ੴ

ਸਿੱਖਬਾਣੀ · SikhBani

Ang 208

Sri Guru Granth Sahib · Raag Gauree · 3 shabads, 33 lines
Translations
Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਜੋਗ ਜੁਗਤਿ; ਸੁਨਿ ਆਇਓ ਗੁਰ ਤੇ ॥

jog jugat; sun aaeo gur te |

Sant Singh KhalsaI came to the Guru, to learn the Way of Yoga.
Manmohan SinghThe way of communion with the Lord I have heard from the Guru.
Manmohan Singh (Punjabi)ਮਾਲਕ ਨਾਲ ਮੇਲ-ਮਿਲਾਪ ਦਾ ਤਰੀਕਾ ਮੈਂ ਗੁਰਾਂ ਪਾਸੋਂ ਸੁਣ ਲਿਆ ਹੈ।
Fareedkot Teekaਜੋਗ ਕੀ ਮ੍ਰਯਾਦਾ ਮੇਂ ਗੁਰੋਂ ਸੇ ਸੁਨ ਕਰ ਪਰਮੇਸਰ ਕੀ ਸਰਣ ਆਇਆ ਹੂੰ॥
Prof. Sahib Singh(ਹੇ ਭਾਈ!) ਮੈਂ ਗੁਰੂ ਪਾਸੋਂ ਅਸਲ ਜੋਗ ਦਾ ਤਰੀਕਾ ਸੁਣ ਕੇ ਆਇਆ ਹਾਂ।

ਪਦ ਅਰਥ ਜੋਗ ਜੁਗਤਿ = (ਅਸਲ) ਜੋਗ ਦਾ ਤਰੀਕਾ, ਪਰਮਾਤਮਾ ਨਾਲ ਮਿਲਾਪ ਦਾ ਢੰਗ। ਤੇ = ਤੋਂ।

SikhNet (Spanish)Vine a la Casa del Guru para aprender el Camino del Verdadero Yoga,

ਮੋ ਕਉ; ਸਤਿਗੁਰ. ਸਬਦਿ ਬੁਝਾਇਓ ॥੧॥ ਰਹਾਉ ॥

mo kau; satigur. sabad bujhaaeo |1| rahaau |

Sant Singh KhalsaThe True Guru has revealed it to me through the Word of the Shabad. ||1||Pause||
Manmohan SinghUnto me the Guru has communicated it by his instruction. Pause.
Manmohan Singh (Punjabi)ਮੈਨੂੰ ਸੱਚੇ ਗੁਰਾਂ ਨੇ ਇਹ ਆਪਣੇ ਉਪਦੇਸ਼ ਦੁਆਰਾ ਦਰਸਾ ਦਿੱਤਾ ਹੈ। ਠਹਿਰਾਉ।
Fareedkot Teekaਮੇਰੇ ਕੋ ਸਤਿਗੁਰੋਂ ਨੇ ਉਪਦੇਸ ਕਰ ਕੇ ਸਮਝਾਇਆ ਹੈ॥੧॥ ਰਹਾਉ ॥☬ਪ੍ਰਸ਼ਨ: ਤੁਮਨੇ ਕੈਸੇ ਸਮਝਾ ਹੈ?☬ਉੱਤ੍ਰ:
Prof. Sahib Singhਮੈਨੂੰ ਸਤਿਗੁਰੂ ਦੇ ਸ਼ਬਦ ਨੇ (ਪਰਮਾਤਮਾ ਦੇ ਮਿਲਾਪ ਦੀ ਜਾਚ) ਸਮਝਾ ਦਿੱਤੀ ਹੈ ॥੧॥ ਰਹਾਉ ॥

ਪਦ ਅਰਥ ਮੋ ਕਉ = ਮੈਨੂੰ। ਸਤਿਗੁਰ ਸਬਦਿ = ਗੁਰੂ ਦੇ ਸ਼ਬਦ ਨੇ ॥੧॥ ਰਹਾਉ ॥

SikhNet (Spanish)y el Guru Verdadero me lo reveló a través de la Santa Palabra. (1-Pausa)

ਨਉ ਖੰਡ ਪ੍ਰਿਥਮੀ. ਇਸੁ ਤਨ ਮਹਿ ਰਵਿਆ; ਨਿਮਖ ਨਿਮਖ ਨਮਸਕਾਰਾ ॥

nau khandd prithamee. is tan meh raviaa; nimakh nimakh namasakaaraa |

Sant Singh KhalsaHe is contained in the nine continents of the world, and within this body; each and every moment, I humbly bow to Him.
Manmohan SinghEvery moment I make obeisance unto Him who is contained in the nine regions of the earth and this body.
Manmohan Singh (Punjabi)ਹਰ ਮੁਹਤ ਮੈਂ ਉਸ ਨੂੰ ਪ੍ਰਣਾਮ ਕਰਦਾ ਹਾਂ, ਜੋ ਧਰਤੀ ਦਿਆਂ ਨੌਵਾਂ ਹੀ ਖਿੱਤਿਆਂ ਅਤੇ ਇਸ ਦੇਹਿ ਅੰਦਰ ਰਮਿਆ ਹੋਇਆ ਹੈ।
Fareedkot Teekaਜੋ ਸਦਾ (ਨਉ) ਨਵੀਨ ਹੈ ਅਰ ਖੰਡਾਂ ਵਾਲੀ ਪ੍ਰਿਥਵੀ ਮੇਂ ਪੂਰਨ ਹੈ, ਵਾ ਨਵਾਂ ਖੰਡਾਂ ਵਾਲੀ ਪ੍ਰਿਥਵੀ ਉਪਲਖਤ ਸਾਤੋਂ ਦੀਪੋਂ ਮੇਂ ਪੂਰਨ ਹੈ, ਸੋਈ ਇਸ ਹਮਾਰੇ ਸਰੀਰ ਮੇਂ ਬਿਆਪਿਆ ਹੂਆ ਹੈ। ਐਸੇ ਬੂਝ ਕਰ ਨਿਮਖ ਨਿਮਖ ਕਰ ਕੇ ਨਮਸਕਾਰ ਕਰਤੇ ਹਾਂ॥
Prof. Sahib Singh(ਹੇ ਭਾਈ!) ਮੈਂ ਪਲ ਪਲ ਉਸ ਪਰਮਾਤਮਾ ਨੂੰ ਨਮਸਕਾਰ ਕਰਦਾ ਰਹਿੰਦਾ ਹਾਂ, ਜੇਹੜਾ ਇਸ ਮਨੁੱਖਾ ਸਰੀਰ ਦੇ ਵਿਚ ਹੀ ਮੌਜੂਦ ਹੈ (ਇਹੀ ਹੈ ਮੇਰੇ ਵਾਸਤੇ ਜੋਗੀਆਂ ਵਾਲਾ) ਸਾਰੀ ਧਰਤੀ (ਦਾ ਰਟਨ)।

ਪਦ ਅਰਥ ਨਉ ਖੰਡ = ਨੌ ਖੰਡਾਂ ਵਾਲੀ ਧਰਤੀ, ਸਾਰੀ ਧਰਤੀ (ਉਤੇ ਫਿਰਦੇ ਰਹਿਣਾ)। ਰਵਿਆ = ਮੌਜੂਦ, ਵਿਆਪਕ। ਨਿਮਖ = ਅੱਖ ਝਮਕਣ ਜਿਤਨਾ ਸਮਾ।

SikhNet (Spanish)Las nueve divisiones en la tierra se encuentran representadas en el cuerpo, y yo saludo a Quien habita en ello, a cada momento, en cada día.

ਦੀਖਿਆ ਗੁਰ ਕੀ. ਮੁੰਦ੍ਰਾ ਕਾਨੀ; ਦ੍ਰਿੜਿਓ ਏਕੁ ਨਿਰੰਕਾਰਾ ॥੧॥

deekhiaa gur kee. mundraa kaanee; drirrio ek nirankaaraa |1|

Sant Singh KhalsaI have made the Guru's Teachings my ear-rings, and I have enshrined the One Formless Lord within my being. ||1||
Manmohan SinghGuru's gospel I have made my ear-rings, and I have enshrined the one Formless Lord within my heart.
Manmohan Singh (Punjabi)ਗੁਰਾਂ ਦੇ ਉਪਦੇਸ਼ ਨੂੰ ਆਪਦੇ ਕੰਨਾਂ ਦੀਆਂ ਮੁੰਦਾ ਬਣਾਇਆ ਹੈ ਅਤੇ ਇਕੱਲੇ ਅਕਾਰ-ਰਹਿਤ ਸਾਈਂ ਨੂੰ ਮੈਂ ਆਪਣੇ ਦਿਲ ਅੰਦਰ ਟਿਕਾ ਲਿਆ ਹੈ।
Fareedkot Teekaਔਰ ਜੋ ਗੁਰੋਂ ਕੀ ਸਿਖਿਆ ਸੁਨੀ ਹੈ ਏਹੀ ਕਾਨੋਂ ਮੇਂ ਮੁੰਦ੍ਰਾ ਹੈ॥☬ਪ੍ਰਸ਼ਨ: ਵਹੁ ਸਿਖਿਆ ਕੈਸੀ ਹੈ?☬ਉੱਤ੍ਰ: ਜਿਸ ਸਿਖਿਆ ਕਰ ਕੇ ਏਕ ਅਕਾਰ ਸੇ ਰਹਤ ਪਰਮੇਸ੍ਵਰ ਕੋ ਨਿਹਚੇ ਕੀਆ ਹੈ॥੧॥☬ਪ੍ਰਸ਼ਨ: ਐਸੇ ਜੋਗੀ ਕੇ ਚੇਲੇ ਕੌਨ ਹੈਂ?
Prof. Sahib Singhਮੈਂ ਆਪਣੇ ਗੁਰੂ ਦਾ ਉਪਦੇਸ਼ ਆਪਣੇ ਹਿਰਦੇ ਵਿਚ ਦ੍ਰਿੜ੍ਹ ਕਰ ਲਿਆ ਹੈ (ਇਹੀ ਹੈ ਮੇਰੇ ਵਾਸਤੇ) ਕੰਨਾਂ ਵਿਚ ਮੁੰਦ੍ਰਾਂ (ਜੋ ਜੋਗੀ ਲੋਕ ਪਾਂਦੇ ਹਨ) ਮੈਂ ਇਕ ਨਿਰੰਕਾਰ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਂਦਾ ਹਾਂ ॥੧॥

ਪਦ ਅਰਥ ਦੀਖਿਆ = ਸਿੱਖਿਆ। ਕਾਨੀ = ਕੰਨਾਂ ਵਿਚ। ਦ੍ਰਿੜਿਓ = ਹਿਰਦੇ ਵਿਚ ਪੱਕੀ ਤਰ੍ਹਾਂ ਟਿਕਾ ਲਿਆ ਹੈ ॥੧॥

