ਮਾਲੀ ਗਉੜਾ ਮਹਲਾ ੫ ਦੁਪਦੇ ॥
maalee gaurraa mahalaa 5 dupade | Ang 987
Sant Singh KhalsaMaalee Gauraa, Fifth Mehl, Dho-Padhay:
Manmohan SinghMali Gaura, 5th Guru Dupadas
Manmohan Singh (Punjabi)ਮਾਲੀ ਗਉੜਾ ਪੰਜਵੀਂ ਪਾਤਿਸ਼ਾਹੀ ਦੁਪਦੇ।
Prof. Sahib Singhਰਾਗ ਮਾਲੀ-ਗਉੜਾ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Mali Gaura, Mejl Guru Aryan, Quinto Canal Divino, Du-Padas.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 987
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru
ਹਰਿ ਸਮਰਥ ਕੀ ਸਰਨਾ ॥
har samarath kee saranaa | Ang 987
Sant Singh KhalsaI seek the Sanctuary of the all-powerful Lord.
Manmohan SinghI have sought the refuge of the Omnipotent Lord.
Manmohan Singh (Punjabi)ਮੈਂ ਸਰਬ-ਸ਼ਕਤੀਵਾਨ ਸੁਆਮੀ ਦੀ ਪਨਾਹ ਲਈ ਹੈ।
Fareedkot Teekaਹਮ ਹਰੀ ਸਾਮ੍ਰਥ ਕੀ ਸਰਨ ਮੇਂ ਪ੍ਰਾਪਤ ਹੂਏ ਹੈਂ॥
Prof. Sahib Singhਮੈਂ ਤਾਂ ਉਸ ਪਰਮਾਤਮਾ ਦੀ ਸਰਨ ਪਿਆ ਹਾਂ ਜੋ ਸਭ ਤਾਕਤਾਂ ਦਾ ਮਾਲਕ ਹੈ।ਪਦ ਅਰਥ ਸਮਰਥ = ਸਭ ਤਾਕਤਾਂ ਦਾ ਮਾਲਕ।
SikhNet (Spanish)He buscado el Refugio de mi Señor Todopoderoso; oh Dios, Acto y Causa.
ਜੀਉ ਪਿੰਡੁ ਧਨੁ ਰਾਸਿ ਮੇਰੀ; ਪ੍ਰਭ ਏਕ ਕਾਰਨ ਕਰਨਾ ॥੧॥ ਰਹਾਉ ॥
jeeo pindd dhan raas meree; prabh ek kaaran karanaa |1| rahaau | Ang 987
Sant Singh KhalsaMy soul, body, wealth and capital belong to the One God, the Cause of causes. ||1||Pause||
Manmohan SinghMy soul, body, wealth and capital belong to the One Lord. He is the Doer of all the deeds. Pause.
Manmohan Singh (Punjabi)ਮੇਰੀ ਜਿੰਦੜੀ, ਦੇਹ ਦੋਲਤ ਅਤੇ ਪੂੰਜੀ ਇਕ ਸੁਆਮੀ ਦੀ ਮਲਕੀਅਤ ਹਨ। ਉਹ ਹੀ ਸਾਰੇ ਕੰਮਾਂ ਦੇ ਕਰਨ ਵਾਲਾ ਹੈ। ਠਹਿਰਾਉ।
Fareedkot Teekaਪ੍ਰਭੂ ਜੋ ਏਕ ਹੈ ਔ ਸਰਬ ਕਾ ਕਾਰਨ ਜੋ ਬ੍ਰਹਮਾਦੀ ਹੈ, ਤਿਨ ਕੇ ਭੀ ਕਰਨਹਾਰਾ ਹੈ। ਪੁਨਾ ਜੀਉ ਸਰੀਰ ਅਰੁ ਧਨੁ ਅਰੁ ਪੂੰਜੀ ਮੇਰਾ ਸਭ ਕਛੁ ਵਹੀ ਹੈ॥੧॥ ਰਹਾਉ ॥
Prof. Sahib Singhਮੇਰੀ ਜਿੰਦ, ਮੇਰਾ ਸਰੀਰ, ਮੇਰਾ ਧਨ, ਮੇਰਾ ਸਰਮਾਇਆ-ਸਭ ਕੁਝ ਉਹ ਪਰਮਾਤਮਾ ਹੀ ਹੈ ਜੋ ਸਾਰੇ ਜਗਤ ਦਾ ਮੂਲ ਹੈ ॥੧॥ ਰਹਾਉ ॥ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਰਾਸਿ = ਸਰਮਾਇਆ, ਪੂੰਜੀ। ਕਾਰਨ ਕਰਨਾ = {ਕਰਨਾ = ਸ੍ਰਿਸ਼ਟੀ। ਕਾਰਨ = ਮੂਲ} ਸ੍ਰਿਸ਼ਟੀ ਦਾ ਮੂਲ ॥੧॥ ਰਹਾਉ ॥
SikhNet (Spanish)Eres mi cuerpo, mi Alma y todo lo que tengo.(1-Pausa)
ਸਿਮਰਿ ਸਿਮਰਿ ਸਦਾ ਸੁਖੁ ਪਾਈਐ; ਜੀਵਣੈ ਕਾ ਮੂਲੁ ॥
simar simar sadaa sukh paaeeai; jeevanai kaa mool | Ang 987
Sant Singh KhalsaMeditating, meditating in remembrance on Him, I have found everlasting peace. He is the source of life.
