ੴ

ਸਿੱਖਬਾਣੀ · SikhBani

Ang 987

Sri Guru Granth Sahib · Raag Maalee Gauraa · 4 shabads, 59 lines
Translations
Shabad Guru Arjan Dev Ji Raag Maalee Gauraa continued from Ang 986

ਬੂਝਤ ਦੀਪਕ; ਮਿਲਤ ਤਿਲਤ ॥

boojhat deepak; milat tilat |

Sant Singh KhalsaIt is like oil to the lamp whose flame is dying out.
Manmohan SinghAs the dying lamp, burns by obtaining oil.
Manmohan Singh (Punjabi)ਜਿਸ ਤਰ੍ਹਾਂ ਬੁਝਦਾ ਹੋਇਆ ਦੀਵਾ ਤੇਲ ਮਿਲਣ ਉਤੇ ਜਗ ਉਠਦਾ ਹੈ।
Fareedkot Teekaਜੈਸੇ ਦੀਪਕ ਦੇ ਬੁਝਤਿਆਂ ਤੇਲ ਮਿਲ ਜਾਇ॥
Prof. Sahib Singhਜਿਵੇਂ ਬੁੱਝ ਰਹੇ ਦੀਵੇ ਨੂੰ ਤੇਲ ਮਿਲ ਜਾਏ,

ਪਦ ਅਰਥ ਬੂਝਤ = ਬੁੱਝ ਰਹੇ। ਦੀਪਕ = ਦੀਵਾ। ਤਿਲਤ = ਤੇਲ।

SikhNet (Spanish)Es como el aceite en la lámpara, cuya flama se extingue;

ਜਲਤ ਅਗਨੀ; ਮਿਲਤ ਨੀਰ ॥

jalat aganee; milat neer |

Sant Singh KhalsaIt is like water poured on the burning fire.
Manmohan SinghAs the burning fire is quenched with pouring of water.
Manmohan Singh (Punjabi)ਜਿਸ ਤਰ੍ਹਾਂ ਮਚਦੀ ਹੋਈ ਅੱਗ ਪਾਣੀ ਪਾਉਣ ਨਾਲ ਬੁਝ ਜਾਂਦੀ ਹੈ।
Fareedkot Teekaਅਗਨੀ ਕਰ ਕੇ ਜਲਤੇ ਕੋ ਜੈਸੇ ਜਲ ਮਿਲ ਜਾਇ॥
Prof. Sahib Singhਜਿਵੇਂ ਅੱਗ ਵਿਚ ਸੜ ਰਹੇ ਨੂੰ ਪਾਣੀ ਮਿਲ ਜਾਏ,

ਪਦ ਅਰਥ ਅਗਨੀ = ਅੱਗ (ਵਿਚ)। ਜਲਤ = ਸੜ ਰਹੇ ਨੂੰ। ਨੀਰ = ਪਾਣੀ।

SikhNet (Spanish)es como el agua que se vierte en el fuego;

ਜੈਸੇ ਬਾਰਿਕ; ਮੁਖਹਿ ਖੀਰ ॥੧॥

jaise baarik; mukheh kheer |1|

Sant Singh KhalsaIt is like milk poured into the baby's mouth. ||1||
Manmohan SinghAs the child is satiated by oozing milk in the mouth.
Manmohan Singh (Punjabi)ਜਿਸ ਤਰਾਂ ਮੂੰਹ ਵਿੱਚ ਦੁਧ ਚੋਣ ਨਾਲ ਬੱਚਾ ਤ੍ਰਿਪਤ ਹੋ ਜਾਂਦਾ ਹੈ,
Fareedkot Teekaਜੈਸੇ ਬਾਰਕ ਭੂਖੇ ਕੋ ਮੁਖ ਮੇਂ ਦੂਧ ਮਿਲ ਜਾਇ॥੧॥
Prof. Sahib Singhਜਿਵੇਂ (ਭੁੱਖ ਨਾਲ ਵਿਲਕ ਰਹੇ) ਬੱਚੇ ਦੇ ਮੂੰਹ ਵਿਚ ਦੁੱਧ ਪੈ ਜਾਏ ॥੧॥

ਪਦ ਅਰਥ ਮੁਖਹਿ = ਮੂੰਹ ਵਿਚ। ਖੀਰ = ਦੁੱਧ ॥੧॥

SikhNet (Spanish)como la leche que llega a la boca del bebé. (1)

ਜੈਸੇ; ਰਣ ਮਹਿ ਸਖਾ ਭ੍ਰਾਤ ॥

jaise; ran meh sakhaa bhraat |

Sant Singh KhalsaAs one's brother becomes a helper on the field of battle;
Manmohan SinghAs in the battle, brother becomes a succourer.
Manmohan Singh (Punjabi)ਜਿਸ ਤਰਾ ਲੜਾਈ ਵਿੱਚ ਭਰਾ ਮਦਦਗਾਰ ਹੁੰਦਾ ਹੈ,
Fareedkot Teekaਜੈਸੇ ਰਣ ਕੇ ਬੀਚ ਭੀੜ ਸਮੇਂ ਭਾਈ ਹੀ (ਸਖਾ) ਸਹਾਇਕ ਹੋਤਾ ਹੈ॥
Prof. Sahib Singh(ਪਰਮਾਤਮਾ ਦਾ ਨਾਮ ਇਉਂ ਸਹਾਈ ਹੁੰਦਾ ਹੈ) ਜਿਵੇਂ ਜੁੱਧ ਵਿਚ ਭਰਾ ਸਹਾਈ ਹੁੰਦਾ ਹੈ,

ਪਦ ਅਰਥ ਰਣ = ਲੜਾਈ, ਜੁੱਧ। ਸਖਾ = ਸਹਾਈ। ਭ੍ਰਾਤ = ਭਰਾ।

SikhNet (Spanish)Así como el guerrero en el campo de batalla es ayudado por sus hermanos de armas,

ਜੈਸੇ ਭੂਖੇ; ਭੋਜਨ ਮਾਤ ॥

jaise bhookhe; bhojan maat |

Sant Singh Khalsaas one's hunger is satisfied by food;
Manmohan SinghAs the hunger of the hungry man is satisfied with food.
Manmohan Singh (Punjabi)ਜਿਸ ਤਰ੍ਹਾਂ ਭੁੱਖੇ ਇਨਸਾਨ ਦੀ ਭੁੱਖ, ਖਾਣੇ ਨਾਲ ਮਿੱਟ ਜਾਂਦੀ ਹੈ,
Fareedkot Teekaਜੈਸੇ ਭੂਖੇ ਕੋ ਭੋਜਨ ਮਿਲੋ ਤੌ ਭੂਖ ਮਾਤ ਹੋ ਜਾਤੀ ਹੈ॥
Prof. Sahib Singhਜਿਵੇਂ ਕਿਸੇ ਭੁੱਖੇ ਨੂੰ ਭੋਜਨ ਹੀ ਸਹਾਈ ਹੁੰਦਾ ਹੈ,

ਪਦ ਅਰਥ ਭੋਜਨ ਮਾਤ = ਭੋਜਨ ਮਾਤ੍ਰ, ਸਿਰਫ਼ ਭੋਜਨ ਹੀ।

SikhNet (Spanish)así como el hambre de uno se satisface con el alimento.

