ਰਾਮਕਲੀ ਮਹਲਾ ੫ ॥
raamakalee mahalaa 5 |
Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.
ਤਨ ਤੇ ਛੁਟਕੀ; ਅਪਨੀ ਧਾਰੀ ॥
tan te chhuttakee; apanee dhaaree |
Sant Singh KhalsaMy self-conceit has been eliminated from my body.
Manmohan SinghSelf-imposed egoism has left my body.
Manmohan Singh (Punjabi)ਖੁਦ ਗ੍ਰਹਿਣ ਕੀੰਤੀ ਹੋਈ ਅਪਣਤ ਮੇਰੀ ਦੇਹਿ ਤੋਂ ਦੂਰ ਹੋ ਗਈ ਹੈ।
Fareedkot Teekaਹੇ ਭਾਈ! ਸਰੀਰ ਮੇਂ ਜੋ ਹੰਤਾ ਥੀ ਸੋ ਤਨ ਤੇ ਛੂਟ ਗਈ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਕਿਰਪਾ ਨਾਲ) ਮੇਰੇ ਸਰੀਰ ਵਿਚੋਂ ਇਹ ਮਿੱਥ ਮੁੱਕ ਗਈ ਹੈ ਕਿ ਇਹ ਸਰੀਰ ਮੇਰਾ ਹੈ, ਇਹ ਸਰੀਰ ਮੇਰਾ ਹੈ।ਪਦ ਅਰਥ ਤੇ = ਤੋਂ। ਤਨ ਤੇ = ਸਰੀਰ ਵਿਚੋਂ। ਛੁਟਕੀ = ਮੁੱਕ ਗਈ। ਧਾਰੀ = ਮਿਥੀ ਹੋਈ। ਅਪਨੀ ਧਾਰੀ = ਇਹ ਮਿਥ ਕਿ ਇਹ ਸਰੀਰ ਮੇਰਾ ਬਣਿਆ ਰਹੇਗਾ।
SikhNet (Spanish)Ahora he podido hacer a un lado mi ego
ਪ੍ਰਭ ਕੀ ਆਗਿਆ; ਲਗੀ ਪਿਆਰੀ ॥
prabh kee aagiaa; lagee piaaree |
Sant Singh KhalsaThe Will of God is dear to me.
Manmohan SinghThe Lord's will seems dear unto me.
Manmohan Singh (Punjabi)ਪ੍ਰਭੂ ਦੀ ਰੁਜ਼ਾ ਮੈਨੂੰ ਲਾਡਲੀ ਲਗਦੀ ਹੈ।
Fareedkot Teekaਪ੍ਰਭੂ ਕੀ ਆਗਿਆ ਮੁਝ ਕੋ ਪਿਆਰੀ ਲਾਗੀ ਹੈ॥
Prof. Sahib Singhਹੁਣ ਮੈਨੂੰ ਪਰਮਾਤਮਾ ਦੀ ਰਜ਼ਾ ਮਿੱਠੀ ਲੱਗਣ ਲੱਗ ਪਈ ਹੈ।ਪਦ ਅਰਥ ਆਗਿਆ = ਰਜ਼ਾ।
SikhNet (Spanish)y he empezado a amar la Voluntad de Dios.
ਜੋ ਕਿਛੁ ਕਰੈ; ਸੁ ਮਨਿ ਮੇਰੈ ਮੀਠਾ ॥
jo kichh karai; su man merai meetthaa |
Sant Singh KhalsaWhatever He does, seems sweet to my mind.
Manmohan SinghWhatever He does, that seems sweet unto my mind.
