ਮਾਲੀ ਗਉੜਾ ਮਹਲਾ ੫ ॥
maalee gaurraa mahalaa 5 |
Sant Singh KhalsaMaalee Gauraa, Fifth Mehl:
Manmohan SinghMali Gaura, 5th Guru.
Manmohan Singh (Punjabi)ਮਾਲੀ ਗਉੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Mali Gaura, Mejl Guru Aryan, Quinto Canal Divino.
ਸਭ ਕੈ ਸੰਗੀ; ਨਾਹੀ ਦੂਰਿ ॥
sabh kai sangee; naahee door |
Sant Singh KhalsaHe is with all; He is not far away.
Manmohan SinghGod abides with all and is not far.
Manmohan Singh (Punjabi)ਵਾਹਿਗੁਰੂ ਸਾਰਿਆਂ ਨਾਲ ਵਸਦਾ ਹੈ ਅਤੇ ਦੁਰੇਡੇ ਨਹੀਂ।
Fareedkot Teekaਵਾਹਿਗੁਰੂ ਜੀ ਸਭ ਕੇ ਸੰਗੀ ਹੈਂ, ਕਿਸੀ ਤੋਂ ਦੂਰ ਨਹੀਂ ਹੈਂ॥
Prof. Sahib Singhਪਰਮਾਤਮਾ ਸਭਨਾਂ ਜੀਵਾਂ ਦੇ ਨਾਲ ਵੱਸਦਾ ਹੈ, ਕਿਸੇ ਤੋਂ ਭੀ ਦੂਰ ਨਹੀਂ ਹੈ।ਪਦ ਅਰਥ ਸੰਗੀ = ਸੰਗੀ, ਨਾਲ। ਸਭ ਕੈ ਸੰਗੀ = ਸਭ ਕੈ ਸੰਗਿ, ਸਭ ਜੀਵਾਂ ਦੇ ਨਾਲ।
SikhNet (Spanish)El Señor no está lejos; Él habita dentro de cada uno.
ਕਰਨ ਕਰਾਵਨ; ਹਾਜਰਾ ਹਜੂਰਿ ॥੧॥ ਰਹਾਉ ॥
karan karaavan; haajaraa hajoor |1| rahaau |
Sant Singh KhalsaHe is the Cause of causes, ever-present here and now. ||1||Pause||
Manmohan SinghHe is the Designer of chances and is ever present. Pause.
Manmohan Singh (Punjabi)ਉਹ ਢੋਹ ਮੇਲ ਮੇਲਣਹਾਰ ਅਤੇ ਸਦੀਵ ਹੀ ਅੰਗ ਸੰਗ ਹੈ। ਠਹਿਰਾਉ।
Fareedkot Teekaਕਰਨੇ ਕੋ ਔ ਜੀਓਂ ਸੇ ਕਰਾਵਨੇ ਕੋ ਹਾਜਰ ਹੈਂ॥੧॥ ਰਹਾਉ ॥
Prof. Sahib Singhਉਹ ਆਪ ਸਭ ਕੁਝ ਕਰ ਸਕਦਾ ਹੈ ਜੀਵਾਂ ਪਾਸੋਂ ਕਰਾ ਸਕਦਾ ਹੈ, ਉਹ ਹਰ ਥਾਂ ਮੌਜੂਦ ਹੈ ॥੧॥ ਰਹਾਉ ॥ਪਦ ਅਰਥ ਕਰਨ ਕਰਾਵਨ = ਆਪ ਕਰਨ ਅਤੇ ਜੀਵਾਂ ਪਾਸੋਂ ਕਰਾ ਸਕਣ ਵਾਲਾ। ਹਾਜਰਾ ਹਜੂਰਿ = ਸਭ ਥਾਂ ਮੌਜੂਦ ॥੧॥ ਰਹਾਉ ॥
SikhNet (Spanish)Él es Quien actúa y la Causa de todo; Él es la Presencia que está aquí y cerca.(1-Pausa)
ਸੁਨਤ ਜੀਓ; ਜਾਸੁ ਨਾਮੁ ॥
sunat jeeo; jaas naam |
Sant Singh KhalsaHearing His Name, one comes to life.
