ਮਾਲੀ ਗਉੜਾ ਮਹਲਾ ੫ ॥
maalee gaurraa mahalaa 5 |
Sant Singh KhalsaMaalee Gauraa, Fifth Mehl:
Manmohan SinghMali Gaura, 5th Guru.
Manmohan Singh (Punjabi)ਮਾਲੀ ਗਉੜਾ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਮਾਲੀ-ਗਉੜਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Mali Gaura, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace, he is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru
ਰੇ ਮਨ ਟਹਲ ਹਰਿ; ਸੁਖ ਸਾਰ ॥
re man ttehal har; sukh saar |
Sant Singh KhalsaO mind, true peace comes from serving the Lord.
Manmohan SinghO my soul, real bliss lies in the Lord's service.
Manmohan Singh (Punjabi)ਹੇ ਮੇਰੀ ਜਿੰਦੜੀਏ! ਅਸਲ ਖੁਸ਼ੀ ਪ੍ਰਭੂ ਦੀ ਚਾਕਰੀ ਵਿੱਚ ਹੈ।
Fareedkot Teekaਹੇ ਮਨ! ਹਰੀ ਕੀ ਟਹਲ ਕਰੁ, ਤਿਸ ਮੇਂ ਸ੍ਰੇਸਟ ਸੁਖ ਹੈਂ॥
Prof. Sahib Singhਹੇ (ਮੇਰੇ) ਮਨ! ਪਰਮਾਤਮਾ ਦੀ ਸੇਵਾ-ਭਗਤੀ ਅਸਲ ਸੁਖ ਦੇਣ ਵਾਲੀ ਹੈ।ਪਦ ਅਰਥ ਟਹਲ ਹਰਿ = ਪਰਮਾਤਮਾ ਦੀ ਸੇਵਾ-ਭਗਤੀ। ਸਾਰ = ਸ੍ਰੇਸ਼ਟ।
SikhNet (Spanish)Oh mi mente, el Éxtasis verdadero lo encuentras sólo en el Servicio de Dios;
ਅਵਰ ਟਹਲਾ ਝੂਠੀਆ; ਨਿਤ ਕਰੈ ਜਮੁ ਸਿਰਿ ਮਾਰ ॥੧॥ ਰਹਾਉ ॥
avar ttahalaa jhoottheea; nit karai jam sir maar |1| rahaau |
Sant Singh KhalsaOther services are false, and as punishment for them, the Messenger of Death bashes in one's head. ||1||Pause||
Manmohan SinghFalse are other services and the death's courier ever smites the mortal on the head. Pause.
Manmohan Singh (Punjabi)ਕੂੜੀਆਂ ਹਨ ਹੋਰ ਚਾਕਰੀਆਂ ਅਤੇ ਮੌਤ ਦਾ ਫਰੇਸ਼ਤਾ ਦੀਵ ਹੀ ਪ੍ਰਾਣੀ ਦੇ ਸਿਰ ਉੱਤੇ ਸੱਟ ਮਾਰਦਾ ਹੈ। ਠਹਿਰਾਉ।
Fareedkot Teekaਔਰ ਜੋ ਟਹਲਾਂ ਹੈਂ, ਸੋ ਝੂਠੀਆਂ ਹੈਂ, ਉਨ ਕਰ ਕੇ ਨਿਤ ਜਮ ਸਿਰ ਪਰ ਮਾਰ ਕਰਤਾ ਹੈ॥੧॥ ਰਹਾਉ ॥
Prof. Sahib Singhਹੋਰ ਹੋਰ (ਲੋਕਾਂ ਦੀਆਂ) ਟਹਲਾਂ ਵਿਅਰਥ ਹਨ, (ਹੋਰ ਟਹਲਾਂ-ਖ਼ੁਸ਼ਾਮਦਾਂ ਦੇ ਕਾਰਨ) ਆਤਮਕ ਮੌਤ (ਮਨੁੱਖ ਦੇ) ਸਿਰ ਉਤੇ ਸਦਾ ਸਵਾਰ ਰਹਿੰਦੀ ਹੈ ॥੧॥ ਰਹਾਉ ॥ਪਦ ਅਰਥ ਕਰੈ = ਕਰਦਾ ਹੈ। ਜਮੁ = ਮੌਤ, ਆਤਮਕ ਮੌਤ। ਸਿਰਿ = ਸਿਰ ਉਤੇ। ਮਾਰ = ਚੋਟ ॥੧॥ ਰਹਾਉ ॥
SikhNet (Spanish)sí, cualquier otra actividad es falsa y la muerte ajusta las cuentas de esta forma.(1-Pausa)
ਜਿਨਾ ਮਸਤਕਿ ਲੀਖਿਆ; ਤੇ ਮਿਲੇ ਸੰਗਾਰ ॥
jinaa masatak leekhiaa; te mile sangaar |
Sant Singh KhalsaThey alone join the Sangat, the Congregation, upon whose forehead such destiny is inscribed.
