ਰਾਮਕਲੀ ਮਹਲਾ ੫ ॥
raamakalee mahalaa 5 |
Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.
ਸੇਵਕੁ ਲਾਇਓ ਅਪੁਨੀ ਸੇਵ ॥
sevak laaeo apunee sev |
Sant Singh KhalsaHe has linked His servant to His service.
Manmohan SinghHis Servant, the Guru has yoked to his service.
Manmohan Singh (Punjabi)ਆਪਣੇ ਟਹਿਲੂਏ ਨੂੰ ਗੁਰਾਂ ਨੇ ਆਪਣੀ ਟਹਿਲ ਅੰਦਰ ਜੋੜ ਲਿਆ ਹੈ।
Fareedkot Teekaਮੈਂ ਸੇਵਕ ਕੋ ਅਪਨੀ ਸੇਵਾ ਮੇਂ ਲਾਇਆ ਹੈ॥
Prof. Sahib Singhਹੇ ਭਾਈ! ਜਿਸ (ਗੁਰੂ) ਨੇ (ਮੈਨੂੰ ਆਪਣਾ) ਸੇਵਕ (ਬਣਾ ਕੇ) ਆਪਣੀ (ਇਸ) ਸੇਵਾ ਵਿਚ ਲਾਇਆ ਹੈ,ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ।
SikhNet (Spanish)El Guru trae al sirviente a su servicio
ਅੰਮ੍ਰਿਤੁ ਨਾਮੁ ਦੀਓ; ਮੁਖਿ ਦੇਵ ॥
amrit naam deeo; mukh dev |
Sant Singh KhalsaThe Divine Guru has poured the Ambrosial Naam, the Name of the Lord, into his mouth.
Manmohan SinghThe Name-Nectar, the Guru has poured into his mouth.
Manmohan Singh (Punjabi)ਨਾਮ-ਅੰਮ੍ਰਿਤ ਗੁਰਦੇਵ ਜੀ ਨੇ ਉਸ ਦੇ ਮੂੰਹ ਵਿੱਚ ਪਾਇਆ ਹੈ।
Fareedkot Teekaਅੰਮ੍ਰਿਤ ਵਤ ਜੋ ਭਗਵਤ ਕਾ ਨਾਮ ਹੈ, ਸੋ ਮੇਰੇ ਮੁਖ ਮੇਂ (ਦੇਵ) ਗੁਰਦੇਵ ਜੀ ਨੇ ਜਪਨੇ ਕੋ ਦੀਆ ਹੈ॥
Prof. Sahib Singhਜਿਸ ਨੇ ਚਾਨਣ-ਰੂਪ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ (ਜਪਣ ਵਾਸਤੇ ਮੇਰੇ) ਮੂੰਹ ਵਿਚ ਦਿੱਤਾ ਹੈ,ਪਦ ਅਰਥ ਮੁਖਿ = ਮੂੰਹ ਵਿਚ। ਦੇਵ = ਚਾਨਣ-ਸਰੂਪ ਪ੍ਰਭੂ ਦਾ।
SikhNet (Spanish)y vierte el Néctar del Nombre en sus labios, le quita sus preocupaciones,
ਸਗਲੀ ਚਿੰਤਾ; ਆਪਿ ਨਿਵਾਰੀ ॥
sagalee chintaa; aap nivaaree |
Sant Singh KhalsaHe has subdued all his anxiety.
Manmohan SinghThe Guru has himself stilled all his anxiety.
Manmohan Singh (Punjabi)ਗੁਰਾਂ ਨੇ ਖੁਦ ਉਸਦਾ ਫਿਕਰ ਅੰਦੇਸਾ ਦੂਰ ਕਰ ਦਿੱਤਾ ਹੈ।
Fareedkot Teekaਜਿਸ ਸਤਿਗੁਰੋਂ ਨੇ ਮੇਰੀ ਸਭ ਚਿੰਤਾ ਆਪ ਨਿਵਰਤ ਕਰੀ ਹੈ॥
Prof. Sahib Singhਜਿਸ ਨੇ (ਮੇਰੇ ਅੰਦਰੋਂ) ਸਾਰੀ ਚਿੰਤਾ ਆਪ (ਮੇਹਰ ਕਰ ਕੇ) ਦੂਰ ਕਰ ਦਿੱਤੀ ਹੈ,ਪਦ ਅਰਥ ਨਿਵਾਰੀ = ਦੂਰ ਕੀਤੀ ਹੈ।
SikhNet (Spanish)sus ansiedades y sus aflicciones.
