ਸਲੋਕ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਪਰਾਈ ਅਮਾਣ. ਕਿਉ ਰਖੀਐ; ਦਿਤੀ ਹੀ ਸੁਖੁ ਹੋਇ ॥
paraaee amaan. kiau rakheeai; ditee hee sukh hoe |
Sant Singh KhalsaWhy keep what is held in trust for another? Giving it back, peace is found.
Manmohan SinghWhy should man keep another's trust? Returning it, he attains peace.
Manmohan Singh (Punjabi)ਬੰਦਾ ਕਿਸੇ ਦੀ ਅਮਾਨਤ ਕਿਉਂ ਰੱਖੇ? ਇਸ ਨੂੰ ਵਾਪਸ ਦੇਣ ਦੁਆਰਾ, ਉਸ ਨੂੰ ਆਰਾਮ ਪਰਾਪਤ ਹੁੰਦਾ ਹੈ।
Fareedkot Teeka(ਪਰਾਈ ਅਮਾਣ) ਪਰਮੇਸ੍ਵਰ ਦੀ ਅਮਾਨਤ ਜੋ ਸ੍ਵਾਸ ਹੈਂ, ਸੋ ਨਿਸਫਲ ਕਿਉਂ ਰਖੀਏ? ਦਿਤੀ ਹੀ ਪਰਮੇਸ੍ਵਰ ਦੇ ਭਜਨ ਮੇਂ ਲਗਾਵਣੇ ਸੇ ਸੁਖ ਹੋਤਾ ਹੈ; ਵਾ ਸ੍ਰੀ ਗੁਰੂ ਰਾਮਦਾਸ ਜੀ ਕੋ ਜੋ ਗੁਰਿਆਈ ਦੇਣੀ ਕੀਤੀ ਹੂਈ ਹੈ, ਸੋ ਕਿਉਂ ਰਖੀਏ? ਦਿਤੇ ਹੀ ਸੁਖ ਹੋਵੇਗਾ। ਯਥਾ-ਚੌਥੇ ਜਨਮ ਗੁਰੂ ਤੋਹਿ ਕਰਹੋਂ॥
Prof. Sahib Singhਬਿਗਾਨੀ ਅਮਾਨਤ ਸਾਂਭ ਨਹੀਂ ਲੈਣੀ ਚਾਹੀਦੀ, ਇਸ ਦੇ ਦਿੱਤਿਆਂ ਹੀ ਸੁਖ ਮਿਲਦਾ ਹੈ;ਪਦ ਅਰਥ ਅਮਾਣ = ਅਮਾਨਤ।
SikhNet (Spanish)¿Por qué conservar en el corazón lo que contiene la confianza en el otro?,
ਗੁਰ ਕਾ ਸਬਦੁ. ਗੁਰ ਥੈ ਟਿਕੈ; ਹੋਰ ਥੈ ਪਰਗਟੁ. ਨ ਹੋਇ ॥
gur kaa sabad. gur thai ttikai; hor thai paragatt. na hoe |
Sant Singh KhalsaThe Word of the Guru's Shabad rests in the Guru; it does not appear through anyone else.
Manmohan SinghThe Guru's word abides in the Guru. It becomes not manifest through any one else.
