ਚਾਰਿ ਪਦਾਰਥ; ਜੇ ਕੋ ਮਾਗੈ ॥
chaar padaarath; je ko maagai |
Sant Singh KhalsaOne who prays for the four cardinal blessings
Manmohan SinghHe who prays for four cardinal boons,
Manmohan Singh (Punjabi)ਜੋ ਕੋਈ ਚਾਰ ਵੱਡੀਆਂ ਦਾਤਾ ਦੀ ਯਾਚਨਾ ਕਰਦਾ ਹੈ,
Fareedkot Teekaਹੇ ਭਾਈ! ਜੋ ਕੋਈ ਚਾਰ ਪਦਾਰਥੋਂ ਕੌ ਮਾਂਗੇ ਅਰਥਾਤ ਚਾਹੇ॥
Prof. Sahib Singhਜੇ ਕੋਈ ਮਨੁੱਖ (ਧਰਮ, ਅਰਥ, ਕਾਮ, ਮੋਖ) ਚਾਰ ਪਦਾਰਥਾਂ ਦਾ ਲੋੜਵੰਦ ਹੋਵੇ,ਪਦ ਅਰਥ ਚਾਰਿ ਪਦਾਰਥ = ਧਰਮ, ਅਰਥ, ਕਾਮ, ਮੋਖ। ਕੋ = ਕੋਈ ਮਨੁੱਖ।
SikhNet (Spanish)Oh hombre, si buscas las cuatro gracias principales, que son, la rectitud, la prosperidad, la satisfacción sexual y la liberación,
ਸਾਧ ਜਨਾ ਕੀ; ਸੇਵਾ ਲਾਗੈ ॥
saadh janaa kee; sevaa laagai |
Sant Singh Khalsashould commit himself to the service of the Saints.
Manmohan Singhshould apply himself to the service of the holy-men.
Manmohan Singh (Punjabi)ਉਸ ਨੂੰ ਨੇਕ ਬੰਦਿਆਂ ਦੀ ਟਹਿਲ ਅੰਦਰ ਜੁੜਨਾ ਉਚਿੱਤ ਹੈ।
Fareedkot Teekaਸੋ ਪੁਰਸ਼ ਸੰਤ ਜਨੋਂ ਕੀ ਸੇਵਾ ਮੇਂ ਲਗੈ॥
Prof. Sahib Singh(ਤਾਂ ਉਸ ਨੂੰ ਚਾਹੀਦਾ ਹੈ ਕਿ) ਗੁਰਮੁਖਾਂ ਦੀ ਸੇਵਾ ਵਿਚ ਲੱਗੇ।
SikhNet (Spanish)entonces permítete encontrar Refugio en la Compañía de aquéllos que alaban el Nombre.
ਜੇ ਕੋ ਆਪੁਨਾ; ਦੂਖੁ ਮਿਟਾਵੈ ॥
je ko aapunaa; dookh mittaavai |
Sant Singh KhalsaIf you wish to erase your sorrows,
Manmohan SinghIf one wishes to efface one's agonies,
Manmohan Singh (Punjabi)ਜੇਕਰ ਕੋਈ ਜਣਾ ਆਪਣੀਆਂ ਪੀੜਾ, ਮੇਸਣਾ ਚਾਹੁੰਦਾ ਹੈ,
Fareedkot Teekaਔਰ ਜੋ ਕੋਈ ਅਪਨਾ ਜਨਮ ਮਰਨ ਆਦਿ ਦੁਖ ਮਿਟਾਵੈ ਤਉ ਇਉਂ ਮਿਟਤਾ ਹੈ॥
Prof. Sahib Singhਜੇ ਕੋਈ ਮਨੁੱਖ ਆਪਣਾ ਦੁੱਖ ਮਿਟਾਣਾ ਚਾਹੇ,
SikhNet (Spanish)Si el hombre anhela una vida libre de tristeza y de dolor,
ਹਰਿ ਹਰਿ ਨਾਮੁ; ਰਿਦੈ ਸਦ ਗਾਵੈ ॥
har har naam; ridai sad gaavai |
Sant Singh Khalsasing the Name of the Lord, Har, Har, within your heart.
Manmohan Singhhe should ever sing in his mind the Name of Lord God.
