ਬਿਲਾਵਲੁ ਮਹਲਾ ੪ ॥
bilaaval mahalaa 4 | Ang 833
Sant Singh KhalsaBilaaval, Fourth Mehl:
Manmohan SinghBilawal 4th Guru.
Manmohan Singh (Punjabi)ਬਿਲਾਵਲ ਚੌਥੀ ਪਾਤਿਸ਼ਾਹੀ।
SikhNet (Spanish)Bilawal, Mejl Guru Ram Das, Cuarto Canal Divino.
ਹਰਿ ਹਰਿ ਨਾਮੁ ਸੀਤਲ ਜਲੁ ਧਿਆਵਹੁ; ਹਰਿ ਚੰਦਨ ਵਾਸੁ ਸੁਗੰਧ ਗੰਧਈਆ ॥
har har naam seetal jal dhiaavahu; har chandan vaas sugandh gandheea | Ang 833
Sant Singh KhalsaMeditate on the cool water of the Name of the Lord, Har, Har. Perfume yourself with the fragrant scent of the Lord, the sandalwood tree.
Manmohan SinghContemplate thou the cool water like Name, of the Lord God. One is perfumed with the scent and fragrance of God, the sandal.
Manmohan Singh (Punjabi)ਤੂੰ ਠੰਢੇ ਪਾਣੀ ਵਰਗੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ। ਵਾਹਿਗੁਰੂ ਚੰਨਣ ਦੀ ਮਹਿਕ ਅਤੇ ਖੁਸ਼ਬੂ ਨਾਲ ਇਨਸਾਨ ਮੁਅੱਤਰ ਹੋ ਜਾਂਦਾ ਹੈ।
Fareedkot Teekaਹਰਿ ਹਰਿ ਨਾਮ ਰੂਪੀ ਜਲ ਜੋ ਅੰਤਹਕਰਨ ਕੋ ਸੀਤਲ ਕਰਨੇਹਾਰਾ ਹੈ। ਹੇ ਭਾਈ! ਤਿਸੀ ਕਾ ਧਿਆਵਣਾ ਕਰੋ, ਪੁਨਾ ਸੋ ਹਰੀ ਜੋ ਗੰਧ (ਗੰਧਈਆ) ਗੰਧਾਂ ਮੇਂ ਉਤਮ ਗੰਧੀ ਵਾਲਾ ਚੰਦਨ ਰੂਪ ਹੈ, ਤਿਸੀ ਕੀ ਸੁਸਟੂਗੰਧ ਵਾ ਸੁਜਸੁ ਭਗਤੀ ਕੋ ਲੀਜੀਏ॥
Prof. Sahib Singhਹੇ ਭਾਈ! ਪ੍ਰਭੂ ਦਾ ਨਾਮ ਸਿਮਰਿਆ ਕਰੋ, ਇਹ ਨਾਮ ਠੰਢ ਪਾਣ ਵਾਲਾ ਜਲ ਹੈ, ਇਹ ਨਾਮ ਚੰਦਨ ਦੀ ਸੁਗੰਧੀ ਹੈ ਜਿਹੜੀ (ਸਾਰੀ ਬਨਸਪਤੀ ਨੂੰ) ਸੁਗੰਧਿਤ ਕਰ ਦੇਂਦੀ ਹੈ।ਪਦ ਅਰਥ ਸੀਤਲ = ਠੰਢ ਪਾਣ ਵਾਲਾ। ਧਿਆਵਹੁ = ਸਿਮਰਿਆ ਕਰੋ। ਵਾਸੁ = ਸੁਗੰਧੀ। ਗੰਧਈਆ = ਸੁਗੰਧਿਤ ਕਰਦੀ ਹੈ।
SikhNet (Spanish)Medita en el Agua Fresca del Nombre del Señor, Jar, Jar y perfuma tu ser con la Fragancia de la Esencia del Señor, el Árbol de Sándalo.
ਮਿਲਿ ਸਤਸੰਗਤਿ. ਪਰਮ ਪਦੁ ਪਾਇਆ; ਮੈ ਹਿਰਡ ਪਲਾਸ, ਸੰਗਿ ਹਰਿ ਬੁਹੀਆ ॥੧॥
mil satasangat. param pad paaeaa; mai hiradd palaas, sang har buheea |1| Ang 834
Sant Singh KhalsaJoining the Society of the Saints, I have obtained the supreme status. I am just a castor-oil tree, made fragrant by their association. ||1||
Manmohan SinghJoining the society of saints, I have obtained the supreme status. Meeting with God, I who was like the castor-oil plant and buteafrondosa tree, have become sweetly scented.
Manmohan Singh (Punjabi)ਸਤਿ ਸੰਗਤ ਨਾਲ ਜੁੜ, ਮੈਂ ਮਹਾਨ ਮਰਤਬਾ ਪਰਾਪਤ ਕਰ ਲਿਆ ਹੈ। ਵਾਹਿਗੁਰੂ ਨੂੰ ਮਿਲ ਕੇ ਮੈਂ ਅਰਿੰਡ ਦਾ ਬੁਟਾ ਅਤੇ ਢੱਕ ਦਾ ਪੇੜ, ਮਿੱਠੀ ਸੁਗੰਧੀ ਵਾਲਾ ਹੋ ਗਿਆ ਹਾਂ।
Fareedkot Teekaਸਤਿਸੰਗਤਿ ਮੇਂ ਮਿਲ ਕਰ ਮੈਨੇ ਪਰਮ ਪਦ ਪਾਇਆ ਹੈ। ੍ਯਦਪਿ ਮੈਂ ਇਰੰਡ ਔ (ਪਲਾਸ) ਢਕ ਕੇ ਬ੍ਰਿਛ ਸਮ ਤੁਛ ਥਾ। ਯਦਪਿ ਮੈਂ ਹਰੀ ਚੰਦਨ ਸਾਥ ਮਿਲ ਕਰ (ਬੁਹੀਆ) ਸੁਗੰਧੀ ਵਾਲਾ ਅਰਥਾਤ ਜਸ ਵਾਲਾ ਹੋਇ ਗਇਆ ਹੂੰ॥੧॥
Prof. Sahib Singhਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲਈਦਾ ਹੈ। ਜਿਵੇਂ ਅਰਿੰਡ ਤੇ ਪਲਾਹ (ਆਦਿਕ ਨਿਕੰਮੇ ਰੁੱਖ ਚੰਦਨ ਦੀ ਸੰਗਤਿ ਨਾਲ) ਸੁਗੰਧਿਤ ਹੋ ਜਾਂਦੇ ਹਨ, (ਤਿਵੇਂ) ਮੇਰੇ ਵਰਗੇ ਜੀਵ (ਹਰਿ ਨਾਮ ਦੀ ਬਰਕਤਿ ਨਾਲ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ) ॥੧॥ਪਦ ਅਰਥ ਮਿਲਿ = ਮਿਲ ਕੇ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਹਿਰਡ = ਅਰਿੰਡ। ਪਲਾਸ = ਪਲਾਹ, ਛਿਛਰਾ। ਸੰਗਿ = (ਚੰਦਨ ਦੇ) ਨਾਲ। ਬੁਹੀਆ = ਸੁਗੰਧਿਤ ਹੋ ਜਾਂਦਾ ਹੈ ॥੧॥
SikhNet (Spanish)Sí, uniéndose a los Santos, uno logra el Estado Supremo de Éxtasis. El Nombre del Señor lo hace a uno fragante, así como el Sándalo a la madera.(1)
ਜਪਿ; ਜਗੰਨਾਥ ਜਗਦੀਸ ਗੁਸਈਆ ॥
jap; jaganaath jagadees guseea | Ang 834
Sant Singh KhalsaMeditate on the Lord of the Universe, the Master of the world, the Lord of creation.
Manmohan SinghO man, remember thou the Lord of the universe, the Master of the world and the Proprietor of creation.
