ਮਃ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਮਨਿ ਅਨਦੁ ਭਇਆ. ਮਿਲਿਆ ਹਰਿ ਪ੍ਰੀਤਮੁ; ਸਰਸੇ ਸਜਣ ਸੰਤ ਪਿਆਰੇ ॥
man anad bheaa. miliaa har preetam; sarase sajan sant piaare |
Sant Singh KhalsaMy mind is in ecstasy; I have met my Beloved Lord. My beloved friends, the Saints, are delighted.
Manmohan SinghMy mind is in bliss, that I have met my Beloved Lord. My sweet friends and saints are also delighted.
Manmohan Singh (Punjabi)ਮੇਰੇ ਚਿੱਤ ਅੰਦਰ ਖੁਸ਼ੀ ਹੈ, ਕਿਉਂ ਜੋ ਮੈਂ ਆਪਣੇ ਪਿਆਰੇ ਪ੍ਰਭੂ ਨੂੰ ਮਿਲ ਪਿਆ ਹਾਂ। ਮੇਰੇ ਮਿੱਠੜੇ ਮਿੱਤਰ ਅਤੇ ਸਾਧੂ ਭੀਹ ਪ੍ਰਸੰਨ ਹਨ।
Fareedkot Teekaਮਨ ਮੇਂ ਅਨੰਦ ਹੂਆ ਹੈ ਅਰ ਹਰੀ ਪ੍ਰੀਤਮ ਹਮ ਕੋ ਮਿਲਾ ਹੈ, ਸੰਤ ਸਜਣੋਂ ਸੇ ਪਿਆਰ ਕਰਨੇ ਤੇ ਸਰਸੇ ਹੂਏ ਹੈਂ॥
Prof. Sahib Singhਉਹ ਗੁਰਮੁਖ ਪਿਆਰੇ ਸੰਤ ਖਿੜੇ-ਮੱਥੇ ਰਹਿੰਦੇ ਹਨ, ਉਹਨਾਂ ਦੇ ਮਨ ਵਿਚ ਖ਼ੁਸ਼ੀ ਬਣੀ ਰਹਿੰਦੀ ਹੈ, ਜਿਨ੍ਹਾਂ ਨੂੰ ਪ੍ਰੀਤਮ ਪ੍ਰਭੂ ਮਿਲ ਪੈਂਦਾ ਹੈ;ਪਦ ਅਰਥ ਮਨਿ = ਮਨ ਵਿਚ। ਸਰਸੇ = ਸ-ਰਸੇ, ਖਿੜ ਪਏ, ਪ੍ਰਸੰਨ ਹੋ ਗਏ। ਸਜਨ = ਗੁਰਮੁਖ।
SikhNet (Spanish)Mi mente está en Éxtasis encontrando a mi Dios, Los Santos están llenos de Bondad.
ਜੋ ਧੁਰਿ ਮਿਲੇ. ਨ ਵਿਛੁੜਹਿ ਕਬਹੂ; ਜਿ ਆਪਿ ਮੇਲੇ ਕਰਤਾਰੇ ॥
jo dhur mile. na vichhurreh kabahoo; ji aap mele karataare |
Sant Singh KhalsaThose who are united with the Primal Lord shall never be separated again. The Creator has united them with Himself.
Manmohan SinghThey who are united with God, separate not ever. Them the Creator has united with Himself.