Manmohan Singh (Punjabi)ਤਾਂ ਉਸ ਨੂੰ ਆਪਣੇ ਚਿੱਤ ਅੰਦਰ ਵਾਹਿਗੁਰੂ ਸੁਆਮੀ ਦਾ ਨਾਮ ਸਦੀਵ ਹੀ ਗਾਇਨ ਕਰਨਾ ਚਾਹੀਦਾ ਹੈ।
Fareedkot Teekaਸੋ ਪੁਰਸ਼ ਹਰਿ ਹਰਿ ਨਾਮ ਕੌ ਸਦਾ ਰਿਦੇ ਮੇਂ ਧਾਰੇ ਔਰ ਬਾਣੀ ਕਰ ਗਾਵਤਾ ਰਹੇ॥
Prof. Sahib Singhਤਾਂ ਪ੍ਰਭੂ ਦਾ ਨਾਮ ਸਦਾ ਹਿਰਦੇ ਵਿਚ ਸਿਮਰੇ।ਪਦ ਅਰਥ ਰਿਦੈ = ਹਿਰਦੇ ਵਿਚ। ਸਦ = ਸਦਾ।
SikhNet (Spanish)deja que cante por siempre y para siempre las Alabanzas del Señor.
ਜੇ ਕੋ; ਅਪੁਨੀ ਸੋਭਾ ਲੋਰੈ ॥
je ko; apunee sobhaa lorai |
Sant Singh KhalsaIf you long for honor for yourself,
Manmohan SinghIf man desires honour for himself,
Manmohan Singh (Punjabi)ਜੇ ਕੋਈ ਆਪਣੇ ਲਈ ਇੱਜ਼ਤ ਆਬਰੂ ਚਾਹੁੰਦਾ ਹੈ,
Fareedkot Teekaਜੇ ਕੋਈ ਅਪਨੀ ਸੋਭਾ ਹੋਈ (ਲੋਰੈ) ਚਾਹਿਤਾ ਹੋ॥
Prof. Sahib Singhਜੇ ਕੋਈ ਮਨੁੱਖ ਆਪਣੀ ਸੋਭਾ ਚਾਹੁੰਦਾ ਹੋਵੇ ਹੈ,ਪਦ ਅਰਥ ਲੋਰੈ = ਚਾਹੇ।
SikhNet (Spanish)Si el hombre busca dignidad y reconocimiento,
ਸਾਧਸੰਗਿ; ਇਹ ਹਉਮੈ ਛੋਰੈ ॥
saadhasang; ih haumai chhorai |
Sant Singh Khalsathen renounce your ego in the Saadh Sangat, the Company of the Holy.
Manmohan Singhhe should renounce this self-conceit by associating with the saints.
Manmohan Singh (Punjabi)ਤਾਂ ਉਹ ਸੰਤਾਂ ਨਾਲ ਸੰਗਤ ਕਰਕੇ ਇਸ ਸਵੈ-ਹੰਗਤਾ ਨੂੰ ਤਿਆਗ ਦੇਵੇ।
Fareedkot Teekaਸੋ ਪੁਰਸ ਸੰਤੋਂ ਸਾਥ ਮਿਲ ਕਰ ਇਸ ਹੌਮੈ ਕੌ ਤਿਆਗਨ ਕਰੈ॥
Prof. Sahib Singhਤਾਂ ਸਤਸੰਗ ਵਿਚ (ਰਹਿ ਕੇ) ਇਸ ਹਉਮੈ ਦਾ ਤਿਆਗ ਕਰੇ।ਪਦ ਅਰਥ ਸਾਧ ਸੰਗਿ = ਭਲਿਆਂ ਦੀ ਸੰਗਤਿ ਵਿਚ (ਰਹਿ ਕੇ)। ਛੋਰੈ = ਛੱਡ ਦੇਵੇ।
SikhNet (Spanish)permite que se acerque a los Santos para que aprenda a olvidarse de sí mismo.
ਜੇ ਕੋ; ਜਨਮ ਮਰਣ ਤੇ ਡਰੈ ॥
je ko; janam maran te ddarai |
Sant Singh KhalsaIf you fear the cycle of birth and death,
Manmohan SinghIf some one fears coming and going,
Manmohan Singh (Punjabi)ਜੇਕਰ ਕੋਈ ਜਣਾ ਆਵਾਗਉਣ ਤੋਂ ਡਰਦਾ ਹੈ,
Fareedkot Teekaਔਰ ਜੋ ਕੋਈ ਜਨਮ ਮ੍ਰਿਤ ਸੇ ਡਰਤਾ ਹੈ॥
Prof. Sahib Singhਜੇ ਕੋਈ ਮਨੁੱਖ ਜਨਮ ਮਰਨ (ਦੇ ਗੇੜ) ਤੋਂ ਡਰਦਾ ਹੋਵੇ,
SikhNet (Spanish)Si alguien quiere superar el miedo a morir y nacer,
ਸਾਧ ਜਨਾ ਕੀ; ਸਰਨੀ ਪਰੈ ॥
saadh janaa kee; saranee parai |
Sant Singh Khalsathen seek the Sanctuary of the Holy.
