ੴ

ਸਿੱਖਬਾਣੀ · SikhBani

Ang 887

Sri Guru Granth Sahib · Raag Raamkalee · 4 shabads, 57 lines
Translations
Shabad Guru Arjan Dev Ji Raag Raamkalee continued from Ang 886

ਪੀਵਤ; ਅਮਰ ਭਏ ਨਿਹਕਾਮ ॥

peevat; amar bhe nihakaam |

Sant Singh KhalsaDrinking it in, one becomes immortal and free of desire.
Manmohan SinghPartaking of it, one becomes immortal and desireless.
Manmohan Singh (Punjabi)ਇਸ ਨੂੰ ਪੀਣ ਨਾਲ ਬੰਦਾ ਅਬਿਨਾਸੀ ਅਤੇ ਇੱਛਾ ਰਹਿਤ ਹੋ ਜਾਂਦਾ ਹੈ।
Fareedkot Teekaਜਿਨੋਂ ਨੇ ਨਿਸਕਾਮ ਹੋਇਕੇ ਨਾਮ ਅੰਮ੍ਰਿਤ ਕੋ ਪੀਆ ਹੈ, ਸੋ ਅਮਰ ਭਏ ਹੈਂ॥
Prof. Sahib Singhਉਸ ਨਾਮ-ਅੰਮ੍ਰਿਤ ਨੂੰ ਪੀਂਦਿਆਂ ਹੀ ਮਨੁੱਖ ਅਟੱਲ ਆਤਮਕ ਜੀਵਨ ਵਾਲੇ ਅਤੇ ਵਾਸਨਾ-ਰਹਿਤ ਹੋ ਜਾਂਦੇ ਹਨ।

ਪਦ ਅਰਥ ਅਮਰ = ਅ-ਮਰ, ਜਿਸ ਉਤੇ ਆਤਮਕ ਮੌਤ ਆਪਣਾ ਜ਼ੋਰ ਨ ਪਾ ਸਕੇ। ਨਿਹਕਾਮ = ਵਾਸਨਾ-ਰਹਿਤ।

SikhNet (Spanish)Quien La saborea, se vuelve Inmortal y sin deseos,

ਤਨੁ ਮਨੁ ਸੀਤਲੁ; ਅਗਨਿ ਨਿਵਾਰੀ ॥

tan man seetal; agan nivaaree |

Sant Singh KhalsaThe body and mind are cooled and soothed, and the fire is extinguished.
Manmohan SinghThe body and soul become cool and the fire is quenched.
Manmohan Singh (Punjabi)ਦੇਹ ਤੇ ਆਤਮਾਂ ਠੰਢੇ ਹੋ ਜਾਂਦੇ ਹਨ ਅਤੇ ਅੱਗ ਬੁਝ ਜਾਂਦੀ ਹੈ।
Fareedkot Teekaਵਹੁ ਤਨ ਮਨ ਕਰ ਕੇ ਸੀਤਲ ਹੂਏ ਹੈਂ ਅਰੁ ਤਿਨੋਂ ਨੇ ਹੀ ਤ੍ਰਿਸਨਾ ਅਗਨੀ ਨਿਵਰਤ ਕਰੀ ਹੈ॥
Prof. Sahib Singhਉਹਨਾਂ ਦਾ ਤਨ ਉਹਨਾਂ ਦਾ ਮਨ ਸ਼ਾਂਤ ਹੋ ਜਾਂਦਾ ਹੈ। ਪਰਮਾਤਮਾ (ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਦੀ) ਅੱਗ ਬੁਝਾ ਦੇਂਦਾ ਹੈ।

ਪਦ ਅਰਥ ਅਗਨਿ = (ਤ੍ਰਿਸ਼ਨਾ ਦੀ) ਅੱਗ। ਨਿਵਾਰੀ = ਦੂਰ ਕਰ ਦਿੱਤੀ।

SikhNet (Spanish)su fuego es calmado, su cuerpo y su mente son confortados

ਅਨਦ ਰੂਪ ਪ੍ਰਗਟੇ ਸੰਸਾਰੀ ॥੨॥

anad roop pragatte sansaaree |2|

Sant Singh KhalsaSuch a being is the embodiment of bliss, famous throughout the world. ||2||
Manmohan SinghSuch persons are the embodiment of bliss and are renowned in the world.
Manmohan Singh (Punjabi)ਐਸੇ ਪੁਰਸ਼ ਪ੍ਰਸੰਨਤਾ ਦਾ ਸਰੂਪ ਹਨ ਅਤੇ ਜਗਤ ਅੰਦਰ ਪ੍ਰਸਿੱਧ ਹੋ ਜਾਂਦੇ ਹਨ।
Fareedkot Teekaਸੰਸਾਰੀ ਕਿਰਿਆ ਕਰਤਿਆਂ ਕੋ ਹੀ ਅਨੰਦ ਰੂਪ ਪ੍ਰਮੇਸ੍ਵਰ ਜੀ ਪ੍ਰਗਟੇ ਹੈਂ॥੨॥
Prof. Sahib Singhਉਹ ਹਰ ਵੇਲੇ ਆਨੰਦ-ਭਰਪੂਰ ਰਹਿੰਦੇ ਹਨ, ਅਤੇ ਜਗਤ ਵਿਚ ਨਾਮਣੇ ਵਾਲੇ ਹੋ ਜਾਂਦੇ ਹਨ ॥੨॥

ਪਦ ਅਰਥ ਸੰਸਾਰੀ = ਸੰਸਾਰਿ, ਸੰਸਾਰ ਵਿਚ ॥੨॥

SikhNet (Spanish)y se vuelve la encarnación del Éxtasis, reconocido en el mundo entero.(2)

ਕਿਆ ਦੇਵਉ; ਜਾ ਸਭੁ ਕਿਛੁ ਤੇਰਾ ॥

kiaa devau; jaa sabh kichh teraa |

Sant Singh KhalsaWhat can I offer You, Lord? Everything belongs to You.
Manmohan SinghWhat should I offer Thee, O my Lord, when everything is thine?
Manmohan Singh (Punjabi)ਮੈਂ ਤੈਨੂੰ ਕੀ ਭੇਟਾ ਕਰਾਂ, ਹੇ ਸਾਹਿਬ! ਜਦ ਹਰ ਸ਼ੈ ਤੈਡੀ ਹੀ ਹੈ?
Fareedkot Teekaਔ ਕਹਤੇ ਹੈਂ ਕਿਆ ਹਮ ਆਪ ਕੋ ਭੇਟਾ ਦੇਵੀਏ ਜਾਂ ਸਭ ਕੁਛ ਆਗੇ ਹੀ ਤੇਰਾ ਮਾਨਿਆ ਹੂਆ ਹੈ॥
Prof. Sahib Singh(ਹੇ ਪ੍ਰਭੂ! ਤੇਰਾ ਉਹ ਨਾਮ-ਅੰਮ੍ਰਿਤ ਪ੍ਰਾਪਤ ਕਰਨ ਵਾਸਤੇ) ਮੈਂ ਤੇਰੇ ਅੱਗੇ ਕੀਹ ਲਿਆ ਧਰਾਂ, ਕਿਉਂਕਿ (ਮੇਰੇ ਪਾਸ ਤਾਂ) ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ।

ਪਦ ਅਰਥ ਦੇਵਉ = ਦੇਵਉਂ, ਮੈਂ ਦਿਆਂ।

SikhNet (Spanish)Oh Dios, ¿qué Te podría dar yo cuando todo lo que tengo Te pertenece?

ਸਦ ਬਲਿਹਾਰਿ ਜਾਉ; ਲਖ ਬੇਰਾ ॥

sad balihaar jaau; lakh beraa |

Sant Singh KhalsaI am forever a sacrifice to You, hundreds of thousands of times.
Manmohan SinghA hundred thousand times, I am ever a sacrifice unto thee.
Manmohan Singh (Punjabi)ਲੱਖਾਂ ਵਾਰੀ ਮੈਂ ਸਦੀਵ ਹੀ ਤੇਰੇ ਉਤੋਂ ਘੋਲੀ ਵੰਞਦਾ ਹਾਂ।
Fareedkot Teekaਹੇ ਪ੍ਰਮੇਸ੍ਵਰ! ਤੇਰੇ ਊਪਰ ਸੇ ਹਮ ਲਾਖੋਂ ਬੇਰ ਸਦਾ ਬਲਿਹਾਰ ਜਾਤੇ ਹੈਂ॥
Prof. Sahib Singhਹੇ ਪ੍ਰਭੂ! ਮੈਂ ਤੈਥੋਂ ਸਦਾ ਹੀ ਲੱਖਾਂ ਵਾਰੀ ਸਦਕੇ ਜਾਂਦਾ ਹਾਂ।

ਪਦ ਅਰਥ ਸਦ = ਸਦਾ। ਬਲਿਹਾਰਿ = ਕੁਰਬਾਨ। ਜਾਉ = ਜਾਉਂ, ਮੈਂ ਜਾਵਾਂ। ਬੇਰਾ = ਵਾਰੀ।

SikhNet (Spanish)En reverencia me postro ante Ti un millón de veces,

ਤਨੁ ਮਨੁ ਜੀਉ ਪਿੰਡੁ ਦੇ ਸਾਜਿਆ ॥

tan man jeeo pindd de saajiaa |

Sant Singh KhalsaYou blessed me, and fashioned my body, mind and soul.
Manmohan SinghBlessing with mind and soul, Thou hast built my bodily frame.
Manmohan Singh (Punjabi)ਹਿਰਦੇ ਅਤੇ ਆਤਮਾਂ ਦੀ ਦਾਤ ਦੇ ਕੇ, ਤੈਂ ਮੇਰੀ ਦੇਹ ਦਾ ਢਾਂਚਾ ਬਣਾਇਆ ਹੈ।
Fareedkot Teekaਅਸਥੂਲ ਪਿੰਡੁ ਸਰੀਰ ਤੈਨੇ ਸਾਜਿਆ ਹੈ, ਪੁਨਾ ਤੈਨੇ ਤਿਸ ਮੇਂ (ਤਨੁ) ਸੂਖਮ ਮਨ ਔਰੁ ਜੀਉ ਦੀਆ ਹੈ॥
Prof. Sahib Singhਇਹ ਤਨ ਇਹ ਮਨ, ਇਹ ਜਿੰਦ ਇਹ ਸਰੀਰ ਦੇ ਕੇ ਤੂੰ ਮੈਨੂੰ ਪੈਦਾ ਕੀਤਾ ਹੈ,

