ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿiਾਹੀ।
SikhNet (Spanish)Sarang, Mejl Guru Aryan Dev, Quinto Canal Divino.
ਅਬ ਮੋਹਿ; ਧਨੁ ਪਾਇਓ ਹਰਿ ਨਾਮਾ ॥
ab mohi; dhan paaeo har naamaa |
Sant Singh KhalsaNow I have obtained the wealth of the Lord's Name.
Manmohan SinghI have now obtained the wealth of God's Name.
Manmohan Singh (Punjabi)ਮੈਨੂੰ ਹੁਣ ਰੱਬ ਦੇ ਨਾਮ ਦੀ ਦੌਲਤ ਪਰਾਪਤ ਹੋ ਗਈ ਹੈ।
Fareedkot Teekaਅਬ ਮੈਨੇ ਹਰੀ ਨਾਮ ਧਨ ਕੋ ਪਾਯਾ ਹੈ॥
Prof. Sahib Singh(ਗੁਰੂ ਦੀ ਕਿਰਪਾ ਨਾਲ) ਹੁਣ ਮੈਂ ਪਰਮਾਤਮਾ ਦਾ ਨਾਮ-ਧਨ ਲੱਭ ਲਿਆ ਹੈ।ਪਦ ਅਰਥ ਮੋਹਿ = ਮੈਂ। ਪਾਇਓ = ਲੱਭ ਲਿਆ ਹੈ।
SikhNet (Spanish)Ahora soy bendecido con las Riquezas de Dios y me he liberado de preocupaciones,
ਭਏ ਅਚਿੰਤ ਤ੍ਰਿਸਨ ਸਭ ਬੁਝੀ ਹੈ; ਇਹੁ ਲਿਖਿਓ ਲੇਖੁ ਮਥਾਮਾ ॥੧॥ ਰਹਾਉ ॥
bhe achint trisan sabh bujhee hai; ihu likhio lekh mathaamaa |1| rahaau |
Sant Singh KhalsaI have become carefree, and all my thirsty desires are satisfied. Such is the destiny written on my forehead. ||1||Pause||
Manmohan SinghI have become care-free and my desire is all stilled such a destiny is writ on my forehead. Pause.
Manmohan Singh (Punjabi)ਮੈਂ ਬੇਫਿਕਰ ਹੋ ਗਿਆ ਹਾਂ ਅਤੇ ਮੇਰੀ ਖਾਹਿਸ਼ ਸਾਰੀ ਹੀ ਬੁਝ ਗਈ ਹੈ, ਇਹੋ ਜਿਹੀ ਪ੍ਰਾਲਭਧ ਮੇਰੇ ਮੱਥੇ ਤੇ ਲਿਖੀ ਹੋਈ ਹੈ। ਠਹਿਰਾਉ।
Fareedkot Teekaਚਿੰਤਾ ਸੇ ਰਹਿਤ ਭਏ ਹੈਂ ਔਰ ਤ੍ਰਿਸਨਾ ਹਮਾਰੀ ਸਭ ਬੁਝ ਗਈ ਹੈ। ਇਹ ਹਮਾਰੇ (ਮਥਾਮਾ) ਮਸਤਕ ਪੁਰ ਪੂਰਬ ਉਤਮ ਲੇਖ ਲਿਖਾ ਹੂਆ ਥਾ॥੧॥ ਰਹਾਉ ॥
Prof. Sahib Singh(ਇਸ ਧਨ ਦੀ ਬਰਕਤਿ ਨਾਲ) ਮੈਂ ਬੇ-ਫ਼ਿਕਰ ਹੋ ਗਿਆ ਹਾਂ, (ਮੇਰੇ ਅੰਦਰੋਂ) ਸਾਰੀ (ਮਾਇਆ ਦੀ) ਤ੍ਰਿਸ਼ਨਾ ਮਿਟ ਗਈ ਹੈ (ਧੁਰ ਦਰਗਾਹ ਤੋਂ ਹੀ) ਇਹ (ਪ੍ਰਾਪਤੀ ਦਾ) ਲੇਖ ਮੱਥੇ ਉੱਤੇ ਲਿਖਿਆ ਹੋਇਆ ਸੀ ॥੧॥ ਰਹਾਉ ॥ਪਦ ਅਰਥ ਅਚਿੰਤ = ਚਿੰਤਾ-ਰਹਿਤ, ਬੇ-ਫ਼ਿਕਰ। ਸਭ = ਸਾਰੀ। ਮਥਾਮਾ = ਮੱਥੇ ਉੱਤੇ ॥੧॥ ਰਹਾਉ ॥
SikhNet (Spanish)mi ansia ha desaparecido, pues tal es el Escrito del Señor sobre mi mente. (1-Pausa)
ਖੋਜਤ ਖੋਜਤ ਭਇਓ ਬੈਰਾਗੀ; ਫਿਰਿ ਆਇਓ ਦੇਹ ਗਿਰਾਮਾ ॥
khojat khojat bheo bairaagee; fir aaeo deh giraamaa |
Sant Singh KhalsaSearching and searching, I became depressed; I wandered all around, and finally came back to my body-village.