SikhNet (Spanish)Considero a la Instrucción del Guru como mis aretes de castidad, y he enaltecido al Uno Sin Forma en mi mente.(1)

ਪੰਚ ਚੇਲੇ ਮਿਲਿ. ਭਏ ਇਕਤ੍ਰਾ; ਏਕਸੁ ਕੈ ਵਸਿ ਕੀਏ ॥

panch chele mil. bhe ikatraa; ekas kai vas kee |

Sant Singh KhalsaI have brought the five disciples together, and they are now under the control of the one mind.
Manmohan SinghJoining together the five disciples I have put them under the control of one conscience.
Manmohan Singh (Punjabi)ਪੰਜਾਂ ਮੁਰੀਦਾ ਨੂੰ ਇਕੱਠੇ ਜੋੜ ਕੇ, ਮੈਂ ਉਨ੍ਹਾਂ ਨੂੰ ਇਕ ਜ਼ਮੀਰ ਦੇ ਅਧੀਨ ਕਰ ਦਿੱਤਾ ਹੈ।
Fareedkot Teekaਕਾਮਾਦੀ ਜੋ ਪ੍ਰਪੰਚ ਬਿਕਾਰ ਹੈਂ, ਸੋ ਇਕੱਤ੍ਰ ਮ੍ਰਯਾਦਾ ਮੇਂ ਲਿਆ ਕਰ ਏਕ ਸੁਧ ਮਨ ਕੇ ਵਸ ਕੀਏ ਹੈਂ, ਏਹੀ ਚੇਲੇ ਮਿਲਤੇ ਭਏ ਹੈਂ॥
Prof. Sahib Singh(ਹੇ ਭਾਈ! ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ) ਮੇਰੇ ਪੰਜੇ ਗਿਆਨ-ਇੰਦ੍ਰੇ (ਦੁਨੀਆ ਦੇ ਪਦਾਰਥਾਂ ਵਲ ਭਟਕਣ ਦੇ ਥਾਂ) ਮਿਲ ਕੇ ਇਕੱਠੇ ਹੋ ਗਏ ਹਨ। (ਭਟਕਣੋਂ ਹਟ ਗਏ ਹਨ), ਇਹ ਸਾਰੇ ਇਕ ਉੱਚੀ ਸੁਰਤ ਦੇ ਅਧੀਨ ਹੋ ਗਏ ਹਨ।

ਪਦ ਅਰਥ ਪੰਚ ਚੇਲੇ = ਪੰਜੇ ਗਿਆਨ-ਇੰਦ੍ਰੇ। ਏਕਸੁ ਕੈ ਵਸਿ = ਇਕ ਉੱਚੀ ਸੁਰਿਤ ਦੇ ਵੱਸ ਵਿਚ।

SikhNet (Spanish)Los Kynanindriyas, los cinco discípulos, los cinco sentidos, están ahora sujetos al comando de mi voluntad.

ਦਸ ਬੈਰਾਗਨਿ ਆਗਿਆਕਾਰੀ; ਤਬ ਨਿਰਮਲ ਜੋਗੀ ਥੀਏ ॥੨॥

das bairaagan aagiaakaaree; tab niramal jogee thee |2|

Sant Singh KhalsaWhen the ten hermits become obedient to the Lord, then I became an immaculate Yogi. ||2||
Manmohan SinghWhen (the five organs of perception and five of action) ten solitarians, become obedient, then was I rendered the immaculate yogi.
Manmohan Singh (Punjabi)ਜਦ (ਪੰਜ ਗਿਆਨ-ਇੰਦ੍ਰੀਆਂ ਅਤੇ ਪੰਜ ਕਰਮ ਇੰਦ੍ਰੀਆਂ) ਦਸ ਇਕਾਂਤਣਾ ਮੇਰੀਆਂ ਫਰਮ ਬਰਦਾਰ ਹੋ ਗਈਆਂ, ਤਦ, ਮੈਂ ਪਵਿੱਤ੍ਰ ਯੋਗੀ ਬਣ ਗਿਆ।
Fareedkot Teekaਜਬ ਸੇ ਦਸ ਇੰਦ੍ਰੀਆਂ ਆਗਿਆਕਾਰੀ ਅਰਥਾਤ ਅਪਨੇ ਅਧੀਨ ਕਰ ਲਈਆਂ ਹੈਂ, ਤਬ ਸੇ ਨਿਰਮਲ ਜੋਗੀ ਹੂਏ ਹਾਂ। ਇੰਦ੍ਰੀਓਂ ਕੋ ਵੈਰਾਗੀ ਇਸ ਕਰ ਕੇ ਕਹਾ ਹੈ ਜੈਸੇ ਵੈਰਾਗਵਾਨ ਪੁਰਸ਼ ਏਕ ਜਗਾ ਠਹਿਰਤਾ ਨਹੀਂ ਅਰ ਭ੍ਰਮਤਾ ਰਹਿਤਾ ਹੈ, ਤੈਸੇ ਹੀ ਇੰਦ੍ਰੇ ਵਿਸ੍ਯੋਂ ਮੇਂ ਸਦਾ ਭ੍ਰਮਤੇ ਰਹਤੇ ਹੈਂ॥੨॥
Prof. Sahib Singh(ਗੁਰੂ ਦੇ ਉਪਦੇਸ਼ ਦੀ ਰਾਹੀਂ ਜਦੋਂ ਤੋਂ) ਵਿਕਾਰਾਂ ਵਲੋਂ ਉਪਰਾਮ ਹੋ ਕੇ ਮੇਰੀਆਂ ਦਸੇ ਇੰਦ੍ਰੀਆਂ (ਉੱਚੀ ਮਤਿ ਦੀ) ਆਗਿਆ ਵਿਚ ਤੁਰਨ ਲੱਗ ਪਈਆਂ ਹਨ, ਤਦੋਂ ਤੋਂ ਮੈਂ ਪਵਿੱਤਰ ਜੀਵਨ ਵਾਲਾ ਜੋਗੀ ਬਣ ਗਿਆ ਹਾਂ ॥੨॥

ਪਦ ਅਰਥ ਬੈਰਾਗਨਿ = ਵਿਕਾਰਾਂ ਵਲੋਂ ਉਪਰਾਮ ਹੋਈਆਂ ਇੰਦ੍ਰੀਆਂ ॥੨॥

SikhNet (Spanish)Y los diez Karminitillas, los diez ermitaños, los instrumentos de acción, como el habla, el usar las manos, moverse, eliminar, y procrear, ahora obedecen mis órdenes; así me volví un Yogui, puro e inmaculado.(2)

ਭਰਮੁ ਜਰਾਇ. ਚਰਾਈ ਬਿਭੂਤਾ; ਪੰਥੁ ਏਕੁ ਕਰਿ ਪੇਖਿਆ ॥

bharam jaraae. charaaee bibhootaa; panth ek kar pekhiaa |

Sant Singh KhalsaI have burnt my doubt, and smeared my body with the ashes. My path is to see the One and Only Lord.
Manmohan SinghI have burnt my doubt, and with its ashes have I smeared my body. My sect is that I see the Lord as One.
Manmohan Singh (Punjabi)ਮੈਂ ਆਪਣਾ ਵਹਿਮ ਸਾੜ ਸੁਟਿਆ ਹੈ, ਅਤੇ ਇਸ ਦੀ ਸੁਆਹ ਮੈਂ ਆਪਣੀ ਦੇਹਿ ਨੂੰ ਮਲੀ ਹੈ। ਮੇਰਾ ਮਤ ਸੁਆਮੀ ਨੂੰ ਇਕ ਕਰ ਕੇ ਵੇਖਣਾ ਹੈ।
Fareedkot Teekaਪਾਂਚ ਪ੍ਰਕਾਰ ਕਾ ਭ੍ਰਮ ਜਲਾਇ ਕਰ ਵਿਭੂਤ ਕਾ ਚੜਾਵਨਾ ਕੀਆ ਹੈ॥☬ਪ੍ਰਸ਼ਨ: ਜੋਗੀਓਂ ਕੇ ੧੨ ਪੰਥੋਂ ਮੇਂ ਆਪ ਕਾ ਕੌਨ ਸਾ ਪੰਥ ਹੈ?☬ਉੱਤ੍ਰ: ਜੋ ਸਰਬ ਮੇਂ ਏਕ ਕਰ ਪੇਖਣਾ ਹੈ ਏਹੀ ਹਮਾਰਾ ਪੰਥ ਹੈ॥☬ਪ੍ਰਸ਼ਨ: ਜੋਗੀਓਂ ਕੇ ਭੁਗਤ ਵਰਤਤੀ ਹੈ, ਸੋ ਈਹਾਂ ਕੌਨ ਸੀ ਹੈ?
Prof. Sahib Singh(ਹੇ ਭਾਈ! ਮਨ ਦੀ) ਭਟਕਣਾ ਨੂੰ ਸਾੜ ਕੇ (ਇਹ) ਸੁਆਹ ਮੈਂ (ਆਪਣੇ ਪਿੰਡੇ ਉਤੇ) ਮਲ ਲਈ ਹੈ, ਮੈਂ ਇਕ ਪਰਮਾਤਮਾ ਨੂੰ ਹੀ ਸਾਰੇ ਸੰਸਾਰ ਵਿਚ ਵਿਆਪਕ ਵੇਖਦਾ ਹਾਂ-ਇਹ ਹੈ ਮੇਰਾ ਜੋਗ-ਪੰਥ।

ਪਦ ਅਰਥ ਜਰਾਇ = ਸਾੜ ਕੇ। ਚਰਾਈ = ਚੜ੍ਹਾਈ, ਮਲੀ। ਬਿਭੂਤਾ = ਸੁਆਹ। ਪੰਥੁ = ਜੋਗ-ਮਾਰਗ। ਪੇਖਿਆ = ਵੇਖਿਆ।

SikhNet (Spanish)He quemado mi deseo en la hoguera, y las cenizas que quedaron las he untado en mi cuerpo.