Manmohan Singh (Punjabi)ਜਿਹੜਾ ਕੁਝ ਭੀ ਉਹ ਕਰਦਾ ਹੈ, ਉਹ ਮੇਰੇ ਚਿੱਤ ਨੂੰ ਮਿੱਠੜਾ ਲੱਗਦਾ ਹੈ।
Fareedkot Teekaਜੋ ਕੁਛ ਭਗਵੰਤ ਕਰਮੋਂ ਅਨੁਸਾਰ ਕਰਤਾ ਹੈ, ਸੋ ਮੇਰੇ ਮਨ ਮੇਂ ਜਬ ਮੀਠਾ ਲਾਗਾ ਹੈ॥
Prof. Sahib Singhਜੋ ਕੁਝ ਪਰਮਾਤਮਾ ਕਰਦਾ ਹੈ, ਉਹ (ਹੁਣ) ਮੇਰੇ ਮਨ ਵਿਚ ਮਿੱਠਾ ਲੱਗ ਰਿਹਾ ਹੈ।ਪਦ ਅਰਥ ਕਰੈ = ਕਰਦਾ ਹੈ। ਮਨਿ ਮੇਰੈ = ਮੇਰੇ ਮਨ ਵਿਚ।
SikhNet (Spanish)Lo que sea que hace, lo siento dulce
ਤਾ ਇਹੁ ਅਚਰਜੁ; ਨੈਨਹੁ ਡੀਠਾ ॥੧॥
taa ihu acharaj; nainahu ddeetthaa |1|
Sant Singh KhalsaAnd then, these eyes behold the wondrous Lord. ||1||
Manmohan SinghThen see I, my Wondrous Lord with these eyes of mine.
Manmohan Singh (Punjabi)ਤਦ ਮੈਂ ਆਪਣੀਆਂ ਇਨ੍ਹਾਂ ਅੱਖਾਂ ਨਾਲ ਆਪਦੇ ਅਦਭੁਤ ਸਾਹਿਬ ਨੂੰ ਵੇਖ ਲੈਂਦਾ ਹਾਂ।
Fareedkot Teekaਤਬ ਹੀ ਏਹ ਅਸਚਰਜ ਰੂਪ ਵਾਹਿਗੁਰੂ ਅਪਨੀ ਨੇਤ੍ਰੀਂ ਦੇਖਿਆ ਹੈ॥੧॥
Prof. Sahib Singh(ਇਸ ਆਤਮਕ ਤਬਦੀਲੀ ਦਾ) ਇਹ ਅਚਰਜ ਤਮਾਸ਼ਾ ਮੈਂ ਪਰਤੱਖ ਵੇਖ ਲਿਆ ਹੈ ॥੧॥ਪਦ ਅਰਥ ਤਾਂ = ਤਦੋਂ। ਨੈਨਹੁ = ਅੱਖਾਂ ਨਾਲ, ਪਰਤੱਖ ॥੧॥
SikhNet (Spanish)y ahora tengo a la vista a mi Dios Maravilloso. (1)
ਅਬ ਮੋਹਿ ਜਾਨੀ ਰੇ; ਮੇਰੀ ਗਈ ਬਲਾਇ ॥
ab mohi jaanee re; meree gee balaae |
Sant Singh KhalsaNow, I have become wise and my demons are gone.
Manmohan SinghO I have become wise and the demon within me has hastened away.
Manmohan Singh (Punjabi)ਓ! ਮੈਂ ਹੁਣ ਸਿਆਣਾ ਹੋ ਗਿਆ ਹਾਂ ਅਤੇ ਮੇਰੇ ਅੰਦਰ ਦਾ ਭੂਤਨਾ ਭੱਜ ਗਿਆ ਹੈ।
Fareedkot Teekaਹੇ ਭਾਈ! ਅਬ ਮੈਂ ਏਹ ਬਾਤ ਜਾਨੀ ਹੈ ਕਿ ਮੇਰੀ ਬਲਾਇ, ਭਾਵ ਅਵਿਦਿਆ ਗਈ ਹੈ॥
Prof. Sahib Singhਹੇ ਭਾਈ! ਹੁਣ ਮੈਂ (ਆਤਮਕ ਜੀਵਨ ਦੀ ਮਰਯਾਦਾ) ਸਮਝ ਲਈ ਹੈ, ਮੇਰੇ ਅੰਦਰੋਂ (ਚਿਰਾਂ ਦੀ ਚੰਬੜੀ ਹੋਈ ਮਮਤਾ ਦੀ) ਡੈਣ ਨਿਕਲ ਗਈ ਹੈ।ਪਦ ਅਰਥ ਮੋਹਿ = ਮੈਂ। ਰੇ = ਹੇ ਭਾਈ! ਬਲਾਇ = ਚੰਬੜੀ ਹੋਈ ਬਿਪਤਾ।
SikhNet (Spanish)Me he vuelto sabio, la maldad que vivía en mí se ha ido,
ਬੁਝਿ ਗਈ ਤ੍ਰਿਸਨ. ਨਿਵਾਰੀ ਮਮਤਾ; ਗੁਰਿ ਪੂਰੈ ਲੀਓ ਸਮਝਾਇ ॥੧॥ ਰਹਾਉ ॥
bujh gee trisan. nivaaree mamataa; gur poorai leeo samajhaae |1| rahaau |
Sant Singh KhalsaMy thirst is quenched, and my attachment is dispelled. The Perfect Guru has instructed me. ||1||Pause||
Manmohan SinghThe desire within me is quenched, my worldly love is dispelled and the Perfect Guru has instructed me. Pause.
