ਮਾਲੀ ਗਉੜਾ ਮਹਲਾ ੫ ॥
maalee gaurraa mahalaa 5 |
Sant Singh KhalsaMaalee Gauraa, Fifth Mehl:
Manmohan SinghMali Gaura, 5th Guru.
Manmohan Singh (Punjabi)ਮਾਲੀ ਗਉੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Mali Gaura, Mejl Guru Aryan, Quinto Canal Divino.
ਇਹੀ ਹਮਾਰੈ ਸਫਲ ਕਾਜ ॥
eihee hamaarai safal kaaj |
Sant Singh KhalsaPlease let my works be rewarding and fruitful.
Manmohan SinghMy Master, fulfil Thou the aim of my life.
Manmohan Singh (Punjabi)ਮੈਂਡੇ ਮਾਲਕਾ! ਤੂੰ ਮੇਰੇ ਇਸ ਜੀਵਨ ਦਾ ਮਨੋਰਥ ਪੂਰਾ ਕਰ।
Fareedkot Teekaਹਮਾਰੇ ਇਹੀ ਕੰਮ ਸਫਲ ਕਰ॥
Prof. Sahib Singhਇਹ (ਸੰਤ-ਸਰਨ) ਹੀ ਮੇਰੇ ਵਾਸਤੇ ਮੇਰੇ ਮਨੋਰਥਾਂ ਨੂੰ ਸਫਲ ਕਰਨ ਵਾਲੀ ਹੈ।ਪਦ ਅਰਥ ਇਹੀ = ਇਹ ਹੀ, ਇਹ (ਸੰਤ-ਸਰਨ) ਹੀ। ਹਮਾਰੈ = ਮੇਰੇ ਵਾਸਤੇ, ਮੇਰੇ ਹਿਰਦੇ ਵਿਚ। ਸਫਲ = ਕਾਮਯਾਬ। ਕਾਜ = ਕੰਮ, ਮਨੋਰਥ।
SikhNet (Spanish)Oh Dios, esta es mi única plegaria:
ਅਪੁਨੇ ਦਾਸ ਕਉ; ਲੇਹੁ ਨਿਵਾਜਿ ॥੧॥ ਰਹਾਉ ॥
apune daas kau; lehu nivaaj |1| rahaau |
Sant Singh KhalsaPlease cherish and exalt Your slave. ||1||Pause||
Manmohan SinghBless Thou Thy slave with the glory of Thy Name. Pause.
Manmohan Singh (Punjabi)ਤੂੰ ਆਪਣੇ ਗੋਲੇ ਨੂੰ ਆਪਣੇ ਨਾਮ ਦੀ ਪ੍ਰਭਤਾ ਪ੍ਰਦਾਨ ਕਰ। ਠਹਿਰਾਉ।
Fareedkot Teekaਮੈਂ ਅਪਨੇ ਦਾਸ ਕੋ (ਨਿਵਾਜਿ) ਵਡਿਆ ਲੇਵੋ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਆਪਣੇ ਦਾਸ (ਨਾਨਕ) ਉਤੇ ਮਿਹਰ ਕਰ (ਤੇ ਸੰਤ ਜਨਾਂ ਦੀ ਸਰਨ ਬਖ਼ਸ਼) ॥੧॥ ਰਹਾਉ ॥ਪਦ ਅਰਥ ਕਉ = ਨੂੰ। ਲੇਹੁ ਨਿਵਾਜਿ = ਨਿਵਾਜਿ ਲੇਹੁ, ਨਿਵਾਜ਼ਸ਼ ਕਰ, ਮਿਹਰ ਕਰ ॥੧॥ ਰਹਾਉ ॥
SikhNet (Spanish)concédeme la Plenitud y vuélveme Tu Esclavo.(1-Pausa)
ਚਰਨ ਸੰਤਹ; ਮਾਥ ਮੋਰ ॥
charan santah; maath mor |
Sant Singh KhalsaI lay my forehead on the feet of the Saints,
Manmohan SinghI place my forehead on the saints' feet,
Manmohan Singh (Punjabi)ਮੈਂ ਆਪਣਾ ਮਸਤਕ ਸਾਧੂਆਂ ਦੇ ਪੈਰਾਂ ਤੇ ਰਖਦਾ ਹਾਂ,
Fareedkot Teekaਮੇਰਾ ਮਾਥਾ ਸੰਤੋਂ ਕੇ ਚਰਨੋਂ ਊਪਰ ਹੋਵੈ॥
Prof. Sahib Singh(ਹੇ ਪ੍ਰਭੂ! ਮਿਹਰ ਕਰ) ਮੇਰਾ ਮੱਥਾ ਸੰਤਾਂ ਦੇ ਚਰਨਾਂ ਉਤੇ (ਪਿਆ ਰਹੇ),ਪਦ ਅਰਥ ਸੰਤਹ = ਸੰਤਾਂ ਦੇ। ਮਾਥ ਮੋਰ = ਮੇਰਾ ਮੱਥਾ।
SikhNet (Spanish)Añoro que mi frente descanse a los Pies de los Santos,
ਨੈਨਿ ਦਰਸੁ ਪੇਖਉ; ਨਿਸਿ ਭੋਰ ॥
nain daras pekhau; nis bhor |
Sant Singh Khalsaand with my eyes, I gaze upon the Blessed Vision of their Darshan, day and night.
