ਨਿਰਧਨ ਕਉ ਧਨੁ; ਤੇਰੋ ਨਾਉ ॥
niradhan kau dhan; tero naau |
Sant Singh KhalsaTo the poor, Your Name is wealth.
Manmohan SinghFor the poor, thy Name is the wealth.
Manmohan Singh (Punjabi)ਕੰਗਾਲ ਲਈ ਤੇਰਾ ਨਾਮ ਦੌਲਤ ਹੈ।
Fareedkot Teekaਹੇ ਪ੍ਰਭ ਜੀ! ਨਿਰਧਨੌ ਕੌ ਤੇਰਾ ਨਾਮ ਹੀ ਧਨ ਰੂਪ ਹੈ॥
Prof. Sahib Singh(ਹੇ ਪ੍ਰਭੂ) ਕੰਗਾਲ ਵਾਸਤੇ ਤੇਰਾ ਨਾਮ ਹੀ ਧਨ ਹੈ,ਪਦ ਅਰਥ ਨਿਰਧਨ = ਧਨ-ਹੀਨ, ਕੰਗਾਲ। ਕਉ = ਨੂੰ, ਵਾਸਤੇ।
SikhNet (Spanish)Oh Señor, Tu Nombre es la Riqueza de los pobres,
ਨਿਥਾਵੇ ਕਉ; ਨਾਉ ਤੇਰਾ. ਥਾਉ ॥
nithaave kau; naau teraa. thaau |
Sant Singh KhalsaTo the homeless, Your Name is home.
Manmohan SinghFor the shelterless Thy name is the shelter.
Manmohan Singh (Punjabi)ਬੇ-ਟਿਕਾਣੇ ਲਈ ਤੇਰਾ ਨਾਮ ਟਿਕਾਣਾ ਹੈ।
Fareedkot Teekaਔਰ ਹੇ ਪ੍ਰਭ ਜੀ! ਨਿਥਾਵਿਓਂ ਕੌ ਤੇਰਾ ਨਾਮੁ ਹੀ ਸਰੂਪ ਅਸਥਾਨ ਕਾ ਦਾਤਾ ਹੈ॥
Prof. Sahib Singhਨਿਆਸਰੇ ਨੂੰ ਤੇਰਾ ਆਸਰਾ ਹੈ।ਪਦ ਅਰਥ ਨਿਥਾਵੇ ਕਉ = ਨਿਆਸਰੇ ਨੂੰ। ਥਾਉ = ਆਸਰਾ।
SikhNet (Spanish)el Refugio de los desamparados
ਨਿਮਾਨੇ ਕਉ; ਪ੍ਰਭ. ਤੇਰੋ ਮਾਨੁ ॥
nimaane kau; prabh. tero maan |
Sant Singh KhalsaTo the dishonored, You, O God, are honor.
Manmohan SinghOf the dishonoured Thou O Lord art the honour.
Manmohan Singh (Punjabi)ਬੇਇਜ਼ਤੇ ਦੀ ਤੂੰ ਹੇ ਸਾਹਿਬ! ਇੱਜ਼ਤ ਹੈ।
Fareedkot Teekaਹੇ ਪ੍ਰਭ ਜੀ! ਨਿਮਾਨਓਂ ਕੋ ਤੇਰਾ ਨਾਮ ਹੀ ਮਾਨ ਦਾਤਾ ਹੈ॥
Prof. Sahib Singhਨਿਮਾਣੇ ਵਾਸਤੇ ਤੇਰਾ (ਨਾਮ), ਹੇ ਪ੍ਰਭੂ! ਆਦਰ ਮਾਣ ਹੈ,ਪਦ ਅਰਥ ਨਿਮਾਨਾ = ਜਿਸ ਨੂੰ ਕਿਤੇ ਮਾਣ ਆਦਰ ਨਾਹ ਮਿਲੇ, ਦੀਨ।
SikhNet (Spanish)y la Honra de los humildes.
ਸਗਲ ਘਟਾ ਕਉ; ਦੇਵਹੁ ਦਾਨੁ ॥
sagal ghattaa kau; devahu daan |
Sant Singh KhalsaTo all, You are the Giver of gifts.
Manmohan SinghTo all the mortals Thou givest gifts.
