ਸੋਰਠਿ ਮਹਲਾ ੫ ਘਰੁ ੧ ॥
soratth mahalaa 5 ghar 1 |
Sant Singh KhalsaSorat'h, Fifth Mehl, First House:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਜਾ ਕੈ ਹਿਰਦੈ. ਵਸਿਆ ਤੂ ਕਰਤੇ; ਤਾ ਕੀ ਤੈਂ. ਆਸ ਪੁਜਾਈ ॥
jaa kai hiradai. vasiaa too karate; taa kee tain. aas pujaaee |
Sant Singh KhalsaO Creator Lord, You fulfill the desires of those, within whose heart You abide.
Manmohan SinghHe, within whose mind abidest Thou, O Creator, His desire Thou fulfillest.
Manmohan Singh (Punjabi)ਜਿਸ ਦੇ ਮਨ ਅੰਦਰ ਤੂੰ ਨਿਵਾਸ ਰੱਖਦਾ ਹੈ, ਹੇ ਕਰਤਾਰ! ਉਸ ਦੀ ਤੂੰ ਲੋਚਾ ਪੂਰੀ ਕਰ ਦਿੰਦਾ ਹੈ।
Fareedkot Teekaਹੇ ਕਰਤਾ! ਜਿਸ ਕੇ ਹਿਰਦੇ ਮੇਂ ਤੂੰ ਬਸਿਆ ਹੈਂ, ਤਿਸ ਪੁਰਸ਼ ਕੀ ਆਸਾ ਤੈਂਨੇ ਪੂਰਨ ਕਰੀ ਹੈ॥
Prof. Sahib Singhਹੇ ਕਰਤਾਰ! ਜਿਸ ਮਨੁੱਖ ਦੇ ਹਿਰਦੇ ਵਿਚ ਤੂੰ ਆ ਵੱਸਦਾ ਹੈਂ, ਉਸ ਦੀ ਤੂੰ ਹਰੇਕ ਆਸ ਪੂਰੀ ਕਰ ਦੇਂਦਾ ਹੈਂ।ਪਦ ਅਰਥ ਜਾ ਕੈ ਹਿਰਦੈ = ਜਿਸ ਦੇ ਹਿਰਦੇ ਵਿਚ। ਕਰਤੇ = ਹੇ ਕਰਤਾਰ! ਤੈਂ = {ਲਫ਼ਜ਼ 'ਤੂ' ਅਤੇ 'ਤੈਂ' ਦਾ ਫ਼ਰਕ ਚੇਤੇ ਰੱਖੋ। ਕੌਣ ਵੱਸਿਆ? ਤੂੰ। ਕਿਸ ਨੇ ਪੁਜਾਈ? ਤੈਂ}।
SikhNet (Spanish)Aquél en cuyo corazón habitas, oh mi Señor Creador, a él Tú lo satisfaces.
ਦਾਸ ਅਪੁਨੇ ਕਉ. ਤੂ ਵਿਸਰਹਿ ਨਾਹੀ; ਚਰਣ ਧੂਰਿ ਮਨਿ ਭਾਈ ॥੧॥
daas apune kau. too visareh naahee; charan dhoor man bhaaee |1|
Sant Singh KhalsaYour slaves do not forget You; the dust of Your feet is pleasing to their minds. ||1||
Manmohan SinghThy slave, forgets Thee not. The dust of Thine feet is pleasing to his mind. O Lord.
Manmohan Singh (Punjabi)ਤੇਰਾ ਗੋਲਾ ਤੈਨੂੰ ਭੁਲਾਉਂਦਾ ਨਹੀਂ। ਤੇਰੇ ਪੈਰਾਂ ਦੀ ਖਾਕ ਉਸ ਦੇ ਚਿੱਤ ਨੂੰ ਚੰਗੀ ਲੱਗਦੀ ਹੈ, ਹੇ ਸੁਆਮੀ!