ਸਹਜ ਸੂਖ. ਸੋ ਕੀਨੀ ਭੁਗਤਾ; ਜੋ ਠਾਕੁਰਿ. ਮਸਤਕਿ ਲੇਖਿਆ ॥੩॥

sehaj sookh. so keenee bhugataa; jo tthaakur. masatak lekhiaa |3|

Sant Singh KhalsaI have made that intuitive peace my food; the Lord Master has written this pre-ordained destiny upon my forehead. ||3||
Manmohan SinghThat Celestial Bliss, I have made my band which the Lord had ordained for me on my forehead.
Manmohan Singh (Punjabi)ਉਸ ਬੈਕੁੰਠੀ ਆਨੰਦ ਨੂੰ ਮੈਂ ਆਪਣਾ ਭੋਜਨ ਬਣਾਇਆ ਹੈ, ਜਿਹੜਾ ਕਿ ਸੁਆਮੀ ਨੇ ਮੇਰੇ ਲਈ ਮਥੇ ਉਤੇ ਲਿਖਿਆ ਹੋਇਆ ਸੀ।
Fareedkot Teekaਜੋ ਆਤਮ ਸੁਖ ਹੈ, ਸੋ (ਭੁਗਤਾ) ਰਸੋਈ ਕਰੀ ਹੈ॥☬ਪ੍ਰਸ਼ਨ: ਇਸ ਕਾ ਭਾਗ ਕਿਤਨਾਕ ਆਵਤਾ ਹੈ?☬ਉੱਤਰ: ਜੋ ਪਰਮੇਸਰ ਨੇ ਮਸਤਕ ਮੇਂ ਲਿਖਾ ਹੈ, ਸੋ ਪ੍ਰਾਪਤ ਅਵੱਸ ਹੋਣਾ ਹੈ ਇਉਂ ਜਾਣ ਕਰ ਤ੍ਰਿਸ਼ਨਾ ਨ ਕਰਨੀ ਏਹੀ ਛਾਂਦਾ ਹੈ॥੩॥☬ਪ੍ਰਸ਼ਨ: ਆਸਨ ਕੌਨ ਹੈ?☬ਉੱਤਰ:
Prof. Sahib Singh(ਹੇ ਭਾਈ!) ਮੈਂ ਉਸ ਆਤਮਕ ਅਡੋਲਤਾ ਦੇ ਆਨੰਦ ਨੂੰ (ਆਪਣੀ ਆਤਮਕ ਖ਼ੁਰਾਕ ਵਾਸਤੇ ਜੋਗੀਆਂ ਦੇ ਭੰਡਾਰੇ ਵਾਲਾ) ਚੂਰਮਾ ਬਣਾਇਆ ਹੈ, ਜਿਸ ਦੀ ਪ੍ਰਾਪਤੀ ਠਾਕੁਰ-ਪ੍ਰਭੂ ਨੇ ਮੇਰੇ ਮੱਥੇ ਉਤੇ ਲਿਖ ਦਿੱਤੀ ॥੩॥

ਪਦ ਅਰਥ ਸਹਜ ਸੁਖ = ਆਤਮਕ ਅਡੋਲਤਾ ਦੇ ਸੁਖ। ਭੁਗਤਾ = ਜੋਗੀਆਂ ਵਾਲਾ ਚੂਰਮਾ। ਠਾਕੁਰਿ = ਠਾਕੁਰ ਨੇ। ਮਸਤਕਿ = ਮੱਥੇ ਉਤੇ ॥੩॥

SikhNet (Spanish)Mi modo de vida es el ver al Uno en todo; mi comida es la Paz del Equilibrio como fue el Decreto de mi Destino puesto por el Mismo Dios.(3)

ਜਹ ਭਉ ਨਾਹੀ. ਤਹਾ ਆਸਨੁ ਬਾਧਿਓ; ਸਿੰਗੀ ਅਨਹਤ ਬਾਨੀ ॥

jeh bhau naahee. tahaa aasan baadhio; singee anahat baanee |

Sant Singh KhalsaIn that place where there is no fear, I have assumed my Yogic posture. The unstruck melody of His Bani is my horn.
Manmohan SinghWhere there is no fear there I have established my seat. The celestial strain is my yogi's horn.
Manmohan Singh (Punjabi)ਜਿਥੇ ਡਰ ਨਹੀਂ, ਉਥੇ ਮੈਂ ਆਪਣਾ ਟਿਕਾਣਾ ਬਣਾਇਆ ਹੈ, ਆਤਮਕ ਮੰਡਲ ਦਾ ਸੰਗੀਤ ਮੇਰਾ ਜੋਗੀ ਦਾ ਸਿੰਗੁ ਹੈ।
Fareedkot Teekaਜਿਸੇ ਵਿਖੇ ਪ੍ਰਾਪਤਿ ਹੋਣੇ ਕਰ ਜਨਮ ਮਰਣ ਕਾ ਡਰ ਨਹੀਂ ਰਹਤਾ, ਤਿਸ ਬ੍ਰਹਮ ਮੇਂ ਆਸਨ ਬਾਧਿਆ ਅਰਥਾਤ ਇਸਥਿਤੀ ਪਾਈ ਹੈ॥☬ਪ੍ਰਸ਼ਨ: ਜੋਗੀਓਂ ਕੇ ਪਾਸ ਸਿੰਙੀ ਹੋਤੀ ਹੈ, ਜੋ ਭੋਜਨ ਛਕਣੇ ਕਾਲ ਮੇਂ ਬਜਾਇ ਲੇਤੇ ਹੈਂ, ਸੋ ਈਹਾਂ ਕੌਣ ਹੈ?☬ਉੱਤ੍ਰ: ਅੰਤਰ ਸੇ ਰਹਤ ਪਰਮੇਸ੍ਵਰ ਕਾ ਨਾਮ ਜੋ ਬਾਣੀ ਕਰ ਉਚਾਰਣ ਕਰਣਾ ਏਹ ਸਿੰਙੀ ਹੈ॥☬ਪ੍ਰਸ਼ਨ: ਡੰਡਾ ਕੌਨ ਹੈ?☬ਉੱਤਰ:
Prof. Sahib Singh(ਹੇ ਭਾਈ!) ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਇਕ-ਰਸ ਸਿੰਙੀ ਵਜਾ ਰਿਹਾ ਹਾਂ (ਇਸ ਦੀ ਬਰਕਤਿ ਨਾਲ) ਮੈਂ ਉਸ ਆਤਮਕ ਅਵਸਥਾ ਵਿਚ ਆਪਣਾ ਆਸਣ ਜਮਾਇਆ ਹੋਇਆ ਹੈ ਜਿਥੇ (ਦੁਨੀਆ ਵਾਲਾ) ਕੋਈ ਡਰ ਮੈਨੂੰ ਪੋਹ ਨਹੀਂ ਸਕਦਾ।

ਪਦ ਅਰਥ ਜਹ = ਜਿਸ ਆਤਮਕ ਅਵਸਥਾ ਵਿਚ। ਸਿੰਗੀ = ਸਿੰਙ ਦੀ ਸ਼ਕਲ ਦੀ ਨਿੱਕੀ ਜਿਹੀ ਤੁਰੀ ਜੋ ਜੋਗੀ ਵਜਾਂਦੇ ਹਨ। ਅਨਹਤ = ਇਕ-ਰਸ। ਬਾਨੀ = ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ।

SikhNet (Spanish)Ahí en donde no hay miedo, he establecido mi aposento; y sin necesidad del cuerno de los Yoguis,

ਤਤੁ ਬੀਚਾਰੁ. ਡੰਡਾ ਕਰਿ ਰਾਖਿਓ; ਜੁਗਤਿ ਨਾਮੁ ਮਨਿ ਭਾਨੀ ॥੪॥

tat beechaar. ddanddaa kar raakhio; jugat naam man bhaanee |4|

Sant Singh KhalsaI have made contemplation upon the essential reality my Yogic staff. The Love of the Name in my mind is my Yogic lifestyle. ||4||
Manmohan SinghThe deliberation over the reality I have made my staff, and the love of Name in the mind is my way of life.
Manmohan Singh (Punjabi)ਅਸਲੀਅਤ ਨੂੰ ਸੋਚਣ ਸਮਝਣ ਦਾ ਮੈਂ ਸੋਟਾ ਬਣਾਇਆ ਹੈ ਅਤੇ ਚਿੱਤ ਅੰਦਰ ਨਾਮ ਦੀ ਪ੍ਰੀਤ ਮੇਰੀ ਜੀਵਨ ਰਹੁ-ਰੀਤੀ ਹੈ।
Fareedkot Teekaਜੋ ਮਨ ਮੇਂ ਸੱਤ ਅਸੱਤ ਕਾ ਵੀਚਾਰ ਕਰਣਾ ਹੈ, ਸੋ ਹਾਥ ਮੇਂ ਸੋਟਾ ਰਾਖਿਓ ਹੈ ਔਰ ਨਾਮ ਜਪਣੇ ਕੀ ਮ੍ਰਯਾਦਾ ਮਨ ਮੇਂ ਭਾਈ ਹੈ॥੪॥
Prof. Sahib Singh(ਹੇ ਭਾਈ!) ਜਗਤ ਦੇ ਮੂਲ-ਪ੍ਰਭੂ (ਦੇ ਗੁਣਾਂ) ਨੂੰ ਵਿਚਾਰਦੇ ਰਹਿਣਾ-ਇਸ ਨੂੰ (ਜੋਗੀਆਂ ਵਾਲਾ) ਡੰਡਾ ਬਣਾ ਕੇ ਮੈਂ ਆਪਣੇ ਪਾਸ ਰੱਖਿਆ ਹੋਇਆ ਹੈ। (ਪਰਮਾਤਮਾ ਦੇ) ਨਾਮ (ਨੂੰ ਸਿਮਰਦੇ ਰਹਿਣਾ ਬੱਸ! ਇਹੀ ਜੋਗੀ ਦੀ) ਜੁਗਤਿ ਮੇਰੇ ਮਨ ਵਿਚ ਚੰਗੀ ਲੱਗ ਰਹੀ ਹੈ ॥੪॥

ਪਦ ਅਰਥ ਤਤੁ = ਜਗਤ ਦਾ ਮੂਲ-ਪ੍ਰਭੂ। ਮਨਿ = ਮਨ ਵਿਚ। ਭਾਨੀ = ਪਿਆਰਾ ਲੱਗਣਾ ॥੪॥

SikhNet (Spanish)la Melodía Celestial resuena espontáneamente en mi interior. En vez del bastón de los pastores, me apoyo en la Quintaesencia de la Realidad, y mi enseñanza es aceptar en la mente el Nombre del Señor. (4)

ਐਸਾ ਜੋਗੀ ਵਡਭਾਗੀ ਭੇਟੈ; ਮਾਇਆ ਕੇ ਬੰਧਨ ਕਾਟੈ ॥

aisaa jogee vaddabhaagee bhettai; maaeaa ke bandhan kaattai |

Sant Singh KhalsaBy great good fortune, such a Yogi is met, who cuts away the bonds of Maya.
Manmohan SinghBy great good fortune such a yogi is met, who can cut off the fetters of mammon.
Manmohan Singh (Punjabi)ਬਹੁਤ ਚੰਗੇ ਨਸੀਬਾਂ ਦੁਆਰਾ ਇਹੋ ਜਿਹਾ ਯੋਗੀ ਮਿਲਦਾ ਹੈ ਜਿਹੜਾ ਮੋਹਨੀ ਦੀਆਂ ਬੇੜੀਆਂ ਕਟ ਦੇਵੇ।
Fareedkot Teekaਐਸਾ ਜੋਗੀ ਸਤਿਗੁਰੂ ਜਿਸ ਕੀ ਕ੍ਰਿਪਾ ਸੇ ਏਹ ਜੋਗ ਪ੍ਰਾਪਤਿ ਹੂਆ ਹੈ ਬਡੇ ਪੁੰਨੋਂ ਕਰ ਮਿਲਤਾ ਹੈ। ਜੋ ਮਾਯਕ ਬੰਧਨ ਅਗ੍ਯਾਨ ਹੈਂ ਤਿਸ ਕੋ ਕਾਟ ਦੇਵੇ॥
Prof. Sahib Singh(ਹੇ ਭਾਈ!) ਇਹੋ ਜਿਹੀ (ਜੁਗਤਿ ਨਿਬਾਹੁਣ ਵਾਲਾ) ਜੋਗੀ (ਜਿਸ ਮਨੁੱਖ ਨੂੰ) ਵੱਡੇ ਭਾਗਾਂ ਨਾਲ ਮਿਲ ਪੈਂਦਾ ਹੈ, ਉਹ ਉਸ ਦੇ ਮਾਇਆ ਦੇ (ਮੋਹ ਦੇ) ਸਾਰੇ ਬੰਧਨ ਕੱਟ ਦੇਂਦਾ ਹੈ।

ਪਦ ਅਰਥ ਭੇਟੈ = ਮਿਲਦਾ ਹੈ।

SikhNet (Spanish)Por la gran y buena fortuna, uno encuentra al Yogui que puede liberarlo de la esclavitud de Maya.

