ੴ

ਸਿੱਖਬਾਣੀ · SikhBani

ਤਨੁ ਸੰਤਨ ਕਾ ਧਨੁ ਸੰਤਨ ਕਾ ਮਨੁ ਸੰਤਨ ਕਾ ਕੀਆ ॥

tan santan kaa dhan santan kaa man santan kaa keea
Guru Arjan Dev Ji ਗੁਰੂ ਅਰਜਨ ਦੇਵ ਜੀ · Raag Sorath · Ang 610 · 11 lines
Translations

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਤਨੁ ਸੰਤਨ ਕਾ. ਧਨੁ ਸੰਤਨ ਕਾ; ਮਨੁ ਸੰਤਨ ਕਾ ਕੀਆ ॥

tan santan kaa. dhan santan kaa; man santan kaa keea |

Sant Singh KhalsaMy body belongs to the Saints, my wealth belongs to the Saints, and my mind belongs to the Saints.
Manmohan SinghMy body belongs to the saints, my wealth to the saints and to the saints I have entrusted my soul.
Manmohan Singh (Punjabi)ਮੇਰੀ ਦੇਹ ਸਾਧੂਆਂ ਦੀ ਹੈ, ਮੇਰੀ ਦੌਲਤ ਸਾਧੂਆਂ ਦੀ, ਤੇ ਸਾਧੂਆਂ ਦੇ ਸਪੁਰਦ ਹੀ ਮੈਂ ਆਪਣੀ ਆਤਮਾ ਕਰ ਦਿੱਤੀ ਹੈ।
Fareedkot Teekaਹਮ ਨੇ ਸਰੀਰ ਭੀ ਸੰਤੋਂ ਕਾ ਔ ਧਨ ਭੀ ਸੰਤੋਂ ਕਾ, ਪੁਨਾ ਮਨ ਭੀ ਸੰਤੋਂ ਕਾ ਹੀ ਕੀਆ ਹੈ॥
Prof. Sahib Singhਹੇ ਭਾਈ! ਜਦੋਂ ਕੋਈ ਮਨੁੱਖ ਆਪਣਾ ਸਰੀਰ ਆਪਣਾ ਮਨ ਆਪਣਾ ਧਨ ਸੰਤ ਜਨਾਂ ਦੇ ਹਵਾਲੇ ਕਰ ਦੇਂਦਾ ਹੈ (ਭਾਵ, ਹਰੇਕ ਕਿਸਮ ਦੀ ਅਪਣੱਤ ਮਿਟਾ ਦੇਂਦਾ ਹੈ),

ਪਦ ਅਰਥ ਕਾ ਕੀਆ = ਦਾ ਬਣਾ ਦਿੱਤਾ, ਭੇਟਾ ਕਰ ਦਿੱਤਾ।

SikhNet (Spanish)He entregado mi cuerpo, mi mente y mi riqueza a los Santos, y por su Gracia,

ਸੰਤ ਪ੍ਰਸਾਦਿ ਹਰਿ ਨਾਮੁ ਧਿਆਇਆ; ਸਰਬ ਕੁਸਲ ਤਬ ਥੀਆ ॥੧॥

sant prasaad har naam dhiaaeaa; sarab kusal tab theea |1|

Sant Singh KhalsaBy the Grace of the Saints, I meditate on the Lord's Name, and then, all comforts come to me. ||1||
Manmohan SinghMy saints grace, I meditate on God's name and all comforts then accrue.
Manmohan Singh (Punjabi)ਸੰਤ ਦੀ ਦਇਆ ਦੁਆਰਾ ਮੈਂ ਵਾਹਿਗੁਰੂ ਦੇ ਨਾਮ ਦਾ ਜਾਪ ਕਰਦਾ ਹਾਂ, ਤਦ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ।
Fareedkot Teekaਜਬ ਸੇ ਸੰਤੋਂ ਕੀ ਕ੍ਰਿਪਾ ਸੇ ਹਰੀ ਕੇ ਨਾਮ ਕੋ ਧਿਆਇਆ ਹੈ ਤਬ ਸੇ ਹੀ ਹਮਾਰੇ ਕੋ ਸਰਬ ਪ੍ਰਕਾਰ ਕਰ ਕੇ ਸੁਖੁ ਹੂਆ ਹੈ॥੧॥
Prof. Sahib Singhਤੇ ਸੰਤਾਂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਸਿਮਰਨ ਕਰਨ ਲੱਗ ਪੈਂਦਾ ਹੈ, ਤਦੋਂ ਉਸ ਨੂੰ ਸਾਰੇ (ਆਤਮਕ) ਸੁਖ ਮਿਲ ਜਾਂਦੇ ਹਨ ॥੧॥

ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਸਰਬ ਕੁਸਲ = ਸਾਰੇ ਸੁਖ ॥੧॥

SikhNet (Spanish)habito en el Nombre del Señor y siempre estoy en Éxtasis. (1)

ਸੰਤਨ ਬਿਨੁ ਅਵਰੁ; ਨ ਦਾਤਾ ਬੀਆ ॥

santan bin avar; na daataa beea |

Sant Singh KhalsaWithout the Saints, there are no other givers.
Manmohan SinghWithout the saints, there is no other giver,
Manmohan Singh (Punjabi)ਸਾਧੂਆਂ ਦੇ ਬਗੈਰ ਹੋਰ ਕੋਈ ਦਾਤਾਰ ਨਹੀਂ।
Fareedkot Teekaਸੰਤੋਂ ਸੇ ਬਿਨਾਂ ਇਸ ਜਗਤ ਮੇਂ ਔਰ ਦੂਸਰਾ ਦਾਤਾ ਕੋਈ ਨਹੀਂ ਹੈ॥
Prof. Sahib Singhਹੇ ਭਾਈ! ਸੰਤ ਜਨਾਂ ਤੋਂ ਬਿਨਾ ਪਰਮਾਤਮਾ ਦੇ ਨਾਮ ਦੀ ਦਾਤਿ ਦੇਣ ਵਾਲਾ ਹੋਰ ਕੋਈ ਨਹੀਂ ਹੈ।

ਪਦ ਅਰਥ ਦਾਤਾ = (ਨਾਮ ਦੀ) ਦਾਤਿ ਦੇਣ ਵਾਲਾ। ਬੀਆ = ਦੂਜਾ।

SikhNet (Spanish)No existe otro Benefactor más que el Santo y quien sea que se

ਜੋ ਜੋ ਸਰਣਿ ਪਰੈ ਸਾਧੂ ਕੀ; ਸੋ ਪਾਰਗਰਾਮੀ ਕੀਆ ॥ ਰਹਾਉ ॥

jo jo saran parai saadhoo kee; so paaragaraamee keea | rahaau |

Sant Singh KhalsaWhoever takes to the Sanctuary of the Holy Saints, is carried across. ||Pause||
Manmohan Singhand who-so-ever seeks the saints shelter, he, is ferried across the world ocean. Pause.
Manmohan Singh (Punjabi)ਜਿਹੜਾ ਕੋਈ ਸੰਤਾਂ ਦੀ ਪਨਾਹ ਲੈਂਦਾ ਹੈ, ਉਸ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਜਾਂਦਾ ਹੈ। ਠਹਿਰਾਉ।
Fareedkot Teekaਜੋ ਜੋ ਪੁਰਸ਼ ਸੰਤੋਂ ਕੀ ਸ਼ਰਨ ਪੜੇ ਹੈਂ, ਸੋ ਤਿਨ ਕਾ ਸਮੁਦਾਯ ਸੰਸਾਰ ਸੇ ਪਾਰ ਕੀਆ ਹੈ॥ ਰਹਾਉ ॥
Prof. Sahib Singhਜੇਹੜਾ ਜੇਹੜਾ ਮਨੁੱਖ ਗੁਰੂ ਦੀ (ਸੰਤ ਜਨਾਂ ਦੀ) ਸਰਨ ਪੈਂਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਜਾਂਦਾ ਹੈ ਰਹਾਉ॥

