ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਮੋਹਨ ਸਭਿ ਜੀਅ ਤੇਰੇ; ਤੂ ਤਾਰਹਿ ॥
mohan sabh jeea tere; too taareh |
Sant Singh KhalsaO my Enticing Lord, all beings are Yours - You save them.
Manmohan SinghO my Bewitching Lord, all the beings belong to Thee and Thou emancipate them.
Manmohan Singh (Punjabi)ਹੇ ਮੇਰੇ ਮਨਮੋਹਨ ਸੁਆਮੀ! ਸਾਰੇ ਜੀਵ ਤੇਰੀ ਮਲਕੀਅਤ ਹਨ ਅਤੇ ਤੂੰ ਸਾਰਿਆਂ ਦਾ ਪਾਰ ਉਤਾਰਾ ਕਰਦਾ ਹੈ।
Fareedkot Teekaਹੇ ਮੋਹਨ! ਸਭ ਜੀਅ ਤੇਰੇ ਹੈਂ ਅਰ ਤੂੰ (ਤਾਰਹਿ) ਤਾਰਤਾ ਹੈਂ॥
Prof. Sahib Singhਹੇ ਮੋਹਨ ਪ੍ਰਭੂ! (ਜਗਤ ਦੇ) ਸਾਰੇ ਜੀਵ ਤੇਰੇ ਹੀ (ਪੈਦਾ ਕੀਤੇ ਹੋਏ ਹਨ), ਤੂੰ ਹੀ (ਇਹਨਾਂ ਨੂੰ ਦੁੱਖਾਂ ਕਲੇਸ਼ਾਂ ਆਦਿਕ ਤੋਂ) ਪਾਰ ਲੰਘਾਂਦਾ ਹੈਂ।ਪਦ ਅਰਥ ਮੋਹਨ = ਹੇ ਮੋਹਨ! ਸਭਿ = ਸਾਰੇ। ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਤਾਰਹਿ = ਪਾਰ ਲੰਘਾਂਦਾ ਹੈਂ।
SikhNet (Spanish)Oh mi Dios Encantador, la vida pertenece a Ti y Tú emancipas a Todos,
ਛੁਟਹਿ ਸੰਘਾਰ. ਨਿਮਖ ਕਿਰਪਾ ਤੇ; ਕੋਟਿ ਬ੍ਰਹਮੰਡ ਉਧਾਰਹਿ ॥੧॥ ਰਹਾਉ ॥
chhutteh sanghaar. nimakh kirapaa te; kott brahamandd udhaareh |1| rahaau |
Sant Singh KhalsaEven a tiny bit of Your Mercy ends all cruelty and tyranny. You save and redeem millions of universes. ||1||Pause||
Manmohan SinghThrough a bit of Thy mercy, O Lord, Tyrannies cease and Thou redeem Millions of universes. Pause.
Manmohan Singh (Punjabi)ਤੇਰੀ ਇਕ ਭੋਰਾ ਭਰ ਦਇਆ ਰਾਹੀਂ, ਹੇ ਸੁਆਮੀ! ਜੁਲਮ ਬੰਦ ਹੋ ਜਾਂਦੇ ਹਨ ਅਤੇ ਤੂੰ ਕ੍ਰੋੜਾਂ ਹੀ ਆਲਮਾਂ ਨੂੰ ਤਾਰ ਦਿੰਦਾ ਹੈ। ਠਹਿਰਾਉ।
Fareedkot Teeka(ਸੰਘਾਰ) ਮਰਨਾ ਅਰ ਜਨਮਣਾ ਤੇਰੀ ਨਿਮਖ ਮਾਤ੍ਰ ਕ੍ਰਿਪਾ ਦ੍ਰਿਸ੍ਟੀ ਸੇ ਛੂਟ ਜਾਤਾ ਹੈ ਔਰ ਤੂੰ ਕ੍ਰੋੜੋਂ ਬ੍ਰਹਮੰਡ ਉਧਾਰਨੇ ਕੋ ਸਮਰਥ ਹੈਂ॥੧॥ ਰਹਾਉ ॥
