ੴ

ਸਿੱਖਬਾਣੀ · SikhBani

Ang 1249

Sri Guru Granth Sahib · Raag Saarang · 7 shabads, 40 lines
Translations
Shabad Guru Ramdas Ji Raag Saarang continued from Ang 1248

ਨਾਨਕ ਗੁਰ ਸਰਣਾਈ ਉਬਰੇ; ਹਰਿ ਗੁਰ ਰਖਵਾਲਿਆ ॥੩੦॥

naanak gur saranaaee ubare; har gur rakhavaaliaa |30|

Sant Singh KhalsaNanak has come to the Sanctuary of the Guru, and is saved. The Guru, the Lord, is his Protector. ||30||
Manmohan SinghNanak is saved by entering the Guru's sanctuary and the Guru-God has become his Protector.
Manmohan Singh (Punjabi)ਗੁਰਾਂ ਦੀ ਸ਼ਰਣਾਗਤ ਸੰਭਾਲਣ ਦੁਆਰਾ ਨਾਨਕ ਬਚ ਗਿਆ ਹੈ ਅਤੇ ਗੁਰੂ-ਪ੍ਰਮੇਸ਼ਰ ਉਸ ਦਾ ਰਖਵਾਲੇ ਹੋ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਗੁਰੋਂ ਕੀ ਸਰਣਾਗਤ ਹੈਂ, ਸੋ ਉਬਰੇ ਹੈਂ, ਕਿਉਂਕਿ ਹਰੀ ਗੁਰੂ ਤਿਨ ਕੇ ਰਖਵਾਲੇ ਹੂਏ ਹੈਂ॥੩੦॥
Prof. Sahib Singhਹੇ ਨਾਨਕ! (ਆਸਾਂ ਦੇ ਇਸ ਲੰਮੇ ਜਾਲ ਵਿਚੋਂ) ਉਹੀ ਬਚਦੇ ਹਨ ਜੋ ਗੁਰੂ ਦੀ ਸਰਨ ਪੈਂਦੇ ਹਨ ਜਿਨ੍ਹਾਂ ਦਾ ਰਾਖਾ ਗੁਰੂ ਅਕਾਲ ਪੁਰਖ ਆਪ ਬਣਦਾ ਹੈ ॥੩੦॥
SikhNet (Spanish)y la vida de esa pobre piltrafa disminuye segundo a segundo. Sí, sólo será salvado, oh dice Nanak, quien ha penetrado en el Refugio del Guru. (30)

Open this shabad (6 lines, Angs 1248-1249) →

Shabad Guru Amardas Ji Raag Saarang

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਪੜਿ ਪੜਿ ਪੰਡਿਤ ਵਾਦੁ ਵਖਾਣਦੇ; ਮਾਇਆ ਮੋਹ ਸੁਆਇ ॥

parr parr panddit vaad vakhaanade; maaeaa moh suaae |

Sant Singh KhalsaReading and writing, the Pandits engage in debates and disputes; they are attached to the flavors of Maya.
Manmohan SinghReading and writing, the man of letters indulge in controversies in the relish of the love of riches.
Manmohan Singh (Punjabi)ਪੜ੍ਹ ਲਿਖ ਕੇ, ਵਿਦਵਾਨ ਪੁਰਸ਼, ਧਨ-ਦੌਲਤ ਦੇ ਪਿਆਰ ਦੇ ਸੁਆਦ ਅੰਦਰ ਬਇਸ ਮੁਬਾਹਸੇ ਕਰਦੇ ਹਨ।
Fareedkot Teekaਪੰਡਤ ਪੜ ਪੜ ਕਰ ਕੇ (ਵਾਦੁ) ਝਗੜੋਂ ਕੋ ਬਖਾਨਤੇ ਹੈਂ, ਮੋਹ ਕਰ ਕੇ ਮਾਇਆ ਕਾ (ਸੁਆਉ) ਪਰਯੋਜਨ ਹੈ॥
Prof. Sahib Singhਪੰਡਿਤ (ਧਰਮ-ਪੁਸਤਕਾਂ) ਪੜ੍ਹ ਪੜ੍ਹ ਕੇ (ਨਿਰੀ) ਚਰਚਾ ਹੀ ਕਰਦੇ ਹਨ ਤੇ ਮਾਇਆ ਦੇ ਮੋਹ ਦੇ ਚਸਕੇ ਵਿਚ (ਫਸੇ ਰਹਿੰਦੇ ਹਨ);

ਪਦ ਅਰਥ ਵਾਦੁ = ਬਹਿਸ, ਝਗੜਾ, ਚਰਚਾ। ਸੁਆਇ = ਸੁਆਦ ਵਿਚ।

SikhNet (Spanish)Los Pandits con los Textos Sagrados, sólo habitan en la contienda, el enamoramiento de Maya,

ਦੂਜੈ ਭਾਇ. ਨਾਮੁ ਵਿਸਾਰਿਆ; ਮਨ ਮੂਰਖ ਮਿਲੈ ਸਜਾਇ ॥

doojai bhaae. naam visaariaa; man moorakh milai sajaae |

Sant Singh KhalsaIn the love of duality, they forget the Naam. Those foolish mortals shall receive their punishment.
Manmohan SinghIn the love of the other, they forget the Lord's Name and those foolish persons are awarded punishment.
Manmohan Singh (Punjabi)ਹੋਰਸ ਦੀ ਪ੍ਰੀਤ ਅੰਦਰ ਉਹ ਪ੍ਰਭੂ ਦੇ ਨਾਮ ਨੂੰ ਭੁਲਾ ਦਿੰਦੇ ਹਨ ਅਤੇ ਉਹਨਾਂ ਬੇਵਕੂਫ ਪੁਰਸ਼ਾਂ ਨੂੰ ਸਜ਼ਾ ਮਿਲਦੀ ਹੈ।
Fareedkot Teekaਦ੍ਵੈਤ ਭਾਵ ਮੇਂ ਲਗ ਕਰ ਨਾਮ ਕੋ ਬਿਸਾਰ ਦੀਆ ਹੈ, ਮਨ ਕੇ ਮੂਰਖੋਂ ਕੋ ਅੰਤ ਕੋ ਸਜਾਇ ਮਿਲਤੀ ਹੈ॥
Prof. Sahib Singh(ਮਾਇਆ ਦੇ ਪਿਆਰ ਵਿਚ) ਪ੍ਰਭੂ ਦਾ ਨਾਮ ਭੁਲਾਈ ਰੱਖਦੇ ਹਨ (ਇਸ ਵਾਸਤੇ) ਮੂਰਖ ਮਨ ਨੂੰ ਸਜ਼ਾ ਮਿਲਦੀ ਹੈ;

ਪਦ ਅਰਥ ਸਜਾਇ = ਦੰਡ।

SikhNet (Spanish)sí, ellos se olvidan del Nombre del Señor, porque aman al otro,

ਜਿਨੑਿ ਕੀਤੇ, ਤਿਸੈ. ਨ ਸੇਵਨੑੀ; ਦੇਦਾ ਰਿਜਕੁ ਸਮਾਇ ॥

jina keete, tisai. na sevanaee; dedaa rijak samaae |

Sant Singh KhalsaThey do not serve the One who created them, who gives sustenance to all.
Manmohan SinghThey serve not Him who created them all and who gives sustenance to all.
Manmohan Singh (Punjabi)ਉਹ ਉਸ ਦੀ ਸੇਵਾ ਨਹੀਂ ਕਰਦੇ ਜਿਸ ਨੇ ਉਹਨਾਂ ਨੂੰ ਸਾਜਿਆ ਹੈ ਅਤੇ ਜੋ ਸਾਰਿਆਂ ਨੂੰ ਰੋਜੀ ਦਿੰਦਾ ਹੈ।
Fareedkot Teekaਜਿਸ ਭਗਵਤ ਨੇ ਉਤਪਤਿ ਕੀਏ ਹੈਂ ਅਰ ਤਿਸ ਕੋ ਸੇਵਤੇ ਨਹੀਂ ਹੈਂ, ਜੋ ਸਭ ਕੋ ਰਿਜਕ (ਸਮਾਇ) ਪਹੁੰਚਾਇ ਦੇਤਾ ਹੈ॥
Prof. Sahib Singhਜਿਸ (ਪ੍ਰਭੂ) ਨੇ ਪੈਦਾ ਕੀਤਾ ਹੈ ਜੋ (ਸਦਾ) ਰਿਜ਼ਕ ਅਪੜਾਂਦਾ ਹੈ ਉਸ ਨੂੰ ਯਾਦ ਨਹੀਂ ਕਰਦੇ,

ਪਦ ਅਰਥ ਜਿਨ੍ਹ੍ਹਿ = ਜਿਸ (ਪ੍ਰਭੂ) ਨੇ। ਸਮਾਇ ਦੇਦਾ = ਅਪੜਾਂਦਾ ਹੈ (=ਸੰਬਾਹਿ)।

SikhNet (Spanish)y son llevados a enfrentar las consecuencias de su actitud voluntariosa.