ਪਦ ਅਰਥ ਜੀਉ = ਜਿੰਦ। ਦੇ = ਦੇ ਕੇ। ਸਾਜਿਆ = ਪੈਦਾ ਕੀਤਾ।

SikhNet (Spanish)pues Tú edificas nuestro cuerpo, mente y Alma

ਗੁਰ ਕਿਰਪਾ ਤੇ; ਨੀਚੁ ਨਿਵਾਜਿਆ ॥੩॥

gur kirapaa te; neech nivaajiaa |3|

Sant Singh KhalsaBy Guru's Grace, this lowly being was exalted. ||3||
Manmohan SinghBy Guru's grace, Thou hast honoured me, the menial.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਤੂੰ ਮੈਂ ਕਮੀਣ ਨੂੰ ਵਡਿਆਇਆ ਹੈ।
Fareedkot Teekaਪੁਨਹ ਗੁਰੋਂ ਕੀ ਕ੍ਰਿਪਾ ਤੇ ਮੈਂ ਨੀਚ ਕੋ ਆਪ ਨੇ ਵਡਿਆਯਾ ਹੈ॥੩॥
Prof. Sahib Singhਅਤੇ ਗੁਰੂ ਦੀ ਮੇਹਰ ਨਾਲ ਤੂੰ ਮੈਨੂੰ ਨਕਾਰੇ ਨੂੰ ਵਡਿਆਈ ਦਿੱਤੀ ਹੈ ॥੩॥

ਪਦ ਅਰਥ ਤੇ = ਤੋਂ, ਨਾਲ। ਨੀਚੁ = ਨੀਵਾਂ, ਮੰਦਾ, ਨਕਾਰਾ। ਨਿਵਾਜਿਆ = ਵਡਿਆਈ ਦਿੱਤੀ ॥੩॥

SikhNet (Spanish)y honras por la Gracia del Guru a los humildes y a los perdidos.(3)

ਖੋਲਿ ਕਿਵਾਰਾ; ਮਹਲਿ ਬੁਲਾਇਆ ॥

khol kivaaraa; mehal bulaaeaa |

Sant Singh KhalsaOpening the door, You summoned me to the Mansion of Your Presence.
Manmohan SinghOpening the shutters, thou has summoned me to thine presence,
Manmohan Singh (Punjabi)ਤਖਤੇ ਖੋਲ੍ਹ ਕੇ ਤੂੰ ਮੈਨੂੰ ਆਪਣੀ ਹਜੂਰੀ ਵਿੱਚ ਸੱਦਿਆ ਹੈ,
Fareedkot Teekaਅਗ੍ਯਾਨ ਰੂਪ ਤਖਤਾ ਖੋਲ ਕੈ ਅਪਨੇ ਸਰੂਪ ਵਿਖੇ ਬੁਲਾਇ ਲੀਆ ਹੈ॥
Prof. Sahib Singh(ਹੇ ਪ੍ਰਭੂ! ਮੇਰੇ ਮਨ ਦੇ) ਕਿਵਾੜ ਖੋਲ੍ਹ ਕੇ ਤੂੰ ਮੈਨੂੰ ਆਪਣੇ ਚਰਨਾਂ ਵਿਚ ਜੋੜ ਲਿਆ ਹੈ,

ਪਦ ਅਰਥ ਖੋਲਿ = ਖੋਲ੍ਹ ਕੇ। ਕਿਵਾਰਾ = ਕਿਵਾੜ, ਭਿੱਤ। ਮਹਲਿ = ਮਹਲ ਵਿਚ।

SikhNet (Spanish)Tú me abres la Puerta y me elevas hasta Tu Mansión

ਜੈਸਾ ਸਾ; ਤੈਸਾ ਦਿਖਲਾਇਆ ॥

jaisaa saa; taisaa dikhalaaeaa |

Sant Singh KhalsaAs You are, so You have revealed Yourself to me.
Manmohan Singhand as Thou art, so Thou hast shown thyself to me.
Manmohan Singh (Punjabi)ਅਤੇ ਜੇਹੋ ਜਿਹਾ ਤੂੰ ਹੈਂ, ਓਹੋ ਜਿਹਾ ਹੀ ਤੂੰ ਮੈਨੂੰ ਆਪਣੇ ਆਪ ਨੂੰ ਵਿਖਲਾ ਦਿੱਤਾ ਹੈ।
Fareedkot Teekaਜੈਸਾ ਨਿਜ ਸਰੂਪ ਥਾ ਆਪ ਨੇ ਤੈਸਾ ਹੀ ਦਿਖਾਇਆ ਹੈ॥
Prof. Sahib Singhਤੂੰ ਮੈਨੂੰ ਸਾਖਿਆਤ ਆਪਣਾ ਦੀਦਾਰ ਬਖ਼ਸ਼ਿਆ ਹੈ।

ਪਦ ਅਰਥ ਸਾ = ਸੀ। ਸਭੁ = ਸਾਰਾ।

SikhNet (Spanish)y Te manifiestas ante mí.

ਕਹੁ ਨਾਨਕ; ਸਭੁ ਪੜਦਾ ਤੂਟਾ ॥

kahu naanak; sabh parradaa toottaa |

Sant Singh KhalsaSays Nanak, the screen is totally torn away;
Manmohan SinghSays Nanak, the entire screen is torn away,
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਸਾਰਾ ਪਰਦਾ ਪਾਟ ਗਿਆ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਵਰਨ ਰੂਪ ਸਭ ਪੜਦਾ ਟੂਟ ਗਿਆ ਹੈ॥
Prof. Sahib Singhਨਾਨਕ ਆਖਦਾ ਹੈ- (ਤੇਰੇ ਨਾਲੋਂ ਵਿੱਥ ਪਾਣ ਵਾਲਾ ਮੇਰੇ ਅੰਦਰੋਂ) ਸਾਰਾ ਪਰਦਾ ਹੁਣ ਟੁੱਟ ਗਿਆ ਹੈ,
SikhNet (Spanish)Dice Nanak, el velo se ha quitado y ahora soy

ਹਉ ਤੇਰਾ; ਤੂ. ਮੈ ਮਨਿ ਵੂਠਾ ॥੪॥੩॥੧੪॥

hau teraa; too. mai man vootthaa |4|3|14|

Sant Singh KhalsaI am Yours, and You are enshrined within my mind. ||4||3||14||
Manmohan Singhand I have become Thine and Thou art enshrined within my mind.
Manmohan Singh (Punjabi)ਅਤੇ ਮੈਂ ਤੈਡਾਂ ਹੋ ਗਿਆ ਹਾਂ ਅਤੇ ਤੂੰ ਮੇਰੇ ਅੰਤਰ ਆਤਮੇ ਵੱਸ ਗਿਆ ਹੈਂ।
Fareedkot Teekaਜਬ ਤੂੰ ਮੇਰੇ ਮਨ ਮੇਂ ਵਸਿਆ ਤਬ ਮੈਂ ਤੇਰਾ ਸਰੂਪ ਹੀ ਹੂਆ ਹੂੰ॥੪॥੩॥੧੪॥☬ਸਤਿਗੁਰੋਂ ਕੀ ਮਹਿਮਾ ਉਚਾਰਤੇ ਹੈਂ:
Prof. Sahib Singhਹੁਣ ਤੂੰ ਮੇਰੇ ਮਨ ਵਿਚ ਆ ਵੱਸਿਆ ਹੈਂ, ਮੈਂ ਤੇਰਾ ਹੋ ਚੁਕਾ ਹਾਂ ॥੪॥੩॥੧੪॥

ਪਦ ਅਰਥ ਹਉ = ਹਉਂ, ਮੈਂ। ਮੈ ਮਨਿ = ਮੇਰੇ ਮਨ ਵਿਚ। ਵੂਠਾ = ਆ ਵੱਸਿਆ ॥੪॥੩॥੧੪॥

* ਨੋਟ: 'ਘਰੁ ੨' ਦਾ ਇਹ ਤੀਜਾ ਸ਼ਬਦ ਹੈ। 'ਮਹਲਾ ੫' ਦੇ ਹੁਣ ਤਕ ੧੪ ਸ਼ਬਦ ਆ ਚੁਕੇ ਹਨ।

SikhNet (Spanish)Tuyo porque estás enaltecido en mi mente. (4-3-14)

Open this shabad (19 lines, Angs 886-887) →

Shabad Guru Arjan Dev Ji Raag Raamkalee

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਸੇਵਕੁ ਲਾਇਓ ਅਪੁਨੀ ਸੇਵ ॥

sevak laaeo apunee sev |

Sant Singh KhalsaHe has linked His servant to His service.
Manmohan SinghHis Servant, the Guru has yoked to his service.
Manmohan Singh (Punjabi)ਆਪਣੇ ਟਹਿਲੂਏ ਨੂੰ ਗੁਰਾਂ ਨੇ ਆਪਣੀ ਟਹਿਲ ਅੰਦਰ ਜੋੜ ਲਿਆ ਹੈ।
Fareedkot Teekaਮੈਂ ਸੇਵਕ ਕੋ ਅਪਨੀ ਸੇਵਾ ਮੇਂ ਲਾਇਆ ਹੈ॥
Prof. Sahib Singhਹੇ ਭਾਈ! ਜਿਸ (ਗੁਰੂ) ਨੇ (ਮੈਨੂੰ ਆਪਣਾ) ਸੇਵਕ (ਬਣਾ ਕੇ) ਆਪਣੀ (ਇਸ) ਸੇਵਾ ਵਿਚ ਲਾਇਆ ਹੈ,

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ।

SikhNet (Spanish)El Guru trae al sirviente a su servicio

ਅੰਮ੍ਰਿਤੁ ਨਾਮੁ ਦੀਓ; ਮੁਖਿ ਦੇਵ ॥

amrit naam deeo; mukh dev |

Sant Singh KhalsaThe Divine Guru has poured the Ambrosial Naam, the Name of the Lord, into his mouth.
Manmohan SinghThe Name-Nectar, the Guru has poured into his mouth.
Manmohan Singh (Punjabi)ਨਾਮ-ਅੰਮ੍ਰਿਤ ਗੁਰਦੇਵ ਜੀ ਨੇ ਉਸ ਦੇ ਮੂੰਹ ਵਿੱਚ ਪਾਇਆ ਹੈ।
Fareedkot Teekaਅੰਮ੍ਰਿਤ ਵਤ ਜੋ ਭਗਵਤ ਕਾ ਨਾਮ ਹੈ, ਸੋ ਮੇਰੇ ਮੁਖ ਮੇਂ (ਦੇਵ) ਗੁਰਦੇਵ ਜੀ ਨੇ ਜਪਨੇ ਕੋ ਦੀਆ ਹੈ॥
Prof. Sahib Singhਜਿਸ ਨੇ ਚਾਨਣ-ਰੂਪ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ (ਜਪਣ ਵਾਸਤੇ ਮੇਰੇ) ਮੂੰਹ ਵਿਚ ਦਿੱਤਾ ਹੈ,

ਪਦ ਅਰਥ ਮੁਖਿ = ਮੂੰਹ ਵਿਚ। ਦੇਵ = ਚਾਨਣ-ਸਰੂਪ ਪ੍ਰਭੂ ਦਾ।

SikhNet (Spanish)y vierte el Néctar del Nombre en sus labios, le quita sus preocupaciones,

ਸਗਲੀ ਚਿੰਤਾ; ਆਪਿ ਨਿਵਾਰੀ ॥

sagalee chintaa; aap nivaaree |

Sant Singh KhalsaHe has subdued all his anxiety.
Manmohan SinghThe Guru has himself stilled all his anxiety.
Manmohan Singh (Punjabi)ਗੁਰਾਂ ਨੇ ਖੁਦ ਉਸਦਾ ਫਿਕਰ ਅੰਦੇਸਾ ਦੂਰ ਕਰ ਦਿੱਤਾ ਹੈ।
Fareedkot Teekaਜਿਸ ਸਤਿਗੁਰੋਂ ਨੇ ਮੇਰੀ ਸਭ ਚਿੰਤਾ ਆਪ ਨਿਵਰਤ ਕਰੀ ਹੈ॥
Prof. Sahib Singhਜਿਸ ਨੇ (ਮੇਰੇ ਅੰਦਰੋਂ) ਸਾਰੀ ਚਿੰਤਾ ਆਪ (ਮੇਹਰ ਕਰ ਕੇ) ਦੂਰ ਕਰ ਦਿੱਤੀ ਹੈ,

ਪਦ ਅਰਥ ਨਿਵਾਰੀ = ਦੂਰ ਕੀਤੀ ਹੈ।

SikhNet (Spanish)sus ansiedades y sus aflicciones.

