ਰਾਮਕਲੀ ਮਹਲਾ ੫ ॥
raamakalee mahalaa 5 | Ang 886
Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.
ਕਰਨ ਕਰਾਵਨ ਸੋਈ ॥
karan karaavan soee | Ang 886
Sant Singh KhalsaHe is the Creator, the Cause of causes;
Manmohan SinghHe, the Lord, is the Doer and Prompter of deeds.
Manmohan Singh (Punjabi)ਉਹ ਸੁਆਮੀ ਕੰਮਾਂ ਨੂੰ ਕਰਨ ਅਤੇ ਕਰਾਉਣ ਵਾਲਾ ਹੈ।
Fareedkot Teekaਕਰਨੇ ਔ ਕਰਾਵਨ ਕੋ ਵਹੀ ਸਮਰਥ ਹੈ॥
Prof. Sahib Singhਹੇ ਭਾਈ! ਉਹ ਪਰਮਾਤਮਾ ਹੀ ਸਭ ਕੁਝ ਕਰਨ-ਜੋਗ ਹੈ ਅਤੇ (ਸਭ ਵਿਚ ਵਿਆਪਕ ਹੋ ਕੇ ਸਭ ਜੀਵਾਂ ਪਾਸੋਂ) ਕਰਾਵਣ ਵਾਲਾ ਹੈ।ਪਦ ਅਰਥ ਸੋਈ = ਉਹ (ਪਰਮਾਤਮਾ) ਹੀ।
SikhNet (Spanish)El Señor es el Único Hacedor y la Causa;
ਆਨ. ਨ ਦੀਸੈ ਕੋਈ ॥
aan. na deesai koee | Ang 886
Sant Singh KhalsaI do not see any other at all.
Manmohan SinghI see not any other.
Manmohan Singh (Punjabi)ਮੈਨੂੰ ਹੋਰ ਕੋਈ ਨਹੀਂ ਦਿਸਦਾ (ਉਸ ਤੋਂ ਸਿਵਾ)।
Fareedkot Teekaਤਿਸ ਤੇ ਬਿਨਾ ਹੋਰ ਕੋਈ ਭੀ ਨਹੀਂ ਦੇਖੀਤਾ॥
Prof. Sahib Singh(ਕਿਤੇ ਭੀ) ਉਸ ਤੋਂ ਬਿਨਾ ਕੋਈ ਦੂਜਾ ਨਹੀਂ ਦਿੱਸਦਾ।ਪਦ ਅਰਥ ਆਨ = {अन्य} ਦੂਜਾ ਹੋਰ।
SikhNet (Spanish)sí, no veo a nadie más que a Dios.
ਠਾਕੁਰੁ ਮੇਰਾ; ਸੁਘੜੁ ਸੁਜਾਨਾ ॥
tthaakur meraa; sugharr sujaanaa | Ang 886
Sant Singh KhalsaMy Lord and Master is wise and all-knowing.
Manmohan SinghAccomplished and Omniscient is my Lord.
Manmohan Singh (Punjabi)ਸੁਚੱਜਾ ਅਤੇ ਸਰਵੱਗ ਹੈ ਮੇਰਾ ਸੁਆਮੀ।
Fareedkot Teekaਮੇਰਾ ਠਾਕਰ ਜੋ ਉਤਮ ਘਾੜਤ ਵਾਲਾ ਹੈ, ਵਹੁ ਵਡਾ ਚਤਰ ਹੈ॥
Prof. Sahib Singhਹੇ ਭਾਈ! ਮੇਰਾ ਉਹ ਮਾਲਕ-ਪ੍ਰਭੂ ਗੰਭੀਰ ਸੁਭਾਉ ਵਾਲਾ ਹੈ ਤੇ ਸਭ ਦੇ ਦਿਲ ਦੀ ਜਾਣਨ ਵਾਲਾ ਹੈ।ਪਦ ਅਰਥ ਸੁਘੜੁ = ਗੰਭੀਰ। ਸੁਜਾਨਾ = ਸਿਆਣਾ।
SikhNet (Spanish)Mi Maestro es Bello y Sabio;
ਗੁਰਮੁਖਿ ਮਿਲਿਆ; ਰੰਗੁ ਮਾਨਾ ॥੧॥
guramukh miliaa; rang maanaa |1| Ang 886
Sant Singh KhalsaMeeting with the Gurmukh, I enjoy His Love. ||1||
Manmohan SinghMeeting with the supreme Guru I enjoy His Love.