ਤਿਸੁ ਗੁਰ ਕਉ; ਹਉ ਸਦ ਬਲਿਹਾਰੀ ॥੧॥
tis gur kau; hau sad balihaaree |1|
Sant Singh KhalsaI am forever a sacrifice to that Guru. ||1||
Manmohan SinghUnto that Guru, I am ever a Sacrifice.
Manmohan Singh (Punjabi)ਉਸ ਗੁਰਦੇਵ ਜੀ ਦੇ ਉਤੋਂ ਮੈਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ।
Fareedkot Teekaਤਿਸ ਸਤਿਗੁਰ ਪੈ ਮੈਂ ਸਦਾ ਬਲਿਹਾਰ ਜਾਤਾ ਹੂੰ॥੧॥
Prof. Sahib Singhਮੈਂ ਉਸ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ॥੧॥ਪਦ ਅਰਥ ਕਉ = ਨੂੰ, ਤੋਂ। ਹਉ = ਹਉਂ, ਮੈਂ। ਸਦ = ਸਦਾ। ਬਲਿਹਾਰੀ = ਕੁਰਬਾਨ ॥੧॥
SikhNet (Spanish)Oh, entrego mi vida en sacrificio a tal Guru.(1)
ਕਾਜ ਹਮਾਰੇ ਪੂਰੇ; ਸਤਗੁਰ ॥
kaaj hamaare poore; satagur |
Sant Singh KhalsaThe True Guru has perfectly resolved my affairs.
Manmohan SinghThe True Guru has arranged my affairs.
Manmohan Singh (Punjabi)ਸੱਚੇ ਗੁਰਾਂ ਨੇ ਮੇਰੇ ਕਾਰਜ ਰਾਸ ਕਰ ਦਿੱਤੇ ਹਨ।
Fareedkot Teekaਸਤਿਗੁਰੋਂ ਨੇ ਹਮਾਰੇ ਸਭ ਕੰਮ ਪੂਰੇ ਕਰ ਦੀਏ ਹੈਂ॥
Prof. Sahib Singhਹੇ ਸਤਿਗੁਰੂ! ਤੂੰ ਮੇਰੇ ਸਾਰੇ ਕੰਮ ਸਿਰੇ ਚਾੜ੍ਹ ਦਿੱਤੇ ਹਨ (ਤੇਰੀ ਮੇਹਰ ਨਾਲ ਮੈਂ ਬੇ-ਗ਼ਰਜ਼ ਹੋ ਗਿਆ ਹਾਂ)।ਪਦ ਅਰਥ ਸਤਿਗੁਰ = ਹੇ ਗੁਰੂ!
SikhNet (Spanish)El Guru satisface todas nuestras tareas y por su Gracia
ਬਾਜੇ ਅਨਹਦ ਤੂਰੇ; ਸਤਗੁਰ ॥੧॥ ਰਹਾਉ ॥
baaje anahad toore; satagur |1| rahaau |
Sant Singh KhalsaThe True Guru vibrates the unstruck melody of the sound current. ||1||Pause||
Manmohan SinghBy the True Guru's grace, celestial strain resounds within my mind. Pause.
