ਕਹੁ ਨਾਨਕ. ਮੈ ਸਹਜ ਘਰੁ ਪਾਇਆ; ਹਰਿ ਭਗਤਿ ਭੰਡਾਰ ਖਜੀਨਾ ॥੨॥੧੦॥੩੩॥
kahu naanak. mai sehaj ghar paaeaa; har bhagat bhanddaar khajeenaa |2|10|33|
ਪਦ ਅਰਥ ਸਹਜ ਘਰੁ = ਆਤਮਕ ਅਡੋਲਤਾ ਦਾ ਥਾਂ। ਪਾਇਆ = ਲੱਭ ਲਿਆ ਹੈ। ਖਜੀਨਾ = ਖ਼ਜ਼ਾਨੇ ॥੨॥੧੦॥੩੩॥
ਕਹੁ ਨਾਨਕ. ਮੈ ਸਹਜ ਘਰੁ ਪਾਇਆ; ਹਰਿ ਭਗਤਿ ਭੰਡਾਰ ਖਜੀਨਾ ॥੨॥੧੦॥੩੩॥
kahu naanak. mai sehaj ghar paaeaa; har bhagat bhanddaar khajeenaa |2|10|33|
ਪਦ ਅਰਥ ਸਹਜ ਘਰੁ = ਆਤਮਕ ਅਡੋਲਤਾ ਦਾ ਥਾਂ। ਪਾਇਆ = ਲੱਭ ਲਿਆ ਹੈ। ਖਜੀਨਾ = ਖ਼ਜ਼ਾਨੇ ॥੨॥੧੦॥੩੩॥
ਸਾਰਗ ਮਹਲਾ ੫ ॥
saarag mahalaa 5 |
ਮੋਹਨ ਸਭਿ ਜੀਅ ਤੇਰੇ; ਤੂ ਤਾਰਹਿ ॥
mohan sabh jeea tere; too taareh |
ਪਦ ਅਰਥ ਮੋਹਨ = ਹੇ ਮੋਹਨ! ਸਭਿ = ਸਾਰੇ। ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਤਾਰਹਿ = ਪਾਰ ਲੰਘਾਂਦਾ ਹੈਂ।
ਛੁਟਹਿ ਸੰਘਾਰ. ਨਿਮਖ ਕਿਰਪਾ ਤੇ; ਕੋਟਿ ਬ੍ਰਹਮੰਡ ਉਧਾਰਹਿ ॥੧॥ ਰਹਾਉ ॥
chhutteh sanghaar. nimakh kirapaa te; kott brahamandd udhaareh |1| rahaau |
ਪਦ ਅਰਥ ਸੰਘਾਰ = ਮਾਰਨ ਵਾਲੇ, ਜ਼ਾਲਮ ਸੁਭਾਉ ਵਾਲੇ ਬੰਦੇ। ਛੁਟਹਿ = ਵਿਕਾਰਾਂ ਵਲੋਂ ਅੱਤਿਆਚਾਰ ਵਲੋਂ ਹਟ ਜਾਂਦੇ ਹਨ। ਨਿਮਖ = ਅੱਖ ਝਮਕਣ ਜਿਤਨਾ ਸਮਾ। ਤੇ = ਤੋਂ। ਕੋਟਿ = ਕ੍ਰੋੜਾਂ। ਉਧਾਰਹਿ = ਤੂੰ ਬਚਾਂਦਾ ਹੈਂ ॥੧॥ ਰਹਾਉ ॥
ਕਰਹਿ ਅਰਦਾਸਿ ਬਹੁਤੁ ਬੇਨੰਤੀ; ਨਿਮਖ ਨਿਮਖ ਸਾਮੑਾਰਹਿ ॥
kareh aradaas bahut benantee; nimakh nimakh saamaareh |
ਪਦ ਅਰਥ ਕਰਹਿ = (ਜੀਵ) ਕਰਦੇ ਹਨ {ਬਹੁ-ਵਚਨ}। ਸਾਮ੍ਹ੍ਹਾਰਹਿ = (ਤੈਨੂੰ ਹਿਰਦੇ ਵਿਚ) ਯਾਦ ਕਰਦੇ ਹਨ।
