ਸਗਲ ਪੁਰਖ ਮਹਿ; ਪੁਰਖੁ ਪ੍ਰਧਾਨੁ ॥
sagal purakh meh; purakh pradhaan |
Sant Singh KhalsaAmong all persons, the supreme person is the one
Manmohan SinghAmongst all the men he is the supreme,
Manmohan Singh (Punjabi)ਸਾਰਿਆਂ ਬੰਦਿਆਂ ਵਿਚੋਂ ਉਹ ਬੰਦਾ ਮੁਖੀ ਹੈ,
Fareedkot Teekaਸਰਬ ਪੁਰਸ਼ੋਂ ਮੇਂ ਸੋਈ (ਪ੍ਰਧਾਨ) ਮੁਖ੍ਯ ਅਰਥਾਤ ਉਤਮ ਪੁਰਸ ਹੈ॥
Prof. Sahib Singh(ਉਹ) ਮਨੁੱਖ ਸਾਰੇ ਮਨੁੱਖਾਂ ਵਿਚੋਂ ਵੱਡਾ ਹੈ,ਪਦ ਅਰਥ ਸਗਲ = ਸਾਰੇ। ਪੁਰਖ = ਮਨੁੱਖ।
SikhNet (Spanish)Supremo entre los hombres es aquél que vence
ਸਾਧਸੰਗਿ; ਜਾ ਕਾ ਮਿਟੈ ਅਭਿਮਾਨੁ ॥
saadhasang; jaa kaa mittai abhimaan |
Sant Singh Khalsawho gives up his egotistical pride in the Company of the Holy.
Manmohan Singhwhose egotism is eradicated in the society of saints.
Manmohan Singh (Punjabi)ਜਿਸ ਦਾ ਹੰਕਾਰ ਸਤਿ ਸੰਗਤ ਅੰਦਰ ਮਿਟ ਜਾਂਦਾ ਹੈ।
Fareedkot Teekaਜਿਸ ਕਾ ਸੰਤੋਂ ਕੇ ਸੰਗ ਕਰ ਕੇ ਦੇਹਿ ਅਭਿਮਾਨ ਮਿਟ ਜਾਵੈ॥
Prof. Sahib Singhਸਤ ਸੰਗ ਵਿਚ (ਰਹਿ ਕੇ) ਜਿਸ ਮਨੁੱਖ ਦਾ ਅਹੰਕਾਰ ਮਿਟ ਜਾਂਦਾ ਹੈ।ਪਦ ਅਰਥ ਜਾ ਕਾ = ਜਿਸ (ਮਨੁੱਖ) ਦਾ।
SikhNet (Spanish)al ego siguiendo un Camino de Bondad.
ਆਪਸ ਕਉ; ਜੋ ਜਾਣੈ ਨੀਚਾ ॥
aapas kau; jo jaanai neechaa |
Sant Singh KhalsaOne who sees himself as lowly,
Manmohan SinghHe who deems himself low,
Manmohan Singh (Punjabi)ਜਿਹੜਾ ਆਪਣੇ ਆਪ ਨੂੰ ਨੀਵਾਂ ਜਾਣਦਾ ਹੈ,
Fareedkot Teekaਜੋ ਪੁਰਸ ਅਪਨੇ ਆਪ ਕੋ ਨੀਵਾਂ ਜਾਨਤਾ ਹੈ॥
Prof. Sahib Singhਜੋ ਮਨੁੱਖ ਆਪਣੇ ਆਪ ਨੂੰ (ਸਾਰਿਆਂ ਨਾਲੋਂ) ਮੰਦ-ਕਰਮੀ ਖ਼ਿਆਲ ਕਰਦਾ ਹੈ,ਪਦ ਅਰਥ ਆਪਸ ਕਉ = ਆਪਣੇ ਆਪ ਨੂੰ। ਨੀਚਾ = ਨੀਵਾਂ, ਮੰਦਾ, ਮਾੜਾ।
SikhNet (Spanish)Aquél que se considera como ínfima parte de la creación,
ਸੋਊ ਗਨੀਐ; ਸਭ ਤੇ ਊਚਾ ॥
soaoo ganeeai; sabh te aoochaa |
Sant Singh Khalsashall be accounted as the highest of all.
Manmohan Singhis counted the highest of all.
Manmohan Singh (Punjabi)ਉਸ ਨੂੰ ਸਾਰਿਆਂ ਨਾਲੋਂ ਬੁਲੰਦ ਸਮਝੋ।
Fareedkot Teekaਸੋਈ ਜਨ ਸਭ ਸੇ ਊਚਾ ਅਰਥਾਤ ਉਤਮ ਗਿਣੀਤਾ ਹੈ॥
Prof. Sahib Singhਉਸ ਨੂੰ ਸਾਰਿਆਂ ਨਾਲੋਂ ਚੰਗਾ ਸਮਝਣਾ ਚਾਹੀਦਾ ਹੈ।ਪਦ ਅਰਥ ਸੋਊ = ਉਸੇ ਮਨੁੱਖ ਨੂੰ। ਗਨੀਐ = ਜਾਣੀਏ, ਸਮਝੀਏ।
SikhNet (Spanish)será conocido como faro supremo.