Manmohan Singh (Punjabi)ਸਮੂਹ ਪ੍ਰਾਣੀਆਂ ਨੂੰ ਤੂੰ ਦਾਤਾ ਦਿੰਦਾ ਹੈ।
Fareedkot Teekaਕਿਉਂਕਿ ਆਪ ਸੰਪੂਰਨ ਘਟੌਂ ਕੋ ਸਰਬ ਪ੍ਰਕਾਰ ਕਾ ਦਾਨ ਦੇਤੇ ਹੋ॥
Prof. Sahib Singhਤੂੰ ਸਾਰੇ ਜੀਵਾਂ ਨੂੰ ਦਾਤਾਂ ਦੇਂਦਾ ਹੈਂ।ਪਦ ਅਰਥ ਘਟ = ਸਰੀਰ, ਪ੍ਰਾਣੀ। ਦੇਵਹੁ = ਤੂੰ ਦੇਂਦਾ ਹੈਂ।
SikhNet (Spanish)Tú eres el Dador Equitativo e Imparcial;
ਕਰਨ ਕਰਾਵਨਹਾਰ; ਸੁਆਮੀ ॥
karan karaavanahaar; suaamee |
Sant Singh KhalsaO Creator Lord, Cause of causes, O Lord and Master,
Manmohan SinghThe Lord is the Doer and Prompter of actions.
Manmohan Singh (Punjabi)ਪ੍ਰਭੂ ਕੰਮਾਂ ਦੇ ਕਰਨ ਵਾਲਾ ਤੇ ਕਰਾਉਣ ਵਾਲਾ ਹੈ।
Fareedkot Teekaਤੂੰ ਕਰਨ ਕਰਾਵਨ ਹਾਰ ਸਰਬ ਕਾ ਸ੍ਵਾਮੀ ਹੈਂ॥
Prof. Sahib Singhਤੂੰ ਆਪ ਹੀ ਸਭ ਕੁਝ ਕਰਦਾ ਹੈਂ, ਤੇ, ਆਪ ਹੀ ਕਰਾਉਂਦਾ ਹੈਂ।
SikhNet (Spanish)Tú eres la Causa de toda acción
ਸਗਲ ਘਟਾ ਕੇ; ਅੰਤਰਜਾਮੀ ॥
sagal ghattaa ke; antarajaamee |
Sant Singh KhalsaInner-knower, Searcher of all hearts:
Manmohan SinghHe is the Knower of all the hearts.
Manmohan Singh (Punjabi)ਉਹ ਸਾਰਿਆਂ ਦਿਲਾਂ ਦੀ ਜਾਨਣਹਾਰ ਹੈ।
Fareedkot Teekaਔਰ ਸੰਪੂਰਨ (ਘਟਾ) ਜੀਵੋਂ ਕੇ ਰਿਦਿਓਂ ਕਾ ਅੰਤਰਯਾਮੀ ਹੈਂ॥
Prof. Sahib Singhਹੇ ਸੁਆਮੀ! ਹੇ ਸਾਰੇ ਪ੍ਰਾਣੀਆਂ ਦੇ ਦਿਲ ਦੀ ਜਾਣਨ ਵਾਲੇ!ਪਦ ਅਰਥ ਅੰਤਰਜਾਮੀ = ਅੰਦਰ ਦੀ ਜਾਣਨ ਵਾਲਾ, ਦਿਲ ਦੀ ਬੁੱਝਣ ਵਾਲਾ।
SikhNet (Spanish)y el Único Actor.
ਅਪਨੀ ਗਤਿ ਮਿਤਿ; ਜਾਨਹੁ ਆਪੇ ॥
apanee gat mit; jaanahu aape |
Sant Singh KhalsaYou alone know Your own condition and state.
Manmohan SinghThine condition and estimation thou Thyself knowest.