ਤਿਸੁ ਗੁਰ ਕਉ; ਹਉ ਸਦ ਬਲਿਹਾਰੀ ॥੧॥

tis gur kau; hau sad balihaaree |1|

Sant Singh KhalsaI am forever a sacrifice to that Guru. ||1||
Manmohan SinghUnto that Guru, I am ever a Sacrifice.
Manmohan Singh (Punjabi)ਉਸ ਗੁਰਦੇਵ ਜੀ ਦੇ ਉਤੋਂ ਮੈਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ।
Fareedkot Teekaਤਿਸ ਸਤਿਗੁਰ ਪੈ ਮੈਂ ਸਦਾ ਬਲਿਹਾਰ ਜਾਤਾ ਹੂੰ॥੧॥
Prof. Sahib Singhਮੈਂ ਉਸ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ॥੧॥

ਪਦ ਅਰਥ ਕਉ = ਨੂੰ, ਤੋਂ। ਹਉ = ਹਉਂ, ਮੈਂ। ਸਦ = ਸਦਾ। ਬਲਿਹਾਰੀ = ਕੁਰਬਾਨ ॥੧॥

SikhNet (Spanish)Oh, entrego mi vida en sacrificio a tal Guru.(1)

ਕਾਜ ਹਮਾਰੇ ਪੂਰੇ; ਸਤਗੁਰ ॥

kaaj hamaare poore; satagur |

Sant Singh KhalsaThe True Guru has perfectly resolved my affairs.
Manmohan SinghThe True Guru has arranged my affairs.
Manmohan Singh (Punjabi)ਸੱਚੇ ਗੁਰਾਂ ਨੇ ਮੇਰੇ ਕਾਰਜ ਰਾਸ ਕਰ ਦਿੱਤੇ ਹਨ।
Fareedkot Teekaਸਤਿਗੁਰੋਂ ਨੇ ਹਮਾਰੇ ਸਭ ਕੰਮ ਪੂਰੇ ਕਰ ਦੀਏ ਹੈਂ॥
Prof. Sahib Singhਹੇ ਸਤਿਗੁਰੂ! ਤੂੰ ਮੇਰੇ ਸਾਰੇ ਕੰਮ ਸਿਰੇ ਚਾੜ੍ਹ ਦਿੱਤੇ ਹਨ (ਤੇਰੀ ਮੇਹਰ ਨਾਲ ਮੈਂ ਬੇ-ਗ਼ਰਜ਼ ਹੋ ਗਿਆ ਹਾਂ)।

ਪਦ ਅਰਥ ਸਤਿਗੁਰ = ਹੇ ਗੁਰੂ!

SikhNet (Spanish)El Guru satisface todas nuestras tareas y por su Gracia

ਬਾਜੇ ਅਨਹਦ ਤੂਰੇ; ਸਤਗੁਰ ॥੧॥ ਰਹਾਉ ॥

baaje anahad toore; satagur |1| rahaau |

Sant Singh KhalsaThe True Guru vibrates the unstruck melody of the sound current. ||1||Pause||
Manmohan SinghBy the True Guru's grace, celestial strain resounds within my mind. Pause.
Manmohan Singh (Punjabi)ਸੱਚੇ ਗੁਰਾਂ ਦੀ ਦਇਆ ਦੁਆਰਾ ਬੈਕੁੰਠੀ ਕੀਰਤਨ ਮੇਰੇ ਹਿਰਦੇ ਅੰਦਰ ਗੂੰਜਦਾ ਹੈ। ਠਹਿਰਾਓ।
Fareedkot Teekaਜਬ ਸਤਿਗੁਰੋਂ ਕੀ ਕ੍ਰਿਪਾ ਸੇ ਨਾਮ ਜਾਪ ਰੂਪ ਅਨਹਦ ਬਾਜੇ ਬਜੇ ਹੈਂ॥੧॥ ਰਹਾਉ ॥
Prof. Sahib Singhਹੇ ਸਤਿਗੁਰੂ! (ਹੁਣ ਇਉਂ ਪ੍ਰਤੀਤ ਹੋ ਰਿਹਾ ਹੈ, ਜਿਵੇਂ ਮੇਰੇ ਅੰਦਰ) ਇੱਕ-ਰਸ (ਖ਼ੁਸ਼ੀ ਦੇ) ਵਾਜੇ ਵੱਜ ਰਹੇ ਹਨ ॥੧॥ ਰਹਾਉ ॥

ਪਦ ਅਰਥ ਬਾਜੇ = ਵੱਜ ਰਹੇ ਹਨ। ਅਨਹਦ = ਇੱਕ-ਰਸ, ਲਗਾਤਾਰ। ਤੂਰੇ = ਵਾਜੇ ॥੧॥ ਰਹਾਉ ॥

SikhNet (Spanish)la Melodía Divina de la Palabra del Shabd resuena en la mente.(1-Pausa)

ਮਹਿਮਾ ਜਾ ਕੀ ਗਹਿਰ ਗੰਭੀਰ ॥

mahimaa jaa kee gahir ganbheer |

Sant Singh KhalsaHis Glory is profound and unfathomable.
Manmohan SinghSuch is the Lord, whose praise is profound and unfathomable.
Manmohan Singh (Punjabi)ਐਸਾ ਹੈ ਸੁਆਮੀ ਜਿਸ ਦਾ ਜੱਸ ਡੂੰਘਾ ਅਤੇ ਅਥਾਹ ਹੈ।
Fareedkot Teekaਜਿਨ ਗੁਰੋਂ ਕੀ ਮਹਿਮਾ ਡੂੰਘੀ ਅਰਥਾਤ ਬਿਅੰਤ ਔ ਨਿਰਹਲ ਹੈ, ਭਾਵ ਕਿਸੇ ਸੇ ਦੂਰ ਨਹੀਂ ਹੋ ਸਕਤੀ॥
Prof. Sahib Singhਹੇ ਭਾਈ! ਜਿਸ ਪਰਮਾਤਮਾ ਦੀ ਵਡਿਆਈ ਬੇਅੰਤ ਅਥਾਹ ਹੈ,

ਪਦ ਅਰਥ ਮਹਿਮਾ = ਵਡਿਆਈ। ਗਹਿਰ = ਗਹਿਰੀ, ਡੂੰਘੀ। ਗੰਭੀਰ = ਡੂੰਘੀ।

SikhNet (Spanish)La Alabanza del Guru es Insondable;

ਹੋਇ ਨਿਹਾਲੁ; ਦੇਇ ਜਿਸੁ ਧੀਰ ॥

hoe nihaal; dee jis dheer |

Sant Singh KhalsaOne whom He blesses with patience becomes blissful.
Manmohan SinghHe, whom He blesses with contentedness, becomes blissful.
Manmohan Singh (Punjabi)ਜਿਸ ਨੂੰ ਉਹ ਸੰਤੋਖ ਬਖਸ਼ਦਾ ਹੈ, ਉਹ ਅਨੰਦ ਪ੍ਰਸੰਨ ਥੀ ਵੰਞਦਾ ਹੈ।
Fareedkot Teekaਜਿਸ ਕੋ ਗੁਰੂ ਧੀਰਜ ਦੇਤੇ ਹੈਂ, ਸੋ ਨਿਹਾਲ ਹੋ ਜਾਤਾ ਹੈ॥
Prof. Sahib Singhਉਹ ਜਿਸ (ਮਨੁੱਖ) ਨੂੰ ਧੀਰਜ ਬਖ਼ਸ਼ਦਾ ਹੈ, ਉਹ ਮਨੁੱਖ ਲੂੰ-ਲੂੰ ਖ਼ੁਸ਼ ਹੋ ਜਾਂਦਾ ਹੈ।

ਪਦ ਅਰਥ ਹੋਇ ਨਿਹਾਲੁ = ਪੂਰਨ ਤੌਰ ਤੇ ਪ੍ਰਸੰਨ ਹੋ ਜਾਂਦਾ ਹੈ। ਦੇਇ = ਦੇਂਦਾ ਹੈ। ਧੀਰ = ਧੀਰਜ।

SikhNet (Spanish)quien sea que vive en su Gracia es confortado por él.

ਜਾ ਕੇ ਬੰਧਨ ਕਾਟੇ; ਰਾਇ ॥

jaa ke bandhan kaatte; raae |

Sant Singh KhalsaOne whose bonds are shattered by the Sovereign Lord
Manmohan SinghHe whose shackles are shattered by Guru, the King,
Manmohan Singh (Punjabi)ਜਿਸ ਦੀਆਂ ਬੇੜੀਆਂ ਵਾਹਿਗੁਰੂ ਪਾਤਿਸ਼ਾਹ ਨੇ ਕੱਟ ਛੱਡੀਆਂ ਹਨ,
Fareedkot Teekaਜਿਸ ਕੇ ਬੰਧਨਾਂ ਕੋ (ਰਾਇ) ਗੁਰੂ ਰਾਜੇ ਕਾਟ ਦੇਤੇ ਹੈਂ॥
Prof. Sahib Singhਉਹ ਪ੍ਰਭੂ-ਪਾਤਿਸ਼ਾਹ ਜਿਸ ਮਨੁੱਖ ਦੇ (ਮਾਇਆ ਦੇ) ਬੰਧਨ ਕੱਟ ਦੇਂਦਾ ਹੈ,

