ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.
ਦੁਲਭ ਦੇਹ; ਪਾਈ ਵਡਭਾਗੀ ॥
dulabh deh; paaee vaddabhaagee |
Sant Singh KhalsaThis human body is so difficult to obtain; it is only obtained by great good fortune.
Manmohan SinghDifficulty acquirable human-body is procured through the greatest good fortune.
Manmohan Singh (Punjabi)ਮੁਸ਼ਕਲ ਨਾਲ ਮਿਲਣ ਵਾਲਾ ਮਨੁੱਖੀ ਸਰੀਰ ਪਰਮ ਚੰਗੇ ਨਸੀਬਾ ਰਾਹੀਂ ਪ੍ਰਾਪਤ ਹੋਇਆ ਹੈ।
Fareedkot Teekaਏਹੁ ਜੋ ਮਾਨੁਖ ਦੇਹ ਦੁਰਲਭ ਹੈ, ਸੋ ਵੱਡੇ ਭਾਗੋਂ ਕਰ ਕੇ ਪਾਈਤੀ ਹੈ॥
Prof. Sahib Singhਇਹ ਦੁਰਲੱਭ ਮਨੁੱਖਾ ਸਰੀਰ ਵੱਡੇ ਭਾਗਾਂ ਨਾਲ ਮਿਲਦਾ ਹੈ।ਪਦ ਅਰਥ ਦੇਹ = (ਮਨੁੱਖਾ) ਸਰੀਰ। ਦੁਲਭ = ਮੁਸ਼ਕਿਲ ਨਾਲ ਮਿਲਣ ਵਾਲੀ।
SikhNet (Spanish)Afortunado eres de haber obtenido el invaluable regalo del cuerpo humano,
ਨਾਮੁ ਨ ਜਪਹਿ; ਤੇ ਆਤਮ ਘਾਤੀ ॥੧॥
naam na japeh; te aatam ghaatee |1|
Sant Singh KhalsaThose who do not meditate on the Naam, the Name of the Lord, are murderers of the soul. ||1||
Manmohan SinghThey who remember not God's Name are the self-murderers.
Manmohan Singh (Punjabi)ਜੋ ਰੱਬ ਦੇ ਨਾਮ ਦਾ ਸਿਮਰਨ ਨਹੀਂ ਕਰਦੇ ਉਹ ਆਪਣੇ ਆਪ ਦੇ ਕਾਤਲ ਹਨ।
Fareedkot Teekaਇਸ ਮਾਨੁਖ ਜਨਮ ਕੋ ਪਾ ਕਰ ਜੋ ਨਾਮ ਨਹੀਂ ਜਪਤੇ ਸੋ ਆਤਮ ਘਾਤੀ ਹੈਂ। ਜੈਸੇ ਫਾਸੀ ਵਾ ਜਹਰ ਆਦਿਕੋਂ ਕਰ ਅਪਨੇ ਸਰੀਰ ਛੋਡਨੇ ਵਾਲੇ ਕੋ ਅਤੀ ਪਾਪ ਹੋਤਾ ਹੈ, ਤੈਸੇ ਵਹੁ ਮਹਾਂ ਪਾਪੀ ਹੈ, ਭਾਵ ਏਹ ਕਿ ਤਿਨੋਂ ਨੇ ਆਪਨੇ ਆਪ ਕੋ ਚੌਰਾਸੀ ਮੇਂ ਫੇਰ ਗੇਰ ਦੀਆ। ਇਸਸੇ ਪਰੇ ਪਾਪ ਔਰ ਕਿਆ ਹੈ॥੧॥☬ਕਦਾਚਿਤ ਐਸੀ ਅਸੰਕਾ ਹੋ ਕਿ ਪਦਾਰਥ ਭੋਗਤੇ ਹੈਂ ਏਹਿ ਭੀ ਕਾਮ ਹੀ ਹੈ, ਤਿਸ ਕਾ ਸਮਾਧਾਨ:
