ੴ

ਸਿੱਖਬਾਣੀ · SikhBani

ਕਰਨ ਕਰਾਵਨ ਸਭ ਕਿਛੁ ਤੁਮ ਹੀ ਤੁਮ ਸਮਰਥ ਨਾਹੀ ਅਨ ਹੋਰੀ ॥

karan karaavan sabh kichh tum hee tum samarath naahee an...
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 208 · 11 lines
Translations

ਗਉੜੀ₅ ਮਹਲਾ ੫ ॥

gaurree₅ mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਦਇਆ ਮਇਆ ਕਰਿ. ਪ੍ਰਾਨਪਤਿ ਮੋਰੇ; ਮੋਹਿ ਅਨਾਥ. ਸਰਣਿ ਪ੍ਰਭ ਤੋਰੀ ॥

deaa meaa kar. praanapat more; mohi anaath. saran prabh toree |

Sant Singh KhalsaPlease be kind and compassionate, O Lord of my life; I am helpless, and I seek Your Sanctuary, God.
Manmohan SinghO my Lord of life, show me mercy and compassion. I, patronless, have entered Thine Sanctuary, O Master.
Manmohan Singh (Punjabi)ਹੈ ਮੇਰੀ ਜਿੰਦ ਜਾਨ ਦੇ ਸੁਆਮੀ! ਮੇਰੇ ਉਤੇ ਮਿਹਰ ਅਤੇ ਰਹਿਮਤ ਧਾਰ। ਮੈਂ ਮਾਂ-ਮਹਿੱਟਰ ਨੇ ਤੇਰੀ ਪਨਾਹ ਲਈ ਹੈ, ਹੇ ਮਾਲਕ!
Fareedkot Teekaਹੇ ਦਯਾ ਸਰੂਪ ਮੇਰੇ ਪ੍ਰਾਨ ਪਤੀ! ਹੇ ਪ੍ਰਭੂ! ਮੈਂ ਗਰੀਬ ਤੇਰੀ ਸਰਣ ਹਾਂ ਕ੍ਰਿਪਾ ਕਰ॥☬ਪ੍ਰਸ਼ਨ: ਕਿਆ ਕ੍ਰਿਪਾ ਕਰਾਂ?
Prof. Sahib Singhਹੇ ਮੇਰੀ ਜਿੰਦ ਦੇ ਮਾਲਕ! (ਮੇਰੇ ਉਤੇ) ਦਇਆ ਕਰ ਮਿਹਰ ਕਰ। ਹੇ ਪ੍ਰਭੂ! ਮੈਂ ਅਨਾਥ ਤੇਰੀ ਸਰਨ ਆਇਆ ਹਾਂ।

ਪਦ ਅਰਥ ਮਇਆ = ਕਿਰਪਾ। ਪ੍ਰਾਨਪਤਿ ਮੋਰੇ = ਹੇ ਮੇਰੀ ਜਿੰਦ ਦੇ ਮਾਲਕ!

SikhNet (Spanish)Oh Vida de mi vida, ten Misericordia de mí; estoy sin amparo y busco Refugio en Ti.