ਪਦ ਅਰਥ ਸਾਧੂ = ਗੁਰੂ। ਪਾਰਗਰਾਮੀ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਜੋਗਾ। ਕੀਆ = ਹੋ ਜਾਂਦਾ ਹੈ ॥ਰਹਾਉ॥

SikhNet (Spanish)postra a los Pies de los Santos es llevado de la mano a través del mar de la existencia. (Pausa)

ਕੋਟਿ ਪਰਾਧ ਮਿਟਹਿ ਜਨ ਸੇਵਾ; ਹਰਿ ਕੀਰਤਨੁ ਰਸਿ ਗਾਈਐ ॥

kott paraadh mitteh jan sevaa; har keeratan ras gaaeeai |

Sant Singh KhalsaMillions of sins are erased by serving the humble Saints, and singing the Glorious Praises of the Lord with love.
Manmohan SinghMyriads of sins are erased by serving the saints and singing God's praise with love.
Manmohan Singh (Punjabi)ਸਾਧੂਆਂ ਦੀ ਟਹਿਲ ਕਮਾਉਣ ਅਤੇ ਵਾਹਿਗੁਰੂ ਦੀ ਕੀਰਤੀ ਪ੍ਰੇਮ ਨਾਲ ਗਾਇਨ ਕਰਨ ਦੁਆਰਾ ਕ੍ਰੋੜਾਂ ਹੀ ਪਾਪ ਨਾਸ ਹੋ ਜਾਂਦੇ ਹਨ।
Fareedkot Teekaਸੰਤੋਂ ਕੀ ਸੇਵਾ ਸੇਂ ਕ੍ਰੋੜੋਂ ਹੀ ਅਪਰਾਧ ਮਿਟ ਜਾਤੇ ਹੈਂ ਔ ਪ੍ਰੇਮ ਕਰ ਕੇ ਹਰੀ ਕਾ ਕੀਰਤਨ ਭੀ ਤਿਨ ਕੇ ਸੰਗ ਗਾਇਨ ਕਰੀਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਸੇਵਕ ਦੀ (ਦੱਸੀ) ਸੇਵਾ ਕੀਤਿਆਂ ਕ੍ਰੋੜਾਂ ਪਾਪ ਮਿਟ ਜਾਂਦੇ ਹਨ, ਅਤੇ ਪ੍ਰੇਮ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ।

ਪਦ ਅਰਥ ਕੋਟਿ ਪਰਾਧ = ਕ੍ਰੋੜਾਂ ਪਾਪ। ਜਨ ਸੇਵਾ = ਸੰਤ ਜਨ ਦੀ ਸੇਵਾ ਕੀਤਿਆਂ। ਰਸਿ = ਰਸ ਨਾਲ, ਪ੍ਰੇਮ ਨਾਲ।

SikhNet (Spanish)Sirviendo a los Santos, millones de faltas son borradas y uno canta la Alabanza del Señor con Dicha,