Manmohan SinghRemembering and contemplating God one is blessed with everlasting peace.
Manmohan Singh (Punjabi)ਵਾਹਿਗੁਰੂ ਨੂੰ ਯਾਦ ਤੇ ਚੇਤੇ ਕਰਨ ਦੁਆਰਾ, ਸਦੀਵੀ ਸੁਖ ਪ੍ਰਾਪਤ ਹੋ ਜਾਂਦਾ ਹੈ। ਸੁਆਮੀ ਸਮੂਹ ਜਿੰਦਗੀ ਦਾ ਸੋਮਾ ਹੈ।
Fareedkot Teekaਸਿਮਰਿ ਸਿਮਰਿ ਕੇ ਅਚੁਤ ਸੁਖ ਪਾਈਤਾ ਹੈ, ਜੀਵਣੇ ਕਾ ਮੂਲ ਭੀ ਓਹੀ ਹੈ॥
Prof. Sahib Singhਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਸਦਾ ਆਤਮਕ ਆਨੰਦ ਹਾਸਲ ਕਰਦਾ ਹੈ, ਹਰਿ-ਨਾਮ ਹੀ ਜ਼ਿੰਦਗੀ ਦਾ ਸਹਾਰਾ ਹੈ।ਪਦ ਅਰਥ ਸਿਮਰਿ = ਸਿਮਰ ਕੇ। ਪਾਈਐ = ਪ੍ਰਾਪਤ ਕਰਦਾ ਹੈ। ਮੂਲੁ = ਸਹਾਰਾ, ਮੁੱਢ।
SikhNet (Spanish)Meditando, Meditando en Él, he encontrado la Paz. Él es la Fuente de la Vida.
ਰਵਿ ਰਹਿਆ ਸਰਬਤ ਠਾਈ; ਸੂਖਮੋ ਅਸਥੂਲ ॥੧॥
rav rahiaa sarabat tthaaee; sookhamo asathool |1| Ang 987
Sant Singh KhalsaHe is all-pervading, permeating all places; He is in subtle essence and manifest form. ||1||
Manmohan SinghThe Lord is the source of all life. My Mater is contained in mind, matter and all the places.
Manmohan Singh (Punjabi)ਮੈਡਾਂ ਮਾਲਕ, ਮਨ, ਮਾਦਾ ਅਤੇ ਸਾਰੀਆਂ ਥਾਵਾਂ ਅੰਦਰ ਰਮਿਆ ਹੋਇਆ ਹੈ।
Fareedkot Teekaਸੂਖਮ ਅਸਥੂਲ ਸਰਬਤ ਜਗਾ ਮੇਂ ਪੂਰਨ ਹੋ ਰਹਾ ਹੈ॥੧॥
Prof. Sahib Singhਇਹਨਾਂ ਦਿੱਸਦੇ ਅਣਦਿੱਸਦੇ ਪਦਾਰਥਾਂ ਵਿਚ ਸਭਨੀਂ ਥਾਈਂ ਪਰਮਾਤਮਾ ਹੀ ਮੌਜੂਦ ਹੈ ॥੧॥ਪਦ ਅਰਥ ਸਰਬਤ ਠਾਈ = ਸਭਨੀਂ ਥਾਈਂ। ਸੂਖਮ = ਬਹੁਤ ਹੀ ਬਾਰੀਕ, ਅਦ੍ਰਿਸ਼ਟ ਚੀਜ਼ਾਂ। ਅਸਥੂਲ = ਬਹੁਤ ਮੋਟੇ ਪਦਾਰਥ ॥੧॥
SikhNet (Spanish)Dios prevalece sutilmente en todo, y a la vez se manifiesta.(1)
ਆਲ ਜਾਲ ਬਿਕਾਰ ਤਜਿ ਸਭਿ; ਹਰਿ ਗੁਨਾ ਨਿਤਿ ਗਾਉ ॥
aal jaal bikaar taj sabh; har gunaa nit gaau | Ang 988
Sant Singh KhalsaAbandon all your entanglements and corruption; sing the Glorious Praises of the Lord forever.