Manmohan Singh (Punjabi)ਮੇਰੀ ਅੰਦਰਲੀ ਖਾਹਿਸ਼ ਬੁਝ ਗਈ ਹੈ। ਮੈਡਾਂ ਸੰਸਾਰੀ ਮੋਹ ਦੂਰ ਹੋ ਗਿਆ ਹੈ ਅਤੇ ਪੂਰਨ ਗੁਰਾਂ ਨੇ ਮੈਨੂੰ ਸਿਖਮਤ ਦੇ ਦਿੱਤੀ ਹੈ। ਠਹਿਰਾਓ।
Fareedkot Teekaਕਿਉਂਕਿ ਤ੍ਰਿਸਨਾ ਅਗਨੀ ਜੋ ਜਲਤੀ ਥੀ ਸੋ ਤੋ ਬੁਝ ਗਈ ਹੈ, ਇਸੀ ਤੇ ਮਮਤਾ ਭੀ ਨਿਵਰਤ ਹੂਈ ਹੈ, ਕਿਉਂਕਿ ਗੁਰ ਪੂਰਿਓਂ ਨੇ ਮੇਰੇ ਮਨ ਕੋ ਸਮਝਾਇ ਲੀਆ ਹੈ॥੧॥ ਰਹਾਉ ॥
Prof. Sahib Singhਪੂਰੇ ਗੁਰੂ ਨੇ ਮੈਨੂੰ (ਜੀਵਨ ਦੀ) ਸੂਝ ਬਖ਼ਸ਼ ਦਿੱਤੀ ਹੈ। (ਮੇਰੇ ਅੰਦਰੋਂ) ਮਾਇਆ ਦੇ ਲਾਲਚ ਦੀ ਅੱਗ ਬੁੱਝ ਗਈ ਹੈ, ਗੁਰੂ ਨੇ ਮੇਰਾ ਮਾਇਆ ਦਾ ਮੋਹ ਦੂਰ ਕਰ ਦਿੱਤਾ ਹੈ ॥੧॥ ਰਹਾਉ ॥ਪਦ ਅਰਥ ਤ੍ਰਿਸਨ = ਮਾਇਆ ਦੇ ਲਾਲਚ ਦੀ ਅੱਗ। ਨਿਵਾਰੀ = ਦੂਰ ਕਰ ਦਿੱਤੀ ਹੈ। ਮਮਤਾ = ਅਪਣੱਤ, ਮਾਇਆ ਦਾ ਮੋਹ। ਗੁਰਿ ਪੂਰੈ = ਪੂਰੇ ਗੁਰੂ ਨੇ ॥੧॥ ਰਹਾਉ ॥
SikhNet (Spanish)mi fuego interno se ha extinguido y mi ego también, pues el Guru me ha instruido en Su Sabiduría. (1-Pausa)
ਕਰਿ ਕਿਰਪਾ; ਰਾਖਿਓ ਗੁਰਿ ਸਰਨਾ ॥
kar kirapaa; raakhio gur saranaa |
Sant Singh KhalsaIn His Mercy, the Guru has kept me under His protection.
Manmohan SinghThe Guru has made me cling to the Lord's feet.
Manmohan Singh (Punjabi)ਮਿਹਰ ਧਾਰ ਕੇ ਗੁਰਾਂ ਨੇ ਮੈਨੂੰ ਆਪਣੀ ਪਨਾਹ ਹੇਠਾਂ ਰੱਖਿਆ ਹੈ।
Fareedkot Teekaਪਰਮੇਸ੍ਵਰ ਨੇ ਕ੍ਰਿਪਾ ਕਰ ਕੇ ਮੇਰੇ ਕੋ ਗੁਰੋਂ ਕੀ ਸਰਣ ਰਾਖਿਆ ਹੈ॥
Prof. Sahib Singh(ਹੇ ਭਾਈ! ਗੁਰੂ ਨੇ ਮੇਹਰ ਕਰ ਕੇ ਮੈਨੂੰ ਆਪਣੀ ਸਰਨ ਵਿਚ ਰੱਖਿਆ ਹੋਇਆ ਹੈ।ਪਦ ਅਰਥ ਕਰਿ = ਕਰ ਕੇ।
SikhNet (Spanish)En su Misericordia el Guru me ha bendecido con su Santuario
ਗੁਰਿ ਪਕਰਾਏ; ਹਰਿ ਕੇ ਚਰਨਾ ॥
gur pakaraae; har ke charanaa |
Sant Singh KhalsaThe Guru has attached me to the Lord's Feet.
