ੴ

ਸਿੱਖਬਾਣੀ · SikhBani

ਮੇਰੇ ਹਰਿ ਪ੍ਰਭ ਕੀ ਮੈ ਬਾਤ ਸੁਨਾਵੈ ਤਿਸੁ ਮਨੁ ਦੇਵਉ ਕਟਿ ਕਾਟ ॥

mere har prabh kee mai baat sunaavai tis man devau katt...
Guru Ramdas Ji ਗੁਰੂ ਰਾਮਦਾਸ ਜੀ · Raag Maalee Gauraa · Ang 985, 986 · 11 lines
Translations

ਮਾਲੀ ਗਉੜਾ ਮਹਲਾ ੪ ॥

maalee gaurraa mahalaa 4 | Ang 985

Sant Singh KhalsaMaalee Gauraa, Fourth Mehl:
Manmohan SinghMali Gaura, 4th Guru.
Manmohan Singh (Punjabi)ਮਾਲੀ ਗਉੜਾ ਚੌਥੀ ਪਾਤਿਸ਼ਾਹੀ।
SikhNet (Spanish)Mali Gaura, Mejl Guru Ram Das, Cuarto Canal Divino.

ਮੇਰੇ ਮਨ ਹਰਿ ਭਜੁ; ਸਭ ਕਿਲਬਿਖ ਕਾਟ ॥

mere man har bhaj; sabh kilabikh kaatt | Ang 986

Sant Singh KhalsaO my mind, meditate, vibrate on the Lord, and all sins will be eradicated.
Manmohan SinghO my soul, meditating on the God, be thou rid of all thine sins.
Manmohan Singh (Punjabi)ਹੇ ਮੇਰੀ ਜਿੰਦੇ! ਆਪਣੇ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਤੂੰ ਸਮੂਹ ਪਾਪਾਂ ਤੋਂ ਖ਼ਲਾਸੀ ਪਾ ਜਾ।
Fareedkot Teekaਹੇ ਮੇਰੇ ਮਨ! ਹਰੀ ਕੋ ਭਜ, ਇਸ ਤੇ ਸਭ ਪਾਪ ਕਾਟੇ ਜਾਏਂਗੇ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਿਆ ਕਰ, ਹਰਿ-ਨਾਮ ਸਾਰੇ ਪਾਪ ਦੂਰ ਕਰਨ ਵਾਲਾ ਹੈ।

ਪਦ ਅਰਥ ਮਨ = ਹੇ ਮਨ! ਭਜੁ = ਭਜਨ ਕਰ। ਕਿਲਬਿਖ = ਪਾਪ।

SikhNet (Spanish)Oh mi mente, medita y vibra en el Señor y todos tus errores serán erradicados.