Manmohan Singh (Punjabi)ਹੇ ਬੰਦੇ! ਤੂੰ ਆਲਮ ਦੇ ਸੁਆਮੀ, ਸੰਸਾਰ ਦੇ ਮਾਲਕ ਅਤੇ ਰਚਨਾ ਦੇ ਸਾਈਂ ਦਾ ਸਿਮਰਨ ਕਰ।
Fareedkot Teekaਹੇ ਭਾਈ! ਜਗਤ ਕੌ ਨਾਥ ਜਗਦੀਸਰ ਸਰਬ ਕਾ ਈਸ੍ਵਰ (ਗੁਸਈਆ) ਪ੍ਰਿਥੀ ਕਾ ਮਾਲਕ ਗੁਸਾਈਂ ਜੋ ਵਾਹਿਗੁਰੂ ਹੈ, ਤਿਸ ਕੇ ਨਾਮ ਕੋ ਮਨ ਤਨ ਬਾਣੀ ਸੇ (ਜਪ) ਸਿਮਰਨ ਕਰੋ॥
Prof. Sahib Singhਹੇ ਭਾਈ! ਜਗਤ ਦੇ ਨਾਥ, ਜਗਤ ਦੇ ਈਸ਼੍ਵਰ, ਧਰਤੀ ਦੇ ਖਸਮ ਪ੍ਰਭੂ ਦਾ ਨਾਮ ਜਪਿਆ ਕਰ।ਪਦ ਅਰਥ ਜਪਿ = ਜਪਿਆ ਕਰ। ਜਗੰਨਾਥ = ਜਗਤ ਦਾ ਨਾਥ। ਜਗਦੀਸ = ਜਗਤ ਦਾ ਈਸ਼੍ਵਰ। ਗੁਸਈਆ = ਧਰਤੀ ਦਾ ਖਸਮ।
SikhNet (Spanish)Oh mente, habita en tu Maestro, el Señor del Universo;
ਸਰਣਿ ਪਰੇ ਸੇਈ ਜਨ ਉਬਰੇ; ਜਿਉ ਪ੍ਰਹਿਲਾਦ ਉਧਾਰਿ ਸਮਈਆ ॥੧॥ ਰਹਾਉ ॥
saran pare seee jan ubare; jiau prahilaad udhaar sameea |1| rahaau | Ang 834
Sant Singh KhalsaThose humble beings who seek the Lord's Sanctuary are saved, like Prahlaad; they are emancipated and merge with the Lord. ||1||Pause||
Manmohan SinghThey who seek the Lord's protection; those persons are saved like Prahlad. They are emancipated and merged in the Lord. Pause.
Manmohan Singh (Punjabi)ਜੋ ਪ੍ਰਭੂ ਦੀ ਪਨਾਹੀ ਲੈਂਦੇ ਹਨ, ਉਹ ਪੁਰਸ਼ ਪ੍ਰਹਿਲਾਦ ਦੀ ਤਰ੍ਹਾਂ ਬੱਚ ਜਾਂਦੇ ਹਨ। ਬੰਦਖਲਾਸ ਹੋ ਉਹ ਪ੍ਰਭੂ ਅੰਦਰ ਲੀਨ ਹੋ ਜਾਂਦੇ ਹਨ। ਠਹਿਰਾਉ।
Fareedkot Teekaਜੋ ਤਿਸ ਕੀ ਸਰਣ ਪਰੇ ਹੈਂ ਸੋਈ ਜਨ ਇਸ ਸੰਸਾਰ ਦੁਖੋਂ ਸੇ (ਉਬਰੇ) ਬਚੇ ਹੈਂ। ਸੋ ਕੈਸੇ? ਜਿਸ ਪ੍ਰਕਾਰ ਪ੍ਰਾਲਾਦ ਕੋ ਦੁਖੋਂ ਸੇ (ਉਧਾਰ) ਕਾਢ ਕਰ ਅਪਨੇ ਸਰੂਪ ਮੇਂ ਸਮਾਇ ਲੀਆ ਹੈ॥੧॥ ਰਹਾਉ ॥
Prof. Sahib Singhਜਿਹੜੇ ਮਨੁੱਖ ਪ੍ਰਭੂ ਦੀ ਸਰਨ ਆ ਪੈਂਦੇ ਹਨ, ਉਹ ਮਨੁੱਖ (ਸੰਸਾਰ-ਸਮੁੰਦਰ ਵਿਚੋਂ) ਬਚ ਨਿਕਲਦੇ ਹਨ, ਜਿਵੇਂ ਪ੍ਰਹਿਲਾਦ (ਆਦਿਕ ਭਗਤਾਂ) ਨੂੰ (ਪਰਮਾਤਮਾ ਨੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਕੇ (ਆਪਣੇ ਚਰਨਾਂ ਵਿਚ) ਲੀਨ ਕਰ ਲਿਆ ॥੧॥ ਰਹਾਉ ॥ਪਦ ਅਰਥ ਉਬਰੇ = ਵਿਕਾਰਾਂ ਤੋਂ ਬਚ ਗਏ। ਉਧਾਰਿ = ਪਾਰ-ਉਤਾਰਾ ਕਰ ਕੇ ॥੧॥ ਰਹਾਉ ॥
SikhNet (Spanish)a aquél que busca el Santuario del Señor, el Señor lo emancipa como a Prehlada y lo inmerge en Su Ser.(1-Pausa)
ਭਾਰ ਅਠਾਰਹ ਮਹਿ ਚੰਦਨੁ ਊਤਮ; ਚੰਦਨ ਨਿਕਟਿ ਸਭ ਚੰਦਨੁ ਹੁਈਆ ॥
bhaar atthaarah meh chandan aootam; chandan nikatt sabh chandan hueea | Ang 834
Sant Singh KhalsaOf all plants, the sandalwood tree is the most sublime. Everything near the sandalwood tree becomes fragrant like sandalwood.
Manmohan SinghIn the entire vegetation, the sandal tree is the most sublime. All that is near the sandal tree becomes fragrant like sandal.
