ਸਲੋਕੁ ॥
salok |
Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
Prof. Sahib Singhਸਲੋਕੁ:
SikhNet (Spanish)Slok
ਪੰਚ ਬਿਕਾਰ. ਮਨ ਮਹਿ ਬਸੇ; ਰਾਚੇ ਮਾਇਆ ਸੰਗਿ ॥
panch bikaar. man meh base; raache maaeaa sang |
Sant Singh KhalsaThe five evil passions dwell in the mind of one who is engrossed in Maya.
Manmohan SinghThe mortal is engrossed in worldly valuables and the five evil passions abide in his mind.
Manmohan Singh (Punjabi)ਜੀਵ ਸੰਸਾਰੀ ਪਦਾਰਥਾਂ ਅੰਦਰ ਖਚਤ ਹੋਇਆ ਹੋਇਆ ਹੈ ਅਤੇ ਪੰਜ ਮੰਦ-ਵਿਸ਼ੇ ਉਸ ਦੇ ਚਿੱਤ ਵਿੱਚ ਰਹਿੰਦੇ ਹਨ।
Fareedkot Teekaਜੀਵੋਂ ਕੈ ਮਨ ਮੇਂ ਪਾਂਚ ਵਿਕਾਰ ਬਸਤੇ ਹੈਂ ਔਰ ਮਾਯਾ ਕੇ ਸਾਥ ਰਚੇ ਹੈਂ॥
Prof. Sahib Singhਜੇਹੜੇ ਮਨੁੱਖ ਮਾਇਆ (ਦੇ ਮੋਹ) ਵਿਚ ਮਸਤ ਰਹਿੰਦੇ ਹਨ, ਉਹਨਾਂ ਦੇ ਮਨ ਵਿਚ (ਕਾਮ ਕ੍ਰੋਧ ਲੋਭ ਮੋਹ ਅਹੰਕਾਰ) ਪੰਜ ਵਿਕਾਰ ਟਿਕੇ ਰਹਿੰਦੇ ਹਨ।
ਪਦ ਅਰਥ ਪੰਚ = (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਪੰਜ (ਵਿਕਾਰ)। ਮਹਿ = ਵਿਚ। ਰਾਚੇ = ਮਸਤ। ਸੰਗਿ = ਨਾਲ।
SikhNet (Spanish)Aquéllos que no se dejan engañar por la Maya y no permiten que los cinco enemigos tomen fuerza en su mente,
ਸਾਧਸੰਗਿ ਹੋਇ ਨਿਰਮਲਾ; ਨਾਨਕ. ਪ੍ਰਭ ਕੈ ਰੰਗਿ ॥੫॥
saadhasang hoe niramalaa; naanak. prabh kai rang |5|
Sant Singh KhalsaIn the Saadh Sangat, one becomes pure, O Nanak, imbued with the Love of God. ||5||
Manmohan SinghTinctured with Lord's love in the saints guild, O Nanak he becomes pure.
Manmohan Singh (Punjabi)ਸਤਿ ਸੰਗਤ ਅੰਦਰ ਪ੍ਰਭੂ ਦੀ ਪ੍ਰੀਤ ਨਾਲ ਰੰਗੀਜਣ ਦੁਆਰਾ, ਹੇ ਨਾਨਕ! ਉਹ ਪਵਿੱਤਰ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਤੋਂ ਕੇ ਸੰਗ ਕਰ ਪ੍ਰਭੂ ਮੇਂ ਪ੍ਰੇਮ ਕਰਨੇ ਸੇ ਮਨੁ ਵਿਕਾਰੋਂ ਕੀ ਮੈਲ ਸੇ ਰਹਿਤ ਹੋਤਾ ਹੈ॥੫॥
Prof. Sahib Singhਹੇ ਨਾਨਕ! ਪਰ ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ (ਰਹਿ ਕੇ) ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ ॥੫॥
ਪਦ ਅਰਥ ਸਾਧ ਸੰਗਿ = ਸਾਧ ਸੰਗਤਿ ਵਿਚ। ਰੰਗਿ = (ਪ੍ਰੇਮ-) ਰੰਗ ਵਿਚ ॥੫॥
SikhNet (Spanish)se vuelven puros en la Saad Sangat, la Sociedad de los Santos, y oh, dice Nanak, permanecen embebidos en el Amor del Señor. (5)