ਅੰਧ ਕੂਪ ਮਹਿ ਹਾਥ ਦੇ ਰਾਖਹੁ; ਕਛੂ ਸਿਆਨਪ ਉਕਤਿ ਨ ਮੋਰੀ ॥੧॥ ਰਹਾਉ ॥

andh koop meh haath de raakhahu; kachhoo siaanap ukat na moree |1| rahaau |

Sant Singh KhalsaPlease, give me Your Hand, and lift me up, out of the deep dark pit. I have no clever tricks at all. ||1||Pause||
Manmohan SinghFrom within the blind well take me out by giving Thy hand. I have no wisdom and device whatever. Pause.
Manmohan Singh (Punjabi)ਆਪਣਾ ਹੱਥ ਦੇ ਕੇ ਅੰਨ੍ਹੇ ਖੂਹ ਦੇ ਵਿਚੋਂ ਮੈਨੂੰ ਬਾਹਰ ਕੱਢ ਲੈ, ਕੁਝ ਭੀ ਅਕਲਮੰਦੀ ਤੇ ਅਟਕਲ ਮੇਰੇ ਵਿੱਚ ਨਹੀਂ। ਠਹਿਰਾਉ।
Fareedkot Teekaਉੱਤਰ: ਸੰਸਾਰ ਰੂਪੀ ਉਜਾੜ ਕੇ ਕੂਪ ਮੇਂ ਪੜਤੇ ਕੋ ਕ੍ਰਿਪਾ ਰੂਪੀ ਹਾਥ ਦੇ ਕਰ ਰਾਖੀਏ॥☬ਜੇ ਕਹੇ ਅਪਨੀ ਚਤਰਾਈ ਸੇ ਬਚ? ਤਿਸ ਪਰ ਕਹਤੇ ਹੈਂ:☬ਕੁਛ (ਸਿਆਨਪ) ਚਤੁਰਾਈ ਔਰ ਬਾਣੀ ਕੀ ਬੱਕਤਬਤਾ ਮੇਰੀ ਨਹੀਂ ਹੈ॥੧॥ ਰਹਾਉ ॥
Prof. Sahib Singh(ਮੈਂ ਮਾਇਆ ਦੇ ਮੋਹ ਦੇ ਹਨੇਰੇ ਖੂਹ ਵਿਚ ਡਿੱਗਾ ਪਿਆ ਹਾਂ, ਆਪਣਾ) ਹੱਥ ਦੇ ਕੇ ਮੈਨੂੰ (ਇਸ ਹਨੇਰੇ ਖੂਹ ਵਿਚੋਂ) ਬਚਾ ਲੈ। ਮੇਰੀ ਕੋਈ ਸਿਆਣਪ ਮੇਰੀ ਕੋਈ ਦਲੀਲ (ਇਥੇ) ਨਹੀਂ ਚੱਲ ਸਕਦੀ ॥੧॥ ਰਹਾਉ ॥

ਪਦ ਅਰਥ ਮੋਹਿ = ਮੈਂ। ਪ੍ਰਭ = ਹੇ ਪ੍ਰਭੂ! ਕੂਪ = ਖੂਹ। ਅੰਧ = ਅੰਨ੍ਹਾ, ਹਨੇਰਾ। ਦੇ = ਦੇ ਕੇ। ਉਕਤਿ = ਦਲੀਲ। ਮੋਰੀ = ਮੇਰੀ ॥੧॥ ਰਹਾਉ ॥

SikhNet (Spanish)Sácame de este pozo de ceguera en el que me encuentro, dándome Tu Mano. (1-Pausa)