ਜਮ ਕਾ ਫਾਹਾ ਗਲਹੁ. ਨ ਕਟੀਐ; ਫਿਰਿ ਫਿਰਿ ਆਵਹਿ ਜਾਇ ॥

jam kaa faahaa galahu. na katteeai; fir fir aaveh jaae |

Sant Singh KhalsaThe noose of Death around their necks is not cut off; they come and go in reincarnation, over and over again.
Manmohan SinghThe death's noose round their neck is shorn not and they continue coming and going, again and again.
Manmohan Singh (Punjabi)ਉਨ੍ਹਾਂ ਦੀ ਗਰਦਨ ਉਦਾਲੇ ਦੀ ਮੌਤ ਦੀ ਫਾਸੀ ਕੱਟੀ ਨਹੀਂ ਜਾਂਦੀ ਅਤੇ ਉਹ ਮੁੜ ਮੁੜ ਕੇ ਆਉਂਦੇ ਜਾਂਦੇ ਰਹਿੰਦੇ ਹਨ।
Fareedkot Teekaਧਰਮਰਾਜ ਕਾ ਫਾਹਾ ਤਿਨ ਕੇ ਗਲੋਂ ਸੇ ਕਟਤਾ ਨਹੀਂ, ਤਾਂ ਤੇ ਬਾਰੰਬਾਰ ਜਨਮਤੇ ਮਰਤੇ ਹੈਂ॥
Prof. Sahib Singh(ਇਸ ਕਾਰਨ) ਉਹਨਾਂ ਦੇ ਗਲੋਂ ਜਮਾਂ ਦੀ ਫਾਹੀ ਕੱਟੀ ਨਹੀਂ ਜਾਂਦੀ, ਉਹ (ਜਗਤ ਵਿਚ) ਮੁੜ ਮੁੜ ਜੰਮਦੇ (ਮਰਦੇ) ਹਨ।

ਪਦ ਅਰਥ ਜਾਇ = ਜਨਮ ਲੈ ਕੇ। ਆਵਹਿ ਜਾਇ = ਜਨਮ ਲੈ ਕੇ ਆਉਂਦੇ ਹਨ। ਗਲਹੁ = ਗਲ ਤੋਂ

SikhNet (Spanish)Ellos no Lo sirven, a Quién los creó, a pesar de que les provee de su sustento,

ਜਿਨ ਕਉ ਪੂਰਬਿ ਲਿਖਿਆ; ਸਤਿਗੁਰੁ ਮਿਲਿਆ ਤਿਨ ਆਇ ॥

jin kau poorab likhiaa; satigur miliaa tin aae |

Sant Singh KhalsaThe True Guru comes and meets those who have such pre-ordained destiny.
Manmohan SinghThey, who are so pre-destined; them the True Guru comes and meets.
Manmohan Singh (Punjabi)ਜਿਨ੍ਹਾਂ ਦੇ ਭਾਂਗਾਂ ਵਿੱਚ ਪਿਛਲੀ ਐਹੋ ਜਿਹੀ ਲਿਖਤਾਕਾਰ ਹੈ, ਸੱਚੇ ਗੁਰੂ ਉਨ੍ਹਾਂ ਨੂੰ ਆ ਕੇ ਮਿਲ ਪੈਦੇ ਹਨ।
Fareedkot Teekaਜਿਨ ਕੇ ਮਸਤਕ ਪੂਰਬ ਉਤਮ ਕਰਮ ਕਾ ਲੇਖ ਵਾਹਿਗੁਰੂ ਨੇ ਲਿਖਾ ਹੈ, ਤਿਨ ਕੋ ਸਤਿਗੁਰੂ ਆਇ ਕਰ ਮਿਲਾ ਹੈ॥
Prof. Sahib Singhਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ (ਸਿਮਰਨ ਦਾ ਲੇਖ) ਲਿਖਿਆ ਹੋਇਆ ਹੈ ਉਹਨਾਂ ਨੂੰ ਗੁਰੂ ਆ ਮਿਲਦਾ ਹੈ,
SikhNet (Spanish)y así caen presa de Yama, el emisario de la muerte, sin poder liberarse del ciclo de las idas y venidas.

ਅਨਦਿਨੁ ਨਾਮੁ ਧਿਆਇਦੇ; ਨਾਨਕ ਸਚਿ ਸਮਾਇ ॥੧॥

anadin naam dhiaaeide; naanak sach samaae |1|

Sant Singh KhalsaNight and day, they meditate on the Naam, the Name of the Lord; O Nanak, they merge into the True Lord. ||1||
Manmohan SinghNight and day, they meditate on the Lord's Name and merge in the True Lord, O Nanak.
Manmohan Singh (Punjabi)ਰੈਣ ਅਤੇ ਦਿਨ, ਉਹ ਪ੍ਰਭੂ ਦੇ ਨਾਮ ਦਾ ਸਿਮਰਨ ਕਰਦੇ ਹਨ ਅਤੇ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੇ ਹਨ, ਹੇ ਨਾਨਕ!
Fareedkot Teekaਜਿਸ ਕੋ ਸਤਿਗੁਰੂ ਮਿਲਾ ਹੈ, ਸੋ ਰਾਤ੍ਰ ਦਿਨ ਨਾਮ ਕੋ ਧਿਆਵਤੇ ਹੈਂ, ਪੁਨਹ ਸ੍ਰੀ ਗੁਰੂ ਜੀ ਕਹਿਤੇ ਹੈਂ: ਵਹੁ ਪੁਰਸ਼ ਸਚ ਮੇਂ ਸਮਾਏ ਹੈਂ॥੧॥
Prof. Sahib Singhਹੇ ਨਾਨਕ! ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿ ਕੇ ਹਰ ਰੋਜ਼ ਨਾਮ ਸਿਮਰਦੇ ਹਨ ॥੧॥

ਪਦ ਅਰਥ ਸਚਿ = ਸੱਚ ਵਿਚ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ॥੧॥

SikhNet (Spanish)Quiénes, en su Destino lo traen así inscrito por Dios, son encontrados por el Guru Verdadero, habitando siempre en el Nombre del Señor y así se inmergen en Su Verdad. (1)

Open this shabad →

Shabad Guru Amardas Ji Raag Saarang

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਸਚੁ ਵਣਜਹਿ. ਸਚੁ ਸੇਵਦੇ; ਜਿ ਗੁਰਮੁਖਿ ਪੈਰੀ ਪਾਹਿ ॥

sach vanajeh. sach sevade; ji guramukh pairee paeh |

Sant Singh KhalsaThose Gurmukhs who fall at His Feet deal with the True Lord and serve the True Lord.
Manmohan SinghThey, who repair to the feet of the supreme Guru, deal in the True Name and serve the
Manmohan Singh (Punjabi)ਜੋ ਮੁਖੀ ਗੁਰਾਂ ਦੇ ਪਗੀ ਪੈਦੇ ਹਨ, ਉਹ ਸੱਚੇ ਨਾਮ ਦਾ ਵਾਪਾਰ ਕਰਦੇ ਹਨ ਅਤੇ ਸੱਚੇ ਸੁਆਮੀ ਦੀ ਟਹਿਲ ਕਮਾਉਂਦੇ ਹਨ।
Fareedkot Teekaਜੋ ਗੁਰਮੁਖ ਗੁਰੋਂ ਕੀ ਚਰਨੀ ਪੜੇ ਹੈਂ, ਸੋ ਸਚ ਕੋ ਵਿਹਾਝਤੇ ਹੈਂ ਔਰ ਸਚ ਕੋ ਸੇਵਤੇ ਹੈਂ, ਭਾਵ ਗੁਰ ਉਪਦੇਸੁ ਲੇ ਕਰ ਤਿਸ ਕੋ ਕਮਾਵਤੇ ਹੈਂ॥
Prof. Sahib Singhਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਗੁਰੂ ਦੀ) ਚਰਨੀਂ ਲੱਗਦੇ ਹਨ, ਉਹ ਪ੍ਰਭੂ ਦਾ ਨਾਮ ਵਿਹਾਝਦੇ ਹਨ, ਨਾਮ ਸਿਮਰਦੇ ਹਨ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿ ਕੇ। ਸਚਿ = ਸੱਚ ਵਿਚ, ਸਦਾ-ਥਿਰ ਪ੍ਰਭੂ ਵਿਚ। ਸਚੁ = ਸਦਾ ਕਾਇਮ ਰਹਿਣ ਵਾਲੇ ਦਾ ਨਾਮ। ਵਣਜਹਿ = ਵਿਹਾਝਦੇ ਹਨ।

SikhNet (Spanish)El que se postra a los Pies del Guru, trata y sirve sólo al Uno Verdadero.

ਨਾਨਕ ਗੁਰ ਕੈ ਭਾਣੈ ਜੇ ਚਲਹਿ; ਸਹਜੇ ਸਚਿ ਸਮਾਹਿ ॥੨॥

naanak gur kai bhaanai je chaleh; sahaje sach samaeh |2|

Sant Singh KhalsaO Nanak, those who walk in harmony with the Guru's Will are intuitively absorbed in the True Lord. ||2||
Manmohan SinghTrue Lord. Nanak, they who walk in the Guru's will are easily absorbed in the True Being.
Manmohan Singh (Punjabi)ਨਾਨਕ, ਜੋ ਗੁਰਾਂ ਦੀ ਰਜ਼ਾ ਅੰਦਰ ਟੁਰਦੇ ਹਨ, ਉਹ ਸੁਖੈਨ ਹੀ ਸਤਿਪੁਰਖ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪੁਰਸ਼ ਗੁਰੋਂ ਕੇ ਭਾਣੇ ਮੇਂ ਚਲਤੇ ਹੈਂ, ਸੋ ਸ੍ਵਭਾਵਕ ਹੀ ਸਚ ਮੇਂ ਸਮਾਵਤੇ ਹੈਂ॥
Prof. Sahib Singhਹੇ ਨਾਨਕ! ਜੋ ਗੁਰੂ ਦੇ ਹੁਕਮ ਵਿਚ ਤੁਰਦੇ ਹਨ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸੱਚੇ ਨਾਮ ਵਿਚ ਲੀਨ ਹੋ ਜਾਂਦੇ ਹਨ ॥੨॥

ਪਦ ਅਰਥ ਸਹਜੇ = ਆਤਮਕ ਅਡਲੋਤਾ ਵਿਚ ਟਿਕ ਕੇ ॥੨॥

* ਨੋਟ: ਉਪਰਲੇ 'ਸਮਾਇ' ਤੇ ਏਥੇ 'ਸਮਾਹਿ'-ਦੋਹਾਂ ਦਾ ਫ਼ਰਕ ਚੇਤੇ ਰੱਖਣ-ਜੋਗ ਹੈ।

SikhNet (Spanish)Nanak dice, ese ser vive en la Voluntad del Guru y se funde en la Verdad de Dios, de manera espontánea. (2)