Fareedkot Teekaਜਿਸ ਦਾਸ ਕੇ ਮਨ ਮੇਂ ਤੇਰੇ ਚਰਨੋਂ ਕੀ ਧੂਰਿ ਭਾਈ ਹੈ, ਤਿਸ ਅਪਨੇ ਦਾਸ ਕੋ ਤੂੰ ਬਿਸਰਤਾ ਨਹੀਂ ਹੈਂ॥੧॥
Prof. Sahib Singhਆਪਣੇ ਸੇਵਕ ਨੂੰ ਤੂੰ ਕਦੇ ਨਹੀਂ ਵਿੱਸਰਦਾ (ਤੇਰਾ ਸੇਵਕ ਤੈਨੂੰ ਕਦੇ ਨਹੀਂ ਭੁਲਾਂਦਾ), ਉਸ ਦੇ ਮਨ ਵਿਚ ਤੇਰੇ ਚਰਨਾਂ ਦੀ ਧੂੜ ਪਿਆਰੀ ਲੱਗਦੀ ਹੈ ॥੧॥ਪਦ ਅਰਥ ਕਉ = ਨੂੰ। ਮਨਿ = ਮਨ ਵਿਚ। ਭਾਈ = ਪਿਆਰੀ ਲੱਗਦੀ ਹੈ ॥੧॥
SikhNet (Spanish)Oh Dios, no me olvides, pues soy Tu Esclavo y alabo el Polvo de Tus Pies. (1)
ਤੇਰੀ ਅਕਥ ਕਥਾ; ਕਥਨੁ. ਨ ਜਾਈ ॥
teree akath kathaa; kathan. na jaaee |
Sant Singh KhalsaYour Unspoken Speech cannot be spoken.
Manmohan SinghThine discourse is ineffable and I can describe it not.
Manmohan Singh (Punjabi)ਤੈਂਡੀ ਕਥਾ ਵਾਰਤਾ ਨਾਂ-ਬਿਆਨ ਹੋਣ ਵਾਲੀ ਹੈ। ਮੈਂ ਇਸ ਨੂੰ ਵਰਣਨ ਨਹੀਂ ਕਰ ਸਕਦਾ।
Fareedkot Teekaਹੇ ਭਗਵਾਨ! ਤੇਰੀ ਕਥਾ ਅਕਥ ਹੈ ਕਹੀ ਨਹੀਂ ਜਾਤੀ॥
Prof. Sahib Singh(ਹੇ ਪ੍ਰਭੂ) ਤੂੰ ਕਿਹੋ ਜਿਹਾ ਹੈਂ, ਕੇਡਾ ਵੱਡਾ ਹੈਂ-ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ।ਪਦ ਅਰਥ ਅਕਥ = ਅ-ਕੱਥ, ਜੋ ਬਿਆਨ ਨਹੀਂ ਹੋ ਸਕਦੀ।
SikhNet (Spanish)Tu Palabra no se puede recitar, oh Tesoro de Virtud,
ਗੁਣ ਨਿਧਾਨ ਸੁਖਦਾਤੇ ਸੁਆਮੀ; ਸਭ ਤੇ ਊਚ ਬਡਾਈ ॥ ਰਹਾਉ ॥
gun nidhaan sukhadaate suaamee; sabh te aooch baddaaee | rahaau |
Sant Singh KhalsaO treasure of excellence, Giver of peace, Lord and Master, Your greatness is the highest of all. ||Pause||
Manmohan SinghO Lord, the Treasure of excellences and Giver of peace, highest of the high is Thy greatness. Pause.
Manmohan Singh (Punjabi)ਹੇ ਗੁਣਾਂ ਦੇ ਖਜਾਨੇ! ਤੇ ਸੁੱਖ ਦੇਣਹਾਰ ਸਾਹਿਬ! ਉਚੀ ਤੋਂ ਉਚੀ ਹੈ ਤੇਰੀ ਵਿਸ਼ਾਲਤਾ! ਠਹਿਰਾਉ।
Fareedkot Teekaਹੇ ਗੁਣੋਂ ਕੇ ਨਿਧੀ ਸੁਖੋਂ ਕੇ ਦੇਨਹਾਰ ਸ੍ਵਾਮੀ! ਤੇਰੀ ਸਭ ਸੇ ਬਡਾਈ ਊਚੀ ਹੈ॥ ਰਹਾਉ ॥
Prof. Sahib Singhਹੇ ਸਾਰੇ ਗੁਣਾਂ ਦੇ ਖ਼ਜ਼ਾਨੇ! ਹੇ ਸੁਖ ਦੇਣ ਵਾਲੇ ਮਾਲਕ! ਤੇਰੀ ਵਡਿਆਈ ਸਭ ਤੋਂ ਉੱਚੀ ਹੈ (ਤੂੰ ਸਭਨਾਂ ਤੋਂ ਵੱਡਾ ਹੈਂ) ਰਹਾਉ॥ਪਦ ਅਰਥ ਗੁਣ ਨਿਧਾਨ = ਹੇ ਗੁਣਾਂ ਦੇ ਖ਼ਜ਼ਾਨੇ! ਸਭ ਤੇ = ਸਭਨਾਂ ਤੋਂ ॥ਰਹਾਉ॥
SikhNet (Spanish)Dador de Éxtasis, oh Maestro, Infinita es Tu Gloria. (Pausa)
ਸੋ ਸੋ ਕਰਮ ਕਰਤ ਹੈ ਪ੍ਰਾਣੀ; ਜੈਸੀ ਤੁਮ ਲਿਖਿ ਪਾਈ ॥
so so karam karat hai praanee; jaisee tum likh paaee |
Sant Singh KhalsaThe mortal does those deeds, and those alone, which You ordained by destiny.