Manmohan SinghThe Guru has make me cling to the Lord's feet.
Manmohan Singh (Punjabi)ਗੁਰਾਂ ਨੇ ਮੈਨੂੰ ਪ੍ਰਭੂ ਦੇ ਪੈਰ ਪਕੜਾ ਦਿੱਤੇ ਹਨ।
Fareedkot Teekaਪੁਨਾ ਗੁਰੋਂ ਨੇ ਮੇਰੇ ਕੋ ਹਰੀ ਕੇ ਚਰਣ ਪਕੜਾਏ ਹੈਂ॥
Prof. Sahib Singhਗੁਰੂ ਨੇ ਪ੍ਰਭੂ ਦੇ ਚਰਨ ਫੜਾ ਦਿੱਤੇ ਹਨ।ਪਦ ਅਰਥ ਗੁਰਿ = ਗੁਰੂ ਨੇ।
SikhNet (Spanish)y me ha permitido aferrarme a los Pies de Dios.
ਬੀਸ ਬਿਸੁਏ; ਜਾ ਮਨ ਠਹਰਾਨੇ ॥
bees bisue; jaa man tthaharaane |
Sant Singh KhalsaWhen the mind is totally held in check,
Manmohan SinghWhen the mind is totally held in check,
Manmohan Singh (Punjabi)ਜਦ ਮਨੂਆ ਮੁਕੰਮਲ ਤੌਰ ਤੇ ਸਥਿਰ ਹੋ ਜਾਂਦਾ ਹੈ,
Fareedkot Teekaਨਿਸਚੇ ਕਰਿ ਜਬ ਅੰਤਸਕਰਣ ਠਹਿਰੇ॥
Prof. Sahib Singhਹੁਣ ਜਦੋਂ ਮੇਰਾ ਮਨ ਪੂਰੇ ਤੌਰ ਤੇ ਠਹਿਰ ਗਿਆ ਹੈ, (ਟਿਕ ਗਿਆ ਹੈ),ਪਦ ਅਰਥ ਬੀਸ ਬਿਸੁਏ = ਵੀਹ ਵਿਸਵੇ, ਸੋਲਾਂ ਆਨੇ, ਪੂਰਨ ਤੌਰ ਤੇ।
SikhNet (Spanish)Cuando la mente está en calma y ya no vacila,
ਗੁਰ ਪਾਰਬ੍ਰਹਮ; ਏਕੈ ਹੀ ਜਾਨੇ ॥੨॥
gur paarabraham; ekai hee jaane |2|
Sant Singh Khalsaone sees the Guru and the Supreme Lord God as one and the same. ||2||
Manmohan Singhthen mortal deems Guru and God as one and the same.
Manmohan Singh (Punjabi)ਤਾਂ ਪ੍ਰਾਣੀ ਗੁਰੂ ਤੇ ਵਾਹਿਗੁਰੂ ਨੂੰ ਐਨ ਇਕ ਹੀ ਜਾਣ ਲੈਂਦਾ ਹੈ।
Fareedkot Teekaਤਬ ਗੁਰੂ ਔ ਪਾਰਬ੍ਰਹਮ ਏਕ ਰੂਪ ਹੀ ਕਰ ਕੇ ਜਾਨਿਆ ਹੈ॥੨॥
Prof. Sahib Singhਮੈਨੂੰ ਗੁਰੂ ਅਤੇ ਪਰਮਾਤਮਾ ਇੱਕ-ਰੂਪ ਦਿੱਸ ਰਹੇ ਹਨ ॥੨॥
SikhNet (Spanish)entonces uno realiza que Dios y el Guru son uno. (2)
ਜੋ ਜੋ ਕੀਨੋ; ਹਮ ਤਿਸ ਕੇ ਦਾਸ ॥
jo jo keeno; ham tis ke daas |
Sant Singh KhalsaWhoever You have created, I am his slave.