Open this shabad →

Shabad Guru Ramdas Ji Raag Saarang

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਆਸਾ ਵਿਚਿ ਅਤਿ ਦੁਖੁ ਘਣਾ; ਮਨਮੁਖਿ ਚਿਤੁ ਲਾਇਆ ॥

aasaa vich at dukh ghanaa; manamukh chit laaeaa |

Sant Singh KhalsaIn hope, there is very great pain; the self-willed manmukh focuses his consciousness on it.
Manmohan SinghIn desire, there is very great pain. The wayward person attaches his mind to it.
Manmohan Singh (Punjabi)ਖਾਹਿਸ਼ ਅੰਰਦ, ਨਿਹਾਇਤ ਹੀ ਵੱਡੀ ਤਕਲੀਫ ਹੈ। ਆਪ ਹੁਦਰਾ ਪੁਰਸ਼ ਆਪਣੇ ਮਨ ਨੂੰ ਇਸ ਨਾਲ ਜੋੜਦਾ ਹੈ।
Fareedkot Teekaਆਸਾ ਮੇਂ ਅਤੀ ਬਹੁਤਾ ਦੁਖ ਹੈ ਔਰ ਮਨਮੁਖ ਨੇ ਤਿਸ ਮੇਂ ਚਿਤੁ ਲਗਾਇਆ ਹੈ॥
Prof. Sahib Singhਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਸਾਂ ਵਿਚ ਚਿੱਤ ਜੋੜਦਾ ਹੈ (ਭਾਵ, ਆਸਾਂ ਬਣਾਂਦਾ ਰਹਿੰਦਾ ਹੈ, ਪਰ) ਆਸਾਂ (ਚਿਤਵਨ) ਵਿਚ ਬਹੁਤ ਵਧੀਕ ਦੁੱਖ ਹੁੰਦਾ ਹੈ।

ਪਦ ਅਰਥ ਅਤਿ ਘਣਾ = ਬਹੁਤ ਵਧੀਕ। ਮਨਮੁਖਿ = ਮਨ ਦਾ ਮੁਰੀਦ ਮਨੁੱਖ, ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ।

SikhNet (Spanish)Las falsas esperanzas crean dolor, es el soberbio quien vive apegado a eso.

ਗੁਰਮੁਖਿ ਭਏ ਨਿਰਾਸ; ਪਰਮ ਸੁਖੁ ਪਾਇਆ ॥

guramukh bhe niraas; param sukh paaeaa |

Sant Singh KhalsaThe Gurmukhs become desireless, and attain supreme peace.
Manmohan SinghThe Guru-wards become desireless and attain to supreme bliss.
Manmohan Singh (Punjabi)ਗੁਰੂ ਅਨੁਸਾਰੀ ਖਾਹਿਸ਼-ਰਹਿਤ ਹੋ ਜਾਂਦੇ ਹਨ ਅਤੇ ਮਹਾਨ ਪ੍ਰਸੰਨਤਾ ਨੂੰ ਪਰਾਪਤ ਹੁੰਦੇ ਹਨ।
Fareedkot Teekaਗੁਰਮੁਖ ਆਸਾ ਤੇ ਨਿਰਾਸ ਹੂਏ ਹੈਂ, ਇਸੀ ਤੇ ਤਿਨੋਂ ਨੇ ਪਰਮ ਸੁਖ ਕੋ ਪਾਇ ਲੀਆ ਹੈ॥
Prof. Sahib Singhਜੋ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦੇ ਹਨ ਉਹ ਆਸਾਂ ਨਹੀਂ ਚਿਤਵਦੇ, ਇਸ ਵਾਸਤੇ ਉਹਨਾਂ ਨੂੰ ਬਹੁਤ ਉੱਚਾ ਸੁਖ ਮਿਲਦਾ ਹੈ;

ਪਦ ਅਰਥ ਨਿਰਾਸ = (ਨਿਰ-ਆਸ) ਆਸਾਂ ਤੋਂ ਨਿਰਾਲੇ। ਪਰਮ = ਸਭ ਤੋਂ ਉੱਚਾ।

SikhNet (Spanish)Los que en la Conciencia de Dios viven, se conservan desapegados y así habitan sólo en total Dicha.

ਵਿਚੇ ਗਿਰਹ ਉਦਾਸ; ਅਲਿਪਤ ਲਿਵ ਲਾਇਆ ॥

viche girah udaas; alipat liv laaeaa |

Sant Singh KhalsaIn the midst of their household, they remain detached; they are lovingly attuned to the Detached Lord.
Manmohan SinghIn household they remain unattached and imbibe affection for the Detached Lord.
Manmohan Singh (Punjabi)ਗ੍ਰਿਹਸਥ ਵਿੱਚ ਹੀ ਉਹ ਉਪਰਾਮ ਰਹਿੰਦੇ ਹਨ ਅਤੇ ਨਿਰਲੇਪ ਪ੍ਰਭੂ ਨਾਲ ਪਿਰਹੜੀ ਪਾਊਦੇ ਹਨ।
Fareedkot Teekaਘਰ ਬੀਚ ਹੀ ਰਹਿ ਕਰ ਤਿਆਗੀ ਹੂਏ ਹੈਂ, (ਅਲਿਪਤ) ਅਸੰਗ ਵਾਹਿਗੁਰੂ ਮੇਂ ਤਿਨੋਂ ਨੇ ਬ੍ਰਿਤੀ ਕੋ ਲਗਾਇਆ ਹੈ॥
Prof. Sahib Singhਉਹ ਗ੍ਰਿਹਸਤ ਵਿਚ ਰਹਿੰਦੇ ਹੋਏ ਹੀ (ਪ੍ਰਭੂ-ਚਰਨਾਂ ਵਿਚ) ਸੁਰਤ ਜੋੜਦੇ ਹਨ ਤੇ ਆਸਾਂ ਤੋਂ ਉਤਾਂਹ ਰਹਿੰਦੇ ਹਨ,

ਪਦ ਅਰਥ ਗਿਰਹ = ਘਰ, ਗ੍ਰਿਹਸਤ। ਵਿਚੇ = ਵਿਚ ਹੀ। ਅਲਿਪਤ = (ਅ-ਲਿਪਤ) ਜੋ ਲਿਪੇ ਨਹੀਂ ਜਾਂਦੇ, ਜਿਨ੍ਹਾਂ ਉਤੇ ਅਸਰ ਨਹੀਂ ਹੁੰਦਾ, ਨਿਰਾਲੇ, ਅਛੋਹ।

SikhNet (Spanish)Viven en su hogar, pero su corazón no está ahí, pues su entonación sólo está en Dios.

ਓਨਾ ਸੋਗੁ ਵਿਜੋਗੁ. ਨ ਵਿਆਪਈ; ਹਰਿ ਭਾਣਾ ਭਾਇਆ ॥

onaa sog vijog. na viaapee; har bhaanaa bhaaeaa |

Sant Singh KhalsaSorrow and separation do not cling to them at all. They are pleased with the Lord's Will.
Manmohan SinghSorrow and separation cling to them not and they remain happy in their Lord's will.
Manmohan Singh (Punjabi)ਅਫਸੋਸ ਅਤੇ ਵਿਛੋੜਾ ਉਨ੍ਹਾਂ ਨੂੰ ਚਿਮੜਦੇ ਨਹੀਂ ਅਤੇ ਉਹ ਆਪਣੇ ਪ੍ਰਭੂ ਦੀ ਰਜ਼ਾ ਅੰਰਦ ਰਾਜ਼ੀ ਰਹਿੰਦੇ ਹਨ।
Fareedkot Teekaਉਨ ਕੋ ਵਿਜੋਗ ਕਾ ਸੋਗ ਬਿਆਪ ਨਹੀਂ ਸਕਤਾ ਹੈ; ਵਾ ਸੰਜੋਗੁ ਵਜੋਗ, ਭਾਵ ਦੁੰਦ ਨਹੀਂ ਬਿਆਪਤੇ ਹੈਂ, ਕ੍ਯੋਂਕਿ ਹਰੀ ਕਾ ਭਾਣਾ ਤਿਨ ਕੋ ਭਾਇ ਗਿਆ ਹੈ॥
Prof. Sahib Singhਉਹਨਾਂ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਸੋ, ਉਹਨਾਂ ਨੂੰ (ਮਾਇਆ ਦਾ) ਵਿਛੋੜਾ ਨਹੀਂ ਪੋਂਹਦਾ ਤੇ ਨਾਹ ਹੀ (ਇਸ ਵਿਛੋੜੇ ਤੋਂ ਪੈਦਾ ਹੋਣ ਵਾਲਾ) ਅਫ਼ਸੋਸ ਆ ਕੇ ਦਬਾਅ ਪਾਂਦਾ ਹੈ, ਉਹਨਾਂ ਨੂੰ ਪ੍ਰਭੂ ਦੀ ਰਜ਼ਾ ਚੰਗੀ ਲੱਗਦੀ ਹੈ;

ਪਦ ਅਰਥ ਓਨ੍ਹ੍ਹਾ = (ਅੱਖਰ 'ਨ' ਦੇ ਹੇਠ ਅੱਧਾ 'ਹ' ਹੈ)। ਸੋਗੁ = ਅਫ਼ਸੋਸ, ਚਿੰਤਾ। ਵਿਜੋਗੁ = ਵਿਛੋੜਾ। ਨ ਵਿਆਪਈ = ਨਾਹ ਵਿਆਪੇ, ਦਬਾਅ ਨਹੀਂ ਪਾਂਦਾ। ਭਾਣਾ = ਰਜ਼ਾ। ਭਾਇਆ = ਚੰਗਾ ਲੱਗਦਾ ਹੈ।

SikhNet (Spanish)Ellos aceptan la Voluntad de Dios, permaneciendo inmutables ante el dolor y el placer del mundo.