Manmohan SinghThose and only those deeds the mortal does, which thou hast destined for him.
Manmohan Singh (Punjabi)ਓਹੀ, ਕੇਵਲ ਓਹੀ ਕੰਮ-ਕਾਜ ਜੀਵ ਕਰਦਾ ਹੈ, ਜਿਹੜੇ ਤੂੰ ਉਸ ਲਈ ਲਿਖੇ ਹੋਏ ਹਨ।
Fareedkot Teekaਜੈਸੀ ਜੈਸੀ ਤੁਮ ਨੇ ਮਸਤਕ ਪਰ ਲਿਖਤ ਲਿਖ ਪਾਈ ਹੈ, ਤਿਸ ਅਨੁਸਾਰ ਸੋਈ ਸੋਈ ਇਹੁ ਪ੍ਰਾਨੀ ਕਰਮ ਕਰਤਾ ਹੈ॥
Prof. Sahib Singh(ਪਰ, ਹੇ ਪ੍ਰਭੂ!) ਜੀਵ ਉਹੀ ਉਹੀ ਕਰਮ ਕਰਦਾ ਹੈ ਜਿਹੋ ਜਿਹੀ (ਆਗਿਆ) ਤੂੰ (ਉਸ ਦੇ ਮੱਥੇ ਤੇ) ਲਿਖ ਕੇ ਰੱਖ ਦਿੱਤੀ ਹੈ।ਪਦ ਅਰਥ ਲਿਖਿ = ਲਿਖ ਕੇ।
SikhNet (Spanish)Tu criatura hace únicamente lo que has escrito en su destino;
ਸੇਵਕ ਕਉ ਤੁਮ ਸੇਵਾ ਦੀਨੀ; ਦਰਸਨੁ ਦੇਖਿ ਅਘਾਈ ॥੨॥
sevak kau tum sevaa deenee; darasan dekh aghaaee |2|
Sant Singh KhalsaYour servant, whom You bless with Your service, is satisfied and fulfilled, beholding the Blessed Vision of Your Darshan. ||2||
Manmohan SinghThy serf, Thou blesses with Thine service and seeing Thy sight, he is satiated.
Manmohan Singh (Punjabi)ਆਪਣੇ ਨਫਰ ਨੂੰ ਤੂੰ ਆਪਣੀ ਚਾਕਰੀ ਬਖਸ਼ੀ ਹੈ। ਤੈਂਡਾ ਦੀਦਾਰ ਕਰ ਕੇ ਉਹ ਤ੍ਰਿਪਤ (ਰੱਜ) ਹੋ ਜਾਂਦਾ ਹੈ।
Fareedkot Teekaਪਰੰਤੂ ਅਪਨੇ ਸੇਵਕ ਕਉ ਤੁਮ ਨੇ ਸੇਵਾ ਹੀ ਦਈ ਹੈ, ਆਪ ਕੇ ਦਰਸ਼ਨ ਕੋ ਦੇਖ ਕੈ ਤਿਸ ਕੀ ਬੁਧੀ ਤ੍ਰਿਪਤ ਹੋਤੀ ਹੈ॥੨॥
Prof. Sahib Singhਆਪਣੇ ਸੇਵਕ ਨੂੰ ਤੂੰ ਆਪਣੀ ਸੇਵਾ-ਭਗਤੀ ਦੀ ਦਾਤਿ ਬਖ਼ਸ਼ੀ ਹੋਈ ਹੈ, (ਉਹ ਸੇਵਕ) ਤੇਰਾ ਦਰਸਨ ਕਰ ਕੇ ਰੱਜਿਆ ਰਹਿੰਦਾ ਹੈ ॥੨॥ਪਦ ਅਰਥ ਦੇਖਿ = ਵੇਖ ਕੇ। ਅਘਾਈ = ਰੱਜ ਜਾਂਦਾ ਹੈ ॥੨॥
SikhNet (Spanish)a Tu Sirviente lo bendices con Tu Servicio, y él vive plenamente teniendo Tu Visión. (2)
ਸਰਬ ਨਿਰੰਤਰਿ ਤੁਮਹਿ ਸਮਾਨੇ; ਜਾ ਕਉ ਤੁਧੁ ਆਪਿ ਬੁਝਾਈ ॥
sarab nirantar tumeh samaane; jaa kau tudh aap bujhaaee |
Sant Singh KhalsaYou are contained in all, but he alone realizes this, whom You bless with understanding.