ਹਰਿ ਹਰਿ ਉਰ ਧਾਰਿਓ ਗੁਰਿ ਪੂਰੈ; ਮੇਰਾ ਸੀਸੁ ਕੀਜੈ ਗੁਰ ਵਾਟ ॥੧॥ ਰਹਾਉ ॥

har har ur dhaario gur poorai; meraa sees keejai gur vaatt |1| rahaau | Ang 986

Sant Singh KhalsaThe Guru has enshried the Lord, Har, Har, within my heart; I place my head on the Guru's Path. ||1||Pause||
Manmohan SinghGod's Name, the Perfect Guru has enshrined within my mind. My head, place I ever on the Guru's path. Pause.
Manmohan Singh (Punjabi)ਵਾਹਿਗੁਰੂ ਦਾ ਨਾਮ, ਪੂਰਨ ਗੁਰਦੇਵ ਜੀ ਨੇ ਮੇਰੇ ਹਿਰਦੇ ਅੰਦਰ ਟਿਕਾ ਦਿੱਤਾ ਹੈ। ਆਪਣਾ ਸਿਰ ਮੈਂ ਸਦੀਵ ਹੀ ਗੁਰਾਂ ਦੇ ਮਾਰਗ ਉੱਤੇ ਟਿਕਾਉਂਦਾ ਹਾਂ। ਠਹਿਰਾਉ।
Fareedkot Teekaਜਿਨ ਪੂਰੇ ਗੁਰੋਂ ਨੇ ਹਰਿ ਹਰਿ ਕਾ ਨਾਮ ਰਿਦੇ ਮੇਂ ਧਾਰਿਆ ਹੈ, ਤਿਨ ਗੁਰੋਂ ਕੇ ਰਸਤੇ ਮੇਂ ਮੇਰਾ ਸਿਰ ਪਾਵਣਾ ਕਰੀਏ, ਭਾਵ ਗੁਰੋਂ ਕੇ ਚਰਨੋਂ ਹੇਠ ਮੇਰਾ ਸੀਸ ਰਹੇ॥੧॥ ਰਹਾਉ ॥
Prof. Sahib Singhਪਰ ਇਹ ਹਰਿ-ਨਾਮ ਸਦਾ ਪੂਰੇ ਗੁਰੂ ਨੇ ਹੀ (ਪ੍ਰਾਣੀ ਦੇ) ਹਿਰਦੇ ਵਿਚ ਵਸਾਇਆ ਹੈ, (ਮੇਰੇ ਚੰਗੇ ਭਾਗ ਹੋਣ, ਜੇ) ਮੇਰਾ ਸਿਰ (ਅਜਿਹੇ) ਗੁਰੂ ਦੇ ਰਸਤੇ ਵਿਚ (ਭੇਟਾ) ਕੀਤਾ ਜਾਏ ॥੧॥ ਰਹਾਉ ॥

ਪਦ ਅਰਥ ਉਰ = ਹਿਰਦਾ। ਗੁਰਿ ਪੂਰੇ = ਪੂਰੇ ਗੁਰੂ ਨੇ। ਸੀਸੁ = ਸਿਰ। ਕੀਜੈ = ਕਰਨਾ ਚਾਹੀਦਾ ਹੈ (ਭੇਟਾ)। ਵਾਟ = ਰਸਤਾ ॥੧॥ ਰਹਾਉ ॥

SikhNet (Spanish)El Guru ha enaltecido al Señor, Jar, Jar, dentro de mi corazón y así he puesto mi cabeza en el Sendero del Guru.(1-Pausa)

ਮੇਰੇ ਹਰਿ ਪ੍ਰਭ ਕੀ ਮੈ ਬਾਤ ਸੁਨਾਵੈ; ਤਿਸੁ ਮਨੁ ਦੇਵਉ ਕਟਿ ਕਾਟ ॥

mere har prabh kee mai baat sunaavai; tis man devau katt kaatt | Ang 986

Sant Singh KhalsaWhoever tells me the stories of my Lord God, I would cut my mind into slices, and dedicate it to him.
Manmohan SinghWho-so-ever recites to me the anecdote of my God-Lord; cutting and serving my heart, I surrender it to him.
Manmohan Singh (Punjabi)ਜਿਹੜਾ ਕੋਈ ਭੀ ਮੈਨੂੰ ਮੈਂਡੇ ਵਾਹਿਗੁਰੂ ਸੁਆਮੀ ਦੀ ਵਾਰਤਾ ਸੁਣਾਉਂਦਾ ਹੈ; ਆਪਣਾ ਦਿਲ ਕੱਟ ਵੱਢ ਕੇ, ਮੈਂ ਉਸ ਦੇ ਸਮਰਪਣ ਕਰਦਾ ਹਾਂ।
Fareedkot Teekaਜੋ ਮੇਰੇ ਹਰੀ ਸਾਮ੍ਰਥ ਕੀ ਮੈਨੂੰ ਬਾਤ ਸੁਨਾਵੈ ਤਿਸਕੌ ਮਨ ਕਟ ਕਟ ਕੇ ਦੇਵਾਂ। ਭਾਵ ਮਨ ਕੋ ਸੰਸਾਰ ਕੀ ਤਰਫ ਸੇ ਤੋੜ ਤੋੜ ਕੇ ਤਿਨ ਗੁਰੋਂ ਮੇਂ ਲਗਾ ਦੇਵੋਂ॥
Prof. Sahib Singhਜਿਹੜਾ ਕੋਈ ਮੈਨੂੰ ਪਿਆਰੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਗੱਲ ਸੁਣਾਵੇ, ਮੈਂ ਉਸ ਨੂੰ ਆਪਣਾ ਮਨ ਟੋਟੇ ਟੋਟੇ ਕਰ ਕੇ ਦੇ ਦਿਆਂ।

