ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.
ਕਾ ਕੀ ਮਾਈ; ਕਾ ਕੋ ਬਾਪ ॥
kaa kee maaee; kaa ko baap |
Sant Singh KhalsaWhose mother is this? Whose father is this?
Manmohan SinghWhose is this mother and whose this father?
Manmohan Singh (Punjabi)ਕਿਸ ਦੀ ਇਹ ਮਾਂ ਹੈ ਅਤੇ ਕਿਸ ਦਾ ਇਹ ਪਿਓ।
Fareedkot Teekaਹੇ ਭਾਈ! ਕਿਸ ਕੀ ਮਾਈ ਔਰ ਕਿਸ ਕਾ ਪਿਤਾ ਹੈ॥
Prof. Sahib Singh(ਅਸਲ ਵਿਚ ਸਦਾ ਲਈ) ਨਾਹ ਕੋਈ ਕਿਸੇ ਦੀ ਮਾਂ ਹੈ, ਨਾਹ ਕੋਈ ਕਿਸੇ ਦਾ ਪਿਉ ਹੈ।ਪਦ ਅਰਥ ਕਾ ਕੀ = ਕਿਸ ਦੀ? ਕਾ ਕੋ = ਕਿਸ ਦਾ?
SikhNet (Spanish)¿De quién es el padre? ¿De quién es la madre?
ਨਾਮ ਧਾਰੀਕ; ਝੂਠੇ ਸਭਿ ਸਾਕ ॥੧॥
naam dhaareek; jhootthe sabh saak |1|
Sant Singh KhalsaThey are relatives in name only- they are all false. ||1||
Manmohan SinghThe kinsmen are only in name and they are all false.
Manmohan Singh (Punjabi)ਸਾਰੇ ਰਿਸ਼ਤੇਦਾਰ ਕੇਵਲ ਨਾਮ-ਮਾਤ੍ਰ ਅਤੇ ਕੂੜੇ ਹਨ।
Fareedkot Teekaਸਭ ਸਾਕ ਨਾਮ ਮਾਤ੍ਰ ਹੈਂ॥੧॥
Prof. Sahib Singh(ਮਾਂ, ਪਿਉ, ਪੁਤ੍ਰ, ਇਸਤ੍ਰੀ ਆਦਿਕ ਇਹ) ਸਾਰੇ ਸਾਕ ਸਦਾ ਕਾਇਮ ਰਹਿਣ ਵਾਲੇ ਨਹੀਂ ਹਨ, ਕਹਿਣ-ਮਾਤ੍ਰ ਹੀ ਹਨ ॥੧॥ਪਦ ਅਰਥ ਨਾਮ ਧਾਰੀਕ = ਨਾਮ-ਮਾਤ੍ਰ ਹੀ, ਸਿਰਫ਼ ਕਹਿਣ-ਮਾਤ੍ਰ ਹੀ। ਸਭਿ = ਸਾਰੇ ॥੧॥
SikhNet (Spanish)Estos parientes sólo son de nombre; los lazos familiares son en vano.(1)
ਕਾਹੇ ਕਉ; ਮੂਰਖ ਭਖਲਾਇਆ ॥
kaahe kau; moorakh bhakhalaaeaa |
Sant Singh KhalsaWhy are you screaming and shouting, you fool?
Manmohan SinghWhat for did thou clamour, O fool?
Manmohan Singh (Punjabi)ਕਾਹਦੇ ਲਈ ਤੂੰ ਦੁਹਾਈ ਮਚਾਉਂਦਾ ਹੈ ਹੇ ਬੇਵਕੂਫਾ?
Fareedkot Teekaਹੇ ਮੂਰਖ! ਤੂੰ ਕਿਉਂ (ਭਖਲਾਇਆ) ਭਰਮਿਆਂ ਵਾ ਤਪਤਾ ਹੈਂ॥
Prof. Sahib Singhਹੇ ਮੂਰਖ! ਤੂੰ ਕਿਉਂ (ਵਿਲਕ ਰਿਹਾ ਹੈਂ, ਜਿਵੇਂ) ਸੁਪਨੇ ਦੇ ਅਸਰ ਹੇਠ ਬੋਲ ਰਿਹਾ ਹੈਂ?ਪਦ ਅਰਥ ਕਾਹੇ ਕਉ = ਕਿਉਂ? ਮੂਰਖ = ਹੇ ਮੂਰਖ! ਭਖਲਾਇਆ = ਬਰੜਾਉਂਦਾ ਹੈਂ, ਸੁਪਨਿਆਂ ਦੇ ਅਸਰ ਹੇਠ ਬੋਲ ਰਿਹਾ ਹੈਂ।
SikhNet (Spanish)¿Por qué entonces uno se debe de trastornar?
