ਨਾਨਕ ਕਉ. ਗੁਰੁ ਪੂਰਾ ਭੇਟਿਓ; ਸਗਲੇ ਦੂਖ ਬਿਨਾਸੇ ॥੪॥੫॥
naanak kau. gur pooraa bhettio; sagale dookh binaase |4|5|
ਪਦ ਅਰਥ ਸਗਲੇ = ਸਾਰੇ ॥੪॥੫॥
ਨਾਨਕ ਕਉ. ਗੁਰੁ ਪੂਰਾ ਭੇਟਿਓ; ਸਗਲੇ ਦੂਖ ਬਿਨਾਸੇ ॥੪॥੫॥
naanak kau. gur pooraa bhettio; sagale dookh binaase |4|5|
ਪਦ ਅਰਥ ਸਗਲੇ = ਸਾਰੇ ॥੪॥੫॥
ਸੋਰਠਿ ਮਹਲਾ ੫ ॥
soratth mahalaa 5 |
ਸੁਖੀਏ ਕਉ ਪੇਖੈ ਸਭ ਸੁਖੀਆ; ਰੋਗੀ ਕੈ ਭਾਣੈ ਸਭ ਰੋਗੀ ॥
sukhee kau pekhai sabh sukheea; rogee kai bhaanai sabh rogee |
ਪਦ ਅਰਥ ਸੁਖੀਆ = (ਆਤਮਕ) ਸੁਖ ਮਾਣਨ ਵਾਲਾ। ਕਉ = ਨੂੰ। ਪੇਖੈ = ਦਿੱਸਦਾ ਹੈ। ਕੈ ਭਾਣੈ = ਦੇ ਖ਼ਿਆਲ ਵਿਚ। ਰੋਗੀ = (ਵਿਕਾਰਾਂ ਦੇ) ਰੋਗ ਵਿਚ ਫਸਿਆ ਹੋਇਆ।
ਕਰਣ ਕਰਾਵਨਹਾਰ ਸੁਆਮੀ; ਆਪਨ ਹਾਥਿ ਸੰਜੋਗੀ ॥੧॥
karan karaavanahaar suaamee; aapan haath sanjogee |1|
ਪਦ ਅਰਥ ਕਰਾਵਨਹਾਰ = (ਜੀਵਾਂ ਪਾਸੋਂ) ਕਰਾਣ ਦੀ ਸਮਰਥਾ ਰੱਖਣ ਵਾਲਾ। ਹਾਥਿ = ਹੱਥ ਵਿਚ। ਸੰਜੋਗੀ = (ਆਤਮਕ ਸੁਖ ਤੇ ਆਤਮਕ ਰੋਗ ਦਾ) ਮੇਲ ॥੧॥
ਮਨ ਮੇਰੇ; ਜਿਨਿ ਅਪੁਨਾ ਭਰਮੁ ਗਵਾਤਾ ॥
man mere; jin apunaa bharam gavaataa |
ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਭਰਮੁ = ਭਟਕਣਾ।
ਤਿਸ ਕੈ ਭਾਣੈ. ਕੋਇ ਨ ਭੂਲਾ; ਜਿਨਿ ਸਗਲੋ ਬ੍ਰਹਮੁ ਪਛਾਤਾ ॥ ਰਹਾਉ ॥
tis kai bhaanai. koe na bhoolaa; jin sagalo braham pachhaataa | rahaau |
ਪਦ ਅਰਥ ਤਿਸ ਕੈ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕੈ' ਦੇ ਕਾਰਨ ਉਡ ਗਿਆ ਹੈ}। ਸਗਲੋ = ਸਭ ਵਿਚ ॥ਰਹਾਉ॥
ਸੰਤ ਸੰਗਿ ਜਾ ਕਾ ਮਨੁ ਸੀਤਲੁ; ਓਹੁ ਜਾਣੈ ਸਗਲੀ ਠਾਂਢੀ ॥
sant sang jaa kaa man seetal; ohu jaanai sagalee tthaandtee |