Manmohan Singh (Punjabi)ਮੁਖੀ ਗੁਰਾਂ ਨਾਲ ਮਿਲ ਕੇ ਮੈਂ ਉਸ ਦੇ ਪ੍ਰੇਮ ਦਾ ਰਸ ਲੈਂਦਾ ਹਾਂ।
Fareedkot Teekaਸੋ ਜਿਨ ਕੋ ਗੁਰੋਂ ਦੁਆਰਾ ਮਿਲਿਆ ਹੈ ਤਿਨ੍ਹੋਂ ਨੇ ਅਨੰਦ ਕੋ ਮਾਣਿਆ ਹੈ॥੧॥
Prof. Sahib Singhਗੁਰੂ ਦੀ ਰਾਹੀਂ, ਜਿਸ ਨੂੰ ਉਹ ਮਿਲ ਪੈਂਦਾ ਹੈ, ਉਹ ਮਨੁੱਖ ਆਤਮਕ ਆਨੰਦ ਮਾਣਦਾ ਹੈ ॥੧॥ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਰੰਗੁ = ਆਤਮਕ ਆਨੰਦ। ਮਾਨਾ = ਮਾਣਿਆ ॥੧॥
SikhNet (Spanish)Lo encuentro por la Gracia del Guru y gozo de Su Amor. (1)
ਐਸੋ ਰੇ; ਹਰਿ ਰਸੁ ਮੀਠਾ ॥
aiso re; har ras meetthaa | Ang 886
Sant Singh KhalsaSuch is the sweet, subtle essence of the Lord.
Manmohan SinghO man, so sweet is the Lord's elixir.
Manmohan Singh (Punjabi)ਹੇ ਬੰਦੇ! ਐਹੋ ਜਿਹਾ ਮਿੱਠੜਾ ਹੈ ਪ੍ਰਭੂ ਦਾ ਅੰਮ੍ਰਿਤ।
Fareedkot Teekaਭਾਈ ਐਸਾ ਜੋ ਹਰੀ ਹੈ ਤਿਸ ਕਾ ਆਨੰਦ ਮੀਠਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਨਾਮ ਦਾ ਸੁਆਦ ਅਸਚਰਜ ਹੈ ਮਿੱਠਾ ਹੈ।ਪਦ ਅਰਥ ਰੇ = ਹੇ ਭਾਈ! ਐਸੋ = (ਭਾਵ) ਅਸਚਰਜ।
SikhNet (Spanish)La Esencia del Señor es Dulce,
ਗੁਰਮੁਖਿ; ਕਿਨੈ ਵਿਰਲੈ ਡੀਠਾ ॥੧॥ ਰਹਾਉ ॥
guramukh; kinai viralai ddeetthaa |1| rahaau | Ang 886
Sant Singh KhalsaHow rare are those who, as Gurmukh, taste it. ||1||Pause||
Manmohan SinghBy Guru's grace, some rare one tastes it. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਕੋਈ ਟਾਂਵਾਂ ਟੱਲਾ ਹੀ ਇਸ ਨੂੰ ਚੱਖਦਾ ਹੈ। ਠਹਿਰਾਓ।
Fareedkot Teekaਪਰੰਤੂ ਕਿਸੇ ਵਿਰਲੇ ਗੁਰਮੁਖ ਨੇ ਚਖ ਕੇ ਦੇਖਿਆ ਹੈ॥੧॥ ਰਹਾਉ ॥
Prof. Sahib Singhਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਉਸ ਦਾ ਦਰਸਨ ਕੀਤਾ ਹੈ ॥੧॥ ਰਹਾਉ ॥ਪਦ ਅਰਥ ਕਿਨੈ ਵਿਰਲੈ = ਕਿਸੇ ਵਿਰਲੇ ਨੇ ॥੧॥ ਰਹਾਉ ॥
SikhNet (Spanish)pero extraordinario es aquél que por la Gracia del Guru la prueba. (1-Pausa)
ਨਿਰਮਲ ਜੋਤਿ; ਅੰਮ੍ਰਿਤੁ ਹਰਿ ਨਾਮ ॥
niramal jot; amrit har naam | Ang 886
Sant Singh KhalsaThe Light of the Ambrosial Name of the Lord is immaculate and pure.