Manmohan SinghShed thou all thy entanglements and sins, and ever hymn thy Lord's praise.
Manmohan Singh (Punjabi)ਤੂੰ ਆਪਣੇ ਸਮੂਹ ਪੁਆੜੇ ਅਤੇ ਪਾਪ ਛੱਡ ਦੇ ਅਤੇ ਸਦਵੀ ਹੀ ਆਪਣੇ ਸੁਆਮੀ ਦਾ ਜੱਸ ਗਾਇਨ ਕਰ।
Fareedkot Teekaਘਰ ਕੇ ਜੋ ਬਿਕਾਰ ਰੂਪ ਜਾਲ ਹੈਂ ਤਿਨ ਸਭ ਕੋ ਤਜ ਕੇ ਹਰੀ ਕੇ ਗੁਨਾਂ ਕੋ ਨਿਤ ਹੀ ਮੈਂ (ਗਾਉ) ਗਾਵੋਂ ਵਾ ਗਾਵਤਾ ਹਾਂ॥
Prof. Sahib Singhਮਾਇਆ ਦੇ ਮੋਹ ਦੇ ਜੰਜਾਲ ਛੱਡ ਕੇ ਵਿਕਾਰ ਤਿਆਗ ਕੇ ਸਦਾ ਪਰਮਾਤਮਾ ਦੇ ਗੁਣ ਗਾਇਆ ਕਰ।ਪਦ ਅਰਥ ਆਲ = {आलय} ਘਰ। ਆਲ ਜਾਲ = ਘਰ ਦੇ ਜੰਜਾਲ। ਤਜਿ = ਛੱਡ ਕੇ। ਨਿਤ = ਸਦਾ। ਗਾਉ = ਗਾਇਆ ਕਰੋ।
SikhNet (Spanish)Haz a un lado tu corrupción, tus asuntos mundanos, y canta siempre Sus Gloriosas Alabanzas.
ਕਰ ਜੋੜਿ ਨਾਨਕੁ ਦਾਨੁ ਮਾਂਗੈ; ਦੇਹੁ ਅਪਨਾ ਨਾਉ ॥੨॥੧॥੬॥
kar jorr naanak daan maangai; dehu apanaa naau |2|1|6| Ang 988
Sant Singh KhalsaWith palms pressed together, Nanak begs for this blessing; please bless me with Your Name. ||2||1||6||
Manmohan SinghWith Joined hands Nanak asks for a boon. Bless Thou me with Thy Name, O my Master.
Manmohan Singh (Punjabi)ਹੱਥ ਬੰਨ੍ਹ ਕੇ, ਨਾਨਕ ਇਕ ਦਾਤ ਮੰਗਦਾ ਹੈ। ਤੂੰ ਮੈਨੂੰ ਆਪਣਾ ਨਾਮ ਬਖ਼ਸ਼, ਹੇ ਮੈਂਡੇ ਮਾਲਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਭਾਈ! ਮੈਂ ਹਾਥ ਜੋੜ ਕੇ ਪਰਮੇਸ੍ਵਰ ਸੇ ਏਹੁ ਦਾਨ ਮਾਂਗਤਾ ਹੂੰ, ਕਿ ਹੇ ਵਾਹਿਗੁਰੂ! ਮੇਰੇ ਕੋ ਅਪਨਾ ਨਾਮ ਦੇਹੁ॥੨॥॥੧॥੬॥☬ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਦਾਸ ਨਾਨਕ (ਤਾਂ ਆਪਣੇ ਦੋਵੇਂ) ਹੱਥ ਜੋੜ ਕੇ (ਇਹੀ) ਦਾਨ ਮੰਗਦਾ ਹੈ (ਕਿ ਹੇ ਪ੍ਰਭੂ! ਮੈਨੂੰ) ਆਪਣਾ ਨਾਮ ਦੇਹ ॥੨॥੧॥੬॥ਪਦ ਅਰਥ ਕਰ = (ਦੋਵੇਂ) ਹੱਥ {ਬਹੁ-ਵਚਨ}। ਜੋੜਿ = ਜੋੜ ਕੇ। ਮਾਂਗੈ = ਮੰਗਦਾ ਹੈ ॥੨॥੧॥੬॥
SikhNet (Spanish)Con Sus Manos juntas Nanak pide la Bendición del Nombre del Señor. (2-1-6)