ੴ

ਸਿੱਖਬਾਣੀ · SikhBani

ਜਾ ਕੈ ਸਿਮਰਨਿ ਮਿਟਹਿ ਧੰਧ ॥

jaa kai simaran mitteh dhandh
Guru Arjan Dev Ji ਗੁਰੂ ਅਰਜਨ ਦੇਵ ਜੀ · Raag Maalee Gauraa · Ang 986 · 19 lines
Translations

ਮਾਲੀ ਗਉੜਾ ਮਹਲਾ ੫ ॥

maalee gaurraa mahalaa 5 |

Sant Singh KhalsaMaalee Gauraa, Fifth Mehl:
Manmohan SinghMali Gaura, 5th Guru.
Manmohan Singh (Punjabi)ਮਾਲੀ ਗਉੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Mali Gaura, Mejl Guru Aryan, Quinto Canal Divino.

ਰਾਮ ਨਾਮ ਕਉ; ਨਮਸਕਾਰ ॥

raam naam kau; namasakaar |

Sant Singh KhalsaI humbly bow to the Name of the Lord.
Manmohan SinghUnto the Lord's Name, I make an obeisance,
Manmohan Singh (Punjabi)ਪ੍ਰਭੂ ਦੇ ਨਾਮ ਨੂੰ ਮੈਂ ਪ੍ਰਣਾਮ ਕਰਦਾ ਹੈ,
Fareedkot Teekaਰਾਮ ਨਾਮ ਕਉ ਹਮ ਨਮਸਕਾਰ ਕਰਤੇ ਹੈਂ॥
Prof. Sahib Singhਜਿਸ ਪਰਮਾਤਮਾ ਦਾ ਨਾਮ ਜਪਦਿਆਂ (ਸੰਸਾਰ-ਸਮੁੰਦਰ ਤੋਂ) ਪਾਰ ਉਤਾਰਾ ਹੋ ਜਾਂਦਾ ਹੈ,

ਪਦ ਅਰਥ ਕਉ = ਨੂੰ। ਨਮਸਕਾਰ = ਸਿਰ ਨਿਵਾਓ, ਸਤਕਾਰ ਨਾਲ ਹਿਰਦੇ ਵਿਚ ਵਸਾਓ।

SikhNet (Spanish)En Humildad me postro ante el Nombre del Señor;

ਜਾਸੁ ਜਪਤ; ਹੋਵਤ ਉਧਾਰ ॥੧॥ ਰਹਾਉ ॥

jaas japat; hovat udhaar |1| rahaau |

Sant Singh KhalsaChanting it, one is saved. ||1||Pause||
Manmohan Singhremembering whom one is emancipated. Pause.
Manmohan Singh (Punjabi)ਜਿਸ ਦਾ ਆਰਾਧਨ ਕਰਨ ਦੁਆਰਾ ਇਨਸਾਨ ਮੁਕਤ ਹੋ ਜਾਂਦਾ ਹੈ ਠਹਿਰਾਉ।
Fareedkot Teekaਜਿਸ ਕੇ ਜਪਨੇ ਕਰ ਕੇ ਕਲਿਆਨ ਹੋਤਾ ਹੈ॥੧॥ ਰਹਾਉ ॥
Prof. Sahib Singhਉਸ ਦੇ ਨਾਮ ਨੂੰ ਆਦਰ-ਸਤਕਾਰ ਨਾਲ ਆਪਣੇ ਹਿਰਦੇ ਵਿਚ ਵਸਾਈ ਰੱਖ ॥੧॥ ਰਹਾਉ ॥

ਪਦ ਅਰਥ ਜਾਸੁ ਜਪਤ = ਜਿਸ ਦਾ ਜਾਪ ਕੀਤਿਆਂ। ਉਧਾਰ = (ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ॥੧॥ ਰਹਾਉ ॥

SikhNet (Spanish)Cantándolo uno es salvado. (1-Pausa)

ਜਾ ਕੈ ਸਿਮਰਨਿ; ਮਿਟਹਿ ਧੰਧ ॥

jaa kai simaran; mitteh dhandh |

Sant Singh KhalsaMeditating on Him in remembrance, conflicts are ended.
Manmohan SinghBy whose meditation, strifes are ended.
Manmohan Singh (Punjabi)ਜਿਸ ਦੀ ਇਬਾਦਤ ਦੁਆਰਾ ਬਖੇੜੇ ਮੁਕ ਜਾਂਦੇ ਹਨ।
Fareedkot Teekaਜਿਸ ਕੋ ਸਿਮਰਨੇ ਕਰਿ ਧੰਧੇ ਮਿਟ ਜਾਤੇ ਹੈਂ॥
Prof. Sahib Singhਜਿਸ ਦੇ ਸਿਮਰਨ ਨਾਲ ਮਾਇਆ ਦੇ ਜੰਜਾਲ ਮਿਟ ਜਾਂਦੇ ਹਨ (ਮਨ ਉਤੇ ਪ੍ਰਭਾਵ ਨਹੀਂ ਪਾ ਸਕਦੇ),