ਪਦ ਅਰਥ ਸੰਗਿ = ਸੰਗਤਿ ਵਿਚ। ਸੀਤਲੁ = ਸ਼ਾਂਤ, ਠੰਡਾ। ਸਗਲੀ = ਸਾਰੀ ਲੁਕਾਈ।
ਹਉਮੈ ਰੋਗਿ ਜਾ ਕਾ ਮਨੁ ਬਿਆਪਿਤ; ਓਹੁ ਜਨਮਿ ਮਰੈ ਬਿਲਲਾਤੀ ॥੨॥
haumai rog jaa kaa man biaapit; ohu janam marai bilalaatee |2|
ਪਦ ਅਰਥ ਰੋਗਿ = ਰੋਗ ਵਿਚ। ਬਿਆਪਿਤ = ਫਸਿਆ ਹੋਇਆ। ਜਨਮਿ ਮਰੈ = ਜੰਮਦਾ ਮਰਦਾ ਰਹਿੰਦਾ ਹੈ। ਬਿਲਲਾਤੀ = ਵਿਲਕਦਾ, ਦੁੱਖੀ ਹੁੰਦਾ ॥੨॥
ਗਿਆਨ ਅੰਜਨੁ. ਜਾ ਕੀ ਨੇਤ੍ਰੀ ਪੜਿਆ; ਤਾ ਕਉ ਸਰਬ ਪ੍ਰਗਾਸਾ ॥
giaan anjan. jaa kee netree parriaa; taa kau sarab pragaasaa |
ਪਦ ਅਰਥ ਗਿਆਨ ਅੰਜਨੁ = ਆਤਮਕ ਜੀਵਨ ਦੀ ਸੂਝ ਦਾ ਸੁਰਮਾ। ਨੇਤ੍ਰੀ = ਅੱਖਾਂ ਵਿਚ। ਪ੍ਰਗਾਸਾ = ਚਾਨਣ।
ਅਗਿਆਨਿ ਅੰਧੇਰੈ ਸੂਝਸਿ ਨਾਹੀ; ਬਹੁੜਿ ਬਹੁੜਿ ਭਰਮਾਤਾ ॥੩॥
agiaan andherai soojhas naahee; bahurr bahurr bharamaataa |3|
ਪਦ ਅਰਥ ਅਗਿਆਨਿ = ਗਿਆਨ-ਹੀਣ ਮਨੁੱਖ ਨੂੰ। ਅੰਧੇਰੈ = ਹਨੇਰੇ ਵਿਚ। ਬਹੁੜਿ ਬਹੁੜਿ = ਮੁੜ ਮੁੜ ॥੩॥
ਸੁਣਿ ਬੇਨੰਤੀ ਸੁਆਮੀ ਅਪੁਨੇ; ਨਾਨਕੁ. ਇਹੁ ਸੁਖੁ ਮਾਗੈ ॥
sun benantee suaamee apune; naanak. ihu sukh maagai |
ਪਦ ਅਰਥ ਸੁਆਮੀ ਅਪੁਨੇ = ਹੇ ਮੇਰੇ ਸੁਆਮੀ! ਨਾਨਕੁ ਮਾਗੈ = ਨਾਨਕ ਮੰਗਦਾ ਹੈ।
ਜਹ ਕੀਰਤਨੁ ਤੇਰਾ ਸਾਧੂ ਗਾਵਹਿ; ਤਹ ਮੇਰਾ ਮਨੁ ਲਾਗੈ ॥੪॥੬॥
jeh keeratan teraa saadhoo gaaveh; teh meraa man laagai |4|6|
ਪਦ ਅਰਥ ਜਹ = ਜਿੱਥੇ। ਗਾਵਹਿ = ਗਾਉਂਦੇ ਹਨ। ਲਾਗੈ = ਪਰਚਿਆ ਰਹੇ ॥੪॥੬॥
ਸੋਰਠਿ ਮਹਲਾ ੫ ॥
soratth mahalaa 5 |
ਤਨੁ ਸੰਤਨ ਕਾ. ਧਨੁ ਸੰਤਨ ਕਾ; ਮਨੁ ਸੰਤਨ ਕਾ ਕੀਆ ॥
tan santan kaa. dhan santan kaa; man santan kaa keea |
ਪਦ ਅਰਥ ਕਾ ਕੀਆ = ਦਾ ਬਣਾ ਦਿੱਤਾ, ਭੇਟਾ ਕਰ ਦਿੱਤਾ।
ਸੰਤ ਪ੍ਰਸਾਦਿ ਹਰਿ ਨਾਮੁ ਧਿਆਇਆ; ਸਰਬ ਕੁਸਲ ਤਬ ਥੀਆ ॥੧॥
