ੴ

ਸਿੱਖਬਾਣੀ · SikhBani

ਪ੍ਰਭ ਤੂ ਠਾਕੁਰੁ ਸਰਬ ਪ੍ਰਤਿਪਾਲਕੁ ਮੋਹਿ ਕਲਤ੍ਰ ਸਹਿਤ ਸਭਿ ਗੋਲਾ ॥

prabh too tthaakur sarab pratipaalak mohi kalatr sahit sabh...
Guru Arjan Dev Ji ਗੁਰੂ ਅਰਜਨ ਦੇਵ ਜੀ · Raag Saarang · Ang 1211 · 7 lines
Translations

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਮੇਰੈ ਮਨਿ ਮਿਸਟ ਲਗੇ; ਪ੍ਰਿਅ ਬੋਲਾ ॥

merai man misatt lage; pria bolaa |

Sant Singh KhalsaThe Speech of my Beloved seems so sweet to my mind.
Manmohan SinghTo my mind sweet seem the word of my Love.
Manmohan Singh (Punjabi)ਮੇਰੇ ਚਿੱਤ ਨੂੰ ਮੇਰੇ ਪ੍ਰੀਤਮ ਦੇ ਬਚਨ ਮਿੱਠੇ ਲਗਦੇ ਹਨ।
Fareedkot Teekaਮੇਰੇ ਮਨ ਕੋ (ਪ੍ਰਿਅ) ਪਤੀ ਕੇ ਬੋਲ (ਮਿਸਟ) ਪ੍ਯਾਰੇ ਲਗੇ ਹੈਂ॥
Prof. Sahib Singhਤਦੋਂ ਤੋਂ ਮੇਰੇ ਮਨ ਵਿਚ ਪਿਆਰੇ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਬਚਨ ਮਿੱਠੇ ਲੱਗ ਰਹੇ ਹਨ।

ਪਦ ਅਰਥ ਮੇਰੈ ਮਨਿ = ਮੇਰੇ ਮਨ ਵਿਚ। ਮਿਸਟ = ਮਿਸ਼ਟ, ਮਿੱਠੇ। ਪ੍ਰਿਅ ਬੋਲਾ = ਪਿਆਰੇ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਬਚਨ।

SikhNet (Spanish)Muy dulce siento en mi ser el Amoroso Discurso de mi Amor.

ਗੁਰਿ. ਬਾਹ ਪਕਰਿ ਪ੍ਰਭ ਸੇਵਾ ਲਾਏ; ਸਦ ਦਇਆਲੁ ਹਰਿ ਢੋਲਾ ॥੧॥ ਰਹਾਉ ॥

gur. baah pakar prabh sevaa laae; sad deaal har dtolaa |1| rahaau |

Sant Singh KhalsaThe Guru has taken hold of my arm, and linked me to God's service. My Beloved Lord is forever merciful to me. ||1||Pause||
Manmohan SinghSeizing me by the arm, the Guru has yoked me to the Lord's service. The Loved Lord is ever merciful to me. Pause.
Manmohan Singh (Punjabi)ਮੈਨੂੰ ਭੁਜਾ ਤੋਂ ਪਕੜ, ਗੁਰਾਂ ਨੇ ਮੈਨੂੰ ਸੁਆਮੀ ਦੀ ਘਾਲ ਅੰਦਰ ਜੋੜ ਦਿੱਤਾ ਹੈ। ਪਿਆਰਾ ਪ੍ਰਭੂ ਮੇਰੇ ਉਤੇ ਸਦੀਵ ਹੀ ਮਿਹਰਬਾਨ ਹੈ। ਠਹਿਰਾਉ।
Fareedkot Teekaਗੁਰੂ ਨੇ ਭੁਜਾ ਸੇ ਪਕੜ ਕਰ ਪ੍ਰਭੂ ਕੀ ਸੇਵਾ ਮੇਂ ਲਾਇ ਦੀਯਾ ਹੈ। ਹਰੀ ਜੋ (ਢੋਲਾ) ਪ੍ਯਾਰਾ ਹੈ, ਸੋ ਹਮਾਰੇ ਪੁਰ ਸਦਾ ਦ੍ਯਾਲ ਹੂਆ ਹੈ ਔਰ ਐਸੇ ਬੇਨਤੀ ਕਰਤੇ ਹੈਂ॥੧॥ ਰਹਾਉ ॥
Prof. Sahib Singhਜਦੋਂ ਤੋਂ ਗੁਰੂ ਨੇ (ਮੇਰੀ) ਬਾਂਹ ਫੜ ਕੇ (ਮੈਨੂੰ) ਪ੍ਰਭੂ ਦੀ ਸੇਵਾ-ਭਗਤੀ ਵਿਚ ਲਾਇਆ ਹੈ, (ਹੁਣ ਮੈਨੂੰ ਇਉਂ ਸਮਝ ਆ ਗਈ ਹੈ ਕਿ) ਪਿਆਰਾ ਹਰੀ ਸਦਾ ਹੀ (ਮੇਰੇ ਉੱਤੇ) ਦਇਆਵਾਨ ਹੈ ॥੧॥ ਰਹਾਉ ॥