ਸੇਵਾ ਪੂਜ ਕਰਉ. ਤਿਸੁ ਮੂਰਤਿ ਕੀ; ਨਾਨਕੁ. ਤਿਸੁ ਪਗ ਚਾਟੈ ॥੫॥੧੧॥੧੩੨॥

sevaa pooj krau. tis moorat kee; naanak. tis pag chaattai |5|11|132|

Sant Singh KhalsaNanak serves and adores this wondrous person, and kisses his feet. ||5||11||132||
Manmohan SinghNanak, serves and adores this person and like his feet.
Manmohan Singh (Punjabi)ਨਾਨਕ ਇਸ ਵਿਅਕਤੀ ਦੀ ਟਹਿਲ ਅਤੇ ਉਪਾਸ਼ਨਾ ਕਰਦਾ ਅਤੇ ਉਸ ਦੇ ਪੈਰ ਚੱਟਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਜੋਗੀ ਕੀ ਮੂਰਤਿ ਕੀ ਸੇਵਾ ਔਰ ਪੂਜਾ ਕਰਉਂ ਔਰ ਤਿਸ ਕੇ ਚਰਨੋਂ ਕੋ ਜਿਹਬਾ ਕਰ ਚਾਰਨਾ ਕਰੂੰ॥੫॥੧੧॥੧੩੨॥
Prof. Sahib Singhਮੈਂ ਭੀ ਪਰਮਾਤਮਾ-ਦੇ-ਰੂਪ ਅਜੇਹੇ ਜੋਗੀ ਦੀ ਸੇਵਾ ਕਰਦਾ ਹਾਂ ਪੂਜਾ ਕਰਦਾ ਹਾਂ। ਨਾਨਕ ਅਜੇਹੇ ਜੋਗੀ ਦੇ ਪੈਰ ਪਰਸਦਾ ਹੈ ॥੫॥੧੧॥੧੩੨॥

ਪਦ ਅਰਥ ਕਰਉ = ਕਰਉਂ, ਮੈਂ ਕਰਾਂ। ਤਿਸੁ ਮੂਰਤਿ ਕੀ = ਉਸ (ਪ੍ਰਭੂ-) ਸਰੂਪ ਦੀ। ਪਗ = ਪੈਰ। ਚਾਟੈ = ਚੱਟਦਾ ਹੈ, ਪਰਸਦਾ ਹੈ, ਛੁਂਹਦਾ ਹੈ ॥੫॥

SikhNet (Spanish)Oh, dice Nanak, me dedico a Su Servicio, alabo Su Persona, y beso el Polvo de Sus Pies.(5-11-132)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਅਨੂਪ ਪਦਾਰਥੁ. ਨਾਮੁ ਸੁਨਹੁ; ਸਗਲ ਧਿਆਇਲੇ ਮੀਤਾ ॥

anoop padaarath. naam sunahu; sagal dhiaaeile meetaa |

Sant Singh KhalsaThe Naam, the Name of the Lord, is an incomparably beautiful treasure. Listen, everyone, and meditate on it, O friends.
Manmohan SinghGod's Name is the wealth beyond praise. Let all hearken and remember it, O friends.
Manmohan Singh (Punjabi)ਵਾਹਿਗੁਰੂ ਦਾ ਨਾਮ ਇਕ ਉਪਮਾ-ਰਹਿਤ ਦੌਲਤ ਹੈ। ਸਾਰੇ ਹੀ ਇਸ ਦਾ ਸ੍ਰਵਣ ਤੇ ਸਿਮਰਨ ਕਰੋ, ਹੈ ਮਿੱਤਰੋ।
Fareedkot Teekaਹੇ ਮਿਤ੍ਰੋ! ਉਪਮਾ ਸੇ ਰਹਤਾ ਅਰਥਾਤ ਜਿਸ ਕੇ ਤੁਲ ਔਰ ਕੁਛ ਨਹੀਂ ਹੈ ਐਸਾ ਪਦਾਰਥ ਜੋ ਨਾਮ ਹੈ ਤਿਸ ਕੋ ਸ੍ਰਵਣ ਕਰੋ ਔਰ ਸਰਬ ਹੀ ਤਿਸ ਕਾ ਧਿਆਵਨਾ ਕਰੋ॥
Prof. Sahib Singhਹੇ ਮਿੱਤਰੋ! ਸੁਣੋ, ਪਰਮਾਤਮਾ ਦਾ ਨਾਮ ਇਕ ਐਸਾ ਪਦਾਰਥ ਹੈ ਜਿਸ ਵਰਗਾ ਕੋਈ ਹੋਰ ਨਹੀਂ। (ਇਸ ਵਾਸਤੇ, ਹੇ ਮਿੱਤਰੋ!) ਸਾਰੇ (ਇਸ ਨਾਮ ਨੂੰ) ਸਿਮਰੋ।

ਪਦ ਅਰਥ ਅਨੂਪ = {ਅਨ-ਊਪ} ਜਿਸ ਵਰਗਾ ਹੋਰ ਕੋਈ ਨਹੀਂ, ਬੇ-ਮਿਸਾਲ। ਧਿਆਇਲੇ = ਸਿਮਰੋ। ਮੀਤਾ = ਹੇ ਮਿੱਤਰੋ!

SikhNet (Spanish)Oh amigos, presten atención al Naam, la Riqueza más allá de toda medida, en el Cuál todos meditamos.

ਹਰਿ ਅਉਖਧੁ. ਜਾ ਕਉ ਗੁਰਿ ਦੀਆ; ਤਾ ਕੇ ਨਿਰਮਲ ਚੀਤਾ ॥੧॥ ਰਹਾਉ ॥

har aaukhadh. jaa kau gur deea; taa ke niramal cheetaa |1| rahaau |

Sant Singh KhalsaThose, unto whom the Guru has given the Lord's medicine - their minds become pure and immaculate. ||1||Pause||
Manmohan SinghThey whom the Guru gives God's medicine their minds become neat and clean. Pause.
Manmohan Singh (Punjabi)ਜਿਨ੍ਹਾਂ ਨੂੰ ਗੁਰਦੇਵ ਜੀ ਵਾਹਿਗੁਰੂ ਦੀ ਦਵਾਈ ਦਿੰਦੇ ਹਨ, ਉਨ੍ਹਾਂ ਦੇ ਮਨ ਸਾਫ ਸੁਥਰੇ ਹੋ ਜਾਂਦੇ ਹਨ। ਠਹਿਰਾਉ।
Fareedkot Teekaਕਿਉਂਕਿ ਜਿਸ ਕੋ ਗੁਰੋਂ ਨੇ ਹਰੀ ਨਾਮ ਰੂਪ ਔਖਧ ਦੀਆ ਹੈ ਤਿਸ ਕੇ ਅੰਤਹਕਰਣ ਨਿਰਮਲ ਹੂਏ ਹੈਂ॥੧॥ ਰਹਾਉ ॥
Prof. Sahib Singhਜਿਨ੍ਹਾਂ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ-ਦਾਰੂ ਦਿੱਤਾ ਉਹਨਾਂ ਦੇ ਚਿੱਤ (ਹਰੇਕ ਕਿਸਮ ਦੇ ਵਿਕਾਰ ਦੀ) ਮੈਲ ਤੋਂ ਸਾਫ਼ ਹੋ ਗਏ ॥੧॥ ਰਹਾਉ ॥

ਪਦ ਅਰਥ ਅਉਖਧੁ = ਦਵਾਈ। ਜਾ ਕਉ = ਜਿਨ੍ਹਾਂ ਨੂੰ। ਗੁਰਿ = ਗੁਰੂ ਨੇ। ਤਾ ਕੇ = ਉਹਨਾਂ ਦੇ ॥੧॥ ਰਹਾਉ ॥

SikhNet (Spanish)A quien el Guru bendice con esta Panacea, su mente es Purificada.(1-Pausa)

ਅੰਧਕਾਰੁ ਮਿਟਿਓ. ਤਿਹ ਤਨ ਤੇ; ਗੁਰਿ. ਸਬਦਿ ਦੀਪਕੁ ਪਰਗਾਸਾ ॥

andhakaar mittio. tih tan te; gur. sabad deepak paragaasaa |

Sant Singh KhalsaDarkness is dispelled from within that body, in which the Divine Light of the Guru's Shabad shines.
Manmohan SinghThe darkness is dispelled from that body, wherein the lamp of Guru's word is lighted.
Manmohan Singh (Punjabi)ਅਨ੍ਹੇਰਾ ਉਸ ਦੇਹਿ ਤੋਂ ਦੂਰ ਹੋ ਜਾਂਦਾ ਹੈ ਜਿਸ ਦੇ ਅੰਦਰ ਗੁਰਾਂ ਦੀ ਬਾਣੀ ਦੀ ਜੋਤ ਜਗਾ ਦਿਤੀ ਜਾਂਦੀ ਹੈ।
Fareedkot Teekaਜਿਸ ਕੇ ਮਨ ਮੇਂ ਗੁਰੋਂ ਨੇ ਉਪਦੇਸ ਕਰ ਕੇ ਗਿਆਨ ਰੂਪ ਦੀਪਕੁ ਪ੍ਰਗਾਸਿਆ ਹੈ ਤਿਸ ਕੇ (ਤਨ) ਸੂਖਮ ਸਰੀਰ ਅੰਤਹਕਰਣ ਸੇ ਅਗਿਆਨ ਰੂਪੀ ਅੰਧੇਰਾ ਨਵਿਰਤ ਹੂਆ ਹੈ॥
Prof. Sahib Singh(ਹੇ ਭਾਈ!) ਗੁਰੂ ਨੇ (ਜਿਸ ਮਨੁੱਖ ਦੇ ਅੰਦਰ ਆਪਣੇ) ਸ਼ਬਦ ਦੀ ਰਾਹੀਂ (ਆਤਮਕ ਗਿਆਨ ਦਾ) ਦੀਵਾ ਜਗਾ ਦਿੱਤਾ, ਉਸ ਦੇ ਹਿਰਦੇ ਵਿਚੋਂ (ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਗਿਆ।

ਪਦ ਅਰਥ ਅੰਧਕਾਰੁ = ਮਾਇਆ ਦੇ ਮੋਹ ਦਾ ਹਨੇਰਾ। ਤਿਹ ਤਨ ਤੇ = ਉਸ ਮਨੁੱਖ ਦੇ ਸਰੀਰ ਤੋਂ। ਸਬਦਿ = ਸ਼ਬਦ ਦੀ ਰਾਹੀਂ। ਦੀਪਕੁ = ਦੀਵਾ।

SikhNet (Spanish)Cuando la madera del Bani de la Palabra Verdadera del Guru está encendida, la oscuridad interior es disipada.