Manmohan SinghAmongst all, Thou art contained and he alone, realises this whom Thou causest to understand.
Manmohan Singh (Punjabi)ਸਾਰਿਆਂ ਦੇ ਅੰਦਰ ਤੂੰ ਰਮਿਆ ਹੋਇਆ ਹੈ। ਜਿਸ ਨੂੰ ਤੂੰ ਦਰਸਾਉਂਦਾ ਹੈ, ਕੇਵਲ ਉਹੀ ਇਸ ਨੂੰ ਅਨੁਭਵ ਕਰਦਾ ਹੈ।
Fareedkot Teekaਸਰਬ ਕੇ ਅੰਤਰ ਇਕ ਰਸ ਤੁਮ ਹੀ ਸਮਾਏ ਹੂਏ ਹੋ, ਪਰੰਤੂ ਏਹ ਸਮਝ ਤਿਸ ਕੋ ਹੋਈ ਹੈ ਜਿਸ ਕੋ ਤੁਮ ਆਪ ਸਮਝਾਈ ਹੈ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਆਪ ਸਮਝ ਬਖ਼ਸ਼ਦਾ ਹੈਂ, ਉਸ ਨੂੰ ਤੂੰ ਸਾਰੇ ਹੀ ਜੀਵਾਂ ਦੇ ਅੰਦਰ ਇਕ-ਰਸ ਸਮਾਇਆ ਦਿੱਸਦਾ ਹੈਂ।ਪਦ ਅਰਥ ਨਿਰੰਤਰਿ = {ਨਿਰ-ਅੰਤਰ। ਅੰਤਰੁ = ਵਿੱਥ} ਵਿੱਥ ਤੋਂ ਬਿਨਾਂ, ਇਕ-ਰਸ। ਤੁਮਹਿ = ਤੂੰ ਹੀ। ਬੁਝਾਈ = ਸਮਝ ਦੇ ਦਿੱਤੀ।
SikhNet (Spanish)Llenas todo y también a aquél que haces que tome Conciencia de Ti.
ਗੁਰ ਪਰਸਾਦਿ ਮਿਟਿਓ ਅਗਿਆਨਾ; ਪ੍ਰਗਟ ਭਏ ਸਭ ਠਾਈ ॥੩॥
gur parasaad mittio agiaanaa; pragatt bhe sabh tthaaee |3|
Sant Singh KhalsaBy Guru's Grace, his spiritual ignorance is dispelled, and he is respected everywhere. ||3||
Manmohan SinghBy Guru's grace his spiritual ignorance is dispelled and he is renowned in all the places.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਉਸ ਦੀ ਅਗਿਆਨਤਾ ਦੂਰ ਹੋ ਜਾਂਦੀ ਹੈ ਅਤੇ ਉਹ ਸਾਰੀਆਂ ਥਾਵਾਂ ਵਿੱਚ ਉਘਾ ਹੋ ਜਾਂਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਸੇ ਜਿਨ ਕਾ ਅਗਿਆਨ ਮਿਟਿਆ ਹੈ, ਵਹੁ ਸਭ ਜਗਾ ਮੇਂ ਪ੍ਰਗਟ ਹੂਏ ਹੈਂ॥੩॥
Prof. Sahib Singhਗੁਰੂ ਦੀ ਕਿਰਪਾ ਨਾਲ (ਉਸ ਮਨੁੱਖ ਦੇ ਅੰਦਰੋਂ) ਅਗਿਆਨਤਾ (ਦਾ ਹਨੇਰਾ) ਮਿਟ ਜਾਂਦਾ ਹੈ, ਉਸ ਦੀ ਸੋਭਾ ਸਭ ਥਾਈਂ ਪਸਰ ਜਾਂਦੀ ਹੈ ॥੩॥ਪਦ ਅਰਥ ਪਰਸਾਦਿ = ਕਿਰਪਾ ਨਾਲ। ਸਭ ਠਾਈ = ਸਭ ਥਾਈਂ ॥੩॥
SikhNet (Spanish)Sólo él es el Sabio, de intuición y de buen corazón; su profunda ignorancia es desterrada solamente por la Gracia del Guru y es aclamado por todas partes. (3)
ਸੋਈ ਗਿਆਨੀ. ਸੋਈ ਧਿਆਨੀ; ਸੋਈ ਪੁਰਖੁ ਸੁਭਾਈ ॥
soee giaanee. soee dhiaanee; soee purakh subhaaee |
Sant Singh KhalsaHe alone is spiritually enlightened, he alone is a meditator, and he alone is a man of good nature.