Manmohan Singh (Punjabi)ਸਾਰੀ ਬਨਾਸਪਤੀ ਵਿੱਚ ਚੰਨਣ ਦਾ ਬਿਰਛ ਸਾਰਿਆਂ ਨਾਲੋਂ ਸਰੇਸ਼ਟ ਹੈ। ਸਾਰਾ ਕੁਛ ਜੋ ਚੰਨਣ ਦੇ ਬਿਰਛ ਦੇ ਨੇੜੇ ਹੈ ਚੰਨਣ ਵਾਂਗੂੰ ਸੁਗੰਧਤ ਹੋ ਜਾਂਦਾ ਹੈ।
Fareedkot Teekaਸਰਬ ਬਨਾਸਪਤੀ ਕਾ ਨਾਮ ਅਠਾਰਹ ਭਾਰ ਹੈ। ਸੋ ਐਸੇ ਹੈ: ਬਤੀ ਸੌ ਸਾਠ ਤੋਲੇ ਕਾ ਏਕ ਭਾਰ ਕਹੀਤਾ ਹੈ। ਏਕ ਏਕ ਜਾਤੀ ਕੇ ਬ੍ਰਿਛੋਂ ਕਾ ਏਕ ਏਕ ਪਤਾ ਲੇ ਕਰ ਇਕੱਤ੍ਰ ਕਰ ਤੋਲਨੇ ਸੇ ਐਸੇ ਅਠਾਰਹ ਭਾਰ ਬਨੇ, ਇਤਨੀ ਬਨਾਸਪਤੀ ਹੈ। ਦ੍ਰਿਸਟਾਂਤ ਦੇਤੇ ਹੈਂ: ਸੋ ਐਸੀ ਅਠਾਰਹ ਭਾਰ ਬਨਾਸਪਤੀ ਮੇਂ ਸੇ ਏਕ ਚੰਦਨ ਹੀ ਉਤਮ ਹੈ। ਕਿਉਂਕਿ ਜੋ ਚੰਦਨ ਕੇ ਨਿਕਟ ਬ੍ਰਿਛ ਹੋਤੇ ਹੈਂ, ਸੋ ਏਕ ਬਾਂਸ ਤੇ ਬਿਨਾ ਸਰਬ ਬ੍ਰਿਛ ਚੰਦਨ ਰੂਪ ਹੀ ਹੋਇ ਜਾਤੇ ਹੈਂ। ਤੈਸੇ ਨਾਮ ਰੂਪ ਸਰਬ ਜਗਤ ਮੇਂ ਸੇ ਸੰਤ ਜਨ ਚੰਦਨਵਤ ਪਰਮ ਉਤਮ ਹੈਂ। ਜੋ ਤਿਨ ਸੰਤੋਂ ਕੀ ਸੰਗਤਿ ਕਰਤੇ ਹੈਂ, ਸੋ ਤਿਨੋਂ ਕਾ ਸਰੂਪ ਹੀ ਹੋਇ ਜਾਤੇ ਹੈਂ॥
Prof. Sahib Singhਹੇ ਭਾਈ! ਸਾਰੀ ਬਨਸਪਤੀ ਵਿਚ ਚੰਦਨ ਸਭ ਤੋਂ ਸ੍ਰੇਸ਼ਟ (ਰੁੱਖ) ਹੈ, ਚੰਦਨ ਦੇ ਨੇੜੇ (ਉੱਗਾ ਹੋਇਆ) ਹਰੇਕ ਬੂਟਾ ਚੰਦਨ ਬਣ ਜਾਂਦਾ ਹੈ।ਪਦ ਅਰਥ ਭਾਰ ਅਠਾਰਹ = ਸਾਰੀ ਬਨਸਪਤੀ। {ਪੁਰਾਣਾ ਖ਼ਿਆਲ ਤੁਰਿਆ ਆ ਰਿਹਾ ਹੈ ਕਿ ਹਰੇਕ ਬੂਟੇ ਦਾ ਇਕ ਇਕ ਪੱਤਰ ਲੈ ਕੇ ਤੋਲਿਆਂ ੧੮ ਭਾਰ ਤੋਲ ਬਣਦਾ ਹੈ। ਇਕ ਭਾਰ ਪੰਜ ਮਣ ਕੱਚੇ ਦਾ}। ਨਿਕਟਿ = ਨੇੜੇ।
SikhNet (Spanish)De toda la vegetación, el Sándalo es lo más sublime, pues lo que sea que está cerca de él también se vuelve fragante,
ਸਾਕਤ ਕੂੜੇ. ਊਭ ਸੁਕ ਹੂਏ; ਮਨਿ ਅਭਿਮਾਨੁ, ਵਿਛੁੜਿ ਦੂਰਿ ਗਈਆ ॥੨॥
saakat koorre. aoobh suk hooe; man abhimaan, vichhurr door geea |2| Ang 834
Sant Singh KhalsaThe stubborn, false faithless cynics are dried up; their egotistical pride separates them far from the Lord. ||2||
Manmohan SinghThe stiff-necked and false mammon-worshippers are dried up. Their mind's ego separates them far from the Lord.
Manmohan Singh (Punjabi)ਆਕੜ-ਖਾਂ ਅਤੇ ਝੂਠੇ ਮਾਇਆ ਦੇ ਪੁਜਾਰੀ ਖੁਸ਼ਕ ਹੋ ਜਾਂਦੇ ਹਨ। ਉਨ੍ਹਾਂ ਦੇ ਚਿੱਤ ਦਾ ਗਰੂਰ ਉਨ੍ਹਾਂ ਨੂੰ ਪ੍ਰਭੂ ਨਾਲੋਂ ਵਿਛੋੜ ਕੇ ਦੁਰੇਡੇ ਲੈ ਜਾਂਦਾ ਹੈ।
Fareedkot Teekaਬੇਮੁਖ ਪੁਰਸ ਖੜ ਸੁਕ ਬ੍ਰਿਛ ਸਮ ਸਭ ਗੁਨੋਂ ਰੂਪੁ ਸਬਜੀ ਤੇ ਰਹਤ ਹੋ ਗਏ ਹੈਂ, ਭਾਵ ਯਹਿ ਹੈ ਕਿ ਸੋ ਅਸੁਧ ਕਠੋਰ ਹੈਂ। ਚੰਦਨ ਰੂਪ ਨਹੀਂ ਹੋਤੇ, ਨਰਕੋਂ ਮੇਂ ਜਲਾਵਣੇ ਯੋਗ ਹੈਂ। ਮਨ ਮੇਂ ਅਭਿਮਾਨ ਕਰਨੇ ਸੇ ਵਾਹਿਗੁਰੂ ਤੇ ਬਿਛੜ ਕਰ ਦੂਰ ਗਏ ਹੈਂ, ਭਾਵ ਯਹਿ ਹੈ, ਸੋ ਜਨ ਚਉਰਾਸੀ ਮੇਂ ਭ੍ਰਮਤੇ ਫਿਰਤੇ ਹੈਂ॥੨॥
Prof. Sahib Singhਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਾਇਆ-ਵੇੜ੍ਹੇ ਪ੍ਰਾਣੀ (ਉਹਨਾਂ ਰੁੱਖਾਂ ਵਰਗੇ ਹਨ ਜੋ ਧਰਤੀ ਵਿਚੋਂ ਖ਼ੁਰਾਕ ਮਿਲ ਸਕਣ ਤੇ ਭੀ) ਖਲੋਤੇ ਹੀ ਸੁੱਕ ਜਾਂਦੇ ਹਨ, (ਉਹਨਾਂ ਦੇ) ਮਨ ਵਿਚ ਅਹੰਕਾਰ ਵੱਸਦਾ ਹੈ, (ਇਸ ਵਾਸਤੇ ਪਰਮਾਤਮਾ ਤੋਂ) ਵਿਛੁੱੜ ਕੇ ਉਹ ਕਿਤੇ ਦੂਰ ਪਏ ਰਹਿੰਦੇ ਹਨ ॥੨॥ਪਦ ਅਰਥ ਸਾਕਤ = ਪਰਮਾਤਮਾ ਤੋਂ ਟੁੱਟੇ ਹੋਏ ਮਨੁੱਖ। ਊਭ ਸੁਕ = (ਧਰਤੀ ਉਤੇ) ਖਲੋਤੇ ਹੋਏ ਹੀ ਸੁੱਕ ਚੁਕੇ ਰੁੱਖ। ਮਨਿ = ਮਨ ਵਿਚ। ਵਿਛੁੜਿ = ਵਿਛੁੜ ਕੇ ॥੨॥
SikhNet (Spanish)pero los tensos ególatras se secan, pues su ego los separa y los deja muy lejos de Dios.(2)
ਹਰਿ ਗਤਿ ਮਿਤਿ ਕਰਤਾ ਆਪੇ ਜਾਣੈ; ਸਭ ਬਿਧਿ ਹਰਿ ਹਰਿ ਆਪਿ ਬਨਈਆ ॥
har gat mit karataa aape jaanai; sabh bidh har har aap baneea | Ang 834
Sant Singh KhalsaOnly the Creator Lord Himself knows the state and condition of everyone; the Lord Himself makes all the arrangements.
Manmohan SinghThe Lord creator Himself knows the condition and life's department of everyone, All the arrangements the Lord God Himself makes.