ਭ੍ਰਮ ਕੀ ਜਾਲੀ. ਤਾ ਕੀ ਕਾਟੀ; ਜਾ ਕਉ ਸਾਧਸੰਗਤਿ ਬਿਸ੍ਵਾਸਾ ॥੧॥

bhram kee jaalee. taa kee kaattee; jaa kau saadhasangat bisvaasaa |1|

Sant Singh KhalsaThe noose of doubt is cut away from those who place their faith in the Saadh Sangat, the Company of the Holy. ||1||
Manmohan SinghHis noose of superstition is cut, who reposes faith in the guild of Saints.
Manmohan Singh (Punjabi)ਉਸ ਦੀ ਸ਼ੱਕ-ਸੰਦੇਹ ਦੀ ਫਾਹੀ ਕੱਟੀ ਜਾਂਦੀ ਹੈ, ਜੋ ਸਤਿਸੰਗਤ ਅੰਦਰ ਭਰੋਸਾ ਧਾਰਦਾ ਹੈ।
Fareedkot Teekaਜਿਸ ਕੋ ਸਤਿਸੰਗਿ ਕਰ ਕੇ ਅਪਨੇ ਸ੍ਵਰੂਪ ਮੇਂ ਨਿਹਚਾ ਹੂਆ ਹੈ ਤਿਸ ਕੀ ਭ੍ਰਮ ਰੂਪ ਜਾਲੀ ਕਾਟੀ ਗਈ ਹੈ॥੧॥
Prof. Sahib Singh(ਹੇ ਭਾਈ!) ਸਾਧ ਸੰਗਤਿ ਵਿਚ ਜਿਸ ਮਨੁੱਖ ਦੀ ਸਰਧਾ ਬਣ ਗਈ, (ਗੁਰੂ ਨੇ) ਉਸ (ਦੇ ਮਨ) ਦਾ (ਮਾਇਆ ਦੀ ਖ਼ਾਤਰ) ਭਟਕਣਾ ਦਾ ਜਾਲ ਕੱਟ ਦਿੱਤਾ ॥੧॥

ਪਦ ਅਰਥ ਭ੍ਰਮ = ਭਟਕਣਾ। ਬਿਸ੍ਵਾਸਾ = ਸਰਧਾ, ਨਿਸ਼ਚਾ ॥੧॥

SikhNet (Spanish)Las cadenas de la duda son cortadas cuando uno tiene Fe en la Saad Sangat, la Compañía de los Santos.

ਤਾਰੀਲੇ ਭਵਜਲੁ ਤਾਰੂ ਬਿਖੜਾ; ਬੋਹਿਥ ਸਾਧੂ ਸੰਗਾ ॥

taareele bhavajal taaroo bikharraa; bohith saadhoo sangaa |

Sant Singh KhalsaThe treacherous and terrifying world-ocean is crossed over, in the boat of the Saadh Sangat.
Manmohan SinghDifficult to cross, dreadful word ocean is ferried by means of the ship of the congregation of saints.
Manmohan Singh (Punjabi)ਤਰਨ ਨੂੰ ਔਖਾ, ਭਿਆਨਕ ਸੰਸਾਰ ਸਮੁੰਦਰ ਸਤਿ ਸੰਗਤ ਦੇ ਜਹਾਜ਼ ਦੇ ਜ਼ਰੀਏ ਪਾਰ ਕੀਤਾ ਜਾਂਦਾ ਹੈ।
Fareedkot Teekaਜਿਸ ਸੰਸਾਰ ਸਮੁੰਦਰ ਕਾ ਤਰਨਾ ਕਠਨੁ ਅਰੁ ਅਥਾਹ ਥਾ, ਸੋ (ਤਾਰੂ) ਤਰਨੇ ਕੀ ਵਿਦਿਆ ਜਾਨਣੇ ਵਾਲਿਓਂ ਨੇ ਤਾਰ ਲੀਆ॥☬ਪ੍ਰਸ਼ਨ: ਕੈਸੇ ਤਾਰਿਆ ਹੈ?☬ਉੱਤ੍ਰ: ਸੰਤੋਂ ਕੇ ਸੰਗ ਗਿਆਨ ਰੂਪੀ ਜਹਾਜ ਦੇ ਕਰ॥
Prof. Sahib Singh(ਹੇ ਭਾਈ! ਜਿਸ ਮਨੁੱਖ ਨੇ) ਗੁਰੂ ਦੀ ਸੰਗਤਿ-ਰੂਪ ਜਹਾਜ਼ ਦਾ ਆਸਰਾ ਲਿਆ, ਉਹ ਇਸ ਅਥਾਹ ਤੇ ਔਖੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ।

ਪਦ ਅਰਥ ਤਾਰੀਲੇ = ਤਰ ਲਿਆ। ਭਵਜਲੁ = ਸੰਸਾਰ-ਸਮੁੰਦਰ। ਤਾਰੂ = ਡੂੰਘਾ, ਅਥਾਹ। ਬਿਖੜਾ = ਔਖਾ। ਬੋਹਿਥ = ਜਹਾਜ਼।

SikhNet (Spanish)La Saad Sangat es el barco en el cual uno puede cruzar el mar terrible de la existencia;

ਪੂਰਨ ਹੋਈ ਮਨ ਕੀ ਆਸਾ; ਗੁਰੁ ਭੇਟਿਓ ਹਰਿ ਰੰਗਾ ॥੨॥

pooran hoee man kee aasaa; gur bhettio har rangaa |2|

Sant Singh KhalsaMy mind's desires are fulfilled, meeting the Guru, in love with the Lord. ||2||
Manmohan SinghBy meeting the Guru, in love with God, my mind's desire is fulfilled.
Manmohan Singh (Punjabi)ਵਾਹਿਗੁਰੂ ਵਿੱਚ ਪ੍ਰੀਤ ਰੱਖਣ ਵਾਲੇ ਗੁਰਾਂ ਨੂੰ ਮਿਲ ਕੇ ਮੇਰੇ ਚਿੱਤ ਦੀ ਮੁਰਾਦ ਪੂਰੀ ਹੋ ਗਈ ਹੈ।
Fareedkot Teekaਜਬ ਹਰੀ ਕੇ ਅਨੰਦ ਵਾਲਾ ਅਰਥਾਤ ਆਤਮ ਆਨੰਦੀ ਗੁਰੂ ਮਿਲਿਆ ਤਬ ਮਨ ਕੀ ਜੋ ਆਸਾ ਥੀ ਸੋ ਸਮਾਪਤਿ ਹੋਈ॥੨॥
Prof. Sahib Singh(ਹੇ ਭਾਈ!) ਜਿਸ ਮਨੁੱਖ ਨੂੰ ਪਰਮਾਤਮਾ ਨਾਲ ਪਿਆਰ ਕਰਨ ਵਾਲਾ ਗੁਰੂ ਮਿਲ ਪਿਆ, ਉਸ ਦੇ ਮਨ ਦੀ (ਹਰੇਕ) ਕਾਮਨਾ ਪੂਰੀ ਹੋ ਗਈ ॥੨॥

ਪਦ ਅਰਥ ਹਰਿ ਰੰਗਾ = ਹਰੀ ਨਾਲ ਪਿਆਰ ਕਰਨ ਵਾਲਾ ॥੨॥

SikhNet (Spanish)el deseo de la mente es saciado y encontramos al Guru en el Amor del Señor.

ਨਾਮ ਖਜਾਨਾ. ਭਗਤੀ ਪਾਇਆ; ਮਨ ਤਨ ਤ੍ਰਿਪਤਿ ਅਘਾਏ ॥

naam khajaanaa. bhagatee paaeaa; man tan tripat aghaae |

Sant Singh KhalsaThe devotees have found the treasure of the Naam; their minds and bodies are satisfied and satiated.
Manmohan SinghThe Name treasure, the Saints have gained, and their soul and body are satiated and sated.
Manmohan Singh (Punjabi)ਨਾਮ ਦਾ ਕੋਸ਼ ਸੰਤਾਂ ਨੇ ਪ੍ਰਾਪਤ ਕੀਤਾ ਹੈ ਅਤੇ ਉਨ੍ਹਾਂ ਦੀ ਆਤਮਾ ਤੇ ਦੇਹਿ ਰੱਜ ਤੇ ਧ੍ਰਾਪ ਗਏ ਹਨ।
Fareedkot Teekaਜਿਨ ਭਗਤੋਂ ਨੇ ਨਾਮੁ ਰੂਪੀ ਖਜਾਨਾ ਪਾਇਆ ਹੈ, ਸੋ ਮਨ ਕਰ ਤ੍ਰਿਪਤਿ ਹੂਏ ਹੈਂ ਔਰ ਤਨ ਕਰ ਰਜੇ ਹੈਂ॥
Prof. Sahib Singh(ਹੇ ਭਾਈ! ਜਿਨ੍ਹਾਂ) ਭਗਤ ਜਨਾਂ ਨੇ ਪਰਮਾਤਮਾ ਦੇ ਨਾਮ ਦਾ ਖ਼ਜ਼ਾਨਾ ਲੱਭ ਲਿਆ, ਉਹਨਾਂ ਦੇ ਮਨ (ਮਾਇਆ ਵਲੋਂ ਤ੍ਰਿਪਤ ਹੋ ਗਏ, ਉਹਨਾਂ ਦੇ ਤਨ (ਹਿਰਦੇ ਮਾਇਆ ਵਲੋਂ) ਰੱਜ ਗਏ।

ਪਦ ਅਰਥ ਭਗਤੀ = ਭਗਤਾਂ ਨੇ, ਭਗਤੀਂ। ਅਘਾਏ = ਰੱਜ ਗਏ।

SikhNet (Spanish)En la Devoción amorosa, obtenemos el Tesoro del Naam, el Nombre del Señor, y de esa forma conocemos la Plenitud en mente y cuerpo.