Prof. Sahib Singhਤੇਰੀ ਰਤਾ ਜਿਤਨੀ ਮਿਹਰ (ਦੀ ਨਿਗਾਹ) ਨਾਲ ਵੱਡੇ ਵੱਡੇ ਨਿਰਦਈ ਬੰਦੇ ਭੀ ਅੱਤਿਆਚਾਰਾਂ ਵਲੋਂ ਹਟ ਜਾਂਦੇ ਹਨ ॥੧॥ ਰਹਾਉ ॥ਪਦ ਅਰਥ ਸੰਘਾਰ = ਮਾਰਨ ਵਾਲੇ, ਜ਼ਾਲਮ ਸੁਭਾਉ ਵਾਲੇ ਬੰਦੇ। ਛੁਟਹਿ = ਵਿਕਾਰਾਂ ਵਲੋਂ ਅੱਤਿਆਚਾਰ ਵਲੋਂ ਹਟ ਜਾਂਦੇ ਹਨ। ਨਿਮਖ = ਅੱਖ ਝਮਕਣ ਜਿਤਨਾ ਸਮਾ। ਤੇ = ਤੋਂ। ਕੋਟਿ = ਕ੍ਰੋੜਾਂ। ਉਧਾਰਹਿ = ਤੂੰ ਬਚਾਂਦਾ ਹੈਂ ॥੧॥ ਰਹਾਉ ॥
SikhNet (Spanish)mediante un poco de Misericordia, toda tiranía cesa, oh Tú redimes millones de universos. (1-Pausa)
ਕਰਹਿ ਅਰਦਾਸਿ ਬਹੁਤੁ ਬੇਨੰਤੀ; ਨਿਮਖ ਨਿਮਖ ਸਾਮੑਾਰਹਿ ॥
kareh aradaas bahut benantee; nimakh nimakh saamaareh |
Sant Singh KhalsaI offer countless prayers; I remember You each and every instant.
Manmohan SinghI make many supplications and implorations and remember Thee every moment, O Lord.
Manmohan Singh (Punjabi)ਮੈਂ ਘਣੇਰੀਆਂ ਪ੍ਰਾਰਥਨਾ ਤੇ ਜੋਦੜੀਆਂ ਕਰਦਾ ਹਾਂ ਅਤੇ ਤੈਨੂੰ ਹਰ ਮੁਹਤ ਯਾਦ ਕਰਦਾ ਹਾਂ, ਹੇ ਪ੍ਰਭੂ!
Fareedkot Teekaਆਪ ਕੇ ਆਗੇ ਮਨ ਕਰ ਕੇ (ਅਰਦਾਸਿ) ਬੇਨਤੀ ਕਰਤੇ ਹੈਂ ਔਰ ਬਾਣੀ ਕਰ ਕੇ ਭੀ ਬਹੁਤ ਪ੍ਰਕਾਰ ਬੇਨਤੀ ਕਰਤੇ ਹੈਂ: ਜੋ ਤੇਰੇ ਕੋ ਪਲ ਪਲ ਸੰਭਾਲਣਾ ਕਰੀਏ॥
Prof. Sahib Singhਹੇ ਮੋਹਨ! (ਤੇਰੇ ਪੈਦਾ ਕੀਤੇ ਜੀਵ ਤੇਰੇ ਹੀ ਦਰ ਤੇ) ਅਰਦਾਸ ਬੇਨਤੀ ਕਰਦੇ ਹਨ, (ਤੈਨੂੰ ਹੀ) ਪਲ ਪਲ ਹਿਰਦੇ ਵਿਚ ਵਸਾਂਦੇ ਹਨ।ਪਦ ਅਰਥ ਕਰਹਿ = (ਜੀਵ) ਕਰਦੇ ਹਨ {ਬਹੁ-ਵਚਨ}। ਸਾਮ੍ਹ੍ਹਾਰਹਿ = (ਤੈਨੂੰ ਹਿਰਦੇ ਵਿਚ) ਯਾਦ ਕਰਦੇ ਹਨ।
SikhNet (Spanish)Tu gente Te reza para siempre y Te alaba a cada momento, oh Dios, Destructor de las penas del pobre,
ਹੋਹੁ ਕ੍ਰਿਪਾਲ. ਦੀਨ ਦੁਖ ਭੰਜਨ; ਹਾਥ ਦੇਇ ਨਿਸਤਾਰਹਿ ॥੧॥
hohu kripaal. deen dukh bhanjan; haath dee nisataareh |1|
Sant Singh KhalsaPlease be merciful to me, O Destroyer of the pains of the poor; please give me Your hand and save me. ||1||
Manmohan SinghO Lord, the Destroyer of the sorrow of the poor, be Thou merciful and lending me Thy hand, save Thou me.