Manmohan Singh (Punjabi)ਗੁਰਾਂ ਦੀ ਬਾਣੀ ਗੁਰਾਂ ਅੰਦਰ ਹੀ ਨਿਵਾਸ ਰਖਦੀ ਹੈ। ਕਿਸੇ ਹੋਰਸ ਦੇ ਰਾਹੀਂ ਇਹ ਨਾਜਲ ਨਹੀਂ ਹੁੰਦੀ।
Fareedkot Teekaਗੁਰੋਂ ਕਾ ਜੋ (ਸਬਦੁ) ਉਪਦੇਸੁ ਹੈ, ਸੋ (ਗੁਰ ਥੈ ਟਿਕੈ) ਵਡੇ ਅਧਿਕਾਰੀ ਪਾਸ ਠਹਿਰਤਾ ਹੈ ਔਰ ਅਨਅਧਿਕਾਰੀ ਪਾਸ ਸਬਦ ਕਾ ਪ੍ਰਤਾਪੁ ਪ੍ਰਗਟ ਨਹੀਂ ਹੋਤਾ॥
Prof. Sahib Singhਸਤਿਗੁਰੂ ਦਾ ਸ਼ਬਦ ਸਤਿਗੁਰੂ ਵਿਚ ਹੀ ਟਿਕ ਸਕਦਾ ਹੈ, ਕਿਸੇ ਹੋਰ ਦੇ ਅੰਦਰ (ਪੂਰੇ ਜੋਬਨ ਵਿਚ) ਨਹੀਂ ਚਮਕਦਾ;ਪਦ ਅਰਥ ਗੁਰ ਥੈ = ਗੁਰੂ ਵਿਚ। ਹੋਰਥੈ = ਕਿਸੇ ਹੋਰ ਦੇ ਅੰਦਰ।
SikhNet (Spanish)el darlo de regreso es encontrar la Paz, sí, la Palabra del Guru se encuentra establecida sólo en el Guru
ਅੰਨੑੇ ਵਸਿ ਮਾਣਕੁ ਪਇਆ; ਘਰਿ ਘਰਿ ਵੇਚਣ ਜਾਇ ॥
anae vas maanak peaa; ghar ghar vechan jaae |
Sant Singh KhalsaThe blind man finds a jewel, and goes from house to house selling it.
Manmohan SinghFinding a jewel, the blind man goes from house to house to sell it.
Manmohan Singh (Punjabi)ਜਵੇਹਰ ਹੱਥ ਲੱਗ ਜਾਣ ਤੇ ਅੰਨ੍ਹਾ ਇਨਸਾਨ ਇਸ ਨੂੰ ਗ੍ਰਹਿ ਗ੍ਰਹਿ ਤੇ ਫਰੋਖਤ ਕਰਨ ਜਾਂਦਾ ਹੈ।
Fareedkot Teeka(ਅੰਨ੍ਹ੍ਹੇ) ਅਨਅਧਿਕਾਰੀ ਕੇ ਵਸ ਉਪਦੇਸ ਮਾਣਕੁ ਪੜਾ ਹੋਵੈ ਤਬ ਘਰ ਘਰ ਵੇਚਣੇ ਜਾਤਾ ਹੈ, ਭਾਵ ਲੋਭ ਕਰ ਕੇ ਅਨਅਧਿਕਾਰਓਂ ਕੋ ਉਪਦੇਸੁ ਕਰਤਾ ਹੈ॥
Prof. Sahib Singh(ਕਿਉਂਕਿ) ਜੇ ਇਕ ਮੋਤੀ ਕਿਸੇ ਅੰਨ੍ਹੇ ਨੂੰ ਮਿਲ ਜਾਏ ਤਾਂ ਉਹ ਉਸ ਨੂੰ ਵੇਚਣ ਲਈ ਘਰ ਘਰ ਫਿਰਦਾ ਹੈ;ਪਦ ਅਰਥ ਮਾਣਕੁ = ਮੋਤੀ।
SikhNet (Spanish)y no se vuelve manifiesta a través de nadie más que del Mismo Guru.
ਓਨਾ ਪਰਖ. ਨ ਆਵਈ; ਅਢੁ. ਨ ਪਲੈ ਪਾਇ ॥
onaa parakh. na aavee; adt. na palai paae |
Sant Singh KhalsaBut they cannot appraise it, and they do not offer him even half a shell for it.