Manmohan SinghHe is such, hearing whose Name, one comes to life,
Manmohan Singh (Punjabi)ਉਹ ਐਸਾ ਹੈ ਜਿਸ ਦਾ ਨਾਮ ਸੁਣ ਕੇ ਇਨਸਾਨ ਜੀਉ ਉਠਦਾ ਹੈ,
Fareedkot Teekaਜਿਸ ਕੇ ਨਾਮ ਕੋ ਸੁਨ ਕੇ ਜੀਵਤਾ ਹੂੰ॥
Prof. Sahib Singhਜਿਸ ਪਰਮਾਤਮਾ ਦਾ ਨਾਮ ਸੁਣਦਿਆਂ ਆਤਮਕ ਜੀਵਨ ਮਿਲਦਾ ਹੈ,ਪਦ ਅਰਥ ਜੀਓ = ਆਤਮਕ ਜੀਵਨ ਮਿਲਦਾ ਹੈ। ਜਾਸੁ = {यस्य} ਜਿਸ ਦਾ।
SikhNet (Spanish)Escuchando Su Nombre uno vuelve a la vida,
ਦੁਖ ਬਿਨਸੇ; ਸੁਖ ਕੀਓ ਬਿਸ੍ਰਾਮੁ ॥
dukh binase; sukh keeo bisraam |
Sant Singh KhalsaPain is dispelled; peace and tranquility come to dwell within.
Manmohan Singhwoe is eradicated and weal comes to abide within.
Manmohan Singh (Punjabi)ਗਮ ਨਾਸ ਹੋ ਜਾਂਦਾ ਹੈ ਅਤੇ ਸੁਖ ਆ ਕੇ ਟਿਕ ਜਾਂਦਾ ਹੈ।
Fareedkot Teekaਦੁਖ ਬਿਨਸ ਗਏ ਔ ਸੁਖ ਨੇ ਬਿਸਰਾਮ ਕੀਆ ਹੈ॥
Prof. Sahib Singhਸਾਰੇ ਦੁੱਖ ਦੂਰ ਹੋ ਜਾਂਦੇ ਹਨ ਅਤੇ (ਹਿਰਦੇ ਵਿਚ) ਸੁਖ ਟਿਕਾਣਾ ਆ ਬਣਾਂਦੇ ਹਨ।ਪਦ ਅਰਥ ਬਿਸ੍ਰਾਮ = ਨਿਵਾਸ।
SikhNet (Spanish)los sufrimientos se acaban, y la Paz habita en nuestro interior.
ਸਗਲ ਨਿਧਿ; ਹਰਿ ਹਰਿ ਹਰੇ ॥
sagal nidh; har har hare |
Sant Singh KhalsaThe Lord, Har, Har, is all treasure.
Manmohan SinghGod, the Lord Master, is all the treasure.
Manmohan Singh (Punjabi)ਵਾਹਿਗੁਰੂ, ਸੁਆਮੀ ਮਾਲਕ ਹੀ ਸਮੂਹ ਖ਼ਜ਼ਾਨਾ ਹੈ।
Fareedkot Teekaਤੀਨ ਕਾਲ ਮੇਂ ਸਭ ਨਿਧੀ ਰੂਪ ਹਰੀ ਨੇ ਹਰੀ ਹੈ॥
Prof. Sahib Singh(ਸੰਸਾਰ ਦੇ) ਸਾਰੇ ਹੀ ਖ਼ਜ਼ਾਨੇ ਉਸ ਪਰਮਾਤਮਾ ਦੇ ਪਾਸ ਹਨ।ਪਦ ਅਰਥ ਸਗਲ = ਸਾਰੇ। ਨਿਧਿ = ਖ਼ਜ਼ਾਨੇ, ਨਿਧੀਆਂ।
SikhNet (Spanish)El Señor es el Único Tesoro que uno puede buscar,
ਮੁਨਿ ਜਨ; ਤਾ ਕੀ ਸੇਵ ਕਰੇ ॥੧॥
mun jan; taa kee sev kare |1|
Sant Singh KhalsaThe silent sages serve Him. ||1||
Manmohan SinghThe silent sages perform His service.