ਪਦ ਅਰਥ ਗੁਰਿ = ਗੁਰੂ ਨੇ। ਪਕਰਿ = ਫੜ ਕੇ। ਸਦ = ਸਦਾ। ਢੋਲਾ = ਪਿਆਰਾ ॥੧॥ ਰਹਾਉ ॥

SikhNet (Spanish)í, el Guru me ha tomado en Su Servicio, y mi Dios, mi Amor, es siempre Compasivo conmigo. (1-Pausa)

ਪ੍ਰਭ ਤੂ ਠਾਕੁਰੁ. ਸਰਬ ਪ੍ਰਤਿਪਾਲਕੁ; ਮੋਹਿ ਕਲਤ੍ਰ ਸਹਿਤ. ਸਭਿ ਗੋਲਾ ॥

prabh too tthaakur. sarab pratipaalak; mohi kalatr sahit. sabh golaa |

Sant Singh KhalsaO God, You are my Lord and Master; You are the Cherisher of all. My wife and I are totally Your slaves.
Manmohan SinghMy Lord Master, Thou sustain all. With my wife, from head to foot I am a slave of Thine.
Manmohan Singh (Punjabi)ਮੇਰੇ ਸੁਆਮੀ ਮਾਲਕ, ਤੂੰ ਸਾਰਿਆਂ ਦੀ ਪਾਲਣਾ-ਪੋਸਣਾ ਕਰਦਾ ਹੈ। ਆਪਣੀ ਪਤਨੀ ਸਮੇਤ ਸਿਰ ਤੋਂ ਪੈਰਾਂ ਤਾਂਈ ਤੇਰਾ ਗੁਮਾਸ਼ਤਾ ਹਾਂ।
Fareedkot Teekaਹੇ ਪ੍ਰਭੂ ਠਾਕੁਰ! ਤੂ ਸਰਬ ਕੀ ਪ੍ਰਤਿਪਾਲਾ ਕਰਨੇਹਾਰਾ ਹੈਂ, ਮੈਂ ਸਭ ਕੁਟੰਬ ਅਰ (ਕਲਤ੍ਰ) ਇਸਤ੍ਰੀ ਸਹਤਿ ਆਪ ਕਾ ਗੋਲਾ ਹੂੰ॥
Prof. Sahib Singhਹੇ ਪ੍ਰਭੂ! (ਜਦ ਤੋਂ ਗੁਰੂ ਨੇ ਮੈਨੂੰ ਤੇਰੀ ਸੇਵਾ ਵਿਚ ਲਾਇਆ ਹੈ, ਮੈਨੂੰ ਯਕੀਨ ਹੋ ਗਿਆ ਹੈ ਕਿ) ਤੂੰ (ਸਾਡਾ) ਮਾਲਕ ਹੈਂ, ਤੂੰ ਸਭ ਜੀਵਾਂ ਦਾ ਪਾਲਣਹਾਰ ਹੈਂ। ਮੈਂ (ਆਪਣੀ) ਇਸਤ੍ਰੀ (ਪਰਵਾਰ) ਸਮੇਤ-ਅਸੀਂ ਸਾਰੇ ਤੇਰੇ ਗ਼ੁਲਾਮ ਹਾਂ।

ਪਦ ਅਰਥ ਪ੍ਰਭ = ਹੇ ਪ੍ਰਭੂ! ਠਾਕੁਰੁ = ਮਾਲਕ। ਪ੍ਰਤਿਪਾਲਕੁ = ਪਾਲਣ ਵਾਲਾ। ਮੋਹਿ = ਮੈਂ। ਕਲਤ੍ਰ = ਇਸਤ੍ਰੀ। ਸਹਿਤ = ਸਮੇਤ। ਸਭਿ = ਸਾਰੇ। ਗੋਲਾ = ਗ਼ੁਲਾਮ, ਸੇਵਕ।