Manmohan SinghThey alone, on whose forehead it is so writ, meet the society of saints.
Manmohan Singh (Punjabi)ਜਿਨ੍ਹਾਂ ਦੇ ਮੱਥੇ ਉਤੇ ਐਹੋ ਜਿਹੀ ਲਿਖਤਾਕਾਰ ਹੈ, ਉਹ ਹੀ ਸਤਿਸੰਗਤ ਨਾਲ ਜੁੜਦੇ ਹਨ।
Fareedkot Teekaਜਿਨ ਕੇ ਮਸਤਕ ਪਰ ਲੇਖ ਲਿਖਿਆ ਹੈ ਤੇ ਸਤਿਸੰਗਤ ਮੇਂ ਮਿਲੇ ਹੈਂ॥
Prof. Sahib Singhਹੇ ਮਨ! ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ (ਚੰਗਾ ਭਾਗ) ਲਿਖਿਆ ਹੁੰਦਾ ਹੈ ਉਹ ਸਤਸੰਗ ਵਿਚ ਮਿਲਦੇ ਹਨ,ਪਦ ਅਰਥ ਮਸਤਕਿ = ਮੱਥੇ ਉਤੇ। ਤੇ = ਉਹ ਬੰਦੇ {ਬਹੁ-ਵਚਨ}। ਸੰਗਾਰ = ਸਤਸੰਗ ਵਿਚ।
SikhNet (Spanish)Aquél que tiene el Destino inscrito en su frente,
ਸੰਸਾਰੁ ਭਉਜਲੁ ਤਾਰਿਆ; ਹਰਿ ਸੰਤ ਪੁਰਖ ਅਪਾਰ ॥੧॥
sansaar bhaujal taariaa; har sant purakh apaar |1|
Sant Singh KhalsaThey are carried across the terrifying world-ocean by the Saints of the Infinite, Primal Lord God. ||1||
Manmohan SinghThey are ferried across the dreadful world-ocean by the saints of the Infinite God-Lord.
Manmohan Singh (Punjabi)ਅਨੰਤ ਰੱਬ-ਸਾਈਂ ਦੇ ਸਾਧੂ ਉਨ੍ਹਾਂ ਨੂੰ ਭਿਆਨਕ ਜਗਤ ਸਮੁੰਦਰ ਤੋਂ ਪਾਰ ਕਰ ਦਿੰਦੇ ਹਨ।
Fareedkot Teekaਹਰਿ ਜੋ ਸਾਂਤਿ ਸਰੂਪ ਅਪਾਰ ਪੁਰਖ ਹੈਂ, ਤਿਸ ਨੇ ਮੇਰੇ ਕੋ ਸੰਸਾਰ-ਸਮੁੰਦ੍ਰ ਥੀਂ ਤਾਰਿਆ ਹੈ॥੧॥
Prof. Sahib Singh(ਸਤਸੰਗ ਵਿਚ) ਬੇਅੰਤ ਅਤੇ ਸਰਬ-ਵਿਆਪਕ ਹਰੀ ਦੇ ਸੰਤ ਜਨ (ਉਹਨਾਂ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦੇ ਹਨ ॥੧॥ਪਦ ਅਰਥ ਭਉਜਲੁ = ਸਮੁੰਦਰ। ਅਪਾਰ = ਬੇਅੰਤ ॥੧॥
SikhNet (Spanish)se asocia con los Santos y es llevado a través del mar de la existencia por los Santos del Dios Infinito.(1)
ਨਿਤ ਚਰਨ ਸੇਵਹੁ ਸਾਧ ਕੇ; ਤਜਿ ਲੋਭ ਮੋਹ ਬਿਕਾਰ ॥
nit charan sevahu saadh ke; taj lobh moh bikaar |
Sant Singh KhalsaServe forever at the feet of the Holy; renounce greed, emotional attachment and corruption.