Manmohan SinghImmaculate is the light of the Lord's Nectar-Name.
Manmohan Singh (Punjabi)ਪਵਿੱਤਰ ਹੈ ਪ੍ਰਕਾਸ਼ ਪ੍ਰਭੂ ਦੇ ਅੰਮ੍ਰਿਤ ਨਾਮ ਦਾ।
Fareedkot Teekaਜਿਸ ਹਰੀ ਕੀ ਨਿਰਮਲ ਜੋਤ ਹੈ ਤਿਸ ਕੇ ਨਾਮ ਭੀ ਅੰਮ੍ਰਿਤ ਰੂਪ ਹੈਂ॥
Prof. Sahib Singhਹੇ ਭਾਈ! ਉਸ ਪਰਮਾਤਮਾ ਦਾ ਨੂਰ ਮੈਲ-ਰਹਿਤ ਹੈ, ਉਸ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਸਮਝੋ।ਪਦ ਅਰਥ ਨਿਰਮਲ = ਮਲ-ਰਹਿਤ। ਜੋਤਿ = ਨੂਰ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ।
SikhNet (Spanish)Su Luz es Inmaculada; el Nombre del Señor es el Néctar Dulce.
ਪੀਵਤ; ਅਮਰ ਭਏ ਨਿਹਕਾਮ ॥
peevat; amar bhe nihakaam | Ang 887
Sant Singh KhalsaDrinking it in, one becomes immortal and free of desire.
Manmohan SinghPartaking of it, one becomes immortal and desireless.
Manmohan Singh (Punjabi)ਇਸ ਨੂੰ ਪੀਣ ਨਾਲ ਬੰਦਾ ਅਬਿਨਾਸੀ ਅਤੇ ਇੱਛਾ ਰਹਿਤ ਹੋ ਜਾਂਦਾ ਹੈ।
Fareedkot Teekaਜਿਨੋਂ ਨੇ ਨਿਸਕਾਮ ਹੋਇਕੇ ਨਾਮ ਅੰਮ੍ਰਿਤ ਕੋ ਪੀਆ ਹੈ, ਸੋ ਅਮਰ ਭਏ ਹੈਂ॥
Prof. Sahib Singhਉਸ ਨਾਮ-ਅੰਮ੍ਰਿਤ ਨੂੰ ਪੀਂਦਿਆਂ ਹੀ ਮਨੁੱਖ ਅਟੱਲ ਆਤਮਕ ਜੀਵਨ ਵਾਲੇ ਅਤੇ ਵਾਸਨਾ-ਰਹਿਤ ਹੋ ਜਾਂਦੇ ਹਨ।ਪਦ ਅਰਥ ਅਮਰ = ਅ-ਮਰ, ਜਿਸ ਉਤੇ ਆਤਮਕ ਮੌਤ ਆਪਣਾ ਜ਼ੋਰ ਨ ਪਾ ਸਕੇ। ਨਿਹਕਾਮ = ਵਾਸਨਾ-ਰਹਿਤ।
SikhNet (Spanish)Quien La saborea, se vuelve Inmortal y sin deseos,
ਤਨੁ ਮਨੁ ਸੀਤਲੁ; ਅਗਨਿ ਨਿਵਾਰੀ ॥
tan man seetal; agan nivaaree | Ang 887
Sant Singh KhalsaThe body and mind are cooled and soothed, and the fire is extinguished.
Manmohan SinghThe body and soul become cool and the fire is quenched.