Manmohan Singhand their vision see I night and day, with my eyes.
Manmohan Singh (Punjabi)ਤੇ ਆਪਣੀਆਂ ਅੱਖਾਂ ਨਾਲ ਰੈਣ ਦਿਹੁੰ ਉਨ੍ਹਾਂ ਦਾ ਦਰਸ਼ਨ ਦੇਖਦਾ ਹਾਂ।
Fareedkot Teekaਪੁਨਾ ਨੇਤ੍ਰੋਂ ਸੇ ਮੈਂ ਰਾਤ ਦਿਨ ਦਰਸਨ ਦੇਖੋਂ॥
Prof. Sahib Singhਅੱਖਾਂ ਨਾਲ ਮੈਂ ਦਿਨ ਰਾਤ ਸੰਤਾਂ ਦਾ ਦਰਸ਼ਨ ਕਰਦਾ ਰਹਾਂ,ਪਦ ਅਰਥ ਨੈਨੀ = ਨੈਨੀਂ, ਅੱਖਾਂ ਨਾਲ। ਪੇਖਉ = ਪੇਖਉਂ, ਮੈਂ ਵੇਖਦਾ ਰਹਾਂ। ਨਿਸਿ = ਰਾਤ। ਭੋਰ = ਦਿਨ।
SikhNet (Spanish)y que logre mantener Tu Visión noche
ਹਸਤ ਹਮਰੇ; ਸੰਤ ਟਹਲ ॥
hasat hamare; sant ttehal |
Sant Singh KhalsaWith my hands, I work for the Saints.
Manmohan SinghWith my hands, perform I the saints' service.
Manmohan Singh (Punjabi)ਆਪਣਿਆਂ ਹੱਥਾਂ ਨਾਲ ਮੈਂ ਸਾਧੂਆਂ ਦੀ ਸੇਵ ਕਮਾਉਂਦਾ ਹਾਂ।
Fareedkot Teekaਹਾਥ ਹਮਾਰੇ ਸੰਤੋਂ ਕੀ ਟਹਿਲ ਮੇਂ ਲਾਗੈਂ॥
Prof. Sahib Singhਮੇਰੇ ਹੱਥ ਸੰਤਾਂ ਦੀ ਟਹਿਲ ਕਰਦੇ ਰਹਿਣ,ਪਦ ਅਰਥ ਹਸਤ = ਹੱਥ {ਬਹੁ-ਵਚਨ}। ਸੰਤ ਬਹਲ = ਸੰਤਾਂ ਦੀ ਟਹਿਲ, ਸੰਤਾਂ ਦੇ ਅਰਪਨ।
SikhNet (Spanish)y día con mis ojos, y que mis manos se dediquen al Servicio de Tus Santos.
ਪ੍ਰਾਨ ਮਨੁ ਧਨੁ; ਸੰਤ ਬਹਲ ॥੧॥
praan man dhan; sant behal |1|
Sant Singh KhalsaI dedicate my breath of life, my mind and wealth to the Saints. ||1||
Manmohan SinghUnto the saints, dedicate I my life, soul and riches.