ਪਦ ਅਰਥ ਰਾਇ = ਪ੍ਰਭੂ-ਪਾਤਿਸ਼ਾਹ ਨੇ।

SikhNet (Spanish)Aquél a quien le son quitadas las amarras por Dios,

ਸੋ ਨਰੁ ਬਹੁਰਿ; ਨ ਜੋਨੀ ਪਾਇ ॥੨॥

so nar bahur; na jonee paae |2|

Sant Singh Khalsais not cast into the womb of reincarnation again. ||2||
Manmohan Singhthat man is not cast into existences again.
Manmohan Singh (Punjabi)ਉਹ ਇਨਸਾਨ ਮੁੜ ਕੇ ਜੂਨੀਆਂ ਅੰਦਰ ਨਹੀਂ ਪਾਇਆ ਜਾਂਦਾ।
Fareedkot Teekaਸੋ ਪੁਰਸ ਫੇਰ ਜੋਨੀਆਂ ਕੋ ਪ੍ਰਾਪਤਿ ਨਹੀਂ ਹੋਤਾ ਹੈ॥੨॥
Prof. Sahib Singhਉਹ ਮਨੁੱਖ ਮੁੜ ਜਨਮਾਂ ਦੇ ਗੇੜ ਵਿਚ ਨਹੀਂ ਪੈਂਦਾ ॥੨॥

ਪਦ ਅਰਥ ਬਹੁਰਿ = ਮੁੜ, ਫਿਰ। ਨ ਪਾਇ = ਨਹੀਂ ਪੈਂਦਾ ॥੨॥

SikhNet (Spanish)nuestro Rey, no regresa al vientre materno otra vez. (2)

ਜਾ ਕੈ ਅੰਤਰਿ ਪ੍ਰਗਟਿਓ ਆਪ ॥

jaa kai antar pragattio aap |

Sant Singh KhalsaOne who is illuminated by the Lord's radiance within,
Manmohan SinghHe, within whom the Lord himself becomes manifest,
Manmohan Singh (Punjabi)ਜਿਸ ਦੇ ਅੰਦਰ ਪ੍ਰਭੂ ਆਪੇ ਪ੍ਰਤੱਖ ਹੋ ਵੰਞਦਾ ਹੈ,
Fareedkot Teekaਜਿਸ ਕੇ ਅੰਤਸਕਰਣ ਮੇਂ ਆਪ ਸਾਖੀ ਰੂਪ ਗੁਰੋਂ ਦੁਆਰੇ ਪ੍ਰਗਟਿਆ ਹੈ॥
Prof. Sahib Singhਹੇ ਭਾਈ! ਪਰਮਾਤਮਾ ਆਪ ਜਿਸ ਮਨੁੱਖ ਦੇ ਹਿਰਦੇ ਵਿਚ ਆਪਣਾ ਪ੍ਰਕਾਸ਼ ਕਰਦਾ ਹੈ,

ਪਦ ਅਰਥ ਜਾ ਕੈ ਅੰਤਰਿ = ਜਿਸ ਦੇ ਅੰਦਰ।

SikhNet (Spanish)Aquél a quien el Señor se le manifiesta,

ਤਾ ਕਉ; ਨਾਹੀ ਦੂਖ ਸੰਤਾਪ ॥

taa kau; naahee dookh santaap |

Sant Singh Khalsais not touched by pain and sorrow.
Manmohan SinghHim pain and sorrow touch not.
Manmohan Singh (Punjabi)ਉਸ ਨੂੰ ਪੀੜ ਅਤੇ ਪਛਤਾਵਾ ਛੁੰਹਦੇ ਭੀ ਨਹੀਂ।
Fareedkot Teekaਤਿਸ ਕੋ ਕੋਈ ਦੁਖ ਭਲੀ ਪ੍ਰਕਾਰ ਸੇ ਤਪਾਵਤਾ ਨਹੀਂ॥
Prof. Sahib Singhਉਸ ਨੂੰ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ।

ਪਦ ਅਰਥ ਤਾ ਕਉ = ਉਸ (ਮਨੁੱਖ) ਨੂੰ। ਸੰਤਾਪ = ਕਲੇਸ਼।

SikhNet (Spanish)ni las preocupaciones ni las aflicciones le afectan.

ਲਾਲੁ ਰਤਨੁ; ਤਿਸੁ ਪਾਲੈ ਪਰਿਆ ॥

laal ratan; tis paalai pariaa |

Sant Singh KhalsaHe holds in his robe the gems and jewels.
Manmohan SinghGathers he in his skirt the gem and pearl of the Name.
Manmohan Singh (Punjabi)ਨਾਮ ਦਾ ਜਵੇਹਰ ਅਤੇ ਮੋਤੀ ਉਸ ਦੀ ਝੋਲੀ ਵਿੱਚ ਆ ਟਿਕਦਾ ਹੈ।
Fareedkot Teekaਪਿਆਰਾ ਅਮੋਲਕ ਪਰਮੇਸ੍ਵਰ ਤਿਸ ਕੇ (ਪਾਲੈ) ਅੰਤਸਕਰਣ ਮੇਂ ਪੜਿਆ ਅਰਥਾਤ ਸਾਖ੍ਯਾਤਕਾਰ ਹੂਆ ਹੈ॥
Prof. Sahib Singhਉਸ ਮਨੁੱਖ ਨੂੰ ਪ੍ਰਭੂ ਦਾ ਨਾਮ-ਲਾਲ ਲੱਭ ਪੈਂਦਾ ਹੈ, ਨਾਮ-ਰਤਨ ਮਿਲ ਜਾਂਦਾ ਹੈ।

ਪਦ ਅਰਥ ਤਿਸੁ ਪਾਲੈ = ਉਸ ਦੇ ਪੱਲੇ ਵਿਚ। ਤਿਸੁ ਪਾਲੈ ਪਰਿਆ = ਉਸ ਨੂੰ ਮਿਲ ਜਾਂਦਾ ਹੈ।

SikhNet (Spanish)Él logra obtener la Joya del Nombre del Señor

ਸਗਲ ਕੁਟੰਬ; ਓਹੁ ਜਨੁ ਲੈ ਤਰਿਆ ॥੩॥

sagal kuttanb; ohu jan lai tariaa |3|

Sant Singh KhalsaThat humble being is saved, along with all his generations. ||3||
Manmohan SinghThe man swims across with his entire lineage.
Manmohan Singh (Punjabi)ਉਹ ਜੀਵ ਆਪਣੀ ਸਮੂਹ ਵੰਸ ਸਮੇਤ (ਸੰਸਾਰ ਸਾਗਰ ਤੋਂ) ਪਾਰ ਉਤਰ ਜਾਂਦਾ ਹੈ।
Fareedkot Teekaਵਹੁ ਜਨ ਸਭ ਕੁਟੰਬ ਕੋ ਅਪਨੇ ਸਾਥ ਹੀ ਲੈ ਕੇ ਤਰ ਗਿਆ ਹੈ॥੩॥
Prof. Sahib Singhਉਹ ਮਨੁੱਖ ਆਪਣੇ ਸਾਰੇ ਪਰਵਾਰ ਨੂੰ (ਭੀ ਆਪਣੇ ਨਾਲ) ਲੈ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੩॥
SikhNet (Spanish)en su ser interior y así salva a todo su linaje.(3)

ਨਾ ਕਿਛੁ ਭਰਮੁ; ਨ ਦੁਬਿਧਾ ਦੂਜਾ ॥

naa kichh bharam; na dubidhaa doojaa |

Sant Singh KhalsaHe has no doubt, double-mindedness or duality at all.
Manmohan SinghWithin Him there is no doubt, not double mindedness and duality.
Manmohan Singh (Punjabi)ਉਸ ਦੇ ਅੰਦਰ ਦਾ ਸ਼ੱਕ ਸੁਬ੍ਹਾ ਹੈ, ਨਾਂ ਹੀ ਦੁਚਿੱਤਾਪਣ ਅਤੇ ਦਵੈਤ-ਭਾਵ।
Fareedkot Teekaਤਿਸ ਕੋ ਨ ਕੁਛ ਭਰਮ ਹੈ ਔ ਨਾ ਚਿੰਤਾ ਹੈ ਔ ਨ ਕੁਛ ਦੂਜਾ ਦਿਖਾਈ ਦੇਤਾ ਹੈ॥
Prof. Sahib Singhਹੇ ਭਾਈ! ਉਸ ਮਨੁੱਖ ਨੂੰ ਕੋਈ ਭਟਕਣਾ ਨਹੀਂ ਰਹਿੰਦੀ, ਉਸ ਦੇ ਅੰਦਰ ਦੁਚਿੱਤਾ-ਪਨ ਨਹੀਂ ਰਹਿ ਜਾਂਦਾ, ਉਸ ਦੇ ਹਿਰਦੇ ਵਿਚ ਮੇਰ-ਤੇਰ ਨਹੀਂ ਹੁੰਦੀ,

ਪਦ ਅਰਥ ਭਰਮੁ = ਭਟਕਣਾ। ਦੁਬਿਧਾ = ਦੁਚਿੱਤਾ-ਪਨ। ਦੂਜਾ = ਮੇਰ-ਤੇਰ।

SikhNet (Spanish)La duda se le va y también la idea del otro,

ਏਕੋ ਏਕੁ; ਨਿਰੰਜਨ ਪੂਜਾ ॥

eko ek; niranjan poojaa |

Sant Singh KhalsaHe worships and adores the One Immaculate Lord alone.
Manmohan SinghHe adores but one Immaculate Lord.
Manmohan Singh (Punjabi)ਉਹ ਕੇਵਲ ਇਕ ਪਵਿੱਤਰ ਪ੍ਰਭੂ ਦੀ ਉਪਾਸ਼ਨਾ ਕਰਦਾ ਹੈ।
Fareedkot Teekaਜਿਸ ਨੇ ਏਕ ਹੀ ਅਦੁਤੀ ਮਾਇਆ ਰਹਿਤ ਕੋ ਪੂਜਿਆ ਹੈ॥
Prof. Sahib Singhਜੇਹੜਾ ਮਨੁੱਖ ਸਿਰਫ਼ ਇੱਕ ਮਾਇਆ ਤੋਂ ਨਿਰਲੇਪ ਪ੍ਰਭੂ ਦੀ ਬੰਦਗੀ ਕਰਦਾ ਹੈ।

ਪਦ ਅਰਥ ਨਿਰੰਜਨ = {ਨਿਰ-ਅੰਜਨ। ਅੰਜਨ = ਮਾਇਆ ਦੇ ਮੋਹ ਦੀ ਕਾਲਖ} ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲਾ।

SikhNet (Spanish)y su Alabanza la dirige hacia el Absoluto Señor.