Manmohan Singh (Punjabi)ਸੱਚੇ ਗੁਰਾਂ ਦੀ ਦਇਆ ਦੁਆਰਾ ਬੈਕੁੰਠੀ ਕੀਰਤਨ ਮੇਰੇ ਹਿਰਦੇ ਅੰਦਰ ਗੂੰਜਦਾ ਹੈ। ਠਹਿਰਾਓ।
Fareedkot Teekaਜਬ ਸਤਿਗੁਰੋਂ ਕੀ ਕ੍ਰਿਪਾ ਸੇ ਨਾਮ ਜਾਪ ਰੂਪ ਅਨਹਦ ਬਾਜੇ ਬਜੇ ਹੈਂ॥੧॥ ਰਹਾਉ ॥
Prof. Sahib Singhਹੇ ਸਤਿਗੁਰੂ! (ਹੁਣ ਇਉਂ ਪ੍ਰਤੀਤ ਹੋ ਰਿਹਾ ਹੈ, ਜਿਵੇਂ ਮੇਰੇ ਅੰਦਰ) ਇੱਕ-ਰਸ (ਖ਼ੁਸ਼ੀ ਦੇ) ਵਾਜੇ ਵੱਜ ਰਹੇ ਹਨ ॥੧॥ ਰਹਾਉ ॥ਪਦ ਅਰਥ ਬਾਜੇ = ਵੱਜ ਰਹੇ ਹਨ। ਅਨਹਦ = ਇੱਕ-ਰਸ, ਲਗਾਤਾਰ। ਤੂਰੇ = ਵਾਜੇ ॥੧॥ ਰਹਾਉ ॥
SikhNet (Spanish)la Melodía Divina de la Palabra del Shabd resuena en la mente.(1-Pausa)
ਮਹਿਮਾ ਜਾ ਕੀ ਗਹਿਰ ਗੰਭੀਰ ॥
mahimaa jaa kee gahir ganbheer |
Sant Singh KhalsaHis Glory is profound and unfathomable.
Manmohan SinghSuch is the Lord, whose praise is profound and unfathomable.
Manmohan Singh (Punjabi)ਐਸਾ ਹੈ ਸੁਆਮੀ ਜਿਸ ਦਾ ਜੱਸ ਡੂੰਘਾ ਅਤੇ ਅਥਾਹ ਹੈ।
Fareedkot Teekaਜਿਨ ਗੁਰੋਂ ਕੀ ਮਹਿਮਾ ਡੂੰਘੀ ਅਰਥਾਤ ਬਿਅੰਤ ਔ ਨਿਰਹਲ ਹੈ, ਭਾਵ ਕਿਸੇ ਸੇ ਦੂਰ ਨਹੀਂ ਹੋ ਸਕਤੀ॥
Prof. Sahib Singhਹੇ ਭਾਈ! ਜਿਸ ਪਰਮਾਤਮਾ ਦੀ ਵਡਿਆਈ ਬੇਅੰਤ ਅਥਾਹ ਹੈ,ਪਦ ਅਰਥ ਮਹਿਮਾ = ਵਡਿਆਈ। ਗਹਿਰ = ਗਹਿਰੀ, ਡੂੰਘੀ। ਗੰਭੀਰ = ਡੂੰਘੀ।
SikhNet (Spanish)La Alabanza del Guru es Insondable;
ਹੋਇ ਨਿਹਾਲੁ; ਦੇਇ ਜਿਸੁ ਧੀਰ ॥
hoe nihaal; dee jis dheer |
Sant Singh KhalsaOne whom He blesses with patience becomes blissful.
Manmohan SinghHe, whom He blesses with contentedness, becomes blissful.
Manmohan Singh (Punjabi)ਜਿਸ ਨੂੰ ਉਹ ਸੰਤੋਖ ਬਖਸ਼ਦਾ ਹੈ, ਉਹ ਅਨੰਦ ਪ੍ਰਸੰਨ ਥੀ ਵੰਞਦਾ ਹੈ।
Fareedkot Teekaਜਿਸ ਕੋ ਗੁਰੂ ਧੀਰਜ ਦੇਤੇ ਹੈਂ, ਸੋ ਨਿਹਾਲ ਹੋ ਜਾਤਾ ਹੈ॥
Prof. Sahib Singhਉਹ ਜਿਸ (ਮਨੁੱਖ) ਨੂੰ ਧੀਰਜ ਬਖ਼ਸ਼ਦਾ ਹੈ, ਉਹ ਮਨੁੱਖ ਲੂੰ-ਲੂੰ ਖ਼ੁਸ਼ ਹੋ ਜਾਂਦਾ ਹੈ।ਪਦ ਅਰਥ ਹੋਇ ਨਿਹਾਲੁ = ਪੂਰਨ ਤੌਰ ਤੇ ਪ੍ਰਸੰਨ ਹੋ ਜਾਂਦਾ ਹੈ। ਦੇਇ = ਦੇਂਦਾ ਹੈ। ਧੀਰ = ਧੀਰਜ।
SikhNet (Spanish)quien sea que vive en su Gracia es confortado por él.