ਈਹਾ ਸੁਖੁ. ਆਗੈ ਮੁਖ ਊਜਲ; ਜਨ ਕਾ ਸੰਗੁ ਵਡਭਾਗੀ ਪਾਈਐ ॥੨॥

eehaa sukh. aagai mukh aoojal; jan kaa sang vaddabhaagee paaeeai |2|

Sant Singh KhalsaOne finds peace in this world, and one's face is radiant in the next world, by associating with the humble Saints, through great good fortune. ||2||
Manmohan SinghBy the saints' association, which is obtained by good fortune, man gathers peace here, and his countenance becomes bright hereafter.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਨਾਲ, ਜੋ ਵੱਡੇ ਭਾਗਾਂ ਦੁਆਰਾ ਪ੍ਰਾਪਤ ਹੁੰਦੀ ਹੈ, ਇਨਸਾਨ ਏਥੇ ਆਰਾਮ-ਚੈਨ ਪਾ ਲੈਂਦਾ ਹੈ ਅਤੇ ਅੱਗੇ ਉਸ ਦਾ ਚਿਹਰਾ ਰੋਸ਼ਨ ਹੋ ਜਾਂਦਾ ਹੈ।
Fareedkot Teekaਸਤਸੰਗ ਕਰ ਇਸ ਲੋਕ ਮੇਂ ਸੁਖ ਕੀ ਪ੍ਰਾਪਤੀ ਪੁਨਾ ਪਰਲੋਕ ਮੇਂ ਮੁਖੁ ਊਜਲਾ ਹੋਤਾ ਹੈ, ਪਰੰਤੂ ਸੰਤ ਜਨੋਂ ਕਾ ਸੰਗ ਵੱਡੇ ਭਾਗੋਂ ਕਰ ਕੇ ਪ੍ਰਾਪਤਿ ਹੋਤਾ ਹੈ॥੨॥
Prof. Sahib Singhਇਸ ਲੋਕ ਵਿਚ ਆਤਮਕ ਅਨੰਦ ਮਿਲਿਆ ਰਹਿੰਦਾ ਹੈ, ਪਰਲੋਕ ਵਿਚ ਸੁਰਖ਼-ਰੂ ਹੋਵੀਦਾ ਹੈ। ਪਰ, ਹੇ ਭਾਈ! ਪ੍ਰਭੂ ਦੇ ਸੇਵਕ ਦੀ ਸੰਗਤਿ ਵੱਡੇ ਭਾਗਾਂ ਨਾਲ ਮਿਲਦੀ ਹੈ ॥੨॥

ਪਦ ਅਰਥ ਈਹਾ = ਇਸ ਲੋਕ ਵਿਚ। ਆਗੈ = ਪਰਲੋਕ ਵਿਚ। ਮੁਖ ਊਜਲ = ਉੱਜਲ ਮੂੰਹ ਵਾਲੇ, ਸੁਰਖ਼-ਰੂ ॥੨॥

SikhNet (Spanish)obteniendo el Éxtasis aquí y Gloria aquí después. Es por una buena fortuna que uno es bendecido con la Sociedad de los Santos. (2)

ਰਸਨਾ ਏਕ. ਅਨੇਕ ਗੁਣ ਪੂਰਨ; ਜਨ ਕੀ ਕੇਤਕ ਉਪਮਾ ਕਹੀਐ ॥

rasanaa ek. anek gun pooran; jan kee ketak upamaa kaheeai |

Sant Singh KhalsaI have only one tongue, and the Lord's humble servant is filled with countless virtues; how can I sing his praises?
Manmohan SinghI have but one tongue and the Lord's slave in full of many merits. How far can I recount His slave's praise.
Manmohan Singh (Punjabi)ਮੇਰੀ ਕੇਵਲ ਇਕ ਜੀਭ੍ਹ ਹੈ। ਪ੍ਰਭੂ ਦਾ ਗੋਲਾ ਘਣੇਰੀਆਂ ਚੰਗਿਆਈਆਂ ਨਾਂ ਪਰੀਪੂਰਨ ਹੈ। ਉਸ ਦੀ ਉਸਤਤੀ ਮੈਂ ਕਿਥੋਂ ਤੋੜੀ ਵਰਣਨ ਕਰ ਸਕਦਾ ਹਾਂ।
Fareedkot Teekaਹਮਾਰੀ ਰਸਨਾ ਤੋ ਏਕ ਹੈ ਔ ਸੰਤ ਅਨੇਕ ਗੁਨੋਂ ਕਰ ਕੇ ਪੂਰਨ ਹੈਂ, ਇਸੀ ਤੇ ਸੰਤ ਜਨੋਂ ਕੀ ਕਿਤਨੀਕ ਉਪਮਾਂ ਕਹੀਏ, ਭਾਵ ਸੇ ਬ੍ਯੰਤ ਉਪਮਾ ਹੈ॥
Prof. Sahib Singhਹੇ ਭਾਈ! (ਮੇਰੀ) ਇੱਕ ਜੀਭ ਹੈ (ਸੰਤ ਜਨ) ਅਨੇਕਾਂ ਗੁਣਾਂ ਨਾਲ ਭਰਪੂਰ ਹੁੰਦੇ ਹਨ, ਸੰਤ ਜਨਾਂ ਦੀ ਵਡਿਆਈ ਕਿਤਨੀ ਕੁ ਦੱਸੀ ਜਾਵੇ?