ਪਦ ਅਰਥ ਜਾ ਕੈ ਸਿਮਰਨਿ = ਜਿਸ (ਪ੍ਰਭੂ) ਦੇ ਸਿਮਰਨ ਦੀ ਰਾਹੀਂ। ਮਿਟਹਿ = ਮਿਟ ਜਾਂਦੇ ਹਨ {ਬਹੁ-ਵਚਨ}। ਧੰਧ = ਧੰਧੇ, ਜੰਜਾਲ।

SikhNet (Spanish)Meditando en Él, la contienda termina

ਜਾ ਕੈ ਸਿਮਰਨਿ; ਛੂਟਹਿ ਬੰਧ ॥

jaa kai simaran; chhootteh bandh |

Sant Singh KhalsaMeditating on Him, one's bonds are untied.
Manmohan SinghBy whose meditation bonds are loosened.
Manmohan Singh (Punjabi)ਜਿਸ ਦੀ ਇਬਾਦਤ ਦੁਆਰਾ ਜੂੜ ਕੱਟੇ ਜਾਂਦੇ ਹਨ।
Fareedkot Teekaਜਿਸ ਕੇ ਸਿਮਰਨੇ ਸੇ ਬੰਧਨ ਛੂਟਤੇ ਹੈਂ॥
Prof. Sahib Singhਜਿਸ ਦੇ ਸਿਮਰਨ ਨਾਲ ਮੋਹ ਦੀਆਂ ਫਾਹੀਆਂ ਟੁੱਟ ਜਾਂਦੀਆਂ ਹਨ,

ਪਦ ਅਰਥ ਬੰਧ = ਬੰਧਨ, ਫਾਹੀਆਂ।

SikhNet (Spanish)y las amarras son desatadas;

ਜਾ ਕੈ ਸਿਮਰਨਿ; ਮੂਰਖ ਚਤੁਰ ॥

jaa kai simaran; moorakh chatur |

Sant Singh KhalsaMeditating on Him, the fool becomes wise.
Manmohan SinghBy whose meditation the fool becomes wise.
Manmohan Singh (Punjabi)ਜਿਸ ਦੀ ਇਬਾਦਤ ਦੁਆਰਾ ਮੂੜ ਸਿਆਣਾ ਹੋ ਜਾਂਦਾ ਹੈ।
Fareedkot Teekaਜਿਸ ਕੇ ਸਿਮਰਨ ਕਰ ਕੇ ਮੂਰਖ ਚਤੁਰ ਹੋਤਾ ਹੈ॥
Prof. Sahib Singhਜਿਸ ਦੇ ਸਿਮਰਨ ਨਾਲ ਮੂਰਖ ਬੰਦੇ ਭੀ ਸਿਆਣੇ ਹੋ ਜਾਂਦੇ ਹਨ,
SikhNet (Spanish)sí, contemplando al Señor aun el tonto se vuelve Sabio

ਜਾ ਕੈ ਸਿਮਰਨਿ; ਕੁਲਹ ਉਧਰ ॥੧॥

jaa kai simaran; kulah udhar |1|

Sant Singh KhalsaMeditating on Him, one's ancestors are saved. ||1||
Manmohan SinghBy whose meditation one's lineage is saved.
Manmohan Singh (Punjabi)ਜਿਸ ਦੀ ਇਬਾਦਤ ਦੁਆਰਾ ਇਨਸਾਨ ਦੀ ਵੰਸ਼ ਹਰ ਜਾਂਦੀ ਹੈ।
Fareedkot Teekaਜਿਸ ਕੋ ਸਿਮਰਨੇ ਸੇ ਕੁਲ ਕਾ ਉਧਾਰ ਹੋਤਾ ਹੈ॥੧॥
Prof. Sahib Singhਜਿਸ ਦੇ ਸਿਮਰਨ ਨਾਲ ਸਾਰੀ ਕੁਲ ਦਾ ਹੀ ਪਾਰ-ਉਤਾਰਾ ਹੋ ਜਾਂਦਾ ਹੈ (ਉਸ ਨੂੰ ਸਦਾ ਨਮਸਕਾਰ ਕਰਦਾ ਰਹੁ) ॥੧॥