ਪਦ ਅਰਥ ਮੈ = ਮੈਨੂੰ। ਬਾਰ = ਸਿਫ਼ਤ-ਸਾਲਾਹ ਦੀ ਗੱਲ। ਤਿਸੁ = ਉਸ (ਮਨੁੱਖ) ਨੂੰ। ਦੇਵਉ = ਦੇਵਉਂ, ਮੈਂ ਦਿਆਂ। ਕਟਿ = ਕੱਟ ਕੇ।

SikhNet (Spanish)Yo cortaría en rebanadas mi mente para quien sea que recite la Palabra de mi Señor Dios, todas y cada una se las entregaría a él.

ਹਰਿ ਸਾਜਨੁ ਮੇਲਿਓ ਗੁਰਿ ਪੂਰੈ; ਗੁਰ ਬਚਨਿ ਬਿਕਾਨੋ ਹਟਿ ਹਾਟ ॥੧॥

har saajan melio gur poorai; gur bachan bikaano hatt haatt |1| Ang 986

Sant Singh KhalsaThe Perfect Guru has united me with the Lord, my Friend; I have sold myself at each and every store for the Guru's Word. ||1||
Manmohan SinghThe Perfect Guru has united me with my God, the Friend. For receiving the Guru's word, I have sold myself off at every shop.
Manmohan Singh (Punjabi)ਪੂਰਨ ਗੁਰਦੇਵ ਜੀ ਨੇ ਮੈਨੂੰ, ਮੇਰੇ ਵਾਹਿਗੁਰੂ, ਮਿੱਤ੍ਰ ਨਾਲ ਜੋੜ ਦਿੱਤਾ ਹੈ। ਗੁਰਾਂ ਦੀ ਬਾਣੀ ਖ਼ਾਤਰ ਮੈਂ ਹੱਟੀ ਹੱਟੀ ਵਿਕ ਗਿਆ ਹਾਂ।
Fareedkot Teekaਗੁਰੂ ਪੂਰੇ ਨੇ ਹਰੀ ਸਜਣ ਮੇਲਿਆ ਹੈ, ਇਸੀ ਤੇ ਮੈਂ ਸੰਸਾਰ ਕੀ ਤਰਫੋਂ ਹਟ ਕੇ ਗੁਰੋਂ ਕੇ ਵਾਕ ਸੁਨ ਕਰ ਸਤਿਸੰਗ ਰੂਪੀ ਦੁਕਾਨ ਵਿਖੇ ਬਿਕਿਆ ਹਾਂ॥੧॥
Prof. Sahib Singhਪੂਰੇ ਗੁਰੂ ਨੇ ਹੀ ਸੱਜਣ-ਪ੍ਰਭੂ ਮਿਲਾਇਆ ਹੈ। ਗੁਰੂ ਦੇ ਬਚਨ ਦੀ ਬਰਕਤ ਨਾਲ ਮੈਂ ਉਸ ਦਾ ਹੱਟੀ ਹੱਟੀ ਵਿਕਿਆ (ਗੁਲਾਮ) ਬਣ ਚੁਕਾ ਹਾਂ ॥੧॥

ਪਦ ਅਰਥ ਮੇਲਿਓ = ਮਿਲਾਇਆ। ਗੁਰਿ ਪੂਰੈ = ਪੂਰੇ ਗੁਰੂ ਨੇ। ਗੁਰ ਬਚਨਿ = ਗੁਰ ਦੇ ਬਚਨ ਦੀ ਰਾਹੀਂ। ਹਟਿ = ਹੱਟ ਤੇ। ਹਟਿ ਹਾਟ = ਹੱਟੀ ਹੱਟੀ ਤੇ ॥੧॥

SikhNet (Spanish)El Guru Perfecto me ha unido al Señor, mi Amigo, he vendido mi ser en cada tienda de la Palabra del Guru.(1)