ਜੈਸੇ ਕਿਰਖਹਿ; ਬਰਸ ਮੇਘ ॥

jaise kirakheh; baras megh |

Sant Singh Khalsaas the cloudburst saves the crops;
Manmohan SinghAs bursting of cloud saves the crop.
Manmohan Singh (Punjabi)ਜਿਸ ਤਰ੍ਹਾਂ ਬੱਦਲ ਦਾ ਵਰ੍ਹਣਾ ਫ਼ਸਲ ਨੂੰ ਬਚਾ ਦਿੰਦਾ ਹੈ।
Fareedkot Teekaਜੈਸੇ ਮੇਘ ਕੇ ਬਰਸਨੇ ਸੇ ਖੇਤੀ ਕੋ ਆਨੰਦ ਹੋਤਾ ਹੈ॥
Prof. Sahib Singhਜਿਵੇਂ ਖੇਤੀ ਨੂੰ ਬੱਦਲ ਦਾ ਵਰ੍ਹਨਾ,

ਪਦ ਅਰਥ ਕਿਰਖਹਿ = ਖੇਤੀ ਨੂੰ। ਬਰਸ ਮੇਘ = ਬੱਦਲ ਦਾ ਵਰ੍ਹਨਾ।

SikhNet (Spanish)Así como la granja sedienta está esperando recibir siempre la lluvia de las nubes,

ਜੈਸੇ ਪਾਲਨ; ਸਰਨਿ ਸੇਂਘ ॥੨॥

jaise paalan; saran sengh |2|

Sant Singh Khalsaas one is protected in the tiger's lair;||2||
Manmohan SinghAs in the tiger's refuge, One is well protected.
Manmohan Singh (Punjabi)ਜਿਸ ਤਰ੍ਹਾਂ ਸ਼ੇਰ ਦੀ ਪਨਾਹ ਅੰਦਰ ਚੰਗਾ ਬਚਾਅ ਹੁੰਦਾ ਹੈ,
Fareedkot Teekaਜੈਸੇ ਸਿੰਘ ਕੀ ਸਰਣ ਪੜਨੇ ਤੇ ਸਿੰਘ ਸਹਾਈ ਹੋਤਾ ਹੈ। ਭਾਵ ਜੋ ਕੋਈ ਸੂਰਮੇਂ ਕੀ ਸਰਨ ਆਵੈ ਤੌ ਉਸ ਕੀ ਵਹੀ ਸੂਰਮਾ ਸਹਾਇਤਾ ਕਰਤਾ ਹੈ॥੨॥
Prof. Sahib Singhਜਿਵੇਂ (ਕਿਸੇ ਅਨਾਥ ਨੂੰ) ਸ਼ੇਰ (ਬਹਾਦਰ) ਦੀ ਸਰਨ ਵਿਚ ਰੱਖਿਆ ਮਿਲਦੀ ਹੈ ॥੨॥

ਪਦ ਅਰਥ ਪਾਲਨ = ਰੱਖਿਆ। ਸੇਂਘ = ਸਿੰਘ, ਸ਼ੇਰ, ਬਹਾਦਰ ॥੨॥

SikhNet (Spanish)así como uno es protegido en una cueva del tigre. (2)

ਗਰੁੜ ਮੁਖਿ; ਨਹੀ ਸਰਪ ਤ੍ਰਾਸ ॥

garurr mukh; nahee sarap traas |

Sant Singh KhalsaAs with the magic spell of Garuda the eagle upon one's lips, one does not fear the snake;
Manmohan SinghAs with eagle's (Garar's) spell in the mouth, one fears not the snake.
Manmohan Singh (Punjabi)ਜਿਸ ਤਰ੍ਹਾਂ ਗਰੜ ਦਾ ਜੰਤ੍ਰ ਮੰਤ੍ਰ ਮੂੰਹ ਵਿੱਚ ਹੋਣ ਨਾਲ ਬੰਦਾ ਸੱਪ ਤੋਂ ਡਰਦਾ ਨਹੀਂ।
Fareedkot Teekaਜੈਸੇ ਮੁਖ ਗਾਰੜੀ ਮੰਤ੍ਰ ਵਾਲਾ ਜਿਸ ਕਾ ਸਹਾਈ ਹੋਤਾ ਹੈ ਤਿਸ ਕੋ ਸਰਪ ਕਾ ਤ੍ਰਾਸ ਨਹੀਂ ਹੋਤਾ॥
Prof. Sahib Singh(ਪ੍ਰਭੂ ਦਾ ਨਾਮ ਇਉਂ ਸਹਾਈ ਹੁੰਦਾ ਹੈ) ਜਿਵੇਂ ਜਿਸ ਦੇ ਮੂੰਹ ਵਿਚ ਗਾਰੁੜ ਮੰਤਰ ਹੋਵੇ ਉਸ ਨੂੰ ਸੱਪ ਦਾ ਡਰ ਨਹੀਂ ਹੁੰਦਾ,

ਪਦ ਅਰਥ ਗਰੁੜ = ਗਾਰੁੜ ਮੰਤਰ। ਮੁਖਿ = ਮੂੰਹ ਵਿਚ। ਸਰਪ = ਸੱਪ। ਤ੍ਰਾਸ = ਡਰ।

SikhNet (Spanish)Así como cuando Garuad, el águila, deposita el encanto mágico en nuestros labios, y uno ya no teme a la serpiente;

ਸੂਆ ਪਿੰਜਰਿ; ਨਹੀ ਖਾਇ ਬਿਲਾਸੁ ॥

sooaa pinjar; nahee khaae bilaas |

Sant Singh Khalsaas the cat cannot eat the parrot in its cage;
Manmohan SinghAs the cat can eat not the parrot in the cage.
Manmohan Singh (Punjabi)ਜਿਸ ਤਰ੍ਹਾਂ ਪਿੰਜਰੇ ਵਿੱਚ ਤੋਤੇ ਨੂੰ ਬਿੱਲੀ ਖਾ ਨਹੀਂ ਸਕਦੀ,
Fareedkot Teekaਜੋ ਤੋਤਾ ਪਿੰਜਰੇ ਮੇਂ ਹੈ ਤਿਸ ਕੋ ਬਿੱਲਾ ਨਹੀਂ ਖਾਤਾ॥
Prof. Sahib Singhਜਿਵੇਂ ਪਿੰਜਰੇ ਵਿਚ ਬੈਠੇ ਤੋਤੇ ਨੂੰ ਬਿੱਲਾ ਨਹੀਂ ਖਾ ਸਕਦਾ,

ਪਦ ਅਰਥ ਸੂਆ = ਤੋਤਾ। ਪਿੰਜਰਿ = ਪਿੰਜਰੇ ਵਿਚ। ਬਿਲਾਸੁ = ਬਿੱਲਾ।

SikhNet (Spanish)así como el gato que no puede comerse al perico refugiado en su jaula.

ਜੈਸੋ ਆਂਡੋ; ਹਿਰਦੇ ਮਾਹਿ ॥

jaiso aanddo; hirade maeh |

Sant Singh Khalsaas the bird cherishes her eggs in her heart;
Manmohan SinghAs is the reflection in the mind for the eggs.
Manmohan Singh (Punjabi)ਜਿਸ ਤਰ੍ਹਾਂ ਚਿੱਤ ਅੰਦਰ ਦਾ ਸਿਮਰਨ ਆਂਡਿਆਂ ਦੇ ਵਾਸਤੇ ਹੈ,
Fareedkot Teekaਜੈਸੇ ਕੂੰਜਾਂ ਆਂਡਾ ਹਿਰਦੇ ਮੇਂ ਸਿਮਰਤੀਆਂ ਹੈਂ, ਸਿਮਰਨ ਤਿਸ ਕਾ ਸਹਾਈ ਹੋਤਾ ਹੈ॥
Prof. Sahib Singhਜਿਵੇਂ ਕੂੰਜ ਦੇ ਚੇਤੇ ਵਿਚ ਟਿਕੇ ਹੋਏ ਉਸ ਦੇ ਆਂਡੇ (ਖ਼ਰਾਬ ਨਹੀਂ ਹੁੰਦੇ),

ਪਦ ਅਰਥ ਆਂਡੋ = (ਕੂੰਜ ਦਾ) ਅੰਡਾ। ਹਿਰਦੇ ਮਾਹਿ = ਚੇਤੇ ਵਿਚ।

SikhNet (Spanish)Así como la golondrina atesora sus jebecillos;