Manmohan Singh (Punjabi)ਜੋ ਵਾਹਿਗੁਰੂ ਨਾਲ ਮਿਲੇ ਹਨ, ਉਹ ਕਦੇ ਭੀ ਵੱਖਰੇ ਨਹੀਂ ਹੁੰਦੇ। ਉਨ੍ਹਾਂ ਨੂੰ ਸਿਰਜਣਹਾਰ ਨੇ ਆਪਣੇ ਨਾਲ ਮਿਲਾ ਲਿਆ ਹੈ।
Fareedkot Teekaਜੋ (ਧੁਰਿ) ਆਦਿ ਰੂਪੀ ਹਰੀ ਮੇਂ ਮਿਲੇ ਹੈਂ, ਸੋ ਕਬੀ ਭੀ ਬਿਛੜਤੇ ਨਹੀਂ ਹੈਂ, ਅਰ ਮਿਲੇ ਸੋ ਹੈਂ, ਜੋ ਕਰਤਾਰ ਨੇ ਆਪ ਅਪਣੇ ਸਾਥ ਮੇਲੇ ਹੈਂ॥
Prof. Sahib Singhਜੋ ਧੁਰੋਂ ਹੀ ਪ੍ਰਭੂ ਨਾਲ ਮਿਲੇ ਹੋਏ ਹਨ, ਜਿਨ੍ਹਾਂ ਨੂੰ ਕਰਤਾਰ ਨੇ ਆਪ ਆਪਣੇ ਨਾਲ ਮਿਲਾਇਆ ਹੈ, ਉਹ ਕਦੇ ਉਸ ਤੋਂ ਵਿਛੁੜਦੇ ਨਹੀਂ ਹਨ।ਪਦ ਅਰਥ ਧੁਰਿ = ਧੁਰ ਤੋਂ, ਮੁੱਢ ਤੋਂ। ਜਿ = ਜਿਨ੍ਹਾਂ ਨੂੰ।
SikhNet (Spanish)Sí, los que están unidos por Dios en Su Ser, nunca más se separan de Él.
ਅੰਤਰਿ ਸਬਦੁ ਰਵਿਆ. ਗੁਰੁ ਪਾਇਆ; ਸਗਲੇ ਦੂਖ ਨਿਵਾਰੇ ॥
antar sabad raviaa. gur paaeaa; sagale dookh nivaare |
Sant Singh KhalsaThe Shabad permeates my inner being, and I have found the Guru; all my sorrows are dispelled.
Manmohan SinghI have found my Guru. He has dispelled all my sorrows and the Name is now permeating my mind.
Manmohan Singh (Punjabi)ਮੈਂ ਆਪਣੇ ਗੁਰਾਂ ਨੂੰ ਪਾ ਲਿਆ ਹੈ। ਉਨ੍ਹਾਂ ਨੇ ਮੇਰੇ ਸਾਰੇ ਦੁਖੜੇ ਦੁਰ ਕਰ ਦਿਤੇ ਹਨ ਅਤੇ ਨਾਮ ਹੁਣ ਮੇਰੇ ਮਨ ਵਿੱਚ ਰਮ ਰਿਹਾ ਹੈ।
Fareedkot Teekaਜੋ ਗੁਰੂ ਪ੍ਰਾਪਤਿ ਹੂਆ ਔਰ ਹਿਰਦੇ ਮੇਂ (ਸਬਦੁ) ਬ੍ਰਹਮ ਕੋ (ਰਵਿਆ) ਬਿਆਪਿਆ ਹੂਆ ਜਾਣਿਆ ਤਬ ਸਭੀ ਦੂਖ ਨਿਬਿਰਤ ਹੂਏ ਹੈਂ॥
Prof. Sahib Singhਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਵੱਸਦਾ ਹੈ, ਜਿਨ੍ਹਾਂ ਨੂੰ ਗੁਰੂ ਮਿਲ ਪੈਂਦਾ ਹੈ, ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ,ਪਦ ਅਰਥ ਰਵਿਆ = ਪਰਗਟ ਹੋਇਆ, ਵੱਸਿਆ। ਨਿਵਾਰੇ = ਦੂਰ ਕੀਤੇ।
SikhNet (Spanish)Su interior se impregna de la Palabra al encontrar al Guru y son liberados de todo dolor.
ਹਰਿ ਸੁਖਦਾਤਾ ਸਦਾ ਸਲਾਹੀ; ਅੰਤਰਿ ਰਖਾਂ ਉਰ ਧਾਰੇ ॥
har sukhadaataa sadaa salaahee; antar rakhaan ur dhaare |
Sant Singh KhalsaI praise forever the Lord, the Giver of peace; I keep Him enshrined deep within my heart.
Manmohan SinghI ever praise my Bliss-giving God and keep Him enshrined within my heart.