Manmohan Singh (Punjabi)ਸੁਆਮੀ ਸਿਰਜਣਹਾਰ ਖੁਦ ਹੀ ਹਰ ਜਣੇ ਦੀ ਅਵਸਥਾ ਅਤੇ ਜੀਵਨ-ਮਰਯਾਦ ਨੂੰ ਸਮਝਦਾ ਹੈ। ਸਾਰੇ ਪ੍ਰਬੰਧ ਸੁਆਮੀ ਵਾਹਿਗੁਰੂ ਖੁਦ ਹੀ ਕਰਦਾ ਹੈ।
Fareedkot Teekaਸੋ ਹਰੀ ਕਰਤਾ ਸਰਬ ਜੀਵੋਂ ਕੀ ਗਤੀ ਔਰ (ਮਿਤਿ) ਮ੍ਰਿਯਾਦਾ ਆਪ ਹੀ ਜਾਨਤਾ ਹੈ। ਕਿਉਂਕਿ ਸਰਬ ਸੰਸਾਰ ਕੀ ਬਿਧੀ ਹਰ ਪ੍ਰਕਾਰ ਕਰ ਤਿਸ ਹਰੀ ਨੇ ਆਪ ਹੀ ਬਨਾਈ ਹੈ॥
Prof. Sahib Singhਹੇ ਭਾਈ! ਪਰਮਾਤਮਾ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ-ਇਹ ਗੱਲ ਉਹ ਆਪ ਹੀ ਜਾਣਦਾ ਹੈ। (ਜਗਤ ਦੀ) ਸਾਰੀ ਮਰਯਾਦਾ ਉਸ ਨੇ ਆਪ ਹੀ ਬਣਾਈ ਹੋਈ ਹੈ (ਉਸ ਮਰਯਾਦਾ ਅਨੁਸਾਰ) ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਸੋਨਾ ਬਣ ਜਾਂਦਾ ਹੈ (ਸੁੱਚੇ ਜੀਵਨ ਵਲ ਬਣ ਜਾਂਦਾ ਹੈ)।ਪਦ ਅਰਥ ਗਤਿ = ਉੱਚੀ ਆਤਮਕ ਹਾਲਤ। ਮਿਤਿ = ਗਿਣਤੀ, ਮਰਯਾਦਾ, ਹੱਦ-ਬੰਨਾ। ਆਪੇ = ਆਪ ਹੀ। ਸਭ ਬਿਧਿ = ਸਾਰੀ ਮਰਯਾਦਾ।
SikhNet (Spanish)Sólo Dios conoce el estado íntimo de cada uno y sólo Él nos abre el Sendero.
ਜਿਸੁ ਸਤਿਗੁਰੁ ਭੇਟੇ ਸੁ ਕੰਚਨੁ ਹੋਵੈ; ਜੋ ਧੁਰਿ ਲਿਖਿਆ ਸੁ ਮਿਟੈ ਨ. ਮਿਟਈਆ ॥੩॥
jis satigur bhette su kanchan hovai; jo dhur likhiaa su mittai na. mitteea |3| Ang 834
Sant Singh KhalsaOne who meets the True Guru is transformed into gold. Whatever is pre-ordained, is not erased by erasing. ||3||
Manmohan SinghHe, whom the True Guru meets is transformed into gold. What ever is pre-ordained, that can be erased not by erasing.
Manmohan Singh (Punjabi)ਜਿਸ ਨੂੰ ਸੱਚੇ ਗੁਰੂ ਜੀ ਮਿਲ ਪੈਂਦੇ ਹਨ, ਉਹ ਸੋਨਾ ਬਣ ਜਾਂਦਾ ਹੈ। ਜਿਹੜਾ ਕੁਛ ਮੁੱਢ ਤੋਂ ਨੀਅਤ ਹੋਇਆ ਹੋਇਆ ਹੈ, ਉਹ ਮੇਸਿਆ ਮੇਸਿਆ ਨਹੀਂ ਜਾ ਸਕਦਾ।
Fareedkot Teekaਜਿਸ ਜਨ ਕੋ ਸਤਿਗੁਰੂ ਮਿਲੇ ਹੈਂ, ਸੋ ਜਨ ਸ੍ਵਰਨ ਵਤ ਸੁਧ ਹੋ ਜਾਤਾ ਹੈ। ਜੋ ਵਾਹਿਗੁਰੂ ਨੇ (ਧੁਰਿ) ਆਦ ਤੇ ਲੇਖ ਲਿਖ੍ਯਾ ਹੈ, ਸੋ ਕਿਸੀ ਕਾ ਮਿਟਾਯਾ ਹੂਆ ਮਿਟਤਾ ਨਹੀਂ ਹੈ॥੩॥
Prof. Sahib Singhਹੇ ਭਾਈ! ਧੁਰ ਦਰਗਾਹ ਤੋਂ (ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਜੀਵਾਂ ਦੇ ਮੱਥੇ ਉਤੇ ਜੋ ਲੇਖ) ਲਿਖਿਆ ਜਾਂਦਾ ਹੈ, ਉਹ ਲੇਖ (ਕਿਸੇ ਦੇ ਆਪਣੇ ਉੱਦਮ ਨਾਲ) ਮਿਟਾਇਆਂ ਮਿਟ ਨਹੀਂ ਸਕਦਾ (ਗੁਰੂ ਦੇ ਮਿਲਣ ਨਾਲ ਹੀ ਲੋਹੇ ਤੋਂ ਕੰਚਨ ਬਣਦਾ) ਹੈ ॥੩॥ਪਦ ਅਰਥ ਭੇਟੇ = ਮਿਲਦਾ ਹੈ। ਕੰਚਨੁ = ਸੋਨਾ। ਧੁਰਿ = ਧੁਰ ਦਰਗਾਹ ਤੋਂ ॥੩॥
SikhNet (Spanish)Aquél, a quien el Guru encuentra, es transformado en oro; ¿quién puede borrar el Decreto Eterno de Dios?(3)
ਰਤਨ ਪਦਾਰਥ ਗੁਰਮਤਿ ਪਾਵੈ; ਸਾਗਰ ਭਗਤਿ ਭੰਡਾਰ ਖੁਲੑਈਆ ॥
ratan padaarath guramat paavai; saagar bhagat bhanddaar khulaeea | Ang 834
Sant Singh KhalsaThe treasure of jewels is found in the ocean of the Guru's Teachings. The treasure of devotional worship is opened to me.
Manmohan SinghIn the ocean of the Guru's instruction, find I the jewel like wealth of the Lord's Name and the treasure of His meditation is opened unto me.
Manmohan Singh (Punjabi)ਗੁਰਾਂ ਦੇ ਉਪਦੇਸ਼ ਦੇ ਸਮੁੰਦਰ ਵਿੱਚ, ਮੈਂ ਸੁਆਮੀ ਦੇ ਨਾਮ ਦੀ ਜਵੇਹਰ ਵਰਗੀ ਦੌਲਤ ਪਾਉਂਦਾ ਹਾਂ ਅਤੇ ਉਸ ਦੇ ਸਿਮਰਨ ਦਾ ਖਜਾਨਾ ਮੇਰੇ ਲਈ ਖੋਲ੍ਹ ਦਿੱਤਾ ਜਾਂਦਾ ਹੈ।
Fareedkot Teekaਸੰਸਾਰ ਰੂਪੀ ਸਮੁੰਦ੍ਰ ਮੇਂ ਸਤਸੰਗ ਰੂਪ ਭਗਤੀ ਕਾ (ਭੰਡਾਰ) ਖਜਾਨਾ ਖੁਲਾ ਹੂਆ ਹੈ, ਪਰੰਤੂ ਜੀਵ (ਰਤਨ) ਵੈਰਾਗ ਆਦੀ ਪਦਾਰਥ ਗੁਰੋਂ ਕੀ (ਮਤਿ) ਸਿਖ੍ਯਾ ਤੇ ਪਾਵਤਾ ਹੈ॥
Prof. Sahib Singhਹੇ ਭਾਈ! (ਗੁਰੂ ਦੇ ਅੰਦਰ) ਭਗਤੀ ਦੇ ਸਮੁੰਦਰ (ਭਰੇ ਪਏ) ਹਨ, ਭਗਤੀ ਦੇ ਖ਼ਜ਼ਾਨੇ ਖੁਲ੍ਹੇ ਪਏ ਹਨ, ਗੁਰੂ ਦੀ ਮਤਿ ਉਤੇ ਤੁਰ ਕੇ ਹੀ ਮਨੁੱਖ (ਉੱਚੇ ਆਤਮਕ ਗੁਣ-) ਰਤਨ ਪ੍ਰਾਪਤ ਕਰ ਸਕਦਾ ਹੈ।ਪਦ ਅਰਥ ਗੁਰਮਤਿ = ਗੁਰੂ ਦੀ ਮਤਿ ਦੀ ਰਾਹੀਂ। ਪਾਵੈ = (ਮਨੁੱਖ) ਲੱਭ ਲੈਂਦਾ ਹੈ। ਸਾਗਰ = ਸਮੁੰਦਰ।
SikhNet (Spanish)En el Mar de la Palabra del Shabd del Guru encuentro la Joya del Nombre del Señor, y el Tesoro de Devoción me es mostrado.