ਕਰਨ ਕਰਾਵਨ ਸਭ ਕਿਛੁ ਤੁਮ ਹੀ; ਤੁਮ ਸਮਰਥ. ਨਾਹੀ ਅਨ ਹੋਰੀ ॥

karan karaavan sabh kichh tum hee; tum samarath. naahee an horee |

Sant Singh KhalsaYou are the Doer, the Cause of causes - You are everything. You are All-powerful; there is no other than You.
Manmohan SinghThou art the Designer of chances, thou art everything thou art Omnipotent. There is no other second beside Thee, O Lord.
Manmohan Singh (Punjabi)ਤੂੰ ਢੋ ਮੇਲ ਜੋੜਨਹਾਰ ਹੈ। ਸਾਰਾ ਕੁਝ ਤੂੰ ਹੀ ਹੈ, ਤੂੰ ਸਰਬ-ਸ਼ਕਤੀਵਾਨ ਹੈ। ਤੇਰੇ ਬਾਝੋਂ ਹੋਰ ਕੋਈ ਭੀ ਨਹੀਂ, ਹੇ ਸੁਆਮੀ!
Fareedkot Teekaਕਰਨ ਕਰਾਵਨੇ ਵਾਲੇ ਸਭ ਕਿਛੁ ਆਪ ਹੀ ਸਮਰਥ ਹੈਂ ਕਿਸੀ ਔਰ ਅਸਥਾਨ ਮੇਂ ਤੁਮਾਰੇ ਸਮ ਔਰ ਨਹੀਂ॥
Prof. Sahib Singhਹੇ ਮੇਰੇ ਪ੍ਰਭੂ! (ਸਭ ਜੀਵਾਂ ਵਿਚ ਵਿਆਪਕ ਹੋ ਕੇ) ਤੂੰ ਆਪ ਹੀ ਸਭ ਕੁਝ ਕਰ ਰਿਹਾ ਹੈਂ, ਤੂੰ ਆਪ ਹੀ ਸਭ ਕੁਝ ਕਰਾ ਰਿਹਾ ਹੈਂ, ਤੂੰ ਹਰੇਕ ਤਾਕਤ ਦਾ ਮਾਲਕ ਹੈਂ, ਤੇਰੇ ਬਰਾਬਰ ਦਾ ਕੋਈ ਹੋਰ ਦੂਜਾ ਨਹੀਂ ਹੈ।

ਪਦ ਅਰਥ ਸਮਰਥ = ਹਰੇਕ ਕਿਸਮ ਦੀ ਤਾਕਤ ਰੱਖਣ ਵਾਲਾ। ਅਨ = {अन्य} ਕੋਈ ਦੂਸਰਾ।

SikhNet (Spanish)Tú eres el Único Hacedor y la Causa; no hay nadie más que Tú.

ਤੁਮਰੀ ਗਤਿ ਮਿਤਿ. ਤੁਮ ਹੀ ਜਾਨੀ; ਸੇ ਸੇਵਕ. ਜਿਨ ਭਾਗ ਮਥੋਰੀ ॥੧॥

tumaree gat mit. tum hee jaanee; se sevak. jin bhaag mathoree |1|

Sant Singh KhalsaYou alone know Your condition and extent. They alone become Your servants, upon whose foreheads such good destiny is recorded. ||1||
Manmohan SinghThine state and extent, thou alone knowest. They alone become Thy serfs, on whose brow good fortune is recorded.
Manmohan Singh (Punjabi)ਤੇਰੀ ਦਸ਼ਾ ਅਤੇ ਵਿਸਥਾਰ, ਕੇਵਲ ਤੂੰ ਹੀ ਜਾਣਦਾ ਹੈਂ। ਕੇਵਲ ਉਹੀ ਤੇਰੇ ਨਫ਼ਰ ਬਣਦੇ ਹਨ ਜਿਨ੍ਹਾਂ ਦੇ ਮੱਥੇ ਤੇ ਚੰਗੀ ਕਿਸਮਤ ਲਿਖੀ ਹੋਈ ਹੈ।
Fareedkot Teekaਤੁਮਰੀ ਗਤੀ ਔਰ (ਮਿਤਿ) ਮ੍ਰਯਾਦਾ ਤੁਮ ਹੀ ਜਾਨੀ ਹੈ ਔਰ ਦਾਸ ਸੋਈ ਹੈ ਜਿਸ ਕੇ ਮਸਤਕ ਮੇਂ ਭਾਗ ਹੈ॥੧॥
Prof. Sahib Singh(ਹੇ ਪ੍ਰਭੂ!) ਤੂੰ ਕਿਹੋ ਜਿਹਾ ਹੈਂ ਤੂੰ ਕੇਡਾ ਵੱਡਾ ਹੈਂ-ਇਹ ਭੇਦ ਤੂੰ ਆਪ ਹੀ ਜਾਣਦਾ ਹੈਂ। ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ (ਤੇਰੀ ਬਖ਼ਸ਼ਸ਼ ਦੇ) ਭਾਗ ਜਾਗਦੇ ਹਨ, ਉਹ ਤੇਰੇ ਸੇਵਕ ਬਣ ਜਾਂਦੇ ਹਨ ॥੧॥