SikhNet (Spanish)Oh Dios Todopoderoso, Maestro mío, Quien trae el sustento a todos,

ਮਾਣੁ ਤਾਣੁ ਸਭੁ ਤੂਹੈ ਤੂਹੈ; ਇਕੁ ਨਾਮੁ ਤੇਰਾ. ਮੈ ਓਲੑਾ ॥੧॥

maan taan sabh toohai toohai; ik naam teraa. mai olaa |1|

Sant Singh KhalsaYou are all my honor and power - You are. Your Name is my only Support. ||1||
Manmohan SinghAll my honour and might, Thou are, Thou are, O Lord. Thy Name alone is my Mainstay.
Manmohan Singh (Punjabi)ਮੇਰੀ ਸਾਰੀ ਇਜ਼ਤ ਅਤੇ ਸੱਤਿਆ, ਤੂੰ ਹੀ ਹੈ, ਹੇ ਸੁਆਮੀ! ਕੇਵਲ ਤੇਰਾ ਨਾਮ ਹੀ ਮੇਰਾ ਆਸਰਾ ਹੈ।
Fareedkot Teekaਮੇਰਾ ਮਾਣ ਭੀ ਤੂੰ ਹੈਂ ਔਰ ਤਾਣ ਭੀ ਤੂੰ ਹੈਂ। ਇਕੁ ਮੇਰੇ ਕੋ ਤੇਰੇ ਨਾਮ ਕਾ (ਓਲਾ) ਪੜਦਾ ਹੈ॥੧॥
Prof. Sahib Singhਹੇ ਪ੍ਰਭੂ! ਤੂੰ ਹੀ ਮੇਰਾ ਮਾਣ ਹੈਂ, ਤੂੰ ਹੀ ਮੇਰਾ ਤਾਣ ਹੈਂ। ਤੇਰਾ ਨਾਮ ਹੀ ਮੇਰਾ ਸਹਾਰਾ ਹੈ ॥੧॥

ਪਦ ਅਰਥ ਤਾਣੁ = ਆਸਰਾ, ਤਾਕਤ। ਓਲ੍ਹ੍ਹਾ = ਪਰਦਾ, ਆਸਰਾ ॥੧॥

SikhNet (Spanish)y todo lo que es mío, es Tuyo, eres mi Único Orgullo, sí, Tu Nombre es mi Refugio. (1)

ਜੇ ਤਖਤਿ ਬੈਸਾਲਹਿ. ਤਉ ਦਾਸ ਤੁਮੑਾਰੇ; ਘਾਸੁ ਬਢਾਵਹਿ ਕੇਤਕ ਬੋਲਾ ॥

je takhat baisaaleh. tau daas tumaare; ghaas badtaaveh ketak bolaa |

Sant Singh KhalsaIf You seat me on the throne, then I am Your slave. If You make me a grass-cutter, then what can I say?
Manmohan SinghIf Thou seat me on the throne, then I am a slave of Thine, If Thou makes me cut grass, then too what can I say?
Manmohan Singh (Punjabi)ਜੇਕਰ ਤੂੰ ਮੈਨੂੰ ਰਾਜ ਸਿੰਘਾਸਨ ਤੇ ਬਹਾਲ ਦੇਵੇ, ਤਦ ਮੈਂ ਤੇਰਾ ਹੀ ਗੋਲਾ ਹਾਂ। ਜੇਕਰ ਤੂੰ ਮੇਰੇ ਕੋਲੋ ਘਾਹ ਵਢਾਵੇ, ਤਦ ਭੀ ਮੈਂ ਕੀ ਕਹਿ ਸਕਦਾ ਹਾਂ?
Fareedkot Teekaਜੇਕਰ ਤਖਤ ਪੁਰ ਬੈਠਾਇ ਦੇਵੇ ਤਾਂ ਵੀ ਤੇਰੇ ਦਾਸ ਹੈਂ, ਜੇ ਘਾਸ ਵਢਾਵਹਿ ਤੌ ਕਿਤਨਾਕੁ ਬੋਲਣਾ ਹੈ, ਭਾਵ ਮੈਂ ਆਪ ਕਾ ਦਾਸ ਹੀ ਰਹਾਂਗਾ॥
Prof. Sahib Singhਜੇ ਤੂੰ ਮੈਨੂੰ ਤਖ਼ਤ ਉੱਤੇ ਬਿਠਾ ਦੇਵੇਂ, ਤਾਂ ਭੀ ਮੈਂ ਤੇਰਾ ਦਾਸ ਹਾਂ, ਜੇ ਤੂੰ (ਮੈਨੂੰ ਘਾਹੀ ਬਣਾ ਕੇ ਮੈਥੋਂ) ਘਾਹ ਵਢਾਏਂ, ਤਾਂ ਭੀ ਮੈਨੂੰ ਕੋਈ ਇਤਰਾਜ਼ ਨਹੀਂ।