ਨਾਨਕ. ਹਰਿ ਸੇਤੀ ਸਦਾ ਰਵਿ ਰਹੇ; ਧੁਰਿ ਲਏ ਮਿਲਾਇਆ ॥੩੧॥

naanak. har setee sadaa rav rahe; dhur le milaaeaa |31|

Sant Singh KhalsaO Nanak, they remain forever immersed in the Primal Lord, who blends them with Himself. ||31||
Manmohan SinghNanak, they ever remain hand and glove with their God and the primal Being blends them with Himself.
Manmohan Singh (Punjabi)ਨਾਨਕ, ਉਹ ਸਦੀਵ ਹੀ ਆਪਣੇ ਹਰੀ ਨਾਲ ਘਿਓ-ਖਿਚੜੀ ਹੋਏ ਰਹਿੰੇਦ ਹਨ ਅਤੇ ਆਦਿ ਪੁਰਖ ਉਨ੍ਹਾਂ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵਹੁ ਗੁਰਮੁਖ ਹਰੀ ਕੇ ਸਾਥ ਸਦੀਵ ਰਵ ਰਹੇ ਹੈਂ ਔਰ (ਧੁਰਿ) ਆਦਿ ਰੂਪ ਪ੍ਰਮੇਸ੍ਵਰ ਨੇ ਵਹੁ ਸਰਬ ਓਰ ਤੇ ਮਿਲਾਇ ਲੀਏ ਹੈ॥੩੧॥
Prof. Sahib Singhਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪਰਮਾਤਮਾ ਨਾਲ ਰਲੇ-ਮਿਲੇ ਰਹਿੰਦੇ ਹਨ, ਉਹਨਾਂ ਨੂੰ ਧੁਰੋਂ ਹੀ ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ ਹੁੰਦਾ ਹੈ ॥੩੧॥

ਪਦ ਅਰਥ ਰਵਿ ਰਹੇ = ਰਲੇ-ਮਿਲੇ ਰਹਿੰਦੇ ਹਨ। ਧੁਰਿ = ਧੁਰੋਂ, ਹਜ਼ੂਰੀ ਤੋਂ। ਸੇਤੀ = ਨਾਲ ॥੩੧॥

SikhNet (Spanish)Nanak dice, están entretejidos con Dios, trama y urdimbre, sí, el Dios, de Sí Mismo los une en Su Ser. (31)

Open this shabad →

Shabad Guru Amardas Ji Raag Saarang

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਪਰਾਈ ਅਮਾਣ. ਕਿਉ ਰਖੀਐ; ਦਿਤੀ ਹੀ ਸੁਖੁ ਹੋਇ ॥

paraaee amaan. kiau rakheeai; ditee hee sukh hoe |

Sant Singh KhalsaWhy keep what is held in trust for another? Giving it back, peace is found.
Manmohan SinghWhy should man keep another's trust? Returning it, he attains peace.
Manmohan Singh (Punjabi)ਬੰਦਾ ਕਿਸੇ ਦੀ ਅਮਾਨਤ ਕਿਉਂ ਰੱਖੇ? ਇਸ ਨੂੰ ਵਾਪਸ ਦੇਣ ਦੁਆਰਾ, ਉਸ ਨੂੰ ਆਰਾਮ ਪਰਾਪਤ ਹੁੰਦਾ ਹੈ।
Fareedkot Teeka(ਪਰਾਈ ਅਮਾਣ) ਪਰਮੇਸ੍ਵਰ ਦੀ ਅਮਾਨਤ ਜੋ ਸ੍ਵਾਸ ਹੈਂ, ਸੋ ਨਿਸਫਲ ਕਿਉਂ ਰਖੀਏ? ਦਿਤੀ ਹੀ ਪਰਮੇਸ੍ਵਰ ਦੇ ਭਜਨ ਮੇਂ ਲਗਾਵਣੇ ਸੇ ਸੁਖ ਹੋਤਾ ਹੈ; ਵਾ ਸ੍ਰੀ ਗੁਰੂ ਰਾਮਦਾਸ ਜੀ ਕੋ ਜੋ ਗੁਰਿਆਈ ਦੇਣੀ ਕੀਤੀ ਹੂਈ ਹੈ, ਸੋ ਕਿਉਂ ਰਖੀਏ? ਦਿਤੇ ਹੀ ਸੁਖ ਹੋਵੇਗਾ। ਯਥਾ-ਚੌਥੇ ਜਨਮ ਗੁਰੂ ਤੋਹਿ ਕਰਹੋਂ॥
Prof. Sahib Singhਬਿਗਾਨੀ ਅਮਾਨਤ ਸਾਂਭ ਨਹੀਂ ਲੈਣੀ ਚਾਹੀਦੀ, ਇਸ ਦੇ ਦਿੱਤਿਆਂ ਹੀ ਸੁਖ ਮਿਲਦਾ ਹੈ;

ਪਦ ਅਰਥ ਅਮਾਣ = ਅਮਾਨਤ।

SikhNet (Spanish)¿Por qué conservar en el corazón lo que contiene la confianza en el otro?,

ਗੁਰ ਕਾ ਸਬਦੁ. ਗੁਰ ਥੈ ਟਿਕੈ; ਹੋਰ ਥੈ ਪਰਗਟੁ. ਨ ਹੋਇ ॥

gur kaa sabad. gur thai ttikai; hor thai paragatt. na hoe |

Sant Singh KhalsaThe Word of the Guru's Shabad rests in the Guru; it does not appear through anyone else.
Manmohan SinghThe Guru's word abides in the Guru. It becomes not manifest through any one else.
Manmohan Singh (Punjabi)ਗੁਰਾਂ ਦੀ ਬਾਣੀ ਗੁਰਾਂ ਅੰਦਰ ਹੀ ਨਿਵਾਸ ਰਖਦੀ ਹੈ। ਕਿਸੇ ਹੋਰਸ ਦੇ ਰਾਹੀਂ ਇਹ ਨਾਜਲ ਨਹੀਂ ਹੁੰਦੀ।
Fareedkot Teekaਗੁਰੋਂ ਕਾ ਜੋ (ਸਬਦੁ) ਉਪਦੇਸੁ ਹੈ, ਸੋ (ਗੁਰ ਥੈ ਟਿਕੈ) ਵਡੇ ਅਧਿਕਾਰੀ ਪਾਸ ਠਹਿਰਤਾ ਹੈ ਔਰ ਅਨਅਧਿਕਾਰੀ ਪਾਸ ਸਬਦ ਕਾ ਪ੍ਰਤਾਪੁ ਪ੍ਰਗਟ ਨਹੀਂ ਹੋਤਾ॥
Prof. Sahib Singhਸਤਿਗੁਰੂ ਦਾ ਸ਼ਬਦ ਸਤਿਗੁਰੂ ਵਿਚ ਹੀ ਟਿਕ ਸਕਦਾ ਹੈ, ਕਿਸੇ ਹੋਰ ਦੇ ਅੰਦਰ (ਪੂਰੇ ਜੋਬਨ ਵਿਚ) ਨਹੀਂ ਚਮਕਦਾ;

ਪਦ ਅਰਥ ਗੁਰ ਥੈ = ਗੁਰੂ ਵਿਚ। ਹੋਰਥੈ = ਕਿਸੇ ਹੋਰ ਦੇ ਅੰਦਰ।

SikhNet (Spanish)el darlo de regreso es encontrar la Paz, sí, la Palabra del Guru se encuentra establecida sólo en el Guru

ਅੰਨੑੇ ਵਸਿ ਮਾਣਕੁ ਪਇਆ; ਘਰਿ ਘਰਿ ਵੇਚਣ ਜਾਇ ॥

anae vas maanak peaa; ghar ghar vechan jaae |

Sant Singh KhalsaThe blind man finds a jewel, and goes from house to house selling it.
Manmohan SinghFinding a jewel, the blind man goes from house to house to sell it.
Manmohan Singh (Punjabi)ਜਵੇਹਰ ਹੱਥ ਲੱਗ ਜਾਣ ਤੇ ਅੰਨ੍ਹਾ ਇਨਸਾਨ ਇਸ ਨੂੰ ਗ੍ਰਹਿ ਗ੍ਰਹਿ ਤੇ ਫਰੋਖਤ ਕਰਨ ਜਾਂਦਾ ਹੈ।
Fareedkot Teeka(ਅੰਨ੍ਹ੍ਹੇ) ਅਨਅਧਿਕਾਰੀ ਕੇ ਵਸ ਉਪਦੇਸ ਮਾਣਕੁ ਪੜਾ ਹੋਵੈ ਤਬ ਘਰ ਘਰ ਵੇਚਣੇ ਜਾਤਾ ਹੈ, ਭਾਵ ਲੋਭ ਕਰ ਕੇ ਅਨਅਧਿਕਾਰਓਂ ਕੋ ਉਪਦੇਸੁ ਕਰਤਾ ਹੈ॥
Prof. Sahib Singh(ਕਿਉਂਕਿ) ਜੇ ਇਕ ਮੋਤੀ ਕਿਸੇ ਅੰਨ੍ਹੇ ਨੂੰ ਮਿਲ ਜਾਏ ਤਾਂ ਉਹ ਉਸ ਨੂੰ ਵੇਚਣ ਲਈ ਘਰ ਘਰ ਫਿਰਦਾ ਹੈ;

ਪਦ ਅਰਥ ਮਾਣਕੁ = ਮੋਤੀ।

SikhNet (Spanish)y no se vuelve manifiesta a través de nadie más que del Mismo Guru.