ਜਤ ਕਤ ਦੇਖਉ; ਆਪਿ ਦਇਆਲ ॥

jat kat dekhau; aap deaal |

Sant Singh KhalsaWherever I look, I see the Merciful Lord.
Manmohan SinghWherever I see, I see the Merciful Master Himself
Manmohan Singh (Punjabi)ਜਿਥੇ ਕਿਤੇ ਮੈਂ ਵੇਖਦਾ ਹਾਂ, ਮੈਂ ਖੁਦ ਮਿਹਰਬਾਨ ਮਾਲਕ ਨੂੰ ਵੇਖਦਾ ਹਾਂ।
Fareedkot Teekaਵਹੁ ਜਹਾਂ ਕਹਾਂ ਆਪ (ਦਇਆਲ) ਪਰਮੇਸ੍ਵਰ ਕੋ ਹੀ ਦੇਖਤਾ ਹੈ ਔ ਉਪਦੇਸ ਭੀ ਏਹੀ ਕਰਤਾ ਹੈ ਕਿ ਤੁਮ ਸਭ ਦਿਆਲ ਹੀ ਪੂਰਨ ਦੇਖੋ॥
Prof. Sahib Singhਹੁਣ ਮੈਂ ਜਿਧਰ ਕਿਧਰ ਵੇਖਦਾ ਹਾਂ, ਮੈਨੂੰ ਉਹ ਦਇਆ ਦਾ ਘਰ ਪ੍ਰਭੂ ਹੀ ਦਿੱਸ ਰਿਹਾ ਹੈ।

ਪਦ ਅਰਥ ਜਤ ਕਤ = ਜਿਧਰ ਕਿਧਰ, ਹਰ ਪਾਸੇ। ਦੇਖਉ = ਦੇਖਉਂ, ਮੈਂ ਵੇਖਦਾ ਹਾਂ।

SikhNet (Spanish)Dice Nanak, ahora donde sea que volteo a ver, veo al Dios Compasivo,

ਕਹੁ ਨਾਨਕ; ਪ੍ਰਭ ਮਿਲੇ ਰਸਾਲ ॥੪॥੪॥੧੫॥

kahu naanak; prabh mile rasaal |4|4|15|

Sant Singh KhalsaSays Nanak, I have found God, the source of nectar. ||4||4||15||
Manmohan SinghSays Nanak, I have met with my Lord, the Home of elixir.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਮੈਂ ਅੰਮ੍ਰਿਤ ਦੇ ਘਰ, ਆਪਣੇ ਪ੍ਰਭੂ ਨਾਲ ਮਿਲ ਪਿਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਕੋ ਪ੍ਰਭੂ ਰਸੋਂ ਕੇ ਘਰ ਮਿਲੇ ਹੈਂ॥੪॥੪॥੧੫॥
Prof. Sahib Singhਨਾਨਕ ਆਖਦਾ ਹੈ- (ਗੁਰੂ ਦੀ ਕਿਰਪਾ ਨਾਲ ਮੈਨੂੰ) ਆਨੰਦ ਦਾ ਸੋਮਾ ਪ੍ਰਭੂ ਜੀ ਮਿਲ ਪਏ ਹਨ ॥੪॥੪॥੧੫॥

ਪਦ ਅਰਥ ਰਸਾਲ = {ਰਸ-ਆਲਯ} ਆਨੰਦ ਦਾ ਸੋਮਾ ॥੪॥੪॥੧੫॥

SikhNet (Spanish)pues he encontrado a mi Señor, el Tesoro de Éxtasis.(4-4-15)

Open this shabad →

Shabad Guru Arjan Dev Ji Raag Raamkalee

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਤਨ ਤੇ ਛੁਟਕੀ; ਅਪਨੀ ਧਾਰੀ ॥

tan te chhuttakee; apanee dhaaree |

Sant Singh KhalsaMy self-conceit has been eliminated from my body.
Manmohan SinghSelf-imposed egoism has left my body.
Manmohan Singh (Punjabi)ਖੁਦ ਗ੍ਰਹਿਣ ਕੀੰਤੀ ਹੋਈ ਅਪਣਤ ਮੇਰੀ ਦੇਹਿ ਤੋਂ ਦੂਰ ਹੋ ਗਈ ਹੈ।
Fareedkot Teekaਹੇ ਭਾਈ! ਸਰੀਰ ਮੇਂ ਜੋ ਹੰਤਾ ਥੀ ਸੋ ਤਨ ਤੇ ਛੂਟ ਗਈ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਕਿਰਪਾ ਨਾਲ) ਮੇਰੇ ਸਰੀਰ ਵਿਚੋਂ ਇਹ ਮਿੱਥ ਮੁੱਕ ਗਈ ਹੈ ਕਿ ਇਹ ਸਰੀਰ ਮੇਰਾ ਹੈ, ਇਹ ਸਰੀਰ ਮੇਰਾ ਹੈ।

ਪਦ ਅਰਥ ਤੇ = ਤੋਂ। ਤਨ ਤੇ = ਸਰੀਰ ਵਿਚੋਂ। ਛੁਟਕੀ = ਮੁੱਕ ਗਈ। ਧਾਰੀ = ਮਿਥੀ ਹੋਈ। ਅਪਨੀ ਧਾਰੀ = ਇਹ ਮਿਥ ਕਿ ਇਹ ਸਰੀਰ ਮੇਰਾ ਬਣਿਆ ਰਹੇਗਾ।

SikhNet (Spanish)Ahora he podido hacer a un lado mi ego

ਪ੍ਰਭ ਕੀ ਆਗਿਆ; ਲਗੀ ਪਿਆਰੀ ॥

prabh kee aagiaa; lagee piaaree |

Sant Singh KhalsaThe Will of God is dear to me.
Manmohan SinghThe Lord's will seems dear unto me.
Manmohan Singh (Punjabi)ਪ੍ਰਭੂ ਦੀ ਰੁਜ਼ਾ ਮੈਨੂੰ ਲਾਡਲੀ ਲਗਦੀ ਹੈ।
Fareedkot Teekaਪ੍ਰਭੂ ਕੀ ਆਗਿਆ ਮੁਝ ਕੋ ਪਿਆਰੀ ਲਾਗੀ ਹੈ॥
Prof. Sahib Singhਹੁਣ ਮੈਨੂੰ ਪਰਮਾਤਮਾ ਦੀ ਰਜ਼ਾ ਮਿੱਠੀ ਲੱਗਣ ਲੱਗ ਪਈ ਹੈ।

ਪਦ ਅਰਥ ਆਗਿਆ = ਰਜ਼ਾ।

SikhNet (Spanish)y he empezado a amar la Voluntad de Dios.

ਜੋ ਕਿਛੁ ਕਰੈ; ਸੁ ਮਨਿ ਮੇਰੈ ਮੀਠਾ ॥

jo kichh karai; su man merai meetthaa |

Sant Singh KhalsaWhatever He does, seems sweet to my mind.
Manmohan SinghWhatever He does, that seems sweet unto my mind.
Manmohan Singh (Punjabi)ਜਿਹੜਾ ਕੁਝ ਭੀ ਉਹ ਕਰਦਾ ਹੈ, ਉਹ ਮੇਰੇ ਚਿੱਤ ਨੂੰ ਮਿੱਠੜਾ ਲੱਗਦਾ ਹੈ।
Fareedkot Teekaਜੋ ਕੁਛ ਭਗਵੰਤ ਕਰਮੋਂ ਅਨੁਸਾਰ ਕਰਤਾ ਹੈ, ਸੋ ਮੇਰੇ ਮਨ ਮੇਂ ਜਬ ਮੀਠਾ ਲਾਗਾ ਹੈ॥
Prof. Sahib Singhਜੋ ਕੁਝ ਪਰਮਾਤਮਾ ਕਰਦਾ ਹੈ, ਉਹ (ਹੁਣ) ਮੇਰੇ ਮਨ ਵਿਚ ਮਿੱਠਾ ਲੱਗ ਰਿਹਾ ਹੈ।

ਪਦ ਅਰਥ ਕਰੈ = ਕਰਦਾ ਹੈ। ਮਨਿ ਮੇਰੈ = ਮੇਰੇ ਮਨ ਵਿਚ।

SikhNet (Spanish)Lo que sea que hace, lo siento dulce

ਤਾ ਇਹੁ ਅਚਰਜੁ; ਨੈਨਹੁ ਡੀਠਾ ॥੧॥

taa ihu acharaj; nainahu ddeetthaa |1|

Sant Singh KhalsaAnd then, these eyes behold the wondrous Lord. ||1||
Manmohan SinghThen see I, my Wondrous Lord with these eyes of mine.
Manmohan Singh (Punjabi)ਤਦ ਮੈਂ ਆਪਣੀਆਂ ਇਨ੍ਹਾਂ ਅੱਖਾਂ ਨਾਲ ਆਪਦੇ ਅਦਭੁਤ ਸਾਹਿਬ ਨੂੰ ਵੇਖ ਲੈਂਦਾ ਹਾਂ।
Fareedkot Teekaਤਬ ਹੀ ਏਹ ਅਸਚਰਜ ਰੂਪ ਵਾਹਿਗੁਰੂ ਅਪਨੀ ਨੇਤ੍ਰੀਂ ਦੇਖਿਆ ਹੈ॥੧॥
Prof. Sahib Singh(ਇਸ ਆਤਮਕ ਤਬਦੀਲੀ ਦਾ) ਇਹ ਅਚਰਜ ਤਮਾਸ਼ਾ ਮੈਂ ਪਰਤੱਖ ਵੇਖ ਲਿਆ ਹੈ ॥੧॥

ਪਦ ਅਰਥ ਤਾਂ = ਤਦੋਂ। ਨੈਨਹੁ = ਅੱਖਾਂ ਨਾਲ, ਪਰਤੱਖ ॥੧॥

SikhNet (Spanish)y ahora tengo a la vista a mi Dios Maravilloso. (1)

ਅਬ ਮੋਹਿ ਜਾਨੀ ਰੇ; ਮੇਰੀ ਗਈ ਬਲਾਇ ॥

ab mohi jaanee re; meree gee balaae |

Sant Singh KhalsaNow, I have become wise and my demons are gone.
Manmohan SinghO I have become wise and the demon within me has hastened away.
Manmohan Singh (Punjabi)ਓ! ਮੈਂ ਹੁਣ ਸਿਆਣਾ ਹੋ ਗਿਆ ਹਾਂ ਅਤੇ ਮੇਰੇ ਅੰਦਰ ਦਾ ਭੂਤਨਾ ਭੱਜ ਗਿਆ ਹੈ।
Fareedkot Teekaਹੇ ਭਾਈ! ਅਬ ਮੈਂ ਏਹ ਬਾਤ ਜਾਨੀ ਹੈ ਕਿ ਮੇਰੀ ਬਲਾਇ, ਭਾਵ ਅਵਿਦਿਆ ਗਈ ਹੈ॥
Prof. Sahib Singhਹੇ ਭਾਈ! ਹੁਣ ਮੈਂ (ਆਤਮਕ ਜੀਵਨ ਦੀ ਮਰਯਾਦਾ) ਸਮਝ ਲਈ ਹੈ, ਮੇਰੇ ਅੰਦਰੋਂ (ਚਿਰਾਂ ਦੀ ਚੰਬੜੀ ਹੋਈ ਮਮਤਾ ਦੀ) ਡੈਣ ਨਿਕਲ ਗਈ ਹੈ।