ਮਕਰ ਪ੍ਰਾਗਿ ਦਾਨੁ ਬਹੁ ਕੀਆ; ਸਰੀਰੁ ਦੀਓ ਅਧ ਕਾਟਿ ॥

makar praag daan bahu keea; sareer deeo adh kaatt | Ang 986

Sant Singh KhalsaOne may give donations in charity at Prayaag, and cut the body in two at Benares,
Manmohan SinghThough man may distribute many alms at Allahabad in the Makar Zodiac and get his body cut into two at Banaras,
Manmohan Singh (Punjabi)ਪਾਵੇਂ ਇਨਸਾਨ ਮਕਰ ਰਾਸੀ ਅੰਦਰ ਆਲਾਹਬਾਦ ਤੇ ਘਣੇਰਾ ਦਾਨ ਪੁੰਨ ਕਰੇ ਅਤੇ ਬਨਾਰਸ ਵਿਖੇ ਆਪਣੀ ਦੇਹ ਦੇ ਦੋ ਟੋਟੇ ਕਰਵਾ ਲਵੇ,
Fareedkot Teekaਮਕਰ ਰਾਸ ਮੇਂ ਸੂਰਜ ਕੇ ਪ੍ਰਾਪਤਿ ਹੋਇਆਂ ਅਰਥਾਤ ਮਾਘ ਕਾ ਸਾਰਾ ਮਹੀਨਾ ਪ੍ਰਾਗ ਮੇਂ ਬਹੁਤ ਪ੍ਰਕਾਰ ਕਾ ਦਾਨੁ ਕੀਆ ਔ ਸਰੀਰ ਭੀ ਕਾਟ ਦੀਆ, ਭਾਵ ਕਾਂਸੀ ਕਰਵਤੁ ਲੈ ਲੀਆ॥
Prof. Sahib Singhਕਿਸੇ ਨੇ ਤਾਂ ਮਾਘ ਦੀ ਸੰਗ੍ਰਾਂਦ ਤੇ ਪ੍ਰਯਾਗ-ਤੀਰਥ ਉਤੇ (ਜਾ ਕੇ) ਬਹੁਤ ਦਾਨ ਕੀਤਾ, ਕਿਸੇ ਨੇ ਕਾਸ਼ੀ ਜਾ ਕੇ ਕਰਵੱਤ੍ਰ ਨਾਲ ਆਪਣਾ ਸਰੀਰ ਦੁ-ਫਾੜ ਕਰਾ ਦਿੱਤਾ (ਪਰ ਇਹ ਸਭ ਕੁਝ ਵਿਅਰਥ ਹੀ ਗਿਆ, ਕਿਉਂਕਿ)

ਪਦ ਅਰਥ ਮਕਰ = ਮਕਰ ਰਾਸਿ ਵੇਲੇ, ਜਦੋਂ ਸੂਰਜ ਮਕਰ ਰਾਸਿ ਵਿਚ ਦਾਖ਼ਲ ਹੁੰਦਾ ਹੈ, ਮਾਘ ਦੀ ਸੰਗ੍ਰਾਂਦ ਨੂੰ। ਪ੍ਰਾਗਿ = ਪ੍ਰਯਾਗ ਤੀਰਥ ਤੇ। ਕਾਟਿ = ਕੱਟ ਕੇ (ਕਰਵੱਤ੍ਰ ਨਾਲ ਕਾਂਸ਼ੀ ਜਾ ਕੇ)।

SikhNet (Spanish)Podrán dar donaciones en el Preyang, o cortar su cuerpo en dos en Benares,