Manmohan Singh (Punjabi)ਆਪਣੀ ਦਸ਼ਾਂ ਤੇ ਅੰਦਾਜ਼ਾ ਤੂੰ ਖੁਦ ਹੀ ਜਾਣਦਾ ਹੈ।
Fareedkot Teekaਅਪਨੀ ਗਤੀ ਔ (ਮਿਤਿ) ਮ੍ਰਿਯਾਦਾ ਕੋ ਆਪ ਹੀ ਜਾਨਤੇ ਹੋ॥
Prof. Sahib Singhਹੇ ਪ੍ਰਭੂ! ਤੂੰ ਆਪਣੀ ਹਾਲਤ ਤੇ ਆਪਣੀ (ਵਡਿਆਈ ਦੀ) ਮਰਯਾਦਾ ਆਪ ਹੀ ਜਾਣਦਾ ਹੈਂ;ਪਦ ਅਰਥ ਗਤਿ = ਹਾਲਤ, ਅਵਸਥਾ।
SikhNet (Spanish)Solamente Tú conoces la intimidad de nuestro ser
ਆਪਨ ਸੰਗਿ; ਆਪਿ ਪ੍ਰਭ ਰਾਤੇ ॥
aapan sang; aap prabh raate |
Sant Singh KhalsaYou Yourself, God, are imbued with Yourself.
Manmohan SinghThou Thyself art imbued with Thyself, O Lord.
Manmohan Singh (Punjabi)ਆਪਣੇ ਆਪ ਨਾਲ ਤੂੰ ਆਪੇ ਹੀ ਰੰਗਿਆ ਹੋਇਆ ਹੈ।
Fareedkot Teekaਹੇ ਪ੍ਰਭੂ! ਤੁਮ ਅਪਨੇ ਆਪ ਕੇ ਸਾਥ ਆਪ ਹੀ ਰਾਤੇ ਹੋ॥
Prof. Sahib Singhਤੂੰ ਆਪਣੇ ਆਪ ਵਿਚ ਆਪ ਹੀ ਮਗਨ ਹੈਂ।ਪਦ ਅਰਥ ਪ੍ਰਭ = ਹੇ ਪ੍ਰਭੂ! ਰਾਤੇ = ਮਗਨ, ਮਸਤ।
SikhNet (Spanish)y sólo Tú conoces Tu Propia Extensión y Medida.
ਤੁਮੑਰੀ ਉਸਤਤਿ; ਤੁਮ ਤੇ. ਹੋਇ ॥
tumaree usatat; tum te. hoe |
Sant Singh KhalsaYou alone can celebrate Your Praises.
Manmohan SinghThy praise can only be celebrated by Thee.
Manmohan Singh (Punjabi)ਹੇ ਸਾਈਂ! ਤੇਰੀ ਉਪਮਾ ਕੇਵਲ ਤੂੰ ਹੀ ਕਰ ਸਕਦਾ ਹੈਂ।
Fareedkot Teekaਆਪ ਕੀ ਹੀ ਉਸਤਤੀ ਆਪ ਕੀ ਕਿਰਪਾ ਸੇ ਹੋਤੀ ਹੈ॥
Prof. Sahib Singh(ਹੇ ਪ੍ਰਭੂ!) ਤੇਰੀ ਵਡਿਆਈ ਤੈਥੋਂ ਹੀ (ਬਿਆਨ) ਹੋ ਸਕਦੀ ਹੈ,ਪਦ ਅਰਥ ਉਸਤਤਿ = ਸੋਭਾ, ਵਡਿਆਈ। ਤੁਮ ਤੇ = ਤੈਥੋਂ।
SikhNet (Spanish)El Amor que das viene de Ti solamente;
ਨਾਨਕ; ਅਵਰੁ. ਨ ਜਾਨਸਿ ਕੋਇ ॥੭॥
naanak; avar. na jaanas koe |7|
Sant Singh KhalsaO Nanak, no one else knows. ||7||
Manmohan SinghNone else, O Nanak, knows Thy praise.
Manmohan Singh (Punjabi)ਕੋਈ ਹੋਰ, ਹੇ ਨਾਨਕ! ਤੇਰੀ ਕੀਰਤੀ ਨੂੰ ਨਹੀਂ ਜਾਣਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੇਰੀ ਕਿਰਪਾ ਬਿਨਾਂ ਤੇਰੇ ਕੋ ਔਰ ਕੋਈ ਨਹੀਂ ਜਾਨ ਸਕਤਾ ਹੈ॥੭॥
Prof. Sahib Singhਹੇ ਨਾਨਕ! (ਆਖ, ਕਿ) ਕੋਈ ਹੋਰ ਤੇਰੀ ਵਡਿਆਈ ਨਹੀਂ ਜਾਣਦਾ ॥੭॥ਪਦ ਅਰਥ ਕੋਇ = ਕੋਈ ਹੋਰ ॥੭॥
SikhNet (Spanish)nadie más conoce ese Sublime Estado. (7)