Prof. Sahib Singh(ਪਰ) ਜੇਹੜੇ ਮਨੁੱਖ (ਇਹ ਸਰੀਰ ਪ੍ਰਾਪਤ ਕਰ ਕੇ) ਪਰਮਾਤਮਾ ਦਾ ਨਾਮ ਨਹੀਂ ਜਪਦੇ, ਉਹ ਆਤਮਕ ਮੌਤ ਸਹੇੜ ਲੈਂਦੇ ਹਨ ॥੧॥ਪਦ ਅਰਥ ਤੇ = ਉਹ ਬੰਦੇ। ਆਤਮ ਘਾਤੀ = ਆਪਣੇ ਆਤਮਾ ਦਾ ਨਾਸ ਕਰਨ ਵਾਲੇ ॥੧॥
SikhNet (Spanish)pero si no habitas en el Naam, el Nombre del Señor, destruyes la preciosa oportunidad de tu Alma de realizar su Destino. (1)
ਮਰਿ ਨ ਜਾਹੀ; ਜਿਨਾ ਬਿਸਰਤ ਰਾਮ ॥
mar na jaahee; jinaa bisarat raam |
Sant Singh KhalsaThose who forget the Lord might just as well die.
Manmohan SinghWhy don't they die, who forget the pervading God?
Manmohan Singh (Punjabi)ਜੋ ਵਿਆਪਕ ਵਾਹਿਗੁਰੂ ਨੂੰ ਭੁਲਾਉਂਦੇ ਹਨ, ਉਹ ਫ਼ੌਤ ਕਿਉਂ ਨਹੀਂ ਹੋ ਜਾਂਦੇ?
Fareedkot Teekaਹੇ ਭਾਈ! ਵਹੁ ਮਰ ਕਿਉਂ ਨਹੀਂ ਜਾਤੇ ਜਿਨੋਂ ਨੇ ਰਾਮ ਕੋ ਵਿਸਾਰਿਆ ਹੈ॥
Prof. Sahib Singh(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ (ਦਾ ਨਾਮ) ਭੁੱਲ ਜਾਂਦਾ ਹੈ, ਉਹ ਜ਼ਰੂਰ ਆਤਮਕ ਮੌਤੇ ਮਰ ਜਾਂਦੇ ਹਨ,ਪਦ ਅਰਥ ਮਰਿ ਨ ਜਾਹੀ = ਕੀ ਉਹ ਮਰ ਨਹੀਂ ਜਾਂਦੇ? ਉਹ ਜ਼ਰੂਰ ਆਤਮਕ ਮੌਤੇ ਮਰ ਜਾਂਦੇ ਹਨ।
SikhNet (Spanish)Aquéllos que desdeñan el Nombre del Señor, viven sólo para morir,
ਨਾਮ ਬਿਹੂਨ; ਜੀਵਨ ਕਉਨ ਕਾਮ ॥੧॥ ਰਹਾਉ ॥
naam bihoon; jeevan kaun kaam |1| rahaau |
Sant Singh KhalsaWithout the Naam, of what use are their lives? ||1||Pause||
Manmohan SinghWithout the Name of what avail id the life. Pause.