ਬਿਨੁ ਹਰਿ ਨਾਮ ਕੋ ਮੁਕਤਿ. ਨ ਪਾਵੈ; ਬਹੁ ਕੰਚਨੁ ਦੀਜੈ ਕਟਿ ਕਾਟ ॥੨॥

bin har naam ko mukat. na paavai; bahu kanchan deejai katt kaatt |2| Ang 986

Sant Singh Khalsabut without the Lord's Name, no one attains liberation, even though one may give away huge amounts of gold. ||2||
Manmohan Singhand though he may give much Gold in several bars, but without the Lord's Name, he can obtain not any salvation.
Manmohan Singh (Punjabi)ਅਤੇ ਭਾਵੇਂ ਉਹ ਘਣਾ ਹੀ ਸੋਨਾ ਕਈਆਂ ਸਲਾਖ਼ਾਂ ਦੀ ਸੰਕਲ ਵਿੱਚ ਦੇਵੇ; ਪ੍ਰੰਤੂ ਪ੍ਰਭੂ ਦੇ ਨਾਮ ਤੋਂ ਬਗ਼ੈਰ, ਉਸ ਨੂੰ ਕੋਈ ਮੋਖ਼ਸ਼ ਪ੍ਰਾਪਤ ਨਹੀਂ ਹੋ ਸਕਦੀ।
Fareedkot Teekaਬਿਨਾ ਭਗਵਤ ਨਾਮ ਤੇ ਕੋਈ ਭੀ ਮੁਕਤੀ ਨਾ ਪਾਵੇਗਾ, ਚਾਹੋ ਪੌਰਸ ਕੋ ਕਾਟ ਕਾਟ ਕੈ ਬਹੁਤ ਸਵਰਨ ਭੀ ਦੇਵੇ। ਪੌਰਸ ਏਕ ਸ੍ਵਰਨ ਕੀ ਮੂਰਤੀ ਕਾ ਨਾਮ ਹੈ, ਜੋ ਜੋਗੀ ਜਨ ਮੰਤ੍ਰੋਂ ਕੀ ਸ਼ਕਤੀ ਕਰ ਮਨੁਖ ਕੋ ਤੇਲ ਕੇ ਕੜਾਹੇ ਮੇਂ ਗੇਰ ਕਰ ਸਵਰਨ ਰੂਪ ਕਰ ਲੇਤੇ ਹੈਂ। ਔਰ ਸਿਰਥੋਂ ਬਿਨਾ ਹੋਰ ਸਾਰੇ ਹੀ ਅੰਗ ਕਾਟ ਲਈਏ ਫਿਰ ਉਸੀ ਤਰਾਂ ਅੰਗ ਸੰਪੂਰਨ ਹੋ ਜਾਤੇ ਹੈਂ॥੨॥
Prof. Sahib Singhਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾ ਕੋਈ ਭੀ ਮਨੁੱਖ ਮੁਕਤੀ (ਵਿਕਾਰਾਂ ਤੋਂ ਖ਼ਲਾਸੀ) ਹਾਸਲ ਨਹੀਂ ਕਰ ਸਕਦਾ, ਭਾਵੇਂ ਤੀਰਥਾਂ ਤੇ ਜਾ ਕੇ ਬਹੁਤ ਸਾਰਾ ਸੋਨਾ ਭੀ ਥੋੜਾ ਥੋੜਾ ਕਰ ਕੇ ਅਨੇਕਾਂ ਨੂੰ ਦਾਨ ਦਿੱਤਾ ਜਾਏ ॥੨॥

ਪਦ ਅਰਥ ਕੋ = ਕੋਈ ਭੀ ਮਨੁੱਖ। ਕੰਚਨੁ = ਸੋਨਾ। ਦੀਜੈ = ਜੇ ਦਿੱਤਾ ਜਾਏ ॥੨॥

SikhNet (Spanish)pero sin el Nombre del Señor, nadie obtiene la Liberación, aún donando toneladas de oro. (2)