Manmohan Singh (Punjabi)ਸਾਧੂਆਂ ਨੂੰ ਮੈਂ ਆਪਣੀ ਜਿੰਦ ਜਾਨ ਆਤਮਾ ਤੇ ਦੌਲਤ ਸਮਰਪਨ ਕਰਦਾ ਹਾਂ।
Fareedkot Teekaਪ੍ਰਾਨ ਔ ਮਨ ਪੁਨਾ ਧਨੁ ਮੇਰਾ ਸੰਤੋਂ ਕੀ ਬਾਹੁਲਤਾ ਮੇਂ ਲਗੈ, ਭਾਵ ਅਧਕਤਾ ਕਰ ਸੰਤੋਂ ਕੇ ਅਰਥ ਲਗੇ; ਵਾ ਮੇਰੇ ਮਨ ਮੇਂ ਤਿਨ ਕਾ ਸਰੂਪ ਵਸੇ॥੧॥
Prof. Sahib Singhਮੇਰੀ ਜਿੰਦ ਮੇਰਾ ਮਨ ਮੇਰਾ ਧਨ ਸੰਤਾਂ ਦੇ ਅਰਪਨ ਰਹੇ ॥੧॥
SikhNet (Spanish)A ellos dedico toda mi respiración vital, mi mente y todo lo que tengo.(1)
ਸੰਤਸੰਗਿ; ਮੇਰੇ ਮਨ ਕੀ ਪ੍ਰੀਤਿ ॥
santasang; mere man kee preet |
Sant Singh KhalsaMy mind loves the Society of the Saints.
Manmohan SinghMy mind loves the saints congregation.
Manmohan Singh (Punjabi)ਮੇਰਾ ਮਨ ਸਤਿਸੰਗਤ ਨੂੰ ਪਿਆਰ ਕਰਦਾ ਹੈ।
Fareedkot Teekaਮੇਰੇ ਮਨ ਕੀ ਪ੍ਰੀਤਿ ਸੰਤ ਸੰਗ ਮੇਂ ਰਹੈ॥
Prof. Sahib Singh(ਹੇ ਪ੍ਰਭੂ!) ਮਿਹਰ ਕਰ) ਸੰਤਾਂ ਨਾਲ ਮੇਰੇ ਮਨ ਦਾ ਪਿਆਰ ਬਣਿਆ ਰਹੇ,ਪਦ ਅਰਥ ਸੰਗਿ = ਨਾਲ।
SikhNet (Spanish)Mi mente ama la Sociedad de los Santos,
ਸੰਤ ਗੁਨ ਬਸਹਿ; ਮੇਰੈ ਚੀਤਿ ॥
sant gun baseh; merai cheet |
Sant Singh KhalsaThe Virtues of the Saints abide within my consciousness.
Manmohan SinghThe saints virtues abide within my mind.
Manmohan Singh (Punjabi)ਸਾਧੂਆਂ ਦੀਆਂ ਚੰਗਾਈਆਂ ਮੇਰੇ ਹਿਰਦੇ ਅੰਦਰ ਵਸਦੀਆਂ ਹਨ।
Fareedkot Teekaਪੁਨਾ ਸੰਤੋਂ ਕੇ ਗੁਨ ਮੇਰੇ ਚੀਤ ਮੇਂ ਬਸਹਿ॥
Prof. Sahib Singhਸੰਤਾਂ ਦੇ ਗੁਣ ਮੇਰੇ ਚਿੱਤ ਵਿਚ ਵੱਸੇ ਰਹਿਣ,ਪਦ ਅਰਥ ਬਸਹਿ = ਵੱਸਦੇ ਰਹਿਣ। ਮੇਰੈ ਚੀਤਿ = ਮੇਰੇ ਚਿੱਤ ਵਿਚ।
SikhNet (Spanish)y los Méritos de los Santos son enaltecidos en mi mente.
ਸੰਤ ਆਗਿਆ; ਮਨਹਿ ਮੀਠ ॥
sant aagiaa; maneh meetth |
Sant Singh KhalsaThe Will of the Saints is sweet to my mind.
Manmohan SinghThe will of the saints is sweet unto my mind.