Manmohan SinghWho-so-ever Thou hast created, O Lord, I am his slave.
Manmohan Singh (Punjabi)ਜਿਹੜਾ ਕੋਈ ਭੀ ਤੂੰ ਰੱਚਿਆ ਹੈ, ਹੇ ਪ੍ਰਭੂ! ਮੈਂ ਉਸ ਦਾ ਗੋਲਾ ਹਾਂ।
Fareedkot Teekaਜੋ ਜੋ ਉਤਪਤਿ ਕੀਆ ਹੈ ਹਮ ਤਿਨ ਕੇ ਦਾਸ ਹੈਂ॥
Prof. Sahib Singh(ਹੇ ਭਾਈ!) ਜੇਹੜਾ ਜੇਹੜਾ ਜੀਵ ਪਰਮਾਤਮਾ ਨੇ ਪੈਦਾ ਕੀਤਾ ਹੈ ਮੈਂ ਹਰੇਕ ਦਾ ਸੇਵਕ ਬਣ ਗਿਆ ਹਾਂ,ਪਦ ਅਰਥ ਜੋ ਜੋ = ਜੇਹੜਾ ਜੇਹੜਾ ਪ੍ਰਾਣੀ। ਤਿਸ ਕੇ = {ਲਫ਼ਜ਼ 'ਤਿਸੁ ਦਾ (ੁ) ਸੰਬੰਧਕ 'ਕੇ' ਦੇ ਕਾਰਨ ਉਡ ਗਿਆ ਹੈ}।
SikhNet (Spanish)Soy esclavo de quien hayas creado,
ਪ੍ਰਭ ਮੇਰੇ ਕੋ ਸਗਲ ਨਿਵਾਸ ॥
prabh mere ko sagal nivaas |
Sant Singh KhalsaMy God dwells in all.
Manmohan SinghMy Master abides amidst all.
Manmohan Singh (Punjabi)ਮੈਡਾਂ ਮਾਲਕ ਸਾਰਿਆਂ ਦੇ ਅੰਦਰ ਵੱਸਦਾ ਹੈ।
Fareedkot Teekaਕਿਉਂਕਿ ਪ੍ਰਭੂ ਮੇਰੇ ਕਾ ਸਾਰੇ ਹੀ ਨਿਵਾਸ ਹੈ ਅਰਥਾਤ ਪੂਰਨ ਜਾਨਿਆ ਹੈ।
Prof. Sahib Singh(ਕਿਉਂਕਿ ਗੁਰੂ ਦੀ ਕਿਰਪਾ ਨਾਲ ਮੈਨੂੰ ਦਿੱਸ ਪਿਆ ਹੈ ਕਿ) ਸਾਰੇ ਹੀ ਜੀਵਾਂ ਵਿਚ ਮੇਰੇ ਪਰਮਾਤਮਾ ਦਾ ਨਿਵਾਸ ਹੈ।ਪਦ ਅਰਥ ਸਗਲ = ਸਾਰੇ ਜੀਵਾਂ ਵਿਚ।
SikhNet (Spanish)oh Dios, pues Tú habitas en cualquiera de Tus Criaturas.
ਨਾ ਕੋ ਦੂਤੁ; ਨਹੀ ਬੈਰਾਈ ॥
naa ko doot; nahee bairaaee |
Sant Singh KhalsaI have no enemies, no adversaries.
Manmohan SinghI have no enemy, nor an adversary.
Manmohan Singh (Punjabi)ਮੇਰਾ ਕੋਈ ਦੁਸ਼ਮਨ ਨਹੀਂ, ਨਾਂ ਹੀ ਕੋਈ ਵੈਰੀ ਹੈ।
Fareedkot Teekaਇਸੀ ਤੇ ਨਾ ਕੋਈ ਹਮਾਰੀ ਚੁਗਲੀ ਕਰਨੇਹਾਰਾ ਹੈ ਨਾ ਕੋਈ ਬੈਰੀ ਹੈ॥
Prof. Sahib Singhਮੈਨੂੰ ਕੋਈ ਭੀ ਜੀਵ ਆਪਣਾ ਦੁਸ਼ਮਨ ਵੈਰੀ ਨਹੀਂ ਦਿੱਸਦਾ।ਪਦ ਅਰਥ ਦੂਤੁ = ਦੋਖੀ, ਦੁਸ਼ਮਨ। ਬੈਰਾਈ = ਵੈਰੀ।
SikhNet (Spanish)Ahora ya no tengo adversarios, ni nadie es un extraño para mí.