ਹਰਿ ਕੀਰਤਿ ਗੁਰਮਤਿ ਜਸੁ ਗਾਇਓ; ਮਨਿ ਉਘਰੇ ਕਪਟ ਕਪਾਟ ॥

har keerat guramat jas gaaeo; man ughare kapatt kapaatt | Ang 986

Sant Singh KhalsaWhen one follows the Guru's Teachings, and sings the Kirtan of the Lord's Praises, the doors of the mind, held shut by deception, are thrown open again.
Manmohan SinghWhen under Guru's instruction, man chants the Lord's glory and praise, his mind's doors, locked by deception, are flung open.
Manmohan Singh (Punjabi)ਜਦ ਗੁਰਾਂ ਦੇ ਉਪਦੇਸ਼ ਤਾਬੇ, ਇਨਸਾਨ ਪ੍ਰਭੂ ਦੀ ਮਹਿਮਾ ਅਤੇ ਉਸਤਤੀ ਗਾਇਨ ਕਰਦਾ ਹੈ, ਤਦ ਛਲ ਤੇ ਫ਼ਰੇਬ ਦੇ ਬੰਦ ਕੀਤੇ ਹੋਏ, ਉਸ ਦੇ ਰਿਦੇ ਦੇ ਦਰਵਾਜ਼ੇ ਖੁਲ੍ਹ ਜਾਂਦੇ ਹਨ।
Fareedkot Teekaਗੁਰੋਂ ਕੀ ਮਤਿ ਕਰਿ ਕੇ ਜਬ ਹਰੀ ਕੀ ਕੀਰਤੀ ਕੋ ਗਾਇਆ ਤਬ ਮਨ ਕੇ ਕਪਟ ਰੂਪ ਕਪਾਟ ਖੁਲ ਗਏ, ਭਾਵ ਮਨ ਸਰਲ ਹੂਆ ਅਰ ਜਸੁ ਪ੍ਰਾਪਤਿ ਹੂਆ॥
Prof. Sahib Singhਜਿਸ ਮਨੁੱਖ ਨੇ ਗੁਰੂ ਦੀ ਮੱਤ ਉਤੇ ਤੁਰ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ, ਪ੍ਰਭੂ ਦਾ ਜਸ ਗਾਵਿਆ, ਉਸ ਦੇ ਮਨ ਵਿਚਲੇ ਕਿਵਾੜ ਖੁੱਲ੍ਹ ਗਏ (ਮਨ ਵਿਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ)।

ਪਦ ਅਰਥ ਕੀਰਤਿ = ਸਿਫ਼ਤ-ਸਾਲਾਹ। ਗੁਰਮਤਿ = ਗੁਰੂ ਦੀ ਮੱਤ ਲੈ ਕੇ। ਜਸੁ = ਸਿਫ਼ਤ-ਸਾਲਾਹ। ਮਨਿ = ਮਨ ਵਿਚ। ਕਪਟ ਕਪਾਟ = ਕਿਵਾੜ।

SikhNet (Spanish)Cuando uno sigue las Enseñanzas del Guru y entona el Kirtan de las Alabanzas del Señor, las puertas de la mente bloqueadas por el engaño se abren de par en par.

ਤ੍ਰਿਕੁਟੀ ਫੋਰਿ. ਭਰਮੁ ਭਉ ਭਾਗਾ; ਲਜ ਭਾਨੀ ਮਟੁਕੀ ਮਾਟ ॥੩॥

trikuttee for. bharam bhau bhaagaa; laj bhaanee mattukee maatt |3| Ang 986

Sant Singh KhalsaThe three qualities are shattered, doubt and fear run away, and the clay pot of public opinion is broken. ||3||
Manmohan SinghWhen the three qualities are shattered, doubt and dread flee away and the ere then vessel of public opinion bursts.
Manmohan Singh (Punjabi)ਜਦ ਤਿੰਨੇ ਗੁਣ ਨਾਸ ਹੋ ਜਾਂਦੇ ਹਨ, ਤਾਂ ਸੰਦੇਹ ਤੇ ਡਰ, ਦੌੜ ਜਾਂਦੇ ਹਨ ਲੋਕ-ਲੱਜਿਆ ਦਾ ਮਿੱਟੀ ਦਾ ਭਾਂਡਾ ਫੁਟ ਜਾਂਦਾ ਹੈ।
Fareedkot Teekaਤ੍ਰਿਕੁਟੀ ਕਾ ਭਰਮ ਜਬ ਫੋੜਿਆ ਤੌ ਜਮ ਕਾ ਭਉ ਭਾਗ ਗਿਆ। ਔ ਲੋਕਕ (ਲਜ) ਸਰਮ ਰੂਪੁ ਜੋ ਮਟਕੀ ਥੀ ਸੋ (ਮਾਟ) ਝਟਤ ਹੀ ਅਰਥਾਤ ਸੀਘ੍ਰ ਹੀ (ਭਾਨੀ) ਫੁਟ ਗਈ॥੩॥
Prof. Sahib Singhਸਿਫ਼ਤ-ਸਾਲਾਹ ਦੀ ਬਰਕਤਿ ਨਾਲ ਮਨ ਦੀ ਖਿੱਝ ਦੂਰ ਕੀਤਿਆਂ ਜਿਸ ਮਨੁੱਖ ਦੇ ਅੰਦਰੋਂ ਹਰੇਕ ਕਿਸਮ ਦਾ ਵਹਿਮ ਤੇ ਡਰ ਦੂਰ ਹੋ ਗਿਆ, ਉਸ ਦੀ ਲੋਕ-ਲਾਜ ਦੀ ਮਟੁਕੀ ਭੀ ਟੁੱਟ ਗਈ (ਜਿਹੜੀ ਉਹ ਸਦਾ ਆਪਣੇ ਸਿਰ ਉੱਤੇ ਚੁੱਕੀ ਫਿਰਦਾ ਸੀ) ॥੩॥