ਹੋਹੁ ਕ੍ਰਿਪਾਲ. ਦੀਨ ਦੁਖ ਭੰਜਨ; ਹਾਥ ਦੇਇ ਨਿਸਤਾਰਹਿ ॥੧॥
hohu kripaal. deen dukh bhanjan; haath dee nisataareh |1|
ਪਦ ਅਰਥ ਹੋਹੁ = ਜਦੋਂ ਤੂੰ ਹੁੰਦਾ ਹੈਂ। ਦੀਨ ਦੁਖ ਭੰਜਨ = ਹੇ ਗਰੀਬਾਂ ਦੇ ਦੁੱਖ ਨਾਸ ਕਰਨ ਵਾਲੇ! ਦੇਇ = ਦੇ ਕੇ। ਨਿਸਤਾਰਹਿ = (ਦੁੱਖਾਂ ਕਲੇਸ਼ਾਂ ਤੋਂ) ਪਾਰ ਲੰਘਾਂਦਾ ਹੈਂ ॥੧॥
ਕਿਆ ਏ ਭੂਪਤਿ ਬਪੁਰੇ ਕਹੀਅਹਿ; ਕਹੁ. ਏ ਕਿਸ ਨੋ ਮਾਰਹਿ ॥
kiaa e bhoopat bapure kaheeeh; kahu. e kis no maareh |
ਪਦ ਅਰਥ ਏ ਭੂਪਤਿ = ਇਹ ਰਾਜੇ {ਬਹੁ-ਵਚਨ}। ਬਪੁਰੇ = ਵਿਚਾਰੇ। ਕਿਆ ਕਹੀਅਹਿ = ਕੀਹ ਕਹੇ ਜਾ ਸਕਦੇ ਹਨ? ਇਹਨਾਂ ਦੀ ਕੀਹ ਪਾਂਇਆਂ ਕਹੀ ਜਾ ਸਕਦੀ ਹੈ? ਏ = {ਬਹੁ-ਵਚਨ}। ਕਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਕਿਸੁ' ਦਾ (ੁ) ਉਡ ਗਿਆ ਹੈ}। ਮਾਰਹਿ = ਮਾਰ ਸਕਦੇ ਹਨ।
ਰਾਖੁ ਰਾਖੁ ਰਾਖੁ ਸੁਖਦਾਤੇ; ਸਭੁ ਨਾਨਕ ਜਗਤੁ ਤੁਮੑਾਰਹਿ ॥੨॥੧੧॥੩੪॥
raakh raakh raakh sukhadaate; sabh naanak jagat tumaareh |2|11|34|
ਪਦ ਅਰਥ ਸੁਖਦਾਤੇ = ਹੇ ਸੁਖ ਦੇਣ ਵਾਲੇ ਪ੍ਰਭੂ! ਸਭੁ = ਸਾਰਾ। ਤੁਮ੍ਹ੍ਹਾਰਹਿ = ਤੇਰਾ ਹੀ ਹੈ ॥੨॥੧੧॥੩੪॥
ਸਾਰਗ ਮਹਲਾ ੫ ॥
saarag mahalaa 5 |
ਅਬ ਮੋਹਿ; ਧਨੁ ਪਾਇਓ ਹਰਿ ਨਾਮਾ ॥
ab mohi; dhan paaeo har naamaa |
ਪਦ ਅਰਥ ਮੋਹਿ = ਮੈਂ। ਪਾਇਓ = ਲੱਭ ਲਿਆ ਹੈ।
ਭਏ ਅਚਿੰਤ ਤ੍ਰਿਸਨ ਸਭ ਬੁਝੀ ਹੈ; ਇਹੁ ਲਿਖਿਓ ਲੇਖੁ ਮਥਾਮਾ ॥੧॥ ਰਹਾਉ ॥
bhe achint trisan sabh bujhee hai; ihu likhio lekh mathaamaa |1| rahaau |
ਪਦ ਅਰਥ ਅਚਿੰਤ = ਚਿੰਤਾ-ਰਹਿਤ, ਬੇ-ਫ਼ਿਕਰ। ਸਭ = ਸਾਰੀ। ਮਥਾਮਾ = ਮੱਥੇ ਉੱਤੇ ॥੧॥ ਰਹਾਉ ॥
