ੴ

ਸਿੱਖਬਾਣੀ · SikhBani

ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ ॥

daamanee chamatakaar tiau varataaraa jag khe
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 319 · 3 lines
Translations

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਦਾਮਨੀ ਚਮਤਕਾਰ; ਤਿਉ ਵਰਤਾਰਾ ਜਗ ਖੇ ॥

daamanee chamatakaar; tiau varataaraa jag khe |

Sant Singh KhalsaLike the flash of lightning, worldly affairs last only for a moment.
Manmohan SinghBrief like the flash of lightening are the worldly ostentations.
Manmohan Singh (Punjabi)ਬਿਜਲੀ ਦੇ ਲਿਸ਼ਕਾਰੇ ਵਾਙੂ ਛਿਨਭੰਗਰ ਹਨ ਸੰਸਾਰੀ ਅਡੰਬਰ।
Fareedkot Teekaਜੈਸੇ (ਦਾਮਨੀ) ਬਿਜਲੀ ਕਾ (ਖੇ) ਅਕਾਸ ਮੇਂ ਚਮਤਕਾਰ ਖਿਨ ਮਾਤ੍ਰ ਹੈ, ਤੈਸੇ ਜਗਤ ਕਾ (ਵਰਤਾਰਾ) ਰਹਣਾ ਖਿਨ ਭੰਗਰ ਹੈ॥
Prof. Sahib Singhਜਗਤ ਦਾ ਵਰਤਾਰਾ ਉਸੇ ਤਰ੍ਹਾਂ ਦਾ ਹੈ (ਜਿਵੇਂ) ਬਿਜਲੀ ਦੀ ਲਿਸ਼ਕ (ਥੋੜੇ ਚਿਰ ਲਈ ਹੀ ਹੁੰਦੀ) ਹੈ।

ਪਦ ਅਰਥ ਦਾਮਨੀ = ਬਿਜਲੀ। ਖੇ = ਦਾ।

SikhNet (Spanish)Tan corto como es el relámpago, es nuestra estancia en el mundo.

ਵਥੁ ਸੁਹਾਵੀ ਸਾਇ; ਨਾਨਕ. ਨਾਉ ਜਪੰਦੋ ਤਿਸੁ ਧਣੀ ॥੨॥

vath suhaavee saae; naanak. naau japando tis dhanee |2|

Sant Singh KhalsaThe only thing which is pleasing, O Nanak, is that which inspires one to meditate on the Name of the Master. ||2||
Manmohan SinghPleasing thing is only that, O Nanak, by which one meditates on the Name of that Master.
Manmohan Singh (Punjabi)ਮਨ ਭਾਉਂਦੀ ਕੇਵਲ ਓਹੀ ਚੀਜ਼ ਹੈ, ਹੇ ਨਾਨਕ! ਜਿਸ ਦੁਆਰਾ ਉਸ ਮਾਲਕ ਦੇ ਨਾਮ ਦਾ ਆਰਾਧਨ ਹੋਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪੁਰਸ ਨੇ ਐਸਾ ਜਾਨ ਕਰ ਉਸ (ਧਣੀ) ਮਾਲਕ ਕਾ ਨਾਮ ਜਪਿਆ ਹੈ, ਤਿਸ ਕੀ ਦੇਹ ਰੂਪੀ (ਵਥੁ) ਵਸਤੂ ਸੁਹਾਵਨੀ ਅਰਥਾਤ ਸਫਲੀ ਹੈ॥੨॥
Prof. Sahib Singh(ਇਸ ਲਈ) ਹੇ ਨਾਨਕ! ਉਸ ਮਾਲਕ ਦਾ ਨਾਮ ਜਪਣਾ-(ਅਸਲ ਵਿਚ) ਇਹੀ ਚੀਜ਼ ਸੋਹਣੀ (ਤੇ ਸਦਾ ਟਿਕੇ ਰਹਿਣ ਵਾਲੀ) ਹੈ ॥੨॥

ਪਦ ਅਰਥ ਵਥੁ = ਵਸਤ, ਚੀਜ਼। ਧਣੀ = ਮਾਲਕ। ਤਿਸੁ ਧਣੀ ਨਾਉ = ਉਸ ਮਾਲਕ ਦਾ ਨਾਮ। ਚਮਤਕਾਰ = ਲਿਸ਼ਕ। ਸਾਇ = ਇਹੀ ॥੨॥

SikhNet (Spanish)Lo único auspicioso es que uno contempla el Naam, el Nombre del Señor. (2)
Answers quote the Granth verbatim with Ang citations. AI commentary is not Gurbani and not a religious ruling.