ਪਦ ਅਰਥ ਤ੍ਰਿਕੁਟੀ = {ਤ੍ਰਿ = ਤਿੰਨ। ਕੁਟੀ = ਵਿੰਗੀ ਲਕੀਰ} ਮੱਥੇ ਉਤੇ ਪਈਆਂ ਤਿੰਨ ਵਿੰਗੀਆਂ ਲਕੀਰਾਂ, ਤ੍ਰਿਊੜੀ, ਮਨ ਦੀ ਖਿੱਝ। ਫੋਰਿ = ਤੋੜ ਕੇ, ਦੂਰ ਕਰ ਕੇ। ਭਰਮੁ = ਭਟਕਣਾ। ਭਉ = ਡਰ {ਇਕ-ਵਚਨ}। ਲਜ = ਲੋਕ-ਰਾਜ (ਦੀ)। ਮਟੁਕੀ = ਨਿੱਕਾ ਜਿਹਾ ਮੱਟ ॥੩॥

SikhNet (Spanish)Los miedos y las dudas instalados por las tres Gunas fueron destruidos y el cántaro de barro de los valores del mundo, se rompió. (3)

ਕਲਜੁਗਿ. ਗੁਰੁ ਪੂਰਾ ਤਿਨ ਪਾਇਆ; ਜਿਨ ਧੁਰਿ ਮਸਤਕਿ ਲਿਖੇ ਲਿਲਾਟ ॥

kalajug. gur pooraa tin paaeaa; jin dhur masatak likhe lilaatt | Ang 986

Sant Singh KhalsaThey alone find the Perfect Guru in this Dark Age of Kali Yuga, upon whose foreheads such pre-ordained destiny is inscribed.
Manmohan SinghThey alone attain unto the Perfect Guru in the Darkage, on whose brow and forehead there is such a preordained writ.
Manmohan Singh (Punjabi)ਇਸ ਕਾਲੇ ਸਮੇ ਅੰਦਰ, ਕੇਵਲ ਇੱਕ ਉਹ ਹੀ ਪੂਰਨ ਗੁਰਾਂ ਨੂੰ ਪ੍ਰਾਪਤ ਹੁੰਦੇ ਹਨ, ਜਿਨ੍ਹਾਂ ਦੀ ਪ੍ਰੇਸ਼ਾਨੀ ਤੇ ਮੱਥੇ ਉਤੇ ਮੁੱਢ ਤੋਂ ਲਿਖੀ ਐਹੋ ਜੇਹੀ ਲਿਖਤਾਕਾਰ ਹੈ।
Fareedkot Teekaਜਿਨ ਕੇ ਮਸਤਕ ਮੇਂ ਧੁਰੋਂ ਹੀ ਲੇਖ ਲਿਖੇ ਗਏ ਹੈਂ, ਇਸ ਕਲਜੁਗ ਮੇਂ ਗੁਰੂ ਪੂਰਾ ਤਿਨੋਂ ਨੇ ਪਾਇਆ ਹੈ॥
Prof. Sahib Singhਇਸ ਜਗਤ ਵਿਚ ਪੂਰਾ ਗੁਰੂ ਉਹਨਾਂ ਪ੍ਰਾਣੀਆਂ ਨੇ ਹੀ ਲੱਭਾ ਹੈ, ਜਿਨ੍ਹਾਂ ਦੇ ਮੱਥੇ ਉਤੇ ਧੁਰੋਂ ਹੀ ਅਜਿਹੇ ਲੇਖ ਲਿਖੇ ਹੁੰਦੇ ਹਨ।