ਖੋਜਤ ਖੋਜਤ ਭਇਓ ਬੈਰਾਗੀ; ਫਿਰਿ ਆਇਓ ਦੇਹ ਗਿਰਾਮਾ ॥
khojat khojat bheo bairaagee; fir aaeo deh giraamaa |
ਪਦ ਅਰਥ ਖੋਜਤ = ਢੂੰਢਦਿਆਂ। ਭਇਓ = ਹੋ ਗਿਆ। ਫਿਰਿ = ਫਿਰ ਫਿਰ ਕੇ। ਦੇਹ ਗਿਰਾਮਾ = ਸਰੀਰ-ਪਿੰਡ ਵਿਚ।
ਗੁਰਿ ਕ੍ਰਿਪਾਲਿ. ਸਉਦਾ ਇਹੁ ਜੋਰਿਓ; ਹਥਿ ਚਰਿਓ ਲਾਲੁ ਅਗਾਮਾ ॥੧॥
gur kripaal. saudaa ihu jorio; hath chario laal agaamaa |1|
ਪਦ ਅਰਥ ਗੁਰਿ = ਗੁਰੂ ਨੇ। ਕ੍ਰਿਪਾਲਿ = ਕਿਰਪਾਲ ਨੇ। ਜੋਰਿਓ = ਜੋੜ ਦਿੱਤਾ, ਕਰ ਦਿੱਤਾ। ਹਥਿ = ਹੱਥ ਵਿਚ। ਹਥਿ ਚਰਿਆ = ਮਿਲ ਗਿਆ। ਅਗਾਮਾ = ਅਪਹੁੰਚ, ਅਮੋਲਕ ॥੧॥
ਆਨ ਬਾਪਾਰ ਬਨਜ. ਜੋ ਕਰੀਅਹਿ; ਤੇਤੇ ਦੂਖ ਸਹਾਮਾ ॥
aan baapaar banaj. jo kareeeh; tete dookh sahaamaa |
ਪਦ ਅਰਥ ਆਨ = {अन्य} ਹੋਰ ਹੋਰ। ਕਰੀਅਹਿ = ਕੀਤੇ ਜਾਂਦੇ ਹਨ। ਤੇਤੇ = ਉਹ ਸਾਰੇ।
ਗੋਬਿਦ ਭਜਨ ਕੇ ਨਿਰਭੈ ਵਾਪਾਰੀ; ਹਰਿ ਰਾਸਿ ਨਾਨਕ ਰਾਮ ਨਾਮਾ ॥੨॥੧੨॥੩੫॥
gobid bhajan ke nirabhai vaapaaree; har raas naanak raam naamaa |2|12|35|
ਪਦ ਅਰਥ ਰਾਸਿ = ਪੂੰਜੀ, ਸਰਮਾਇਆ ॥੨॥੧੨॥੩੫॥
ਸਾਰਗ ਮਹਲਾ ੫ ॥
saarag mahalaa 5 |
ਮੇਰੈ ਮਨਿ ਮਿਸਟ ਲਗੇ; ਪ੍ਰਿਅ ਬੋਲਾ ॥
merai man misatt lage; pria bolaa |
ਪਦ ਅਰਥ ਮੇਰੈ ਮਨਿ = ਮੇਰੇ ਮਨ ਵਿਚ। ਮਿਸਟ = ਮਿਸ਼ਟ, ਮਿੱਠੇ। ਪ੍ਰਿਅ ਬੋਲਾ = ਪਿਆਰੇ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਬਚਨ।
ਗੁਰਿ. ਬਾਹ ਪਕਰਿ ਪ੍ਰਭ ਸੇਵਾ ਲਾਏ; ਸਦ ਦਇਆਲੁ ਹਰਿ ਢੋਲਾ ॥੧॥ ਰਹਾਉ ॥
gur. baah pakar prabh sevaa laae; sad deaal har dtolaa |1| rahaau |