ਪਦ ਅਰਥ ਰਸਨਾ = ਜੀਭ। ਕੇਤਕ = ਕਿਤਨੀ ਕੁ? ਉਪਮਾ = ਵਡਿਆਈ, ਸੋਭਾ।

SikhNet (Spanish)Tengo sólo unos labios, pero los méritos de los Santos son muchos. ¿Qué tanto podré alabarlos?

ਅਗਮ ਅਗੋਚਰ ਸਦ ਅਬਿਨਾਸੀ; ਸਰਣਿ ਸੰਤਨ ਕੀ ਲਹੀਐ ॥੩॥

agam agochar sad abinaasee; saran santan kee laheeai |3|

Sant Singh KhalsaThe inaccessible, unapproachable and eternally unchanging Lord is obtained in the Sanctuary of the Saints. ||3||
Manmohan SinghThe Inaccessible, Inapprehensible and ever Imperishable Lord is obtained by seeking the saints protection.
Manmohan Singh (Punjabi)ਪਹੁੰਚ ਤੋਂ ਪਰੇ, ਸੋਚ-ਵੀਚਾਰ ਤੋਂ ਉਚੇਰਾ ਅਤੇ ਸਦੀਵੀ ਕਾਲ-ਰਹਿਤ ਸੁਆਮੀ, ਸਾਧੂਆਂ ਦੀ ਸ਼ਰਣ ਦੁਆਰਾ ਪ੍ਰਾਪਤ ਹੁੰਦਾ ਹੈ।
Fareedkot Teekaਜੋ ਹਰੀ ਮਨ ਬਾਣੀ ਤੇ ਅਵਿਖੇ ਅਰੁ ਸਦਾ ਨਾਸ ਤੇ ਰਹਤ ਹੈ, ਸੋ ਸੰਤੋਂ ਕੀ ਸਰਣ ਕਰ ਪਾਈਤਾ ਹੈ॥੩॥
Prof. Sahib Singhਸੰਤਾਂ ਦੀ ਸਰਨ ਪਿਆਂ ਹੀ ਉਹ ਪਰਮਾਤਮਾ ਮਿਲ ਸਕਦਾ ਹੈ ਜੋ ਕਦੇ ਨਾਸ ਹੋਣ ਵਾਲਾ ਨਹੀਂ, ਜੋ ਅਪਹੁੰਚ ਹੈ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ ॥੩॥

ਪਦ ਅਰਥ ਅਗਮ = ਅਪਹੁੰਚ। ਅਗੋਚਰ = {ਅ-ਗੋ-ਚਰ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਸਦ = ਸਦਾ। ਲਹੀਐ = ਲੱਭਦਾ ਹੈ ॥੩॥

SikhNet (Spanish)Es en el Santuario de los Santos en donde uno obtiene al Señor Insondable, Eterno e Invaluable. (3)

ਨਿਰਗੁਨ ਨੀਚ ਅਨਾਥ ਅਪਰਾਧੀ; ਓਟ ਸੰਤਨ ਕੀ ਆਹੀ ॥

niragun neech anaath aparaadhee; ott santan kee aahee |

Sant Singh KhalsaI am worthless, lowly, without friends or support, and full of sins; I long for the Shelter of the Saints.
Manmohan SinghI am meritless, low, friendless and sinful, I long for the saints shelter.
Manmohan Singh (Punjabi)ਮੈਂ ਗੁਣ-ਵਿਹੂਣੇ, ਕਮੀਣ, ਨਿਖਸਮਾ ਤੇ ਪਾਪੀ ਹਾਂ। ਮੈਂ ਸਾਧੂਆਂ ਦੀ ਸ਼ਰਣਾਗਤ ਲੋੜਦਾ ਹਾਂ।
Fareedkot Teekaਹਮ ਤੋ ਨਿਰਗੁਨ ਔ ਨੀਵੇਂ ਗਰੀਬ ਅਪਰਾਧੋਂ ਕੇ ਭਰੇ ਹੂਏ ਹੈਂ, ਹੇ ਸੰਤੋ! ਮੈਨੇ ਆਪ ਮਹਾਤਮੋਂ ਕੀ (ਓਟ) ਸਰਨ (ਆਹੀ) ਚਾਹੀ, ਭਾਵ ਲਈ ਹੈ॥
Prof. Sahib Singhਹੇ ਨਾਨਕ! (ਅਰਦਾਸ ਕਰ ਤੇ ਆਖ-) ਮੈਂ ਗੁਣ-ਹੀਨ ਹਾਂ, ਨੀਚ ਹਾਂ, ਨਿਆਸਰਾ ਹਾਂ, ਵਿਕਾਰੀ ਹਾਂ, ਮੈਂ ਸੰਤਾਂ ਦਾ ਪੱਲਾ ਫੜਿਆ ਹੈ।

