ੴ

ਸਿੱਖਬਾਣੀ · SikhBani

ਸਤਿਗੁਰ ਭੀਖਿਆ ਦੇਹਿ ਮੈ ਤੂੰ ਸੰਮ੍ਰਥੁ ਦਾਤਾਰੁ ॥

satigur bheekhiaa dehi mai toon samrath daataar
Guru Nanak Dev Ji ਗੁਰੂ ਨਾਨਕ ਦੇਵ ਜੀ · Raag Soohee · Ang 790 · 6 lines
Translations

ਸਲੋਕ ਮਃ ੧ ॥

salok mahalaa 1 |

Sant Singh KhalsaSalok: First Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak, Primer Canal Divino.

ਸਤਿਗੁਰ. ਭੀਖਿਆ ਦੇਹਿ ਮੈ; ਤੂੰ ਸੰਮ੍ਰਥੁ ਦਾਤਾਰੁ ॥

satigur. bheekhiaa dehi mai; toon samrath daataar |

Sant Singh KhalsaO True Guru, bless me with Your charity; You are the All-powerful Giver.
Manmohan SinghO True Guru, bless me thou with alms as thou art the Omnipotent Beneficent Lord.
Manmohan Singh (Punjabi)ਹੇ ਸੱਚੇ ਗੁਰਦੇਵ! ਤੂੰ ਮੈਨੂੰ ਖੈਰ ਪਾ ਕਿਉਂ ਜੋ ਤੂੰ ਸਰਬ-ਸ਼ਕਤੀਵਾਨ ਦਾਨੀ ਸੁਆਮੀ ਹੈਂ।
Fareedkot Teekaਹੇ ਸਤਿਗੁਰੋ! ਤੂੰ ਸਮ੍ਰਥ ਦਾਤਾ ਹੈਂ ਮੇਰੇ ਕੋ ਭੀਖਿਆ ਦੇਹੁ, ਭਾਵ ਮੇਰੇ ਕੋ ਨਾਮ ਉਪਦੇਸ ਦੇਹੁ॥
Prof. Sahib Singhਹੇ ਗੁਰੂ! ਤੂੰ ਬਖ਼ਸ਼ਸ਼ ਕਰਨ ਜੋਗਾ ਹੈਂ, ਮੈਨੂੰ ਖ਼ੈਰ ਪਾ ('ਨਾਮ' ਦਾ),

ਪਦ ਅਰਥ ਸਤਿਗੁਰ = ਹੇ ਗੁਰੂ! ਭਿਖਿਆ = ਖ਼ੈਰ।

SikhNet (Spanish)Oh Guru Verdadero, bendíceme con Tu Regalo, pues Tú eres mi Único y Poderoso Señor.

ਹਉਮੈ ਗਰਬੁ ਨਿਵਾਰੀਐ; ਕਾਮੁ ਕ੍ਰੋਧੁ ਅਹੰਕਾਰੁ ॥

haumai garab nivaareeai; kaam krodh ahankaar |

Sant Singh KhalsaMay I subdue and quiet my egotism, pride, sexual desire, anger and self-conceit.
Manmohan SinghBless me that I may still my ego, self conceit, lust, wrath and I-am-ness.
Manmohan Singh (Punjabi)ਮੈਨੂੰ ਬਰਕਤ ਬਖਸ਼ ਕਿ ਮੈਂ ਆਪਣੇ ਹੰਕਾਰ, ਸਵੈ-ਹੰਗਤਾ ਵਿਸ਼ੇਭੋਗ, ਗੁੱਸੇ ਅਤੇ ਆਕੜ ਮੜਕ ਨੂੰ ਦੂਰ ਕਰ ਦਿਆਂ।
Fareedkot Teekaਜਿਸ ਕਰ ਕੇ ਹਉਮੈਂ ਦੇਹਾਭਿਮਾਨ ਔ ਪਦਾਰਥਾਂ ਕਾ ਗਰਬ ਔਰ ਕਾਮ, ਕ੍ਰੋਧ, ਹੰਕਾਰ ਨਿਵਰਤ ਕਰੀਏ॥
Prof. Sahib Singh(ਤਾਂ ਜੋ) ਮੇਰੀ ਹਉਮੈ ਮੇਰਾ ਅਹੰਕਾਰ ਕਾਮ ਤੇ ਕ੍ਰੋਧ ਦੂਰ ਹੋ ਜਾਏ।

ਪਦ ਅਰਥ ਗਰਬੁ = ਅਹੰਕਾਰ।

SikhNet (Spanish)Bendíceme para que triunfe sobre mi ego, sobre mi orgullo, lujuria y enojo,

ਲਬੁ ਲੋਭੁ ਪਰਜਾਲੀਐ; ਨਾਮੁ ਮਿਲੈ ਆਧਾਰੁ ॥

lab lobh parajaaleeai; naam milai aadhaar |

Sant Singh KhalsaBurn away all my greed, and give me the Support of the Naam, the Name of the Lord.
Manmohan SinghCompletely burn thou my greed and avarice and grant me the prop of the Lord's Name.
Manmohan Singh (Punjabi)ਤੂੰ ਮੇਰੀ ਤਮ੍ਹਾਂ ਤੇ ਲਾਲਚ ਨੂੰ ਪੂਰੀ ਤਰ੍ਹਾਂ ਸਾੜ ਸੁੱਟ ਅਤੇ ਮੈਨੂੰ ਸੁਆਮੀ ਦੇ ਨਾਮ ਦਾ ਆਸਰਾ ਪਰਦਾਨ ਕਰ।
Fareedkot Teekaਜਬ ਨਾਮ ਕਾ ਆਸਰਾ ਮਿਲਤੇ ਤਬ ਲਬ, ਲੋਭ ਕੋ ਜਲਾਇ ਦੇਈਏ॥
Prof. Sahib Singh(ਹੇ ਗੁਰੂ! ਤੇਰੇ ਦਰ ਤੋਂ ਮੈਨੂੰ) ਪ੍ਰਭੂ ਦਾ ਨਾਮ (ਜ਼ਿੰਦਗੀ ਲਈ) ਸਹਾਰਾ ਮਿਲ ਜਾਏ ਤੇ ਮੇਰਾ ਚਸਕਾ ਤੇ ਲੋਭ ਚੰਗੀ ਤਰ੍ਹਾਂ ਸੜ ਜਾਏ।