sant prasaad har naam dhiaaeaa; sarab kusal tab theea |1|
ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਸਰਬ ਕੁਸਲ = ਸਾਰੇ ਸੁਖ ॥੧॥
ਸੰਤਨ ਬਿਨੁ ਅਵਰੁ; ਨ ਦਾਤਾ ਬੀਆ ॥
santan bin avar; na daataa beea |
ਪਦ ਅਰਥ ਦਾਤਾ = (ਨਾਮ ਦੀ) ਦਾਤਿ ਦੇਣ ਵਾਲਾ। ਬੀਆ = ਦੂਜਾ।
ਜੋ ਜੋ ਸਰਣਿ ਪਰੈ ਸਾਧੂ ਕੀ; ਸੋ ਪਾਰਗਰਾਮੀ ਕੀਆ ॥ ਰਹਾਉ ॥
jo jo saran parai saadhoo kee; so paaragaraamee keea | rahaau |
ਪਦ ਅਰਥ ਸਾਧੂ = ਗੁਰੂ। ਪਾਰਗਰਾਮੀ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਜੋਗਾ। ਕੀਆ = ਹੋ ਜਾਂਦਾ ਹੈ ॥ਰਹਾਉ॥
ਕੋਟਿ ਪਰਾਧ ਮਿਟਹਿ ਜਨ ਸੇਵਾ; ਹਰਿ ਕੀਰਤਨੁ ਰਸਿ ਗਾਈਐ ॥
kott paraadh mitteh jan sevaa; har keeratan ras gaaeeai |
ਪਦ ਅਰਥ ਕੋਟਿ ਪਰਾਧ = ਕ੍ਰੋੜਾਂ ਪਾਪ। ਜਨ ਸੇਵਾ = ਸੰਤ ਜਨ ਦੀ ਸੇਵਾ ਕੀਤਿਆਂ। ਰਸਿ = ਰਸ ਨਾਲ, ਪ੍ਰੇਮ ਨਾਲ।
ਈਹਾ ਸੁਖੁ. ਆਗੈ ਮੁਖ ਊਜਲ; ਜਨ ਕਾ ਸੰਗੁ ਵਡਭਾਗੀ ਪਾਈਐ ॥੨॥
eehaa sukh. aagai mukh aoojal; jan kaa sang vaddabhaagee paaeeai |2|
ਪਦ ਅਰਥ ਈਹਾ = ਇਸ ਲੋਕ ਵਿਚ। ਆਗੈ = ਪਰਲੋਕ ਵਿਚ। ਮੁਖ ਊਜਲ = ਉੱਜਲ ਮੂੰਹ ਵਾਲੇ, ਸੁਰਖ਼-ਰੂ ॥੨॥
ਰਸਨਾ ਏਕ. ਅਨੇਕ ਗੁਣ ਪੂਰਨ; ਜਨ ਕੀ ਕੇਤਕ ਉਪਮਾ ਕਹੀਐ ॥
rasanaa ek. anek gun pooran; jan kee ketak upamaa kaheeai |
ਪਦ ਅਰਥ ਰਸਨਾ = ਜੀਭ। ਕੇਤਕ = ਕਿਤਨੀ ਕੁ? ਉਪਮਾ = ਵਡਿਆਈ, ਸੋਭਾ।
ਅਗਮ ਅਗੋਚਰ ਸਦ ਅਬਿਨਾਸੀ; ਸਰਣਿ ਸੰਤਨ ਕੀ ਲਹੀਐ ॥੩॥
agam agochar sad abinaasee; saran santan kee laheeai |3|
ਪਦ ਅਰਥ ਅਗਮ = ਅਪਹੁੰਚ। ਅਗੋਚਰ = {ਅ-ਗੋ-ਚਰ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਸਦ = ਸਦਾ। ਲਹੀਐ = ਲੱਭਦਾ ਹੈ ॥੩॥