ਪਦ ਅਰਥ ਤਖਤਿ = ਤਖ਼ਤ ਉੱਤੇ। ਬੈਸਾਲਹਿ = ਤੂੰ (ਮੈਨੂੰ) ਬਿਠਾਏਂ। ਤਉ = ਤਦੋਂ, ਤਾਂ ਭੀ। ਘਾਸੁ = ਘਾਹ। ਬਢਾਵਹਿ = ਤੂੰ ਵਢਾਏਂ। ਕੇਤਕ ਬੋਲਾ = ਕਿਤਨੇ ਬੋਲ (ਬੋਲ ਸਕਦਾ ਹਾਂ)? ਮੈਨੂੰ ਕੋਈ ਇਤਰਾਜ਼ ਨਹੀਂ।

SikhNet (Spanish)Si me colocas en el trono, soy tuyo, si me haces un pobre jardinero, entonces ¿qué puedo decir?

ਜਨ ਨਾਨਕ ਕੇ ਪ੍ਰਭ ਪੁਰਖ ਬਿਧਾਤੇ; ਮੇਰੇ ਠਾਕੁਰ ਅਗਹ ਅਤੋਲਾ ॥੨॥੧੩॥੩੬॥

jan naanak ke prabh purakh bidhaate; mere tthaakur agah atolaa |2|13|36|

Sant Singh KhalsaServant Nanak's God is the Primal Lord, the Architect of Destiny, Unfathomable and Immeasurable. ||2||13||36||
Manmohan SinghServant Nanak's Master is the Omnipotent Creator, My Lord is the Unfathomable and immeasurable.
Manmohan Singh (Punjabi)ਨੌਕਰ ਨਾਨਕ ਦਾ ਮਾਲਕ ਸਰਬ-ਸ਼ਕਤੀਵਾਨ ਸਿਰਜਣਹਾਰ ਹੈ। ਮੇਰਾ ਸੁਆਮੀ ਅਥਾਹ ਅਤੇ ਅਮਾਪ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਮੇਰੇ ਠਾਕੁਰ! ਹੇ ਸਮਰਥ ਪੁਰਖ (ਜਨ) ਬਿਧਾਤੇ ਰਖਕ! ਤੂੰ ਕੈਸਾ ਹੈਂ? ਕਿਸੀ ਸੇ ਪਕੜਾ ਨਹੀਂ ਜਾਤਾ ਹੈਂ ਔਰ ਅਤੋਲ, ਭਾਵ ਬਿਅੰਤ ਹੈਂ॥੨॥੧੩॥੩੬॥
Prof. Sahib Singhਹੇ ਦਾਸ ਨਾਨਕ ਦੇ ਪ੍ਰਭੂ! ਹੇ ਅਕਾਲ ਪੁਰਖ! ਹੇ ਰਚਨਹਾਰ! ਹੇ ਮੇਰੇ ਅਥਾਹ ਤੇ ਅਤੋਲ ਠਾਕੁਰ! ਹੇ ਪ੍ਰਭੂ! (ਮੈਂ ਤੇਰੀ ਰਜ਼ਾ ਵਿੱਚ ਹੀ ਰਾਜ਼ੀ ਹਾਂ) ॥੨॥੧੩॥੩੬॥

ਪਦ ਅਰਥ ਬਿਧਾਤੇ = ਹੇ ਰਚਨਹਾਰ! ਠਾਕੁਰ = ਹੇ ਮਾਲਕ! ਅਗਹ = ਹੇ ਅਥਾਹ! ॥੨॥੧੩॥੩੬॥

SikhNet (Spanish)Sólo Tú eres mi Señor Creador, mi Maestro, Sin Paralelo e Infinito. (2-13-36)
Answers quote the Granth verbatim with Ang citations. AI commentary is not Gurbani and not a religious ruling.