਮੁੱਲ ਤੋਂ ਮਿਲ ਸਕਦਾ ਹੈ)।

ਪਦ ਅਰਥ ਸੋਧਿ = ਸੋਧੇ, ਸੋਧੇ ਹਨ, ਚੰਗੀ ਤਰ੍ਹਾਂ ਵੇਖੇ ਹਨ। ਕੀਮ = ਕੀਮਤ, ਮੁੱਲ।

SikhNet (Spanish)Aunque uno lee los textos Semíticos y los Shastras tanto como puede, no por eso conoce el Verdadero Valor del Naam, el Nombre del Señor.

ਜੋ ਜਨੁ ਭੇਟੈ ਸਾਧਸੰਗਿ; ਸੋ ਹਰਿ ਰੰਗੁ ਮਾਣੀ ॥

jo jan bhettai saadhasang; so har rang maanee |

Sant Singh KhalsaThat being, who joins the Saadh Sangat enjoys the Love of the Lord.
Manmohan SinghThe person who meets the society of saints he enjoys God's love.
Manmohan Singh (Punjabi)ਜੋ ਪੁਰਸ਼ ਸਤਿ ਸੰਗਤ ਨਾਲ ਮਿਲਦਾ ਹੈ, ਉਹ ਵਾਹਿਗੁਰੂ ਦੀ ਪ੍ਰੀਤ ਦਾ ਅਨੰਦ ਭੋਗਦਾ ਹੈ।
Fareedkot Teekaਜੋ ਪੁਰਸ ਸਾਧ ਸੰਗਤ ਕੋ (ਭੇਟੈ) ਮਿਲਤਾ ਹੈ, ਸੋ ਹਰੀ ਕੇ (ਰੰਗੁ) ਅਨੰਦ ਕੋ (ਮਾਣੀ) ਭੋਗਣੇ ਵਾਲਾ ਹੂਆ ਹੈ॥
Prof. Sahib Singh(ਸਿਰਫ਼) ਉਹ ਮਨੁੱਖ ਪ੍ਰਭੂ (ਦੇ ਮਿਲਾਪ) ਦਾ ਆਨੰਦ ਮਾਣਦਾ ਹੈ ਜੋ ਸਤਸੰਗ ਵਿਚ ਜਾ ਮਿਲਦਾ ਹੈ।

ਪਦ ਅਰਥ ਰੰਗੁ = ਆਨੰਦ।

SikhNet (Spanish)Solamente los que ingresan a la Saad Sangat, la Sociedad de los Santos gozan del Amor de su Señor.

ਸਚੁ ਨਾਮੁ ਕਰਤਾ ਪੁਰਖੁ; ਏਹ ਰਤਨਾ ਖਾਣੀ ॥

sach naam karataa purakh; eeh ratanaa khaanee |

Sant Singh KhalsaTrue is the Naam, the Name of the Creator, the Primal Being. It is the mine of precious jewels.
Manmohan SinghTrue is the Name of the Omnipotent creator. It is the mine of jewels.
Manmohan Singh (Punjabi)ਸੱਚਾ ਹੈ ਨਾਮ ਸਰਬ-ਸ਼ਕਤੀਵਾਨ ਸਿਰਜਣਹਾਰ ਦਾ। ਇਹ ਜਵਾਹਿਰਾਤ ਦੀ ਖਾਣ ਹੈ।
Fareedkot Teekaਕਰਤਾ ਪੁਰਖ ਦਾ ਜੋ ਸਚਾ ਨਾਮ ਹੈ ਇਹੀ ਰਤਨੋਂ ਕੀ ਖਾਣ ਹੈ ਅਰਥਾਤ ਅਮੋਲਕ ਹੈ॥
Prof. Sahib Singhਪ੍ਰਭੂ ਦਾ ਸੱਚਾ ਨਾਮ, ਕਰਤਾਰ ਅਕਾਲ ਪੁਰਖ-ਏਹੀ ਰਤਨਾਂ ਦੀ ਖਾਣ ਹੈ ('ਨਾਮ' ਸਿਮਰਨ ਵਿਚ ਹੀ ਸਾਰੇ ਗੁਣ ਹਨ),

ਪਦ ਅਰਥ ਖਾਣੀ = ਖਾਣ, ਭੰਡਾਰ।

SikhNet (Spanish)Nuestro Señor, nuestro Creador, el Espíritu Divino Cuyo Nombre es Eterno y Verdadero, es el Tesoro de Joyas.

