ਅਸਟਪਦੀ ॥
asattapadee |
Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi XXII
ਆਪਿ ਕਥੈ; ਆਪਿ ਸੁਨਨੈਹਾਰੁ ॥
aap kathai; aap sunanaihaar |
Sant Singh KhalsaHe Himself is the speaker, and He Himself is the listener.
Manmohan SinghHe Himself is the speaker and Himself the listener.
Manmohan Singh (Punjabi)ਉਹ ਖੁਦ ਬਕਤਾ ਹੈ ਅਤੇ ਖੁਦ ਹੀ ਸਰੋਤਾ।
Fareedkot Teekaਆਪ ਹੀ ਤੂੰ ਕਥਨ ਕਰਤਾ ਹੈਂ ਔ ਆਪ ਹੀ ਸੁਣਨੇਹਾਰ ਹੈਂ॥
Prof. Sahib Singh(ਸਭ ਜੀਵਾਂ ਵਿਚ) ਪ੍ਰਭੂ ਆਪ ਬੋਲ ਰਿਹਾ ਹੈ ਆਪ ਹੀ ਸੁਣਨ ਵਾਲਾ ਹੈ,ਪਦ ਅਰਥ ਕਥੈ = ਬੋਲਦਾ ਹੈ। ਸੁਨਨੈਹਾਰੁ = ਸੁਣਨ ਵਾਲਾ।
SikhNet (Spanish)Dios es quien habla y Dios Mismo Quien escucha.
ਆਪਹਿ ਏਕੁ; ਆਪਿ ਬਿਸਥਾਰੁ ॥
aapeh ek; aap bisathaar |
Sant Singh KhalsaHe Himself is the One, and He Himself is the many.
Manmohan SinghHe Himself is One and Himself many.
Manmohan Singh (Punjabi)ਉਹ ਆਪੇ ਹੀ ਇਕੱਲਾ ਹੈ ਅਤੇ ਆਪੇ ਹੀ ਅਨੇਕ।
Fareedkot Teekaਆਪ ਹੀ ਏਕ ਰੂਪ ਹੈਂ ਪੁਨਾ ਆਪ ਹੀ ਅਪਨੇ ਸੇ ਬਿਸਥਾਰ ਕਰ ਲੇਤਾ ਹੈਂ॥
Prof. Sahib Singhਆਪ ਹੀ ਇੱਕ ਹੈ (ਸ੍ਰਿਸ਼ਟੀ ਰਚਣ ਤੋਂ ਪਹਿਲਾਂ), ਤੇ ਆਪ ਹੀ (ਜਗਤ ਨੂੰ ਆਪਣੇ ਵਿਚ) ਸਮੇਟ ਲੈਂਦਾ ਹੈ।ਪਦ ਅਰਥ ਆਪਹਿ = ਆਪ ਹੀ। ਬਿਸਥਾਰੁ = ਖਿਲਾਰਾ, ਪਸਾਰਾ।
SikhNet (Spanish)Él es el Uno y también el Infinitamente Variado.
ਜਾ ਤਿਸੁ ਭਾਵੈ; ਤਾ ਸ੍ਰਿਸਟਿ ਉਪਾਏ ॥
jaa tis bhaavai; taa srisatt upaae |
Sant Singh KhalsaWhen it pleases Him, He creates the world.
Manmohan SinghWhen it pleases Him then does He create the world.
Manmohan Singh (Punjabi)ਜਦ ਉਸ ਨੂੰ ਚੰਗਾ ਲੱਗਦਾ ਹੈ, ਤਦ ਉਹ ਜੱਗ ਨੂੰ ਰਚ ਦਿੰਦਾ ਹੈ।
Fareedkot Teekaਜਬ ਤਿਸ ਕੌ ਭਾਵਤਾ ਹੈ ਤਬ ਸ੍ਰਿਸਟੀ ਕੋ ਉਪਜਾਵਤਾ ਹੈ॥
Prof. Sahib Singhਜਦੋਂ ਉਸ ਨੂੰ ਚੰਗਾ ਲੱਗਦਾ ਹੈ ਤਾਂ ਸ੍ਰਿਸ਼ਟੀ ਰਚ ਲੈਂਦਾ ਹੈ,ਪਦ ਅਰਥ ਉਪਾਏ = ਪੈਦਾ ਕਰਦਾ ਹੈ।
SikhNet (Spanish)Es por Su Voluntad que el Universo se crea
ਆਪਨੈ ਭਾਣੈ; ਲਏ ਸਮਾਏ ॥
aapanai bhaanai; le samaae |
Sant Singh KhalsaAs He pleases, He absorbs it back into Himself.