Manmohan Singhhe ought to seek the protection of the holy persons.
Manmohan Singh (Punjabi)ਉਸ ਨੂੰ ਪਵਿੱਤ੍ਰ ਪੁਰਸ਼ਾਂ ਦੀ ਪਨਾਹ ਲੈਣੀ ਚਾਹੀਦੀ ਹੈ।
Fareedkot Teekaਹੇ ਭਾਈ! ਸੋ ਪੁਰਸੁ ਸੰਤ ਜਨੋਂ ਕੀ ਸਰਨੀ ਜਾਇ ਪੜੈ, ਭਾਵ ਸੇ ਸੰਤ ਹੀ ਇਸ ਦੁਖ ਕੌ ਮਿਟਾਵਣੇ ਹਾਰੇ ਹੈਂ॥
Prof. Sahib Singhਤਾਂ ਉਹ ਸੰਤਾਂ ਦੀ ਚਰਨੀਂ ਲੱਗੇ।
SikhNet (Spanish)deja que conviva con los que alaban el Nombre.
ਜਿਸੁ ਜਨ ਕਉ; ਪ੍ਰਭ ਦਰਸ ਪਿਆਸਾ ॥
jis jan kau; prabh daras piaasaa |
Sant Singh KhalsaThose who thirst for the Blessed Vision of God's Darshan
Manmohan SinghThe person who has thirst for Lord's sight,
Manmohan Singh (Punjabi)ਜਿਸ ਪੁਰਸ਼ ਨੂੰ ਸੁਆਮੀ ਦੇ ਦਰਸ਼ਨ ਦੀ ਤਰੇਹ ਹੈ,
Fareedkot Teekaਤਾਂ ਤੇ ਜਿਸ ਜਨ ਕੌ ਪ੍ਰਭੂ ਕੇ ਦਰਸਨ ਕੀ ਪਿਆਸਾ ਅਰਥਾਤ ਇਛਾ ਭਈ ਹੈ॥
Prof. Sahib Singhਜਿਸ ਮਨੁੱਖ ਨੂੰ ਪ੍ਰਭੂ ਦੇ ਦੀਦਾਰ ਦੀ ਤਾਂਘ ਹੈ,ਪਦ ਅਰਥ ਪ੍ਰਭ ਦਰਸ ਪਿਆਸਾ = ਪ੍ਰਭੂ ਦੇ ਦਰਸਨ ਦੀ ਚਾਹ।
SikhNet (Spanish)¡Bendito es aquél que anhela la Visión del Señor!
ਨਾਨਕ. ਤਾ ਕੈ; ਬਲਿ ਬਲਿ ਜਾਸਾ ॥੫॥
naanak. taa kai; bal bal jaasaa |5|
Sant Singh Khalsa- Nanak is a sacrifice, a sacrifice to them. ||5||
Manmohan SinghNanak is a sacrifice and devoted unto him.
Manmohan Singh (Punjabi)ਨਾਨਕ ਉਸ ਉਤੋਂ ਕੁਰਬਾਨ ਤੇ ਸਦਕੇ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਸ ਪਰ ਮਨ ਬਾਣੀ ਕਰ ਬਲਿਹਾਰੇ ਜਾਤੇ ਹੈਂ॥੫॥
Prof. Sahib Singhਹੇ ਨਾਨਕ! (ਆਖ ਕਿ) ਮੈਂ ਉਸ ਤੋਂ ਸਦਾ ਸਦਕੇ ਜਾਵਾਂ ॥੫॥ਪਦ ਅਰਥ ਤਾ ਕੈ = ਉਸ ਤੋਂ। ਜਾਸਾ = ਜਾਵਾਂ। ਬਲਿ ਜਾਸਾ = ਸਦਕੇ ਜਾਵਾਂ ॥੫॥
SikhNet (Spanish)Dice Nanak, yo ofrecería mi vida en sacrificio a él. (5)