ਨਿਰਗੁਨ ਨੀਚ ਅਨਾਥ ਅਪਰਾਧੀ; ਓਟ ਸੰਤਨ ਕੀ ਆਹੀ ॥
niragun neech anaath aparaadhee; ott santan kee aahee |
ਪਦ ਅਰਥ ਨਿਰਗੁਨ = ਗੁਣ-ਹੀਣ। ਅਨਾਥ = ਨਿਆਸਰਾ। ਓਟ = ਆਸਰਾ, ਸਰਨ। ਆਹੀ = ਮੰਗੀ ਹੈ, ਮੈਂ ਮੰਗਦਾ ਹਾਂ।
ਬੂਡਤ ਮੋਹ ਗ੍ਰਿਹ ਅੰਧ ਕੂਪ ਮਹਿ; ਨਾਨਕ. ਲੇਹੁ ਨਿਬਾਹੀ ॥੪॥੭॥
booddat moh grih andh koop meh; naanak. lehu nibaahee |4|7|
ਪਦ ਅਰਥ ਗ੍ਰਿਹ = ਗ੍ਰਿਹਸਤ। ਅੰਧ ਕੂਪ ਮਹਿ = ਅੰਨ੍ਹੇ ਖੂਹ ਵਿਚ। ਲੇਹੁ ਨਿਬਾਹੀ = ਤੋੜ ਤਕ ਸਾਥ ਕਰੋ ॥੪॥੭॥
ਸੋਰਠਿ ਮਹਲਾ ੫ ਘਰੁ ੧ ॥
soratth mahalaa 5 ghar 1 |
ਜਾ ਕੈ ਹਿਰਦੈ. ਵਸਿਆ ਤੂ ਕਰਤੇ; ਤਾ ਕੀ ਤੈਂ. ਆਸ ਪੁਜਾਈ ॥
jaa kai hiradai. vasiaa too karate; taa kee tain. aas pujaaee |
ਪਦ ਅਰਥ ਜਾ ਕੈ ਹਿਰਦੈ = ਜਿਸ ਦੇ ਹਿਰਦੇ ਵਿਚ। ਕਰਤੇ = ਹੇ ਕਰਤਾਰ! ਤੈਂ = {ਲਫ਼ਜ਼ 'ਤੂ' ਅਤੇ 'ਤੈਂ' ਦਾ ਫ਼ਰਕ ਚੇਤੇ ਰੱਖੋ। ਕੌਣ ਵੱਸਿਆ? ਤੂੰ। ਕਿਸ ਨੇ ਪੁਜਾਈ? ਤੈਂ}।
ਦਾਸ ਅਪੁਨੇ ਕਉ. ਤੂ ਵਿਸਰਹਿ ਨਾਹੀ; ਚਰਣ ਧੂਰਿ ਮਨਿ ਭਾਈ ॥੧॥
daas apune kau. too visareh naahee; charan dhoor man bhaaee |1|
ਪਦ ਅਰਥ ਕਉ = ਨੂੰ। ਮਨਿ = ਮਨ ਵਿਚ। ਭਾਈ = ਪਿਆਰੀ ਲੱਗਦੀ ਹੈ ॥੧॥
ਤੇਰੀ ਅਕਥ ਕਥਾ; ਕਥਨੁ. ਨ ਜਾਈ ॥
teree akath kathaa; kathan. na jaaee |
ਪਦ ਅਰਥ ਅਕਥ = ਅ-ਕੱਥ, ਜੋ ਬਿਆਨ ਨਹੀਂ ਹੋ ਸਕਦੀ।
ਗੁਣ ਨਿਧਾਨ ਸੁਖਦਾਤੇ ਸੁਆਮੀ; ਸਭ ਤੇ ਊਚ ਬਡਾਈ ॥ ਰਹਾਉ ॥
gun nidhaan sukhadaate suaamee; sabh te aooch baddaaee | rahaau |
ਪਦ ਅਰਥ ਗੁਣ ਨਿਧਾਨ = ਹੇ ਗੁਣਾਂ ਦੇ ਖ਼ਜ਼ਾਨੇ! ਸਭ ਤੇ = ਸਭਨਾਂ ਤੋਂ ॥ਰਹਾਉ॥
ਸੋ ਸੋ ਕਰਮ ਕਰਤ ਹੈ ਪ੍ਰਾਣੀ; ਜੈਸੀ ਤੁਮ ਲਿਖਿ ਪਾਈ ॥
so so karam karat hai praanee; jaisee tum likh paaee |