ਨਾਨਕ. ਹਰਿ ਜੀਉ ਤਾ ਕਉ ਦੇਵੈ; ਜਾ ਕਉ ਹੁਕਮੁ ਮਨਾਏ ॥੩॥੧੨॥੧੩੩॥

naanak. har jeeo taa kau devai; jaa kau hukam manaae |3|12|133|

Sant Singh KhalsaO Nanak, the Dear Lord gives it only to those who surrender to the Lord's Command. ||3||12||133||
Manmohan SinghNanak, the venerable Lord gives it only to him, whom He causes to abide by His will.
Manmohan Singh (Punjabi)ਨਾਨਕ ਪੂਜਯ ਪ੍ਰਭੂ ਇਹ ਕੇਵਲ ਉਸ ਨੂੰ ਦਿੰਦਾ ਹੈ, ਜਿਸ ਪਾਸੋਂ ਉਹ ਆਪਦੇ ਫੁਰਮਾਨ ਦੀ ਪਾਲਣਾ ਕਰਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਹਰਿ ਜੀ ਨਾਮੁ ਖਜਾਨਾ ਤਿਸ ਕੋ ਦੇਤਾ ਹੈ ਜਿਸ ਕੋ ਅਪਨਾ ਹੁਕਮੁ ਮਨਾਵਤਾ ਹੈ॥☬ਉਪਾਸਨਾ ਕਾ ਪ੍ਰਕਾਰੁ ਦੇਖਾਵਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! (ਆਖ-ਇਹ ਨਾਮ-ਖ਼ਜ਼ਾਨਾ) ਪਰਮਾਤਮਾ ਉਹਨਾਂ ਨੂੰ ਹੀ ਦੇਂਦਾ ਹੈ, ਜਿਨ੍ਹਾਂ ਨੂੰ ਪ੍ਰਭੂ ਆਪਣਾ ਹੁਕਮ ਮੰਨਣ ਲਈ ਪ੍ਰੇਰਨਾ ਕਰਦਾ ਹੈ ॥੩॥੧੨॥੧੩੩॥

ਪਦ ਅਰਥ ਹੁਕਮੁ ਮਨਾਏ = ਹੁਕਮ ਮੰਨਣ ਲਈ ਪ੍ਰੇਰਦਾ ਹੈ ॥੩॥

SikhNet (Spanish)Oh, dice Nanak, el Señor se Lo da solamente a aquél a quien, por Su Gracia, fluye en Su Voluntad. (13-12-133)

Open this shabad →

Shabad Guru Arjan Dev Ji Raag Gauree

ਗਉੜੀ₅ ਮਹਲਾ ੫ ॥

gaurree₅ mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਦਇਆ ਮਇਆ ਕਰਿ. ਪ੍ਰਾਨਪਤਿ ਮੋਰੇ; ਮੋਹਿ ਅਨਾਥ. ਸਰਣਿ ਪ੍ਰਭ ਤੋਰੀ ॥

deaa meaa kar. praanapat more; mohi anaath. saran prabh toree |

Sant Singh KhalsaPlease be kind and compassionate, O Lord of my life; I am helpless, and I seek Your Sanctuary, God.
Manmohan SinghO my Lord of life, show me mercy and compassion. I, patronless, have entered Thine Sanctuary, O Master.
Manmohan Singh (Punjabi)ਹੈ ਮੇਰੀ ਜਿੰਦ ਜਾਨ ਦੇ ਸੁਆਮੀ! ਮੇਰੇ ਉਤੇ ਮਿਹਰ ਅਤੇ ਰਹਿਮਤ ਧਾਰ। ਮੈਂ ਮਾਂ-ਮਹਿੱਟਰ ਨੇ ਤੇਰੀ ਪਨਾਹ ਲਈ ਹੈ, ਹੇ ਮਾਲਕ!
Fareedkot Teekaਹੇ ਦਯਾ ਸਰੂਪ ਮੇਰੇ ਪ੍ਰਾਨ ਪਤੀ! ਹੇ ਪ੍ਰਭੂ! ਮੈਂ ਗਰੀਬ ਤੇਰੀ ਸਰਣ ਹਾਂ ਕ੍ਰਿਪਾ ਕਰ॥☬ਪ੍ਰਸ਼ਨ: ਕਿਆ ਕ੍ਰਿਪਾ ਕਰਾਂ?
Prof. Sahib Singhਹੇ ਮੇਰੀ ਜਿੰਦ ਦੇ ਮਾਲਕ! (ਮੇਰੇ ਉਤੇ) ਦਇਆ ਕਰ ਮਿਹਰ ਕਰ। ਹੇ ਪ੍ਰਭੂ! ਮੈਂ ਅਨਾਥ ਤੇਰੀ ਸਰਨ ਆਇਆ ਹਾਂ।

ਪਦ ਅਰਥ ਮਇਆ = ਕਿਰਪਾ। ਪ੍ਰਾਨਪਤਿ ਮੋਰੇ = ਹੇ ਮੇਰੀ ਜਿੰਦ ਦੇ ਮਾਲਕ!

SikhNet (Spanish)Oh Vida de mi vida, ten Misericordia de mí; estoy sin amparo y busco Refugio en Ti.

ਅੰਧ ਕੂਪ ਮਹਿ ਹਾਥ ਦੇ ਰਾਖਹੁ; ਕਛੂ ਸਿਆਨਪ ਉਕਤਿ ਨ ਮੋਰੀ ॥੧॥ ਰਹਾਉ ॥

andh koop meh haath de raakhahu; kachhoo siaanap ukat na moree |1| rahaau |

Sant Singh KhalsaPlease, give me Your Hand, and lift me up, out of the deep dark pit. I have no clever tricks at all. ||1||Pause||
Manmohan SinghFrom within the blind well take me out by giving Thy hand. I have no wisdom and device whatever. Pause.
Manmohan Singh (Punjabi)ਆਪਣਾ ਹੱਥ ਦੇ ਕੇ ਅੰਨ੍ਹੇ ਖੂਹ ਦੇ ਵਿਚੋਂ ਮੈਨੂੰ ਬਾਹਰ ਕੱਢ ਲੈ, ਕੁਝ ਭੀ ਅਕਲਮੰਦੀ ਤੇ ਅਟਕਲ ਮੇਰੇ ਵਿੱਚ ਨਹੀਂ। ਠਹਿਰਾਉ।
Fareedkot Teekaਉੱਤਰ: ਸੰਸਾਰ ਰੂਪੀ ਉਜਾੜ ਕੇ ਕੂਪ ਮੇਂ ਪੜਤੇ ਕੋ ਕ੍ਰਿਪਾ ਰੂਪੀ ਹਾਥ ਦੇ ਕਰ ਰਾਖੀਏ॥☬ਜੇ ਕਹੇ ਅਪਨੀ ਚਤਰਾਈ ਸੇ ਬਚ? ਤਿਸ ਪਰ ਕਹਤੇ ਹੈਂ:☬ਕੁਛ (ਸਿਆਨਪ) ਚਤੁਰਾਈ ਔਰ ਬਾਣੀ ਕੀ ਬੱਕਤਬਤਾ ਮੇਰੀ ਨਹੀਂ ਹੈ॥੧॥ ਰਹਾਉ ॥
Prof. Sahib Singh(ਮੈਂ ਮਾਇਆ ਦੇ ਮੋਹ ਦੇ ਹਨੇਰੇ ਖੂਹ ਵਿਚ ਡਿੱਗਾ ਪਿਆ ਹਾਂ, ਆਪਣਾ) ਹੱਥ ਦੇ ਕੇ ਮੈਨੂੰ (ਇਸ ਹਨੇਰੇ ਖੂਹ ਵਿਚੋਂ) ਬਚਾ ਲੈ। ਮੇਰੀ ਕੋਈ ਸਿਆਣਪ ਮੇਰੀ ਕੋਈ ਦਲੀਲ (ਇਥੇ) ਨਹੀਂ ਚੱਲ ਸਕਦੀ ॥੧॥ ਰਹਾਉ ॥

ਪਦ ਅਰਥ ਮੋਹਿ = ਮੈਂ। ਪ੍ਰਭ = ਹੇ ਪ੍ਰਭੂ! ਕੂਪ = ਖੂਹ। ਅੰਧ = ਅੰਨ੍ਹਾ, ਹਨੇਰਾ। ਦੇ = ਦੇ ਕੇ। ਉਕਤਿ = ਦਲੀਲ। ਮੋਰੀ = ਮੇਰੀ ॥੧॥ ਰਹਾਉ ॥

SikhNet (Spanish)Sácame de este pozo de ceguera en el que me encuentro, dándome Tu Mano. (1-Pausa)

ਕਰਨ ਕਰਾਵਨ ਸਭ ਕਿਛੁ ਤੁਮ ਹੀ; ਤੁਮ ਸਮਰਥ. ਨਾਹੀ ਅਨ ਹੋਰੀ ॥

karan karaavan sabh kichh tum hee; tum samarath. naahee an horee |

Sant Singh KhalsaYou are the Doer, the Cause of causes - You are everything. You are All-powerful; there is no other than You.
Manmohan SinghThou art the Designer of chances, thou art everything thou art Omnipotent. There is no other second beside Thee, O Lord.
Manmohan Singh (Punjabi)ਤੂੰ ਢੋ ਮੇਲ ਜੋੜਨਹਾਰ ਹੈ। ਸਾਰਾ ਕੁਝ ਤੂੰ ਹੀ ਹੈ, ਤੂੰ ਸਰਬ-ਸ਼ਕਤੀਵਾਨ ਹੈ। ਤੇਰੇ ਬਾਝੋਂ ਹੋਰ ਕੋਈ ਭੀ ਨਹੀਂ, ਹੇ ਸੁਆਮੀ!
Fareedkot Teekaਕਰਨ ਕਰਾਵਨੇ ਵਾਲੇ ਸਭ ਕਿਛੁ ਆਪ ਹੀ ਸਮਰਥ ਹੈਂ ਕਿਸੀ ਔਰ ਅਸਥਾਨ ਮੇਂ ਤੁਮਾਰੇ ਸਮ ਔਰ ਨਹੀਂ॥
Prof. Sahib Singhਹੇ ਮੇਰੇ ਪ੍ਰਭੂ! (ਸਭ ਜੀਵਾਂ ਵਿਚ ਵਿਆਪਕ ਹੋ ਕੇ) ਤੂੰ ਆਪ ਹੀ ਸਭ ਕੁਝ ਕਰ ਰਿਹਾ ਹੈਂ, ਤੂੰ ਆਪ ਹੀ ਸਭ ਕੁਝ ਕਰਾ ਰਿਹਾ ਹੈਂ, ਤੂੰ ਹਰੇਕ ਤਾਕਤ ਦਾ ਮਾਲਕ ਹੈਂ, ਤੇਰੇ ਬਰਾਬਰ ਦਾ ਕੋਈ ਹੋਰ ਦੂਜਾ ਨਹੀਂ ਹੈ।

ਪਦ ਅਰਥ ਸਮਰਥ = ਹਰੇਕ ਕਿਸਮ ਦੀ ਤਾਕਤ ਰੱਖਣ ਵਾਲਾ। ਅਨ = {अन्य} ਕੋਈ ਦੂਸਰਾ।

SikhNet (Spanish)Tú eres el Único Hacedor y la Causa; no hay nadie más que Tú.