Manmohan SinghRenouncing the sins of avarice and worldly love, serve thou ever the saints' feet,
Manmohan Singh (Punjabi)ਲਾਲਚ ਅਤੇ ਸੰਸਾਰੀ ਮਮਤਾ ਦੇ ਪਾਪਾਂ ਨੂੰ ਛੱਡ ਕੇ, ਤੂੰ ਸਦਾ ਸੰਤਾਂ ਦੇ ਚਰਨਾਂ ਦੀ ਸੇਵਾ ਕਰ।
Fareedkot Teekaਲੋਭ, ਮੋਹ ਆਦੀ ਜੋ ਬਿਕਾਰ ਹੈਂ ਤਿਨ ਕੋ ਤਿਆਗ ਕਰ ਸਾਧੂਓਂ ਕੇ ਚਰਨ ਨਿਤ ਹੀ ਸੇਵੋ॥
Prof. Sahib Singhਹੇ ਮਨ! ਲੋਭ ਮੋਹ ਆਦਿਕ ਵਿਕਾਰ ਛੱਡ ਕੇ ਸਦਾ ਗੁਰੂ ਦੇ ਚਰਨਾਂ ਉਤੇ ਪਿਆ ਰਹੁ।ਪਦ ਅਰਥ ਸਾਧ ਕੇ = ਗੁਰੂ ਦੇ। ਤਜਿ = ਛੱਡ ਕੇ।
SikhNet (Spanish)Libera tu ser de los vicios de la avaricia, del apego, y sirve a los Pies de los Santos;
ਸਭ ਤਜਹੁ ਦੂਜੀ ਆਸੜੀ; ਰਖੁ ਆਸ ਇਕ ਨਿਰੰਕਾਰ ॥੨॥
sabh tajahu doojee aasarree; rakh aas ik nirankaar |2|
Sant Singh KhalsaAbandon all other hopes, and rest your hopes in the One Formless Lord. ||2||
Manmohan SinghAbandon thou all other hopes Let thy hope rest only in the one formless Lord.
Manmohan Singh (Punjabi)ਤੂੰ ਹੋਰ ਸਾਰੀਆਂ ਆਸ਼ਾ ਉਮੈਦਾ ਛੱਡ ਦੇ ਆਪਣੀ ਉਮੀਦ ਤੂੰ ਕੇਵਲ ਇਕ ਸਰੂਪ ਰਹਿਤ ਸੁਆਮੀ ਉਤੇ ਬੰਨ੍ਹ।
Fareedkot Teekaਸਭ ਆਸਾ ਦੂਜੀ ਤਿਆਗੋ ਅਰੁ ਇਕ ਨਿਰੰਕਾਰ ਕੀ ਆਸ ਰਖੋ॥੨॥
Prof. Sahib Singhਹੇ ਮਨ! ਪ੍ਰਭੂ ਤੋਂ ਬਿਨਾ ਕਿਸੇ ਹੋਰ ਦੀ ਕੋਝੀ ਆਸ ਛੱਡ ਦੇਹ। ਇਕ ਪਰਮਾਤਮਾ ਦੀ ਹੀ ਆਸ ਰੱਖ ॥੨॥ਪਦ ਅਰਥ ਆਸੜੀ = ਕੋਈ ਆਸ ॥੨॥
SikhNet (Spanish)abandona todo tipo de actitudes excepto la de servir al Dios Absoluto.(2)
ਇਕਿ ਭਰਮਿ ਭੂਲੇ ਸਾਕਤਾ; ਬਿਨੁ ਗੁਰ. ਅੰਧ ਅੰਧਾਰ ॥
eik bharam bhoole saakataa; bin gur. andh andhaar |
Sant Singh KhalsaSome are faithless cynics, deluded by doubt; without the Guru, there is only pitch darkness.
Manmohan SinghSome are the worshippers of mammon, who go astray in doubt and without the Guru are enveloped by pitch darkness.