ਪਦ ਅਰਥ ਗਤਿ = ਹਾਲਤ। ਮਿਤਿ = ਅੰਦਾਜ਼ਾ, ਮਾਪ। ਜਿਨ ਮਥੋਰੀ = ਜਿਨ੍ਹਾਂ ਦੇ ਮੱਥੇ ਉਤੇ ॥੧॥

SikhNet (Spanish)Tú solamente conoces Tu Estado; solamente Te sirven aquéllos que tienen tal Destino concedido por Ti. (1)

ਅਪੁਨੇ ਸੇਵਕ ਸੰਗਿ. ਤੁਮ ਪ੍ਰਭ ਰਾਤੇ; ਓਤਿ ਪੋਤਿ ਭਗਤਨ ਸੰਗਿ ਜੋਰੀ ॥

apune sevak sang. tum prabh raate; ot pot bhagatan sang joree |

Sant Singh KhalsaYou are imbued with Your servant, God; Your devotees are woven into Your Fabric, through and through.
Manmohan SinghWith thy attendant Thou art imbued, O Lord. Like wasp and woof Thou art woven with Thine devotees.
Manmohan Singh (Punjabi)ਆਪਣੇ ਟਹਿਲੂਏ ਨਾਲ ਤੂੰ ਰੰਗੀਜਿਆਂ ਹੋਇਆ ਹੈ, ਹੇ ਸਾਹਿਬ! ਤਾਣੇ ਪੇਟੇ ਦੀ ਮਾਨੰਦ ਤੂੰ ਆਪਣੇ ਅਨੁਰਾਗੀਆਂ ਨਾਲ ਇਕ-ਮਿੱਕ ਹੋਇਆ ਹੈ।
Fareedkot Teekaਹੇ ਪ੍ਰਭੂ! ਅਪਨੇ ਸੇਵਕ ਕੇ ਸਾਥ ਤੁਮ ਤਾਣੇ ਪੇਟੇ ਵਤ ਰਾਤੇ ਹੋ ਔਰ ਤਿਨ ਭਗਤੋਂ ਕੇ ਸਾਥ ਪ੍ਰੀਤੀ (ਜੋਰੀ) ਲਗਾਈ ਹੈ। ਭਾਵ ਏਹ ਕਿ ਭਗਤ ਪ੍ਰਮੇਸਰ ਸੰਗ ਪ੍ਰਮੇਸਰ ਭਗਤੋਂ ਕੇ ਸੰਗ ਪਰਸਪਰ ਪ੍ਰੀਤੀ ਕਰ ਰਹੇ ਹੈਂ॥☬ਭਗਤੋਂ ਕੀ ਪ੍ਰੀਤੀ ਮੇਂ ਦ੍ਰਿਸ਼ਟਾਂਤ ਕਹਤੇ ਹੈਂ:
Prof. Sahib Singhਹੇ ਮੇਰੇ ਪ੍ਰਭੂ! ਤੂੰ ਆਪਣੇ ਸੇਵਕਾਂ ਨਾਲ ਸਦਾ ਪਿਆਰ ਕਰਦਾ ਹੈਂ, ਆਪਣੇ ਭਗਤਾਂ ਨਾਲ ਤੂੰ ਆਪਣੀ ਪ੍ਰੀਤਿ ਇਉਂ ਜੋੜੀ ਹੋਈ ਹੈ ਜਿਵੇਂ ਤਾਣੇ ਪੇਟੇ ਵਿਚ ਧਾਗੇ ਮਿਲੇ ਹੁੰਦੇ ਹਨ,

ਪਦ ਅਰਥ ਪ੍ਰਭ = ਹੇ ਪ੍ਰਭੂ! ਰਾਤੇ = ਰੱਤੇ ਹੋਏ, ਪਿਆਰ ਕਰਦੇ। ਓਤਿ = ਉਣੇ ਹੋਏ ਵਿਚ। ਪੋਤਿ = ਪ੍ਰੋਤਿ, ਪ੍ਰੋਤੇ ਹੋਏ ਵਿਚ। ਜੋਰੀ = ਜੋੜੀ ਹੋਈ ਹੈ।

SikhNet (Spanish)Tú juegas con Amor con Tus Devotos y con ellos estás entretejido en cada fibra de su ser.