Manmohan SinghThey can not know its worth and thus they earn not even half a shell for it,
Manmohan Singh (Punjabi)ਉਹ ਇਸ ਦੀ ਜਾਨ ਪਹਿਚਾਨ ਨਹੀਂ ਕਰ ਸਕਦੇ ਅਤੇ ਅੱਧੀ ਕੋਡੀ ਭੀ ਮੁੱਲ ਵਜੋ ਪੱਲੇ ਨਹੀਂ ਪਾਉਂਦੇ।
Fareedkot Teekaਅਗੋਂ ਉਨ ਕੋ ਤੌ ਉਪਦੇਸੁ ਕੀ ਪ੍ਰੀਖਿਆ ਨਹੀਂ ਹੈ ਇਸ ਵਾਸਤੇ ਉਪਦੇਸਕ ਕੇ ਪਲੇ (ਅਢੁ) ਕੌਡੀ ਭੀ ਨਹੀਂ ਪੜਤੀ ਹੈ, ਭਾਵ ਤਿਨ ਕੋ ਮਨ ਬਾਂਛਤ ਧਨ ਕੀ ਪ੍ਰਾਪਤੀ ਨਹੀਂ ਹੋਤੀ॥
Prof. Sahib Singhਅੱਗੋਂ ਉਹਨਾਂ ਲੋਕਾਂ ਨੂੰ ਉਸ ਮੋਤੀ ਦੀ ਕਦਰ ਨਹੀਂ ਹੁੰਦੀ, (ਇਸ ਲਈ ਇਸ ਅੰਨ੍ਹੇ ਨੂੰ) ਅੱਧੀ ਕੌਡੀ ਭੀ ਨਹੀਂ ਮਿਲਦੀ।ਪਦ ਅਰਥ ਪਰਖ = ਸਾਰ, ਕਦਰ। ਅਢੁ = ਅੱਧੀ ਕੌਡੀ। ਪਲੈ ਨ ਪਾਇ = ਨਹੀਂ ਮਿਲਦੀ।
SikhNet (Spanish)Si el ciego encuentra una Joya, entonces va a ir de puerta en puerta para poder venderla,
ਜੇ ਆਪਿ ਪਰਖ. ਨ ਆਵਈ; ਤਾਂ ਪਾਰਖੀਆ ਥਾਵਹੁ ਲਇਓੁ ਪਰਖਾਇ ॥
je aap parakh. na aavee; taan paarakheea thaavahu leo parakhaae |
Sant Singh KhalsaIf he cannot appraise it himself, then he should have it appraised by an appraiser.
Manmohan SinghIf one can not know the worth himself, then let some expert (an assessor) assess it.
Manmohan Singh (Punjabi)ਜੇਕਰ ਉਹ ਖੁਦ ਨਿਰਨਯ ਨਹੀਂ ਕਰ ਸਕਦਾ ਤਦ ਉਹ ਪਰਖਣ ਵਾਲਿਆਂ ਪਾਸੋ ਇਸ ਦੀ ਜਾਂਚ-ਪੜਤਾਲ ਕਰਾ ਲਵੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੇ ਤੁਮ ਕੋ ਆਪ ਇਸ ਉਪਦੇਸ ਕੀ ਪ੍ਰੀਖ੍ਯਾ ਨਹੀਂ ਹੈ ਤਉ ਪਾਰਖੂਆਂ ਸੰਤੋਂ ਸੇ ਤੁਮ ਨੇ ਪ੍ਰਖਾਇ ਲੈਣਾ॥
Prof. Sahib Singhਮੋਤੀ ਦੀ ਕਦਰ ਜੇ ਆਪ ਕਰਨੀ ਨਾਹ ਆਉਂਦੀ ਹੋਵੇ, ਤਾਂ ਬੇਸ਼ੱਕ ਕੋਈ ਧਿਰ ਕਿਸੇ ਪਰਖ ਵਾਲੇ ਪਾਸੋਂ ਮੁੱਲ ਪਵਾ ਵੇਖੇ।ਪਦ ਅਰਥ ਥਾਵਹੁ = ਤੋਂ, ਪਾਸੋਂ। ਪਰਖਾਇ ਲਇਓੁ = ਕੋਈ ਧਿਰ ਬੇਸ਼ਕ ਮੁੱਲ ਪਵਾ ਲਏ (ਲਇਉ = ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ, Imperative mood, Third Person. Singular Number)।
SikhNet (Spanish)y los que no conocen Su Verdadero Valor, tampoco ofrecerán más que algunos cuantos centavos por Ella.
ਜੇ ਓਸੁ ਨਾਲਿ ਚਿਤੁ ਲਾਏ, ਤਾਂ ਵਥੁ ਲਹੈ; ਨਉ ਨਿਧਿ ਪਲੈ ਪਾਇ ॥
je os naal chit laae, taan vath lahai; nau nidh palai paae |
Sant Singh KhalsaIf he focuses his consciousness, then he obtains the true object, and he is blessed with the nine treasures.
Manmohan SinghIf he fixes his mind with the Guru, then he obtains the real Thing and is blessed with the nine treasures.