Manmohan Singh (Punjabi)ਕੋਈ ਮਾਇਆ ਦੇ ਪੁਜਾਰੀ ਹਨ ਜੋ ਸੰਦੇਹ ਅੰਦਰ ਗੁਮਰਾਹ ਹੋਏ ਹੋਏ ਹਨ ਅਤੇ ਗੁਰਾਂ ਦੇ ਬਗੈਰ ਉਹ ਅਨੇਰੇ ਘੁੱਪ ਵਿੱਚ ਘਿਰੇ ਹੋਏ ਹਨ।
Fareedkot Teekaਏਕ ਸਾਕਤ ਭਰਮ ਮੇਂ ਭੂਲੇ ਹੂਏ ਬਿਨਾਂ ਗੁਰੋਂ ਸੇ (ਅੰਧਾਰ) ਅਗ੍ਯਾਨ ਕਰ ਅੰਧੇ ਹੂਏ ਹੂਏ ਹੈਂ॥
Prof. Sahib Singhਹੇ ਮਨ! ਕਈ ਐਸੇ ਬੰਦੇ (ਜਗਤ ਵਿਚ) ਹਨ ਜੋ ਪਰਮਾਤਮਾ ਨਾਲੋਂ ਟੁੱਟੇ ਰਹਿੰਦੇ ਹਨ, ਤੇ (ਮਾਇਆ ਦੀ) ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ, ਗੁਰੂ ਤੋਂ ਬਿਨਾ ਉਹ ਆਤਮਕ ਜੀਵਨ ਵਲੋਂ ਉੱਕਾ ਹੀ ਅੰਨ੍ਹੇ ਹੁੰਦੇ ਹਨ।ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ ਬੰਦੇ। ਭਰਮਿ = ਭੁਲੇਖੇ ਵਿਚ। ਭੂਲੇ = ਕੁਰਾਹੇ ਪਏ ਹੋਏ। ਸਾਕਤ = ਪ੍ਰਭੂ ਨਾਲੋਂ ਟੁੱਟੇ ਹੋਏ। ਅੰਧ ਅੰਧਾਰ = ਬਿਲਕੁਲ ਅੰਨ੍ਹੇ, ਆਤਮਕ ਜੀਵਨ ਵਲੋਂ ਨਿਰੋਲ ਅੰਨ੍ਹੇ।
SikhNet (Spanish)Algunos hay, sí, alabadores de Maya que están perdidos en la duda, y sin el Guru son envueltos en la total oscuridad,
ਧੁਰਿ ਹੋਵਨਾ ਸੁ ਹੋਇਆ; ਕੋ. ਨ ਮੇਟਣਹਾਰ ॥੩॥
dhur hovanaa su hoeaa; ko. na mettanahaar |3|
Sant Singh KhalsaWhatever is pre-ordained, comes to pass; no one can erase it. ||3||
Manmohan SinghWhat comes from God, happen that must, None can erase that writ.
Manmohan Singh (Punjabi)ਜਿਹੜਾ ਕੁੱਛ ਰੱਬ ਵਲੋਂ ਆਉਂਦਾ ਹੈ ਉਹ ਨਿਸਚਿਤ ਹੀ ਹੁੰਦਾ ਹੈ ਕੋਈ ਭੀ ਉਸ ਲਿਖਤਾਕਾਰ ਨੂੰ ਮੇਟ ਨਹੀਂ ਸਕਦਾ।
Fareedkot Teekaਜੋ ਹੋਵਨਾ ਹੈ, ਸੋ ਆਦੋਂ ਹੀ ਹੂਆ ਹੂਆ ਹੈ, ਤਿਸ ਕੋ ਕੋਈ ਮੇਟਨਹਾਰ ਨਹੀਂ ਹੈ॥੩॥
Prof. Sahib Singh(ਪਰ ਉਹਨਾਂ ਦੇ ਭੀ ਕੀਹ ਵੱਸ?) ਪ੍ਰਭੂ ਦੀ ਰਜ਼ਾ ਅਨੁਸਾਰ ਜੋ ਹੋਣਾ ਹੁੰਦਾ ਹੈ ਉਹੀ ਹੋ ਕੇ ਰਹਿੰਦਾ ਹੈ। ਉਸ ਹੋਣੀ ਨੂੰ ਕੋਈ ਭੀ ਜੀਵ ਮਿਟਾ ਨਹੀਂ ਸਕਦਾ ॥੩॥ਪਦ ਅਰਥ ਧੁਰਿ = ਪ੍ਰਭੂ ਦੀ ਰਜ਼ਾ ਅਨੁਸਾਰ। ਕੋ = ਕੋਈ ਭੀ ਜੀਵ। ਮੇਟਣਹਾਰ = ਮਿਟਾ ਸਕਣ ਜੋਗਾ ॥੩॥
SikhNet (Spanish)pero eso también viene de Dios y nadie puede borrarlo. (3)
ਅਗਮ ਰੂਪੁ ਗੋਬਿੰਦ ਕਾ; ਅਨਿਕ ਨਾਮ ਅਪਾਰ ॥
agam roop gobind kaa; anik naam apaar |
Sant Singh KhalsaThe beauty of the Lord of the Universe is profound and unfathomable; the Names of the Infinite Lord are immunerable.