Manmohan Singh (Punjabi)ਨਾਮ ਦੇ ਬਗੈਰ ਜਿੰਦਗੀ ਕਿਹੜੇ ਕੰਮ ਦੀ ਹੈ? ਠਹਿਰਾਉ।
Fareedkot Teekaਕਿਉਂਕਿ ਨਾਮ ਜਪਨੇ ਕੇ ਬਿਨਾਂ ਜੀਵਨਾ ਕਿਸ ਕਾਮ ਹੈ, ਅਰਥਾਤ ਨਿਸਫਲ ਹੈ॥੧॥ ਰਹਾਉ ॥
Prof. Sahib Singh(ਕਿਉਂਕਿ) ਪਰਮਾਤਮਾ ਦੇ ਨਾਮ ਤੋਂ ਵਾਂਜੇ ਰਿਹਾਂ ਮਨੁੱਖਾ ਜੀਵਨ ਕਿਸੇ ਭੀ ਕੰਮ ਨਹੀਂ ॥੧॥ ਰਹਾਉ ॥ਪਦ ਅਰਥ ਬਿਹੂਨ = ਸੱਖਣੇ ॥੧॥ ਰਹਾਉ ॥
SikhNet (Spanish)porque privados del Naam, el Nombre del Señor, ¿de qué les sirve la vida? (1-Pausa)
ਖਾਤ ਪੀਤ ਖੇਲਤ; ਹਸਤ ਬਿਸਥਾਰ ॥
khaat peet khelat; hasat bisathaar |
Sant Singh KhalsaEating, drinking, playing, laughing and showing off
Manmohan SinghEating drinking, playing, laughing and making ostentation.
Manmohan Singh (Punjabi)ਖਾਣਾ, ਪੀਣਾ, ਖੇਲਣਾ, ਹਸਣਾ ਅਤੇ ਅਡੰਬਰ ਰਚਣਾ।
Fareedkot Teekaਬਿਸਥਾਰ ਪੂਰਬਕ ਖਾਣਾ ਪੀਣਾ ਖੇਲਣਾ ਸੀਗਾਰ ਕਰਣਾ ਯੇਹਿ ਜੋ ਕਰਮ ਹੈ ਕਿਸ ਅਰਥ ਹੈ, ਅਰਥਾਤ ਬੇਅਰਥ ਹੈ॥
Prof. Sahib Singh(ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਮਨੁੱਖ) ਖਾਣ ਪੀਣ ਖੇਡਣ ਹੱਸਣ ਦੇ ਖਿਲਾਰੇ ਖਿਲਾਰਦੇ ਹਨ (ਪਰ ਇਹ ਇਉਂ ਹੀ ਹੈ,ਪਦ ਅਰਥ ਹਸਤ = ਹੱਸਦੇ। ਬਿਸਥਾਰ = ਖਿਲਾਰਾ।
SikhNet (Spanish)Todos comen y beben y se divierten de muchas formas, pero,
ਕਵਨ ਅਰਥ; ਮਿਰਤਕ ਸੀਗਾਰ ॥੨॥
kavan arath; miratak seegaar |2|
Sant Singh Khalsa- what use are the ostentatious displays of the dead? ||2||
Manmohan SinghOf what use are the decorations of the dead?
Manmohan Singh (Punjabi)ਮੁਰਦੇ ਦੇ ਹਾਰ ਸ਼ਿੰਗਾਰ ਕਿਹੜੇ ਫ਼ਾਇਦੇ ਦੇ ਹਨ?