ਓਨਾ ਪਰਖ. ਨ ਆਵਈ; ਅਢੁ. ਨ ਪਲੈ ਪਾਇ ॥

onaa parakh. na aavee; adt. na palai paae |

Sant Singh KhalsaBut they cannot appraise it, and they do not offer him even half a shell for it.
Manmohan SinghThey can not know its worth and thus they earn not even half a shell for it,
Manmohan Singh (Punjabi)ਉਹ ਇਸ ਦੀ ਜਾਨ ਪਹਿਚਾਨ ਨਹੀਂ ਕਰ ਸਕਦੇ ਅਤੇ ਅੱਧੀ ਕੋਡੀ ਭੀ ਮੁੱਲ ਵਜੋ ਪੱਲੇ ਨਹੀਂ ਪਾਉਂਦੇ।
Fareedkot Teekaਅਗੋਂ ਉਨ ਕੋ ਤੌ ਉਪਦੇਸੁ ਕੀ ਪ੍ਰੀਖਿਆ ਨਹੀਂ ਹੈ ਇਸ ਵਾਸਤੇ ਉਪਦੇਸਕ ਕੇ ਪਲੇ (ਅਢੁ) ਕੌਡੀ ਭੀ ਨਹੀਂ ਪੜਤੀ ਹੈ, ਭਾਵ ਤਿਨ ਕੋ ਮਨ ਬਾਂਛਤ ਧਨ ਕੀ ਪ੍ਰਾਪਤੀ ਨਹੀਂ ਹੋਤੀ॥
Prof. Sahib Singhਅੱਗੋਂ ਉਹਨਾਂ ਲੋਕਾਂ ਨੂੰ ਉਸ ਮੋਤੀ ਦੀ ਕਦਰ ਨਹੀਂ ਹੁੰਦੀ, (ਇਸ ਲਈ ਇਸ ਅੰਨ੍ਹੇ ਨੂੰ) ਅੱਧੀ ਕੌਡੀ ਭੀ ਨਹੀਂ ਮਿਲਦੀ।

ਪਦ ਅਰਥ ਪਰਖ = ਸਾਰ, ਕਦਰ। ਅਢੁ = ਅੱਧੀ ਕੌਡੀ। ਪਲੈ ਨ ਪਾਇ = ਨਹੀਂ ਮਿਲਦੀ।

SikhNet (Spanish)Si el ciego encuentra una Joya, entonces va a ir de puerta en puerta para poder venderla,

ਜੇ ਆਪਿ ਪਰਖ. ਨ ਆਵਈ; ਤਾਂ ਪਾਰਖੀਆ ਥਾਵਹੁ ਲਇਓੁ ਪਰਖਾਇ ॥

je aap parakh. na aavee; taan paarakheea thaavahu leo parakhaae |

Sant Singh KhalsaIf he cannot appraise it himself, then he should have it appraised by an appraiser.
Manmohan SinghIf one can not know the worth himself, then let some expert (an assessor) assess it.
Manmohan Singh (Punjabi)ਜੇਕਰ ਉਹ ਖੁਦ ਨਿਰਨਯ ਨਹੀਂ ਕਰ ਸਕਦਾ ਤਦ ਉਹ ਪਰਖਣ ਵਾਲਿਆਂ ਪਾਸੋ ਇਸ ਦੀ ਜਾਂਚ-ਪੜਤਾਲ ਕਰਾ ਲਵੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੇ ਤੁਮ ਕੋ ਆਪ ਇਸ ਉਪਦੇਸ ਕੀ ਪ੍ਰੀਖ੍ਯਾ ਨਹੀਂ ਹੈ ਤਉ ਪਾਰਖੂਆਂ ਸੰਤੋਂ ਸੇ ਤੁਮ ਨੇ ਪ੍ਰਖਾਇ ਲੈਣਾ॥
Prof. Sahib Singhਮੋਤੀ ਦੀ ਕਦਰ ਜੇ ਆਪ ਕਰਨੀ ਨਾਹ ਆਉਂਦੀ ਹੋਵੇ, ਤਾਂ ਬੇਸ਼ੱਕ ਕੋਈ ਧਿਰ ਕਿਸੇ ਪਰਖ ਵਾਲੇ ਪਾਸੋਂ ਮੁੱਲ ਪਵਾ ਵੇਖੇ।

ਪਦ ਅਰਥ ਥਾਵਹੁ = ਤੋਂ, ਪਾਸੋਂ। ਪਰਖਾਇ ਲਇਓ‍ੁ = ਕੋਈ ਧਿਰ ਬੇਸ਼ਕ ਮੁੱਲ ਪਵਾ ਲਏ (ਲਇਉ = ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ, Imperative mood, Third Person. Singular Number)।

SikhNet (Spanish)y los que no conocen Su Verdadero Valor, tampoco ofrecerán más que algunos cuantos centavos por Ella.

ਜੇ ਓਸੁ ਨਾਲਿ ਚਿਤੁ ਲਾਏ, ਤਾਂ ਵਥੁ ਲਹੈ; ਨਉ ਨਿਧਿ ਪਲੈ ਪਾਇ ॥

je os naal chit laae, taan vath lahai; nau nidh palai paae |

Sant Singh KhalsaIf he focuses his consciousness, then he obtains the true object, and he is blessed with the nine treasures.
Manmohan SinghIf he fixes his mind with the Guru, then he obtains the real Thing and is blessed with the nine treasures.
Manmohan Singh (Punjabi)ਜੇਕਰ ਉਹ ਆਪਣਾ ਮਨ ਗੁਰਾਂ ਨਾਲ ਜੋੜ ਲਵੇ ਤਦ ਉਹ ਅਸਲ ਵਸਤੂ ਨੂੰ ਪਾ ਲੈਂਦਾ ਹੈ ਅਤੇ ਉਸ ਨੂੰ ਨੌ ਖਜਾਨਿਆਂ ਦੀ ਦਾਤ ਮਿਲ ਜਾਂਦੀ ਹੈ।
Fareedkot Teekaਜੇਕਰ ਓਸ ਸਬਦ ਕੇ ਸਾਥ ਚਿਤ ਕੋ ਲਗਾਵੇ ਤਉ ਆਤਮ ਵਸਤੂ ਕੋ ਪਾਇ ਲੇਵੇ ਔਰ ਨਉਨਿਧਿ ਰੂਪ ਆਤਮ ਅਨੰਦ ਰਿਦੇ ਰੂਪੀ ਪਲੇ ਮੇਂ ਪਾਇ ਲੇਵੇ॥
Prof. Sahib Singhਉਸ ਪਰਖ ਜਾਣਨ ਵਾਲੇ ਨਾਲ ਪ੍ਰੇਮ ਲਾਇਆਂ ਉਹ ਨਾਮ-ਮੋਤੀ ਮਿਲਿਆ ਰਹਿੰਦਾ ਹੈ (ਭਾਵ, ਹੱਥੋਂ ਅਜਾਈਂ ਨਹੀਂ ਜਾਂਦਾ) ਤੇ (ਮਾਨੋ) ਨੌ ਖ਼ਜ਼ਾਨੇ ਪ੍ਰਾਪਤ ਹੋ ਜਾਂਦੇ ਹਨ।

ਪਦ ਅਰਥ ਵਥੁ = ਨਾਮ-ਵਸਤੁ, ਨਾਮ-ਸੇਤੀ। ਨਉ ਨਿਧਿ = ਨੌ ਖ਼ਜ਼ਾਨੇ।

SikhNet (Spanish)Si uno no conoce Su Valor, debería de ir con el Verdadero Valuador,

ਘਰਿ ਹੋਦੈ ਧਨਿ. ਜਗੁ ਭੁਖਾ ਮੁਆ; ਬਿਨੁ ਸਤਿਗੁਰ ਸੋਝੀ. ਨ ਹੋਇ ॥

ghar hodai dhan. jag bhukhaa muaa; bin satigur sojhee. na hoe |

Sant Singh KhalsaThe wealth is within the house, while the world is dying of hunger. Without the True Guru, no one has a clue.
Manmohan SinghThe wealth is at home and the world is dying of hunger. Without the True Guru it gets not clue to it.
Manmohan Singh (Punjabi)ਪਦਾਰਥ ਘਰ ਵਿੱਚ ਹੀ ਹੈ ਤੇ ਸੰਸਾਰ ਭੁੱਖ ਨਾਲ ਮਰ ਰਿਹਾ ਹੈ। ਸੱਚੇ ਗੁਰਾਂ ਦੇ ਬਗੈਰ ਇਸ ਦਾ ਪਤਾ ਨਹੀਂ ਚਲਦਾ।
Fareedkot Teekaਘਰ ਮੇਂ ਧਨ ਹੋਤੇ ਹੀ ਜਗਤ ਭੁਖਾ ਮੂਆ ਹੈ, ਭਾਵ ਸੇ ਆਤਮ ਵਸਤੂ ਰਿਦੇ ਮੇਂ ਹੋਤੇ ਹੀ ਜਗਤ ਦੁਖ ਕੋ ਪਾਇ ਰਹਾ ਹੈ। ਬਿਨਾ ਸਤਿਗੁਰੋਂ ਸੇ ਆਤਮ ਸੁਖ ਕੀ ਸੋਝੀ ਨਹੀਂ ਪੜਤੀ ॥
Prof. Sahib Singh(ਹਿਰਦੇ-) ਘਰ ਵਿਚ (ਨਾਮ-) ਧਨ ਹੁੰਦਿਆਂ ਭੀ ਜਗਤ ਭੁੱਖਾ (ਭਾਵ, ਤ੍ਰਿਸ਼ਨਾ ਦਾ ਮਾਰਿਆ) ਮਰ ਰਿਹਾ ਹੈ, ਇਹ ਸਮਝ ਗੁਰੂ ਤੋਂ ਬਿਨਾ ਨਹੀਂ ਆਉਂਦੀ;
SikhNet (Spanish)y si uno aprecia en su ser a tal Ser uno será bendecido con los Nueve Tesoros.