ਜਾ ਕੇ ਬੰਧਨ ਕਾਟੇ; ਰਾਇ ॥
jaa ke bandhan kaatte; raae |
Sant Singh KhalsaOne whose bonds are shattered by the Sovereign Lord
Manmohan SinghHe whose shackles are shattered by Guru, the King,
Manmohan Singh (Punjabi)ਜਿਸ ਦੀਆਂ ਬੇੜੀਆਂ ਵਾਹਿਗੁਰੂ ਪਾਤਿਸ਼ਾਹ ਨੇ ਕੱਟ ਛੱਡੀਆਂ ਹਨ,
Fareedkot Teekaਜਿਸ ਕੇ ਬੰਧਨਾਂ ਕੋ (ਰਾਇ) ਗੁਰੂ ਰਾਜੇ ਕਾਟ ਦੇਤੇ ਹੈਂ॥
Prof. Sahib Singhਉਹ ਪ੍ਰਭੂ-ਪਾਤਿਸ਼ਾਹ ਜਿਸ ਮਨੁੱਖ ਦੇ (ਮਾਇਆ ਦੇ) ਬੰਧਨ ਕੱਟ ਦੇਂਦਾ ਹੈ,ਪਦ ਅਰਥ ਰਾਇ = ਪ੍ਰਭੂ-ਪਾਤਿਸ਼ਾਹ ਨੇ।
SikhNet (Spanish)Aquél a quien le son quitadas las amarras por Dios,
ਸੋ ਨਰੁ ਬਹੁਰਿ; ਨ ਜੋਨੀ ਪਾਇ ॥੨॥
so nar bahur; na jonee paae |2|
Sant Singh Khalsais not cast into the womb of reincarnation again. ||2||
Manmohan Singhthat man is not cast into existences again.
Manmohan Singh (Punjabi)ਉਹ ਇਨਸਾਨ ਮੁੜ ਕੇ ਜੂਨੀਆਂ ਅੰਦਰ ਨਹੀਂ ਪਾਇਆ ਜਾਂਦਾ।
Fareedkot Teekaਸੋ ਪੁਰਸ ਫੇਰ ਜੋਨੀਆਂ ਕੋ ਪ੍ਰਾਪਤਿ ਨਹੀਂ ਹੋਤਾ ਹੈ॥੨॥
Prof. Sahib Singhਉਹ ਮਨੁੱਖ ਮੁੜ ਜਨਮਾਂ ਦੇ ਗੇੜ ਵਿਚ ਨਹੀਂ ਪੈਂਦਾ ॥੨॥ਪਦ ਅਰਥ ਬਹੁਰਿ = ਮੁੜ, ਫਿਰ। ਨ ਪਾਇ = ਨਹੀਂ ਪੈਂਦਾ ॥੨॥
SikhNet (Spanish)nuestro Rey, no regresa al vientre materno otra vez. (2)
ਜਾ ਕੈ ਅੰਤਰਿ ਪ੍ਰਗਟਿਓ ਆਪ ॥
jaa kai antar pragattio aap |
Sant Singh KhalsaOne who is illuminated by the Lord's radiance within,
Manmohan SinghHe, within whom the Lord himself becomes manifest,
Manmohan Singh (Punjabi)ਜਿਸ ਦੇ ਅੰਦਰ ਪ੍ਰਭੂ ਆਪੇ ਪ੍ਰਤੱਖ ਹੋ ਵੰਞਦਾ ਹੈ,
Fareedkot Teekaਜਿਸ ਕੇ ਅੰਤਸਕਰਣ ਮੇਂ ਆਪ ਸਾਖੀ ਰੂਪ ਗੁਰੋਂ ਦੁਆਰੇ ਪ੍ਰਗਟਿਆ ਹੈ॥
Prof. Sahib Singhਹੇ ਭਾਈ! ਪਰਮਾਤਮਾ ਆਪ ਜਿਸ ਮਨੁੱਖ ਦੇ ਹਿਰਦੇ ਵਿਚ ਆਪਣਾ ਪ੍ਰਕਾਸ਼ ਕਰਦਾ ਹੈ,ਪਦ ਅਰਥ ਜਾ ਕੈ ਅੰਤਰਿ = ਜਿਸ ਦੇ ਅੰਦਰ।
SikhNet (Spanish)Aquél a quien el Señor se le manifiesta,
ਤਾ ਕਉ; ਨਾਹੀ ਦੂਖ ਸੰਤਾਪ ॥
taa kau; naahee dookh santaap |
Sant Singh Khalsais not touched by pain and sorrow.