Manmohan SinghSearching and seeking, I have become sad and wandering abroad, I have now come to my body village.
Manmohan Singh (Punjabi)ਲਭਦਾ ਤੇ ਭਾਲਦਾ, ਮੈਂ ਉਦਾਸ ਹੋ ਗਿਆ ਹਾਂ ਅਤੇ ਬਾਹਰ ਭਟਕਦਾ ਹੋਇਆ ਹੁਣ ਮੈਂ ਆਪਣੇ ਸਰੀਰ ਦੇ ਪਿੰਡ ਵਿੱਚ ਆ ਗਿਆ ਹਾਂ।
Fareedkot Teekaਜਿਸ ਕੇ ਖੋਜ ਕੋ ਖੋਜਤਾ ਹੂਆ ਬੈਰਾਗੀ ਹੂਆ ਥਾ ਅਰ ਪਰਾਪਤਿ ਨਹੀਂ ਹੂਆ ਥਾ ਔਰ ਜਬ ਫਿਰਤਾ ਫਿਰਤਾ ਦੇਹ ਰੂਪੀ ਗ੍ਰਾਮ ਮੇਂ ਆਯਾ ਹੂੰ, ਭਾਵ ਜਬ ਅੰਤਰ ਮੁਖੀ ਹੋ ਕਰ ਬਿਚਾਰ ਕੀਆ ਤਬ ਪ੍ਰਾਪਤਿ ਹੂਆ॥☬ਜੇ ਕਹੇ ਕਿਸ ਤਰ੍ਹਾਂ ਪ੍ਰਾਪਤੀ ਹੂਈ? ਸੋ ਕਹਿਤੇ ਹੈਂ:
Prof. Sahib Singhਭਾਲ ਕਰਦਾ ਕਰਦਾ ਮੈਂ ਤਾਂ ਵੈਰਾਗੀ ਹੀ ਹੋ ਗਿਆ ਸਾਂ, ਆਖ਼ਿਰ ਭਟਕ ਭਟਕ ਕੇ (ਗੁਰੂ ਦੀ ਕਿਰਪਾ ਨਾਲ) ਮੈਂ ਸਰੀਰ-ਪਿੰਡ ਵਿਚ ਆ ਪਹੁੰਚਿਆ।ਪਦ ਅਰਥ ਖੋਜਤ = ਢੂੰਢਦਿਆਂ। ਭਇਓ = ਹੋ ਗਿਆ। ਫਿਰਿ = ਫਿਰ ਫਿਰ ਕੇ। ਦੇਹ ਗਿਰਾਮਾ = ਸਰੀਰ-ਪਿੰਡ ਵਿਚ।
SikhNet (Spanish)Buscándote durante muchas encarnaciones, me he vuelto desapegado, encarné como un ciudadano en la villa del mundo
ਗੁਰਿ ਕ੍ਰਿਪਾਲਿ. ਸਉਦਾ ਇਹੁ ਜੋਰਿਓ; ਹਥਿ ਚਰਿਓ ਲਾਲੁ ਅਗਾਮਾ ॥੧॥
gur kripaal. saudaa ihu jorio; hath chario laal agaamaa |1|
Sant Singh KhalsaThe Merciful Guru made this deal, and I have obtained the priceless jewel. ||1||
Manmohan SinghThe merciful Guru has settled this bargain, and I have obtained my Inaccessible Love.