ਪਦ ਅਰਥ ਕੁਲਹ ਉਧਰ = ਸਾਰੀ ਕੁਲ ਦਾ ਪਾਰ ਉਤਾਰਾ ॥੧॥

SikhNet (Spanish)y el linaje es salvado.(1)

ਜਾ ਕੈ ਸਿਮਰਨਿ; ਭਉ ਦੁਖ ਹਰੈ ॥

jaa kai simaran; bhau dukh harai |

Sant Singh KhalsaMeditating on Him, fear and pain are taken away.
Manmohan SinghBy whose meditation dread and distress depart.
Manmohan Singh (Punjabi)ਜਿਸ ਦੀ ਇਬਾਦਤ ਦੁਆਰਾ ਡਰ ਅਤੇ ਦੁਖੜਾ ਦੂਰ ਹੋ ਜਾਂਦਾ ਹੈ।
Fareedkot Teekaਜਿਸ ਕੇ ਸਿਮਰਨੇ ਕਰ ਜਨਮ ਮਰਨ ਕਾ ਦੁਖ ਅਰੁ ਭੈ ਹਰਿਆ ਜਾਤਾ ਹੈ॥
Prof. Sahib Singhਜਿਸ ਦੇ ਸਿਮਰਨ ਦੀ ਬਰਕਤਿ ਨਾਲ ਮਨੁੱਖ ਹਰੇਕ ਡਰ ਅਤੇ ਸਾਰੇ ਦੁੱਖ ਦੂਰ ਕਰ ਲੈਂਦਾ ਹੈ,

ਪਦ ਅਰਥ ਹਰੈ = (ਮਨੁੱਖ) ਦੂਰ ਕਰ ਲੈਂਦਾ ਹੈ।

SikhNet (Spanish)Uno es liberado de los miedos y de las aflicciones.

ਜਾ ਕੈ ਸਿਮਰਨਿ; ਅਪਦਾ ਟਰੈ ॥

jaa kai simaran; apadaa ttarai |

Sant Singh KhalsaMeditating on Him, misfortune is avoided.
Manmohan SinghBy whose meditation calamity is warded off.
Manmohan Singh (Punjabi)ਜਿਸ ਦੀ ਇਬਾਦਤ ਦੁਆਰਾ ਮੁਸੀਬਤ ਟਲ ਜਾਂਦੀ ਹੈ।
Fareedkot Teekaਜਿਸ ਕੇ ਸਿਮਰਨੇ ਕਰ ਬਿਪਤਾ ਟਲ ਜਾਤੀ ਹੈ॥
Prof. Sahib Singhਜਿਸ ਦੇ ਸਿਮਰਨ ਨਾਲ (ਹਰੇਕ) ਬਿਪਤਾ (ਮਨੁੱਖ ਦੇ ਸਿਰ ਤੋਂ) ਟਲ ਜਾਂਦੀ ਹੈ,

ਪਦ ਅਰਥ ਅਪਦਾ = ਬਿਪਤਾ। ਟਰੈ = ਟਲ ਜਾਂਦੀ ਹੈ।

SikhNet (Spanish)La desgracia no cae sobre la cabeza más.

ਜਾ ਕੈ ਸਿਮਰਨਿ; ਮੁਚਤ ਪਾਪ ॥

jaa kai simaran; muchat paap |

Sant Singh KhalsaMeditating on Him, sins are erased.
Manmohan SinghBy whose meditation the sins are effaced.
Manmohan Singh (Punjabi)ਜਿਸ ਦੀ ਇਬਾਦਤ ਦੁਆਰਾ ਕਸਮਲ ਕੱਟੇ ਜਾਂਦੇ ਹਨ।
Fareedkot Teekaਜਿਸ ਕੇ ਸਿਮਰਨੇ ਸੇ ਪਾਪ ਦੂਰ ਹੋਤੇ ਹੈਂ॥
Prof. Sahib Singhਜਿਸ ਦੇ ਸਿਮਰਨ ਨਾਲ ਸਾਰੇ ਪਾਪਾਂ ਤੋਂ ਖ਼ਲਾਸੀ ਹੋ ਜਾਂਦੀ ਹੈ,

ਪਦ ਅਰਥ ਮੁਚਤ = ਮੁੱਕ ਜਾਂਦੇ ਹਨ।

SikhNet (Spanish)Es liberado de todos sus errores y el dolor no lo toca de nuevo.