ਪਦ ਅਰਥ ਗੁਰਿ = ਗੁਰੂ ਨੇ। ਪਕਰਿ = ਫੜ ਕੇ। ਸਦ = ਸਦਾ। ਢੋਲਾ = ਪਿਆਰਾ ॥੧॥ ਰਹਾਉ ॥
ਪ੍ਰਭ ਤੂ ਠਾਕੁਰੁ. ਸਰਬ ਪ੍ਰਤਿਪਾਲਕੁ; ਮੋਹਿ ਕਲਤ੍ਰ ਸਹਿਤ. ਸਭਿ ਗੋਲਾ ॥
prabh too tthaakur. sarab pratipaalak; mohi kalatr sahit. sabh golaa |
ਪਦ ਅਰਥ ਪ੍ਰਭ = ਹੇ ਪ੍ਰਭੂ! ਠਾਕੁਰੁ = ਮਾਲਕ। ਪ੍ਰਤਿਪਾਲਕੁ = ਪਾਲਣ ਵਾਲਾ। ਮੋਹਿ = ਮੈਂ। ਕਲਤ੍ਰ = ਇਸਤ੍ਰੀ। ਸਹਿਤ = ਸਮੇਤ। ਸਭਿ = ਸਾਰੇ। ਗੋਲਾ = ਗ਼ੁਲਾਮ, ਸੇਵਕ।
ਮਾਣੁ ਤਾਣੁ ਸਭੁ ਤੂਹੈ ਤੂਹੈ; ਇਕੁ ਨਾਮੁ ਤੇਰਾ. ਮੈ ਓਲੑਾ ॥੧॥
maan taan sabh toohai toohai; ik naam teraa. mai olaa |1|
ਪਦ ਅਰਥ ਤਾਣੁ = ਆਸਰਾ, ਤਾਕਤ। ਓਲ੍ਹ੍ਹਾ = ਪਰਦਾ, ਆਸਰਾ ॥੧॥
ਜੇ ਤਖਤਿ ਬੈਸਾਲਹਿ. ਤਉ ਦਾਸ ਤੁਮੑਾਰੇ; ਘਾਸੁ ਬਢਾਵਹਿ ਕੇਤਕ ਬੋਲਾ ॥
je takhat baisaaleh. tau daas tumaare; ghaas badtaaveh ketak bolaa |
ਪਦ ਅਰਥ ਤਖਤਿ = ਤਖ਼ਤ ਉੱਤੇ। ਬੈਸਾਲਹਿ = ਤੂੰ (ਮੈਨੂੰ) ਬਿਠਾਏਂ। ਤਉ = ਤਦੋਂ, ਤਾਂ ਭੀ। ਘਾਸੁ = ਘਾਹ। ਬਢਾਵਹਿ = ਤੂੰ ਵਢਾਏਂ। ਕੇਤਕ ਬੋਲਾ = ਕਿਤਨੇ ਬੋਲ (ਬੋਲ ਸਕਦਾ ਹਾਂ)? ਮੈਨੂੰ ਕੋਈ ਇਤਰਾਜ਼ ਨਹੀਂ।
ਜਨ ਨਾਨਕ ਕੇ ਪ੍ਰਭ ਪੁਰਖ ਬਿਧਾਤੇ; ਮੇਰੇ ਠਾਕੁਰ ਅਗਹ ਅਤੋਲਾ ॥੨॥੧੩॥੩੬॥
jan naanak ke prabh purakh bidhaate; mere tthaakur agah atolaa |2|13|36|
ਪਦ ਅਰਥ ਬਿਧਾਤੇ = ਹੇ ਰਚਨਹਾਰ! ਠਾਕੁਰ = ਹੇ ਮਾਲਕ! ਅਗਹ = ਹੇ ਅਥਾਹ! ॥੨॥੧੩॥੩੬॥
ਸਾਰਗ ਮਹਲਾ ੫ ॥
saarag mahalaa 5 |
ਰਸਨਾ; ਰਾਮ ਕਹਤ ਗੁਣ. ਸੋਹੰ ॥
rasanaa; raam kehat gun. sohan |