Manmohan Singh (Punjabi)ਦੇਹ ਤੇ ਆਤਮਾਂ ਠੰਢੇ ਹੋ ਜਾਂਦੇ ਹਨ ਅਤੇ ਅੱਗ ਬੁਝ ਜਾਂਦੀ ਹੈ।
Fareedkot Teekaਵਹੁ ਤਨ ਮਨ ਕਰ ਕੇ ਸੀਤਲ ਹੂਏ ਹੈਂ ਅਰੁ ਤਿਨੋਂ ਨੇ ਹੀ ਤ੍ਰਿਸਨਾ ਅਗਨੀ ਨਿਵਰਤ ਕਰੀ ਹੈ॥
Prof. Sahib Singhਉਹਨਾਂ ਦਾ ਤਨ ਉਹਨਾਂ ਦਾ ਮਨ ਸ਼ਾਂਤ ਹੋ ਜਾਂਦਾ ਹੈ। ਪਰਮਾਤਮਾ (ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਦੀ) ਅੱਗ ਬੁਝਾ ਦੇਂਦਾ ਹੈ।ਪਦ ਅਰਥ ਅਗਨਿ = (ਤ੍ਰਿਸ਼ਨਾ ਦੀ) ਅੱਗ। ਨਿਵਾਰੀ = ਦੂਰ ਕਰ ਦਿੱਤੀ।
SikhNet (Spanish)su fuego es calmado, su cuerpo y su mente son confortados
ਅਨਦ ਰੂਪ ਪ੍ਰਗਟੇ ਸੰਸਾਰੀ ॥੨॥
anad roop pragatte sansaaree |2| Ang 887
Sant Singh KhalsaSuch a being is the embodiment of bliss, famous throughout the world. ||2||
Manmohan SinghSuch persons are the embodiment of bliss and are renowned in the world.
Manmohan Singh (Punjabi)ਐਸੇ ਪੁਰਸ਼ ਪ੍ਰਸੰਨਤਾ ਦਾ ਸਰੂਪ ਹਨ ਅਤੇ ਜਗਤ ਅੰਦਰ ਪ੍ਰਸਿੱਧ ਹੋ ਜਾਂਦੇ ਹਨ।
Fareedkot Teekaਸੰਸਾਰੀ ਕਿਰਿਆ ਕਰਤਿਆਂ ਕੋ ਹੀ ਅਨੰਦ ਰੂਪ ਪ੍ਰਮੇਸ੍ਵਰ ਜੀ ਪ੍ਰਗਟੇ ਹੈਂ॥੨॥
Prof. Sahib Singhਉਹ ਹਰ ਵੇਲੇ ਆਨੰਦ-ਭਰਪੂਰ ਰਹਿੰਦੇ ਹਨ, ਅਤੇ ਜਗਤ ਵਿਚ ਨਾਮਣੇ ਵਾਲੇ ਹੋ ਜਾਂਦੇ ਹਨ ॥੨॥ਪਦ ਅਰਥ ਸੰਸਾਰੀ = ਸੰਸਾਰਿ, ਸੰਸਾਰ ਵਿਚ ॥੨॥
SikhNet (Spanish)y se vuelve la encarnación del Éxtasis, reconocido en el mundo entero.(2)
ਕਿਆ ਦੇਵਉ; ਜਾ ਸਭੁ ਕਿਛੁ ਤੇਰਾ ॥
kiaa devau; jaa sabh kichh teraa | Ang 887
Sant Singh KhalsaWhat can I offer You, Lord? Everything belongs to You.
Manmohan SinghWhat should I offer Thee, O my Lord, when everything is thine?
Manmohan Singh (Punjabi)ਮੈਂ ਤੈਨੂੰ ਕੀ ਭੇਟਾ ਕਰਾਂ, ਹੇ ਸਾਹਿਬ! ਜਦ ਹਰ ਸ਼ੈ ਤੈਡੀ ਹੀ ਹੈ?