ਤੁਮਰੀ ਗਤਿ ਮਿਤਿ. ਤੁਮ ਹੀ ਜਾਨੀ; ਸੇ ਸੇਵਕ. ਜਿਨ ਭਾਗ ਮਥੋਰੀ ॥੧॥

tumaree gat mit. tum hee jaanee; se sevak. jin bhaag mathoree |1|

Sant Singh KhalsaYou alone know Your condition and extent. They alone become Your servants, upon whose foreheads such good destiny is recorded. ||1||
Manmohan SinghThine state and extent, thou alone knowest. They alone become Thy serfs, on whose brow good fortune is recorded.
Manmohan Singh (Punjabi)ਤੇਰੀ ਦਸ਼ਾ ਅਤੇ ਵਿਸਥਾਰ, ਕੇਵਲ ਤੂੰ ਹੀ ਜਾਣਦਾ ਹੈਂ। ਕੇਵਲ ਉਹੀ ਤੇਰੇ ਨਫ਼ਰ ਬਣਦੇ ਹਨ ਜਿਨ੍ਹਾਂ ਦੇ ਮੱਥੇ ਤੇ ਚੰਗੀ ਕਿਸਮਤ ਲਿਖੀ ਹੋਈ ਹੈ।
Fareedkot Teekaਤੁਮਰੀ ਗਤੀ ਔਰ (ਮਿਤਿ) ਮ੍ਰਯਾਦਾ ਤੁਮ ਹੀ ਜਾਨੀ ਹੈ ਔਰ ਦਾਸ ਸੋਈ ਹੈ ਜਿਸ ਕੇ ਮਸਤਕ ਮੇਂ ਭਾਗ ਹੈ॥੧॥
Prof. Sahib Singh(ਹੇ ਪ੍ਰਭੂ!) ਤੂੰ ਕਿਹੋ ਜਿਹਾ ਹੈਂ ਤੂੰ ਕੇਡਾ ਵੱਡਾ ਹੈਂ-ਇਹ ਭੇਦ ਤੂੰ ਆਪ ਹੀ ਜਾਣਦਾ ਹੈਂ। ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ (ਤੇਰੀ ਬਖ਼ਸ਼ਸ਼ ਦੇ) ਭਾਗ ਜਾਗਦੇ ਹਨ, ਉਹ ਤੇਰੇ ਸੇਵਕ ਬਣ ਜਾਂਦੇ ਹਨ ॥੧॥

ਪਦ ਅਰਥ ਗਤਿ = ਹਾਲਤ। ਮਿਤਿ = ਅੰਦਾਜ਼ਾ, ਮਾਪ। ਜਿਨ ਮਥੋਰੀ = ਜਿਨ੍ਹਾਂ ਦੇ ਮੱਥੇ ਉਤੇ ॥੧॥

SikhNet (Spanish)Tú solamente conoces Tu Estado; solamente Te sirven aquéllos que tienen tal Destino concedido por Ti. (1)

ਅਪੁਨੇ ਸੇਵਕ ਸੰਗਿ. ਤੁਮ ਪ੍ਰਭ ਰਾਤੇ; ਓਤਿ ਪੋਤਿ ਭਗਤਨ ਸੰਗਿ ਜੋਰੀ ॥

apune sevak sang. tum prabh raate; ot pot bhagatan sang joree |

Sant Singh KhalsaYou are imbued with Your servant, God; Your devotees are woven into Your Fabric, through and through.
Manmohan SinghWith thy attendant Thou art imbued, O Lord. Like wasp and woof Thou art woven with Thine devotees.
Manmohan Singh (Punjabi)ਆਪਣੇ ਟਹਿਲੂਏ ਨਾਲ ਤੂੰ ਰੰਗੀਜਿਆਂ ਹੋਇਆ ਹੈ, ਹੇ ਸਾਹਿਬ! ਤਾਣੇ ਪੇਟੇ ਦੀ ਮਾਨੰਦ ਤੂੰ ਆਪਣੇ ਅਨੁਰਾਗੀਆਂ ਨਾਲ ਇਕ-ਮਿੱਕ ਹੋਇਆ ਹੈ।
Fareedkot Teekaਹੇ ਪ੍ਰਭੂ! ਅਪਨੇ ਸੇਵਕ ਕੇ ਸਾਥ ਤੁਮ ਤਾਣੇ ਪੇਟੇ ਵਤ ਰਾਤੇ ਹੋ ਔਰ ਤਿਨ ਭਗਤੋਂ ਕੇ ਸਾਥ ਪ੍ਰੀਤੀ (ਜੋਰੀ) ਲਗਾਈ ਹੈ। ਭਾਵ ਏਹ ਕਿ ਭਗਤ ਪ੍ਰਮੇਸਰ ਸੰਗ ਪ੍ਰਮੇਸਰ ਭਗਤੋਂ ਕੇ ਸੰਗ ਪਰਸਪਰ ਪ੍ਰੀਤੀ ਕਰ ਰਹੇ ਹੈਂ॥☬ਭਗਤੋਂ ਕੀ ਪ੍ਰੀਤੀ ਮੇਂ ਦ੍ਰਿਸ਼ਟਾਂਤ ਕਹਤੇ ਹੈਂ:
Prof. Sahib Singhਹੇ ਮੇਰੇ ਪ੍ਰਭੂ! ਤੂੰ ਆਪਣੇ ਸੇਵਕਾਂ ਨਾਲ ਸਦਾ ਪਿਆਰ ਕਰਦਾ ਹੈਂ, ਆਪਣੇ ਭਗਤਾਂ ਨਾਲ ਤੂੰ ਆਪਣੀ ਪ੍ਰੀਤਿ ਇਉਂ ਜੋੜੀ ਹੋਈ ਹੈ ਜਿਵੇਂ ਤਾਣੇ ਪੇਟੇ ਵਿਚ ਧਾਗੇ ਮਿਲੇ ਹੁੰਦੇ ਹਨ,

ਪਦ ਅਰਥ ਪ੍ਰਭ = ਹੇ ਪ੍ਰਭੂ! ਰਾਤੇ = ਰੱਤੇ ਹੋਏ, ਪਿਆਰ ਕਰਦੇ। ਓਤਿ = ਉਣੇ ਹੋਏ ਵਿਚ। ਪੋਤਿ = ਪ੍ਰੋਤਿ, ਪ੍ਰੋਤੇ ਹੋਏ ਵਿਚ। ਜੋਰੀ = ਜੋੜੀ ਹੋਈ ਹੈ।

SikhNet (Spanish)Tú juegas con Amor con Tus Devotos y con ellos estás entretejido en cada fibra de su ser.

ਪ੍ਰਿਉ ਪ੍ਰਿਉ ਨਾਮੁ. ਤੇਰਾ ਦਰਸਨੁ ਚਾਹੈ; ਜੈਸੇ ਦ੍ਰਿਸਟਿ. ਓਹ ਚੰਦ ਚਕੋਰੀ ॥੨॥

priau priau naam. teraa darasan chaahai; jaise drisatt. oeh chand chakoree |2|

Sant Singh KhalsaO Darling Beloved, they yearn for Your Name and the Blessed Vision of Your Darshan, like the chakvee bird which longs to see the moon. ||2||
Manmohan SinghThey long for Thy darling sweet Name and Sight as the red-legged partridge desires to see the moon.
Manmohan Singh (Punjabi)ਉਹ ਤੇਰੇ ਪਿਆਰੇ ਮਿਠੜੇ ਨਾਮ ਅਤੇ ਦੀਦਾਰ ਨੂੰ ਇਉ ਤਾਂਘਦੇ ਹਨ ਜਿਸ ਤਰ੍ਹਾਂ ਲਾਲ ਲੱਤਾ ਵਾਲਾ ਤਿੱਤਰ ਉਸ ਚੰਦ ਨੂੰ ਵੇਖਣ ਲਈ ਲੋਚਦਾ ਹੈ।
Fareedkot Teekaਪਪੀਹੇ ਵਤ ਪ੍ਰਿਉ ਪ੍ਰਿਉ ਕਰਤੇ ਹੈਂ ਔਰ ਦਰਸਨ ਕੀ ਇਛਾ ਵਾਸਤੇ ਤੇਰਾ ਨਾਮ ਜਪਤੇ ਹੈਂ। ਔਰ ਧ੍ਯਾਨ ਕੈਸੇ ਕਰਤੇ ਹੈਂ? ਜਿਸ ਪ੍ਰਕਾਰ ਚਕੋਰ ਚਕੋਰੀ ਚੰਦ੍ਰਮਾ ਵਿਖੇ ਦ੍ਰਿਸਟੀ ਕੋ ਲਗਾਇ ਰਹਤੇ ਹੈਂ ਤੈਸੇ (ਓਹ) ਵਹੁ ਭਗਤ ਜਨ ਤੇਰੇ ਮੇਂ ਪ੍ਰੀਤੀ ਕਰਤੇ ਹੈਂ॥੨॥
Prof. Sahib Singhਜਿਵੇਂ ਚਕੋਰ ਦੀ ਨਿਗਾਹ ਚੰਦ ਵਲ ਰਹਿੰਦੀ ਹੈ, ਉਹੀ ਨਿਗਾਹ ਤੇਰੇ ਭਗਤ ਦੀ ਹੁੰਦੀ ਹੈ। ਤੇਰਾ ਭਗਤ ਤੈਨੂੰ 'ਪਿਆਰਾ ਪਿਆਰਾ' ਆਖ ਆਖ ਕੇ ਤੇਰਾ ਨਾਮ ਜਪਦਾ ਹੈ, ਤੇ ਤੇਰਾ ਦੀਦਾਰ ਲੋਚਦਾ ਹੈ ॥੨॥

ਪਦ ਅਰਥ ਪ੍ਰਿਉ ਪ੍ਰਿਉ = 'ਪਿਆਰਾ ਪ੍ਰਭੂ, ਪਿਆਰਾ ਪ੍ਰਭੂ' (ਆਖ ਆਖ ਕੇ)। ਦ੍ਰਿਸਟਿ = ਨਿਗਾਹ। ਓਹ ਦ੍ਰਿਸਟਿ = ਉਹੋ ਨਜ਼ਰ ॥੨॥

SikhNet (Spanish)Como el Cuclillo añora ver la luna, ellos añoran la Visión de Ti. (2)