Manmohan Singh (Punjabi)ਸਾਧੂਆਂ ਦੀ ਰਜ਼ਾ ਮੇਰੇ ਚਿੱਤ ਨੂੰ ਮਿੱਠੀ ਲਗਦੀ ਹੈ।
Fareedkot Teekaਸੰਤੋਂ ਕੀ ਆਗਿਆ ਮੇਰੇ ਮਨ ਕੋ ਮੀਠੀ ਲਾਗੇ॥
Prof. Sahib Singhਸੰਤਾਂ ਦਾ ਹੁਕਮ ਮੈਨੂੰ ਮਿੱਠਾ ਲੱਗੇ,ਪਦ ਅਰਥ ਮਨਹਿ = ਮਨ ਵਿਚ।
SikhNet (Spanish)La Voluntad de los Santos me es Dulce
ਮੇਰਾ ਕਮਲੁ ਬਿਗਸੈ; ਸੰਤ ਡੀਠ ॥੨॥
meraa kamal bigasai; sant ddeetth |2|
Sant Singh KhalsaSeeing the Saints, my heart-lotus blossoms forth. ||2||
Manmohan SinghSeeing the saints, my heart lotus blossoms.
Manmohan Singh (Punjabi)ਸਾਧੂਆਂ ਨੂੰ ਵੇਖ ਕੇ ਮੈਡਾਂ ਦਿਲ ਕੰਵਲ ਖਿੜ ਜਾਂਦਾ ਹੈ।
Fareedkot Teekaਸੰਤੋਂ ਕੇ ਦਰਸਨ ਸੇ ਮੇਰਾ ਰਿਦਾ ਕਮਲ ਖਿੜ ਆਵੇ॥੨॥
Prof. Sahib Singhਸੰਤਾਂ ਨੂੰ ਵੇਖ ਕੇ ਮੇਰਾ ਹਿਰਦਾ-ਕੰਵਲ ਖਿੜਿਆ ਰਹੇ ॥੨॥ਪਦ ਅਰਥ ਕਮਲੁ = ਹਿਰਦੇ ਦਾ ਕੌਲ ਫੁੱਲ। ਬਿਗਸੈ = ਖਿੜ ਪਏ ॥੨॥
SikhNet (Spanish)y el Loto de mi corazón florece al verlos.(2)
ਸੰਤਸੰਗਿ; ਮੇਰਾ ਹੋਇ ਨਿਵਾਸੁ ॥
santasang; meraa hoe nivaas |
Sant Singh KhalsaI dwell in the Society of the Saints.
Manmohan SinghWith the saints abide I, ever.
Manmohan Singh (Punjabi)ਸਾਧੂਆਂ ਦੇ ਨਾਲ ਮੈਂ ਸਦਾ ਹੀ ਵਸਦਾ ਹਾਂ।
Fareedkot Teekaਹੇ ਭਗਵਨ! ਇਹੁ ਕ੍ਰਿਪਾ ਕਰ, ਸੰਤੋਂ ਕੇ ਸੰਗ ਮੇਂ ਮੇਰਾ ਨਿਵਾਸ ਹੋਵੇ॥
Prof. Sahib Singh(ਹੇ ਪ੍ਰਭੂ! ਮਿਹਰ ਕਰ) ਸੰਤਾਂ ਨਾਲ ਮੇਰਾ ਬਹਿਣ-ਖਲੋਣ ਬਣਿਆ ਰਹੇ,ਪਦ ਅਰਥ ਨਿਵਾਸੁ = ਵਸੇਬਾ।
SikhNet (Spanish)Vivo siempre con los Santos
ਸੰਤਨ ਕੀ; ਮੋਹਿ ਬਹੁਤੁ ਪਿਆਸ ॥
santan kee; mohi bahut piaas |
Sant Singh KhalsaI have such a great thirst for the Saints.
Manmohan SinghFor the saints, I have a great thirst.
Manmohan Singh (Punjabi)ਸਾਧੂਆਂ ਦੀ ਮੈਨੂੰ ਘਣੇਰੀ ਤ੍ਰੇਹ ਹੈ।
Fareedkot Teekaਸੰਤੋਂ ਕੀ ਮੇਰੇ ਕੋ ਬਹੁਤ ਪਿਆਸ ਹੈ॥
Prof. Sahib Singhਸੰਤਾਂ ਦੇ ਦਰਸ਼ਨ ਦੀ ਤਾਂਘ ਮੇਰੇ ਅੰਦਰ ਟਿਕੀ ਰਹੇ,ਪਦ ਅਰਥ ਮੋਹਿ = ਮੈਨੂੰ। ਪਿਆਸ = ਤਾਂਘ।
SikhNet (Spanish)y añoro tener siempre Su Visión.
ਸੰਤ ਬਚਨ; ਮੇਰੇ ਮਨਹਿ ਮੰਤ ॥
sant bachan; mere maneh mant |
Sant Singh KhalsaThe Words of the Saints are the Mantras of my mind.