Manmohan SinghBy His pleasure, He absorbs it in Himself.
Manmohan Singh (Punjabi)ਆਪਣੀ ਰਜ਼ਾ ਦੁਆਰਾ ਉਹ ਇਸ ਨੂੰ ਆਪਦੇ ਵਿੱਚ ਲੀਨ ਕਰ ਲੈਦਾ ਹੈ।
Fareedkot Teekaਪੁਨਾ ਆਪਣੇ ਭਾਣੇ ਮੇਂ ਹੀ ਸਭ ਕੌ ਸਮਾਇ ਲੇਤਾ ਹੈ॥
Prof. Sahib Singhਜਦੋਂ ਉਸ ਨੂੰ ਚੰਗਾ ਲੱਗਦਾ ਹੈ (ਜਗਤ ਨੂੰ ਆਪਣੇ ਵਿਚ) ਸਮੇਟ ਲੈਂਦਾ ਹੈ।ਪਦ ਅਰਥ ਲਏ ਸਮਾਏ = ਸਮੇਟ ਲੈਂਦਾ ਹੈ।
SikhNet (Spanish)y por Su Voluntad también que se resuelve en Él nuevamente.
ਤੁਮ ਤੇ ਭਿੰਨ; ਨਹੀ ਕਿਛੁ ਹੋਇ ॥
tum te bhin; nahee kichh hoe |
Sant Singh KhalsaWithout You, nothing can be done.
Manmohan Singhwithout Thee nothing can be done.
Manmohan Singh (Punjabi)ਤੇਰੇ ਬਿਨਾ ਕੁਝ ਭੀ ਕੀਤਾ ਨਹੀਂ ਜਾ ਸਕਦਾ।
Fareedkot Teekaਤੁਮ ਸੇ ਭਿੰਨ ਨਾ ਕੁਛ ਭਯਾ ਹੈ ਔ ਨਾ ਹੋਗਾ॥
Prof. Sahib Singh(ਹੇ ਪ੍ਰਭੂ!) ਤੈਥੋਂ ਵੱਖਰਾ ਕੁਝ ਨਹੀਂ ਹੈ,ਪਦ ਅਰਥ ਭਿੰਨ = ਵੱਖਰਾ।
SikhNet (Spanish)Nada existe ajeno a Ti, Señor;
ਆਪਨ ਸੂਤਿ; ਸਭੁ ਜਗਤੁ ਪਰੋਇ ॥
aapan soot; sabh jagat paroe |
Sant Singh KhalsaUpon Your thread, You have strung the whole world.
Manmohan SinghOn thy string, Thou has strung the whole world.
Manmohan Singh (Punjabi)ਆਪਦੇ ਧਾਗੇ ਅੰਦਰ ਤੂੰ ਸਾਰੇ ਜੱਗ ਨੂੰ ਪ੍ਰੋਤਾ ਹੋਇਆ ਹੈ।
Fareedkot Teekaਆਪਨੀ ਸੱਤਾ ਰੂਪੀ ਸੂਤ੍ਰ ਮੇਂ ਤੈਨੇ ਸਭ ਜਗਤ ਪਰੋਇਆ ਹੂਆ ਹੈ॥
Prof. Sahib Singhਤੂੰ (ਆਪਣੇ ਹੁਕਮ-ਰੂਪ) ਧਾਗੇ ਵਿਚ ਸਾਰੇ ਜਗਤ ਨੂੰ ਪ੍ਰੋ ਰੱਖਿਆ ਹੈ।ਪਦ ਅਰਥ ਸੂਤਿ = ਧਾਗੇ ਵਿਚ।
SikhNet (Spanish)en el Hilo de Tu Voluntad se engarzan las esferas del cosmos entero.
ਜਾ ਕਉ ਪ੍ਰਭ ਜੀਉ; ਆਪਿ ਬੁਝਾਏ ॥
jaa kau prabh jeeo; aap bujhaae |
Sant Singh KhalsaOne whom God Himself inspires to understand
Manmohan SinghHe whom the Venerable Lord Himself instructs,
Manmohan Singh (Punjabi)ਜਿਸ ਨੂੰ ਪੂਜਯ ਪ੍ਰਭੂ ਖੁਦ ਸਿਖ-ਮਤ ਦਿੰਦਾ ਹੈ।
Fareedkot Teekaਹੇ ਪ੍ਰਭੂ ਜੀ! ਤੂੰ ਜਿਸ ਕਉ ਆਪ ਸਮਝਾਵਤਾ ਹੈਂ॥
Prof. Sahib Singhਜਿਸ ਮਨੁੱਖ ਨੂੰ ਪ੍ਰਭੂ ਜੀ ਆਪ ਸੂਝ ਬਖ਼ਸ਼ਦੇ ਹਨ,ਪਦ ਅਰਥ ਬੁਝਾਏ = ਸੂਝ ਦੇਂਦਾ ਹੈ।
SikhNet (Spanish)Si la mente es receptiva a la Verdad, se alcanza el Regalo del Nombre.