ਪਦ ਅਰਥ ਲਿਖਿ = ਲਿਖ ਕੇ।
ਸੇਵਕ ਕਉ ਤੁਮ ਸੇਵਾ ਦੀਨੀ; ਦਰਸਨੁ ਦੇਖਿ ਅਘਾਈ ॥੨॥
sevak kau tum sevaa deenee; darasan dekh aghaaee |2|
ਪਦ ਅਰਥ ਦੇਖਿ = ਵੇਖ ਕੇ। ਅਘਾਈ = ਰੱਜ ਜਾਂਦਾ ਹੈ ॥੨॥
ਸਰਬ ਨਿਰੰਤਰਿ ਤੁਮਹਿ ਸਮਾਨੇ; ਜਾ ਕਉ ਤੁਧੁ ਆਪਿ ਬੁਝਾਈ ॥
sarab nirantar tumeh samaane; jaa kau tudh aap bujhaaee |
ਪਦ ਅਰਥ ਨਿਰੰਤਰਿ = {ਨਿਰ-ਅੰਤਰ। ਅੰਤਰੁ = ਵਿੱਥ} ਵਿੱਥ ਤੋਂ ਬਿਨਾਂ, ਇਕ-ਰਸ। ਤੁਮਹਿ = ਤੂੰ ਹੀ। ਬੁਝਾਈ = ਸਮਝ ਦੇ ਦਿੱਤੀ।
ਗੁਰ ਪਰਸਾਦਿ ਮਿਟਿਓ ਅਗਿਆਨਾ; ਪ੍ਰਗਟ ਭਏ ਸਭ ਠਾਈ ॥੩॥
gur parasaad mittio agiaanaa; pragatt bhe sabh tthaaee |3|
ਪਦ ਅਰਥ ਪਰਸਾਦਿ = ਕਿਰਪਾ ਨਾਲ। ਸਭ ਠਾਈ = ਸਭ ਥਾਈਂ ॥੩॥
ਸੋਈ ਗਿਆਨੀ. ਸੋਈ ਧਿਆਨੀ; ਸੋਈ ਪੁਰਖੁ ਸੁਭਾਈ ॥
soee giaanee. soee dhiaanee; soee purakh subhaaee |
ਪਦ ਅਰਥ ਗਿਆਨੀ = ਗਿਆਨਵਾਨ। ਧਿਆਨੀ = ਸੁਰਤਿ ਜੋੜਨ ਵਾਲਾ। ਸੁਭਾਈ = ਸ੍ਰੇਸ਼ਟ ਪ੍ਰੇਮ ਵਾਲਾ।
ਕਹੁ ਨਾਨਕ. ਜਿਸੁ ਭਏ ਦਇਆਲਾ; ਤਾ ਕਉ ਮਨ ਤੇ. ਬਿਸਰਿ ਨ ਜਾਈ ॥੪॥੮॥
kahu naanak. jis bhe deaalaa; taa kau man te. bisar na jaaee |4|8|
ਪਦ ਅਰਥ ਮਨ ਤੇ = ਮਨ ਤੋਂ ॥੪॥੮॥
ਸੋਰਠਿ ਮਹਲਾ ੫ ॥
soratth mahalaa 5 |
ਸਗਲ ਸਮਗ੍ਰੀ. ਮੋਹਿ ਵਿਆਪੀ; ਕਬ ਊਚੇ. ਕਬ ਨੀਚੇ ॥
sagal samagree. mohi viaapee; kab aooche. kab neeche |
ਪਦ ਅਰਥ ਸਮਗ੍ਰੀ = ਰਚਨਾ, ਦੁਨੀਆ। ਮੋਹਿ = ਮੋਹ ਵਿਚ। ਵਿਆਪੀ = ਫਸੀ ਹੋਈ ਹੈ। ਕਬ = ਕਦੇ।
ਸੁਧੁ. ਨ ਹੋਈਐ ਕਾਹੂ ਜਤਨਾ; ਓੜਕਿ. ਕੋ ਨ ਪਹੂਚੇ ॥੧॥
sudh. na hoeeai kaahoo jatanaa; orrak. ko na pahooche |1|
ਪਦ ਅਰਥ ਸੁਧੁ = ਪਵਿੱਤ੍ਰ। ਕਾਹੂ ਜਤਨਾ = ਕਿਸੇ ਭੀ ਜਤਨ ਨਾਲ। ਓੜਕਿ = ਅਖ਼ੀਰ ਤਕ, ਸਿਰੇ ਤਕ, ਪ੍ਰਭੂ ਤਕ। ਕੋ = ਕੋਈ ਭੀ ॥੧॥