Manmohan SinghThe saints' words are the charm of my soul.
Manmohan Singh (Punjabi)ਸਾਧੂਆਂ ਦੇ ਬਚਨ-ਬਿਲਾਸ ਮੈਂਡੀ ਜਿੰਦੜੀ ਦਾ ਮੰਤ੍ਰ ਹਨ।
Fareedkot Teekaਸੰਤੋਂ ਕੇ ਬਚਨ ਮੇਰੇ ਮਨ ਕੋ ਠਹਿਰਾਵਨ ਕੋ ਮੰਤਰ ਹੈ॥
Prof. Sahib Singhਸੰਤਾਂ ਦੇ ਬਚਨ-ਮੰਤ੍ਰ ਮੇਰੇ ਮਨ ਵਿਚ ਟਿਕੇ ਰਹਿਣ,ਪਦ ਅਰਥ ਮਨਹਿ = ਮਨ ਵਿਚ। ਮੰਤ = ਮੰਤਰ।
SikhNet (Spanish)Gozo de la Palabra de los Santos;
ਸੰਤ ਪ੍ਰਸਾਦਿ; ਮੇਰੇ ਬਿਖੈ ਹੰਤ ॥੩॥
sant prasaad; mere bikhai hant |3|
Sant Singh KhalsaBy the Grace of the Saints, my corruption is taken away. ||3||
Manmohan SinghBy the grace of saints my sins are effaced;
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਮੈਂਡੇ ਪਾਪ ਨਾਸ ਹੋ ਗਏ ਹਨ;
Fareedkot Teekaਸੰਤੋਂ ਕੀ ਕ੍ਰਿਪਾ ਕਰ ਕੇ ਮੇਰੇ ਬਿਕਾਰ ਨਾਸ ਹੋ ਗਏ ਹੈਂ॥੩॥
Prof. Sahib Singhਸੰਤਾਂ ਦੀ ਕਿਰਪਾ ਨਾਲ ਮੇਰੇ ਸਾਰੇ ਵਿਕਾਰ ਨਾਸ ਹੋ ਜਾਣ ॥੩॥ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਬਿਖੈ = ਵਿਸ਼ੇ-ਵਿਕਾਰ। ਹੰਤ = ਨਾਸ ਹੋ ਜਾਣ ॥੩॥
SikhNet (Spanish)es por la Gracia de la Palabra que todos mis errores son destruidos.(3)
ਮੁਕਤਿ ਜੁਗਤਿ ਏਹਾ ਨਿਧਾਨ ॥
mukat jugat ehaa nidhaan |
Sant Singh KhalsaThis way of liberation is my treasure.
Manmohan SinghThis is the way of emancipation and this lone is my treasure.
Manmohan Singh (Punjabi)ਇਹ ਹੇ ਮਾਰਗ ਮੋਖ਼ਸ਼ ਦਾ ਅਤੇ ਕੇਵਲ ਇਹ ਹੀ ਹੈ ਮੇਰਾ ਖ਼ਜ਼ਾਨਾ।
Fareedkot Teekaਮੁਕਤੀ ਕੀ ਜੁਗਤੀ ਭੀ ਇਹੀ ਹੈ ਪੁਨਾ ਨਿਧੋਂ ਕਾ ਖਜਾਨਾ ਭੀ ਏਹੀ ਹੈ॥
Prof. Sahib Singhਸੰਤਾਂ ਦੀ ਸੰਗਤ ਹੀ ਮੇਰੇ ਵਾਸਤੇ ਸਾਰੇ ਖ਼ਜ਼ਾਨੇ ਹਨ।ਪਦ ਅਰਥ ਮੁਕਤਿ ਜੁਗਤਿ = ਵਿਕਾਰਾਂ ਤੋਂ ਖ਼ਲਾਸੀ ਪਾਣ ਦਾ ਤਰੀਕਾ। ਨਿਧਾਨ = ਖ਼ਜ਼ਾਨੇ।
SikhNet (Spanish)Este es el Sendero de la Liberación, este es mi Tesoro,
ਪ੍ਰਭ ਦਇਆਲ; ਮੋਹਿ ਦੇਵਹੁ ਦਾਨ ॥
prabh deaal; mohi devahu daan |
Sant Singh KhalsaO Merciful God, please bless me with this gift.