Manmohan Singh (Punjabi)ਜੇਕਰ ਉਹ ਆਪਣਾ ਮਨ ਗੁਰਾਂ ਨਾਲ ਜੋੜ ਲਵੇ ਤਦ ਉਹ ਅਸਲ ਵਸਤੂ ਨੂੰ ਪਾ ਲੈਂਦਾ ਹੈ ਅਤੇ ਉਸ ਨੂੰ ਨੌ ਖਜਾਨਿਆਂ ਦੀ ਦਾਤ ਮਿਲ ਜਾਂਦੀ ਹੈ।
Fareedkot Teekaਜੇਕਰ ਓਸ ਸਬਦ ਕੇ ਸਾਥ ਚਿਤ ਕੋ ਲਗਾਵੇ ਤਉ ਆਤਮ ਵਸਤੂ ਕੋ ਪਾਇ ਲੇਵੇ ਔਰ ਨਉਨਿਧਿ ਰੂਪ ਆਤਮ ਅਨੰਦ ਰਿਦੇ ਰੂਪੀ ਪਲੇ ਮੇਂ ਪਾਇ ਲੇਵੇ॥
Prof. Sahib Singhਉਸ ਪਰਖ ਜਾਣਨ ਵਾਲੇ ਨਾਲ ਪ੍ਰੇਮ ਲਾਇਆਂ ਉਹ ਨਾਮ-ਮੋਤੀ ਮਿਲਿਆ ਰਹਿੰਦਾ ਹੈ (ਭਾਵ, ਹੱਥੋਂ ਅਜਾਈਂ ਨਹੀਂ ਜਾਂਦਾ) ਤੇ (ਮਾਨੋ) ਨੌ ਖ਼ਜ਼ਾਨੇ ਪ੍ਰਾਪਤ ਹੋ ਜਾਂਦੇ ਹਨ।ਪਦ ਅਰਥ ਵਥੁ = ਨਾਮ-ਵਸਤੁ, ਨਾਮ-ਸੇਤੀ। ਨਉ ਨਿਧਿ = ਨੌ ਖ਼ਜ਼ਾਨੇ।
SikhNet (Spanish)Si uno no conoce Su Valor, debería de ir con el Verdadero Valuador,
ਘਰਿ ਹੋਦੈ ਧਨਿ. ਜਗੁ ਭੁਖਾ ਮੁਆ; ਬਿਨੁ ਸਤਿਗੁਰ ਸੋਝੀ. ਨ ਹੋਇ ॥
ghar hodai dhan. jag bhukhaa muaa; bin satigur sojhee. na hoe |
Sant Singh KhalsaThe wealth is within the house, while the world is dying of hunger. Without the True Guru, no one has a clue.
Manmohan SinghThe wealth is at home and the world is dying of hunger. Without the True Guru it gets not clue to it.
Manmohan Singh (Punjabi)ਪਦਾਰਥ ਘਰ ਵਿੱਚ ਹੀ ਹੈ ਤੇ ਸੰਸਾਰ ਭੁੱਖ ਨਾਲ ਮਰ ਰਿਹਾ ਹੈ। ਸੱਚੇ ਗੁਰਾਂ ਦੇ ਬਗੈਰ ਇਸ ਦਾ ਪਤਾ ਨਹੀਂ ਚਲਦਾ।
Fareedkot Teekaਘਰ ਮੇਂ ਧਨ ਹੋਤੇ ਹੀ ਜਗਤ ਭੁਖਾ ਮੂਆ ਹੈ, ਭਾਵ ਸੇ ਆਤਮ ਵਸਤੂ ਰਿਦੇ ਮੇਂ ਹੋਤੇ ਹੀ ਜਗਤ ਦੁਖ ਕੋ ਪਾਇ ਰਹਾ ਹੈ। ਬਿਨਾ ਸਤਿਗੁਰੋਂ ਸੇ ਆਤਮ ਸੁਖ ਕੀ ਸੋਝੀ ਨਹੀਂ ਪੜਤੀ ॥
Prof. Sahib Singh(ਹਿਰਦੇ-) ਘਰ ਵਿਚ (ਨਾਮ-) ਧਨ ਹੁੰਦਿਆਂ ਭੀ ਜਗਤ ਭੁੱਖਾ (ਭਾਵ, ਤ੍ਰਿਸ਼ਨਾ ਦਾ ਮਾਰਿਆ) ਮਰ ਰਿਹਾ ਹੈ, ਇਹ ਸਮਝ ਗੁਰੂ ਤੋਂ ਬਿਨਾ ਨਹੀਂ ਆਉਂਦੀ;
SikhNet (Spanish)y si uno aprecia en su ser a tal Ser uno será bendecido con los Nueve Tesoros.
