ੴ

ਸਿੱਖਬਾਣੀ · SikhBani

ਅੰਤਰਿ ਚਿੰਤਾ ਨੈਣੀ ਸੁਖੀ ਮੂਲਿ ਨ ਉਤਰੈ ਭੁਖ ॥

antar chintaa nainee sukhee mool na utarai bhukh
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 319 · 3 lines
Translations

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਅੰਤਰਿ ਚਿੰਤਾ. ਨੈਣੀ ਸੁਖੀ; ਮੂਲਿ. ਨ ਉਤਰੈ ਭੁਖ ॥

antar chintaa. nainee sukhee; mool. na utarai bhukh |

Sant Singh KhalsaHe harbors anxiety within himself, but to the eyes, he appears to be happy; his hunger never departs.
Manmohan SinghWithin the man is anxiety, but to eyes he appears to be happy and his hunger never departs.
Manmohan Singh (Punjabi)ਆਦਮੀ ਦੇ ਅੰਦਰ iਫ਼ਕਰ ਹੈ, ਪ੍ਰੰਤੂ ਅੱਖੀ ਵੇਖਣ ਨੂੰ ਉਹ ਖ਼ੁਸ਼ ਮਲੂਮ ਹੁੰਦਾ ਹੈ ਅਤੇ ਉਸ ਦੀ ਭੁੱਖ ਕਦਾਚਿੱਤ ਦੂਰ ਨਹੀਂ ਹੁੰਦੀ।
Fareedkot Teekaਤਿਨ ਕੇ ਮਨ ਮੇਂ ਤੋ ਅਨੇਕ ਪ੍ਰਕਾਰ ਕੀ ਚਿੰਤਾ ਰਹਤੀ ਹੈ ਨੇਤ੍ਰੋਂ ਕਰ ਸੁਖੀ ਦੇਖੀਤੇ ਹੈਂ, ਕਭੀ ਤ੍ਰਿਸ਼ਨਾ ਰੂਪ ਭੂਖ ਨਹੀਂ ਉਤਰਤੀ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਚਿੰਤਾ ਹੈ ਉਸ ਦੀ ਮਾਇਆ ਦੀ ਭੁੱਖ ਬਿਲਕੁਲ ਨਹੀਂ ਮਿਟਦੀ; ਵੇਖਣ ਨੂੰ ਭਾਵੇਂ ਉਹ ਸੁਖੀ ਜਾਪਦਾ ਹੋਵੇ।

ਪਦ ਅਰਥ ਨੈਣੀ = (ਭਾਵ, ਵੇਖਣ ਨੂੰ), ਜ਼ਾਹਰਾ ਤੌਰ ਤੇ। ਮੂਲਿ ਨ = ਉੱਕਾ ਹੀ ਨਹੀਂ।

SikhNet (Spanish)Dentro de mí la preocupación me mortifica; aunque mis ojos parecen descansar, mi Añoranza está viva.

ਨਾਨਕ. ਸਚੇ ਨਾਮ ਬਿਨੁ; ਕਿਸੈ ਨ ਲਥੋ ਦੁਖੁ ॥੧॥

naanak. sache naam bin; kisai na latho dukh |1|

Sant Singh KhalsaO Nanak, without the True Name, no one's sorrows have ever departed. ||1||
Manmohan SinghNanak without the True Name no man's sorrow has ever departed.
Manmohan Singh (Punjabi)ਨਾਨਕ ਸੱਚੇ ਨਾਮ ਦੇ ਬਗੈਰ ਕਦੇ ਕਿਸੇ ਦਾ ਗਮ ਦੁਰ ਨਹੀਂ ਹੋਇਆ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਚੇ ਨਾਮ ਬਿਨਾ ਕਿਸੀ ਕਾ ਦੁਖ ਦੂਰ ਨਹੀਂ ਹੂਆ॥੧॥
Prof. Sahib Singhਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਦਾ ਭੀ ਦੁੱਖ ਦੂਰ ਨਹੀਂ ਹੁੰਦਾ ॥੧॥
SikhNet (Spanish)Oh, dice Nanak, sin el Verdadero Nombre, nadie ha desechado su pena y su aflicción. (1)
Answers quote the Granth verbatim with Ang citations. AI commentary is not Gurbani and not a religious ruling.