Manmohan Singh (Punjabi)ਮਿਹਰਬਾਨ ਗੁਰਾਂ ਨੇ ਇਹ ਸੋਦਾ ਚੁਕਾ ਦਿੱਤਾ ਹੈ ਅਤੇ ਮੈਂ ਆਪਣਾ ਪਹੁੰਚ ਤੋਂ ਪਰੇ ਪ੍ਰੀਤਮ ਪਾ ਲਿਆ ਹੈ।
Fareedkot Teekaਹਮ ਕੋ ਕ੍ਰਿਪਾਲ ਗੁਰੂ ਨੇ ਇਹ ਨਾਮ ਕਾ ਸੌਦਾ (ਜੋਰਿਓ) ਮਿਲਾਯਾ ਹੈ ਤਿਸ ਕਰ ਅਗਮ ਲਾਲ ਪ੍ਰਮਾਤਮਾਂ ਹਮਾਰੇ ਹਾਥ ਮੇਂ ਚੜ ਗਿਆ ਹੈ, ਭਾਵ ਮਿਲ ਗਿਆ ਹੈ॥੧॥
Prof. Sahib Singhਕਿਰਪਾਲ ਗੁਰੂ ਨੇ ਇਹ ਵਣਜ ਕਰਾ ਦਿੱਤਾ ਕਿ (ਸਰੀਰ ਦੇ ਅੰਦਰੋਂ ਹੀ) ਮੈਨੂੰ ਪਰਮਾਤਮਾ ਦਾ ਨਾਮ ਅਮੋਲਕ ਲਾਲ ਮਿਲ ਗਿਆ ॥੧॥ਪਦ ਅਰਥ ਗੁਰਿ = ਗੁਰੂ ਨੇ। ਕ੍ਰਿਪਾਲਿ = ਕਿਰਪਾਲ ਨੇ। ਜੋਰਿਓ = ਜੋੜ ਦਿੱਤਾ, ਕਰ ਦਿੱਤਾ। ਹਥਿ = ਹੱਥ ਵਿਚ। ਹਥਿ ਚਰਿਆ = ਮਿਲ ਗਿਆ। ਅਗਾਮਾ = ਅਪਹੁੰਚ, ਅਮੋਲਕ ॥੧॥
SikhNet (Spanish)y el Guru Compasivo ordenó que me cruzara en el camino con la Preciosa Joya del Nombre del Señor. (1)
ਆਨ ਬਾਪਾਰ ਬਨਜ. ਜੋ ਕਰੀਅਹਿ; ਤੇਤੇ ਦੂਖ ਸਹਾਮਾ ॥
aan baapaar banaj. jo kareeeh; tete dookh sahaamaa |
Sant Singh KhalsaThe other deals and trades which I did, brought only sorrow and suffering.
Manmohan SinghOther traffic and trade which one transacts; in them all, he suffers sorrow.