Manmohan Singh (Punjabi)ਖ਼ਾਮੋਸ਼ ਰਿਸ਼ੀ ਉਸ ਦੀ ਚਾਕਰੀ ਕਮਾਉਂਦੇ ਹਨ।
Fareedkot Teekaਮੁਨੀ ਜਨ ਭੀ ਤਿਸ ਕੀ ਸੇਵਾ ਕਰਤੇ ਹੈਂ॥੧॥
Prof. Sahib Singhਸਭ ਰਿਸ਼ੀ ਮੁਨੀ ਉਸੇ ਦੀ ਭਗਤੀ ਕਰਦੇ ਹਨ ॥੧॥ਪਦ ਅਰਥ ਤਾ ਕੀ = ਉਸ ਪਰਮਾਤਮਾ ਦੀ ॥੧॥
SikhNet (Spanish)pues todos los Sabios y hombres de silencio sólo a Él sirven.(1)
ਜਾ ਕੈ ਘਰਿ; ਸਗਲੇ ਸਮਾਹਿ ॥
jaa kai ghar; sagale samaeh |
Sant Singh KhalsaEverything is contained in His home.
Manmohan SinghHe, in whose Home all are contained;
Manmohan Singh (Punjabi)ਉਹ, ਜਿਸ ਦੇ ਗ੍ਰਹਿ ਅੰਦਰ ਸਾਰੇ ਲੀਨ ਹੋਏ ਹੋਏ ਹਨ;
Fareedkot Teekaਜਿਸ ਕੇ ਘਰ ਮੇਂ ਸਭ ਸਮਾਇ ਜਾਤੇ ਹੈਂ॥
Prof. Sahib Singhਜਿਸ ਦੇ ਘਰ ਵਿਚ ਸਾਰੇ ਹੀ (ਖ਼ਜ਼ਾਨੇ) ਟਿਕੇ ਹੋਏ ਹਨ,ਪਦ ਅਰਥ ਕੈ ਘਰਿ = ਦੇ ਘਰ ਵਿਚ। ਸਗਲ = ਸਾਰੇ ਜੀਵ।
SikhNet (Spanish)En Su Hogar habitan todos los seres;
ਜਿਸ ਤੇ ਬਿਰਥਾ; ਕੋਇ ਨਾਹਿ ॥
jis te birathaa; koe naeh |
Sant Singh KhalsaNo one is turned away empty-handed.
Manmohan SinghHe, from whose door, no one returns empty handed;
Manmohan Singh (Punjabi)ਉਹ, ਜਿਸ ਦੇ ਬੂਹੇ ਤੋਂ ਕੋਈ ਵੀ ਖ਼ਾਲੀ ਹੱਥੀ ਨਹੀਂ ਮੁੜਦਾ।
Fareedkot Teekaਜਿਸ ਵਾਹਿਗੁਰੂ ਸੇ ਬਿਅਰਥ ਕੋਈ ਨਹੀਂ ਰਹਿਤਾ॥
Prof. Sahib Singhਜਿਸ (ਦੇ ਦਰ) ਤੋਂ ਕੋਈ ਜੀਵ ਖ਼ਾਲੀ ਨਹੀਂ ਜਾਂਦਾ,ਪਦ ਅਰਥ ਜਿਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਬਿਰਥਾ = ਖ਼ਾਲੀ, ਸੱਖਣਾ।
SikhNet (Spanish)afuera de Él no existe nadie.
ਜੀਅ ਜੰਤ੍ਰ; ਕਰੇ ਪ੍ਰਤਿਪਾਲ ॥
jeea jantr; kare pratipaal |
Sant Singh KhalsaHe cherishes all beings and creatures.
Manmohan SinghHe, who cherishes all the beings and creatures.