Manmohan Singh (Punjabi)ਮੈਂ ਸਦੀਵ ਹੀ ਆਪਣੀ ਖੁਸ਼ੀ-ਬਖਸ਼ਣਹਾਰ ਹਰੀ ਦੀ ਕੀਰਤੀ ਕਰਦਾ ਹਾਂ ਅਤੇ ਉਸ ਨੂੰ ਆਪਣੇ ਦਿਲ ਵਿੱਚ ਟਿਕਾਈ ਰਖਦਾ ਹਾਂ।
Fareedkot Teekaਹਰੀ ਸੁਖਦਾਤਾ ਕੋ ਸਦੀਵ ਸਲਾਹਤਾ ਹੂੰ ਔਰ ਤਿਸ ਕੋ ਹਿਰਦੇ ਕੇ ਅੰਤਰ ਧਾਰਨ ਕਰ ਰਾਖਤਾ ਹੂੰ॥
Prof. Sahib Singh(ਉਹਨਾਂ ਦੇ ਅੰਦਰ ਇਹ ਤਾਂਘ ਹੁੰਦੀ ਹੈ-) ਮੈਂ ਸੁਖ ਦੇਣ ਵਾਲੇ ਪ੍ਰਭੂ ਦੀ ਸਦਾ ਸਿਫ਼ਤ-ਸਾਲਾਹ ਕਰਾਂ, ਮੈਂ ਪ੍ਰਭੂ ਨੂੰ ਸਦਾ ਹਿਰਦੇ ਵਿਚ ਸੰਭਾਲ ਰੱਖਾਂ।ਪਦ ਅਰਥ ਅੰਤਰਿ ਉਰਧਾਰੇ = ਹਿਰਦੇ ਵਿਚ ਧਾਰ ਕੇ।
SikhNet (Spanish)Ellos alaban para siempre a Su Dios Dador de Éxtasis y Lo elevan en su corazón.
ਮਨਮੁਖੁ. ਤਿਨ ਕੀ ਬਖੀਲੀ ਕਿ ਕਰੇ; ਜਿ ਸਚੈ ਸਬਦਿ ਸਵਾਰੇ ॥
manamukh. tin kee bakheelee ki kare; ji sachai sabad savaare |
Sant Singh KhalsaHow can the self-willed manmukh gossip about those who are embellished and exalted in the True Word of the Shabad?
Manmohan SinghHow can a perverse person back-bite those, who are embellished with the True Name?
Manmohan Singh (Punjabi)ਪ੍ਰਤੀਕੂਲ ਪੁਰਸ਼ ਉਨ੍ਹਾਂ ਦੀ ਚੁਗਲੀ ਕਿਸ ਤਰ੍ਹਾ ਕਰ ਸਕਦਾ ਹੈ ਜੋ ਸੱਚੇ ਨਾਮ ਨਾਲ ਸ਼ਸ਼ੋਭਤ ਹੋਏ ਹੋਏ ਹਨ।
Fareedkot Teekaਜੋ ਸਚੇ ਪਰਮੇਸ੍ਵਰ ਨੇ ਸਬਦ ਕਰ ਸਵਾਰੇ ਹੈਂ, ਕੋਈ ਮਨਮੁਖ ਤਿਨ ਕੀ ਬਖੀਲੀ ਕਿਆ ਕਰੇਗਾ?
Prof. Sahib Singhਜਿਨ੍ਹਾਂ ਨੂੰ ਗੁਰ-ਸ਼ਬਦ ਦੀ ਰਾਹੀਂ ਸੱਚੇ ਪ੍ਰਭੂ ਨੇ ਆਪ ਸੋਹਣਾ ਬਣਾ ਦਿੱਤਾ ਹੈ, ਕੋਈ ਮਨਮੁਖ ਉਹਨਾਂ ਦੀ ਕੀਹ ਨਿੰਦਾ ਕਰ ਸਕਦਾ ਹੈ?ਪਦ ਅਰਥ ਬਖੀਲੀ = ਚੁਗਲ਼ੀ। ਸਚੈ = ਸੱਚੇ ਪ੍ਰਭੂ ਨੇ। ਸਬਦਿ = ਗੁਰ-ਸ਼ਬਦ ਦੀ ਰਾਹੀਂ।
SikhNet (Spanish)Nadie puede disminuir la Gloria de los que están embebidos en la Palabra Verdadera,
ਓਨਾ ਦੀ ਆਪਿ ਪਤਿ ਰਖਸੀ. ਮੇਰਾ ਪਿਆਰਾ; ਸਰਣਾਗਤਿ ਪਏ ਗੁਰ ਦੁਆਰੇ ॥
onaa dee aap pat rakhasee. meraa piaaraa; saranaagat pe gur duaare |
Sant Singh KhalsaMy Beloved Himself preserves the honor of those who have come to the Guru's Door seeking Sanctuary.