Fareedkot Teekaਕੈਸੇ ਜੈਸੇ ਮ੍ਰਿਤੂ ਹੂਏ ਪੁਰਸ਼ ਕੋ ਸਿੰਗਾਰ ਕਰਨਾ ਬੇਅਰਥ ਹੈ॥੨॥☬ਜੇ ਕਹੇ ਮਾਨੁਖ ਸਰੀਰ ਕਾ ਹੋਨਾ ਤਾਂ ਵੀ ਔਰ ਜੂਨੋਂ ਸੇ ਸ੍ਰੇਸ੍ਟ ਹੈ, ਤਿਸ ਪਰ ਕਹਤੇ ਹੈਂ:
Prof. Sahib Singhਜਿਵੇਂ ਕਿਸੇ ਮੁਰਦੇ ਨੂੰ ਹਾਰ ਸ਼ਿੰਗਾਰ ਲਾਉਣੇ, ਤੇ) ਮੁਰਦੇ ਨੂੰ ਸ਼ਿੰਗਾਰਨ ਦਾ ਕੋਈ ਭੀ ਲਾਭ ਨਹੀਂ ਹੁੰਦਾ ॥੨॥ਪਦ ਅਰਥ ਮਿਰਤਕ = ਮੁਰਦਾ ॥੨॥
SikhNet (Spanish)¿de qué sirve el embellecimiento de los muertos? (2)
ਜੋ ਨ ਸੁਨਹਿ; ਜਸੁ ਪਰਮਾਨੰਦਾ ॥
jo na suneh; jas paramaanandaa |
Sant Singh KhalsaThose who do not listen to the Praises of the Lord of supreme bliss,
Manmohan SinghThey who hear not the praises of the Supreme Bliss,
Manmohan Singh (Punjabi)ਜਿਹੜੇ ਮਹਾਨ ਪਰਸੰਨਤਾ ਸਰੂਪ ਦੀ ਕੀਰਤੀ ਸਰਵਣ ਨਹੀਂ ਕਰਦੇ,
Fareedkot Teekaਜੋ ਪੁਰਸ਼ ਪਰਮਾਨੰਦ ਰੂਪ ਪਰਮੇਸ੍ਵਰ ਕਾ ਜਸ ਨਹੀਂ ਸੁਨਤੇ॥
Prof. Sahib Singhਜੇਹੜੇ ਮਨੁੱਖ ਸਭ ਤੋਂ ਸ੍ਰੇਸ਼ਟ ਆਨੰਦ ਦੇ ਮਾਲਕ ਪ੍ਰਭੂ ਦੀ ਸਿਫ਼ਤ-ਸਾਲਾਹ ਨਹੀਂ ਸੁਣਦੇ,ਪਦ ਅਰਥ ਜਸੁ = ਸਿਫ਼ਤਿ-ਸਾਲਾਹ। ਪਰਮਾਨੰਦਾ = ਸਭ ਤੋਂ ਸ੍ਰੇਸ਼ਟ ਆਨੰਦ ਦਾ ਮਾਲਕ-ਪ੍ਰਭੂ।
SikhNet (Spanish)Aquél que no escucha la Alabanza del Éxtasis Supremo,
ਪਸੁ ਪੰਖੀ; ਤ੍ਰਿਗਦ ਜੋਨਿ ਤੇ ਮੰਦਾ ॥੩॥
pas pankhee; trigad jon te mandaa |3|
Sant Singh Khalsaare worse off than beasts, birds or creeping creatures. ||3||
Manmohan Singhare worse than the beasts, birds and the species of creeping creatures.
Manmohan Singh (Punjabi)ਉਹ ਡੰਗਰਾਂ ਪਰਿੰਦਿਆਂ ਅਤੇ ਰੀਂਗਣ ਵਾਲੇ ਜੀਆਂ ਦੀ ਜੂਨੀਆਂ ਨਾਲੋਂ ਭੀ ਭੈੜੇ ਹਨ।
Fareedkot Teekaਪਸੂ ਪੰਖੀ ਤ੍ਰਿਗਦ ਜੋਨੀ ਤੇ ਮੰਦਾ ਹੈ। (ਤ੍ਰਿਗਦ) ਜੋ ਸਰਪ ਆਦਿਕੋਂ ਕੋ ਪਾਪ ਨਹੀਂ ਹੋਤਾ। ਮਾਨੁਖ ਸਰੀਰ ਕੋ ਮੰਦ ਕਰਮ ਕਾ ਫਲ੍ਹ ਪਾਪ ਹੋਤਾ ਹੈ। ਯਾਂ ਤੇ ਇਨਸੇ ਮੰਦ ਹੈ॥੩॥
Prof. Sahib Singhਉਹ ਪਸ਼ੂ ਪੰਛੀ ਤੇ ਟੇਢੇ ਹੋ ਕੇ ਤੁਰਨ ਵਾਲੇ ਜੀਵਾਂ ਦੀਆਂ ਜੂਨਾਂ ਨਾਲੋਂ ਭੀ ਭੈੜੇ ਹਨ ॥੩॥ਪਦ ਅਰਥ ਪੰਖੀ = ਪੰਛੀ। ਤ੍ਰਿਗਦ ਜੋਨਿ = ਟੇਢੀਆਂ ਜੂਨਾਂ ਵਾਲੇ, ਟੇਢੇ ਹੋ ਕੇ ਤੁਰਨ ਵਾਲੀਆਂ ਜੂਨਾਂ। ਤੇ = ਤੋਂ ॥੩॥
SikhNet (Spanish)es peor que los cuadrúpedos, los pájaros, y aún peor que los gusanos. (3)
ਕਹੁ ਨਾਨਕ; ਗੁਰਿ ਮੰਤ੍ਰੁ ਦ੍ਰਿੜਾਇਆ ॥
kahu naanak; gur mantru drirraaeaa |
Sant Singh KhalsaSays Nanak, the GurMantra has been implanted within me;
Manmohan SinghSays Nanak, the Guru has implanted God's Name within me.