Manmohan Singh (Punjabi)ਉਹ ਜੋ ਸਾਰਿਆਂ ਜੀਵਾਂ ਜੰਤੂਆਂ ਦੀ ਪ੍ਰਵਰਿਸ਼ ਕਰਦਾ ਹੈ:
Fareedkot Teekaਸੂਖਮ ਅਸਥੂਲ ਜੀਆਂ ਕੀ ਪ੍ਰਤਿਪਾਲ ਕਰਤਾ ਹੈ॥
Prof. Sahib Singhਜੋ ਸਭ ਜੀਵਾਂ ਦੀ ਪਾਲਣਾ ਕਰਦਾ ਹੈ,ਪਦ ਅਰਥ ਜੀਅ = {ਲਫ਼ਜ਼ 'ਜੀਊ' ਤੋਂ ਬਹੁ-ਵਚਨ}।
SikhNet (Spanish)Él mantiene a todos los seres y a todas las criaturas.
ਸਦਾ ਸਦਾ ਸੇਵਹੁ ਕਿਰਪਾਲ ॥੨॥
sadaa sadaa sevahu kirapaal |2|
Sant Singh KhalsaForever and ever, serve the Merciful Lord. ||2||
Manmohan SinghFor ever and aye serve thou that Merciful Master.
Manmohan Singh (Punjabi)ਹਮੇਸ਼ਾਂ ਹਮੇਸ਼ਾਂ ਲਈ ਤੂੰ ਉਸ ਮਿਹਰਬਾਨ ਮਾਲਕ ਦੀ ਚਾਕਰੀ ਕਮਾ।
Fareedkot Teekaਤਾਂ ਤੇ ਸਦਾ ਸਦਾ ਹੀ ਕ੍ਰਿਪਾਲ ਕੋ ਸੇਵੋ॥੨॥
Prof. Sahib Singhਉਸ ਕਿਰਪਾਲ ਪ੍ਰਭੂ ਦੀ ਭਗਤੀ ਸਦਾ ਹੀ ਕਰਦੇ ਰਹੋ ॥੨॥
SikhNet (Spanish)Sírvelo siempre, pues Él es tu Único Señor Compasivo. (2)
ਸਦਾ ਧਰਮੁ; ਜਾ ਕੈ ਦੀਬਾਣਿ ॥
sadaa dharam; jaa kai deebaan |
Sant Singh KhalsaRighteous justice is dispensed in His Court forever.
Manmohan SinghHe, in whose court justice is ever administered;
Manmohan Singh (Punjabi)ਉਹ, ਜਿਸ ਦੇ ਦਰਬਾਰ ਵਿੱਚ ਹਮੇਸ਼ਾਂ ਨਿਆਂ ਹੀ ਹੁੰਦਾ ਹੈ;
Fareedkot Teekaਜਿਸ ਕੀ ਕਚੈਹਰੀ ਮੇਂ ਵਾ ਜਿਸ ਕੇ ਆਸ੍ਰੇ ਮੇਂ ਸਦਾ ਹੀ ਧਰਮ ਹੈ॥
Prof. Sahib Singhਜਿਸ ਦੀ ਕਚਹਿਰੀ ਵਿਚ ਸਦਾ ਨਿਆਂ ਹੁੰਦਾ ਹੈ,ਪਦ ਅਰਥ ਧਰਮੁ = ਇਨਸਾਫ਼। ਜਾ ਕੈ ਦੀਬਾਣਿ = ਜਿਸ ਦੀ ਕਚਹਿਰੀ ਵਿਚ।
SikhNet (Spanish)Sólo en Su Corte se practica la Rectitud
ਬੇਮੁਹਤਾਜ; ਨਹੀ ਕਿਛੁ ਕਾਣਿ ॥
bemuhataaj; nahee kichh kaan |
Sant Singh KhalsaHe is carefree, and owes allegiance to no one.
Manmohan SinghHe, who is care-free and owes allegiance to none;
Manmohan Singh (Punjabi)ਉਹ ਜੋ ਵੇਪਰਵਾਹ ਹੈ ਅਤੇ ਕਿਸੇ ਦੀ ਮੁਛੰਦਗੀ ਨਹੀਂ ਧਰਾਉਂਦਾ;
Fareedkot Teekaਬੇਪਰਵਾਹੀ ਹੈ, ਕਿਸੇ ਕੀ ਕੁਛ ਭੀ ਕਨੌਡ ਨਹੀਂ ਹੈ॥
Prof. Sahib Singhਜੋ ਬੇ-ਮੁਥਾਜ ਹੈ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ,ਪਦ ਅਰਥ ਕਾਣਿ = ਮੁਥਾਜੀ।
SikhNet (Spanish)y Él es Autónomo y no se apoya en nadie.