ਪਦ ਅਰਥ ਮੋਹਿ = ਮੈਂ। ਰੇ = ਹੇ ਭਾਈ! ਬਲਾਇ = ਚੰਬੜੀ ਹੋਈ ਬਿਪਤਾ।

SikhNet (Spanish)Me he vuelto sabio, la maldad que vivía en mí se ha ido,

ਬੁਝਿ ਗਈ ਤ੍ਰਿਸਨ. ਨਿਵਾਰੀ ਮਮਤਾ; ਗੁਰਿ ਪੂਰੈ ਲੀਓ ਸਮਝਾਇ ॥੧॥ ਰਹਾਉ ॥

bujh gee trisan. nivaaree mamataa; gur poorai leeo samajhaae |1| rahaau |

Sant Singh KhalsaMy thirst is quenched, and my attachment is dispelled. The Perfect Guru has instructed me. ||1||Pause||
Manmohan SinghThe desire within me is quenched, my worldly love is dispelled and the Perfect Guru has instructed me. Pause.
Manmohan Singh (Punjabi)ਮੇਰੀ ਅੰਦਰਲੀ ਖਾਹਿਸ਼ ਬੁਝ ਗਈ ਹੈ। ਮੈਡਾਂ ਸੰਸਾਰੀ ਮੋਹ ਦੂਰ ਹੋ ਗਿਆ ਹੈ ਅਤੇ ਪੂਰਨ ਗੁਰਾਂ ਨੇ ਮੈਨੂੰ ਸਿਖਮਤ ਦੇ ਦਿੱਤੀ ਹੈ। ਠਹਿਰਾਓ।
Fareedkot Teekaਕਿਉਂਕਿ ਤ੍ਰਿਸਨਾ ਅਗਨੀ ਜੋ ਜਲਤੀ ਥੀ ਸੋ ਤੋ ਬੁਝ ਗਈ ਹੈ, ਇਸੀ ਤੇ ਮਮਤਾ ਭੀ ਨਿਵਰਤ ਹੂਈ ਹੈ, ਕਿਉਂਕਿ ਗੁਰ ਪੂਰਿਓਂ ਨੇ ਮੇਰੇ ਮਨ ਕੋ ਸਮਝਾਇ ਲੀਆ ਹੈ॥੧॥ ਰਹਾਉ ॥
Prof. Sahib Singhਪੂਰੇ ਗੁਰੂ ਨੇ ਮੈਨੂੰ (ਜੀਵਨ ਦੀ) ਸੂਝ ਬਖ਼ਸ਼ ਦਿੱਤੀ ਹੈ। (ਮੇਰੇ ਅੰਦਰੋਂ) ਮਾਇਆ ਦੇ ਲਾਲਚ ਦੀ ਅੱਗ ਬੁੱਝ ਗਈ ਹੈ, ਗੁਰੂ ਨੇ ਮੇਰਾ ਮਾਇਆ ਦਾ ਮੋਹ ਦੂਰ ਕਰ ਦਿੱਤਾ ਹੈ ॥੧॥ ਰਹਾਉ ॥

ਪਦ ਅਰਥ ਤ੍ਰਿਸਨ = ਮਾਇਆ ਦੇ ਲਾਲਚ ਦੀ ਅੱਗ। ਨਿਵਾਰੀ = ਦੂਰ ਕਰ ਦਿੱਤੀ ਹੈ। ਮਮਤਾ = ਅਪਣੱਤ, ਮਾਇਆ ਦਾ ਮੋਹ। ਗੁਰਿ ਪੂਰੈ = ਪੂਰੇ ਗੁਰੂ ਨੇ ॥੧॥ ਰਹਾਉ ॥

SikhNet (Spanish)mi fuego interno se ha extinguido y mi ego también, pues el Guru me ha instruido en Su Sabiduría. (1-Pausa)

ਕਰਿ ਕਿਰਪਾ; ਰਾਖਿਓ ਗੁਰਿ ਸਰਨਾ ॥

kar kirapaa; raakhio gur saranaa |

Sant Singh KhalsaIn His Mercy, the Guru has kept me under His protection.
Manmohan SinghThe Guru has made me cling to the Lord's feet.
Manmohan Singh (Punjabi)ਮਿਹਰ ਧਾਰ ਕੇ ਗੁਰਾਂ ਨੇ ਮੈਨੂੰ ਆਪਣੀ ਪਨਾਹ ਹੇਠਾਂ ਰੱਖਿਆ ਹੈ।
Fareedkot Teekaਪਰਮੇਸ੍ਵਰ ਨੇ ਕ੍ਰਿਪਾ ਕਰ ਕੇ ਮੇਰੇ ਕੋ ਗੁਰੋਂ ਕੀ ਸਰਣ ਰਾਖਿਆ ਹੈ॥
Prof. Sahib Singh(ਹੇ ਭਾਈ! ਗੁਰੂ ਨੇ ਮੇਹਰ ਕਰ ਕੇ ਮੈਨੂੰ ਆਪਣੀ ਸਰਨ ਵਿਚ ਰੱਖਿਆ ਹੋਇਆ ਹੈ।

ਪਦ ਅਰਥ ਕਰਿ = ਕਰ ਕੇ।

SikhNet (Spanish)En su Misericordia el Guru me ha bendecido con su Santuario

ਗੁਰਿ ਪਕਰਾਏ; ਹਰਿ ਕੇ ਚਰਨਾ ॥

gur pakaraae; har ke charanaa |

Sant Singh KhalsaThe Guru has attached me to the Lord's Feet.
Manmohan SinghThe Guru has make me cling to the Lord's feet.
Manmohan Singh (Punjabi)ਗੁਰਾਂ ਨੇ ਮੈਨੂੰ ਪ੍ਰਭੂ ਦੇ ਪੈਰ ਪਕੜਾ ਦਿੱਤੇ ਹਨ।
Fareedkot Teekaਪੁਨਾ ਗੁਰੋਂ ਨੇ ਮੇਰੇ ਕੋ ਹਰੀ ਕੇ ਚਰਣ ਪਕੜਾਏ ਹੈਂ॥
Prof. Sahib Singhਗੁਰੂ ਨੇ ਪ੍ਰਭੂ ਦੇ ਚਰਨ ਫੜਾ ਦਿੱਤੇ ਹਨ।

ਪਦ ਅਰਥ ਗੁਰਿ = ਗੁਰੂ ਨੇ।

SikhNet (Spanish)y me ha permitido aferrarme a los Pies de Dios.

ਬੀਸ ਬਿਸੁਏ; ਜਾ ਮਨ ਠਹਰਾਨੇ ॥

bees bisue; jaa man tthaharaane |

Sant Singh KhalsaWhen the mind is totally held in check,
Manmohan SinghWhen the mind is totally held in check,
Manmohan Singh (Punjabi)ਜਦ ਮਨੂਆ ਮੁਕੰਮਲ ਤੌਰ ਤੇ ਸਥਿਰ ਹੋ ਜਾਂਦਾ ਹੈ,
Fareedkot Teekaਨਿਸਚੇ ਕਰਿ ਜਬ ਅੰਤਸਕਰਣ ਠਹਿਰੇ॥
Prof. Sahib Singhਹੁਣ ਜਦੋਂ ਮੇਰਾ ਮਨ ਪੂਰੇ ਤੌਰ ਤੇ ਠਹਿਰ ਗਿਆ ਹੈ, (ਟਿਕ ਗਿਆ ਹੈ),

ਪਦ ਅਰਥ ਬੀਸ ਬਿਸੁਏ = ਵੀਹ ਵਿਸਵੇ, ਸੋਲਾਂ ਆਨੇ, ਪੂਰਨ ਤੌਰ ਤੇ।

SikhNet (Spanish)Cuando la mente está en calma y ya no vacila,

ਗੁਰ ਪਾਰਬ੍ਰਹਮ; ਏਕੈ ਹੀ ਜਾਨੇ ॥੨॥

gur paarabraham; ekai hee jaane |2|

Sant Singh Khalsaone sees the Guru and the Supreme Lord God as one and the same. ||2||
Manmohan Singhthen mortal deems Guru and God as one and the same.
Manmohan Singh (Punjabi)ਤਾਂ ਪ੍ਰਾਣੀ ਗੁਰੂ ਤੇ ਵਾਹਿਗੁਰੂ ਨੂੰ ਐਨ ਇਕ ਹੀ ਜਾਣ ਲੈਂਦਾ ਹੈ।
Fareedkot Teekaਤਬ ਗੁਰੂ ਔ ਪਾਰਬ੍ਰਹਮ ਏਕ ਰੂਪ ਹੀ ਕਰ ਕੇ ਜਾਨਿਆ ਹੈ॥੨॥
Prof. Sahib Singhਮੈਨੂੰ ਗੁਰੂ ਅਤੇ ਪਰਮਾਤਮਾ ਇੱਕ-ਰੂਪ ਦਿੱਸ ਰਹੇ ਹਨ ॥੨॥
SikhNet (Spanish)entonces uno realiza que Dios y el Guru son uno. (2)

ਜੋ ਜੋ ਕੀਨੋ; ਹਮ ਤਿਸ ਕੇ ਦਾਸ ॥

jo jo keeno; ham tis ke daas |

Sant Singh KhalsaWhoever You have created, I am his slave.
Manmohan SinghWho-so-ever Thou hast created, O Lord, I am his slave.
Manmohan Singh (Punjabi)ਜਿਹੜਾ ਕੋਈ ਭੀ ਤੂੰ ਰੱਚਿਆ ਹੈ, ਹੇ ਪ੍ਰਭੂ! ਮੈਂ ਉਸ ਦਾ ਗੋਲਾ ਹਾਂ।
Fareedkot Teekaਜੋ ਜੋ ਉਤਪਤਿ ਕੀਆ ਹੈ ਹਮ ਤਿਨ ਕੇ ਦਾਸ ਹੈਂ॥
Prof. Sahib Singh(ਹੇ ਭਾਈ!) ਜੇਹੜਾ ਜੇਹੜਾ ਜੀਵ ਪਰਮਾਤਮਾ ਨੇ ਪੈਦਾ ਕੀਤਾ ਹੈ ਮੈਂ ਹਰੇਕ ਦਾ ਸੇਵਕ ਬਣ ਗਿਆ ਹਾਂ,

ਪਦ ਅਰਥ ਜੋ ਜੋ = ਜੇਹੜਾ ਜੇਹੜਾ ਪ੍ਰਾਣੀ। ਤਿਸ ਕੇ = {ਲਫ਼ਜ਼ 'ਤਿਸੁ ਦਾ (ੁ) ਸੰਬੰਧਕ 'ਕੇ' ਦੇ ਕਾਰਨ ਉਡ ਗਿਆ ਹੈ}।

SikhNet (Spanish)Soy esclavo de quien hayas creado,

ਪ੍ਰਭ ਮੇਰੇ ਕੋ ਸਗਲ ਨਿਵਾਸ ॥

prabh mere ko sagal nivaas |

Sant Singh KhalsaMy God dwells in all.
Manmohan SinghMy Master abides amidst all.
Manmohan Singh (Punjabi)ਮੈਡਾਂ ਮਾਲਕ ਸਾਰਿਆਂ ਦੇ ਅੰਦਰ ਵੱਸਦਾ ਹੈ।
Fareedkot Teekaਕਿਉਂਕਿ ਪ੍ਰਭੂ ਮੇਰੇ ਕਾ ਸਾਰੇ ਹੀ ਨਿਵਾਸ ਹੈ ਅਰਥਾਤ ਪੂਰਨ ਜਾਨਿਆ ਹੈ।
Prof. Sahib Singh(ਕਿਉਂਕਿ ਗੁਰੂ ਦੀ ਕਿਰਪਾ ਨਾਲ ਮੈਨੂੰ ਦਿੱਸ ਪਿਆ ਹੈ ਕਿ) ਸਾਰੇ ਹੀ ਜੀਵਾਂ ਵਿਚ ਮੇਰੇ ਪਰਮਾਤਮਾ ਦਾ ਨਿਵਾਸ ਹੈ।

ਪਦ ਅਰਥ ਸਗਲ = ਸਾਰੇ ਜੀਵਾਂ ਵਿਚ।

SikhNet (Spanish)oh Dios, pues Tú habitas en cualquiera de Tus Criaturas.