ਪ੍ਰਿਉ ਪ੍ਰਿਉ ਨਾਮੁ. ਤੇਰਾ ਦਰਸਨੁ ਚਾਹੈ; ਜੈਸੇ ਦ੍ਰਿਸਟਿ. ਓਹ ਚੰਦ ਚਕੋਰੀ ॥੨॥

priau priau naam. teraa darasan chaahai; jaise drisatt. oeh chand chakoree |2|

Sant Singh KhalsaO Darling Beloved, they yearn for Your Name and the Blessed Vision of Your Darshan, like the chakvee bird which longs to see the moon. ||2||
Manmohan SinghThey long for Thy darling sweet Name and Sight as the red-legged partridge desires to see the moon.
Manmohan Singh (Punjabi)ਉਹ ਤੇਰੇ ਪਿਆਰੇ ਮਿਠੜੇ ਨਾਮ ਅਤੇ ਦੀਦਾਰ ਨੂੰ ਇਉ ਤਾਂਘਦੇ ਹਨ ਜਿਸ ਤਰ੍ਹਾਂ ਲਾਲ ਲੱਤਾ ਵਾਲਾ ਤਿੱਤਰ ਉਸ ਚੰਦ ਨੂੰ ਵੇਖਣ ਲਈ ਲੋਚਦਾ ਹੈ।
Fareedkot Teekaਪਪੀਹੇ ਵਤ ਪ੍ਰਿਉ ਪ੍ਰਿਉ ਕਰਤੇ ਹੈਂ ਔਰ ਦਰਸਨ ਕੀ ਇਛਾ ਵਾਸਤੇ ਤੇਰਾ ਨਾਮ ਜਪਤੇ ਹੈਂ। ਔਰ ਧ੍ਯਾਨ ਕੈਸੇ ਕਰਤੇ ਹੈਂ? ਜਿਸ ਪ੍ਰਕਾਰ ਚਕੋਰ ਚਕੋਰੀ ਚੰਦ੍ਰਮਾ ਵਿਖੇ ਦ੍ਰਿਸਟੀ ਕੋ ਲਗਾਇ ਰਹਤੇ ਹੈਂ ਤੈਸੇ (ਓਹ) ਵਹੁ ਭਗਤ ਜਨ ਤੇਰੇ ਮੇਂ ਪ੍ਰੀਤੀ ਕਰਤੇ ਹੈਂ॥੨॥
Prof. Sahib Singhਜਿਵੇਂ ਚਕੋਰ ਦੀ ਨਿਗਾਹ ਚੰਦ ਵਲ ਰਹਿੰਦੀ ਹੈ, ਉਹੀ ਨਿਗਾਹ ਤੇਰੇ ਭਗਤ ਦੀ ਹੁੰਦੀ ਹੈ। ਤੇਰਾ ਭਗਤ ਤੈਨੂੰ 'ਪਿਆਰਾ ਪਿਆਰਾ' ਆਖ ਆਖ ਕੇ ਤੇਰਾ ਨਾਮ ਜਪਦਾ ਹੈ, ਤੇ ਤੇਰਾ ਦੀਦਾਰ ਲੋਚਦਾ ਹੈ ॥੨॥