ਜਾ ਕਾ ਮਨੁ; ਹੋਇ ਸਗਲ ਕੀ ਰੀਨਾ ॥
jaa kaa man; hoe sagal kee reenaa |
Sant Singh KhalsaOne whose mind is the dust of all,
Manmohan SinghHe whose mind becomes the dust of all,
Manmohan Singh (Punjabi)ਜਿਸ ਦਾ ਮਨੂਆਂ ਸਾਰਿਆਂ ਦੀ ਧੁੜ ਹੋ ਜਾਂਦਾ ਹੈ,
Fareedkot Teekaਜਿਸ ਕਾ ਮਨ ਸਰਬ ਕੇ ਚਰਨੋਂ ਕੀ (ਰੀਨਾ) ਧੂੜੀ ਹੂਆ ਹੈ॥
Prof. Sahib Singhਜਿਸ ਮਨੁੱਖ ਦਾ ਮਨ ਸਭਨਾਂ ਦੇ ਚਰਨਾਂ ਦੀ ਧੂੜ ਹੁੰਦਾ ਹੈ (ਭਾਵ, ਜੋ ਸਭ ਨਾਲ ਗਰੀਬੀ-ਸੁਭਾਉ ਵਰਤਦਾ ਹੈ)ਪਦ ਅਰਥ ਰੀਨਾ = ਧੂੜ, ਚਰਨਾਂ ਦੀ ਧੂੜ।
SikhNet (Spanish)Aquél que convierte su mente en el Polvo que todos pisan,
ਹਰਿ ਹਰਿ ਨਾਮੁ; ਤਿਨਿ ਘਟਿ ਘਟਿ ਚੀਨਾ ॥
har har naam; tin ghatt ghatt cheenaa |
Sant Singh Khalsarecognizes the Name of the Lord, Har, Har, in each and every heart.
Manmohan Singhbeholds Lord God's Name in every heart.
Manmohan Singh (Punjabi)ਉਹ ਵਾਹਿਗੁਰੂ ਸੁਆਮੀ ਦੇ ਨਾਮ ਨੂੰ ਹਰ ਦਿਲ ਅੰਦਰ ਦੇਖਦਾ ਹੈ।
Fareedkot Teekaਤਿਸ ਨੇ ਹਰਿ ਹਰਿ ਨਾਮ ਜਪ ਕੇ ਘਟੋਂ ਘਟੋਂ ਮੇਂ ਵਿਆਪਕ ਰੂਪ ਹਰੀ ਕੋ (ਚੀਨਾ) ਜਾਣਿਆ ਹੈ॥
Prof. Sahib Singhਉਸ ਮਨੁੱਖ ਨੇ ਹਰੇਕ ਸਰੀਰ ਵਿਚ ਪ੍ਰਭੂ ਦੀ ਸੱਤਾ ਪਛਾਣ ਲਈ ਹੈ।ਪਦ ਅਰਥ ਨਾਮੁ = ਸਰਬ-ਵਿਆਪਕ ਤਾਕਤ। ਤਿਨਿ = ਉਸ (ਮਨੁੱਖ ਨੇ)। ਘਟਿ ਘਟਿ = ਹਰੇਕ ਸਰੀਰ ਵਿਚ। ਚੀਨਾ = ਪਛਾਣ ਲਿਆ ਹੈ।
SikhNet (Spanish)exalta en su corazón la Visión del Señor.
ਮਨ ਅਪੁਨੇ ਤੇ; ਬੁਰਾ ਮਿਟਾਨਾ ॥
man apune te; buraa mittaanaa |
Sant Singh KhalsaOne who eradicates cruelty from within his own mind,
Manmohan SinghHe, who effaces malice from his heart,
Manmohan Singh (Punjabi)ਜੋ ਆਪਣੇ ਦਿਲ ਅੰਦਰੋਂ ਬਦੀ ਨੂੰ ਮੇਟ ਦਿੰਦਾ ਹੈ,
Fareedkot Teekaਜਿਸ ਨੇ ਅਪਨੇ ਮਨ ਸੇ ਬੁਰਾ ਭਾਵ ਹੀ ਮਿਟਾਇ ਦੀਆ ਹੈ, ਭਾਵ ਜੋ ਕਿਸੀ ਕਾ ਬੁਰਾ ਨਹੀਂ ਚਿਤਵਤਾ ਹੈ॥
Prof. Sahib Singhਜਿਸ ਨੇ ਆਪਣੇ ਮਨ ਵਿਚੋਂ ਬੁਰਾਈ ਮਿਟਾ ਦਿੱਤੀ ਹੈ,ਪਦ ਅਰਥ ਬੁਰਾ = ਬੁਰਾਈ।
SikhNet (Spanish)Aquél que limpia su mente de toda impureza,
ਪੇਖੈ ਸਗਲ ਸ੍ਰਿਸਟਿ; ਸਾਜਨਾ ॥
pekhai sagal srisatt; saajanaa |
Sant Singh Khalsalooks upon all the world as his friend.