ਪਦ ਅਰਥ ਕਲਜੁਗਿ = ਕਲਜੁਗ ਵਿਚ, ਕਲੇਸ਼ਾਂ-ਭਰੇ ਜਗਤ ਵਿਚ। ਤਿਨ੍ਹ੍ਹ = {ਬਹੁ-ਵਚਨ} ਉਹਨਾਂ ਨੇ। ਜਿਨ੍ਹ੍ਹ ਮਸਤਕਿ = ਜਿਨ੍ਹਾਂ ਦੇ ਮੱਥੇ ਉਤੇ। ਲਿਲਾਟ = ਮੱਥਾ। ਧੁਰਿ = ਧੁਰੋਂ, ਪ੍ਰਭੂ ਦੇ ਹੁਕਮ ਅਨੁਸਾਰ।

SikhNet (Spanish)Sí, sólo obtienen al Guru Perfecto en la Era de Kali, aquéllos cuyo Destino está inscrito así por Dios.

ਜਨ ਨਾਨਕ. ਰਸੁ ਅੰਮ੍ਰਿਤੁ ਪੀਆ; ਸਭ ਲਾਥੀ ਭੂਖ ਤਿਖਾਟ ॥੪॥੬॥ ਛਕਾ ੧ ॥

jan naanak. ras amrit peea; sabh laathee bhookh tikhaatt |4|6| chhakaa 1 | Ang 986

Sant Singh KhalsaServant Nanak drinks in the Ambrosial Nectar; all his hunger and thirst are quenched. ||4||6|| Set of Six Hymns 1||
Manmohan SinghServant Nanak has quaffed the immortalising Nectar and all his hunger and thirst are quenched.
Manmohan Singh (Punjabi)ਚਾਕਰ ਨਾਨਕ ਨੇ ਸੁਰਜੀਤ ਕਰਨ ਵਾਲਾ ਆਬਿਹਿਯਾਤ ਪਾਨ ਕੀਤਾ ਹੈ ਅਤੇ ਉਸ ਦੀ ਸਾਰੀ ਭੁੱਖ ਤੇ ਤ੍ਰੇਹ ਬੁੱਝ ਗਈ ਹੈ।
Fareedkot Teekaਜਿਨ ਜਨੋਂ ਨੇ ਨਾਮ ਅੰਮ੍ਰਿਤ ਰਸੁ ਪੀਆ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨ ਕੀ ਭੂਖ ਇਸ ਲੋਕ ਕੀ ਔ ਤ੍ਰਿਸਨਾ ਪ੍ਰਲੋਕ ਕੀ ਲਹਿ ਗਈ ਹੈ॥੪॥੬॥
Prof. Sahib Singhਹੇ ਦਾਸ ਨਾਨਕ! (ਅਜਿਹੇ ਬੰਦਿਆਂ ਨੇ ਜਦੋਂ ਗੁਰੂ ਦੀ ਕਿਰਪਾ ਨਾਲ) ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਤਾ, ਉਹਨਾਂ ਦੀ ਮਾਇਆ ਵਾਲੀ ਸਾਰੀ ਭੁੱਖ ਤ੍ਰੇਹ ਲਹਿ ਗਈ ॥੪॥੬॥ਛਕਾ ੧ ॥

ਪਦ ਅਰਥ ਰਸੁ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਸਭ = ਸਾਰੀ। ਤਿਖਾਟ = ਤਿਖ, ਤ੍ਰੇਹ।੪। ਛਕਾ = ਛੱਕਾ, ਛੇ ਸ਼ਬਦਾਂ ਦਾ ਜੋੜ ॥੪॥੬॥ਛਕਾ ੧ ॥

SikhNet (Spanish)Nanak ha probado el Sabor del Néctar de Dios y así se liberó de toda hambre y sed.(4-6) Grupo de siete Himnos (1)
Answers quote the Granth verbatim with Ang citations. AI commentary is not Gurbani and not a religious ruling.