ਸਭ ਕਿਛੁ ਕਰਨਾ; ਆਪਨ ਆਪਿ ॥
sabh kichh karanaa; aapan aap |
Sant Singh KhalsaHe Himself, by Himself, does everything.
Manmohan SinghHe, who does everything all by Himself.
Manmohan Singh (Punjabi)ਉਹ, ਜੋ ਸਾਰਾ ਕੁੱਛ ਖ਼ੁਦ-ਬਖ਼ੁਦ ਹੀ ਕਰਦਾ ਹੈ।
Fareedkot Teekaਸਭ ਕੁਛ ਆਪ ਹੀ ਆਪ ਕਰਣਾ ਕੀਤਾ ਜਾਕਾ ਹੋਤਾ ਹੈ, ਭਾਵ ਸੁਤੰਤ੍ਰ ਹੈ॥
Prof. Sahib Singhਜੋ ਆਪ ਹੀ ਸਭ ਕੁਝ ਕਰਨ ਦੇ ਸਮਰੱਥ ਹੈ,
SikhNet (Spanish)Él, por Sí Mismo, hace lo que hace;
ਰੇ ਮਨ ਮੇਰੇ; ਤੂ ਤਾ ਕਉ ਜਾਪਿ ॥੩॥
re man mere; too taa kau jaap |3|
Sant Singh KhalsaO my mind, meditate on Him. ||3||
Manmohan SinghMeditate thou on Him, O my soul.
Manmohan Singh (Punjabi)ਤੂੰ ਉਸ ਦਾ ਸਿਮਰਨ ਕਰ, ਹੇ ਮੇਰੀ ਜਿੰਦੜੀਏ।
Fareedkot Teekaਹੇ ਮੇਰੇ ਮਨ! ਤੂੰ ਤਿਸ ਕੋ ਜਪੁ॥੩॥
Prof. Sahib Singhਹੇ ਮੇਰੇ ਮਨ! ਤੂੰ ਉਸ ਪ੍ਰਭੂ ਦਾ ਨਾਮ ਜਪਿਆ ਕਰ ॥੩॥ਪਦ ਅਰਥ ਤਾ ਕਉ = ਉਸ ਨੂੰ ॥੩॥
SikhNet (Spanish)oh mi mente medita en Él. (3)
ਸਾਧਸੰਗਤਿ ਕਉ; ਹਉ ਬਲਿਹਾਰ ॥
saadhasangat kau; hau balihaar |
Sant Singh KhalsaI am a sacrifice to the Saadh Sangat, the Company of the Holy.
Manmohan SinghUnto the society of saints, I am a sacrifice,
Manmohan Singh (Punjabi)ਸਤਿਸੰਗਤ ਉਤੋਂ ਮੈਂ ਕੁਰਬਾਨ ਵੰਝਦਾ ਹਾਂ,
Fareedkot Teekaਮੈਂ ਸਾਧ ਸੰਗਤ ਕਉ ਬਲਿਹਾਰ ਜਾਤਾ ਹੂੰ॥
Prof. Sahib Singhਮੈਂ ਗੁਰੂ ਦੀ ਸੰਗਤ ਤੋਂ ਕੁਰਬਾਨ ਜਾਂਦਾ ਹਾਂ,ਪਦ ਅਰਥ ਕਉ = ਨੂੰ, ਤੋਂ। ਹਉ = ਹਉਂ ਮੈਂ। ਬਲਿਹਾਰ = ਸਦਕੇ।
SikhNet (Spanish)Yo ofrezco mi ser en sacrificio a los Santos;
ਜਾਸੁ ਮਿਲਿ. ਹੋਵੈ ਉਧਾਰੁ ॥
jaas mil. hovai udhaar |
Sant Singh KhalsaJoining them, I am saved.
Manmohan Singhby associating with which, man is emancipated.