Manmohan Singh (Punjabi)ਤੂੰ ਮਾਇਆਵਾਨ ਹੈ ਅਤੇ ਆਪਣਾ ਹੱਥ ਦੇ ਕੇ, ਮੇਰਾ ਪਾਰ ਉਤਾਰਾ ਕਰ ਦੇ।
Fareedkot Teekaਹੇ ਦੀਨੋਂ ਕੇ ਦੁਖਭੰਜਨਹਾਰੇ! ਜਬ ਆਪ ਜੀਵ ਪਰ ਕ੍ਰਿਪਾਲ ਹੋਤੇ ਹੈਂ ਤੋ ਕ੍ਰਿਪਾ ਰੂਪੀ ਹਾਥ ਦੇ ਕਰ ਨਿਸਤਾਰਾ ਕਰਤੇ ਹੋ॥੧॥
Prof. Sahib Singhਹੇ ਗਰੀਬਾਂ ਦੇ ਦੁੱਖ ਨਾਸ ਕਰਨ ਵਾਲੇ ਮੋਹਨ! ਜਦੋਂ ਤੂੰ ਦਇਆਵਾਨ ਹੁੰਦਾ ਹੈਂ, ਤਾਂ ਆਪਣੇ ਹੱਥ ਦੇ ਕੇ (ਜੀਵਾਂ ਨੂੰ ਦੁੱਖਾਂ ਤੋਂ) ਪਾਰ ਲੰਘਾ ਲੈਂਦਾ ਹੈਂ ॥੧॥ਪਦ ਅਰਥ ਹੋਹੁ = ਜਦੋਂ ਤੂੰ ਹੁੰਦਾ ਹੈਂ। ਦੀਨ ਦੁਖ ਭੰਜਨ = ਹੇ ਗਰੀਬਾਂ ਦੇ ਦੁੱਖ ਨਾਸ ਕਰਨ ਵਾਲੇ! ਦੇਇ = ਦੇ ਕੇ। ਨਿਸਤਾਰਹਿ = (ਦੁੱਖਾਂ ਕਲੇਸ਼ਾਂ ਤੋਂ) ਪਾਰ ਲੰਘਾਂਦਾ ਹੈਂ ॥੧॥
SikhNet (Spanish)ten Compasión y dame Tu Mano, para que pueda ser llevado a través. (1)
ਕਿਆ ਏ ਭੂਪਤਿ ਬਪੁਰੇ ਕਹੀਅਹਿ; ਕਹੁ. ਏ ਕਿਸ ਨੋ ਮਾਰਹਿ ॥
kiaa e bhoopat bapure kaheeeh; kahu. e kis no maareh |
Sant Singh KhalsaAnd what about these poor kings? Tell me, who can they kill?
Manmohan SinghWhat can these poor kind said to be before thee, O Lord? Say thou, who can they kill?
Manmohan Singh (Punjabi)ਇਹ ਵਿਚਾਰੇ ਰਾਜੇ ਤੇਰੇ ਅੱਗੇ ਕੀ ਆਖੇ ਜਾ ਸਕਦੇ ਹਨ ਹੇ ਸੁਆਮੀ! ਤੂੰ ਹੀ ਦੱਸ ਉਹ ਕਿਸ ਨੂੰ ਮਾਰ ਸਕਦੇ ਹਨ?