ਨਾ ਕੋ ਦੂਤੁ; ਨਹੀ ਬੈਰਾਈ ॥

naa ko doot; nahee bairaaee |

Sant Singh KhalsaI have no enemies, no adversaries.
Manmohan SinghI have no enemy, nor an adversary.
Manmohan Singh (Punjabi)ਮੇਰਾ ਕੋਈ ਦੁਸ਼ਮਨ ਨਹੀਂ, ਨਾਂ ਹੀ ਕੋਈ ਵੈਰੀ ਹੈ।
Fareedkot Teekaਇਸੀ ਤੇ ਨਾ ਕੋਈ ਹਮਾਰੀ ਚੁਗਲੀ ਕਰਨੇਹਾਰਾ ਹੈ ਨਾ ਕੋਈ ਬੈਰੀ ਹੈ॥
Prof. Sahib Singhਮੈਨੂੰ ਕੋਈ ਭੀ ਜੀਵ ਆਪਣਾ ਦੁਸ਼ਮਨ ਵੈਰੀ ਨਹੀਂ ਦਿੱਸਦਾ।

ਪਦ ਅਰਥ ਦੂਤੁ = ਦੋਖੀ, ਦੁਸ਼ਮਨ। ਬੈਰਾਈ = ਵੈਰੀ।

SikhNet (Spanish)Ahora ya no tengo adversarios, ni nadie es un extraño para mí.

ਗਲਿ ਮਿਲਿ ਚਾਲੇ; ਏਕੈ ਭਾਈ ॥੩॥

gal mil chaale; ekai bhaaee |3|

Sant Singh KhalsaI walk arm in arm, like brothers, with all. ||3||
Manmohan SinghLocked in embrace like brother, I now walk along with all.
Manmohan Singh (Punjabi)ਭਰਾਵਾਂ ਦੀ ਮਾਨੰਦ ਜੱਫੀ ਪਾ ਕੇ, ਮੈਂ ਹੁਣ ਸਾਰਿਆਂ ਦੇ ਨਾਲ ਤੁਰਦਾ ਹਾਂ।
Fareedkot Teekaਹੇ ਭਾਈ! ਅਬ ਤੋ (ਗਲਿ ਮਿਲਿ) ਅਭੇਦ ਹੋ ਕੇ ਏਕਤਾ ਕੇ ਸਾਥ ਹੀ ਚਾਲੇ ਹੈਂ, ਵਾ ਏਕਤਾ ਹੀ ਭਾਵਤੀ ਹੈ॥੩॥
Prof. Sahib Singhਹੁਣ ਮੈਂ ਸਭਨਾਂ ਦੇ ਗਲ ਨਾਲ ਮਿਲ ਕੇ ਤੁਰਦਾ ਹਾਂ (ਜਿਵੇਂ ਅਸੀ) ਇੱਕੋ ਪਿਤਾ (ਦੇ ਪੁੱਤਰ) ਭਰਾ ਹਾਂ ॥੩॥

ਪਦ ਅਰਥ ਗਲਿ = ਗਲ ਨਾਲ। ਮਿਲਿ = ਮਿਲ ਕੇ ॥੩॥

SikhNet (Spanish)Me siento abrazado por todos y por cada uno. (3)

ਜਾ ਕਉ; ਗੁਰਿ ਹਰਿ ਦੀਏ ਸੂਖਾ ॥

jaa kau; gur har dee sookhaa |

Sant Singh KhalsaOne whom the Guru, the Lord, blesses with peace,
Manmohan SinghHe, whom the Guru-God blesses with peace,
Manmohan Singh (Punjabi)ਜਿਸ ਨੂੰ ਗੁਰੂ ਪ੍ਰਮੇਸ਼ਰ ਆਰਾਮ ਬਖਸ਼ਦੇ ਹਨ,
Fareedkot Teekaਜਿਸ ਕੋ ਗੁਰੋਂ ਦੁਆਰੇ ਹਰੀ ਨੇ ਸੂਖ ਦੀਏ ਹੈਂ॥
Prof. Sahib Singhਜਿਸ ਮਨੁੱਖ ਨੂੰ ਗੁਰੂ ਨੇ ਪ੍ਰਭੂ ਨੇ (ਇਹ) ਸੁਖ ਦੇ ਦਿੱਤੇ,

ਪਦ ਅਰਥ ਜਾ ਕਉ = ਜਿਸ (ਮਨੁੱਖ) ਨੂੰ।

SikhNet (Spanish)Aquél a quien el Guru bendice con Éxtasis,

ਤਾ ਕਉ ਬਹੁਰਿ; ਨ ਲਾਗਹਿ ਦੂਖਾ ॥

taa kau bahur; na laageh dookhaa |

Sant Singh Khalsadoes not suffer in pain any longer.
Manmohan SinghHim pain touches not again.
Manmohan Singh (Punjabi)ਉਸ ਨੂੰ ਪੀੜ ਛੂੰਹਦੀ ਤੱਕ ਨਹੀਂ।
Fareedkot Teekaਤਿਸ ਕੋ ਫੇਰ ਦੂਖ ਨਹੀਂ ਲਾਗਤੇ॥☬ਕਿਉਂ ਵਹੁ ਜਾਨਤਾ ਹੈ ਕਿ:
Prof. Sahib Singhਉਸ ਉੱਤੇ ਦੁੱਖ ਮੁੜ ਆਪਣਾ ਜ਼ੋਰ ਨਹੀਂ ਪਾ ਸਕਦੇ।

ਪਦ ਅਰਥ ਬਹੁਰਿ = ਮੁੜ।

SikhNet (Spanish)ni el dolor, ni las aflicciones se le acercan.

ਆਪੇ ਆਪਿ; ਸਰਬ ਪ੍ਰਤਿਪਾਲ ॥

aape aap; sarab pratipaal |

Sant Singh KhalsaHe Himself cherishes all.
Manmohan SinghThe Lord Himself cherishes all.
Manmohan Singh (Punjabi)ਸੁਆਮੀ ਖੁਦ-ਬ-ਖੁਦ ਹੀ ਸਾਰਿਆਂ ਦੀ ਪਰਵਰਸ਼ ਕਰਦਾ ਹੈ।
Fareedkot Teekaਆਪ ਹੀ ਆਪ ਵਹੁ ਪਰਮੇਸ੍ਵਰ ਸਰਬ ਕੀ ਪ੍ਰਤਿਪਾਲਨਾ ਕਰਤਾ ਹੈ॥
Prof. Sahib Singh(ਉਸ ਨੂੰ ਇਹ ਦਿੱਸ ਪੈਂਦਾ ਹੈ ਕਿ) ਪਰਮਾਤਮਾ ਆਪ ਹੀ ਸਭਨਾਂ ਦੀ ਪਾਲਣਾ ਕਰਨ ਵਾਲਾ ਹੈ।
SikhNet (Spanish)Sí, el Señor Mismo lo sostiene todo y así (4-5-16)

ਨਾਨਕ ਰਾਤਉ; ਰੰਗਿ ਗੋਪਾਲ ॥੪॥੫॥੧੬॥

naanak raatau; rang gopaal |4|5|16|

Sant Singh KhalsaNanak is imbued with the love of the Lord of the World. ||4||5||16||
Manmohan SinghNanak is imbued with the love of the World-cherisher.
Manmohan Singh (Punjabi)ਨਾਨਕ, ਸੰਸਾਰ ਦੇ ਪਾਲਣ ਪੋਸਣਹਾਰ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।
Fareedkot Teekaਇਸੀ ਤੇ ਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਗੋਪਾਲ ਕੇ ਪ੍ਰੇਮ ਮੇਂ ਰਾਤਾ ਰਹਿਤਾ ਹੈ॥੪॥੫॥੧੬॥☬ਏਕ ਪੰਡਿਤ ਸ੍ਰੀ ਅੰਮ੍ਰਿਤਸਰ ਜੀ ਕੀ ਬਾਹਰਲੀ ਪ੍ਰਕ੍ਰਮਾ ਵਿਖੇ ਉਤਰ ਕੀ ਬਾਹੀ ਬਾਬੇ ਬੁਢੇ ਕੀ ਬੇਰ ਪਾਸ ਬੈਠਾ ਥਾ। ਗੁਰੂ ਜੀ ਪਾਸ ਹੋ ਕਰ ਪਰਕਰਮਾ ਕੋ ਚਲੇ ਗਏ। ਜਬ ਦੂਸਰੀ ਪਰਕਰਮਾ ਕਰਤੇ ਹੂਏ ਆਏ ਤਬ ਬ੍ਰਹਮਣ ਕ੍ਰੋਧ ਕਰਿ ਕਹਿਤਾ ਭਯਾ, ਕਿ ਤੁਮ ਛਤ੍ਰੀ ਹੋਕਰਿ ਅਭਿਮਾਨੀ ਹੂਏ ਹੂਏ ਹਮ ਪੰਡਤ ਲੋਕੋਂ ਕਾ ਨਿਰਾਦਰ ਕਰਤੇ ਹੋ। ਤੁਮ ਨੇ ਹਮ ਕੋ ਨਮਸਕਾਰ ਭੀ ਨਹੀਂ ਕਰੀ। ਤਬ ਗੁਰੂ ਜੀ ਕਹਤੇ ਭਏ:
Prof. Sahib Singhਹੇ ਨਾਨਕ! ਉਹ ਮਨੁੱਖ ਸ੍ਰਿਸ਼ਟੀ ਦੇ ਰੱਖਿਅਕ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ ॥੪॥੫॥੧੬॥

ਪਦ ਅਰਥ ਰਾਤਉ = ਰੱਤਾ ਹੋਇਆ {ਅੱਨ ਪੁਰਖ, ਇਕ-ਵਚਨ}। ਰੰਗਿ = ਰੰਗ ਵਿਚ ॥੪॥੫॥੧੬॥

SikhNet (Spanish)Nanak dice, estoy imbuido en el Amor del Señor.

