ਕਬੀਰ. ਜਮ ਕਾ ਠੇਂਗਾ ਬੁਰਾ ਹੈ; ਓਹੁ. ਨਹੀ ਸਹਿਆ ਜਾਇ ॥
kabeer. jam kaa tthengaa buraa hai; ohu. nahee sahiaa jaae |
Sant Singh KhalsaKabeer, Death's club is terrible; it cannot be endured.
Manmohan SinghKabir, bad is the death's club, that is hard to endure.
Manmohan Singh (Punjabi)ਕਬੀਰ, ਮਾੜਾ ਹੈ ਮੌਤ ਦਾ ਸੋਟਾ, ਉਹ ਸਹਾਰਿਆ ਨਹੀਂ ਜਾ ਸਕਦਾ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਜਮ ਕਾ (ਠੇਂਗਾ) ਸੋਟਾ ਬੁਰਾ ਹੈ ਅਰਥਾਤ ਦੁਖਦਾਯਕ ਹੈ। ਉਹ ਅੰਤ ਕੋ ਜੀਵ ਸੇ ਸਹਾਰਿਆ ਨਹੀਂ ਜਾਇਗਾ॥
Prof. Sahib Singhਹੇ ਕਬੀਰ! (ਕਾਮਾਦਿਕਾਂ ਦੇ ਵੱਸ ਪਏ ਰਿਹਾਂ ਜਮ ਦਾ ਡੰਡਾ ਸਿਰ ਤੇ ਵੱਜਦਾ ਹੈ, ਜਨਮ-ਮਰਨ ਦੇ ਗੇੜ ਵਿਚ ਪੈ ਜਾਈਦਾ ਹੈ, ਤੇ) ਜਮ ਦੀ (ਇਹ) ਸੱਟ ਇਤਨੀ ਭੈੜੀ ਹੈ ਕਿ ਸਹਾਰਨੀ ਬੜੀ ਔਖੀ ਹੈ।
ਪਦ ਅਰਥ ਠੇਂਗਾ = ਸੱਟ, ਚੋਟ। ਓਹ = ਉਹ ਠੇਂਗਾ।
SikhNet (Spanish)Kabir, el club de la muerte es terrible no se puede soportar,
ਏਕੁ ਜੁ ਸਾਧੂ. ਮੋੁਹਿ ਮਿਲਿਓ; ਤਿਨੑਿ ਲੀਆ ਅੰਚਲਿ ਲਾਇ ॥੭੮॥
ek ju saadhoo. muohi milio; tina leea anchal laae |78|
Sant Singh KhalsaI have met with the holy man; he has attached me to the hem of his robe. ||78||
Manmohan SinghI have met with a saint and he has attached me to his skirt.
Manmohan Singh (Punjabi)ਮੈਨੂੰ ਇਕ ਸੰਤ ਮਿਲ ਪਿਆ ਹੈ ਅਤੇ ਉਸ ਨੇ ਮੈਨੂੰ ਆਪਣੇ ਪੱਲੇ ਨਾਲ ਜੋੜ ਲਿਆ ਹੈ।
Fareedkot Teekaਏਕ ਜੋ ਸਾਧੂ ਰਾਮਾਨੰਦ ਜੀ ਮੁਝ ਕੋ ਮਿਲਾ ਹੈ ਤਿਨੋਂ ਨੇ ਅਪਨੀ ਕ੍ਰਿਪਾ ਰੂਪੀ ਅੰਚਲ ਸਾਥ ਲਗਾਇ ਲੀਆ ਹੂੰ, ਭਾਵ ਸਤਿਗੁਰੂ ਹੀ ਤਿਸ ਸੇ ਬਚਾਵਨੇਹਾਰੇ ਹੈਂ॥੭੮॥
Prof. Sahib Singh(ਪਰਮਾਤਮਾ ਦੀ ਕਿਰਪਾ ਨਾਲ) ਮੈਨੂੰ ਗੁਰੂ ਮਿਲ ਪਿਆ, ਉਸ ਨੇ ਆਪਣੇ ਲੜ ਲਾ ਲਿਆ (ਤੇ ਮੈਂ ਕਾਮਾਦਿਕਾਂ ਦੇ) ਢਹੇ ਨਹੀਂ ਚੜ੍ਹਿਆ ॥੭੮॥
ਪਦ ਅਰਥ ਸਾਧੂ = ਗੁਰੂ। ਮਹਿ = (ਅਸਲ ਲਫ਼ਜ਼ 'ਮੋਹਿ' ਹੈ, ਇਥੇ 'ਮੁਹਿ' ਪੜ੍ਹਨਾ ਹੈ। ਅੱਖਰ 'ਮ' ਦੇ ਨਾਲ (ੋ) ਅਤੇ (ੁ) ਦੋਵੇਂ ਲਗਾਂ ਹਨ) ਮੈਨੂੰ। ਤਿਨ੍ਹ੍ਹਿ = ਉਸ ਨੇ। ਅੰਚਲਿ = ਅੰਚਲ ਨਾਲ, ਲੜ ਨਾਲ, ਪੱਲੇ ॥੭੮॥
SikhNet (Spanish)he encontrado al Santo y Él me ha apegado al lienzo de Su Túnica.(78)