Manmohan Singh (Punjabi)ਜਿਸ ਦੇ ਨਾਲ ਜੁੜਨ ਦੁਆਰਾ, ਬੰਦਾ ਮੁਕਤ ਹੋ ਜਾਂਦਾ ਹੈ।
Fareedkot Teekaਜਿਸ ਕੇ ਮਿਲਨੇ ਸੇ ਸਰਬ ਕਾ ਉਧਾਰ ਹੋਤਾ ਹੈ॥
Prof. Sahib Singhਜਿਸ ਨੂੰ ਮਿਲ ਕੇ (ਪਰਮਾਤਮਾ ਦਾ ਨਾਮ ਮਿਲਦਾ ਹੈ, ਅਤੇ ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ।ਪਦ ਅਰਥ ਜਾਸੁ ਮਿਲਿ = ਜਿਸ ਨੂੰ ਮਿਲ ਕੇ। ਉਧਾਰੁ = ਪਾਰ-ਉਤਾਰਾ।
SikhNet (Spanish)encontrándose con ellos uno es liberado y emancipado.
ਨਾਮ ਸੰਗਿ; ਮਨ ਤਨਹਿ ਰਾਤ ॥
naam sang; man taneh raat |
Sant Singh KhalsaMy mind and body are attuned to the Naam, the Name of the Lord.
Manmohan SinghWith the Lord's Name, my soul and body are imbued.
Manmohan Singh (Punjabi)ਸਾਈਂ ਦੇ ਯਨਾਮ ਦੇ ਨਾਲ ਮੇਰੀ ਜਿੰਦੜੀ ਤੇ ਦੇਹ ਰੰਗੇ ਹੋਏ ਹਨ।
Fareedkot Teekaਨਾਮ ਕੇ ਸਾਥ ਮੇਰਾ ਮਨ ਤਨ ਰਤਾ ਰਹਿਤਾ ਹੈ॥
Prof. Sahib Singhਪ੍ਰਭੁ ਨੇ (ਗੁਰੂ ਦੀ ਰਾਹੀਂ) ਜਿਸ ਮਨੁੱਖ ਨੂੰ (ਨਾਮ ਦੀ) ਦਾਤ ਬਖ਼ਸ਼ੀ, ਉਹ ਨਾਮ ਨਾਲ ਰੰਗਿਆ ਰਹਿੰਦਾ ਹੈ।ਪਦ ਅਰਥ ਸੰਗਿ = ਨਾਲ। ਮਨ ਤਨਹਿ = ਮਨ ਵਿਚ ਤਨ ਵਿਚ। ਰਾਤ = ਰੱਤਾ, ਰੰਗਿਆ।
SikhNet (Spanish)Oh, tal es esa Bendición que me ha dado Dios,
ਨਾਨਕ ਕਉ; ਪ੍ਰਭਿ ਕਰੀ ਦਾਤਿ ॥੪॥੫॥
naanak kau; prabh karee daat |4|5|
Sant Singh KhalsaGod has blessed Nanak with this gift. ||4||5||
Manmohan SinghThe Lord has blessed Nanak with this bounty.
Manmohan Singh (Punjabi)ਸੁਆਮੀ ਨੇ ਨਾਨਕ ਨੂੰ ਇਹ ਬਖ਼ਸ਼ੀਸ਼ ਪ੍ਰਦਾਨ ਕੀਤੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੇਰੇ ਕਉ ਤਉ ਪ੍ਰਭੂ ਜੀ ਨੇ (ਦਾਤਿ) ਬਖਸ਼ਸ਼ ਕਰੀ ਹੈ॥੪॥੫॥
Prof. Sahib Singhਹੇ ਨਾਨਕ! ਉਸ ਦੇ ਮਨ ਵਿਚ ਤਨ ਵਿਚ ਨਾਮ (ਵੱਸਿਆ ਰਹਿੰਦਾ ਹੈ) ॥੪॥੫॥ਪਦ ਅਰਥ ਪ੍ਰਭਿ = ਪ੍ਰਭੂ ਨੇ। ਕਰੀ = ਕੀਤੀ ॥੪॥੫॥
SikhNet (Spanish)estar fundida en cuerpo y mente en Su Nombre.(4-5)