ਗੁਰ ਚਰਣੀ ਇਕ ਸਰਧਾ ਉਪਜੀ; ਮੈ ਹਰਿ ਗੁਣ ਕਹਤੇ ਤ੍ਰਿਪਤਿ. ਨ ਭਈਆ ॥੪॥
gur charanee ik saradhaa upajee; mai har gun kahate tripat. na bheea |4| Ang 834
Sant Singh KhalsaFocused on the Guru's Feet, faith wells up within me; chanting the Glorious Praises of the Lord, I hunger for more. ||4||
Manmohan SinghAdoring Guru's feet, faith has welled up in me, Uttering the Lord's praise my hunger for it is appeased not.
Manmohan Singh (Punjabi)ਗੁਰਾਂ ਦੇ ਪੈਰਾਂ ਨੂੰ ਪੂਜਣ ਦੁਆਰਾ, ਮੇਰੇ ਅੰਦਰ ਈਮਾਨ ਉਤਪੰਨ ਹੋ ਗਿਆ ਹੈ। ਪ੍ਰਭੂ ਦੀ ਸਿਫ਼ਤ ਉਚਾਰਨ ਕਰਦਿਆਂ ਮੇਰੀ ਇਸ ਲਈ ਭੁੱਖ ਮਾਤ ਨਹੀਂ ਪੈਂਦੀ।
Fareedkot Teekaਤਿਨ ਸਤਿਗੁਰੋਂ ਕੇ ਚਰਨੋਂ ਤੇ ਮੁਝ ਕੋ ਇਕ ਇਹੁ ਸਰਧਾ ਉਪਜੀ ਹੈ ਕਿ ਮੇਂ ਹਰੀ ਕੇ ਗੁਣੋਂ ਕੋ ਉਚਾਰਨ ਕਰਤਿਆਂ ਤ੍ਰਿਪਤ ਨਹੀਂ ਹੋਤੀ ਹੂੰ॥੪॥
Prof. Sahib Singh(ਵੇਖੋ) ਗੁਰੂ ਦੀ ਚਰਨੀਂ ਲੱਗ ਕੇ (ਹੀ ਮੇਰੇ ਅੰਦਰ) ਇਕ ਪਰਮਾਤਮਾ ਵਾਸਤੇ ਪਿਆਰ ਪੈਦਾ ਹੋਇਆ ਹੈ (ਹੁਣ) ਪਰਮਾਤਮਾ ਦੇ ਗੁਣ ਗਾਂਦਿਆਂ ਮੇਰਾ ਮਨ ਰੱਜਦਾ ਨਹੀਂ ਹੈ ॥੪॥ਪਦ ਅਰਥ ਇਕ ਸਰਧਾ = ਇਕ ਪਰਮਾਤਮਾ ਦਾ ਪਿਆਰ। ਕਹਤੇ = ਕਹਿੰਦਿਆਂ। ਤ੍ਰਿਪਤਿ = ਰਜੇਵਾਂ ॥੪॥
SikhNet (Spanish)La Fe es edificada en mí al estar entonado a los Pies del Guru, yo recito la Alabanza Inexhausta del Señor por siempre y para siempre. (4)
ਪਰਮ ਬੈਰਾਗੁ. ਨਿਤ ਨਿਤ ਹਰਿ ਧਿਆਏ; ਮੈ ਹਰਿ ਗੁਣ ਕਹਤੇ ਭਾਵਨੀ ਕਹੀਆ ॥
param bairaag. nit nit har dhiaae; mai har gun kahate bhaavanee kaheea | Ang 834
Sant Singh KhalsaI am totally detached, continually, continuously meditating on the Lord; chanting the Glorious Praises of the Lord, I express my love for Him.
Manmohan SinghEver, ever on contemplating my Lord, ever contemplating on my Lord, supreme detachedness has welled up in me. I express my love by uttering God's praise love.
Manmohan Singh (Punjabi)ਸਦਾ, ਸਦਾ ਸਾਈਂ ਦਾ ਸਿਮਰਨ ਕਰਨ ਦੁਆਰਾ, ਮੇਰੇ ਅੰਦਰ ਮਹਾਨ ਨਿਰਲੇਪਤਾ ਪੈਦਾ ਹੋ ਗਈ ਹੈ। ਵਾਹਿਗੁਰੂ ਦੀ ਕੀਰਤੀ ਉਚਾਰਨ ਕਰ ਕੇ, ਮੈਂ ਆਪਣੀ ਪ੍ਰੀਤ ਪ੍ਰਗਟ ਕਰਦਾ ਹਾਂ।
Fareedkot Teekaਜਿਨੋਂ ਨੇ ਪਰਮ ਵੈਰਾਗਵਾਨ ਹੋ ਕਰ ਨਿਤੰਪ੍ਰਤੀ ਸਦਾ ਹਰੀ ਧਿਆਏ ਹੈਂ, ਐਸੇ ਜੋ ਸਤ ਹਰੀ ਕੇ ਗੁਣ ਕਹਤੇ ਹੈਂ, ਮੈਨੂੰ ਤਿਨ ਬੀਚ ਗੁਰਾਂ ਨੇ (ਭਾਵਨੀ) ਸਰਧਾ ਕਰਨੀ ਹੀ ਕਰੀ ਹੈ; ਵਾ ਹਰੀ ਕੇ ਗੁਣ ਕਹਤੇ ਹੂਏ ਵਾ (ਮੈ) ਮੇਰਾ (ਹੀਆ) ਰਿਦਾ (ਭਾਵਨੀ) ਸੋਭਨੀਕ ਹੂਆ ਹੈ॥
Prof. Sahib Singhਹੇ ਭਾਈ! ਜਿਹੜਾ ਮਨੁੱਖ ਸਦਾ ਹੀ ਪਰਮਾਤਮਾ ਦਾ ਧਿਆਨ ਧਰਦਾ ਰਹਿੰਦਾ ਹੈ ਉਸਦੇ ਅੰਦਰ ਸਭ ਤੋਂ ਉੱਚੀ ਲਗਨ ਬਣ ਜਾਂਦੀ ਹੈ। ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ ਜਿਹੜਾ ਪਿਆਰ ਮੇਰੇ ਅੰਦਰ ਬਣਿਆ ਹੈ, ਮੈਂ (ਤੁਹਾਨੂੰ ਉਸ ਦਾ ਹਾਲ) ਦੱਸਿਆ ਹੈ।ਪਦ ਅਰਥ ਪਰਮ ਬੈਰਾਗੁ = ਸਭ ਤੋਂ ਉੱਚਾ ਵੈਰਾਗ, ਸਭ ਤੋਂ ਉੱਚੀ ਲਗਨ। ਭਾਵਨੀ = ਪਿਆਰ।
SikhNet (Spanish)Meditando en Dios soy bendecido con el desapego supremo; sí, y recitando Su Alabanza me lleno de Fe.
ਬਾਰ ਬਾਰ ਖਿਨੁ ਖਿਨੁ ਪਲੁ ਕਹੀਐ; ਹਰਿ ਪਾਰੁ. ਨ ਪਾਵੈ, ਪਰੈ ਪਰਈਆ ॥੫॥
baar baar khin khin pal kaheeai; har paar. na paavai, parai pareea |5| Ang 834
Sant Singh KhalsaTime and time again, each and every moment and instant, I express it. I cannot find the Lord's limits; He is the farthest of the far. ||5||
Manmohan SinghUttering His praise over and over again and every moment and trice, one can find not God's limit. He is the remotest of the remote.