ਸਬਦੁ ਸੀਤਲੁ ਮਨਿ ਤਨਿ ਵਸੈ; ਤਿਥੈ ਸੋਗੁ ਵਿਜੋਗੁ. ਨ ਕੋਇ ॥

sabad seetal man tan vasai; tithai sog vijog. na koe |

Sant Singh KhalsaWhen the cooling and soothing Shabad comes to dwell in the mind and body, there is no sorrow or separation there.
Manmohan SinghWhen the pacifying Word abides in the mind and body, then there remains no sorrow and separation.
Manmohan Singh (Punjabi)ਜਦ ਠੰਡ-ਚੈਨ ਬਖਸ਼ਣਹਾਰ ਗੁਰਬਾਣੀ ਚਿੱਤ ਤੇ ਸਰੀਰ ਵਿੱਚ ਟਿਕ ਜਾਂਦੀ ਹੈ ਤਾਂ ਉਥੇ ਕੋਈ ਸ਼ੋਕ ਤੇ ਵਿਛੋੜਾ ਨਹੀਂ ਰਹਿੰਦਾ।
Fareedkot Teekaਸੀਤਲ ਕਰਨੇ ਵਾਲਾ ਸਬਦ ਜਿਸ ਕੇ ਮਨ ਤਨ ਮੇਂ ਬਸਤਾ ਹੈ, ਵਿਜੋਗ ਕਰ ਤਹਾਂ ਸੋਗ ਕੋਈ ਨਹੀਂ ਹੋਤਾ ਹੈ॥
Prof. Sahib Singhਜਿਸ ਦੇ ਮਨ ਵਿਚ ਤੇ ਤਨ ਵਿਚ ਠੰਢ ਪਾਣ ਵਾਲਾ ਸ਼ਬਦ ਵੱਸਦਾ ਹੈ ਉਸ ਨੂੰ (ਪ੍ਰਭੂ ਨਾਲੋਂ) ਵਿਛੋੜਾ ਨਹੀਂ ਹੁੰਦਾ ਤੇ ਨਾਹ ਹੀ ਸੋਗ ਵਾਪਰਦਾ ਹੈ।

ਪਦ ਅਰਥ ਤਿਥੈ = ਉਸ ਮਨ ਤਨ ਵਿਚ।

SikhNet (Spanish)Mira, el mundo entero se muere por encontrar el Verdadero Tesoro, sin darse cuenta de que Éste se encuentra en su misma

ਵਸਤੁ ਪਰਾਈ. ਆਪਿ ਗਰਬੁ ਕਰੇ; ਮੂਰਖੁ ਆਪੁ ਗਣਾਏ ॥

vasat paraaee. aap garab kare; moorakh aap ganaae |

Sant Singh KhalsaThe object belongs to someone else, but the fool is proud of it, and shows his shallow nature.
Manmohan SinghThe thing belongs to another, but himself priding on it, the fool exhibits his own hollowness.
Manmohan Singh (Punjabi)ਚੀਜ ਹੋਰਸ ਦੀ ਹੈ, ਪਰੰਤੂ ਖੁਦ ਹੰਕਾਰ ਕਰ, ਬੇਵਕੂਫ ਆਪਣਾ ਹੋਛਾ-ਪਣ ਵਿਖਾਲਦਾ ਹੈ।
Fareedkot Teekaਆਤਮ ਰੂਪ ਵਸਤੂ ਪਰਾਈ ਵਤ ਹੋ ਰਹੀ ਹੈ ਔਰ ਮੂਰਖ ਆਪ ਕੋ ਕਛੁ ਜਣਾਵਤਾ ਹੈ, ਭਾਵ ਗਿਆਨੀ ਕਹਾਵਤਾ ਹੈ ਔ ਗਰਬ ਕਰਤਾ ਹੈ॥
Prof. Sahib Singh(ਪਰ ਇਹ ਨਾਮ-) ਵਸਤ ਮੂਰਖ ਦੇ ਭਾ ਦੀ ਬਿਗਾਨੀ ਰਹਿੰਦੀ ਹੈ (ਭਾਵ, ਮੂਰਖ ਦੇ ਹਿਰਦੇ ਵਿਚ ਨਹੀਂ ਵੱਸਦੀ) ਉਹ ਅਹੰਕਾਰ ਕਰਦਾ ਹੈ ਤੇ ਆਪਣੇ ਆਪ ਨੂੰ ਵੱਡਾ ਜਤਾਂਦਾ ਹੈ।

ਪਦ ਅਰਥ ਗਰਬੁ = ਅਹੰਕਾਰ। ਆਪੁ ਗਣਾਏ = ਆਪਣੇ ਆਪ ਨੂੰ ਚੰਗਾ ਜਾਣਦਾ ਹੈ।

SikhNet (Spanish)asa, pues cuando la Palabra habita en nosotros, esto nos trae Contentamiento, y no sentimos más pena ni dolor.

ਨਾਨਕ. ਬਿਨੁ ਬੂਝੇ ਕਿਨੈ. ਨ ਪਾਇਓ; ਫਿਰਿ ਫਿਰਿ ਆਵੈ ਜਾਏ ॥੧॥

naanak. bin boojhe kinai. na paaeo; fir fir aavai jaae |1|

Sant Singh KhalsaO Nanak, without understanding, no one obtains it; they come and go in reincarnation, over and over again. ||1||
Manmohan SinghNanak without understanding, no one obtains God and one comes and goes again and again.
Manmohan Singh (Punjabi)ਨਾਨਕ ਸਮਝ ਦੇ ਬਗੈਰ, ਕਿਸੇ ਨੂੰ ਭੀ ਵਾਹਿਗੁਰੂ ਪਰਾਪਤ ਨਹੀਂ ਹੁੰਦਾ ਤੇ ਜੀਵ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਗੁਰੋਂ ਸੇ ਪੂਛੇ ਬਿਨਾ ਆਤਮ ਸੁਖ ਕਿਸੀ ਨੇ ਨਹੀਂ ਪਾਇਆ, ਮਨਮੁਖ ਬਾਰੰਬਾਰ ਜਨਮਤਾ ਅਰ ਮਰਤਾ ਹੈ॥੧॥
Prof. Sahib Singhਹੇ ਨਾਨਕ! ਜਦ ਤਕ (ਗੁਰ-ਸ਼ਬਦ ਦੀ ਰਾਹੀਂ) ਸਮਝ ਨਹੀਂ ਪੈਂਦੀ ਤਦ ਤਕ ਕਿਸੇ ਨੇ (ਇਹ ਨਾਮ-ਧਨ ਪ੍ਰਾਪਤ ਨਹੀਂ ਕੀਤਾ (ਤੇ ਇਸ ਨਾਮ-ਧਨ ਤੋਂ ਬਿਨਾ ਜੀਵ) ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ ॥੧॥

ਪਦ ਅਰਥ ਪਾਇਓ = ('ਲਇਓ‍ੁ' ਅਤੇ 'ਪਾਇਓ' ਵਿਚ ਫ਼ਰਕ ਚੇਤੇ ਰੱਖਣ ਵਾਲਾ ਹੈ)। ਘਰਿ ਘਰਿ = ਹਰੇਕ ਘਰ ਵਿਚ ॥੧॥

* ਨੋਟ: ਇਸ ਸ਼ਲੋਕ ਦੀ ਦੂਜੀ ਤੁਕ ਤੋਂ ਜਾਪਦਾ ਹੈ ਕਿ ਗੁਰੂ ਅਮਰਦਾਸ ਜੀ ਨੇ ਇਹ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਦੇਣ ਵੇਲੇ ਸੰਨ ੧੫੭੪ (1574 A.D.) ਵਿਚ ਲਿਖਿਆ ਸੀ।

SikhNet (Spanish)La vida pertenece a Dios, pero el ser humano quiere tomar ese crédito para sí, mostrando sólo su egoísmo. Nanak dice, sin el Conocimiento uno no obtiene a Dios y uno va y viene, una y otra vez. (1)

Open this shabad →

Shabad Guru Amardas Ji Raag Saarang

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਮਨਿ ਅਨਦੁ ਭਇਆ. ਮਿਲਿਆ ਹਰਿ ਪ੍ਰੀਤਮੁ; ਸਰਸੇ ਸਜਣ ਸੰਤ ਪਿਆਰੇ ॥

man anad bheaa. miliaa har preetam; sarase sajan sant piaare |

Sant Singh KhalsaMy mind is in ecstasy; I have met my Beloved Lord. My beloved friends, the Saints, are delighted.
Manmohan SinghMy mind is in bliss, that I have met my Beloved Lord. My sweet friends and saints are also delighted.
Manmohan Singh (Punjabi)ਮੇਰੇ ਚਿੱਤ ਅੰਦਰ ਖੁਸ਼ੀ ਹੈ, ਕਿਉਂ ਜੋ ਮੈਂ ਆਪਣੇ ਪਿਆਰੇ ਪ੍ਰਭੂ ਨੂੰ ਮਿਲ ਪਿਆ ਹਾਂ। ਮੇਰੇ ਮਿੱਠੜੇ ਮਿੱਤਰ ਅਤੇ ਸਾਧੂ ਭੀਹ ਪ੍ਰਸੰਨ ਹਨ।
Fareedkot Teekaਮਨ ਮੇਂ ਅਨੰਦ ਹੂਆ ਹੈ ਅਰ ਹਰੀ ਪ੍ਰੀਤਮ ਹਮ ਕੋ ਮਿਲਾ ਹੈ, ਸੰਤ ਸਜਣੋਂ ਸੇ ਪਿਆਰ ਕਰਨੇ ਤੇ ਸਰਸੇ ਹੂਏ ਹੈਂ॥
Prof. Sahib Singhਉਹ ਗੁਰਮੁਖ ਪਿਆਰੇ ਸੰਤ ਖਿੜੇ-ਮੱਥੇ ਰਹਿੰਦੇ ਹਨ, ਉਹਨਾਂ ਦੇ ਮਨ ਵਿਚ ਖ਼ੁਸ਼ੀ ਬਣੀ ਰਹਿੰਦੀ ਹੈ, ਜਿਨ੍ਹਾਂ ਨੂੰ ਪ੍ਰੀਤਮ ਪ੍ਰਭੂ ਮਿਲ ਪੈਂਦਾ ਹੈ;

ਪਦ ਅਰਥ ਮਨਿ = ਮਨ ਵਿਚ। ਸਰਸੇ = ਸ-ਰਸੇ, ਖਿੜ ਪਏ, ਪ੍ਰਸੰਨ ਹੋ ਗਏ। ਸਜਨ = ਗੁਰਮੁਖ।

SikhNet (Spanish)Mi mente está en Éxtasis encontrando a mi Dios, Los Santos están llenos de Bondad.