Manmohan SinghHim pain and sorrow touch not.
Manmohan Singh (Punjabi)ਉਸ ਨੂੰ ਪੀੜ ਅਤੇ ਪਛਤਾਵਾ ਛੁੰਹਦੇ ਭੀ ਨਹੀਂ।
Fareedkot Teekaਤਿਸ ਕੋ ਕੋਈ ਦੁਖ ਭਲੀ ਪ੍ਰਕਾਰ ਸੇ ਤਪਾਵਤਾ ਨਹੀਂ॥
Prof. Sahib Singhਉਸ ਨੂੰ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ।ਪਦ ਅਰਥ ਤਾ ਕਉ = ਉਸ (ਮਨੁੱਖ) ਨੂੰ। ਸੰਤਾਪ = ਕਲੇਸ਼।
SikhNet (Spanish)ni las preocupaciones ni las aflicciones le afectan.
ਲਾਲੁ ਰਤਨੁ; ਤਿਸੁ ਪਾਲੈ ਪਰਿਆ ॥
laal ratan; tis paalai pariaa |
Sant Singh KhalsaHe holds in his robe the gems and jewels.
Manmohan SinghGathers he in his skirt the gem and pearl of the Name.
Manmohan Singh (Punjabi)ਨਾਮ ਦਾ ਜਵੇਹਰ ਅਤੇ ਮੋਤੀ ਉਸ ਦੀ ਝੋਲੀ ਵਿੱਚ ਆ ਟਿਕਦਾ ਹੈ।
Fareedkot Teekaਪਿਆਰਾ ਅਮੋਲਕ ਪਰਮੇਸ੍ਵਰ ਤਿਸ ਕੇ (ਪਾਲੈ) ਅੰਤਸਕਰਣ ਮੇਂ ਪੜਿਆ ਅਰਥਾਤ ਸਾਖ੍ਯਾਤਕਾਰ ਹੂਆ ਹੈ॥
Prof. Sahib Singhਉਸ ਮਨੁੱਖ ਨੂੰ ਪ੍ਰਭੂ ਦਾ ਨਾਮ-ਲਾਲ ਲੱਭ ਪੈਂਦਾ ਹੈ, ਨਾਮ-ਰਤਨ ਮਿਲ ਜਾਂਦਾ ਹੈ।ਪਦ ਅਰਥ ਤਿਸੁ ਪਾਲੈ = ਉਸ ਦੇ ਪੱਲੇ ਵਿਚ। ਤਿਸੁ ਪਾਲੈ ਪਰਿਆ = ਉਸ ਨੂੰ ਮਿਲ ਜਾਂਦਾ ਹੈ।
SikhNet (Spanish)Él logra obtener la Joya del Nombre del Señor
ਸਗਲ ਕੁਟੰਬ; ਓਹੁ ਜਨੁ ਲੈ ਤਰਿਆ ॥੩॥
sagal kuttanb; ohu jan lai tariaa |3|
Sant Singh KhalsaThat humble being is saved, along with all his generations. ||3||
Manmohan SinghThe man swims across with his entire lineage.