ਮਿਲਿ ਸੰਜੋਗਿ; ਹੁਕਮਿ ਤੂੰ ਆਇਆ ॥੧॥ ਰਹਾਉ ॥
mil sanjog; hukam toon aaeaa |1| rahaau |
Sant Singh KhalsaBy good destiny and the Lord's Order, you have come into the world. ||1||Pause||
Manmohan SinghThrough destiny and Lord's fiat thou hast come in this world. Pause.
Manmohan Singh (Punjabi)ਪ੍ਰਾਲਬੰਧ ਅਤੇ ਸਾਹਿਬ ਦੇ ਫ਼ੁਰਮਾਨ ਦੁਆਰਾ ਤੂੰ ਇਸ ਜਹਾਨ ਅੰਦਰ ਆਇਆ ਹੈਂ। ਠਹਿਰਾਉ।
Fareedkot Teekaਪਰਮੇਸ਼੍ਵਰ ਕੇ ਹੁਕਮ ਕਰ ਕੇ ਆਇਆ ਹੈਂ ਔਰ (ਸੰਜੋਗਿ) ਕਰਮੋਂ ਕੇ ਸੰਬੰਧ ਕਰ ਸੰਬੰਧੀ ਜਨੋਂ ਸਾਥ ਮਿਲਾ ਹੈ॥੧॥ ਰਹਾਉ ॥
Prof. Sahib Singh(ਤੈਨੂੰ ਇਹ ਸੂਝ ਨਹੀਂ ਕਿ) ਤੂੰ ਪਰਮਾਤਮਾ ਦੇ ਹੁਕਮ ਵਿਚ (ਪਿਛਲੇ) ਸੰਜੋਗ ਅਨੁਸਾਰ (ਇਹਨਾਂ ਮਾਂ ਪਿਉ ਆਦਿਕ ਸੰਬੰਧੀਆਂ ਨਾਲ) ਮਿਲ ਕੇ (ਜਗਤ ਵਿਚ) ਆਇਆ ਹੈਂ (ਜਿਤਨਾ ਚਿਰ ਇਹ ਸੰਜੋਗ ਕਾਇਮ ਹੈ ਉਤਨਾ ਚਿਰ ਹੀ ਇਹਨਾਂ ਸੰਬੰਧੀਆਂ ਨਾਲ ਮੇਲ ਰਹਿ ਸਕਦਾ ਹੈ) ॥੧॥ ਰਹਾਉ ॥ਪਦ ਅਰਥ ਮਿਲਿ = ਮਿਲ ਕੇ। ਸੰਜੋਗਿ = ਪਿਛਲੇ ਕੀਤੇ ਕਰਮਾਂ ਦੇ ਸੰਜੋਗ ਅਨੁਸਾਰ। ਹੁਕਮਿ = (ਪ੍ਰਭੂ ਦੇ) ਹੁਕਮ ਨਾਲ ॥੧॥ ਰਹਾਉ ॥
SikhNet (Spanish)Uno viene por la Voluntad del Señor cuando así es su destino.(1-Pausa)
ਏਕਾ ਮਾਟੀ; ਏਕਾ ਜੋਤਿ ॥
ekaa maattee; ekaa jot |
Sant Singh KhalsaThere is the one dust, the one light,
Manmohan SinghThe mortal's dust return to the kindred dust.
Manmohan Singh (Punjabi)ਪ੍ਰਾਣੀ ਦੀ ਮਿੱਟੀ ਆਪਣੇ ਵਰਗੀ ਮਿੱਟੀ ਨਾਲ ਮਿਲ ਜਾਂਦੀ ਹੈ।
Fareedkot Teekaਵਿਚਾਰ ਦ੍ਰਿਸ਼ਟੀ ਕਰ ਏਕ ਹੀ ਪ੍ਰਿਥ੍ਵੀ ਆਦਿ ਤਤ ਹੈਂ, ਪੁਨਾ ਤਾ ਮੋ ਏਕ ਹੀ (ਜੋਤਿ) ਚੈਤੰਨ੍ਯਸਤਾ ਹੈ॥
Prof. Sahib Singhਸਭ ਜੀਵਾਂ ਦੀ ਇਕੋ ਹੀ ਮਿੱਟੀ ਹੈ, ਸਭ ਵਿਚ (ਕਰਤਾਰ ਦੀ) ਇਕੋ ਹੀ ਜੋਤਿ ਮੌਜੂਦ ਹੈ,ਪਦ ਅਰਥ ਏਕਾ = (ਸਭ ਜੀਵਾਂ ਦੀ) ਇਕੋ ਹੀ {ਲਫ਼ਜ਼ 'ਏਕਾ' ਇਸਤ੍ਰੀ ਲਿੰਗ ਹੈ, ਲਫ਼ਜ਼ 'ਏਕੋ' ਪੁਲਿੰਗ}।
SikhNet (Spanish)Entonces el polvo regresa al polvo; la luz a la Luz del Señor.