ਸਬਦੁ ਸੀਤਲੁ ਮਨਿ ਤਨਿ ਵਸੈ; ਤਿਥੈ ਸੋਗੁ ਵਿਜੋਗੁ. ਨ ਕੋਇ ॥
sabad seetal man tan vasai; tithai sog vijog. na koe |
Sant Singh KhalsaWhen the cooling and soothing Shabad comes to dwell in the mind and body, there is no sorrow or separation there.
Manmohan SinghWhen the pacifying Word abides in the mind and body, then there remains no sorrow and separation.
Manmohan Singh (Punjabi)ਜਦ ਠੰਡ-ਚੈਨ ਬਖਸ਼ਣਹਾਰ ਗੁਰਬਾਣੀ ਚਿੱਤ ਤੇ ਸਰੀਰ ਵਿੱਚ ਟਿਕ ਜਾਂਦੀ ਹੈ ਤਾਂ ਉਥੇ ਕੋਈ ਸ਼ੋਕ ਤੇ ਵਿਛੋੜਾ ਨਹੀਂ ਰਹਿੰਦਾ।
Fareedkot Teekaਸੀਤਲ ਕਰਨੇ ਵਾਲਾ ਸਬਦ ਜਿਸ ਕੇ ਮਨ ਤਨ ਮੇਂ ਬਸਤਾ ਹੈ, ਵਿਜੋਗ ਕਰ ਤਹਾਂ ਸੋਗ ਕੋਈ ਨਹੀਂ ਹੋਤਾ ਹੈ॥
Prof. Sahib Singhਜਿਸ ਦੇ ਮਨ ਵਿਚ ਤੇ ਤਨ ਵਿਚ ਠੰਢ ਪਾਣ ਵਾਲਾ ਸ਼ਬਦ ਵੱਸਦਾ ਹੈ ਉਸ ਨੂੰ (ਪ੍ਰਭੂ ਨਾਲੋਂ) ਵਿਛੋੜਾ ਨਹੀਂ ਹੁੰਦਾ ਤੇ ਨਾਹ ਹੀ ਸੋਗ ਵਾਪਰਦਾ ਹੈ।ਪਦ ਅਰਥ ਤਿਥੈ = ਉਸ ਮਨ ਤਨ ਵਿਚ।
SikhNet (Spanish)Mira, el mundo entero se muere por encontrar el Verdadero Tesoro, sin darse cuenta de que Éste se encuentra en su misma
ਵਸਤੁ ਪਰਾਈ. ਆਪਿ ਗਰਬੁ ਕਰੇ; ਮੂਰਖੁ ਆਪੁ ਗਣਾਏ ॥
vasat paraaee. aap garab kare; moorakh aap ganaae |
Sant Singh KhalsaThe object belongs to someone else, but the fool is proud of it, and shows his shallow nature.
Manmohan SinghThe thing belongs to another, but himself priding on it, the fool exhibits his own hollowness.