ਜੈਸੋ ਦਾਨੋ; ਚਕੀ ਦਰਾਹਿ ॥੩॥

jaiso daano; chakee daraeh |3|

Sant Singh Khalsaas the grains are spared, by sticking to the central post of the mill;||3||
Manmohan SinghAs the grains are saved by sticking to the central peg of the quern. (so does the Lord's Name emancipates those, who place it in their mind.)
Manmohan Singh (Punjabi)ਜਿਸ ਤਰ੍ਹਾਂ ਚੱਕੀ ਦੀ ਵਿਚਕਾਰਲੀ ਕਿੱਲੀ ਨਾਲ ਲੱਗਣ ਦੁਆਰਾ ਦਾਣੇ ਬੱਚ ਜਾਂਦੇ ਹਨ। ਏਸੇ ਤਰ੍ਹਾਂ ਹੀ ਸਾਈਂ ਦਾ ਨਾਮ ਉਨ੍ਹਾਂ ਦੀ ਕਲਿਆਣ ਕਰ ਦਿੰਦਾ ਹੈ, ਜੋ ਇਸ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।
Fareedkot Teekaਜੈਸੇ ਦਾਣਾਂ ਚਕੀ ਬੀਚ ਕਿਲੀ ਕੇ ਸਾਥ (ਆਹਿ) ਹੈ, ਕਿਲੀ ਉਸ ਕੀ ਸਹਾਇਤਾ ਕਰਤੀ ਹੈ॥੩॥
Prof. Sahib Singhਜਿਵੇਂ ਦਾਣੇ ਚੱਕੀ ਦੀ ਕਿੱਲੀ ਨਾਲ (ਟਿਕੇ ਹੋਏ ਪੀਸਣੋਂ ਬਚੇ ਰਹਿੰਦੇ ਹਨ) ॥੩॥

ਪਦ ਅਰਥ ਦਾਨੋ = ਦਾਣੇ। ਚਕੀ ਦਰਾਹਿ = ਚੱਕੀ ਦੇ ਦਰ ਤੇ, ਚੱਕੀ ਦੀ ਕਿੱਲੀ ਨਾਲ ॥੩॥

SikhNet (Spanish)así como los granos son salvados si se pegan en el hueco del centro del molino.(3)

ਬਹੁਤੁ ਓਪਮਾ; ਥੋਰ ਕਹੀ ॥

bahut opamaa; thor kahee |

Sant Singh KhalsaYour Glory is so great; I can describe only a tiny bit of it.
Manmohan SinghGreat is Thy glory, O God, I can narrate put a little.
Manmohan Singh (Punjabi)ਵਿਸ਼ਾਲ ਹੈ ਤੇਰੀ ਪ੍ਰਭਤਾ, ਹੇ ਵਾਹਿਗੁਰੂ! ਮੈਂ ਕੇਵਲ ਥੋੜੀ ਜੇਹੀ ਹੀ ਵਰਣਨ ਕਰ ਸਕਦਾ ਹਾਂ।
Fareedkot Teekaਨਾਮ ਕੀ ਸਹਾਇਤਾ ਪਰ ਬਹੁਤ ਦ੍ਰਿਸਟਾਂਤੋਂ ਕਰ ਉਪਮਾਂ ਤੌ ਬਹੁਤ ਹੈ, ਪਰੰਤੂ ਮੈਨੇ ਥੋੜੀ ਹੀ ਕਹੀ ਹੈ॥
Prof. Sahib Singhਮੈਂ ਤਾਂ ਇਹ ਥੋੜ੍ਹੇ ਜਿਹੇ ਦ੍ਰਿਸ਼ਟਾਂਤ ਹੀ ਦੱਸੇ ਹਨ, ਬਥੇਰੇ ਦੱਸੇ ਜਾ ਸਕਦੇ ਹਨ (ਕਿ ਪਰਮਾਤਮਾ ਦਾ ਨਾਮ ਸਹਾਇਤਾ ਕਰਦਾ ਹੈ)।

ਪਦ ਅਰਥ ਓਪਮਾ = ਉਪਮਾ, ਦ੍ਰਿਸ਼ਟਾਂਤ। ਥੋਰ = ਥੋੜੀ ਹੀ। ਕਹੀ = ਆਖੀ ਹੈ।

SikhNet (Spanish)Así de Grandiosa es Tu Gloria, oh Dios, de Ella sólo una pizca se puede recitar,

ਹਰਿ ਅਗਮ ਅਗਮ; ਅਗਾਧਿ ਤੁਹੀ ॥

har agam agam; agaadh tuhee |

Sant Singh KhalsaO Lord, You are inaccessible, unapproachable and unfathomable.
Manmohan SinghThou art lllimitable, Inaccessible and Inapprehensible, O God.
Manmohan Singh (Punjabi)ਤੂੰ ਹੱਦਬੰਨਾ-ਰਹਿਤ, ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈਂ, ਹੇ ਵਾਹਿਗੁਰੂ।
Fareedkot Teekaਹੇ ਹਰੀ! ਮਨ ਬਾਣੀ ਕਰ ਕੇ ਤੇਰਾ ਪਾਉਣਾਂ ਕਠਨ ਹੈ ਔ ਤੂੰ ਨਿਸਚੇ ਕਰ ਕੇ ਅਗਾਧ ਹੈਂ॥
Prof. Sahib Singhਹੇ ਅਪਹੁੰਚ ਹਰੀ! ਹੇ ਅਥਾਹ ਹਰੀ! ਤੂੰ ਹੀ (ਜੀਵਾਂ ਦਾ ਰੱਖਿਅਕ ਹੈਂ)।

ਪਦ ਅਰਥ ਅਗਮ = ਅਪਹੁੰਚ। ਅਗਾਧਿ = ਅਥਾਹ। ਤੁਹੀ = ਤੂੰ ਹੀ (ਸਹਾਈ)।

SikhNet (Spanish)pues eres Insondable e Inconcebible, oh Señor, eres lo más Alto de lo alto e Infinito.

ਊਚ ਮੂਚੌ; ਬਹੁ ਅਪਾਰ ॥

aooch moochau; bahu apaar |

Sant Singh KhalsaYou are lofty and high, utterly great and infinite.
Manmohan SinghThou art very high, great and Infinite.
Manmohan Singh (Punjabi)ਤੂੰ ਨਿਹਾਇਤ ਹੀ ਬੁਲੰਦ, ਵੱਡਾ ਅਤੇ ਬੇਅੰਤ ਹੈ।
Fareedkot Teekaਤੂੰ ਬਡਾ ਊਚਾ ਹੈਂ ਔ ਬਹੁਤ ਜੋ ਬ੍ਰਹਮਾਦੀ ਸਾਮਰਥ ਹੈਂ ਤਿਨੋਂ ਸੇ ਵੀ ਤੂੰ ਅਪਾਰ ਹੈਂ॥
Prof. Sahib Singhਹੇ ਹਰੀ! ਤੂੰ ਉੱਚਾ ਹੈਂ, ਤੂੰ ਵੱਡਾ ਹੈਂ, ਤੂੰ ਬੇਅੰਤ ਹੈਂ।

ਪਦ ਅਰਥ ਮੂਚੌ = ਵੱਡਾ।

SikhNet (Spanish)Aun yo, que cometo errores todo el tiempo,

ਸਿਮਰਤ ਨਾਨਕ; ਤਰੇ ਸਾਰ ॥੪॥੩॥

simarat naanak; tare saar |4|3|

Sant Singh KhalsaMeditating in remembrance on the Lord, O Nanak, one is carried across. ||4||3||
Manmohan SinghMeditating on the Lord, one is ferried across, O Nanak.
Manmohan Singh (Punjabi)ਸਾਹਿਬ ਦਾ ਸਿਮਰਨ ਕਰਨ ਦੁਆਰਾ, ਇਨਸਾਨ ਪਰ ਉੱਤਰ ਜਾਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤੇਰੇ ਸਾਰ ਰੂਪ ਨਾਮ ਕੋ ਸਿਮਰ ਕਰ ਭਗਤ ਜਨ ਤਰ ਗਏ ਹੈਂ॥੪॥੩॥
Prof. Sahib Singhਹੇ ਨਾਨਕ! ਨਾਮ ਸਿਮਰਦਿਆਂ ਪਾਪਾਂ ਨਾਲ ਲੋਹੇ ਵਾਂਗ ਭਾਰੇ ਹੋਏ ਜੀਵ ਭੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੪॥੩॥