ਮਸਤਕਿ ਹੋਵੈ ਲਿਖਿਆ; ਹਰਿ ਸਿਮਰਿ ਪਰਾਣੀ ॥

masatak hovai likhiaa; har simar paraanee |

Sant Singh KhalsaThat mortal, who has such pre-ordained destiny inscribed upon his forehead, meditates in remembrance on the Lord.
Manmohan SinghThe mortal on whose forehead such destiny is recorded, meditates on God.
Manmohan Singh (Punjabi)ਜਿਸ ਜੀਵ ਦੇ ਮੱਥੇ ਉਤੇ ਐਸੀ ਕਿਸਮਤ ਲਿਖੀ ਹੋਈ ਹੈ ਉਹ ਵਾਹਿਗੁਰੂ ਦਾ ਚਿੰਤਨ ਕਰਦਾ ਹੈ।
Fareedkot Teekaਜੇ ਮਸਤਕ ਮੇਂ ਸੁਭ ਲੇਖ ਹੈ ਤਉ ਪ੍ਰਾਣੀ ਹਰੀ ਨਾਮ ਕੋ ਸਿਮਰਤਾ ਹੈ, ਐਸੇ ਬੇਨਤੀ ਕਰੁ॥
Prof. Sahib Singhਪਰ ਓਹੀ ਮਨੁੱਖ ਨਾਮ ਸਿਮਰਦਾ ਹੈ, ਜਿਸ ਦੇ ਮੱਥੇ ਤੇ ਭਾਗ ਹੋਣ।

ਪਦ ਅਰਥ ਮਸਤਕਿ = ਮੱਥੇ ਤੇ। ਸਿਮਰਿ = ਸਿਮਰੇ, ਸਿਮਰਦਾ ਹੈ। ਪਰਾਣੀ = ਜੀਵ।

SikhNet (Spanish)Sin embargo, solamente aquél que así lo tiene escrito en su Destino, contempla a su Señor.

ਤੋਸਾ ਦਿਚੈ ਸਚੁ ਨਾਮੁ; ਨਾਨਕ. ਮਿਹਮਾਣੀ ॥੪॥

tosaa dichai sach naam; naanak. mihamaanee |4|

Sant Singh KhalsaO Lord, please bless Nanak, Your humble guest, with the supplies of the True Name. ||4||
Manmohan SinghO Lord, grant Nanak thy guest, the True Name as his viaticum.
Manmohan Singh (Punjabi)ਹੇ ਸੁਆਮੀ! ਆਪਣੇ ਪਰਾਹੁਣੇ ਨਾਨਕ ਨੂੰ ਸਤਿਨਾਮ ਸਫ਼ਰ-ਖ਼ਰਚ ਵਜੋਂ ਬਖ਼ਸ਼।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਚ ਰੂਪ! ਮੁਝ ਅਭਿਆਗਤ ਕੋ ਮਹਮਾਣੀ ਅਰ (ਤੋਸਾ) ਪ੍ਰਲੋਕ ਕਾ ਖਰਚੁ ਅਪਨਾ ਨਾਮ ਦੇਹੁ॥੪॥☬ਜੇ ਕਹੇ ਨਾਮ ਜਪੇ ਬਿਨਾਂ ਹੀ ਕਈ ਪੁਰਸ ਸੁਖੀ ਦੇਖੀਤੇ ਹੈਂ? ਤਿਸ ਪਰ ਕਹਤੇ ਹੈਂ:
Prof. Sahib Singh(ਹੇ ਪ੍ਰਭੂ!) ਨਾਨਕ ਦੀ ਖ਼ਾਤਰਦਾਰੀ ਏਹੀ ਹੈ ਕਿ ਆਪਣਾ ਸੱਚਾ ਨਾਮ (ਰਾਹ ਲਈ) ਖ਼ਰਚ ਦੇਹ ॥੪॥

ਪਦ ਅਰਥ ਤੋਸਾ = ਰਾਹ ਦਾ ਖ਼ਰਚ। ਦਿਚੈ = ਦੇਹ, ਦਿੱਤਾ ਜਾਏ। ਮਿਹਮਾਣੀ = ਖ਼ਾਤਰਦਾਰੀ ॥੪॥

SikhNet (Spanish)Oh Señor, bendíceme con los Pies de Tu Nombre Eterno, para que Nanak pueda pasar en Gracia su estancia en esta vida. (4)
Answers quote the Granth verbatim with Ang citations. AI commentary is not Gurbani and not a religious ruling.