ਜਾ ਕੈ ਸਿਮਰਨਿ; ਨਹੀ ਸੰਤਾਪ ॥੨॥

jaa kai simaran; nahee santaap |2|

Sant Singh KhalsaMeditating on Him, agony is ended. ||2||
Manmohan SinghBy whose meditation pain touches not.
Manmohan Singh (Punjabi)ਜਿਸ ਦੀ ਇਬਾਦਤ ਦੁਆਰਾ ਪੀੜ ਵਾਪਰਦੀ ਹੀ ਨਹੀਂ।
Fareedkot Teekaਜਿਸ ਕੇ ਸਿਮਰਨੇ ਸੇ ਭਲੀ ਪ੍ਰਕਾਰ ਤਪਣਾ ਨਹੀਂ ਹੋਤਾ॥੨॥
Prof. Sahib Singhਜਿਸ ਦੇ ਸਿਮਰਨ ਨਾਲ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦੇ (ਉਸ ਨੂੰ ਸਦਾ ਸਿਰ ਨਿਵਾਂਦਾ ਰਹੁ) ॥੨॥

ਪਦ ਅਰਥ ਸੰਤਾਪ = ਕਲੇਸ਼ ॥੨॥

SikhNet (Spanish)los pecados son perdonados(2)

ਜਾ ਕੈ ਸਿਮਰਨਿ; ਰਿਦ ਬਿਗਾਸ ॥

jaa kai simaran; rid bigaas |

Sant Singh KhalsaMeditating on Him, the heart blossoms forth.
Manmohan SinghBy whose meditation heart blooms forth.
Manmohan Singh (Punjabi)ਜਿਸ ਦੀ ਇਬਾਦਤ ਦੁਆਰਾ ਦਿਲ ਖਿੜ ਜਾਂਦਾ ਹੈ।
Fareedkot Teekaਜਿਸ ਕੇ ਸਿਮਰਨ ਕਰ ਰਿਦੇ ਮੇਂ ਬਿਗਾਸ, ਭਾਵ ਗ੍ਯਾਨ ਹੋਤਾ ਹੈ॥
Prof. Sahib Singhਜਿਸ ਦਾ ਸਿਮਰਨ ਕਰਨ ਨਾਲ ਹਿਰਦਾ ਖਿੜਿਆ ਰਹਿੰਦਾ ਹੈ,

ਪਦ ਅਰਥ ਰਿਦ ਬਿਗਾਸ = ਹਿਰਦੇ ਦਾ ਖਿੜਾਉ।

SikhNet (Spanish)Meditando así, el corazón florece,

ਜਾ ਕੈ ਸਿਮਰਨਿ; ਕਵਲਾ ਦਾਸਿ ॥

jaa kai simaran; kavalaa daas |

Sant Singh KhalsaMeditating on Him, Maya becomes one's slave.
Manmohan SinghBy whose meditation mammon one's slave.
Manmohan Singh (Punjabi)ਜਿਸ ਦੀ ਇਬਾਦਤ ਦੁਆਰਾ ਮਾਇਆ ਬੰਦੇ ਦੀ ਗੋਲੀ ਹੋ ਜਾਂਦੀ ਹੈ।
Fareedkot Teekaਪੁਨਾ ਜਿਸ ਕੋ ਸਿਰਮਨੇ ਸੇ ਲਛਮੀ ਦਾਸੀ ਹੋ ਜਾਤੀ ਹੈ॥
Prof. Sahib Singhਜਿਸ ਦਾ ਸਿਮਰਨ ਕਰਨ ਨਾਲ ਮਾਇਆ (ਭੀ) ਦਾਸੀ ਬਣ ਜਾਂਦੀ ਹੈ,