ਪਦ ਅਰਥ ਲਬੁ = ਚਸਕਾ। ਪਰਜਾਲੀਐ = ਚੰਗੀ ਤਰ੍ਹਾਂ ਸੜ ਜਾਏ। ਆਧਾਰੁ = ਸਹਾਰਾ, ਆਸਰਾ।

SikhNet (Spanish)para que pueda controlar mi avaricia y haga de Tu Nombre lo principal en mi vida.

ਅਹਿਨਿਸਿ ਨਵਤਨ ਨਿਰਮਲਾ; ਮੈਲਾ ਕਬਹੂੰ. ਨ ਹੋਇ ॥

ahinis navatan niramalaa; mailaa kabahoon. na hoe |

Sant Singh KhalsaDay and night, keep me ever-fresh and new, spotless and pure; let me never be soiled by sin.
Manmohan SinghDay and night keep thou me fresh and immaculate and allow me not ever to be soiled with sins.
Manmohan Singh (Punjabi)ਦਿਨ ਰੈਣ ਤੂੰ ਮੈਨੂੰ ਤਰੋ-ਤਾਜਾ ਅਤੇ ਪਵਿੱਤਰ ਰੱਚ ਅਤੇ ਕਦੇ ਭੀ ਮੈਨੂੰ ਪਾਪਾਂ ਨਾਲ ਪਲੀਤ ਨਾਂ ਹੋਣ ਦੇ।
Fareedkot Teekaਦਿਨ ਰਾਤ ਮੇਰਾ ਮਨ ਨਵੀਨ ਨਿਰਮਲ ਰਹੇ ਅਰ ਮੈਲਾ ਕਬੀ ਨਾ ਹੋਵੈ॥
Prof. Sahib Singhਪ੍ਰਭੂ ਦਾ ਨਾਮ ਦਿਨ ਰਾਤ ਨਵੇਂ ਤੋਂ ਨਵਾਂ ਹੁੰਦਾ ਹੈ (ਭਾਵ, ਜਿਉਂ ਜਿਉਂ ਜਪੀਏ, ਇਸ ਨਾਲ ਪਿਆਰ ਵਧਦਾ ਹੈ) 'ਨਾਮ' ਪਵਿਤ੍ਰ ਹੈ, ਇਹ ਕਦੇ ਮੈਲਾ ਨਹੀਂ ਹੁੰਦਾ।

ਪਦ ਅਰਥ ਅਹਿਨਿਸਿ = ਦਿਨ ਰਾਤ। ਨਵਤਨ = ਨਵਾਂ।

SikhNet (Spanish)Pues cada día purgo mi ser de la maldad y me vuelvo inmaculado y puro.

ਨਾਨਕ. ਇਹ ਬਿਧਿ ਛੁਟੀਐ; ਨਦਰਿ ਤੇਰੀ ਸੁਖੁ ਹੋਇ ॥੧॥

naanak. ih bidh chhutteeai; nadar teree sukh hoe |1|

Sant Singh KhalsaO Nanak, in this way I am saved; by Your Grace, I have found peace. ||1||
Manmohan SinghO Nanak, in this way am I released. Through thy grace, O my Guru, I am blessed with Peace.
Manmohan Singh (Punjabi)ਹੇ ਨਾਨਕ! ਜਿਸ ਤਰੀਕੇ ਨਾਲ ਮੇਰਾ ਛੁਟਕਾਰਾ ਹੋ ਗਿਆ ਹੈ, ਤੇਰੀ ਦਇਆ ਦੁਆਰਾ, ਹੇ ਮੇਰੇ ਗੁਰਦੇਵ! ਮੈਨੂੰ ਆਰਾਮ ਪਰਾਪਤ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਹੰਕਾਰ ਤੇ ਛੂਟੀਤਾ ਹੈ। ਹੇ ਗੁਰੂ! ਤੇਰੀ ਕਿਰਪਾ ਦ੍ਰਿਸ਼ਟ ਕਰ ਕੇ ਸੁਖ ਹੋਤਾ ਹੈ॥੧॥
Prof. Sahib Singh(ਤਾਹੀਏਂ) ਹੇ ਨਾਨਕ! 'ਨਾਮ' ਜਪਿਆਂ (ਹਉਮੈ ਦੇ) ਗੇੜ ਤੋਂ ਬਚੀਦਾ ਹੈ। ਹੇ ਪ੍ਰਭੂ! ਇਹ ਸੁਖ ਤੇਰੀ ਮਿਹਰ ਦੀ ਨਜ਼ਰ ਨਾਲ ਮਿਲਦਾ ਹੈ ॥੧॥

ਪਦ ਅਰਥ ਇਹ ਬਿਧਿ = ਇਸ ਤਰੀਕੇ ਨਾਲ (ਭਾਵ, ਨਾਮ ਜਪਿਆਂ) ॥੧॥

SikhNet (Spanish)Dice Nanak, así, a través de Tu Gracia Salvadora, oh Señor Dios, soy liberado y obtengo el Éxtasis.(1)
Answers quote the Granth verbatim with Ang citations. AI commentary is not Gurbani and not a religious ruling.