Manmohan SinghMy beloved Himself preserves the honour of those, who have repaired to the refuge of the Guru's door.
Manmohan Singh (Punjabi)ਮੇਰਾ ਪ੍ਰੀਤਮ ਖੁਦ ਉਨ੍ਹਾਂ ਦੀ ਇੱਜ਼ਤ ਆਬਰੂ ਰਖਦਾ ਹੈ, ਜਿਨ੍ਹਾਂ ਨੇ ਗੁਰਾਂ ਦੇ ਦਰ ਦੀ ਪਨਾਹ ਨਹੀਂ ਹੈ।
Fareedkot Teekaਜੋ ਗੁਰੋਂ ਦੁਆਰੇ ਸਰਣ ਕੋ ਪ੍ਰਾਪਤਿ ਹੂਏ ਹੈਂ, ਉਨ ਭਗਤ ਜਨੋਂ ਕੀ ਪਤਿ ਕੋ ਆਪ ਮੇਰਾ ਪਿਆਰਾ ਵਾਹਿਗੁਰੂ ਤੀਨੋਂ ਕਾਲ ਮੇਂ ਰਾਖਤਾ ਹੈ॥
Prof. Sahib Singhਪਿਆਰਾ ਪ੍ਰਭੂ ਉਹਨਾਂ ਦੀ ਲਾਜ ਆਪ ਰੱਖਦਾ ਹੈ, ਉਹ ਸਦਾ ਗੁਰੂ ਦੇ ਦਰ ਤੇ ਪ੍ਰਭੂ ਦੀ ਸਰਨ ਵਿਚ ਟਿਕੇ ਰਹਿੰਦੇ ਹਨ।ਪਦ ਅਰਥ ਪਤਿ = ਇੱਜ਼ਤ।
SikhNet (Spanish)pues al postrarse en el Refugio del Guru, Dios Mismo salva su honor.
ਨਾਨਕ. ਗੁਰਮੁਖਿ ਸੇ ਸੁਹੇਲੇ ਭਏ; ਮੁਖ ਊਜਲ ਦਰਬਾਰੇ ॥੨॥
naanak. guramukh se suhele bhe; mukh aoojal darabaare |2|
Sant Singh KhalsaO Nanak, the Gurmukhs are filled with joy; their faces are radiant in the Court of the Lord. ||2||
Manmohan SinghNanak, such true Sikhs of the Guru's become comfortable and their countenances sparkle in the Lord's court.
Manmohan Singh (Punjabi)ਨਾਨਕ ਐਹੋ ਜਿਹੇ ਸੱਚੇ ਗੁਰਬਸਿਖ ਸੁਖੀ ਹੋ ਜਾਂਦੇ ਹਨ ਅਤੇ ਪ੍ਰਭੂ ਦੀ ਦਰਗਾਹ ਅੰਦਰ ਉਨ੍ਹਾਂ ਦੇ ਚਿਹਰੇ ਚਮਕਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੇ ਗੁਰਮੁਖ (ਸੁਹੇਲੇ) ਸੁਖੀਏ ਹੂਏ ਹੈਂ ਔਰ ਤਿਨ ਕਾ ਮੁਖ ਹਰੀ ਕੇ ਦਰਬਾਰ ਮੇਂ ਉਜਲਾ ਹੂਆ ਹੈ॥੨॥
Prof. Sahib Singhਹੇ ਨਾਨਕ! ਉਹ ਗੁਰਮੁਖ (ਇਥੇ) ਸੁਖੀ ਰਹਿੰਦੇ ਹਨ ਤੇ ਪ੍ਰਭੂ ਦੀ ਹਜ਼ੂਰੀ ਵਿਚ ਉਹਨਾਂ ਦੇ ਮੱਥੇ ਖਿੜੇ ਰਹਿੰਦੇ ਹਨ ॥੨॥ਪਦ ਅਰਥ ਸਹੇਲੇ = ਸੁਖੀ। ਦਰਬਾਰੇ = ਪ੍ਰਭੂ ਦੀ ਹਜ਼ੂਰੀ ਵਿਚ। ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ॥੨॥
SikhNet (Spanish)Nanak dice, ellos, los Seres Concientes en Dios, viven en Éxtasis y sus semblantes irradian en la Corte del Señor. (2)