ੴ

ਸਿੱਖਬਾਣੀ · SikhBani

ਮਾਇਆ ਮੋਹੁ ਸਭੁ ਕੂੜੁ ਹੈ ਕੂੜੋ ਹੋਇ ਗਇਆ ॥

maaeaa mohu sabh koorr hai koorro hoe geaa
Guru Amardas Ji ਗੁਰੂ ਅਮਰਦਾਸ ਜੀ · Raag Soohee · Ang 790 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਮਾਇਆ ਮੋਹੁ ਸਭੁ ਕੂੜੁ ਹੈ; ਕੂੜੋ ਹੋਇ ਗਇਆ ॥

maaeaa mohu sabh koorr hai; koorro hoe geaa |

Sant Singh KhalsaAttachment to Maya is totally false, and false are those who go that way.
Manmohan SinghThe love of mammon is all false and false becomes he, who loves it.
Manmohan Singh (Punjabi)ਧਨ-ਦੌਲਤ ਦਾ ਪਿਆਰ ਸਮੂਹ ਝੂਠਾ ਹੈ ਅਤੇ ਝੂਠ ਹੋ ਜਾਂਦਾ ਹੈ। ਉਹ ਜੋ ਇਸ ਨੂੰ ਪਿਆਰ ਕਰਦਾ ਹੈ।
Fareedkot Teekaਮਾਇਆ ਕਾ ਮੋਹ ਜਿਤਨਾ ਹੈ ਸਭ ਝੂਠਾ ਹੈ, ਅੰਤ ਕੋ ਭੀ ਕੂੜ ਹੀ ਹੋ ਗਿਆ ਹੈ॥
Prof. Sahib Singhਮਾਇਆ ਦਾ ਮੋਹ ਨਿਰੋਲ ਇਕ ਛਲ ਹੈ, (ਆਖ਼ਰ) ਛਲ ਹੀ (ਸਾਬਤ) ਹੁੰਦਾ ਹੈ,

ਪਦ ਅਰਥ ਕੂੜੁ = ਛਲ, ਭਰਮ। ਕੂੜੋ = ਕੂੜ ਹੀ, ਛਲ ਹੀ।

SikhNet (Spanish)Maya y el apego son falsos porque lo relacionan a uno con la ilusión.

ਹਉਮੈ ਝਗੜਾ ਪਾਇਓਨੁ; ਝਗੜੈ ਜਗੁ ਮੁਇਆ ॥

haumai jhagarraa paaeon; jhagarrai jag mueaa |

Sant Singh KhalsaThrough egotism, the world is caught in conflict and strife, and it dies.
Manmohan SinghThrough pride man is involved in strife and in strifes, he perishes.
Manmohan Singh (Punjabi)ਹੰਕਾਰ ਦੇ ਰਾਹੀਂ ਬੰਦਾ ਬਖੇੜੇ ਵਿੱਚ ਫਸ ਜਾਂਦਾ ਹੈ ਅਤੇ ਬਖੇੜੇ ਵਿੱਚ ਹੀ, ਉਹ ਮਰ ਮੁੱਕਦਾ ਹੈ।
Fareedkot Teekaਹਉਮੈਂ ਕਰ ਕੇ ਝਗੜਾ ਪਾਇਆ ਹੈ, ਤਿਨ ਝਗੜਿਓਂ ਮੇਂ ਹੀ ਜਗ ਮਰ ਗਿਆ ਹੈ॥
Prof. Sahib Singhਪਰ ਪ੍ਰਭੂ ਨੇ (ਮਾਇਆ ਦੇ ਮੋਹ ਵਿਚ ਜੀਵ ਫਸਾ ਕੇ) 'ਹਉਮੈ' ਦਾ ਗੇੜ ਪੈਦਾ ਕਰ ਦਿੱਤਾ ਹੈ ਇਸ ਗੇੜ ਵਿਚ (ਪੈ ਕੇ) ਜਗਤ ਦੁਖੀ ਹੋ ਰਿਹਾ ਹੈ।

ਪਦ ਅਰਥ ਪਾਇਓਨੁ = ਪਾਇਆ ਉਸ (ਪ੍ਰਭੂ) ਨੇ।

SikhNet (Spanish)El ego lo involucra a uno en la contienda y así uno es destruido.