ਜੋ ਧੁਰਿ ਮਿਲੇ. ਨ ਵਿਛੁੜਹਿ ਕਬਹੂ; ਜਿ ਆਪਿ ਮੇਲੇ ਕਰਤਾਰੇ ॥

jo dhur mile. na vichhurreh kabahoo; ji aap mele karataare |

Sant Singh KhalsaThose who are united with the Primal Lord shall never be separated again. The Creator has united them with Himself.
Manmohan SinghThey who are united with God, separate not ever. Them the Creator has united with Himself.
Manmohan Singh (Punjabi)ਜੋ ਵਾਹਿਗੁਰੂ ਨਾਲ ਮਿਲੇ ਹਨ, ਉਹ ਕਦੇ ਭੀ ਵੱਖਰੇ ਨਹੀਂ ਹੁੰਦੇ। ਉਨ੍ਹਾਂ ਨੂੰ ਸਿਰਜਣਹਾਰ ਨੇ ਆਪਣੇ ਨਾਲ ਮਿਲਾ ਲਿਆ ਹੈ।
Fareedkot Teekaਜੋ (ਧੁਰਿ) ਆਦਿ ਰੂਪੀ ਹਰੀ ਮੇਂ ਮਿਲੇ ਹੈਂ, ਸੋ ਕਬੀ ਭੀ ਬਿਛੜਤੇ ਨਹੀਂ ਹੈਂ, ਅਰ ਮਿਲੇ ਸੋ ਹੈਂ, ਜੋ ਕਰਤਾਰ ਨੇ ਆਪ ਅਪਣੇ ਸਾਥ ਮੇਲੇ ਹੈਂ॥
Prof. Sahib Singhਜੋ ਧੁਰੋਂ ਹੀ ਪ੍ਰਭੂ ਨਾਲ ਮਿਲੇ ਹੋਏ ਹਨ, ਜਿਨ੍ਹਾਂ ਨੂੰ ਕਰਤਾਰ ਨੇ ਆਪ ਆਪਣੇ ਨਾਲ ਮਿਲਾਇਆ ਹੈ, ਉਹ ਕਦੇ ਉਸ ਤੋਂ ਵਿਛੁੜਦੇ ਨਹੀਂ ਹਨ।

ਪਦ ਅਰਥ ਧੁਰਿ = ਧੁਰ ਤੋਂ, ਮੁੱਢ ਤੋਂ। ਜਿ = ਜਿਨ੍ਹਾਂ ਨੂੰ।

SikhNet (Spanish)Sí, los que están unidos por Dios en Su Ser, nunca más se separan de Él.

ਅੰਤਰਿ ਸਬਦੁ ਰਵਿਆ. ਗੁਰੁ ਪਾਇਆ; ਸਗਲੇ ਦੂਖ ਨਿਵਾਰੇ ॥

antar sabad raviaa. gur paaeaa; sagale dookh nivaare |

Sant Singh KhalsaThe Shabad permeates my inner being, and I have found the Guru; all my sorrows are dispelled.
Manmohan SinghI have found my Guru. He has dispelled all my sorrows and the Name is now permeating my mind.
Manmohan Singh (Punjabi)ਮੈਂ ਆਪਣੇ ਗੁਰਾਂ ਨੂੰ ਪਾ ਲਿਆ ਹੈ। ਉਨ੍ਹਾਂ ਨੇ ਮੇਰੇ ਸਾਰੇ ਦੁਖੜੇ ਦੁਰ ਕਰ ਦਿਤੇ ਹਨ ਅਤੇ ਨਾਮ ਹੁਣ ਮੇਰੇ ਮਨ ਵਿੱਚ ਰਮ ਰਿਹਾ ਹੈ।
Fareedkot Teekaਜੋ ਗੁਰੂ ਪ੍ਰਾਪਤਿ ਹੂਆ ਔਰ ਹਿਰਦੇ ਮੇਂ (ਸਬਦੁ) ਬ੍ਰਹਮ ਕੋ (ਰਵਿਆ) ਬਿਆਪਿਆ ਹੂਆ ਜਾਣਿਆ ਤਬ ਸਭੀ ਦੂਖ ਨਿਬਿਰਤ ਹੂਏ ਹੈਂ॥
Prof. Sahib Singhਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਵੱਸਦਾ ਹੈ, ਜਿਨ੍ਹਾਂ ਨੂੰ ਗੁਰੂ ਮਿਲ ਪੈਂਦਾ ਹੈ, ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ,

ਪਦ ਅਰਥ ਰਵਿਆ = ਪਰਗਟ ਹੋਇਆ, ਵੱਸਿਆ। ਨਿਵਾਰੇ = ਦੂਰ ਕੀਤੇ।

SikhNet (Spanish)Su interior se impregna de la Palabra al encontrar al Guru y son liberados de todo dolor.

ਹਰਿ ਸੁਖਦਾਤਾ ਸਦਾ ਸਲਾਹੀ; ਅੰਤਰਿ ਰਖਾਂ ਉਰ ਧਾਰੇ ॥

har sukhadaataa sadaa salaahee; antar rakhaan ur dhaare |

Sant Singh KhalsaI praise forever the Lord, the Giver of peace; I keep Him enshrined deep within my heart.
Manmohan SinghI ever praise my Bliss-giving God and keep Him enshrined within my heart.
Manmohan Singh (Punjabi)ਮੈਂ ਸਦੀਵ ਹੀ ਆਪਣੀ ਖੁਸ਼ੀ-ਬਖਸ਼ਣਹਾਰ ਹਰੀ ਦੀ ਕੀਰਤੀ ਕਰਦਾ ਹਾਂ ਅਤੇ ਉਸ ਨੂੰ ਆਪਣੇ ਦਿਲ ਵਿੱਚ ਟਿਕਾਈ ਰਖਦਾ ਹਾਂ।
Fareedkot Teekaਹਰੀ ਸੁਖਦਾਤਾ ਕੋ ਸਦੀਵ ਸਲਾਹਤਾ ਹੂੰ ਔਰ ਤਿਸ ਕੋ ਹਿਰਦੇ ਕੇ ਅੰਤਰ ਧਾਰਨ ਕਰ ਰਾਖਤਾ ਹੂੰ॥
Prof. Sahib Singh(ਉਹਨਾਂ ਦੇ ਅੰਦਰ ਇਹ ਤਾਂਘ ਹੁੰਦੀ ਹੈ-) ਮੈਂ ਸੁਖ ਦੇਣ ਵਾਲੇ ਪ੍ਰਭੂ ਦੀ ਸਦਾ ਸਿਫ਼ਤ-ਸਾਲਾਹ ਕਰਾਂ, ਮੈਂ ਪ੍ਰਭੂ ਨੂੰ ਸਦਾ ਹਿਰਦੇ ਵਿਚ ਸੰਭਾਲ ਰੱਖਾਂ।

ਪਦ ਅਰਥ ਅੰਤਰਿ ਉਰਧਾਰੇ = ਹਿਰਦੇ ਵਿਚ ਧਾਰ ਕੇ।

SikhNet (Spanish)Ellos alaban para siempre a Su Dios Dador de Éxtasis y Lo elevan en su corazón.

ਮਨਮੁਖੁ. ਤਿਨ ਕੀ ਬਖੀਲੀ ਕਿ ਕਰੇ; ਜਿ ਸਚੈ ਸਬਦਿ ਸਵਾਰੇ ॥

manamukh. tin kee bakheelee ki kare; ji sachai sabad savaare |

Sant Singh KhalsaHow can the self-willed manmukh gossip about those who are embellished and exalted in the True Word of the Shabad?
Manmohan SinghHow can a perverse person back-bite those, who are embellished with the True Name?
Manmohan Singh (Punjabi)ਪ੍ਰਤੀਕੂਲ ਪੁਰਸ਼ ਉਨ੍ਹਾਂ ਦੀ ਚੁਗਲੀ ਕਿਸ ਤਰ੍ਹਾ ਕਰ ਸਕਦਾ ਹੈ ਜੋ ਸੱਚੇ ਨਾਮ ਨਾਲ ਸ਼ਸ਼ੋਭਤ ਹੋਏ ਹੋਏ ਹਨ।
Fareedkot Teekaਜੋ ਸਚੇ ਪਰਮੇਸ੍ਵਰ ਨੇ ਸਬਦ ਕਰ ਸਵਾਰੇ ਹੈਂ, ਕੋਈ ਮਨਮੁਖ ਤਿਨ ਕੀ ਬਖੀਲੀ ਕਿਆ ਕਰੇਗਾ?
Prof. Sahib Singhਜਿਨ੍ਹਾਂ ਨੂੰ ਗੁਰ-ਸ਼ਬਦ ਦੀ ਰਾਹੀਂ ਸੱਚੇ ਪ੍ਰਭੂ ਨੇ ਆਪ ਸੋਹਣਾ ਬਣਾ ਦਿੱਤਾ ਹੈ, ਕੋਈ ਮਨਮੁਖ ਉਹਨਾਂ ਦੀ ਕੀਹ ਨਿੰਦਾ ਕਰ ਸਕਦਾ ਹੈ?

ਪਦ ਅਰਥ ਬਖੀਲੀ = ਚੁਗਲ਼ੀ। ਸਚੈ = ਸੱਚੇ ਪ੍ਰਭੂ ਨੇ। ਸਬਦਿ = ਗੁਰ-ਸ਼ਬਦ ਦੀ ਰਾਹੀਂ।

SikhNet (Spanish)Nadie puede disminuir la Gloria de los que están embebidos en la Palabra Verdadera,

ਓਨਾ ਦੀ ਆਪਿ ਪਤਿ ਰਖਸੀ. ਮੇਰਾ ਪਿਆਰਾ; ਸਰਣਾਗਤਿ ਪਏ ਗੁਰ ਦੁਆਰੇ ॥

onaa dee aap pat rakhasee. meraa piaaraa; saranaagat pe gur duaare |

Sant Singh KhalsaMy Beloved Himself preserves the honor of those who have come to the Guru's Door seeking Sanctuary.
Manmohan SinghMy beloved Himself preserves the honour of those, who have repaired to the refuge of the Guru's door.
Manmohan Singh (Punjabi)ਮੇਰਾ ਪ੍ਰੀਤਮ ਖੁਦ ਉਨ੍ਹਾਂ ਦੀ ਇੱਜ਼ਤ ਆਬਰੂ ਰਖਦਾ ਹੈ, ਜਿਨ੍ਹਾਂ ਨੇ ਗੁਰਾਂ ਦੇ ਦਰ ਦੀ ਪਨਾਹ ਨਹੀਂ ਹੈ।
Fareedkot Teekaਜੋ ਗੁਰੋਂ ਦੁਆਰੇ ਸਰਣ ਕੋ ਪ੍ਰਾਪਤਿ ਹੂਏ ਹੈਂ, ਉਨ ਭਗਤ ਜਨੋਂ ਕੀ ਪਤਿ ਕੋ ਆਪ ਮੇਰਾ ਪਿਆਰਾ ਵਾਹਿਗੁਰੂ ਤੀਨੋਂ ਕਾਲ ਮੇਂ ਰਾਖਤਾ ਹੈ॥
Prof. Sahib Singhਪਿਆਰਾ ਪ੍ਰਭੂ ਉਹਨਾਂ ਦੀ ਲਾਜ ਆਪ ਰੱਖਦਾ ਹੈ, ਉਹ ਸਦਾ ਗੁਰੂ ਦੇ ਦਰ ਤੇ ਪ੍ਰਭੂ ਦੀ ਸਰਨ ਵਿਚ ਟਿਕੇ ਰਹਿੰਦੇ ਹਨ।

ਪਦ ਅਰਥ ਪਤਿ = ਇੱਜ਼ਤ।

SikhNet (Spanish)pues al postrarse en el Refugio del Guru, Dios Mismo salva su honor.