ਪਦ ਅਰਥ ਸਾਰ = ਲੋਹਾ, ਵਿਕਾਰਾਂ ਨਾਲ ਭਰੇ ਹੋਏ ਹੋਏ, ਲੋਹੇ ਵਾਂਗ ਭਾਰੇ ॥੪॥੩॥

SikhNet (Spanish)si Te contemplara, sería llevado a través así como el hierro es llevado en el barco.(4-3)

Open this shabad (19 lines, Angs 986-987) →

Shabad Guru Arjan Dev Ji Raag Maalee Gauraa

ਮਾਲੀ ਗਉੜਾ ਮਹਲਾ ੫ ॥

maalee gaurraa mahalaa 5 |

Sant Singh KhalsaMaalee Gauraa, Fifth Mehl:
Manmohan SinghMali Gaura, 5th Guru.
Manmohan Singh (Punjabi)ਮਾਲੀ ਗਉੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Mali Gaura, Mejl Guru Aryan, Quinto Canal Divino.

ਇਹੀ ਹਮਾਰੈ ਸਫਲ ਕਾਜ ॥

eihee hamaarai safal kaaj |

Sant Singh KhalsaPlease let my works be rewarding and fruitful.
Manmohan SinghMy Master, fulfil Thou the aim of my life.
Manmohan Singh (Punjabi)ਮੈਂਡੇ ਮਾਲਕਾ! ਤੂੰ ਮੇਰੇ ਇਸ ਜੀਵਨ ਦਾ ਮਨੋਰਥ ਪੂਰਾ ਕਰ।
Fareedkot Teekaਹਮਾਰੇ ਇਹੀ ਕੰਮ ਸਫਲ ਕਰ॥
Prof. Sahib Singhਇਹ (ਸੰਤ-ਸਰਨ) ਹੀ ਮੇਰੇ ਵਾਸਤੇ ਮੇਰੇ ਮਨੋਰਥਾਂ ਨੂੰ ਸਫਲ ਕਰਨ ਵਾਲੀ ਹੈ।

ਪਦ ਅਰਥ ਇਹੀ = ਇਹ ਹੀ, ਇਹ (ਸੰਤ-ਸਰਨ) ਹੀ। ਹਮਾਰੈ = ਮੇਰੇ ਵਾਸਤੇ, ਮੇਰੇ ਹਿਰਦੇ ਵਿਚ। ਸਫਲ = ਕਾਮਯਾਬ। ਕਾਜ = ਕੰਮ, ਮਨੋਰਥ।

SikhNet (Spanish)Oh Dios, esta es mi única plegaria:

ਅਪੁਨੇ ਦਾਸ ਕਉ; ਲੇਹੁ ਨਿਵਾਜਿ ॥੧॥ ਰਹਾਉ ॥

apune daas kau; lehu nivaaj |1| rahaau |

Sant Singh KhalsaPlease cherish and exalt Your slave. ||1||Pause||
Manmohan SinghBless Thou Thy slave with the glory of Thy Name. Pause.
Manmohan Singh (Punjabi)ਤੂੰ ਆਪਣੇ ਗੋਲੇ ਨੂੰ ਆਪਣੇ ਨਾਮ ਦੀ ਪ੍ਰਭਤਾ ਪ੍ਰਦਾਨ ਕਰ। ਠਹਿਰਾਉ।
Fareedkot Teekaਮੈਂ ਅਪਨੇ ਦਾਸ ਕੋ (ਨਿਵਾਜਿ) ਵਡਿਆ ਲੇਵੋ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਆਪਣੇ ਦਾਸ (ਨਾਨਕ) ਉਤੇ ਮਿਹਰ ਕਰ (ਤੇ ਸੰਤ ਜਨਾਂ ਦੀ ਸਰਨ ਬਖ਼ਸ਼) ॥੧॥ ਰਹਾਉ ॥

ਪਦ ਅਰਥ ਕਉ = ਨੂੰ। ਲੇਹੁ ਨਿਵਾਜਿ = ਨਿਵਾਜਿ ਲੇਹੁ, ਨਿਵਾਜ਼ਸ਼ ਕਰ, ਮਿਹਰ ਕਰ ॥੧॥ ਰਹਾਉ ॥

SikhNet (Spanish)concédeme la Plenitud y vuélveme Tu Esclavo.(1-Pausa)

ਚਰਨ ਸੰਤਹ; ਮਾਥ ਮੋਰ ॥

charan santah; maath mor |

Sant Singh KhalsaI lay my forehead on the feet of the Saints,
Manmohan SinghI place my forehead on the saints' feet,
Manmohan Singh (Punjabi)ਮੈਂ ਆਪਣਾ ਮਸਤਕ ਸਾਧੂਆਂ ਦੇ ਪੈਰਾਂ ਤੇ ਰਖਦਾ ਹਾਂ,
Fareedkot Teekaਮੇਰਾ ਮਾਥਾ ਸੰਤੋਂ ਕੇ ਚਰਨੋਂ ਊਪਰ ਹੋਵੈ॥
Prof. Sahib Singh(ਹੇ ਪ੍ਰਭੂ! ਮਿਹਰ ਕਰ) ਮੇਰਾ ਮੱਥਾ ਸੰਤਾਂ ਦੇ ਚਰਨਾਂ ਉਤੇ (ਪਿਆ ਰਹੇ),

ਪਦ ਅਰਥ ਸੰਤਹ = ਸੰਤਾਂ ਦੇ। ਮਾਥ ਮੋਰ = ਮੇਰਾ ਮੱਥਾ।

SikhNet (Spanish)Añoro que mi frente descanse a los Pies de los Santos,

ਨੈਨਿ ਦਰਸੁ ਪੇਖਉ; ਨਿਸਿ ਭੋਰ ॥

nain daras pekhau; nis bhor |

Sant Singh Khalsaand with my eyes, I gaze upon the Blessed Vision of their Darshan, day and night.
Manmohan Singhand their vision see I night and day, with my eyes.
Manmohan Singh (Punjabi)ਤੇ ਆਪਣੀਆਂ ਅੱਖਾਂ ਨਾਲ ਰੈਣ ਦਿਹੁੰ ਉਨ੍ਹਾਂ ਦਾ ਦਰਸ਼ਨ ਦੇਖਦਾ ਹਾਂ।
Fareedkot Teekaਪੁਨਾ ਨੇਤ੍ਰੋਂ ਸੇ ਮੈਂ ਰਾਤ ਦਿਨ ਦਰਸਨ ਦੇਖੋਂ॥
Prof. Sahib Singhਅੱਖਾਂ ਨਾਲ ਮੈਂ ਦਿਨ ਰਾਤ ਸੰਤਾਂ ਦਾ ਦਰਸ਼ਨ ਕਰਦਾ ਰਹਾਂ,

ਪਦ ਅਰਥ ਨੈਨੀ = ਨੈਨੀਂ, ਅੱਖਾਂ ਨਾਲ। ਪੇਖਉ = ਪੇਖਉਂ, ਮੈਂ ਵੇਖਦਾ ਰਹਾਂ। ਨਿਸਿ = ਰਾਤ। ਭੋਰ = ਦਿਨ।