ਗਲਿ ਮਿਲਿ ਚਾਲੇ; ਏਕੈ ਭਾਈ ॥੩॥
gal mil chaale; ekai bhaaee |3|
Sant Singh KhalsaI walk arm in arm, like brothers, with all. ||3||
Manmohan SinghLocked in embrace like brother, I now walk along with all.
Manmohan Singh (Punjabi)ਭਰਾਵਾਂ ਦੀ ਮਾਨੰਦ ਜੱਫੀ ਪਾ ਕੇ, ਮੈਂ ਹੁਣ ਸਾਰਿਆਂ ਦੇ ਨਾਲ ਤੁਰਦਾ ਹਾਂ।
Fareedkot Teekaਹੇ ਭਾਈ! ਅਬ ਤੋ (ਗਲਿ ਮਿਲਿ) ਅਭੇਦ ਹੋ ਕੇ ਏਕਤਾ ਕੇ ਸਾਥ ਹੀ ਚਾਲੇ ਹੈਂ, ਵਾ ਏਕਤਾ ਹੀ ਭਾਵਤੀ ਹੈ॥੩॥
Prof. Sahib Singhਹੁਣ ਮੈਂ ਸਭਨਾਂ ਦੇ ਗਲ ਨਾਲ ਮਿਲ ਕੇ ਤੁਰਦਾ ਹਾਂ (ਜਿਵੇਂ ਅਸੀ) ਇੱਕੋ ਪਿਤਾ (ਦੇ ਪੁੱਤਰ) ਭਰਾ ਹਾਂ ॥੩॥ਪਦ ਅਰਥ ਗਲਿ = ਗਲ ਨਾਲ। ਮਿਲਿ = ਮਿਲ ਕੇ ॥੩॥
SikhNet (Spanish)Me siento abrazado por todos y por cada uno. (3)
ਜਾ ਕਉ; ਗੁਰਿ ਹਰਿ ਦੀਏ ਸੂਖਾ ॥
jaa kau; gur har dee sookhaa |
Sant Singh KhalsaOne whom the Guru, the Lord, blesses with peace,
Manmohan SinghHe, whom the Guru-God blesses with peace,
Manmohan Singh (Punjabi)ਜਿਸ ਨੂੰ ਗੁਰੂ ਪ੍ਰਮੇਸ਼ਰ ਆਰਾਮ ਬਖਸ਼ਦੇ ਹਨ,
Fareedkot Teekaਜਿਸ ਕੋ ਗੁਰੋਂ ਦੁਆਰੇ ਹਰੀ ਨੇ ਸੂਖ ਦੀਏ ਹੈਂ॥
Prof. Sahib Singhਜਿਸ ਮਨੁੱਖ ਨੂੰ ਗੁਰੂ ਨੇ ਪ੍ਰਭੂ ਨੇ (ਇਹ) ਸੁਖ ਦੇ ਦਿੱਤੇ,ਪਦ ਅਰਥ ਜਾ ਕਉ = ਜਿਸ (ਮਨੁੱਖ) ਨੂੰ।
SikhNet (Spanish)Aquél a quien el Guru bendice con Éxtasis,
ਤਾ ਕਉ ਬਹੁਰਿ; ਨ ਲਾਗਹਿ ਦੂਖਾ ॥
taa kau bahur; na laageh dookhaa |
Sant Singh Khalsadoes not suffer in pain any longer.
Manmohan SinghHim pain touches not again.
Manmohan Singh (Punjabi)ਉਸ ਨੂੰ ਪੀੜ ਛੂੰਹਦੀ ਤੱਕ ਨਹੀਂ।
Fareedkot Teekaਤਿਸ ਕੋ ਫੇਰ ਦੂਖ ਨਹੀਂ ਲਾਗਤੇ॥☬ਕਿਉਂ ਵਹੁ ਜਾਨਤਾ ਹੈ ਕਿ:
Prof. Sahib Singhਉਸ ਉੱਤੇ ਦੁੱਖ ਮੁੜ ਆਪਣਾ ਜ਼ੋਰ ਨਹੀਂ ਪਾ ਸਕਦੇ।ਪਦ ਅਰਥ ਬਹੁਰਿ = ਮੁੜ।
SikhNet (Spanish)ni el dolor, ni las aflicciones se le acercan.