Manmohan SinghHe alone is spiritually enlightened, he alone is a contemplator, and he alone is the man of good nature.
Manmohan Singh (Punjabi)ਕੇਵਲ ਓਹੀ ਬ੍ਰਹਮਬੇਤਾ ਹੈ, ਓਹੀ ਵਿਚਾਰਵਾਨ ਅਤੇ ਓਹੀ ਚੰਗੇ ਸੁਭਾ ਵਾਲਾ ਇਨਸਾਨ।
Fareedkot Teekaਵਹੀ ਗ੍ਯਾਨੀ ਹੈਂ ਔ ਵਹੀ ਧ੍ਯਾਨੀ ਹੈਂ, ਪੁਨਃ ਵਹੀ ਪੁਰਖ ਸੁਭਾਇਮਾਨ ਹੈ॥
Prof. Sahib Singhਉਹੀ ਮਨੁੱਖ ਗਿਆਨਵਾਨ ਹੈ, ਉਹੀ ਮਨੁੱਖ ਸੁਰਤਿ-ਅੱਭਿਆਸੀ ਹੈ, ਉਹੀ ਮਨੁੱਖ ਪਿਆਰ-ਸੁਭਾਵ ਵਾਲਾ ਹੈ,ਪਦ ਅਰਥ ਗਿਆਨੀ = ਗਿਆਨਵਾਨ। ਧਿਆਨੀ = ਸੁਰਤਿ ਜੋੜਨ ਵਾਲਾ। ਸੁਭਾਈ = ਸ੍ਰੇਸ਼ਟ ਪ੍ਰੇਮ ਵਾਲਾ।
SikhNet (Spanish)Aquél con quien eres
ਕਹੁ ਨਾਨਕ. ਜਿਸੁ ਭਏ ਦਇਆਲਾ; ਤਾ ਕਉ ਮਨ ਤੇ. ਬਿਸਰਿ ਨ ਜਾਈ ॥੪॥੮॥
kahu naanak. jis bhe deaalaa; taa kau man te. bisar na jaaee |4|8|
Sant Singh KhalsaSays Nanak, one unto whom the Lord becomes Merciful, does not forget the Lord from his mind. ||4||8||
Manmohan SinghSays Nanak, he to whom the Lord is compassionate, he forgets Him not in him mind.
Manmohan Singh (Punjabi)ਗੁਰੂ ਜੀ ਆਖਦੇ ਹਨ, ਜਿਸ ਉਤੇ ਮਾਲਕ ਮਿਹਰਬਾਨ ਹੈ ਉਹ ਉਸ ਨੂੰ ਆਪਣੇ ਚਿਤੋਂ ਨਹੀਂ ਭੁਲਾਉਂਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪਰ ਤੁਮ ਦਿਆਲ ਹੂਏ ਹੋ ਤਿਸ ਕੋ ਮਨ ਤੇ ਨਹੀਂ ਬਿਸਰ ਜਾਤੇ, ਭਾਵ ਸੇ ਵਹੁ ਸ੍ਵਾਸ ਸ੍ਵਾਸ ਤੁਮਾਰਾ ਨਾਮ ਜਪਤੇ ਹੈਂ॥੪॥੮॥☬ਸ੍ਵਮਨ ਪ੍ਰਤਿ ਉਪਦੇਸ਼:
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਉੱਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ, ਉਸ ਮਨੁੱਖ ਨੂੰ ਪਰਮਾਤਮਾ ਮਨ ਤੋਂ ਕਦੇ ਭੀ ਨਹੀਂ ਭੁੱਲਦਾ ॥੪॥੮॥ਪਦ ਅਰਥ ਮਨ ਤੇ = ਮਨ ਤੋਂ ॥੪॥੮॥
SikhNet (Spanish)Compasivo nunca Te abandona. (4‑8)