SikhNet (Spanish)y que logre mantener Tu Visión noche

ਹਸਤ ਹਮਰੇ; ਸੰਤ ਟਹਲ ॥

hasat hamare; sant ttehal |

Sant Singh KhalsaWith my hands, I work for the Saints.
Manmohan SinghWith my hands, perform I the saints' service.
Manmohan Singh (Punjabi)ਆਪਣਿਆਂ ਹੱਥਾਂ ਨਾਲ ਮੈਂ ਸਾਧੂਆਂ ਦੀ ਸੇਵ ਕਮਾਉਂਦਾ ਹਾਂ।
Fareedkot Teekaਹਾਥ ਹਮਾਰੇ ਸੰਤੋਂ ਕੀ ਟਹਿਲ ਮੇਂ ਲਾਗੈਂ॥
Prof. Sahib Singhਮੇਰੇ ਹੱਥ ਸੰਤਾਂ ਦੀ ਟਹਿਲ ਕਰਦੇ ਰਹਿਣ,

ਪਦ ਅਰਥ ਹਸਤ = ਹੱਥ {ਬਹੁ-ਵਚਨ}। ਸੰਤ ਬਹਲ = ਸੰਤਾਂ ਦੀ ਟਹਿਲ, ਸੰਤਾਂ ਦੇ ਅਰਪਨ।

SikhNet (Spanish)y día con mis ojos, y que mis manos se dediquen al Servicio de Tus Santos.

ਪ੍ਰਾਨ ਮਨੁ ਧਨੁ; ਸੰਤ ਬਹਲ ॥੧॥

praan man dhan; sant behal |1|

Sant Singh KhalsaI dedicate my breath of life, my mind and wealth to the Saints. ||1||
Manmohan SinghUnto the saints, dedicate I my life, soul and riches.
Manmohan Singh (Punjabi)ਸਾਧੂਆਂ ਨੂੰ ਮੈਂ ਆਪਣੀ ਜਿੰਦ ਜਾਨ ਆਤਮਾ ਤੇ ਦੌਲਤ ਸਮਰਪਨ ਕਰਦਾ ਹਾਂ।
Fareedkot Teekaਪ੍ਰਾਨ ਔ ਮਨ ਪੁਨਾ ਧਨੁ ਮੇਰਾ ਸੰਤੋਂ ਕੀ ਬਾਹੁਲਤਾ ਮੇਂ ਲਗੈ, ਭਾਵ ਅਧਕਤਾ ਕਰ ਸੰਤੋਂ ਕੇ ਅਰਥ ਲਗੇ; ਵਾ ਮੇਰੇ ਮਨ ਮੇਂ ਤਿਨ ਕਾ ਸਰੂਪ ਵਸੇ॥੧॥
Prof. Sahib Singhਮੇਰੀ ਜਿੰਦ ਮੇਰਾ ਮਨ ਮੇਰਾ ਧਨ ਸੰਤਾਂ ਦੇ ਅਰਪਨ ਰਹੇ ॥੧॥
SikhNet (Spanish)A ellos dedico toda mi respiración vital, mi mente y todo lo que tengo.(1)

ਸੰਤਸੰਗਿ; ਮੇਰੇ ਮਨ ਕੀ ਪ੍ਰੀਤਿ ॥

santasang; mere man kee preet |

Sant Singh KhalsaMy mind loves the Society of the Saints.
Manmohan SinghMy mind loves the saints congregation.
Manmohan Singh (Punjabi)ਮੇਰਾ ਮਨ ਸਤਿਸੰਗਤ ਨੂੰ ਪਿਆਰ ਕਰਦਾ ਹੈ।
Fareedkot Teekaਮੇਰੇ ਮਨ ਕੀ ਪ੍ਰੀਤਿ ਸੰਤ ਸੰਗ ਮੇਂ ਰਹੈ॥
Prof. Sahib Singh(ਹੇ ਪ੍ਰਭੂ!) ਮਿਹਰ ਕਰ) ਸੰਤਾਂ ਨਾਲ ਮੇਰੇ ਮਨ ਦਾ ਪਿਆਰ ਬਣਿਆ ਰਹੇ,

ਪਦ ਅਰਥ ਸੰਗਿ = ਨਾਲ।

SikhNet (Spanish)Mi mente ama la Sociedad de los Santos,

ਸੰਤ ਗੁਨ ਬਸਹਿ; ਮੇਰੈ ਚੀਤਿ ॥

sant gun baseh; merai cheet |

Sant Singh KhalsaThe Virtues of the Saints abide within my consciousness.
Manmohan SinghThe saints virtues abide within my mind.
Manmohan Singh (Punjabi)ਸਾਧੂਆਂ ਦੀਆਂ ਚੰਗਾਈਆਂ ਮੇਰੇ ਹਿਰਦੇ ਅੰਦਰ ਵਸਦੀਆਂ ਹਨ।
Fareedkot Teekaਪੁਨਾ ਸੰਤੋਂ ਕੇ ਗੁਨ ਮੇਰੇ ਚੀਤ ਮੇਂ ਬਸਹਿ॥
Prof. Sahib Singhਸੰਤਾਂ ਦੇ ਗੁਣ ਮੇਰੇ ਚਿੱਤ ਵਿਚ ਵੱਸੇ ਰਹਿਣ,

ਪਦ ਅਰਥ ਬਸਹਿ = ਵੱਸਦੇ ਰਹਿਣ। ਮੇਰੈ ਚੀਤਿ = ਮੇਰੇ ਚਿੱਤ ਵਿਚ।

SikhNet (Spanish)y los Méritos de los Santos son enaltecidos en mi mente.

ਸੰਤ ਆਗਿਆ; ਮਨਹਿ ਮੀਠ ॥

sant aagiaa; maneh meetth |

Sant Singh KhalsaThe Will of the Saints is sweet to my mind.
Manmohan SinghThe will of the saints is sweet unto my mind.
Manmohan Singh (Punjabi)ਸਾਧੂਆਂ ਦੀ ਰਜ਼ਾ ਮੇਰੇ ਚਿੱਤ ਨੂੰ ਮਿੱਠੀ ਲਗਦੀ ਹੈ।
Fareedkot Teekaਸੰਤੋਂ ਕੀ ਆਗਿਆ ਮੇਰੇ ਮਨ ਕੋ ਮੀਠੀ ਲਾਗੇ॥
Prof. Sahib Singhਸੰਤਾਂ ਦਾ ਹੁਕਮ ਮੈਨੂੰ ਮਿੱਠਾ ਲੱਗੇ,

ਪਦ ਅਰਥ ਮਨਹਿ = ਮਨ ਵਿਚ।

SikhNet (Spanish)La Voluntad de los Santos me es Dulce

ਮੇਰਾ ਕਮਲੁ ਬਿਗਸੈ; ਸੰਤ ਡੀਠ ॥੨॥

meraa kamal bigasai; sant ddeetth |2|

Sant Singh KhalsaSeeing the Saints, my heart-lotus blossoms forth. ||2||
Manmohan SinghSeeing the saints, my heart lotus blossoms.
Manmohan Singh (Punjabi)ਸਾਧੂਆਂ ਨੂੰ ਵੇਖ ਕੇ ਮੈਡਾਂ ਦਿਲ ਕੰਵਲ ਖਿੜ ਜਾਂਦਾ ਹੈ।
Fareedkot Teekaਸੰਤੋਂ ਕੇ ਦਰਸਨ ਸੇ ਮੇਰਾ ਰਿਦਾ ਕਮਲ ਖਿੜ ਆਵੇ॥੨॥
Prof. Sahib Singhਸੰਤਾਂ ਨੂੰ ਵੇਖ ਕੇ ਮੇਰਾ ਹਿਰਦਾ-ਕੰਵਲ ਖਿੜਿਆ ਰਹੇ ॥੨॥

ਪਦ ਅਰਥ ਕਮਲੁ = ਹਿਰਦੇ ਦਾ ਕੌਲ ਫੁੱਲ। ਬਿਗਸੈ = ਖਿੜ ਪਏ ॥੨॥

SikhNet (Spanish)y el Loto de mi corazón florece al verlos.(2)