ਆਪੇ ਆਪਿ; ਸਰਬ ਪ੍ਰਤਿਪਾਲ ॥
aape aap; sarab pratipaal |
Sant Singh KhalsaHe Himself cherishes all.
Manmohan SinghThe Lord Himself cherishes all.
Manmohan Singh (Punjabi)ਸੁਆਮੀ ਖੁਦ-ਬ-ਖੁਦ ਹੀ ਸਾਰਿਆਂ ਦੀ ਪਰਵਰਸ਼ ਕਰਦਾ ਹੈ।
Fareedkot Teekaਆਪ ਹੀ ਆਪ ਵਹੁ ਪਰਮੇਸ੍ਵਰ ਸਰਬ ਕੀ ਪ੍ਰਤਿਪਾਲਨਾ ਕਰਤਾ ਹੈ॥
Prof. Sahib Singh(ਉਸ ਨੂੰ ਇਹ ਦਿੱਸ ਪੈਂਦਾ ਹੈ ਕਿ) ਪਰਮਾਤਮਾ ਆਪ ਹੀ ਸਭਨਾਂ ਦੀ ਪਾਲਣਾ ਕਰਨ ਵਾਲਾ ਹੈ।
SikhNet (Spanish)Sí, el Señor Mismo lo sostiene todo y así (4-5-16)
ਨਾਨਕ ਰਾਤਉ; ਰੰਗਿ ਗੋਪਾਲ ॥੪॥੫॥੧੬॥
naanak raatau; rang gopaal |4|5|16|
Sant Singh KhalsaNanak is imbued with the love of the Lord of the World. ||4||5||16||
Manmohan SinghNanak is imbued with the love of the World-cherisher.
Manmohan Singh (Punjabi)ਨਾਨਕ, ਸੰਸਾਰ ਦੇ ਪਾਲਣ ਪੋਸਣਹਾਰ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।
Fareedkot Teekaਇਸੀ ਤੇ ਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਗੋਪਾਲ ਕੇ ਪ੍ਰੇਮ ਮੇਂ ਰਾਤਾ ਰਹਿਤਾ ਹੈ॥੪॥੫॥੧੬॥☬ਏਕ ਪੰਡਿਤ ਸ੍ਰੀ ਅੰਮ੍ਰਿਤਸਰ ਜੀ ਕੀ ਬਾਹਰਲੀ ਪ੍ਰਕ੍ਰਮਾ ਵਿਖੇ ਉਤਰ ਕੀ ਬਾਹੀ ਬਾਬੇ ਬੁਢੇ ਕੀ ਬੇਰ ਪਾਸ ਬੈਠਾ ਥਾ। ਗੁਰੂ ਜੀ ਪਾਸ ਹੋ ਕਰ ਪਰਕਰਮਾ ਕੋ ਚਲੇ ਗਏ। ਜਬ ਦੂਸਰੀ ਪਰਕਰਮਾ ਕਰਤੇ ਹੂਏ ਆਏ ਤਬ ਬ੍ਰਹਮਣ ਕ੍ਰੋਧ ਕਰਿ ਕਹਿਤਾ ਭਯਾ, ਕਿ ਤੁਮ ਛਤ੍ਰੀ ਹੋਕਰਿ ਅਭਿਮਾਨੀ ਹੂਏ ਹੂਏ ਹਮ ਪੰਡਤ ਲੋਕੋਂ ਕਾ ਨਿਰਾਦਰ ਕਰਤੇ ਹੋ। ਤੁਮ ਨੇ ਹਮ ਕੋ ਨਮਸਕਾਰ ਭੀ ਨਹੀਂ ਕਰੀ। ਤਬ ਗੁਰੂ ਜੀ ਕਹਤੇ ਭਏ:
Prof. Sahib Singhਹੇ ਨਾਨਕ! ਉਹ ਮਨੁੱਖ ਸ੍ਰਿਸ਼ਟੀ ਦੇ ਰੱਖਿਅਕ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ ॥੪॥੫॥੧੬॥ਪਦ ਅਰਥ ਰਾਤਉ = ਰੱਤਾ ਹੋਇਆ {ਅੱਨ ਪੁਰਖ, ਇਕ-ਵਚਨ}। ਰੰਗਿ = ਰੰਗ ਵਿਚ ॥੪॥੫॥੧੬॥
SikhNet (Spanish)Nanak dice, estoy imbuido en el Amor del Señor.