Manmohan Singh (Punjabi)ਨਾਨਕ ਜੀ ਫ਼ੁਰਮਾਉਂਦੇ ਹਨ ਗੁਰਾਂ ਨੇ ਮੇਰੇ ਅੰਦਰ ਵਾਹਿਗੁਰੂ ਦਾ ਨਾਮ ਪੱਕਾ ਕਰ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਗੁਰੋਂ ਨੇ ਉਪਦੇਸ਼ ਦ੍ਰਿੜ ਕਰਵਾਯਾ ਹੈ॥
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਆਪਣਾ ਉਪਦੇਸ਼ ਪੱਕਾ ਕਰ ਦਿੱਤਾ ਹੈ,ਪਦ ਅਰਥ ਗੁਰਿ = ਗੁਰੂ ਨੇ। ਮੰਤ੍ਰੁ = ਉਪਦੇਸ਼। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕੀਤਾ।
SikhNet (Spanish)El Guru me ha bendecido con su Mantra,
ਕੇਵਲ ਨਾਮੁ; ਰਿਦ ਮਾਹਿ ਸਮਾਇਆ ॥੪॥੪੨॥੧੧੧॥
keval naam; rid maeh samaaeaa |4|42|111|
Sant Singh Khalsathe Name alone is contained within my heart. ||4||42||111||
Manmohan SinghThe Name alone is contained within my mind.
Manmohan Singh (Punjabi)ਸਿਰਫ਼ ਨਾਮ ਹੀ ਮੇਰੇ ਮਨ ਅੰਦਰ ਰਮਿਆ ਹੋਇਆ ਹੈ।
Fareedkot Teekaਤਿਨ ਕੇ ਰਿਦੇ ਮੇਂ ਸੁਧ ਨਾਮ ਸਮਾਇਆ ਹੈ॥੪॥੪੨॥੧੧੧॥☬ਏਕ ਸ਼ਾਹੂਕਾਰ ਕਾ ਪਿਤਾ ਮ੍ਰਿਤੂ ਭਯਾ। ਤਾਂ ਕੋ ਰੁਦਨ ਕਰਤੇ ਦੇਖ ਕਰ ਸ੍ਰੀ ਗੁਰੂ ਜੀ ਉਪਦੇਸ਼ ਕਰਤੇ ਹੈਂ:
Prof. Sahib Singhਉਸ ਦੇ ਹਿਰਦੇ ਵਿਚ ਸਿਰਫ਼ ਪਰਮਾਤਮਾ ਦਾ ਨਾਮ ਹੀ ਸਦਾ ਟਿਕਿਆ ਰਹਿੰਦਾ ਹੈ ॥੪॥੪੨॥੧੧੧॥ਪਦ ਅਰਥ ਰਿਦ ਮਾਹਿ = ਹਿਰਦੇ ਵਿਚ ॥੪॥
SikhNet (Spanish)y sólo el Nombre habita en mi corazón. (4-42-111)