Manmohan Singh (Punjabi)ਉਹ ਜੀਵ ਆਪਣੀ ਸਮੂਹ ਵੰਸ ਸਮੇਤ (ਸੰਸਾਰ ਸਾਗਰ ਤੋਂ) ਪਾਰ ਉਤਰ ਜਾਂਦਾ ਹੈ।
Fareedkot Teekaਵਹੁ ਜਨ ਸਭ ਕੁਟੰਬ ਕੋ ਅਪਨੇ ਸਾਥ ਹੀ ਲੈ ਕੇ ਤਰ ਗਿਆ ਹੈ॥੩॥
Prof. Sahib Singhਉਹ ਮਨੁੱਖ ਆਪਣੇ ਸਾਰੇ ਪਰਵਾਰ ਨੂੰ (ਭੀ ਆਪਣੇ ਨਾਲ) ਲੈ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੩॥
SikhNet (Spanish)en su ser interior y así salva a todo su linaje.(3)
ਨਾ ਕਿਛੁ ਭਰਮੁ; ਨ ਦੁਬਿਧਾ ਦੂਜਾ ॥
naa kichh bharam; na dubidhaa doojaa |
Sant Singh KhalsaHe has no doubt, double-mindedness or duality at all.
Manmohan SinghWithin Him there is no doubt, not double mindedness and duality.
Manmohan Singh (Punjabi)ਉਸ ਦੇ ਅੰਦਰ ਦਾ ਸ਼ੱਕ ਸੁਬ੍ਹਾ ਹੈ, ਨਾਂ ਹੀ ਦੁਚਿੱਤਾਪਣ ਅਤੇ ਦਵੈਤ-ਭਾਵ।
Fareedkot Teekaਤਿਸ ਕੋ ਨ ਕੁਛ ਭਰਮ ਹੈ ਔ ਨਾ ਚਿੰਤਾ ਹੈ ਔ ਨ ਕੁਛ ਦੂਜਾ ਦਿਖਾਈ ਦੇਤਾ ਹੈ॥
Prof. Sahib Singhਹੇ ਭਾਈ! ਉਸ ਮਨੁੱਖ ਨੂੰ ਕੋਈ ਭਟਕਣਾ ਨਹੀਂ ਰਹਿੰਦੀ, ਉਸ ਦੇ ਅੰਦਰ ਦੁਚਿੱਤਾ-ਪਨ ਨਹੀਂ ਰਹਿ ਜਾਂਦਾ, ਉਸ ਦੇ ਹਿਰਦੇ ਵਿਚ ਮੇਰ-ਤੇਰ ਨਹੀਂ ਹੁੰਦੀ,ਪਦ ਅਰਥ ਭਰਮੁ = ਭਟਕਣਾ। ਦੁਬਿਧਾ = ਦੁਚਿੱਤਾ-ਪਨ। ਦੂਜਾ = ਮੇਰ-ਤੇਰ।
SikhNet (Spanish)La duda se le va y también la idea del otro,
ਏਕੋ ਏਕੁ; ਨਿਰੰਜਨ ਪੂਜਾ ॥
eko ek; niranjan poojaa |
Sant Singh KhalsaHe worships and adores the One Immaculate Lord alone.
Manmohan SinghHe adores but one Immaculate Lord.
Manmohan Singh (Punjabi)ਉਹ ਕੇਵਲ ਇਕ ਪਵਿੱਤਰ ਪ੍ਰਭੂ ਦੀ ਉਪਾਸ਼ਨਾ ਕਰਦਾ ਹੈ।
Fareedkot Teekaਜਿਸ ਨੇ ਏਕ ਹੀ ਅਦੁਤੀ ਮਾਇਆ ਰਹਿਤ ਕੋ ਪੂਜਿਆ ਹੈ॥
Prof. Sahib Singhਜੇਹੜਾ ਮਨੁੱਖ ਸਿਰਫ਼ ਇੱਕ ਮਾਇਆ ਤੋਂ ਨਿਰਲੇਪ ਪ੍ਰਭੂ ਦੀ ਬੰਦਗੀ ਕਰਦਾ ਹੈ।ਪਦ ਅਰਥ ਨਿਰੰਜਨ = {ਨਿਰ-ਅੰਜਨ। ਅੰਜਨ = ਮਾਇਆ ਦੇ ਮੋਹ ਦੀ ਕਾਲਖ} ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲਾ।
SikhNet (Spanish)y su Alabanza la dirige hacia el Absoluto Señor.