Fareedkot Teekaਔ ਕਹਤੇ ਹੈਂ ਕਿਆ ਹਮ ਆਪ ਕੋ ਭੇਟਾ ਦੇਵੀਏ ਜਾਂ ਸਭ ਕੁਛ ਆਗੇ ਹੀ ਤੇਰਾ ਮਾਨਿਆ ਹੂਆ ਹੈ॥
Prof. Sahib Singh(ਹੇ ਪ੍ਰਭੂ! ਤੇਰਾ ਉਹ ਨਾਮ-ਅੰਮ੍ਰਿਤ ਪ੍ਰਾਪਤ ਕਰਨ ਵਾਸਤੇ) ਮੈਂ ਤੇਰੇ ਅੱਗੇ ਕੀਹ ਲਿਆ ਧਰਾਂ, ਕਿਉਂਕਿ (ਮੇਰੇ ਪਾਸ ਤਾਂ) ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ।ਪਦ ਅਰਥ ਦੇਵਉ = ਦੇਵਉਂ, ਮੈਂ ਦਿਆਂ।
SikhNet (Spanish)Oh Dios, ¿qué Te podría dar yo cuando todo lo que tengo Te pertenece?
ਸਦ ਬਲਿਹਾਰਿ ਜਾਉ; ਲਖ ਬੇਰਾ ॥
sad balihaar jaau; lakh beraa | Ang 887
Sant Singh KhalsaI am forever a sacrifice to You, hundreds of thousands of times.
Manmohan SinghA hundred thousand times, I am ever a sacrifice unto thee.
Manmohan Singh (Punjabi)ਲੱਖਾਂ ਵਾਰੀ ਮੈਂ ਸਦੀਵ ਹੀ ਤੇਰੇ ਉਤੋਂ ਘੋਲੀ ਵੰਞਦਾ ਹਾਂ।
Fareedkot Teekaਹੇ ਪ੍ਰਮੇਸ੍ਵਰ! ਤੇਰੇ ਊਪਰ ਸੇ ਹਮ ਲਾਖੋਂ ਬੇਰ ਸਦਾ ਬਲਿਹਾਰ ਜਾਤੇ ਹੈਂ॥
Prof. Sahib Singhਹੇ ਪ੍ਰਭੂ! ਮੈਂ ਤੈਥੋਂ ਸਦਾ ਹੀ ਲੱਖਾਂ ਵਾਰੀ ਸਦਕੇ ਜਾਂਦਾ ਹਾਂ।ਪਦ ਅਰਥ ਸਦ = ਸਦਾ। ਬਲਿਹਾਰਿ = ਕੁਰਬਾਨ। ਜਾਉ = ਜਾਉਂ, ਮੈਂ ਜਾਵਾਂ। ਬੇਰਾ = ਵਾਰੀ।
SikhNet (Spanish)En reverencia me postro ante Ti un millón de veces,
ਤਨੁ ਮਨੁ ਜੀਉ ਪਿੰਡੁ ਦੇ ਸਾਜਿਆ ॥
tan man jeeo pindd de saajiaa | Ang 887
Sant Singh KhalsaYou blessed me, and fashioned my body, mind and soul.
Manmohan SinghBlessing with mind and soul, Thou hast built my bodily frame.
Manmohan Singh (Punjabi)ਹਿਰਦੇ ਅਤੇ ਆਤਮਾਂ ਦੀ ਦਾਤ ਦੇ ਕੇ, ਤੈਂ ਮੇਰੀ ਦੇਹ ਦਾ ਢਾਂਚਾ ਬਣਾਇਆ ਹੈ।
Fareedkot Teekaਅਸਥੂਲ ਪਿੰਡੁ ਸਰੀਰ ਤੈਨੇ ਸਾਜਿਆ ਹੈ, ਪੁਨਾ ਤੈਨੇ ਤਿਸ ਮੇਂ (ਤਨੁ) ਸੂਖਮ ਮਨ ਔਰੁ ਜੀਉ ਦੀਆ ਹੈ॥
Prof. Sahib Singhਇਹ ਤਨ ਇਹ ਮਨ, ਇਹ ਜਿੰਦ ਇਹ ਸਰੀਰ ਦੇ ਕੇ ਤੂੰ ਮੈਨੂੰ ਪੈਦਾ ਕੀਤਾ ਹੈ,ਪਦ ਅਰਥ ਜੀਉ = ਜਿੰਦ। ਦੇ = ਦੇ ਕੇ। ਸਾਜਿਆ = ਪੈਦਾ ਕੀਤਾ।