ਰਾਮ ਸੰਤ ਮਹਿ. ਭੇਦੁ ਕਿਛੁ ਨਾਹੀ; ਏਕੁ ਜਨੁ. ਕਈ ਮਹਿ ਲਾਖ ਕਰੋਰੀ ॥

raam sant meh. bhed kichh naahee; ek jan. kee meh laakh karoree |

Sant Singh KhalsaBetween the Lord and His Saint, there is no difference at all. Among hundreds of thousands and millions, there is scarcely one humble being.
Manmohan SinghBetween the Pervading Lord and His Saint, there is no difference. there is hardly one Saint of the Lord amongst several lacs and millions of mortals.
Manmohan Singh (Punjabi)ਵਿਆਪਕ ਪ੍ਰਭੂ ਅਤੇ ਉਸ ਦੇ ਸਾਧੂ ਵਿੱਚ ਕੋਈ ਫ਼ਰਕ ਨਹੀਂ, ਕਈ ਇਕ ਲਖਾਂ, ਅਤੇ ਕ੍ਰੋੜਾ ਹੀ ਪ੍ਰਾਣੀਆਂ ਵਿਚੋਂ ਕੋਈ ਇਕ ਅੱਧਾ ਹੀ ਸਾਹਿਬ ਦਾ ਸਾਧੂ ਹੈ।
Fareedkot Teekaਹੇ ਰਾਮ ਜਿਸ ਸੰਤ ਕਾ ਭੇਦ ਤੇਰੇ ਸੇ ਕਿਛੁ ਨਹੀਂ ਹੈ ਅਰਥਾਤ ਅਭੇਦ ਹੈ ਐਸਾ ਜਨ ਕਈ ਲਾਖੋਂ ਕ੍ਰੋੜੋਂ ਮੇਂ ਕੋਈ ਏਕ ਹੈ॥☬ਪ੍ਰਸ਼ਨ: ਜੋ ਕੋਟਾਂ ਮੇਂ ਏਕ ਕਹਾ ਹੈ ਤਿਸ ਕਾ ਚਿਹਨ ਕਹੋ ਵਹੁ ਕੌਨ ਹੈ?☬ਉੱਤਰ:
Prof. Sahib Singh(ਹੇ ਭਾਈ!) ਪਰਮਾਤਮਾ ਤੇ ਪਰਮਾਤਮਾ ਦੇ ਸੰਤ ਵਿਚ ਕੋਈ ਫ਼ਰਕ ਨਹੀਂ ਹੁੰਦਾ, ਪਰ ਇਹੋ ਜਿਹਾ ਮਨੁੱਖ ਕਈ ਲੱਖਾਂ ਕ੍ਰੋੜਾਂ ਵਿਚੋਂ ਕੋਈ ਇੱਕ ਹੀ ਹੁੰਦਾ ਹੈ।

ਪਦ ਅਰਥ ਭੇਦੁ = ਫ਼ਰਕ।

SikhNet (Spanish)No hay ninguna distinción entre Tú y Tu Devoto, pero de entre millones habrá uno así.

ਜਾ ਕੈ ਹੀਐ. ਪ੍ਰਗਟੁ ਪ੍ਰਭੁ ਹੋਆ; ਅਨਦਿਨੁ ਕੀਰਤਨੁ. ਰਸਨ ਰਮੋਰੀ ॥੩॥

jaa kai heeai. pragatt prabh hoaa; anadin keeratan. rasan ramoree |3|

Sant Singh KhalsaThose whose hearts are illuminated by God, sing the Kirtan of His Praises night and day with their tongues. ||3||
Manmohan SinghHe, within whose mind the Lord revealed, night and day sings His praises with his tongue.
Manmohan Singh (Punjabi)ਜਿਸ ਦੇ ਅੰਤਰ-ਆਤਮੇ ਸਾਹਿਬ ਜ਼ਾਹਿਰ ਹੋਇਆ ਹੈ, ਉਹ ਦਿਨ ਰਾਤ ਆਪਦੀ ਜੀਭਾ ਨਾਲ ਉਸ ਦਾ ਜੱਸ ਗਾਇਨ ਕਰਦਾ ਹੈ।
Fareedkot Teekaਹੇ ਪ੍ਰਭੂ! ਜਿਸ ਕੇ ਰਿਦੇ ਮੇਂ ਤੂੰ ਸਾਖ੍ਯਾਤਕਾਰ ਹੂਆ ਹੈਂ ਔਰ ਰਾਤ ਦਿਨ ਤੇਰਾ ਜਸ ਜਿਹਬਾ ਕਰ ਕੇ (ਰਮੋਰੀ) ਰਮਣ ਕਰਤਾ ਹੈ ਅਰਥਾਤ ਉਚਾਰਤਾ ਹੈ, ਸੋ ਕੋਈ ਏਕ ਹੈ॥੩॥
Prof. Sahib Singh(ਹੇ ਭਾਈ!) ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆਪਣਾ ਪਰਕਾਸ਼ ਕਰਦਾ ਹੈ, ਉਹ ਮਨੁੱਖ ਹਰ ਵੇਲੇ ਆਪਣੀ ਜੀਭ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਉਚਾਰਦਾ ਰਹਿੰਦਾ ਹੈ ॥੩॥

ਪਦ ਅਰਥ ਜਾ ਕੈ ਹੀਐ = ਜਿਸ ਮਨੁੱਖ ਦੇ ਹਿਰਦੇ ਵਿਚ। ਅਨਦਿਨੁ = ਹਰ ਰੋਜ਼। ਰਸਨ = ਜੀਭ (ਨਾਲ)। ਰਮੋਰੀ = ਰਮਦਾ ਹੈ, ਸਿਮਰਦਾ ਹੈ ॥੩॥

SikhNet (Spanish). Tú Te revelas en nuestro corazón, cantamos Tu Alabanza día y noche, y hablamos solamente Tu Nombre. (3)

ਤੁਮ ਸਮਰਥ ਅਪਾਰ ਅਤਿ ਊਚੇ; ਸੁਖਦਾਤੇ ਪ੍ਰਭ ਪ੍ਰਾਨ ਅਧੋਰੀ ॥

tum samarath apaar at aooche; sukhadaate prabh praan adhoree |

Sant Singh KhalsaYou are All-powerful and Infinite, the most lofty and exalted, the Giver of peace; O God, You are the Support of the breath of life.
Manmohan SinghMy Master, Thou art Omnipotent, Infinite, the most high the Giver of comfort and the Prop of life.
Manmohan Singh (Punjabi)ਮੇਰ ਮਾਲਕ, ਤੂੰ ਸਰਬ-ਸ਼ਕਤੀਵਾਨ ਬੇਅੰਤ, ਪਰਮ ਬੁਲੰਦ, ਆਰਾਮ ਦੇਣਹਾਰ ਅਤੇ ਜਿੰਦਜਾਨ ਦਾ ਆਸਰਾ ਹੈ।
Fareedkot Teekaਹੇ ਪ੍ਰਭੂ! ਤੁਮ ਸਮਰਥ ਅਪਾਰ ਅਤਿ ਉਚੇ ਹੋ, ਪੁਨਾ ਸੁਖ ਦਾਤੇ ਪ੍ਰਾਣੋਂ ਕੇ (ਅਧੋਰੀ) ਆਸਰਾ ਹੋ॥
Prof. Sahib Singhਹੇ ਮੇਰੇ ਪ੍ਰਭੂ! ਹੇ ਮੇਰੀ ਜਿੰਦ ਦੇ ਆਸਰੇ! ਹੇ ਬੇਅੰਤ ਉੱਚੇ! ਹੇ ਸਭ ਨੂੰ ਸੁਖ ਦੇਣ ਵਾਲੇ! ਤੂੰ ਸਭ ਤਾਕਤਾਂ ਦਾ ਮਾਲਕ ਹੈਂ।

ਪਦ ਅਰਥ ਪ੍ਰਾਨ ਅਧੋਰੀ = ਪ੍ਰਾਣਾਂ ਦਾ ਆਧਾਰ।

SikhNet (Spanish)Eres Omnipotente, Infinito, lo más Alto de lo alto, el Dador de Paz, el Sostenedor de mi vida.

ਨਾਨਕ ਕਉ. ਪ੍ਰਭ ਕੀਜੈ ਕਿਰਪਾ; ਉਨ ਸੰਤਨ ਕੈ ਸੰਗਿ ਸੰਗੋਰੀ ॥੪॥੧੩॥੧੩੪॥

naanak kau. prabh keejai kirapaa; un santan kai sang sangoree |4|13|134|

Sant Singh KhalsaPlease show mercy to Nanak, O God, that he may remain in the Society of the Saints. ||4||13||134||
Manmohan SinghShow mercy unto Nanak, O Lord, that he may remain united with the society of the pious persons.
Manmohan Singh (Punjabi)ਨਾਨਕ ਉਤੇ ਮਿਹਰ ਧਾਰ, ਹੇ ਸੁਆਮੀ! ਤਾਂ ਜੋ ਉਹ ਪਵਿੱਤ੍ਰ ਪੁਰਸ਼ਾਂ ਦੀ ਸੰਗਤ ਨਾਲ ਜੁੜਿਆ ਰਹੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੇ ਕੋ ਕ੍ਰਿਪਾ ਕਰੀਏ ਮੈਂ ਉਨ ਸੰਤੋਂ ਕੇ ਸੰਗ (ਸੰਗੋਰੀ) ਮਿਲਾ ਰਹਾਂ॥੪॥੧੩॥੧੩੪॥☬ਗੁਰੂ ਜੀ ਕੋ ਸੰਗਤ ਨੇ ਉਧਾਰ ਹੋਨੇ ਕਾ ਪ੍ਰਕਾਰੁ ਪੂਛਾ, ਗੁਰੂ ਜੀ ਨੇ ਕਹਾ ਸੰਤੋਂ ਆਗੇ ਬੇਨਤੀ ਕਰੋ। ਸੰਪੂਰਨ ਸਬਦ ਸੰਤੋਂ ਕੇ ਆਗੇ ਬੇਨਤੀ ਹੈ:
Prof. Sahib Singhਹੇ ਪ੍ਰਭੂ! ਮੈਂ ਨਾਨਕ ਉਤੇ ਕਿਰਪਾ ਕਰ, ਮੈਨੂੰ ਉਹਨਾਂ ਸੰਤ ਜਨਾਂ ਦੀ ਸੰਗਤਿ ਵਿਚ ਥਾਂ ਦੇਈ ਰੱਖ ॥੪॥੧੩॥੧੩੪॥

ਪਦ ਅਰਥ ਕਉ = ਨੂੰ, ਉਤੇ। ਸੰਗਿ = ਮੇਲਿ ਵਿਚ ॥੪॥

SikhNet (Spanish)Sé Misericordioso con Nanak, oh Señor, para que pueda siempre guardar la Compañía de Tus Santos. (4-14-134)

Open this shabad →

Ang 208 of 1430