Manmohan Singh (Punjabi)ਮੁੜ ਮੁੜ ਕੇ ਅਤੇ ਹਰ ਨਿਮਖ ਤੇ ਛਿਨ ਉਸ ਦੀ ਮਹਿਮਾ ਆਖ, ਇਨਸਾਨ ਵਾਹਿਗੁਰੂ ਦਾ ਓੜਕ ਨਹੀਂ ਪਾ ਸਕਦਾ। ਉਹ ਪਰੇਡਿਆਂ ਤੋਂ ਵੀ ਪਰੇਡੇ ਹੈ।
Fareedkot Teekaਖਿਨ ਖਿਨ ਪਲ ਪਲ ਮੇਂ ਸਦਾ ਹੀ ਹਰੀ ਨਾਮ ਕੋ ਵਾਰੰਵਾਰ ਉਚਾਰਨ ਕਰੀਐ ਤਾਂ ਵੀ ਹਰੀ ਕੇ ਗੁਣੋਂ ਕਾ ਕੋਈ ਪਾਰ ਨਹੀਂ ਪਾਵਤਾ ਹੈ। ਕਿਉਂਕਿ ਸੋ ਹਰੀ ਸਰਬ ਤੇ ਪਰੇ ਜੋ ਬ੍ਰਹਮਾਦਿਕ ਹੈਂ ਤਿਨੋਂ ਤੇ ਭੀ (ਪਰੈ) ਬਿਅੰਤੁ ਰੂਪ ਹੈ॥੫॥
Prof. Sahib Singhਸੋ, ਹੇ ਭਾਈ! ਮੁੜ ਮੁੜ, ਹਰੇਕ ਖਿਨ, ਹਰੇਕ ਪਲ, ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ (ਪਰ, ਇਹ ਚੇਤੇ ਰੱਖੋ) ਪਰਮਾਤਮਾ ਪਰੇ ਤੋਂ ਪਰੇ ਹੈ, ਕੋਈ ਜੀਵ ਉਸ (ਦੀ ਹਸਤੀ) ਦਾ ਪਾਰਲਾ ਬੰਨ੍ਹਾ ਲੱਭ ਨਹੀਂ ਸਕਦਾ ॥੫॥ਪਦ ਅਰਥ ਬਾਰ ਬਾਰ = ਮੁੜ ਮੁੜ। ਕਹੀਐ = ਸਿਮਰਨਾ ਚਾਹੀਦਾ ਹੈ। ਪਾਰੁ = ਪਾਰਲਾ ਬੰਨਾ। ਪਰੈ ਪਰਈਆ = ਪਰੇ ਤੋਂ ਪਰੇ ॥੫॥
SikhNet (Spanish)Recito y recito Su Alabanza sin conocer los Límites de Dios, pues Él es Insoldable e Infinito. (5)
ਸਾਸਤ ਬੇਦ ਪੁਰਾਣ ਪੁਕਾਰਹਿ; ਧਰਮੁ ਕਰਹੁ ਖਟੁ ਕਰਮ ਦ੍ਰਿੜਈਆ ॥
saasat bed puraan pukaareh; dharam karahu khatt karam drirreea | Ang 834
Sant Singh KhalsaThe Shaastras, the Vedas and the Puraanas advise righteous actions, and the performance of the six religious rituals.
Manmohan SinghThe Shastras, the Vedas and the Puranas proclaim the doing of good deeds and steadfastly performing the six religious rites.
Manmohan Singh (Punjabi)ਸ਼ਾਸਤਰ, ਵੇਦ ਅਤੇ ਪੁਰਾਣ ਚੰਗੇ ਕੰਮਾਂ ਦਾ ਕਰਨ ਅਤੇ ਪੱਕੀ ਤਰ੍ਹਾਂ ਛੇ ਕਰਮਕਾਂਡਾਂ ਦਾ ਕਮਾਉਣਾ ਕੂਕਦੇ ਹਨ।
Fareedkot Teekaਛੇ ਸਾਸਤ੍ਰ ਔ ਅਠਾਰਹ ਪੁਰਾਨ ਚਾਰ ਬੇਦ ਐਸੇ ਪੁਕਾਰਤੇ ਹੈਂ: ਹੇ ਭਾਈ! ਧਰਮ ਕੋ ਕਰੋ ਔ ਖਟ ਕਰਮ, ਜਪ ੧, ਹੋਮ ੨, ਸੰਧਿਆ ੩, ਇਸਨਾਨ ੪, ਦੇਵ ਅਰਚਨ ੫, ਅਥਿਤ ਪੂਜਨਾ, ਇਹ ੬ ਜੋ ਹੈਂ ਇਨ ਕੋ ਚਿਤ ਮੇਂ ਨਿਸਚੇ ਕਰੋ॥
Prof. Sahib Singhਹੇ ਭਾਈ! ਵੇਦ ਸ਼ਾਸਤ੍ਰ ਪੁਰਾਣ (ਆਦਿਕ ਧਰਮ ਪੁਸਤਕ ਇਸੇ ਗੱਲ ਉੱਤੇ) ਜ਼ੋਰ ਦੇਂਦੇ ਹਨ (ਕਿ ਖਟ-ਕਰਮੀ) ਧਰਮ ਕਮਾਇਆ ਕਰੋ, ਉਹ ਇਹਨਾਂ ਛੇ ਧਾਰਮਿਕ ਕਰਮਾਂ ਬਾਰੇ ਹੀ ਪਕਿਆਈ ਕਰਦੇ ਹਨ।ਪਦ ਅਰਥ ਪੁਕਾਰਹਿ = ਪੁਕਾਰਦੇ ਹਨ, (ਇਸੇ ਗੱਲ ਉੱਤੇ) ਜ਼ੋਰ ਦੇਂਦੇ ਹਨ। ਧਰਮੁ = (ਖਟ = ਕਰਮੀ) ਧਰਮ। ਖਟ ਕਰਮ = ਛੇ ਧਾਰਮਿਕ ਕਰਮ (ਵਿੱਦਿਆ ਪੜ੍ਹਨੀ ਤੇ ਪੜ੍ਹਾਣੀ, ਜੱਗ ਕਰਨੇ ਤੇ ਕਰਾਣੇ, ਦਾਨ ਦੇਣਾ ਤੇ ਲੈਣਾ)। ਦ੍ਰਿੜਈਆ = ਪਕਿਆਈ ਕਰਦੇ ਹਨ।
SikhNet (Spanish)Los Shastras, los Vedas y los Puranas establecen los cuatro pasos del Dharma que son, la enseñanza y estudio de los Vedas, la ofrenda y la conducción de los sacrificios, el dar caridades y el recibir limosnas, pero los arrogantes Manmukjs,
ਮਨਮੁਖ ਪਾਖੰਡਿ ਭਰਮਿ ਵਿਗੂਤੇ; ਲੋਭ ਲਹਰਿ ਨਾਵ ਭਾਰਿ ਬੁਡਈਆ ॥੬॥
manamukh paakhandd bharam vigoote; lobh lehar naav bhaar buddeea |6| Ang 834
Sant Singh KhalsaThe hypocritical, self-willed manmukhs are ruined by doubt; in the waves of greed, their boat is heavily loaded, and it sinks. ||6||
Manmohan SinghThe perverse hypocrites rites. The perverse hypocrites are ruined in doubt. Their boat is heavily Loaded with sins and sinks in the tides of avarice contemplate.