ਪਦ ਅਰਥ ਰਸਨਾ = ਜੀਭ। ਰਾਮ ਕਹਤ ਗੁਣ = ਰਾਮ ਦੇ ਗੁਣ ਕਹਿੰਦਿਆਂ। ਸੋਹੰ = ਸੋਹਣੀ ਲੱਗਦੀ ਹੈ।
ਏਕ ਨਿਮਖ ਓਪਾਇ ਸਮਾਵੈ; ਦੇਖਿ ਚਰਿਤ ਮਨ ਮੋਹੰ ॥੧॥ ਰਹਾਉ ॥
ek nimakh opaae samaavai; dekh charit man mohan |1| rahaau |
ਪਦ ਅਰਥ ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਓਪਾਇ = ਪੈਦਾ ਕਰ ਕੇ। ਸਮਾਵੈ = ਲੀਨ ਕਰ ਲੈਂਦਾ ਹੈ। ਦੇਖਿ = ਵੇਖ ਕੇ। ਚਰਿਤ = ਕੌਤਕ-ਤਮਾਸ਼ੇ। ਮੋਹੇ = ਮੋਹਿਆ ਜਾਂਦਾ ਹੈ ॥੧॥ ਰਹਾਉ ॥
ਜਿਸੁ ਸੁਣਿਐ. ਮਨਿ ਹੋਇ ਰਹਸੁ ਅਤਿ; ਰਿਦੈ ਮਾਨ ਦੁਖ ਜੋਹੰ ॥
jis suniai. man hoe rehas at; ridai maan dukh johan |
ਪਦ ਅਰਥ ਜਿਸੁ ਸੁਣਿਐ = ਜਿਸ ਦਾ (ਨਾਮ) ਸੁਣਿਆਂ। ਮਨਿ = ਮਨ ਵਿਚ। ਰਹਸੁ = ਖ਼ੁਸ਼ੀ। ਅਤਿ = ਬਹੁਤ। ਰਿਦੈ ਮਾਨ = (ਜਿਸ ਨੂੰ) ਹਿਰਦੇ ਵਿਚ ਮੰਨਿਆਂ। ਜੋਹੰ = ਤਾੜਨਾ। ਦੁਖ ਜੋਹੰ = ਦੁੱਖਾਂ ਨੂੰ ਤਾੜਨਾ, ਦੁੱਖਾਂ ਦਾ ਨਾਸ।
ਸੁਖੁ ਪਾਇਓ. ਦੁਖੁ ਦੂਰਿ ਪਰਾਇਓ; ਬਣਿ ਆਈ ਪ੍ਰਭ ਤੋਹੰ ॥੧॥
sukh paaeo. dukh door paraaeo; ban aaee prabh tohan |1|
ਪਦ ਅਰਥ ਦੂਰਿ ਪਰਾਇਓ = ਦੂਰ ਹੋ ਜਾਂਦਾ ਹੈ। ਪ੍ਰਭ = ਹੇ ਪ੍ਰਭੂ! ਬਣਿ ਆਈ ਤੋਹੰ = ਤੇਰੇ ਨਾਲ (ਪ੍ਰੀਤ) ਬਣ ਜਾਂਦੀ ਹੈ ॥੧॥
ਕਿਲਵਿਖ ਗਏ. ਮਨ ਨਿਰਮਲ ਹੋਈ ਹੈ; ਗੁਰਿ. ਕਾਢੇ ਮਾਇਆ ਦ੍ਰੋਹੰ ॥
kilavikh ge. man niramal hoee hai; gur. kaadte maaeaa drohan |
ਪਦ ਅਰਥ ਕਿਲਵਿਖ = ਪਾਪ। ਨਿਰਮਲ = ਪਵਿੱਤਰ। ਗੁਰਿ = ਗੁਰੂ ਨੇ। ਦ੍ਰੋਹੰ = ਠੱਗੀ, ਛਲ।
ਕਹੁ ਨਾਨਕ. ਮੈ, ਸੋ ਪ੍ਰਭੁ ਪਾਇਆ; ਕਰਣ ਕਾਰਣ ਸਮਰਥੋਹੰ ॥੨॥੧੪॥੩੭॥
kahu naanak. mai, so prabh paaeaa; karan kaaran samarathohan |2|14|37|