Manmohan SinghMy Merciful Master, bless me Thou with this gift.
Manmohan Singh (Punjabi)ਮੇਰੇ ਮਿਹਰਬਾਨ ਮਾਲਕ! ਤੂੰ ਮੈਨੂੰ ਇਹ ਦਾਤ ਪ੍ਰਦਾਨ ਕਰ।
Fareedkot Teekaਹੇ ਪ੍ਰਭੂ ਦਿਆਲ! ਮੇਰੇ ਕੋ ਏਹੀ ਦਾਨ ਦੇਹੁ॥
Prof. Sahib Singhਹੇ ਦਇਆ ਦੇ ਘਰ ਪ੍ਰਭੂ! ਮੈਨੂੰ (ਸੰਤ ਜਨਾਂ ਦੀ ਸੰਗਤ ਦਾ) ਦਾਨ ਦੇਹ,ਪਦ ਅਰਥ ਪ੍ਰਭ = ਹੇ ਪ੍ਰਭੂ! ਮੋਹਿ = ਮੈਨੂੰ।
SikhNet (Spanish)oh Señor Compasivo, bendíceme con Tu Abundancia,
ਨਾਨਕ ਕਉ; ਪ੍ਰਭ ਦਇਆ ਧਾਰਿ ॥
naanak kau; prabh deaa dhaar |
Sant Singh KhalsaO God, shower Your Mercy upon Nanak.
Manmohan SinghUnto Nanak, O Lord, shower Thou Thy benediction.
Manmohan Singh (Punjabi)ਨਾਨਕ ਉੱਤੇ ਹੇ ਸੁਆਮੀ! ਤੂੰ ਆਪਣੀ ਮਿਹਰ ਕਰ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪ੍ਰਭੂ! ਹਮਾਰੇ ਕੋ ਦਇਆ ਕਰ॥
Prof. Sahib Singhਹੇ ਪ੍ਰਭੂ! ਨਾਨਕ ਉੱਤੇ ਦਇਆ ਕਰ ਕਿ ਸੰਤਾਂ ਦੇ ਚਰਨ ਮੈਂ ਨਾਨਕ ਦੇ ਹਿਰਦੇ ਵਿਚ ਵੱਸੇ ਰਹਿਣ,
SikhNet (Spanish)oh Señor, sé Misericordioso conmigo
ਚਰਨ ਸੰਤਨ ਕੇ; ਮੇਰੇ ਰਿਦੇ ਮਝਾਰਿ ॥੪॥੪॥
charan santan ke; mere ride majhaar |4|4|
Sant Singh KhalsaI have enshrined the feet of the Saints within my heart. ||4||4||
Manmohan SinghThe saints' feet I have enshrined within my mind.
Manmohan Singh (Punjabi)ਸਾਧੁਆਂ ਦੇ ਪੈਰ ਮੈਂ ਆਪਣੇ ਹਿਰਦੇ ਅੰਦਰ ਟਿਕਾ ਲਏ ਹਨ।
Fareedkot Teekaਸੰਤੋਂ ਕੇ ਚਰਨ ਮੇਰੇ ਰਿਦੇ ਮੇਂ ਦੇਹੁ, ਭਾਵ ਤਿਨ ਕੀ ਉਪਾਸਨਾ ਕਰੂੰ॥੪॥੪॥☬ਪ੍ਰਭੂ ਕੀ ਵਡਿਆਈ ਜਨਾਵਤੇ ਹੂਏ ਸ੍ਵੈਮਨ ਕੇ ਪ੍ਰਥਾਇ ਉਪਦੇਸ ਕਰਤੇ ਹੈਂ:
Prof. Sahib Singh(ਕਿਉਂਕਿ) ਸੰਤਾਂ ਦਾ ਸੰਗ ਕਰਨਾ ਹੀ ਵਿਕਾਰਾਂ ਤੋਂ ਮੁਕਤੀ ਪ੍ਰਾਪਤ ਕਰਨ ਦਾ ਤਰੀਕਾ ਹੈ ॥੪॥੪॥ਪਦ ਅਰਥ ਰਿਦੇ ਮਝਾਰਿ = ਹਿਰਦੇ ਵਿਚ (ਵੱਸਦੇ ਰਹਿਣ) ॥੪॥੪॥
SikhNet (Spanish)y deja que siempre enaltezca los Pies de los Santos en mi corazón.(4-4)