ਪਦ ਅਰਥ ਕਵਲਾ = ਮਾਇਆ। ਦਾਸਿ = ਦਾਸੀ।

SikhNet (Spanish)Maya se vuelve el sirviente,

ਜਾ ਕੈ ਸਿਮਰਨਿ; ਨਿਧਿ ਨਿਧਾਨ ॥

jaa kai simaran; nidh nidhaan |

Sant Singh KhalsaMeditating on Him, one is blessed with the treasures of wealth.
Manmohan SinghThrough whose contemplation, one is blessed with the treasure of wealth.
Manmohan Singh (Punjabi)ਜਿਸ ਦੀ ਬੰਦਗੀ ਰਾਹੀਂ ਇਨਸਾਨ ਨੂੰ ਦੌਲਤ ਦੇ ਖ਼ਜ਼ਾਨੇ ਦੀ ਦਾਤ ਮਿਲਦੀ ਹੈ।
Fareedkot Teekaਜਿਸ ਕੇ ਸਿਮਰਨੇ ਕਰ ਨਿਧੀਆਂ ਕਾ ਖਜਾਨਾ ਹੋਤਾ ਹੈ, ਭਾਵ ਨਿਧੀਆਂ ਪ੍ਰਾਪਤਿ ਹੋਤੀਆਂ ਹੈਂ॥
Prof. Sahib Singhਜਿਸ ਦਾ ਸਿਮਰਨ ਕਰਨ ਨਾਲ (ਇਸ ਲੋਕ ਵਿਚ, ਮਾਨੋ) ਸਾਰੀਆਂ ਨਿਧੀਆਂ ਤੇ ਸਾਰੇ ਖ਼ਜ਼ਾਨੇ (ਮਿਲ ਜਾਂਦੇ ਹਨ),

ਪਦ ਅਰਥ ਨਿਧਿ = ਨੌ ਨਿਧੀਆਂ। ਨਿਧਾਨ = ਖ਼ਜ਼ਾਨੇ।

SikhNet (Spanish)uno es bendecido con todos los Tesoros de Bondad

ਜਾ ਕੈ ਸਿਮਰਨਿ; ਤਰੇ ਨਿਦਾਨ ॥੩॥

jaa kai simaran; tare nidaan |3|

Sant Singh KhalsaMeditating on Him, one crosses over in the end. ||3||
Manmohan SinghThrough whose contemplation, one is emancipated in the end.
Manmohan Singh (Punjabi)ਜਿਸ ਦੀ ਬੰਦਗੀ ਰਾਹੀਂ ਇਨਸਾਨ ਅੰਤ ਨੂੰ ਮੋਖ਼ਸ਼ ਹੋ ਜਦਾ ਹੈ।
Fareedkot Teekaਜਿਸ ਕੇ ਸਿਮਰਨੇ ਕਰ ਅੰਤ ਕੋ ਤਰਨਾ ਹੋਤਾ ਹੈ ਵਾ ਮੂਰਖੋਂ ਕਾ ਭੀ ਤਰਨਾ ਹੋਤਾ ਹੈ॥੩॥
Prof. Sahib Singhਤੇ ਜਿਸ ਦਾ ਸਿਮਰਨ ਕਰਨ ਨਾਲ ਅੰਤ ਵੇਲੇ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ (ਉਸ ਨੂੰ ਸਦਾ ਸਿਮਰਦਾ ਰਹੁ) ॥੩॥

ਪਦ ਅਰਥ ਤਰੇ = ਪਾਰ ਲੰਘ ਜਾਂਦਾ ਹੈ। ਨਿਦਾਨ = ਅੰਤ ਨੂੰ, ਆਖ਼ਿਰ ॥੩॥

SikhNet (Spanish)y al final el Señor nos emancipa a todos.(3)

ਪਤਿਤ. ਪਾਵਨੁ; ਨਾਮੁ ਹਰੀ ॥

patit. paavan; naam haree |

Sant Singh KhalsaThe Name of the Lord is the Purifier of sinners.
Manmohan SinghPurifier of the sinner is the Name of my God.
Manmohan Singh (Punjabi)ਪਾਪੀਆ ਨੂੰ ਪਵਿੱਤਰ ਕਰਨ ਵਾਲਾ ਹੈ ਮੈਡੇ ਵਾਹਿਗੁਰੂ ਦਾ ਨਾਮ।
Fareedkot Teekaਹਰੀ ਕਾ ਨਾਮੁ ਪਾਪੀਓਂ ਕੋ ਪਵਿਤ੍ਰ ਕਰਤਾ ਹੈ॥
Prof. Sahib Singhਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ,

ਪਦ ਅਰਥ ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਾਵਨੁ = ਪਵਿੱਤਰ ਕਰਨ ਵਾਲਾ।

SikhNet (Spanish)Sí, el Nombre del Señor purifica a los que yerran;