ਏਕੋ ਪਵਨੁ; ਕਹਾ ਕਉਨੁ ਰੋਤਿ ॥੨॥
eko pavan; kahaa kaun rot |2|
Sant Singh Khalsathe one praanic wind. Why are you crying? For whom do you cry? ||2||
Manmohan SinghHis light to the One light and breath to the identical wind, why and for whom, then should man bewail?
Manmohan Singh (Punjabi)ਨੂਰ ਇਕ ਨੂਰ ਨਾਲ ਅਤੇ ਸੁਆਸ ਆਪਣੇ ਜੇਹੀ ਹਵਾ ਨਾਲ ਤਾਂ ਆਦਮੀ ਕਿਉਂ ਅਤੇ ਕੀਹਦੇ ਲਈ ਵਿਰਲਾਪ ਕਰੇ?
Fareedkot Teekaਔਰ ਪ੍ਰਾਣ ਪਵਨ ਭੀ ਸਰਬ ਮੇਂ ਏਕ ਹੈ। ਕਹਾਂ ਰੋਵਤਾ ਹੈ ਯਾਂ ਤੇ ਵਿਚਾਰ ਕੌਣ ਮਰਾ ਹੈ, ਭਾਵ ਜੀਵ ਨਹੀਂ ਮਰਾ ਹੈ। ਤੂੰ ਆਪ ਕੋ ਕਵਨ ਮਾਨ ਕਰ ਰੋਵਤਾ ਹੈਂ॥੩॥
Prof. Sahib Singhਸਭ ਵਿਚ ਇਕੋ ਹੀ ਪ੍ਰਾਣ ਹਨ (ਜਿਤਨਾ ਚਿਰ ਸੰਜੋਗ ਕਾਇਮ ਹੈ ਉਤਨਾ ਚਿਰ ਇਹ ਤੱਤ ਇਕੱਠੇ ਹਨ। ਸੰਜੋਗ ਮੁੱਕ ਜਾਣ ਤੇ ਤੱਤ ਵੱਖ ਵੱਖ ਹੋ ਜਾਂਦੇ ਹਨ। ਕਿਸੇ ਨੂੰ ਕਿਸੇ ਵਾਸਤੇ) ਰੋਣ ਦੀ ਲੋੜ ਨਹੀਂ ਪੈਂਦੀ (ਰੋਣ ਦਾ ਲਾਭ ਨਹੀਂ ਹੁੰਦਾ) ॥੨॥ਪਦ ਅਰਥ ਕਹਾ = ਕਿਥੇ? ਕਿਉਂ? ਰੋਤਿ = ਰੋਵੇ ॥੨॥
SikhNet (Spanish)La respiración se mezcla con la respiración del aire. ¿Por qué entonces uno se debe lamentar? (2)
ਮੇਰਾ ਮੇਰਾ ਕਰਿ; ਬਿਲਲਾਹੀ ॥
meraa meraa kar; bilalaahee |
Sant Singh KhalsaPeople weep and cry out, "Mine, mine!"
Manmohan SinghMan weeps saying "He was mine, O mine".
Manmohan Singh (Punjabi)ਆਦਮੀ ਇਹ ਆਖ ਕੇ ਰੋਂਦਾ ਹੈ "ਉਹ ਮੇਰਾ ਸੀ, ਉਹ ਮੇਰਾ ਸੀ।"
Fareedkot Teekaਔਰ ਬਿਚਾਰਹੀਨ ਮੇਰਾ ਮੇਰਾ ਕਰ ਕੇ ਬ੍ਰਿਲਾਪ ਕਰਤੇ ਹੈਂ॥
Prof. Sahib Singh(ਕਿਸੇ ਸੰਬੰਧੀ ਦੇ ਵਿਛੋੜੇ ਤੇ ਲੋਕ) 'ਮੇਰਾ, ਮੇਰਾ' ਆਖ ਕੇ ਵਿਲਕਦੇ ਹਨ,ਪਦ ਅਰਥ ਕਰਿ = ਕਰ ਕੇ, ਆਖ ਕੇ। ਬਿਲਲਾਹੀ = (ਲੋਕ) ਵਿਲਕਦੇ ਹਨ।
SikhNet (Spanish)Uno se aflige diciendo: “Él era mío, oh mío”
ਮਰਣਹਾਰੁ; ਇਹੁ ਜੀਅਰਾ ਨਾਹੀ ॥੩॥
maranahaar; ihu jeearaa naahee |3|
Sant Singh KhalsaThis soul is not perishable. ||3||
Manmohan SinghThis soul is not perishable.