Manmohan Singh (Punjabi)ਪ੍ਰਤੀਕੂਲ ਦੰਭੀ, ਸੰਦੇਹ ਅੰਦਰ ਤਬਾਹ ਹੋ ਜਾਂਦੇ ਹਨ। ਉਨ੍ਹਾਂ ਦੀ ਬੇੜੀ ਪਾਪਾਂ ਦੀ ਭਾਰੇ ਬੋਝ ਨਾਲ ਲੱਦੀ ਹੋਈ ਹੈ ਅਤੇ ਲਾਲਚ ਦੀਆਂ ਛੱਲਾਂ ਵਿੱਚ ਡੁੱਬ ਜਾਂਦੀ ਹੈ।
Fareedkot Teekaਪਰੰਤੂ ਮਨਮੁਖ ਪਾਖੰਡੀ ਲੋਕ ਭਰਮ ਕਰ ਵਿਗੁਤੇ ਹੈਂ, ਲੋਭ ਲਹਿਰ ਮੇਂ ਪਾਪੋਂ ਕੇ ਭਾਰ ਕਰ ਤਿਨੋਂ ਕੀ ਬੁਧ ਰੂਪੀ (ਨਾਵ) ਬੇੜੀ (ਬੁਡਈਆ) ਡੁਬ ਗਈ ਹੈ॥੬॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਇਸੇ) ਪਾਖੰਡ ਵਿਚ ਭਟਕਣਾ ਵਿਚ (ਪੈ ਕੇ) ਖ਼ੁਆਰ ਹੁੰਦੇ ਹਨ, (ਉਹਨਾਂ ਦੀ ਜ਼ਿੰਦਗੀ ਦੀ) ਬੇੜੀ (ਆਪਣੇ ਹੀ ਪਾਖੰਡ ਦੇ) ਭਾਰ ਨਾਲ ਲੋਭ ਦੀ ਲਹਿਰ ਵਿਚ ਡੁੱਬ ਜਾਂਦੀ ਹੈ ॥੬॥ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਪਾਖੰਡਿ = ਪਖੰਡ ਵਿਚ। ਭਰਮਿ = ਭਟਕਣਾ ਵਿਚ। ਵਿਗੂਤੇ = ਖ਼ੁਆਰ ਹੁੰਦੇ ਹਨ। ਨਾਵ = (ਜ਼ਿੰਦਗੀ ਦੀ) ਬੇੜੀ। ਭਾਰਿ = ਭਾਰ ਨਾਲ ॥੬॥
SikhNet (Spanish)engañados por su propia ilusión, son ahogados en la marea de la avaricia, pues el barco de su vida está tan cargado, que las faltas y los errores desbordan de él. (6)
ਨਾਮੁ ਜਪਹੁ ਨਾਮੇ ਗਤਿ ਪਾਵਹੁ; ਸਿਮ੍ਰਿਤਿ ਸਾਸਤ੍ਰ ਨਾਮੁ ਦ੍ਰਿੜਈਆ ॥
naam japahu naame gat paavahu; simrit saasatr naam drirreea | Ang 834
Sant Singh KhalsaSo chant the Naam, the Name of the Lord, and through the Naam, find emancipation. The Simritees and Shaastras recommend the Naam.
Manmohan SinghThou the Name and through the Name be blessed with emancipation. The Simirtis and Shashtras impress the Name's meditation.
Manmohan Singh (Punjabi)ਤੂੰ ਨਾਮ ਦਾ ਆਰਾਧਨ ਕਰ ਅਤੇ ਨਾਮ ਦੇ ਰਾਹੀਂ ਮੁਕਤੀ ਨੂੰ ਪਰਾਪਤ ਹੋ। ਸਿਮਰਤੀਆਂ ਅਤੇ ਸ਼ਾਸਤਰ ਨਾਮ ਦੇ ਸਿਮਰਨ ਦੀ ਤਾਕੀਦ ਕਰਦੇ ਹਨ।
Fareedkot Teekaਤਾਂ ਤੇ ਹੇ ਭਾਈ! ਤਿਸ ਵਾਹਿਗੁਰੂ ਕੇ ਨਾਮ ਕੋ ਜਪੋ। ਤਿਸ ਨਾਂਮ ਤੇ ਹੀ (ਗਤਿ) ਕਲਿਆਣ ਪਾਵੋਗੇ, ਸਾਸਤ੍ਰ ਔ ਸਿਮ੍ਰਤੀਆਂ ਸਭ ਨਾਮ ਕੋ ਹੀ ਦ੍ਰਿੜਾਵਤੀਆਂ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਜਪਿਆ ਕਰੋ, ਨਾਮ ਵਿਚ ਜੁੜ ਕੇ ਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਕਰੋਗੇ। (ਆਪਣੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਪੱਕਾ ਟਿਕਾਈ ਰੱਖੋ, (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਵਾਸਤੇ ਇਹ ਹਰਿ-ਨਾਮ ਹੀ) ਸਿਮ੍ਰਿਤੀਆਂ ਸ਼ਾਸਤ੍ਰਾਂ ਦਾ ਉਪਦੇਸ ਹੈ।ਪਦ ਅਰਥ ਨਾਮੇ = ਨਾਮ ਦੀ ਰਾਹੀਂ ਹੀ। ਗਤਿ = ਉੱਚੀ ਆਤਮਕ ਅਵਸਥਾ। ਦ੍ਰਿੜਈਆ = ਹਿਰਦੇ ਵਿਚ ਪੱਕਾ ਕਰੋ।
SikhNet (Spanish)Los Textos Semíticos y los Shastras resaltan la importancia del Nombre del Señor para lograr la emancipación, pero uno se vuelve inmaculado sólo si es purgado de su ego y su Fe nace de ahí.
ਹਉਮੈ ਜਾਇ. ਤ ਨਿਰਮਲੁ ਹੋਵੈ; ਗੁਰਮੁਖਿ ਪਰਚੈ ਪਰਮ ਪਦੁ ਪਈਆ ॥੭॥
haumai jaae. ta niramal hovai; guramukh parachai param pad peea |7| Ang 834
Sant Singh KhalsaEradicating egotism, one becomes pure. The Gurmukh is inspired, and obtains the supreme status. ||7||
Manmohan SinghIf man stills his ego and by Guru's grace imbibes Lord's love, then he becomes pure and obtains the supreme status.
Manmohan Singh (Punjabi)ਜੇਕਰ ਬੰਦਾ ਆਪਣੀ ਹੰਗਤਾ ਨੂੰ ਮਾਰ ਸੁੱਟੇ ਅਤੇ ਗੁਰਾਂ ਦੀ ਦਇਆ ਦਆਰਾ ਪ੍ਰਭੂ ਨਾਲ ਪ੍ਰੀਤ ਪਾ ਲਵੇ, ਤਦ ਉਹ ਪਵਿੱਤਰ ਹੋ ਜਾਂਦਾ ਹੈ ਅਤੇ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ।
Fareedkot Teekaਜਬ ਇਸ ਜੀਵ ਕੀ ਹਉਮੈਂ ਮੈਲ ਜਾਵੈ ਤਬ ਇਹੁ ਨਿਰਮਲ ਹੋਤਾ ਹੈ। ਪੁਨਾ ਜਬ ਗੁਰੋਂ ਦ੍ਵਾਰੇ ਉਪਦੇਸ ਲੇ ਕਰ ਤਿਸ ਵਾਹਿਗੁਰੂ ਕੇ ਨਾਮ ਮੇਂ ਪਰਚਣਾ ਕਰੇ ਤਬ ਪਰਮਪਦ ਕੋ ਪਾਇ ਲੇਤਾ ਹੈ॥੭॥☬ਤਾਂ ਤੇ ਹੇ ਭਾਈ! ਤਿਸ ਵਾਹਿਗੁਰੂ ਅਗੇ ਐਸੇ ਬੇਨਤੀ ਕਰੋ:
Prof. Sahib Singh(ਹਰਿ-ਨਾਮ ਦੀ ਰਾਹੀਂ ਜਦੋਂ ਮਨੁੱਖ ਦੇ ਅੰਦਰੋਂ) ਹਉਮੈ ਦੂਰ ਹੋ ਜਾਂਦੀ ਹੈ, ਤਦੋਂ ਮਨੁੱਖ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ। ਗੁਰੂ ਦੀ ਸਰਨ ਪੈ ਕੇ ਜਦੋਂ ਮਨੁੱਖ (ਪਰਮਾਤਮਾ ਦੇ ਨਾਮ ਵਿਚ) ਪਤੀਜਦਾ ਹੈ, ਤਦੋਂ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ॥੭॥ਪਦ ਅਰਥ ਜਾਇ = ਦੂਰ ਹੁੰਦੀ ਹੈ। ਤ = ਤਦੋਂ। ਨਿਰਮਲੁ = ਪਵਿੱਤਰ ਜੀਵਨ ਵਾਲਾ। ਗੁਰਮੁਖਿ = ਗੁਰੂ ਦੀ ਰਾਹੀਂ। ਪਰਚੈ = (ਨਾਮ ਵਿਚ) ਪਰਚਦਾ ਹੈ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ ॥੭॥
SikhNet (Spanish)Por la Gracia del Guru se alcanza así el Estado Supremo de Éxtasis.(7)
ਇਹੁ ਜਗੁ ਵਰਨੁ ਰੂਪੁ ਸਭੁ ਤੇਰਾ; ਜਿਤੁ ਲਾਵਹਿ ਸੇ ਕਰਮ ਕਮਈਆ ॥
eihu jag varan roop sabh teraa; jit laaveh se karam kameea | Ang 834
Sant Singh KhalsaThis world, with its colors and forms, is all Yours, O Lord; as You attach us, so do we do our deeds.