ਗੁਰਮੁਖਿ ਝਗੜੁ ਚੁਕਾਇਓਨੁ; ਇਕੋ ਰਵਿ ਰਹਿਆ ॥

guramukh jhagarr chukaaeon; iko rav rahiaa |

Sant Singh KhalsaThe Gurmukh is free of conflict and strife, and sees the One Lord, pervading everywhere.
Manmohan SinghBy Guru's grace, the strifes are ended and man sees the Lord pervading all.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਬਖੇੜੇ ਮੁੱਕ ਜਾਂਦੇ ਹਨ ਅਤੇ ਬੰਦਾ ਇਕ ਸੁਆਮ ਨੂੰ ਸਾਰੇ ਵਿਆਪਕ ਵੇਖਦਾ ਹੈ।
Fareedkot Teekaਗੁਰਮੁਖੋਂ ਨੇ ਝਗੜਾ ਚੁਕਾਇਆ ਹੈ ਅਰ ਸਾਰੇ ਇਕੋ ਹੀ ਰਵ ਰਹਿਆ ਜਾਣਿਆ ਹੈ॥
Prof. Sahib Singhਜੋ ਮਨੁੱਖ ਗੁਰੂ ਦੇ ਸਨਮੁਖ ਹੈ ਉਸ ਦਾ ਇਹ ਝੰਬੇਲਾ ਪ੍ਰਭੂ ਨੇ ਆਪ ਮੁਕਾ ਦਿੱਤਾ ਹੈ, ਉਸ ਨੂੰ ਇਕ ਪ੍ਰਭੂ ਹੀ ਵਿਆਪਕ ਦਿੱਸਦਾ ਹੈ।

ਪਦ ਅਰਥ ਚੁਕਾਇਓਨੁ = ਮੁਕਾਇਆ ਉਸ (ਪ੍ਰਭੂ) ਨੇ।

SikhNet (Spanish)Por la Gracia del Guru uno calma su mente y ve al Señor prevaleciendo en todo.

ਸਭੁ ਆਤਮ ਰਾਮੁ ਪਛਾਣਿਆ; ਭਉਜਲੁ ਤਰਿ ਗਇਆ ॥

sabh aatam raam pachhaaniaa; bhaujal tar geaa |

Sant Singh KhalsaRecognizing that the Supreme Soul is everywhere, he crosses over the terrifying world-ocean.
Manmohan SinghRecognising the Pervading soul contained everywhere one crosses the dreadful world-ocean.
Manmohan Singh (Punjabi)ਵਿਆਪਕ ਰੂਹ ਨੂੰ ਹਰ ਥਾਂ ਰਮੀ ਹੋਈ ਸਿੰਞਾਣ ਕੇ, ਇਨਸਾਨ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਸਾਰੇ ਹੀ ਅਪਣਾ ਆਪ ਹੀ ਪਛਾਣਿਆ ਹੈ, ਇਸੀ ਤੇ ਗੁਰਮੁਖ (ਭਉਜਲੁ) ਸੰਸਾਰ ਸਮੁੰਦਰ ਸੇ ਤਰ ਗਿਆ ਹੈ॥
Prof. Sahib Singhਗੁਰਮੁਖ ਹਰ ਥਾਂ ਪਰਮਾਤਮਾ ਨੂੰ ਹੀ ਪਛਾਣਦਾ ਹੈ ਤੇ ਇਸ ਤਰ੍ਹਾਂ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।

ਪਦ ਅਰਥ ਸਭੁ = ਹਰ ਥਾਂ। ਭਉਜਲੁ = ਸੰਸਾਰ-ਸਮੁੰਦਰ।

SikhNet (Spanish)Así uno conoce al Señor y atraviesa el mar de la existencia.

ਜੋਤਿ ਸਮਾਣੀ ਜੋਤਿ ਵਿਚਿ; ਹਰਿ ਨਾਮਿ ਸਮਇਆ ॥੧੪॥

jot samaanee jot vich; har naam sameaa |14|

Sant Singh KhalsaHis light merges into the Light, and he is absorbed into the Lord's Name. ||14||
Manmohan SinghHis light merges in the Supreme Light, and he is absorbed in God's Name.
Manmohan Singh (Punjabi)ਉਸ ਦਾ ਨੂਰ ਪਰਮ ਨੂਰ ਅੰਦਰ ਅਭੇਦ ਹੋ ਜਾਂਦਾ ਹੈ ਅਤੇ ਉਹ ਵਾਹਿਗੁਰੂ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਜਿਨ ਕਾ ਮਨ ਹਰੀ ਨਾਮ ਮੇਂ ਸਮਾਇਆ ਹੈ, ਤਿਨ ਕੀ ਜੋਤੀ ਮੇਂ (ਜੋਤਿ) ਸਤਾ ਸਮਾਈ ਹੈ॥੧੪॥
Prof. Sahib Singhਉਸ ਦੀ ਆਤਮਾ ਪਰਮਾਤਮਾ ਵਿਚ ਲੀਨ ਹੁੰਦੀ ਰਹਿੰਦੀ ਹੈ ਉਹ ਪ੍ਰਭੂ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ ॥੧੪॥

ਪਦ ਅਰਥ ਨਾਮਿ = ਨਾਮ ਵਿਚ ॥੧੪॥

SikhNet (Spanish)El Alma se inmerge en el Alma Universal y uno se inmerge en el Nombre del Señor. (14)
Answers quote the Granth verbatim with Ang citations. AI commentary is not Gurbani and not a religious ruling.