Manmohan Singh (Punjabi)ਇਹ ਆਤਮਾ ਨਾਸਵੰਤ ਨਹੀਂ।
Fareedkot Teekaਇਹ ਜੀਵ ਤੋ ਮਰਨ ਹਾਰ ਨਹੀਂ ਹੈ, ਭਾਵ ਇਹ ਕਿ ਅਬਨਾਸ਼ੀ ਹੈ॥੩॥
Prof. Sahib Singh(ਪਰ ਇਹ ਨਹੀਂ ਸਮਝਦੇ ਕਿ ਸਦਾ ਲਈ ਕੋਈ ਕਿਸੇ ਦਾ 'ਮੇਰਾ' ਨਹੀਂ ਤੇ) ਇਹ ਜੀਵਾਤਮਾ ਮਰਨ ਵਾਲਾ ਨਹੀਂ ਹੈ ॥੩॥ਪਦ ਅਰਥ ਜੀਅਰਾ = ਜਿੰਦ ॥੩॥
SikhNet (Spanish)sin saber que el Alma no muere. (3)
ਕਹੁ ਨਾਨਕ; ਗੁਰਿ ਖੋਲੇ ਕਪਾਟ ॥
kahu naanak; gur khole kapaatt |
Sant Singh KhalsaSays Nanak, the Guru has opened my shutters;
Manmohan SinghSays Nanak, the Guru has opened my shutters.
Manmohan Singh (Punjabi)ਗੁਰੂ ਜੀ ਆਖਦੇ ਹਨ, ਗੁਰਾਂ ਨੇ ਮੇਰੇ ਕਵਾੜ ਖੋਲ੍ਹ ਦਿਤੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਨੇ ਜਿਨ ਕੇ ਪੰਚ ਕੋਸ ਰੂਪੀ (ਕਪਾਟ) ਤਾਕ ਖੋਲ ਦੀਏ ਹੈਂ॥
Prof. Sahib Singhਨਾਨਕ ਆਖਦਾ ਹੈ- ਜਿਨ੍ਹਾਂ ਮਨੁੱਖਾਂ ਦੇ (ਮਾਇਆ ਦੇ ਮੋਹ ਨਾਲ ਜਕੜੇ ਹੋਏ) ਕਵਾੜ ਗੁਰੂ ਨੇ ਖੋਲ੍ਹ ਦਿੱਤੇ,ਪਦ ਅਰਥ ਗੁਰਿ = ਗੁਰੂ ਨੇ। ਕਪਾਟ = ਕਵਾੜ, ਭਰਮ ਦੇ ਪਰਦੇ।
SikhNet (Spanish)Oh, dice Nanak, Cuando el Guru me abrió la Puerta de la Sabiduría,
ਮੁਕਤੁ ਭਏ; ਬਿਨਸੇ ਭ੍ਰਮ ਥਾਟ ॥੪॥੪੩॥੧੧੨॥
mukat bhe; binase bhram thaatt |4|43|112|
Sant Singh KhalsaI am liberated, and my doubts have been dispelled. ||4||43||112||
Manmohan SinghI am emancipated and my ground of doubt is destroyed.
Manmohan Singh (Punjabi)ਮੈਂ ਮੁਕਤ ਹੋ ਗਿਆ ਹਾਂ ਅਤੇ ਮੇਰਾ ਸ਼ੱਕ-ਸੰਦੇਹ ਦਾ ਪਸਾਰਾ ਢਹਿ ਗਿਆ ਹੈ।
Fareedkot Teekaਤਿਨ ਕੇ ਭ੍ਰਮ ਕੇ (ਥਾਟ) ਸਮੁਦਾਇ ਬਿਨਸ ਗਏ ਹੈਂ, ਯਾਂ ਤੇ ਸੋ ਪੁਰਸ ਮੁਕਤਿ ਭਏ ਹੈਂ॥੪॥੪੩॥੧੧੨॥☬ਮਾਇਕ ਬਡਾਈ ਕੋ ਨਿਖੇਧ ਕਰਤੇ ਹੈਂ:
Prof. Sahib Singhਉਹ ਮੋਹ ਦੇ ਬੰਧਨਾਂ ਤੋਂ ਸੁਤੰਤਰ ਹੋ ਗਏ, ਉਹਨਾਂ ਦੇ ਮੋਹ ਦੀ ਭਟਕਣਾ ਵਾਲੇ ਸਾਰੇ ਪਸਾਰੇ ਮੁੱਕ ਗਏ ॥੪॥੪੩॥੧੧੨॥ਪਦ ਅਰਥ ਭ੍ਰਮ = ਭਟਕਣਾ। ਥਾਟ = ਪਸਾਰੇ, ਬਣਾਵਟਾਂ ॥੪॥
SikhNet (Spanish)mi mente se iluminó y se resolvió la duda dentro de mí.(4-43-112)