ਪਦ ਅਰਥ ਪ੍ਰਿਉ ਪ੍ਰਿਉ = 'ਪਿਆਰਾ ਪ੍ਰਭੂ, ਪਿਆਰਾ ਪ੍ਰਭੂ' (ਆਖ ਆਖ ਕੇ)। ਦ੍ਰਿਸਟਿ = ਨਿਗਾਹ। ਓਹ ਦ੍ਰਿਸਟਿ = ਉਹੋ ਨਜ਼ਰ ॥੨॥

SikhNet (Spanish)Como el Cuclillo añora ver la luna, ellos añoran la Visión de Ti. (2)

ਰਾਮ ਸੰਤ ਮਹਿ. ਭੇਦੁ ਕਿਛੁ ਨਾਹੀ; ਏਕੁ ਜਨੁ. ਕਈ ਮਹਿ ਲਾਖ ਕਰੋਰੀ ॥

raam sant meh. bhed kichh naahee; ek jan. kee meh laakh karoree |

Sant Singh KhalsaBetween the Lord and His Saint, there is no difference at all. Among hundreds of thousands and millions, there is scarcely one humble being.
Manmohan SinghBetween the Pervading Lord and His Saint, there is no difference. there is hardly one Saint of the Lord amongst several lacs and millions of mortals.
Manmohan Singh (Punjabi)ਵਿਆਪਕ ਪ੍ਰਭੂ ਅਤੇ ਉਸ ਦੇ ਸਾਧੂ ਵਿੱਚ ਕੋਈ ਫ਼ਰਕ ਨਹੀਂ, ਕਈ ਇਕ ਲਖਾਂ, ਅਤੇ ਕ੍ਰੋੜਾ ਹੀ ਪ੍ਰਾਣੀਆਂ ਵਿਚੋਂ ਕੋਈ ਇਕ ਅੱਧਾ ਹੀ ਸਾਹਿਬ ਦਾ ਸਾਧੂ ਹੈ।
Fareedkot Teekaਹੇ ਰਾਮ ਜਿਸ ਸੰਤ ਕਾ ਭੇਦ ਤੇਰੇ ਸੇ ਕਿਛੁ ਨਹੀਂ ਹੈ ਅਰਥਾਤ ਅਭੇਦ ਹੈ ਐਸਾ ਜਨ ਕਈ ਲਾਖੋਂ ਕ੍ਰੋੜੋਂ ਮੇਂ ਕੋਈ ਏਕ ਹੈ॥☬ਪ੍ਰਸ਼ਨ: ਜੋ ਕੋਟਾਂ ਮੇਂ ਏਕ ਕਹਾ ਹੈ ਤਿਸ ਕਾ ਚਿਹਨ ਕਹੋ ਵਹੁ ਕੌਨ ਹੈ?☬ਉੱਤਰ:
Prof. Sahib Singh(ਹੇ ਭਾਈ!) ਪਰਮਾਤਮਾ ਤੇ ਪਰਮਾਤਮਾ ਦੇ ਸੰਤ ਵਿਚ ਕੋਈ ਫ਼ਰਕ ਨਹੀਂ ਹੁੰਦਾ, ਪਰ ਇਹੋ ਜਿਹਾ ਮਨੁੱਖ ਕਈ ਲੱਖਾਂ ਕ੍ਰੋੜਾਂ ਵਿਚੋਂ ਕੋਈ ਇੱਕ ਹੀ ਹੁੰਦਾ ਹੈ।

ਪਦ ਅਰਥ ਭੇਦੁ = ਫ਼ਰਕ।

SikhNet (Spanish)No hay ninguna distinción entre Tú y Tu Devoto, pero de entre millones habrá uno así.