ਸੰਤਸੰਗਿ; ਮੇਰਾ ਹੋਇ ਨਿਵਾਸੁ ॥

santasang; meraa hoe nivaas |

Sant Singh KhalsaI dwell in the Society of the Saints.
Manmohan SinghWith the saints abide I, ever.
Manmohan Singh (Punjabi)ਸਾਧੂਆਂ ਦੇ ਨਾਲ ਮੈਂ ਸਦਾ ਹੀ ਵਸਦਾ ਹਾਂ।
Fareedkot Teekaਹੇ ਭਗਵਨ! ਇਹੁ ਕ੍ਰਿਪਾ ਕਰ, ਸੰਤੋਂ ਕੇ ਸੰਗ ਮੇਂ ਮੇਰਾ ਨਿਵਾਸ ਹੋਵੇ॥
Prof. Sahib Singh(ਹੇ ਪ੍ਰਭੂ! ਮਿਹਰ ਕਰ) ਸੰਤਾਂ ਨਾਲ ਮੇਰਾ ਬਹਿਣ-ਖਲੋਣ ਬਣਿਆ ਰਹੇ,

ਪਦ ਅਰਥ ਨਿਵਾਸੁ = ਵਸੇਬਾ।

SikhNet (Spanish)Vivo siempre con los Santos

ਸੰਤਨ ਕੀ; ਮੋਹਿ ਬਹੁਤੁ ਪਿਆਸ ॥

santan kee; mohi bahut piaas |

Sant Singh KhalsaI have such a great thirst for the Saints.
Manmohan SinghFor the saints, I have a great thirst.
Manmohan Singh (Punjabi)ਸਾਧੂਆਂ ਦੀ ਮੈਨੂੰ ਘਣੇਰੀ ਤ੍ਰੇਹ ਹੈ।
Fareedkot Teekaਸੰਤੋਂ ਕੀ ਮੇਰੇ ਕੋ ਬਹੁਤ ਪਿਆਸ ਹੈ॥
Prof. Sahib Singhਸੰਤਾਂ ਦੇ ਦਰਸ਼ਨ ਦੀ ਤਾਂਘ ਮੇਰੇ ਅੰਦਰ ਟਿਕੀ ਰਹੇ,

ਪਦ ਅਰਥ ਮੋਹਿ = ਮੈਨੂੰ। ਪਿਆਸ = ਤਾਂਘ।

SikhNet (Spanish)y añoro tener siempre Su Visión.

ਸੰਤ ਬਚਨ; ਮੇਰੇ ਮਨਹਿ ਮੰਤ ॥

sant bachan; mere maneh mant |

Sant Singh KhalsaThe Words of the Saints are the Mantras of my mind.
Manmohan SinghThe saints' words are the charm of my soul.
Manmohan Singh (Punjabi)ਸਾਧੂਆਂ ਦੇ ਬਚਨ-ਬਿਲਾਸ ਮੈਂਡੀ ਜਿੰਦੜੀ ਦਾ ਮੰਤ੍ਰ ਹਨ।
Fareedkot Teekaਸੰਤੋਂ ਕੇ ਬਚਨ ਮੇਰੇ ਮਨ ਕੋ ਠਹਿਰਾਵਨ ਕੋ ਮੰਤਰ ਹੈ॥
Prof. Sahib Singhਸੰਤਾਂ ਦੇ ਬਚਨ-ਮੰਤ੍ਰ ਮੇਰੇ ਮਨ ਵਿਚ ਟਿਕੇ ਰਹਿਣ,

ਪਦ ਅਰਥ ਮਨਹਿ = ਮਨ ਵਿਚ। ਮੰਤ = ਮੰਤਰ।

SikhNet (Spanish)Gozo de la Palabra de los Santos;

ਸੰਤ ਪ੍ਰਸਾਦਿ; ਮੇਰੇ ਬਿਖੈ ਹੰਤ ॥੩॥

sant prasaad; mere bikhai hant |3|

Sant Singh KhalsaBy the Grace of the Saints, my corruption is taken away. ||3||
Manmohan SinghBy the grace of saints my sins are effaced;
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਮੈਂਡੇ ਪਾਪ ਨਾਸ ਹੋ ਗਏ ਹਨ;
Fareedkot Teekaਸੰਤੋਂ ਕੀ ਕ੍ਰਿਪਾ ਕਰ ਕੇ ਮੇਰੇ ਬਿਕਾਰ ਨਾਸ ਹੋ ਗਏ ਹੈਂ॥੩॥
Prof. Sahib Singhਸੰਤਾਂ ਦੀ ਕਿਰਪਾ ਨਾਲ ਮੇਰੇ ਸਾਰੇ ਵਿਕਾਰ ਨਾਸ ਹੋ ਜਾਣ ॥੩॥

ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਬਿਖੈ = ਵਿਸ਼ੇ-ਵਿਕਾਰ। ਹੰਤ = ਨਾਸ ਹੋ ਜਾਣ ॥੩॥

SikhNet (Spanish)es por la Gracia de la Palabra que todos mis errores son destruidos.(3)

ਮੁਕਤਿ ਜੁਗਤਿ ਏਹਾ ਨਿਧਾਨ ॥

mukat jugat ehaa nidhaan |

Sant Singh KhalsaThis way of liberation is my treasure.
Manmohan SinghThis is the way of emancipation and this lone is my treasure.
Manmohan Singh (Punjabi)ਇਹ ਹੇ ਮਾਰਗ ਮੋਖ਼ਸ਼ ਦਾ ਅਤੇ ਕੇਵਲ ਇਹ ਹੀ ਹੈ ਮੇਰਾ ਖ਼ਜ਼ਾਨਾ।
Fareedkot Teekaਮੁਕਤੀ ਕੀ ਜੁਗਤੀ ਭੀ ਇਹੀ ਹੈ ਪੁਨਾ ਨਿਧੋਂ ਕਾ ਖਜਾਨਾ ਭੀ ਏਹੀ ਹੈ॥
Prof. Sahib Singhਸੰਤਾਂ ਦੀ ਸੰਗਤ ਹੀ ਮੇਰੇ ਵਾਸਤੇ ਸਾਰੇ ਖ਼ਜ਼ਾਨੇ ਹਨ।

ਪਦ ਅਰਥ ਮੁਕਤਿ ਜੁਗਤਿ = ਵਿਕਾਰਾਂ ਤੋਂ ਖ਼ਲਾਸੀ ਪਾਣ ਦਾ ਤਰੀਕਾ। ਨਿਧਾਨ = ਖ਼ਜ਼ਾਨੇ।

SikhNet (Spanish)Este es el Sendero de la Liberación, este es mi Tesoro,

ਪ੍ਰਭ ਦਇਆਲ; ਮੋਹਿ ਦੇਵਹੁ ਦਾਨ ॥

prabh deaal; mohi devahu daan |

Sant Singh KhalsaO Merciful God, please bless me with this gift.
Manmohan SinghMy Merciful Master, bless me Thou with this gift.
Manmohan Singh (Punjabi)ਮੇਰੇ ਮਿਹਰਬਾਨ ਮਾਲਕ! ਤੂੰ ਮੈਨੂੰ ਇਹ ਦਾਤ ਪ੍ਰਦਾਨ ਕਰ।
Fareedkot Teekaਹੇ ਪ੍ਰਭੂ ਦਿਆਲ! ਮੇਰੇ ਕੋ ਏਹੀ ਦਾਨ ਦੇਹੁ॥
Prof. Sahib Singhਹੇ ਦਇਆ ਦੇ ਘਰ ਪ੍ਰਭੂ! ਮੈਨੂੰ (ਸੰਤ ਜਨਾਂ ਦੀ ਸੰਗਤ ਦਾ) ਦਾਨ ਦੇਹ,