Manmohan Singh (Punjabi)ਹੋਰ ਸੁਦਾਗਰੀ ਅਤੇ ਵਿਉਪਾਰ ਜੋ ਜੀਵ ਕਰਦਾ ਹੈ, ਉਨ੍ਹਾਂ ਸਾਰਿਆਂ ਵਿੱਚ ਉਹ ਕਸ਼ਟ ਉਠਾਉਂਦਾ ਹੈ।
Fareedkot Teekaਨਾਮ ਸੇ ਬਿਨਾਂ ਔਰ ਜੋ ਬਨਜ ਬਪਾਰ ਕਰੀਤੇ ਹੈਂ ਤਿਤਨੇ ਹੀ ਦੂਖ ਸਹਾਰਨੇ ਪੜਤੇ ਹੈਂ॥
Prof. Sahib Singh(ਪਰਮਾਤਮਾ ਦੇ ਨਾਮ ਤੋਂ ਬਿਨਾ) ਹੋਰ ਜਿਹੜੇ ਜਿਹੜੇ ਭੀ ਵਣਜ ਵਪਾਰ ਕਰੀਦੇ ਹਨ, ਉਹ ਸਾਰੇ ਦੁੱਖ ਸਹਾਰਨ (ਦਾ ਸਬਬ ਬਣਦੇ ਹਨ)।ਪਦ ਅਰਥ ਆਨ = {अन्य} ਹੋਰ ਹੋਰ। ਕਰੀਅਹਿ = ਕੀਤੇ ਜਾਂਦੇ ਹਨ। ਤੇਤੇ = ਉਹ ਸਾਰੇ।
SikhNet (Spanish)Si hago cualquier otra cosa, sólo logro tristeza y dolor,
ਗੋਬਿਦ ਭਜਨ ਕੇ ਨਿਰਭੈ ਵਾਪਾਰੀ; ਹਰਿ ਰਾਸਿ ਨਾਨਕ ਰਾਮ ਨਾਮਾ ॥੨॥੧੨॥੩੫॥
gobid bhajan ke nirabhai vaapaaree; har raas naanak raam naamaa |2|12|35|
Sant Singh KhalsaFearless are those traders who deal in meditation on the Lord of the Universe. O Nanak, the Lord's Name is their capital. ||2||12||35||
Manmohan SinghFearless are the readers, who deal in the Lord's meditation. Their capital, O Nanak is the Lord's Name.
Manmohan Singh (Punjabi)ਭੈ-ਰਹਿਤ ਹਨ ਸੁਆਮੀ ਦੇ ਸਿਮਰਨ ਦਾ ਵਣਜ ਕਰਨ ਵਾਲੇ ਵਣਜਾਰ। ਉਨ੍ਹਾਂ ਦੀ ਪੂੰਜੀ ਹੇ ਨਾਨਕ! ਵਾਹਿਗੁਰੂ ਸੁਆਮੀ ਦਾ ਨਾਮ ਹੀ ਹੈ।
Fareedkot Teekaਗੋਬਿੰਦ ਭਜਨ ਕੇ ਜੋ ਵਪਾਰੀ ਹੈਂ, ਸੋ ਨਿਰਭੈ ਰਹਿਤੇ ਹੈਂ। ਕ੍ਯੋਂਕਿ ਸ੍ਰੀ ਗੁਰੂ ਜੀ ਕਹਿਤੇ ਹੈਂ: ਉਨ ਕੇ ਪਾਸ ਹਰੀ ਨਾਮ ਕੀ ਪੂੰਜੀ, ਭਾਵ ਸ੍ਰਧਾ ਹੈ॥੨॥੧੨॥੩੫॥
Prof. Sahib Singhਹੇ ਨਾਨਕ! ਪਰਮਾਤਮਾ ਦੇ ਭਜਨ ਦੇ ਵਪਾਰੀ ਬੰਦੇ (ਦੁਨੀਆ ਦੇ) ਡਰਾਂ ਤੋਂ ਬਚੇ ਰਹਿੰਦੇ ਹਨ। ਉਹਨਾਂ ਦੇ ਪਾਸ ਪਰਮਾਤਮਾ ਦੇ ਨਾਮ ਦਾ ਸਰਮਾਇਆ ਟਿਕਿਆ ਰਹਿੰਦਾ ਹੈ ॥੨॥੧੨॥੩੫॥ਪਦ ਅਰਥ ਰਾਸਿ = ਪੂੰਜੀ, ਸਰਮਾਇਆ ॥੨॥੧੨॥੩੫॥
SikhNet (Spanish)así me he convertido en el cantante de la Melodía del Señor, sí, mi capital es el Nombre del Señor. (2-12-35)