Manmohan Singhbeholds the whole world as his friend.
Manmohan Singh (Punjabi)ਉਹ ਸਾਰੇ ਜਹਾਨ ਨੂੰ ਆਪਣਾ ਮਿੱਤ੍ਰ ਦੇਖਦਾ ਹੈ।
Fareedkot Teekaਵਹੁ ਸੰਪੂਰਨ ਸ੍ਰਿਸਟੀ ਕੌ ਸ੍ਵਜਨ ਰੂਪ ਦੇਖਤਾ ਹੈ॥
Prof. Sahib Singhਉਹ ਸਾਰੀ ਸ੍ਰਿਸ਼ਟੀ (ਦੇ ਜੀਵਾਂ ਨੂੰ ਆਪਣਾ) ਮਿਤ੍ਰ ਵੇਖਦਾ ਹੈ।ਪਦ ਅਰਥ ਪੇਖੈ = ਵੇਖਦਾ ਹੈ।
SikhNet (Spanish)verá un amigo en cada hombre.
ਸੂਖ ਦੂਖ; ਜਨ ਸਮ ਦ੍ਰਿਸਟੇਤਾ ॥
sookh dookh; jan sam drisattetaa |
Sant Singh KhalsaOne who looks upon pleasure and pain as one and the same,
Manmohan SinghThe man who looks upon weal and woe alike,
Manmohan Singh (Punjabi)ਜੋ ਪੁਰਸ਼ ਖੁਸ਼ੀ ਅਤੇ ਗ਼ਮੀ ਨੂੰ ਇਕ ਸਮਾਨ ਵੇਖਦਾ ਹੈ,
Fareedkot Teekaਜੋ ਜਨ ਸੁਖ ਦੁਖ ਕੌ ਸਮ ਦੇਖਤਾ ਹੈ, ਭਾਵ ਏਕ ਰਸ ਰਹਿਤਾ ਹੈ॥
Prof. Sahib Singh(ਇਹੋ ਜਿਹੇ) ਮਨੁੱਖ ਸੁਖਾਂ ਤੇ ਦੁਖਾਂ ਨੂੰ ਇਕੋ ਜਿਹਾ ਸਮਝਦੇ ਹਨ,ਪਦ ਅਰਥ ਸਮ = ਬਰਾਬਰ, ਇਕੋ ਜਿਹਾ। ਦ੍ਰਿਸਟੇਤਾ = ਵੇਖਣ ਵਾਲਾ।
SikhNet (Spanish)Tal Devoto de Dios ve con los mismos ojos el placer
ਨਾਨਕ; ਪਾਪ ਪੁੰਨ. ਨਹੀ ਲੇਪਾ ॥੬॥
naanak; paap pun. nahee lepaa |6|
Sant Singh KhalsaO Nanak, is not affected by sin or virtue. ||6||
Manmohan Singhis not affected by evil and good, O Nanak.
Manmohan Singh (Punjabi)ਉਹ ਬਦੀ ਅਤੇ ਨੇਕੀ ਤੋਂ ਅਟੰਕ ਵਿਚਰਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੌ ਪਾਪ ਔ ਪੁੰਨ ਕਾ ਕੋਈ ਲੇਪ ਨਹੀਂ ਹੋਤਾ ਹੈ॥੬॥☬ਪੁਨਾ ਵਹੁ ਜਨ ਐਸੇ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਤਾਹੀਏਂ) ਪਾਪ ਤੇ ਪੁੰਨ ਦਾ ਉਹਨਾਂ ਉਤੇ ਅਸਰ ਨਹੀਂ ਹੁੰਦਾ (ਭਾਵ, ਨਾਹ ਕੋਈ ਮੰਦਾ ਕਰਮ ਉਹਨਾਂ ਦੇ ਮਨ ਨੂੰ ਫਸਾ ਸਕਦਾ ਹੈ, ਤੇ ਨਾਹ ਹੀ ਸੁਰਗ ਆਦਿਕ ਦਾ ਲਾਲਚ ਕਰ ਕੇ ਜਾਂ ਦੁੱਖ ਕਲੇਸ਼ ਤੋਂ ਡਰ ਕੇ ਉਹ ਪੁੰਨ ਕਰਮ ਕਰਦੇ ਹਨ, ਉਹਨਾਂ ਦਾ ਸੁਭਾਵ ਹੀ ਨੇਕੀ ਕਰਨਾ ਬਣ ਜਾਂਦਾ ਹੈ) ॥੬॥ਪਦ ਅਰਥ ਲੇਪਾ = ਅਸਰ, ਪ੍ਰਭਾਵ। ਜਨ = (ਉਹ) ਮਨੁੱਖ ॥੬॥
SikhNet (Spanish)y el dolor; para él no existe ni bien ni mal.(6)