ਪਦ ਅਰਥ ਨਿਰਗੁਨ = ਗੁਣ-ਹੀਣ। ਅਨਾਥ = ਨਿਆਸਰਾ। ਓਟ = ਆਸਰਾ, ਸਰਨ। ਆਹੀ = ਮੰਗੀ ਹੈ, ਮੈਂ ਮੰਗਦਾ ਹਾਂ।

SikhNet (Spanish)Soy una pobre piltrafa, sin mérito y sin soporte; he buscado el refugio de los Santos.

ਬੂਡਤ ਮੋਹ ਗ੍ਰਿਹ ਅੰਧ ਕੂਪ ਮਹਿ; ਨਾਨਕ. ਲੇਹੁ ਨਿਬਾਹੀ ॥੪॥੭॥

booddat moh grih andh koop meh; naanak. lehu nibaahee |4|7|

Sant Singh KhalsaI am drowning in the deep, dark pit of household attachments - please save me, Lord! ||4||7||
Manmohan SinghI am drowning in the blind well of household attachments. O Lord stand by Nanak and save him.
Manmohan Singh (Punjabi)ਮੈਂ ਘਰੇਲੂ ਮਮਤਾ ਦੇ ਅੰਨ੍ਹੇ ਖੂਹ ਵਿੱਚ ਡੁੱਬ ਰਿਹਾ ਹਾਂ, ਹੇ ਸੁਆਮੀ! ਨਾਨਕ ਦਾ ਪੱਖ ਪੂਰ ਤੇ ਉਸ ਨੂੰ ਬਚਾ ਲੈ।
Fareedkot Teekaਘਰ ਅੰਧੇ ਕੂਏਂ ਕੇ ਮੋਹ ਮੇਂ ਡੂਬਤੇ ਕੋ, ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸੰਤ ਜਨੋਂ! ਮੇਰੇ ਕੋ ਨਿਬਾਹਿ ਲੇਵੋ, ਭਾਵ ਸੇ ਸੰਸਾਰ ਸਾਗਰ ਸੇ ਤਾਰ ਲੇਵੋ॥੪॥੭॥☬ਸਨਮੁਖ ਬੇਨਤੀ ਕਰਤੇ ਹੈਂ:
Prof. Sahib Singh(ਹੇ ਸੰਤ ਜਨੋ!) ਗ੍ਰਿਹਸਤ ਦੇ ਮੋਹ ਦੇ ਅੰਨ੍ਹੇ ਖੂਹ ਵਿਚ ਡੁੱਬ ਰਹੇ ਦਾ ਸਾਥ ਤੋੜ ਤਕ ਨਿਬਾਹੋ ॥੪॥੭॥

ਪਦ ਅਰਥ ਗ੍ਰਿਹ = ਗ੍ਰਿਹਸਤ। ਅੰਧ ਕੂਪ ਮਹਿ = ਅੰਨ੍ਹੇ ਖੂਹ ਵਿਚ। ਲੇਹੁ ਨਿਬਾਹੀ = ਤੋੜ ਤਕ ਸਾਥ ਕਰੋ ॥੪॥੭॥

SikhNet (Spanish)Me estoy ahogando en el pozo hondo y oscuro del ciego apego al hogar; sálvame, oh Señor. (4‑7)
Answers quote the Granth verbatim with Ang citations. AI commentary is not Gurbani and not a religious ruling.