Manmohan Singh (Punjabi)ਚੀਜ ਹੋਰਸ ਦੀ ਹੈ, ਪਰੰਤੂ ਖੁਦ ਹੰਕਾਰ ਕਰ, ਬੇਵਕੂਫ ਆਪਣਾ ਹੋਛਾ-ਪਣ ਵਿਖਾਲਦਾ ਹੈ।
Fareedkot Teekaਆਤਮ ਰੂਪ ਵਸਤੂ ਪਰਾਈ ਵਤ ਹੋ ਰਹੀ ਹੈ ਔਰ ਮੂਰਖ ਆਪ ਕੋ ਕਛੁ ਜਣਾਵਤਾ ਹੈ, ਭਾਵ ਗਿਆਨੀ ਕਹਾਵਤਾ ਹੈ ਔ ਗਰਬ ਕਰਤਾ ਹੈ॥
Prof. Sahib Singh(ਪਰ ਇਹ ਨਾਮ-) ਵਸਤ ਮੂਰਖ ਦੇ ਭਾ ਦੀ ਬਿਗਾਨੀ ਰਹਿੰਦੀ ਹੈ (ਭਾਵ, ਮੂਰਖ ਦੇ ਹਿਰਦੇ ਵਿਚ ਨਹੀਂ ਵੱਸਦੀ) ਉਹ ਅਹੰਕਾਰ ਕਰਦਾ ਹੈ ਤੇ ਆਪਣੇ ਆਪ ਨੂੰ ਵੱਡਾ ਜਤਾਂਦਾ ਹੈ।ਪਦ ਅਰਥ ਗਰਬੁ = ਅਹੰਕਾਰ। ਆਪੁ ਗਣਾਏ = ਆਪਣੇ ਆਪ ਨੂੰ ਚੰਗਾ ਜਾਣਦਾ ਹੈ।
SikhNet (Spanish)asa, pues cuando la Palabra habita en nosotros, esto nos trae Contentamiento, y no sentimos más pena ni dolor.
ਨਾਨਕ. ਬਿਨੁ ਬੂਝੇ ਕਿਨੈ. ਨ ਪਾਇਓ; ਫਿਰਿ ਫਿਰਿ ਆਵੈ ਜਾਏ ॥੧॥
naanak. bin boojhe kinai. na paaeo; fir fir aavai jaae |1|
Sant Singh KhalsaO Nanak, without understanding, no one obtains it; they come and go in reincarnation, over and over again. ||1||
Manmohan SinghNanak without understanding, no one obtains God and one comes and goes again and again.
Manmohan Singh (Punjabi)ਨਾਨਕ ਸਮਝ ਦੇ ਬਗੈਰ, ਕਿਸੇ ਨੂੰ ਭੀ ਵਾਹਿਗੁਰੂ ਪਰਾਪਤ ਨਹੀਂ ਹੁੰਦਾ ਤੇ ਜੀਵ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਗੁਰੋਂ ਸੇ ਪੂਛੇ ਬਿਨਾ ਆਤਮ ਸੁਖ ਕਿਸੀ ਨੇ ਨਹੀਂ ਪਾਇਆ, ਮਨਮੁਖ ਬਾਰੰਬਾਰ ਜਨਮਤਾ ਅਰ ਮਰਤਾ ਹੈ॥੧॥
Prof. Sahib Singhਹੇ ਨਾਨਕ! ਜਦ ਤਕ (ਗੁਰ-ਸ਼ਬਦ ਦੀ ਰਾਹੀਂ) ਸਮਝ ਨਹੀਂ ਪੈਂਦੀ ਤਦ ਤਕ ਕਿਸੇ ਨੇ (ਇਹ ਨਾਮ-ਧਨ ਪ੍ਰਾਪਤ ਨਹੀਂ ਕੀਤਾ (ਤੇ ਇਸ ਨਾਮ-ਧਨ ਤੋਂ ਬਿਨਾ ਜੀਵ) ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ ॥੧॥ਪਦ ਅਰਥ ਪਾਇਓ = ('ਲਇਓੁ' ਅਤੇ 'ਪਾਇਓ' ਵਿਚ ਫ਼ਰਕ ਚੇਤੇ ਰੱਖਣ ਵਾਲਾ ਹੈ)। ਘਰਿ ਘਰਿ = ਹਰੇਕ ਘਰ ਵਿਚ ॥੧॥
* ਨੋਟ: ਇਸ ਸ਼ਲੋਕ ਦੀ ਦੂਜੀ ਤੁਕ ਤੋਂ ਜਾਪਦਾ ਹੈ ਕਿ ਗੁਰੂ ਅਮਰਦਾਸ ਜੀ ਨੇ ਇਹ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਦੇਣ ਵੇਲੇ ਸੰਨ ੧੫੭੪ (1574 A.D.) ਵਿਚ ਲਿਖਿਆ ਸੀ।
SikhNet (Spanish)La vida pertenece a Dios, pero el ser humano quiere tomar ese crédito para sí, mostrando sólo su egoísmo. Nanak dice, sin el Conocimiento uno no obtiene a Dios y uno va y viene, una y otra vez. (1)