SikhNet (Spanish)pues Tú edificas nuestro cuerpo, mente y Alma
ਗੁਰ ਕਿਰਪਾ ਤੇ; ਨੀਚੁ ਨਿਵਾਜਿਆ ॥੩॥
gur kirapaa te; neech nivaajiaa |3| Ang 887
Sant Singh KhalsaBy Guru's Grace, this lowly being was exalted. ||3||
Manmohan SinghBy Guru's grace, Thou hast honoured me, the menial.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਤੂੰ ਮੈਂ ਕਮੀਣ ਨੂੰ ਵਡਿਆਇਆ ਹੈ।
Fareedkot Teekaਪੁਨਹ ਗੁਰੋਂ ਕੀ ਕ੍ਰਿਪਾ ਤੇ ਮੈਂ ਨੀਚ ਕੋ ਆਪ ਨੇ ਵਡਿਆਯਾ ਹੈ॥੩॥
Prof. Sahib Singhਅਤੇ ਗੁਰੂ ਦੀ ਮੇਹਰ ਨਾਲ ਤੂੰ ਮੈਨੂੰ ਨਕਾਰੇ ਨੂੰ ਵਡਿਆਈ ਦਿੱਤੀ ਹੈ ॥੩॥ਪਦ ਅਰਥ ਤੇ = ਤੋਂ, ਨਾਲ। ਨੀਚੁ = ਨੀਵਾਂ, ਮੰਦਾ, ਨਕਾਰਾ। ਨਿਵਾਜਿਆ = ਵਡਿਆਈ ਦਿੱਤੀ ॥੩॥
SikhNet (Spanish)y honras por la Gracia del Guru a los humildes y a los perdidos.(3)
ਖੋਲਿ ਕਿਵਾਰਾ; ਮਹਲਿ ਬੁਲਾਇਆ ॥
khol kivaaraa; mehal bulaaeaa | Ang 887
Sant Singh KhalsaOpening the door, You summoned me to the Mansion of Your Presence.
Manmohan SinghOpening the shutters, thou has summoned me to thine presence,
Manmohan Singh (Punjabi)ਤਖਤੇ ਖੋਲ੍ਹ ਕੇ ਤੂੰ ਮੈਨੂੰ ਆਪਣੀ ਹਜੂਰੀ ਵਿੱਚ ਸੱਦਿਆ ਹੈ,
Fareedkot Teekaਅਗ੍ਯਾਨ ਰੂਪ ਤਖਤਾ ਖੋਲ ਕੈ ਅਪਨੇ ਸਰੂਪ ਵਿਖੇ ਬੁਲਾਇ ਲੀਆ ਹੈ॥
Prof. Sahib Singh(ਹੇ ਪ੍ਰਭੂ! ਮੇਰੇ ਮਨ ਦੇ) ਕਿਵਾੜ ਖੋਲ੍ਹ ਕੇ ਤੂੰ ਮੈਨੂੰ ਆਪਣੇ ਚਰਨਾਂ ਵਿਚ ਜੋੜ ਲਿਆ ਹੈ,ਪਦ ਅਰਥ ਖੋਲਿ = ਖੋਲ੍ਹ ਕੇ। ਕਿਵਾਰਾ = ਕਿਵਾੜ, ਭਿੱਤ। ਮਹਲਿ = ਮਹਲ ਵਿਚ।
SikhNet (Spanish)Tú me abres la Puerta y me elevas hasta Tu Mansión
ਜੈਸਾ ਸਾ; ਤੈਸਾ ਦਿਖਲਾਇਆ ॥
jaisaa saa; taisaa dikhalaaeaa | Ang 887
Sant Singh KhalsaAs You are, so You have revealed Yourself to me.
Manmohan Singhand as Thou art, so Thou hast shown thyself to me.