ਪਦ ਅਰਥ ਪ੍ਰਭ = ਹੇ ਪ੍ਰਭੂ! ਮੋਹਿ = ਮੈਨੂੰ।

SikhNet (Spanish)oh Señor Compasivo, bendíceme con Tu Abundancia,

ਨਾਨਕ ਕਉ; ਪ੍ਰਭ ਦਇਆ ਧਾਰਿ ॥

naanak kau; prabh deaa dhaar |

Sant Singh KhalsaO God, shower Your Mercy upon Nanak.
Manmohan SinghUnto Nanak, O Lord, shower Thou Thy benediction.
Manmohan Singh (Punjabi)ਨਾਨਕ ਉੱਤੇ ਹੇ ਸੁਆਮੀ! ਤੂੰ ਆਪਣੀ ਮਿਹਰ ਕਰ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪ੍ਰਭੂ! ਹਮਾਰੇ ਕੋ ਦਇਆ ਕਰ॥
Prof. Sahib Singhਹੇ ਪ੍ਰਭੂ! ਨਾਨਕ ਉੱਤੇ ਦਇਆ ਕਰ ਕਿ ਸੰਤਾਂ ਦੇ ਚਰਨ ਮੈਂ ਨਾਨਕ ਦੇ ਹਿਰਦੇ ਵਿਚ ਵੱਸੇ ਰਹਿਣ,
SikhNet (Spanish)oh Señor, sé Misericordioso conmigo

ਚਰਨ ਸੰਤਨ ਕੇ; ਮੇਰੇ ਰਿਦੇ ਮਝਾਰਿ ॥੪॥੪॥

charan santan ke; mere ride majhaar |4|4|

Sant Singh KhalsaI have enshrined the feet of the Saints within my heart. ||4||4||
Manmohan SinghThe saints' feet I have enshrined within my mind.
Manmohan Singh (Punjabi)ਸਾਧੁਆਂ ਦੇ ਪੈਰ ਮੈਂ ਆਪਣੇ ਹਿਰਦੇ ਅੰਦਰ ਟਿਕਾ ਲਏ ਹਨ।
Fareedkot Teekaਸੰਤੋਂ ਕੇ ਚਰਨ ਮੇਰੇ ਰਿਦੇ ਮੇਂ ਦੇਹੁ, ਭਾਵ ਤਿਨ ਕੀ ਉਪਾਸਨਾ ਕਰੂੰ॥੪॥੪॥☬ਪ੍ਰਭੂ ਕੀ ਵਡਿਆਈ ਜਨਾਵਤੇ ਹੂਏ ਸ੍ਵੈਮਨ ਕੇ ਪ੍ਰਥਾਇ ਉਪਦੇਸ ਕਰਤੇ ਹੈਂ:
Prof. Sahib Singh(ਕਿਉਂਕਿ) ਸੰਤਾਂ ਦਾ ਸੰਗ ਕਰਨਾ ਹੀ ਵਿਕਾਰਾਂ ਤੋਂ ਮੁਕਤੀ ਪ੍ਰਾਪਤ ਕਰਨ ਦਾ ਤਰੀਕਾ ਹੈ ॥੪॥੪॥

ਪਦ ਅਰਥ ਰਿਦੇ ਮਝਾਰਿ = ਹਿਰਦੇ ਵਿਚ (ਵੱਸਦੇ ਰਹਿਣ) ॥੪॥੪॥

SikhNet (Spanish)y deja que siempre enaltezca los Pies de los Santos en mi corazón.(4-4)

Open this shabad →

Shabad Guru Arjan Dev Ji Raag Maalee Gauraa

ਮਾਲੀ ਗਉੜਾ ਮਹਲਾ ੫ ॥

maalee gaurraa mahalaa 5 |

Sant Singh KhalsaMaalee Gauraa, Fifth Mehl:
Manmohan SinghMali Gaura, 5th Guru.
Manmohan Singh (Punjabi)ਮਾਲੀ ਗਉੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Mali Gaura, Mejl Guru Aryan, Quinto Canal Divino.

ਸਭ ਕੈ ਸੰਗੀ; ਨਾਹੀ ਦੂਰਿ ॥

sabh kai sangee; naahee door |

Sant Singh KhalsaHe is with all; He is not far away.
Manmohan SinghGod abides with all and is not far.
Manmohan Singh (Punjabi)ਵਾਹਿਗੁਰੂ ਸਾਰਿਆਂ ਨਾਲ ਵਸਦਾ ਹੈ ਅਤੇ ਦੁਰੇਡੇ ਨਹੀਂ।
Fareedkot Teekaਵਾਹਿਗੁਰੂ ਜੀ ਸਭ ਕੇ ਸੰਗੀ ਹੈਂ, ਕਿਸੀ ਤੋਂ ਦੂਰ ਨਹੀਂ ਹੈਂ॥
Prof. Sahib Singhਪਰਮਾਤਮਾ ਸਭਨਾਂ ਜੀਵਾਂ ਦੇ ਨਾਲ ਵੱਸਦਾ ਹੈ, ਕਿਸੇ ਤੋਂ ਭੀ ਦੂਰ ਨਹੀਂ ਹੈ।

ਪਦ ਅਰਥ ਸੰਗੀ = ਸੰਗੀ, ਨਾਲ। ਸਭ ਕੈ ਸੰਗੀ = ਸਭ ਕੈ ਸੰਗਿ, ਸਭ ਜੀਵਾਂ ਦੇ ਨਾਲ।

SikhNet (Spanish)El Señor no está lejos; Él habita dentro de cada uno.

ਕਰਨ ਕਰਾਵਨ; ਹਾਜਰਾ ਹਜੂਰਿ ॥੧॥ ਰਹਾਉ ॥

karan karaavan; haajaraa hajoor |1| rahaau |

Sant Singh KhalsaHe is the Cause of causes, ever-present here and now. ||1||Pause||
Manmohan SinghHe is the Designer of chances and is ever present. Pause.
Manmohan Singh (Punjabi)ਉਹ ਢੋਹ ਮੇਲ ਮੇਲਣਹਾਰ ਅਤੇ ਸਦੀਵ ਹੀ ਅੰਗ ਸੰਗ ਹੈ। ਠਹਿਰਾਉ।
Fareedkot Teekaਕਰਨੇ ਕੋ ਔ ਜੀਓਂ ਸੇ ਕਰਾਵਨੇ ਕੋ ਹਾਜਰ ਹੈਂ॥੧॥ ਰਹਾਉ ॥
Prof. Sahib Singhਉਹ ਆਪ ਸਭ ਕੁਝ ਕਰ ਸਕਦਾ ਹੈ ਜੀਵਾਂ ਪਾਸੋਂ ਕਰਾ ਸਕਦਾ ਹੈ, ਉਹ ਹਰ ਥਾਂ ਮੌਜੂਦ ਹੈ ॥੧॥ ਰਹਾਉ ॥

ਪਦ ਅਰਥ ਕਰਨ ਕਰਾਵਨ = ਆਪ ਕਰਨ ਅਤੇ ਜੀਵਾਂ ਪਾਸੋਂ ਕਰਾ ਸਕਣ ਵਾਲਾ। ਹਾਜਰਾ ਹਜੂਰਿ = ਸਭ ਥਾਂ ਮੌਜੂਦ ॥੧॥ ਰਹਾਉ ॥

SikhNet (Spanish)Él es Quien actúa y la Causa de todo; Él es la Presencia que está aquí y cerca.(1-Pausa)

ਸੁਨਤ ਜੀਓ; ਜਾਸੁ ਨਾਮੁ ॥

sunat jeeo; jaas naam |

Sant Singh KhalsaHearing His Name, one comes to life.
Manmohan SinghHe is such, hearing whose Name, one comes to life,
Manmohan Singh (Punjabi)ਉਹ ਐਸਾ ਹੈ ਜਿਸ ਦਾ ਨਾਮ ਸੁਣ ਕੇ ਇਨਸਾਨ ਜੀਉ ਉਠਦਾ ਹੈ,
Fareedkot Teekaਜਿਸ ਕੇ ਨਾਮ ਕੋ ਸੁਨ ਕੇ ਜੀਵਤਾ ਹੂੰ॥
Prof. Sahib Singhਜਿਸ ਪਰਮਾਤਮਾ ਦਾ ਨਾਮ ਸੁਣਦਿਆਂ ਆਤਮਕ ਜੀਵਨ ਮਿਲਦਾ ਹੈ,