ਜਾ ਕੈ ਹੀਐ. ਪ੍ਰਗਟੁ ਪ੍ਰਭੁ ਹੋਆ; ਅਨਦਿਨੁ ਕੀਰਤਨੁ. ਰਸਨ ਰਮੋਰੀ ॥੩॥

jaa kai heeai. pragatt prabh hoaa; anadin keeratan. rasan ramoree |3|

Sant Singh KhalsaThose whose hearts are illuminated by God, sing the Kirtan of His Praises night and day with their tongues. ||3||
Manmohan SinghHe, within whose mind the Lord revealed, night and day sings His praises with his tongue.
Manmohan Singh (Punjabi)ਜਿਸ ਦੇ ਅੰਤਰ-ਆਤਮੇ ਸਾਹਿਬ ਜ਼ਾਹਿਰ ਹੋਇਆ ਹੈ, ਉਹ ਦਿਨ ਰਾਤ ਆਪਦੀ ਜੀਭਾ ਨਾਲ ਉਸ ਦਾ ਜੱਸ ਗਾਇਨ ਕਰਦਾ ਹੈ।
Fareedkot Teekaਹੇ ਪ੍ਰਭੂ! ਜਿਸ ਕੇ ਰਿਦੇ ਮੇਂ ਤੂੰ ਸਾਖ੍ਯਾਤਕਾਰ ਹੂਆ ਹੈਂ ਔਰ ਰਾਤ ਦਿਨ ਤੇਰਾ ਜਸ ਜਿਹਬਾ ਕਰ ਕੇ (ਰਮੋਰੀ) ਰਮਣ ਕਰਤਾ ਹੈ ਅਰਥਾਤ ਉਚਾਰਤਾ ਹੈ, ਸੋ ਕੋਈ ਏਕ ਹੈ॥੩॥
Prof. Sahib Singh(ਹੇ ਭਾਈ!) ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆਪਣਾ ਪਰਕਾਸ਼ ਕਰਦਾ ਹੈ, ਉਹ ਮਨੁੱਖ ਹਰ ਵੇਲੇ ਆਪਣੀ ਜੀਭ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਉਚਾਰਦਾ ਰਹਿੰਦਾ ਹੈ ॥੩॥

ਪਦ ਅਰਥ ਜਾ ਕੈ ਹੀਐ = ਜਿਸ ਮਨੁੱਖ ਦੇ ਹਿਰਦੇ ਵਿਚ। ਅਨਦਿਨੁ = ਹਰ ਰੋਜ਼। ਰਸਨ = ਜੀਭ (ਨਾਲ)। ਰਮੋਰੀ = ਰਮਦਾ ਹੈ, ਸਿਮਰਦਾ ਹੈ ॥੩॥

SikhNet (Spanish). Tú Te revelas en nuestro corazón, cantamos Tu Alabanza día y noche, y hablamos solamente Tu Nombre. (3)

ਤੁਮ ਸਮਰਥ ਅਪਾਰ ਅਤਿ ਊਚੇ; ਸੁਖਦਾਤੇ ਪ੍ਰਭ ਪ੍ਰਾਨ ਅਧੋਰੀ ॥

tum samarath apaar at aooche; sukhadaate prabh praan adhoree |

Sant Singh KhalsaYou are All-powerful and Infinite, the most lofty and exalted, the Giver of peace; O God, You are the Support of the breath of life.
Manmohan SinghMy Master, Thou art Omnipotent, Infinite, the most high the Giver of comfort and the Prop of life.
Manmohan Singh (Punjabi)ਮੇਰ ਮਾਲਕ, ਤੂੰ ਸਰਬ-ਸ਼ਕਤੀਵਾਨ ਬੇਅੰਤ, ਪਰਮ ਬੁਲੰਦ, ਆਰਾਮ ਦੇਣਹਾਰ ਅਤੇ ਜਿੰਦਜਾਨ ਦਾ ਆਸਰਾ ਹੈ।
Fareedkot Teekaਹੇ ਪ੍ਰਭੂ! ਤੁਮ ਸਮਰਥ ਅਪਾਰ ਅਤਿ ਉਚੇ ਹੋ, ਪੁਨਾ ਸੁਖ ਦਾਤੇ ਪ੍ਰਾਣੋਂ ਕੇ (ਅਧੋਰੀ) ਆਸਰਾ ਹੋ॥
Prof. Sahib Singhਹੇ ਮੇਰੇ ਪ੍ਰਭੂ! ਹੇ ਮੇਰੀ ਜਿੰਦ ਦੇ ਆਸਰੇ! ਹੇ ਬੇਅੰਤ ਉੱਚੇ! ਹੇ ਸਭ ਨੂੰ ਸੁਖ ਦੇਣ ਵਾਲੇ! ਤੂੰ ਸਭ ਤਾਕਤਾਂ ਦਾ ਮਾਲਕ ਹੈਂ।