ਸਚੁ ਨਾਮੁ; ਸੋਈ ਜਨੁ ਪਾਏ ॥
sach naam; soee jan paae |
Sant Singh Khalsa- that person obtains the True Name.
Manmohan SinghThat man attains the True Name.
Manmohan Singh (Punjabi)ਉਹ ਆਦਮੀ ਸਤਿਨਾਮ ਨੂੰ ਪ੍ਰਾਪਤ ਕਰ ਲੈਦਾ ਹੈ।
Fareedkot Teekaਸੋਈ ਜਨੁ ਤੇਰੇ ਸਚੁ ਨਾਮੁ ਕੋ ਪਾਵਤਾ ਹੈ॥
Prof. Sahib Singhਉਹ ਮਨੁੱਖ ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ ਹਾਸਲ ਕਰ ਲੈਂਦਾ ਹੈ।
SikhNet (Spanish)Aquél que ha comprendido la Realidad Última,
ਸੋ ਸਮਦਰਸੀ; ਤਤ ਕਾ ਬੇਤਾ ॥
so samadarasee; tat kaa betaa |
Sant Singh KhalsaHe looks impartially upon all, and he knows the essential reality.
Manmohan SinghHe is an impartial looker and knower of Reality.
Manmohan Singh (Punjabi)ਉਹ ਇਕਸਾਰ ਵੇਖਣ ਵਾਲਾ ਤੇ ਅਸਲੀਅਤ ਦੇ ਜਾਨਣ ਵਾਲਾ ਹੈ।
Fareedkot Teekaਸੋਈ ਸਮਦ੍ਰਿਸਟੀ ਤਤ ਸਰੂਪ ਕਾ ਜਾਨਣੇ ਹਾਰਾ ਹੋਤਾ ਹੈ॥
Prof. Sahib Singhਉਹ ਮਨੁੱਖ ਸਭ ਵਲ ਇਕ ਨਜ਼ਰ ਨਾਲ ਤੱਕਦਾ ਹੈ, ਅਕਾਲ ਪੁਰਖ ਦਾ ਮਹਰਮ ਹੋ ਜਾਂਦਾ ਹੈ।ਪਦ ਅਰਥ ਸਮਦਰਸੀ = ਸਭ ਨੂੰ ਇਕੋ ਨਜ਼ਰ ਨਾਲ ਤੱਕਣ ਵਾਲਾ।
SikhNet (Spanish)mira a todos con imparcialidad;
ਨਾਨਕ; ਸਗਲ ਸ੍ਰਿਸਟਿ ਕਾ ਜੇਤਾ ॥੧॥
naanak; sagal srisatt kaa jetaa |1|
Sant Singh KhalsaO Nanak, he conquers the whole world. ||1||
Manmohan SinghNanak he is the victor of the whole world.
Manmohan Singh (Punjabi)ਨਾਨਕ, ਉਹ ਸਾਰੇ ਸੰਸਾਰ ਨੂੰ ਜਿੱਤਣ ਵਾਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਜਨ ਸਰਬ ਸ੍ਰਿਸਟੀ ਕੇ ਜੀਤਨੇ ਹਾਰਾ ਹੋਤਾ ਹੈ॥੧॥☬ਤਿਸ ਮਹਾਤਮਾ ਕੀ ਦ੍ਰਿਸਟੀ ਕਹਤੇ ਹੈਂ:
Prof. Sahib Singhਹੇ ਨਾਨਕ! ਉਹ ਸਾਰੇ ਜਗਤ ਦਾ ਜਿੱਤਣ ਵਾਲਾ ਹੈ ॥੧॥ਪਦ ਅਰਥ ਜੇਤਾ = ਜਿੱਤਣ ਵਾਲਾ। ਤਤ = ਅਸਲੀਅਤ। ਬੇਤਾ = ਜਾਣਨ ਵਾਲਾ ॥੧॥
SikhNet (Spanish)con esta experiencia en verdad que ha conquistado el mundo. (1)