Open this shabad →

Shabad Guru Arjan Dev Ji Raag Raamkalee continues on Ang 888

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਮੁਖ ਤੇ ਪੜਤਾ; ਟੀਕਾ ਸਹਿਤ ॥

mukh te parrataa; tteekaa sahit |

Sant Singh KhalsaYou read the scriptures, and the commentaries,
Manmohan SinghWith thy mouth, thou readest the scriptures with their commentaries.
Manmohan Singh (Punjabi)ਆਪਣੇ ਮੂੰਹ ਨਾਲ ਤੂੰ ਧਾਰਮਕ ਗ੍ਰੰਥਾਂ ਨੂੰ ਉਹਨਾਂ ਦੇ ਅਰਥਾਂ ਸਮੇਤ ਵਾਚਦਾ ਹੈਂ।
Fareedkot Teekaਤੂੰ ਮੁਖ ਤੇ ਤੋ ਟੀਕਾ ਸਹਿਤ ਬੇਦੋਂ ਕੋ ਪੜਤਾ ਹੈਂ॥
Prof. Sahib Singh(ਜੇਹੜਾ ਮਨੁੱਖ ਧਰਮ-ਪੁਸਤਕਾਂ ਨੂੰ) ਮੂੰਹੋਂ ਤਾਂ ਅਰਥਾਂ ਸਮੇਤ ਪੜ੍ਹਦਾ ਹੈ,

ਪਦ ਅਰਥ ਤੇ = ਤੋਂ। ਮੁਖ ਤੇ = ਮੂੰਹੋਂ। ਟੀਕਾ ਸਹਿਤ = ਅਰਥਾਂ ਸਮੇਤ।

SikhNet (Spanish)Con los labios, el erudito recita la Palabra del Shabd e intelectualiza el significado,

ਹਿਰਦੈ ਰਾਮੁ ਨਹੀ ਪੂਰਨ ਰਹਤ ॥

hiradai raam nahee pooran rehat |

Sant Singh Khalsabut the Perfect Lord does not dwell in your heart.
Manmohan SinghBut the Omnipresent Lord abides not in thy mind.
Manmohan Singh (Punjabi)ਪ੍ਰੰਤੂ ਸਰਬ-ਵਿਆਪਕ ਸੁਆਮੀ ਤੇਰੇ ਰਿਦੇ ਅੰਦਰ ਨਿਵਾਸ ਨਹੀਂ ਰੱਖਦਾ।
Fareedkot Teekaਤੇਰੇ ਹਿਰਦੇ ਮੇਂ ਰਾਮ ਕੀ ਪ੍ਰਾਪਤੀ ਕੀ ਪੂਰਨ (ਰਹਤ) ਧਾਰਨਾ ਨਹੀਂ॥
Prof. Sahib Singhਪਰ ਉਸ ਦੇ ਹਿਰਦੇ ਵਿਚ ਪਰਮਾਤਮਾ ਨਹੀਂ ਵੱਸਦਾ, ਨਾਹ ਹੀ ਉਸ ਦੀ ਰਹਿਣੀ ਬੇ-ਦਾਗ਼ ਹੈ,

ਪਦ ਅਰਥ ਹਿਰਦੈ = ਹਿਰਦੇ ਵਿਚ। ਰਹਤ = ਰਹਿਣੀ, ਆਚਰਨ।

SikhNet (Spanish)pero el Señor no vive en su corazón.

ਉਪਦੇਸੁ ਕਰੇ ਕਰਿ; ਲੋਕ ਦ੍ਰਿੜਾਵੈ ॥

aupades kare kar; lok drirraavai |

Sant Singh KhalsaYou preach to others to have faith,
Manmohan SinghThou instructs men to be firm in their faith.
Manmohan Singh (Punjabi)ਤੂੰ ਲੋਕਾਂ ਨੂੰ ਆਪਣੇ ਧਰਮ ਅੰਦਰ ਪੱਕੇ ਰਹਿਣ ਲਈ ਸਿਖਮਤ ਦਿੰਦਾ ਹੈਂ।
Fareedkot Teekaਤੂੰ ਉਪਦੇਸ ਕਰਿ ਕਰਿ ਕੇ ਲੋਕੋਂ ਕੋ ਦ੍ਰਿੜ ਕਰਾਵਤਾ ਹੈਂ॥
Prof. Sahib Singhਹੋਰ ਲੋਕਾਂ ਨੂੰ (ਧਰਮ-ਪੁਸਤਕਾਂ ਦਾ) ਉਪਦੇਸ਼ ਕਰਦਾ ਹੈ (ਅਤੇ ਉਪਦੇਸ਼) ਕਰ ਕੇ ਉਹਨਾਂ ਦੇ ਮਨ ਵਿਚ (ਉਹ ਉਪਦੇਸ਼) ਪੱਕੀ ਤਰ੍ਹਾਂ ਬਿਠਾਂਦਾ ਹੈ,

ਪਦ ਅਰਥ ਕਰਿ = ਕਰ ਕੇ। ਦ੍ਰਿੜਾਵੈ = ਪੱਕਾ ਨਿਸ਼ਚਾ ਦਿਵਾਂਦਾ ਹੈ।

SikhNet (Spanish)Instruye a otros y les pide que lo sigan,

ਅਪਨਾ ਕਹਿਆ; ਆਪਿ. ਨ ਕਮਾਵੈ ॥੧॥

apanaa kahiaa; aap. na kamaavai |1|

Sant Singh Khalsabut you do not practice what you preach. ||1||
Manmohan SinghThou Thyself practisest not what thou preachest.
Manmohan Singh (Punjabi)ਜੋ ਉਪਦੇਸ਼ ਤੂੰ ਦਿੰਦਾ ਹੈਂ, ਤੂੰ ਖੁਦ ਉਸ ਉਤੇ ਅਮਲ ਨਹੀਂ ਕਰਦਾ।
Fareedkot Teekaਅਪਨਾ ਕਹਿਆ ਹੂਆ ਉਪਦੇਸ ਆਪ ਨਹੀਂ ਕਮਾਵਤਾ ਹੈਂ॥੧॥
Prof. Sahib Singhਪਰ ਆਪਣਾ ਇਹ ਦੱਸਿਆ ਹੋਇਆ ਉਪਦੇਸ਼ ਆਪ ਨਹੀਂ ਕਮਾਂਦਾ (ਉਸ ਨੂੰ ਪੰਡਿਤ ਨਹੀਂ ਆਖਿਆ ਜਾ ਸਕਦਾ) ॥੧॥
SikhNet (Spanish)pero él mismo no practica lo que enseña.(1)

ਪੰਡਿਤ ਬੇਦੁ ਬੀਚਾਰਿ ਪੰਡਿਤ ॥

panddit bed beechaar panddit |

Sant Singh KhalsaO Pandit, O religious scholar, contemplate the Vedas.
Manmohan SinghO learned Pandit, reflect thou over the Vedas,
Manmohan Singh (Punjabi)ਹੇ ਵਿਦਵਾਨ ਪੰਡਤ! ਤੂੰ ਵੇਦਾਂ ਨੂੰ ਸੋਚ ਸਮਝ,
Fareedkot Teekaਹੇ ਪੰਡਿਤ! ਤੂੰ ਪੰਡਿਤ ਹੋ ਕਰ, ਭਾਵ ਬਬੇਕ ਵਤੀ ਬੁਧੀ ਕਰ ਕੇ ਜੁਗਤ ਬੇਦੋਂ ਕੋ ਬੀਚਾਰ॥
Prof. Sahib Singhਹੇ ਪੰਡਿਤ! ਵੇਦ (ਆਦਿਕ ਧਰਮ-ਪੁਸਤਕ ਦੇ ਉਪਦੇਸ਼) ਨੂੰ (ਆਪਣੇ) ਮਨ ਵਿਚ ਵਸਾਈ ਰੱਖ,

ਪਦ ਅਰਥ ਪੰਡਿਤ = ਹੇ ਪੰਡਿਤ! ਬੀਚਾਰਿ = ਸੋਚ = ਮੰਡਲ ਵਿਚ ਟਿਕਾਈ ਰੱਖ, ਮਨ ਵਿਚ ਵਸਾਈ ਰੱਖ।

SikhNet (Spanish)Oh Pandit, medita en esos Vedas

ਮਨ ਕਾ ਕ੍ਰੋਧੁ ਨਿਵਾਰਿ ਪੰਡਿਤ ॥੧॥ ਰਹਾਉ ॥

man kaa krodh nivaar panddit |1| rahaau |

Sant Singh KhalsaEradicate anger from your mind, O Pandit. ||1||Pause||
Manmohan Singhand banish thy mind's anger, O Pandit. Pause.
Manmohan Singh (Punjabi)ਅਤੇ ਆਪਣੇ ਚਿੱਤ ਦੇ ਗੁੱਸੇ ਨੂੰ ਦੂਰ ਕਰ ਦੇ, ਹੇ ਪੰਡਤ! ਠਹਿਰਾਓ।
Fareedkot Teekaਹੇ ਪੰਡਿਤ! ਤੂੰ ਮਨ ਕਾ ਕ੍ਰੋਧ ਨਿਵਰਤ ਕਰਿ॥੧॥ ਰਹਾਉ ॥
Prof. Sahib Singhਅਤੇ ਹੇ ਪੰਡਿਤ! ਆਪਣੇ ਮਨ ਦਾ ਗੁੱਸਾ ਦੂਰ ਕਰ ਦੇ ॥੧॥ ਰਹਾਉ ॥

ਪਦ ਅਰਥ ਨਿਵਾਰਿ = ਦੂਰ ਕਰ ॥੧॥ ਰਹਾਉ ॥

SikhNet (Spanish)que enseñas y conquista el enojo de tu mente. (1-Pausa)

ਆਗੈ ਰਾਖਿਓ; ਸਾਲ ਗਿਰਾਮੁ ॥

aagai raakhio; saal giraam |

Sant Singh KhalsaYou place your stone god before yourself,
Manmohan SinghIn front of thee, thou hast placed the stone-god,
Manmohan Singh (Punjabi)ਆਪਣੇ ਮੂਹਰੇ ਤੂੰ ਪੱਥਰ ਦਾ ਦੇਵਤਾ ਰੱਖਿਆ ਹੋਇਆ ਹੈ,
Fareedkot Teekaਤੈਨੇ ਅਪਨੇ ਆਗੇ ਤੋ ਸਾਲਗਰਾਮ ਰਾਖਿਆ ਹੂਆ ਹੈ॥
Prof. Sahib Singh(ਆਤਮਕ ਜੀਵਨ ਵਲੋਂ) ਅੰਨ੍ਹਾ (ਮਨੁੱਖ) ਸਾਲਗਰਾਮ ਦੀ ਮੂਰਤੀ ਆਪਣੇ ਸਾਹਮਣੇ ਰੱਖ ਲੈਂਦਾ ਹੈ,

ਪਦ ਅਰਥ ਆਗੈ = ਆਪਣੇ ਸਾਹਮਣੇ। ਰਾਖਿਓ = ਰੱਖਿਆ ਹੋਇਆ ਹੈ। ਸਾਲਗਿਰਾਮੁ = ਠਾਕੁਰ ਦੀ ਮੂਰਤੀ।

SikhNet (Spanish)Enfrente de ti está tu ídolo al cual adoras.

Open this shabad (19 lines, Angs 887-888) →

Ang 887 of 1430