ਕੋਟਿ ਭਗਤ ਉਧਾਰੁ ਕਰੀ ॥

kott bhagat udhaar karee |

Sant Singh KhalsaIt saves millions of devotees.
Manmohan SinghIt saves millions of saints.
Manmohan Singh (Punjabi)ਇਹ ਕ੍ਰੋੜਾ ਹੀ ਸਾਧੂਆ ਦਾ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਤਿਸ ਨਾਮ ਨੇ ਕਰੋੜਾਂ ਭਗਤ ਉਧਾਰੇ ਹੈਂ, ਜਿਨ ਕਾ ਕੋਈ ਅੰਤ ਨਹੀਂ ਪਾਇ ਸਕਤਾ; ਵਾ (ਕਰੀ) ਹਾਥੀ ਆਦਿ ਤਾਰੇ ਹੈਂ॥
Prof. Sahib Singhਹਰਿ-ਨਾਮ ਕ੍ਰੋੜਾਂ ਭਗਤਾਂ ਦਾ ਉਦਾਰ ਕਰਦਾ ਹੈ।

ਪਦ ਅਰਥ ਕੋਟਿ = ਕ੍ਰੋੜਾਂ। ਕਰੀ = ਕਰਦਾ ਹੈ।

SikhNet (Spanish)a través de Él, millones de Devotos han sido salvados.

ਹਰਿ ਦਾਸ ਦਾਸਾ; ਦੀਨੁ ਸਰਨ ॥

har daas daasaa; deen saran |

Sant Singh KhalsaI am meek; I seek the Sanctuary of the slaves of the Lord's slaves.
Manmohan SinghI, the meek one, have sought the protection of the slaves of the saints' salves.
Manmohan Singh (Punjabi)ਮੈਂ ਮਸਕੀਨ ਨੇ ਪ੍ਰਭੂ ਦੇ ਗੋਲਿਆ ਦੇ ਗੋਲਿਆ ਦੀ ਪਨਾਹ ਲਈ ਹੈ।
Fareedkot Teekaਹੇ ਹਰੀ! ਦੀਨਾਂ ਕੇ ਆਸਰੇ ਮੈਂ ਤੇਰੇ ਦਾਸੋਂ ਕੇ ਦਾਸੋਂ ਕਾ ਦਾਸ ਹੂੰ॥
Prof. Sahib Singhਇਹ ਨਿਮਾਣਾ ਭੀ ਪ੍ਰਭੂ ਦੇ ਦਾਸਾਂ ਦੇ ਦਾਸਾਂ ਦੀ ਸਰਨ ਆਇਆ ਹੈ (ਤਾ ਕਿ ਨਾਨਕ ਨੂੰ ਭੀ ਪਰਮਾਤਮਾ ਦਾ ਨਾਮ ਮਿਲ ਜਾਏ)।

ਪਦ ਅਰਥ ਦੀਨੁ = ਨਿਮਾਣਾ।

SikhNet (Spanish)He buscado con toda Humildad el Santuario de los Esclavos del Señor;

ਨਾਨਕ ਮਾਥਾ; ਸੰਤ ਚਰਨ ॥੪॥੨॥

naanak maathaa; sant charan |4|2|

Sant Singh KhalsaNanak lays his forehead on the feet of the Saints. ||4||2||
Manmohan SinghNanak places his forehead on the saints' feet.
Manmohan Singh (Punjabi)ਨਾਨਕ ਆਪਣਾ ਮੱਥਾ ਸਾਧੂਆ ਦੇ ਪੈਰਾ ਉਤੇ ਰਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵਾਹਿਗੁਰੂ ਇਹੁ ਕ੍ਰਿਪਾ ਕਰ ਕੇ ਸੰਤੋਂ ਕੇ ਚਰਨੋਂ ਪਰ ਮੇਰਾ (ਮਾਥਾ) ਸੀਸ ਸਦੀਵ ਪੜਾ ਰਹੇ॥੪॥੨॥
Prof. Sahib Singhਨਾਨਕ ਦਾ ਮੱਥਾ ਸੰਤਾਂ ਦੇ ਚਰਨਾਂ ਉਤੇ ਪਿਆ ਹੈ ॥੪॥੨॥

ਪਦ ਅਰਥ ਸੰਤ ਚਰਨ = ਸੰਤਾਂ ਦੇ ਚਰਨਾਂ ਉਤੇ। ਨਾਨਕ ਮਾਥਾ = ਨਾਨਕ ਦਾ ਮੱਥਾ ॥੪॥੨॥

SikhNet (Spanish)postro mi frente a Sus Pies.(4-2)
Answers quote the Granth verbatim with Ang citations. AI commentary is not Gurbani and not a religious ruling.