ਪਦ ਅਰਥ ਪ੍ਰਾਨ ਅਧੋਰੀ = ਪ੍ਰਾਣਾਂ ਦਾ ਆਧਾਰ।

SikhNet (Spanish)Eres Omnipotente, Infinito, lo más Alto de lo alto, el Dador de Paz, el Sostenedor de mi vida.

ਨਾਨਕ ਕਉ. ਪ੍ਰਭ ਕੀਜੈ ਕਿਰਪਾ; ਉਨ ਸੰਤਨ ਕੈ ਸੰਗਿ ਸੰਗੋਰੀ ॥੪॥੧੩॥੧੩੪॥

naanak kau. prabh keejai kirapaa; un santan kai sang sangoree |4|13|134|

Sant Singh KhalsaPlease show mercy to Nanak, O God, that he may remain in the Society of the Saints. ||4||13||134||
Manmohan SinghShow mercy unto Nanak, O Lord, that he may remain united with the society of the pious persons.
Manmohan Singh (Punjabi)ਨਾਨਕ ਉਤੇ ਮਿਹਰ ਧਾਰ, ਹੇ ਸੁਆਮੀ! ਤਾਂ ਜੋ ਉਹ ਪਵਿੱਤ੍ਰ ਪੁਰਸ਼ਾਂ ਦੀ ਸੰਗਤ ਨਾਲ ਜੁੜਿਆ ਰਹੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੇ ਕੋ ਕ੍ਰਿਪਾ ਕਰੀਏ ਮੈਂ ਉਨ ਸੰਤੋਂ ਕੇ ਸੰਗ (ਸੰਗੋਰੀ) ਮਿਲਾ ਰਹਾਂ॥੪॥੧੩॥੧੩੪॥☬ਗੁਰੂ ਜੀ ਕੋ ਸੰਗਤ ਨੇ ਉਧਾਰ ਹੋਨੇ ਕਾ ਪ੍ਰਕਾਰੁ ਪੂਛਾ, ਗੁਰੂ ਜੀ ਨੇ ਕਹਾ ਸੰਤੋਂ ਆਗੇ ਬੇਨਤੀ ਕਰੋ। ਸੰਪੂਰਨ ਸਬਦ ਸੰਤੋਂ ਕੇ ਆਗੇ ਬੇਨਤੀ ਹੈ:
Prof. Sahib Singhਹੇ ਪ੍ਰਭੂ! ਮੈਂ ਨਾਨਕ ਉਤੇ ਕਿਰਪਾ ਕਰ, ਮੈਨੂੰ ਉਹਨਾਂ ਸੰਤ ਜਨਾਂ ਦੀ ਸੰਗਤਿ ਵਿਚ ਥਾਂ ਦੇਈ ਰੱਖ ॥੪॥੧੩॥੧੩੪॥

ਪਦ ਅਰਥ ਕਉ = ਨੂੰ, ਉਤੇ। ਸੰਗਿ = ਮੇਲਿ ਵਿਚ ॥੪॥

SikhNet (Spanish)Sé Misericordioso con Nanak, oh Señor, para que pueda siempre guardar la Compañía de Tus Santos. (4-14-134)
Answers quote the Granth verbatim with Ang citations. AI commentary is not Gurbani and not a religious ruling.