ਨਾਨਕ. ਗੁਰਮੁਖਿ ਸੇ ਸੁਹੇਲੇ ਭਏ; ਮੁਖ ਊਜਲ ਦਰਬਾਰੇ ॥੨॥

naanak. guramukh se suhele bhe; mukh aoojal darabaare |2|

Sant Singh KhalsaO Nanak, the Gurmukhs are filled with joy; their faces are radiant in the Court of the Lord. ||2||
Manmohan SinghNanak, such true Sikhs of the Guru's become comfortable and their countenances sparkle in the Lord's court.
Manmohan Singh (Punjabi)ਨਾਨਕ ਐਹੋ ਜਿਹੇ ਸੱਚੇ ਗੁਰਬਸਿਖ ਸੁਖੀ ਹੋ ਜਾਂਦੇ ਹਨ ਅਤੇ ਪ੍ਰਭੂ ਦੀ ਦਰਗਾਹ ਅੰਦਰ ਉਨ੍ਹਾਂ ਦੇ ਚਿਹਰੇ ਚਮਕਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੇ ਗੁਰਮੁਖ (ਸੁਹੇਲੇ) ਸੁਖੀਏ ਹੂਏ ਹੈਂ ਔਰ ਤਿਨ ਕਾ ਮੁਖ ਹਰੀ ਕੇ ਦਰਬਾਰ ਮੇਂ ਉਜਲਾ ਹੂਆ ਹੈ॥੨॥
Prof. Sahib Singhਹੇ ਨਾਨਕ! ਉਹ ਗੁਰਮੁਖ (ਇਥੇ) ਸੁਖੀ ਰਹਿੰਦੇ ਹਨ ਤੇ ਪ੍ਰਭੂ ਦੀ ਹਜ਼ੂਰੀ ਵਿਚ ਉਹਨਾਂ ਦੇ ਮੱਥੇ ਖਿੜੇ ਰਹਿੰਦੇ ਹਨ ॥੨॥

ਪਦ ਅਰਥ ਸਹੇਲੇ = ਸੁਖੀ। ਦਰਬਾਰੇ = ਪ੍ਰਭੂ ਦੀ ਹਜ਼ੂਰੀ ਵਿਚ। ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ॥੨॥

SikhNet (Spanish)Nanak dice, ellos, los Seres Concientes en Dios, viven en Éxtasis y sus semblantes irradian en la Corte del Señor. (2)

Open this shabad →

Shabad Guru Ramdas Ji Raag Saarang continues on Ang 1250

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਇਸਤਰੀ ਪੁਰਖੈ ਬਹੁ ਪ੍ਰੀਤਿ; ਮਿਲਿ ਮੋਹੁ ਵਧਾਇਆ ॥

eisataree purakhai bahu preet; mil mohu vadhaaeaa |

Sant Singh KhalsaThe husband and wife are very much in love; joining together, their love increases.
Manmohan SinghThe wife and husband greatly love each other and meeting together, they increase their love still more.
Manmohan Singh (Punjabi)ਪਤਨੀ ਤੇ ਪਤੀ ਦਾ ਇਕ ਦੂਜੇ ਨਾਲ ਬਹੁਤ ਪਿਆਰ ਹੈ ਤੇ ਇਕੱਠੇ ਹੋ, ਉਹ ਆਪਣੀ ਮੁਹੱਬਤ ਨੂੰ ਹੋਰ ਭੀ ਵਧੇਰੀ ਕਰ ਲੈਂਦੇ ਹਨ।
Fareedkot Teekaਇਸਤ੍ਰੀ ਔ ਪੁਰਸ਼ ਨੇ ਮਿਲ ਕੇ ਪਰਸਪਰ ਬਹੁਤ ਪ੍ਰੀਤਿ ਅਰ ਮੋਹ ਕੋ ਵਧਾਇਆ ਹੈ॥
Prof. Sahib Singhਮਨੁੱਖ ਦੀ (ਆਪਣੀ) ਵਹੁਟੀ ਨਾਲ ਬੜੀ ਪ੍ਰੀਤ ਹੁੰਦੀ ਹੈ, (ਵਹੁਟੀ ਨੂੰ) ਮਿਲ ਕੇ ਬੜਾ ਮੋਹ ਕਰਦਾ ਹੈ;

ਪਦ ਅਰਥ ਪੁਰਖੈ = ਮਨੁੱਖ ਦੀ। ਮਿਲਿ = (ਇਸਤ੍ਰੀ ਨੂੰ) ਮਿਲ ਕੇ।

SikhNet (Spanish)Mira los seres humanos están enamorados de sus parejas y de sus hijos,

ਪੁਤ੍ਰੁ ਕਲਤ੍ਰੁ ਨਿਤ ਵੇਖੈ ਵਿਗਸੈ; ਮੋਹਿ ਮਾਇਆ ॥

putru kalatru nit vekhai vigasai; mohi maaeaa |

Sant Singh KhalsaGazing on his children and his wife, the man is pleased and attached to Maya.
Manmohan SinghSeeing his sons and wife, he is ever pleased and is attached to the love of mammon.
Manmohan Singh (Punjabi)ਆਪਣੇ ਪੁੱਤਾਂ ਅਤੇ ਪਤਨੀ ਨੂੰ ਦੇਖ, ਉਹ ਹਮੇਸ਼ਾਂ ਖੁਸ਼ ਹੁੰਦਾ ਹੈ, ਅਤੇ ਧੰਨ-ਦੌਲਤ ਦੀ ਮਮਤਾ ਨਾਲ ਜੁੜਿਆ ਹੋਇਆ ਹੈ।
Fareedkot Teekaਮਾਇਆ ਕੇ ਮੋਹ ਕਰ ਕੇ ਪੁਤ੍ਰ ਅਰ ਇਸਤ੍ਰੀ ਕੋ ਨਿਤਾਪ੍ਰਤਿ ਦੇਖ ਕਰ ਪ੍ਰਸੰਨ ਹੋਤੇ ਹੈਂ॥
Prof. Sahib Singhਨਿੱਤ (ਆਪਣੇ) ਪੁੱਤਰ ਨੂੰ ਤੇ (ਆਪਣੀ) ਵਹੁਟੀ ਨੂੰ ਵੇਖਦਾ ਹੈ ਤੇ ਮਾਇਆ ਦੇ ਮੋਹ ਦੇ ਕਾਰਨ ਖ਼ੁਸ਼ ਹੁੰਦਾ ਹੈ;

ਪਦ ਅਰਥ ਕਲਤ੍ਰੁ = ਇਸਤ੍ਰੀ। ਵਿਗਸੈ = ਖ਼ੁਸ਼ ਹੁੰਦਾ ਹੈ, ਖਿੜਦਾ ਹੈ। ਮੋਹਿ = ਮੋਹ ਦੇ ਕਾਰਨ।

SikhNet (Spanish)viven apegados a la ilusión y se proveen sustento de cualquier forma,

ਦੇਸਿ ਪਰਦੇਸਿ ਧਨੁ ਚੋਰਾਇ; ਆਣਿ ਮੁਹਿ ਪਾਇਆ ॥

des parades dhan choraae; aan muhi paaeaa |

Sant Singh KhalsaStealing the wealth of his own country and other lands, he brings it home and feeds them.
Manmohan SinghStealing wealth from the country and abroad, he brings it to put it into their mouth.
Manmohan Singh (Punjabi)ਮੁਲਕਾਂ ਅਤੇ ਦੇਸੰਤਰ ਵਿਚੋਂ ਦੋਲਤ ਚੋਰੀ ਕਰ ਉਹ ਉਨ੍ਹਾਂ ਦੇ ਮੂੰਹ ਵਿੱਚ ਪਾਉਣ ਨਹੀਂ ਲਿਆਉਂਦਾ ਹੈ।
Fareedkot Teekaਸ੍ਵੈ ਦੇਸ ਅਥਵਾ ਪਰਦੇਸ ਮੇਂ ਜਾਇ ਕਰ ਧਨ ਕੋ ਚੁਰਾਇ ਕਰ ਭੀ ਤਿਨ ਕੇ ਮੁਖ ਮੇਂ ਲਿਆਇ ਕਰ ਕੇ ਪਾਵਤਾ ਹੈ॥
Prof. Sahib Singhਦੇਸੋਂ ਪਰਦੇਸੋਂ ਧਨ ਠੱਗ ਕੇ ਲਿਆ ਕੇ ਉਹਨਾਂ ਨੂੰ ਖੁਆਂਦਾ ਹੈ;

ਪਦ ਅਰਥ ਦੇਸਿ = ਆਪਣੇ ਦੇਸ ਵਿਚੋਂ। ਪਰਦੇਸਿ = ਹੋਰ ਦੇਸ ਵਿਚੋਂ। ਆਣਿ = ਲਿਆ ਕੇ। ਮੁਹਿ = ਮੂੰਹ ਵਿਚ।

SikhNet (Spanish)pero después se convierten en extraños para ellos y nadie puede componer la situación.

Open this shabad (6 lines, Angs 1249-1250) →

Ang 1249 of 1430