ਜਤ ਕਤ ਦੇਖਉ; ਆਪਿ ਦਇਆਲ ॥
jat kat dekhau; aap deaal |
Sant Singh KhalsaWherever I look, I see the Merciful Lord.
Manmohan SinghWherever I see, I see the Merciful Master Himself
Manmohan Singh (Punjabi)ਜਿਥੇ ਕਿਤੇ ਮੈਂ ਵੇਖਦਾ ਹਾਂ, ਮੈਂ ਖੁਦ ਮਿਹਰਬਾਨ ਮਾਲਕ ਨੂੰ ਵੇਖਦਾ ਹਾਂ।
Fareedkot Teekaਵਹੁ ਜਹਾਂ ਕਹਾਂ ਆਪ (ਦਇਆਲ) ਪਰਮੇਸ੍ਵਰ ਕੋ ਹੀ ਦੇਖਤਾ ਹੈ ਔ ਉਪਦੇਸ ਭੀ ਏਹੀ ਕਰਤਾ ਹੈ ਕਿ ਤੁਮ ਸਭ ਦਿਆਲ ਹੀ ਪੂਰਨ ਦੇਖੋ॥
Prof. Sahib Singhਹੁਣ ਮੈਂ ਜਿਧਰ ਕਿਧਰ ਵੇਖਦਾ ਹਾਂ, ਮੈਨੂੰ ਉਹ ਦਇਆ ਦਾ ਘਰ ਪ੍ਰਭੂ ਹੀ ਦਿੱਸ ਰਿਹਾ ਹੈ।ਪਦ ਅਰਥ ਜਤ ਕਤ = ਜਿਧਰ ਕਿਧਰ, ਹਰ ਪਾਸੇ। ਦੇਖਉ = ਦੇਖਉਂ, ਮੈਂ ਵੇਖਦਾ ਹਾਂ।
SikhNet (Spanish)Dice Nanak, ahora donde sea que volteo a ver, veo al Dios Compasivo,
ਕਹੁ ਨਾਨਕ; ਪ੍ਰਭ ਮਿਲੇ ਰਸਾਲ ॥੪॥੪॥੧੫॥
kahu naanak; prabh mile rasaal |4|4|15|
Sant Singh KhalsaSays Nanak, I have found God, the source of nectar. ||4||4||15||
Manmohan SinghSays Nanak, I have met with my Lord, the Home of elixir.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਮੈਂ ਅੰਮ੍ਰਿਤ ਦੇ ਘਰ, ਆਪਣੇ ਪ੍ਰਭੂ ਨਾਲ ਮਿਲ ਪਿਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਕੋ ਪ੍ਰਭੂ ਰਸੋਂ ਕੇ ਘਰ ਮਿਲੇ ਹੈਂ॥੪॥੪॥੧੫॥
Prof. Sahib Singhਨਾਨਕ ਆਖਦਾ ਹੈ- (ਗੁਰੂ ਦੀ ਕਿਰਪਾ ਨਾਲ ਮੈਨੂੰ) ਆਨੰਦ ਦਾ ਸੋਮਾ ਪ੍ਰਭੂ ਜੀ ਮਿਲ ਪਏ ਹਨ ॥੪॥੪॥੧੫॥ਪਦ ਅਰਥ ਰਸਾਲ = {ਰਸ-ਆਲਯ} ਆਨੰਦ ਦਾ ਸੋਮਾ ॥੪॥੪॥੧੫॥
SikhNet (Spanish)pues he encontrado a mi Señor, el Tesoro de Éxtasis.(4-4-15)