Manmohan Singh (Punjabi)ਅਤੇ ਜੇਹੋ ਜਿਹਾ ਤੂੰ ਹੈਂ, ਓਹੋ ਜਿਹਾ ਹੀ ਤੂੰ ਮੈਨੂੰ ਆਪਣੇ ਆਪ ਨੂੰ ਵਿਖਲਾ ਦਿੱਤਾ ਹੈ।
Fareedkot Teekaਜੈਸਾ ਨਿਜ ਸਰੂਪ ਥਾ ਆਪ ਨੇ ਤੈਸਾ ਹੀ ਦਿਖਾਇਆ ਹੈ॥
Prof. Sahib Singhਤੂੰ ਮੈਨੂੰ ਸਾਖਿਆਤ ਆਪਣਾ ਦੀਦਾਰ ਬਖ਼ਸ਼ਿਆ ਹੈ।ਪਦ ਅਰਥ ਸਾ = ਸੀ। ਸਭੁ = ਸਾਰਾ।
SikhNet (Spanish)y Te manifiestas ante mí.
ਕਹੁ ਨਾਨਕ; ਸਭੁ ਪੜਦਾ ਤੂਟਾ ॥
kahu naanak; sabh parradaa toottaa | Ang 887
Sant Singh KhalsaSays Nanak, the screen is totally torn away;
Manmohan SinghSays Nanak, the entire screen is torn away,
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਸਾਰਾ ਪਰਦਾ ਪਾਟ ਗਿਆ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਵਰਨ ਰੂਪ ਸਭ ਪੜਦਾ ਟੂਟ ਗਿਆ ਹੈ॥
Prof. Sahib Singhਨਾਨਕ ਆਖਦਾ ਹੈ- (ਤੇਰੇ ਨਾਲੋਂ ਵਿੱਥ ਪਾਣ ਵਾਲਾ ਮੇਰੇ ਅੰਦਰੋਂ) ਸਾਰਾ ਪਰਦਾ ਹੁਣ ਟੁੱਟ ਗਿਆ ਹੈ,
SikhNet (Spanish)Dice Nanak, el velo se ha quitado y ahora soy
ਹਉ ਤੇਰਾ; ਤੂ. ਮੈ ਮਨਿ ਵੂਠਾ ॥੪॥੩॥੧੪॥
hau teraa; too. mai man vootthaa |4|3|14| Ang 887
Sant Singh KhalsaI am Yours, and You are enshrined within my mind. ||4||3||14||
Manmohan Singhand I have become Thine and Thou art enshrined within my mind.
Manmohan Singh (Punjabi)ਅਤੇ ਮੈਂ ਤੈਡਾਂ ਹੋ ਗਿਆ ਹਾਂ ਅਤੇ ਤੂੰ ਮੇਰੇ ਅੰਤਰ ਆਤਮੇ ਵੱਸ ਗਿਆ ਹੈਂ।
Fareedkot Teekaਜਬ ਤੂੰ ਮੇਰੇ ਮਨ ਮੇਂ ਵਸਿਆ ਤਬ ਮੈਂ ਤੇਰਾ ਸਰੂਪ ਹੀ ਹੂਆ ਹੂੰ॥੪॥੩॥੧੪॥☬ਸਤਿਗੁਰੋਂ ਕੀ ਮਹਿਮਾ ਉਚਾਰਤੇ ਹੈਂ:
Prof. Sahib Singhਹੁਣ ਤੂੰ ਮੇਰੇ ਮਨ ਵਿਚ ਆ ਵੱਸਿਆ ਹੈਂ, ਮੈਂ ਤੇਰਾ ਹੋ ਚੁਕਾ ਹਾਂ ॥੪॥੩॥੧੪॥ਪਦ ਅਰਥ ਹਉ = ਹਉਂ, ਮੈਂ। ਮੈ ਮਨਿ = ਮੇਰੇ ਮਨ ਵਿਚ। ਵੂਠਾ = ਆ ਵੱਸਿਆ ॥੪॥੩॥੧੪॥
* ਨੋਟ: 'ਘਰੁ ੨' ਦਾ ਇਹ ਤੀਜਾ ਸ਼ਬਦ ਹੈ। 'ਮਹਲਾ ੫' ਦੇ ਹੁਣ ਤਕ ੧੪ ਸ਼ਬਦ ਆ ਚੁਕੇ ਹਨ।
SikhNet (Spanish)Tuyo porque estás enaltecido en mi mente. (4-3-14)