Manmohan SinghO Lord, this world, with all the colours and forms, is Thine. To what-so-ever Thou attachest men, those deeds do they do.
Manmohan Singh (Punjabi)ਹੇ ਸੁਆਮੀ! ਸਾਰਿਆਂ ਰੰਗਾਂ ਅਤੇ ਸਰੂਪਾਂ ਸਮੇਤ ਇਹ ਸੰਸਾਰ ਤੇਰਾ ਹੈ। ਜਿਨ੍ਹਾਂ ਜਿਨ੍ਹਾਂ ਨਾਲ ਤੂੰ ਬੰਦਿਆਂ ਨੂੰ ਜੋੜਦਾ ਹੈ, ਓਹ ਕੰਮ ਉਹ ਕਰਦੇ ਹਨ।
Fareedkot Teekaਇਹੁ ਜਗਤ (ਵਰਨੁ) ਬ੍ਰਹਿਮਣ, ਖਤ੍ਰੀ ਆਦੀ ਅਰੁ (ਰੂਪੁ) ਅਕਾਰ ਜੋ ਹੈਂ, ਸੋ ਸਭ ਤੇਰਾ ਹੀ ਕੀਤਾ ਹੂਆ ਹੈ। ਇਨ ਜੀਵੋਂ ਕੋ ਜਿਸ ਤਰਫ ਤੂੰ ਲਗਾਵਤਾ ਹੈਂ ਸੋਈ ਕਰਮ (ਕਮਈਆ) ਕਮਾਵਤੇ ਹੈਂ॥
Prof. Sahib Singh(ਹੇ ਪ੍ਰਭੂ!) ਇਹ ਸਾਰਾ ਜਗਤ ਤੇਰਾ ਹੀ ਰੂਪ ਹੈ ਤੇਰਾ ਹੀ ਰੰਗ ਹੈ। ਜਿਸ ਪਾਸੇ ਤੂੰ (ਜੀਵਾਂ ਨੂੰ) ਲਾਂਦਾ ਹੈਂ, ਉਹੀ ਕਰਮ ਜੀਵ ਕਰਦੇ ਹਨ।ਪਦ ਅਰਥ ਵਰਨੁ = ਰੰਗ। ਜਿਤੁ = ਜਿਸ (ਕੰਮ) ਵਿਚ। ਲਾਵਹਿ = ਤੂੰ ਲਾਂਦਾ ਹੈਂ। ਸੇ = ਉਹ {ਬਹੁ-ਵਚਨ}।
SikhNet (Spanish)Oh Dios, este mundo de millones de colores y formas es Tuyo, y a quien sea que Llamas, llega a Ti. Dice Nanak,
ਨਾਨਕ. ਜੰਤ ਵਜਾਏ ਵਾਜਹਿ; ਜਿਤੁ ਭਾਵੈ ਤਿਤੁ ਰਾਹਿ ਚਲਈਆ ॥੮॥੨॥੫॥
naanak. jant vajaae vaajeh; jit bhaavai tith raeh chaleea |8|2|5| Ang 834
Sant Singh KhalsaO Nanak, we are the instruments upon which He plays; as He wills, so is the path we take. ||8||2||5||
Manmohan SinghNanak, the mortals are the instruments in the Lord's hands and play as He makes them play. As He wills, that path tread on they.
Manmohan Singh (Punjabi)ਨਾਨਕ, ਪ੍ਰਾਣੀ ਸਾਹਿਬ ਦੇ ਹੱਥਾਂ ਵਿੱਚ ਸਾਜ ਹਨ ਅਤੇ ਉਸੇ ਤਰ੍ਹਾਂ ਵੱਜਦੇ ਹਨ, ਜਿਸ ਤਰ੍ਹਾਂ ਉਹ ਵਜਾਉਂਦਾ ਹੈ। ਜਿਸ ਤਰ੍ਹਾਂ ਉਸ ਨੂੰ ਚੰਗਾ ਲੱਗਦਾ ਹੈ, ਉਸੇ ਮਾਰਗ ਤੇ ਉਹ ਟੁਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੈਸੇ ਸਭ ਵਾਜੰਤ੍ਰ ਵਾਜੰਤ੍ਰੀ ਕੇ ਵਜਾਏ ਹੂਏ ਬਾਜਤੇ ਹੈਂ, ਤੈਸੇ ਹੇ ਹਰੀ! ਜਿਸ ਤਰਹਿ ਤੁਝ ਕੋ ਭਾਵਤਾ ਹੈ, ਤਿਸੀ ਰਸਤੇ ਇਹ ਜੀਵ (ਚਲਈਆ) ਚਲਤੇ ਹੈਂ। ਭਾਵ ਕਿ ਇਹ ਜੀਵ ਸੁਤੰਤ੍ਰ ਨਹੀਂ ਹੈ, ਸਰਬ ਪ੍ਰਕਾਰ ਤੇਰੇ ਅਧੀਨ ਹੈਂ, ਤੂੰ ਆਪ ਹੀ ਇਨਹੁ ਪਰ ਕ੍ਰਿਪਾ ਕਰ॥੮॥੨॥੫॥☬ਪੁਨਾਂ ਅਪਨੀ ਦਸਾ ਦਿਖਾਵਤੇ ਹੂਏ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਜੀਵ (ਤੇਰੇ ਵਾਜੇ ਹਨ) ਜਿਵੇਂ ਤੂੰ ਵਜਾਂਦਾ ਹੈਂ, ਤਿਵੇਂ ਵੱਜਦੇ ਹਨ। ਜਿਸ ਰਾਹ ਤੇ ਤੋਰਨਾ ਤੈਨੂੰ ਚੰਗਾ ਲੱਗਦਾ ਹੈ, ਉਸੇ ਰਾਹ ਤੇ ਜੀਵ ਤੁਰਦੇ ਹਨ ॥੮॥੨॥੫॥ਪਦ ਅਰਥ ਜੰਤ = ਜੀਵ {ਬਹੁ-ਵਚਨ}। ਵਾਜਹਿ = ਵੱਜਦੇ ਹਨ। ਜਿਤੁ = ਜਿਸ (ਰਾਹ) ਵਿਚ। ਭਾਵੈ = ਤੈਨੂੰ ਚੰਗਾ ਲੱਗਦਾ ਹੈ। ਤਿਤੁ ਰਾਹਿ = ਉਸੇ ਰਾਹ ਤੇ ॥੮॥੨॥੫॥
SikhNet (Spanish)somos los instrumentos en las Manos de Dios, y cualquiera que sea el tono que Él toque, ese tono emitimos; sí, conforme es Su Voluntad, actuamos. (8-2-5)