Fareedkot Teekaਇਹੁ ਜੋ ਰਾਜੇ ਕਹੀਤੇ ਹੈਂ, ਸੋ ਬੀਚਾਰੇ ਕਿਆ ਹੈਂ ਔਰ ਕਹੋ ਏਹੁ ਕਿਸ ਕੋ ਮਾਰ ਜੀਵਾਇ ਸਕਤੇ ਹੈਂ॥
Prof. Sahib Singh(ਹੇ ਮੋਹਨ!) ਇਹਨਾਂ ਵਿਚਾਰੇ ਰਾਜਿਆਂ ਦੀ ਕੋਈ ਪਾਂਇਆਂ ਨਹੀਂ ਕਿ ਇਹ ਕਿਸੇ ਨੂੰ ਮਾਰ ਸਕਣ (ਸਭ ਤੇਰਾ ਹੀ ਖੇਲ-ਤਮਾਸ਼ਾ ਹੈ)।ਪਦ ਅਰਥ ਏ ਭੂਪਤਿ = ਇਹ ਰਾਜੇ {ਬਹੁ-ਵਚਨ}। ਬਪੁਰੇ = ਵਿਚਾਰੇ। ਕਿਆ ਕਹੀਅਹਿ = ਕੀਹ ਕਹੇ ਜਾ ਸਕਦੇ ਹਨ? ਇਹਨਾਂ ਦੀ ਕੀਹ ਪਾਂਇਆਂ ਕਹੀ ਜਾ ਸਕਦੀ ਹੈ? ਏ = {ਬਹੁ-ਵਚਨ}। ਕਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਕਿਸੁ' ਦਾ (ੁ) ਉਡ ਗਿਆ ਹੈ}। ਮਾਰਹਿ = ਮਾਰ ਸਕਦੇ ਹਨ।
SikhNet (Spanish)Quienes son esos pobres reyes ante Ti, a quien podrían ellos atormentar y matar,
ਰਾਖੁ ਰਾਖੁ ਰਾਖੁ ਸੁਖਦਾਤੇ; ਸਭੁ ਨਾਨਕ ਜਗਤੁ ਤੁਮੑਾਰਹਿ ॥੨॥੧੧॥੩੪॥
raakh raakh raakh sukhadaate; sabh naanak jagat tumaareh |2|11|34|
Sant Singh KhalsaSave me, save me, save me, O Giver of peace; O Nanak, all the world is Yours. ||2||11||34||
Manmohan SinghO my Peace-giving Lord, save, save, save Thou me, The entire world belongs to Thee, says Nanak.
Manmohan Singh (Punjabi)ਹੇ ਮੇਰੇ ਆਰਾਮ ਬਖਸ਼ਣਹਾਰ ਸੁਆਮੀ! ਤੂੰ ਮੇਰੀ ਰੱਖਿਆ, ਰੱਖਿਆ, ਰੱਖਿਆ ਕਰ। ਸਮੂਹ ਸੰਸਾਰ ਤੇਰੀ ਮਲਕੀਅਤ ਹੈ, ਗੁਰੂ ਜੀ ਫੁਰਮਾਉਂਦੇ ਹਨ।
Fareedkot Teekaਹੇ ਸੁਖੋਂ ਕੇ ਦਾਤੇ! ਹਮਾਰੀ ਰਖ੍ਯਾ ਕਰੋ ਰਖਿਆ ਕਰੋ ਰਖਿ੍ਯਾ ਕਰੋ, ਸ੍ਰੀ ਗੁਰੂ ਜੀ ਕਹਿਤੇ ਹੈਂ: ਏਹ ਸਭ ਜਗਤ ਤੁਮਾਰੇ ਆਸਰੇ ਹੈ॥੨॥੧੧॥੩੪॥
Prof. Sahib Singhਹੇ ਸੁਖਾਂ ਦੇ ਦੇਣ ਵਾਲੇ! (ਅਸਾਂ ਜੀਵਾਂ ਦੀ) ਰੱਖਿਆ ਕਰ, ਰੱਖਿਆ ਕਰ, ਰੱਖਿਆ ਕਰ। ਹੇ ਨਾਨਕ! ਸਾਰਾ ਜਗਤ ਤੇਰਾ ਹੀ (ਰਚਿਆ ਹੋਇਆ) ਹੈ ॥੨॥੧੧॥੩੪॥ਪਦ ਅਰਥ ਸੁਖਦਾਤੇ = ਹੇ ਸੁਖ ਦੇਣ ਵਾਲੇ ਪ੍ਰਭੂ! ਸਭੁ = ਸਾਰਾ। ਤੁਮ੍ਹ੍ਹਾਰਹਿ = ਤੇਰਾ ਹੀ ਹੈ ॥੨॥੧੧॥੩੪॥
SikhNet (Spanish)cuando Tú me salvas, no, salvas a todos lo mundos que son Tuyos. (2-11-34)