ਪਦ ਅਰਥ ਕਰਣ = ਜਗਤ। ਕਰਣ ਕਾਰਣ = ਜਗਤ ਦਾ ਮੂਲ। ਸਮਰਥੋਹੰ = ਸਾਰੀਆਂ ਤਾਕਤਾਂ ਦਾ ਮਾਲਕ ॥੨॥੧੪॥੩੭॥
ਸਾਰਗ ਮਹਲਾ ੫ ॥
saarag mahalaa 5 |
ਨੈਨਹੁ ਦੇਖਿਓ ਚਲਤੁ ਤਮਾਸਾ ॥
nainahu dekhio chalat tamaasaa |
ਪਦ ਅਰਥ ਨੈਨਹੁ = ਅੱਖਾਂ ਨਾਲ।
ਸਭ ਹੂ ਦੂਰਿ. ਸਭ ਹੂ ਤੇ ਨੇਰੈ; ਅਗਮ ਅਗਮ ਘਟ ਵਾਸਾ ॥੧॥ ਰਹਾਉ ॥
sabh hoo door. sabh hoo te nerai; agam agam ghatt vaasaa |1| rahaau |
ਪਦ ਅਰਥ ਸਭ ਹੂ ਦੂਰਿ = ਸਭ ਤੋਂ ਦੂਰ (ਨਿਰਲੇਪ)। ਤੇ = ਤੋਂ। ਨੇਰੈ = ਨੇੜੇ। ਅਗਮ = ਅਪਹੁੰਚ। ਘਟ ਵਾਸਾ = ਸਭਨਾਂ ਸਰੀਰਾਂ ਵਿਚ ਨਿਵਾਸ ॥੧॥ ਰਹਾਉ ॥
ਅਭੂਲੁ. ਨ ਭੂਲੈ, ਲਿਖਿਓ. ਨ ਚਲਾਵੈ; ਮਤਾ ਨ ਕਰੈ ਪਚਾਸਾ ॥
abhool. na bhoolai, likhio. na chalaavai; mataa na karai pachaasaa |
ਪਦ ਅਰਥ ਅਭੂਲੁ = ਭੁੱਲਾਂ ਤੋਂ ਰਹਿਤ। ਲਿਖਿਓ = ਲਿਖਿਆ ਹੋਇਆ (ਹੁਕਮ)। ਮਤਾ = ਸਲਾਹਾਂ। ਪਚਾਸਾ = ਪੰਜਾਹ, ਕਈ।
ਖਿਨ ਮਹਿ ਸਾਜਿ ਸਵਾਰਿ ਬਿਨਾਹੈ; ਭਗਤਿ ਵਛਲ ਗੁਣਤਾਸਾ ॥੧॥
khin meh saaj savaar binaahai; bhagat vachhal gunataasaa |1|
ਪਦ ਅਰਥ ਸਾਜਿ = ਪੈਦਾ ਕਰ ਕੇ। ਸਵਾਰਿ = ਸੋਹਣਾ ਬਣਾ ਕੇ। ਬਿਨਾਹੈ = ਨਾਸ ਕਰ ਦੇਂਦਾ ਹੈ। ਭਗਤਿ ਵਛਲ = ਭਗਤੀ ਨੂੰ ਪਿਆਰ ਕਰਨ ਵਾਲਾ। ਗੁਣ ਤਾਸਾ = ਗੁਣਾਂ ਦਾ ਖ਼ਜ਼ਾਨਾ ॥੧॥
ਅੰਧ ਕੂਪ ਮਹਿ ਦੀਪਕੁ ਬਲਿਓ; ਗੁਰਿ. ਰਿਦੈ ਕੀਓ ਪਰਗਾਸਾ ॥
andh koop meh deepak balio; gur. ridai keeo paragaasaa |
ਪਦ ਅਰਥ ਅੰਧ = ਅੰਨ੍ਹਾ, ਘੁੱਪ ਹਨੇਰੇ ਵਾਲਾ। ਕੂਪ = ਖੂਹ। ਦੀਪਕੁ = ਦੀਵਾ। ਗੁਰਿ = ਗੁਰੂ ਨੇ। ਰਿਦੈ = ਹਿਰਦੇ ਵਿਚ। ਪਰਗਾਸਾ = ਚਾਨਣ।