Manmohan SinghUnfathomable is the beauty of the World-Lord and innumerable are the Names of the Infinite God.
Manmohan Singh (Punjabi)ਲਾ ਇਲਤਹਾ (ਬੇ-ਹਦ) ਸੁੰਦਰਤਾ ਸ਼੍ਰਿਸ਼ਟੀ ਦੇ ਸੁਆਮੀ ਦੀ ਅਤੇ ਅਣਗਿਣਤ ਹਨ ਨਾਮ ਬੇਅੰਤ ਵਾਹਿਗੁਰੂ ਦੇ।
Fareedkot Teekaਜਿਸ (ਅਪਾਰ) ਵਾਹਿਗੁਰੂ ਕੇ ਅਨੇਕ ਨਾਮ ਹੈਂ ਤਿਸ ਗੋਬਿੰਦ ਕਾ ਰੂਪ ਪਾਵਨਾ ਅਤਿ ਕਠਨ ਹੈ॥
Prof. Sahib Singhਹੇ ਮਨ! ਪਰਮਾਤਮਾ ਦੀ ਹਸਤੀ ਅਪਹੁੰਚ ਹੈ, ਬੇਅੰਤ ਪ੍ਰਭੂ ਦੇ ਅਨੇਕਾਂ ਹੀ ਨਾਮ ਹਨ (ਉਸ ਦੇ ਅਨੇਕਾਂ ਗੁਣਾਂ ਦੇ ਕਾਰਨ)।ਪਦ ਅਰਥ ਅਗਮ = ਅਪਹੁੰਚ।
SikhNet (Spanish)El Nombre del Señor es Infinito; Gobind es Insondable.
ਧਨੁ ਧੰਨੁ ਤੇ ਜਨ ਨਾਨਕਾ; ਜਿਨ ਹਰਿ ਨਾਮਾ ਉਰਿ ਧਾਰ ॥੪॥੧॥
dhan dhan te jan naanakaa; jin har naamaa ur dhaar |4|1|
Sant Singh KhalsaBlessed, blessed are those humble beings, O Nanak, who enshrine the Lord's Name in their hearts. ||4||1||
Manmohan SinghBlest, blest! are those persons, O Nanak, who enshrine God's Name in their mind.
Manmohan Singh (Punjabi)ਸੁਲੱਖਣੇ ਸਲੱਖਣੇ ਹਨ ਉਹ ਪੁਰਸ਼ ਹੇ ਨਾਨਕ ਜੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨੋਂ ਨੇ ਹਰੀ ਕੇ ਨਾਮੋਂ ਕੋ ਰਿਦੇ ਮੇਂ ਧਾਰਿਆ ਹੈ ਤੇ ਜਨ ਮਨ ਬਾਣੀ ਕਰ ਕੇ ਧੰਨ ਹੈਂ॥੪॥੧॥
Prof. Sahib Singhਹੇ ਨਾਨਕ! ਉਹ ਮਨੁੱਖ ਭਾਗਾਂ ਵਾਲੇ ਹਨ ਜਿਨ੍ਹਾਂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਇਆ ਹੋਇਆ ਹੈ ॥੪॥੧॥ਪਦ ਅਰਥ ਧਨੁ ਧੰਨੁ = ਭਾਗਾਂ ਵਾਲੇ। ਤੇ ਜਨ = ਉਹ ਬੰਦੇ। ਉਰਿ = ਹਿਰਦੇ ਵਿਚ ॥੪॥੧॥
SikhNet (Spanish)Benditos, benditos son esos humildes seres que enaltecen el Nombre del Señor en su ser interior.(4-1)