ਪਦ ਅਰਥ ਜੀਓ = ਆਤਮਕ ਜੀਵਨ ਮਿਲਦਾ ਹੈ। ਜਾਸੁ = {यस्य} ਜਿਸ ਦਾ।

SikhNet (Spanish)Escuchando Su Nombre uno vuelve a la vida,

ਦੁਖ ਬਿਨਸੇ; ਸੁਖ ਕੀਓ ਬਿਸ੍ਰਾਮੁ ॥

dukh binase; sukh keeo bisraam |

Sant Singh KhalsaPain is dispelled; peace and tranquility come to dwell within.
Manmohan Singhwoe is eradicated and weal comes to abide within.
Manmohan Singh (Punjabi)ਗਮ ਨਾਸ ਹੋ ਜਾਂਦਾ ਹੈ ਅਤੇ ਸੁਖ ਆ ਕੇ ਟਿਕ ਜਾਂਦਾ ਹੈ।
Fareedkot Teekaਦੁਖ ਬਿਨਸ ਗਏ ਔ ਸੁਖ ਨੇ ਬਿਸਰਾਮ ਕੀਆ ਹੈ॥
Prof. Sahib Singhਸਾਰੇ ਦੁੱਖ ਦੂਰ ਹੋ ਜਾਂਦੇ ਹਨ ਅਤੇ (ਹਿਰਦੇ ਵਿਚ) ਸੁਖ ਟਿਕਾਣਾ ਆ ਬਣਾਂਦੇ ਹਨ।

ਪਦ ਅਰਥ ਬਿਸ੍ਰਾਮ = ਨਿਵਾਸ।

SikhNet (Spanish)los sufrimientos se acaban, y la Paz habita en nuestro interior.

ਸਗਲ ਨਿਧਿ; ਹਰਿ ਹਰਿ ਹਰੇ ॥

sagal nidh; har har hare |

Sant Singh KhalsaThe Lord, Har, Har, is all treasure.
Manmohan SinghGod, the Lord Master, is all the treasure.
Manmohan Singh (Punjabi)ਵਾਹਿਗੁਰੂ, ਸੁਆਮੀ ਮਾਲਕ ਹੀ ਸਮੂਹ ਖ਼ਜ਼ਾਨਾ ਹੈ।
Fareedkot Teekaਤੀਨ ਕਾਲ ਮੇਂ ਸਭ ਨਿਧੀ ਰੂਪ ਹਰੀ ਨੇ ਹਰੀ ਹੈ॥
Prof. Sahib Singh(ਸੰਸਾਰ ਦੇ) ਸਾਰੇ ਹੀ ਖ਼ਜ਼ਾਨੇ ਉਸ ਪਰਮਾਤਮਾ ਦੇ ਪਾਸ ਹਨ।

ਪਦ ਅਰਥ ਸਗਲ = ਸਾਰੇ। ਨਿਧਿ = ਖ਼ਜ਼ਾਨੇ, ਨਿਧੀਆਂ।

SikhNet (Spanish)El Señor es el Único Tesoro que uno puede buscar,

ਮੁਨਿ ਜਨ; ਤਾ ਕੀ ਸੇਵ ਕਰੇ ॥੧॥

mun jan; taa kee sev kare |1|

Sant Singh KhalsaThe silent sages serve Him. ||1||
Manmohan SinghThe silent sages perform His service.
Manmohan Singh (Punjabi)ਖ਼ਾਮੋਸ਼ ਰਿਸ਼ੀ ਉਸ ਦੀ ਚਾਕਰੀ ਕਮਾਉਂਦੇ ਹਨ।
Fareedkot Teekaਮੁਨੀ ਜਨ ਭੀ ਤਿਸ ਕੀ ਸੇਵਾ ਕਰਤੇ ਹੈਂ॥੧॥
Prof. Sahib Singhਸਭ ਰਿਸ਼ੀ ਮੁਨੀ ਉਸੇ ਦੀ ਭਗਤੀ ਕਰਦੇ ਹਨ ॥੧॥

ਪਦ ਅਰਥ ਤਾ ਕੀ = ਉਸ ਪਰਮਾਤਮਾ ਦੀ ॥੧॥

SikhNet (Spanish)pues todos los Sabios y hombres de silencio sólo a Él sirven.(1)

ਜਾ ਕੈ ਘਰਿ; ਸਗਲੇ ਸਮਾਹਿ ॥

jaa kai ghar; sagale samaeh |

Sant Singh KhalsaEverything is contained in His home.
Manmohan SinghHe, in whose Home all are contained;
Manmohan Singh (Punjabi)ਉਹ, ਜਿਸ ਦੇ ਗ੍ਰਹਿ ਅੰਦਰ ਸਾਰੇ ਲੀਨ ਹੋਏ ਹੋਏ ਹਨ;
Fareedkot Teekaਜਿਸ ਕੇ ਘਰ ਮੇਂ ਸਭ ਸਮਾਇ ਜਾਤੇ ਹੈਂ॥
Prof. Sahib Singhਜਿਸ ਦੇ ਘਰ ਵਿਚ ਸਾਰੇ ਹੀ (ਖ਼ਜ਼ਾਨੇ) ਟਿਕੇ ਹੋਏ ਹਨ,

ਪਦ ਅਰਥ ਕੈ ਘਰਿ = ਦੇ ਘਰ ਵਿਚ। ਸਗਲ = ਸਾਰੇ ਜੀਵ।

SikhNet (Spanish)En Su Hogar habitan todos los seres;

ਜਿਸ ਤੇ ਬਿਰਥਾ; ਕੋਇ ਨਾਹਿ ॥

jis te birathaa; koe naeh |

Sant Singh KhalsaNo one is turned away empty-handed.
Manmohan SinghHe, from whose door, no one returns empty handed;
Manmohan Singh (Punjabi)ਉਹ, ਜਿਸ ਦੇ ਬੂਹੇ ਤੋਂ ਕੋਈ ਵੀ ਖ਼ਾਲੀ ਹੱਥੀ ਨਹੀਂ ਮੁੜਦਾ।
Fareedkot Teekaਜਿਸ ਵਾਹਿਗੁਰੂ ਸੇ ਬਿਅਰਥ ਕੋਈ ਨਹੀਂ ਰਹਿਤਾ॥
Prof. Sahib Singhਜਿਸ (ਦੇ ਦਰ) ਤੋਂ ਕੋਈ ਜੀਵ ਖ਼ਾਲੀ ਨਹੀਂ ਜਾਂਦਾ,

ਪਦ ਅਰਥ ਜਿਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਬਿਰਥਾ = ਖ਼ਾਲੀ, ਸੱਖਣਾ।

SikhNet (Spanish)afuera de Él no existe nadie.

ਜੀਅ ਜੰਤ੍ਰ; ਕਰੇ ਪ੍ਰਤਿਪਾਲ ॥

jeea jantr; kare pratipaal |

Sant Singh KhalsaHe cherishes all beings and creatures.
Manmohan SinghHe, who cherishes all the beings and creatures.
Manmohan Singh (Punjabi)ਉਹ ਜੋ ਸਾਰਿਆਂ ਜੀਵਾਂ ਜੰਤੂਆਂ ਦੀ ਪ੍ਰਵਰਿਸ਼ ਕਰਦਾ ਹੈ:
Fareedkot Teekaਸੂਖਮ ਅਸਥੂਲ ਜੀਆਂ ਕੀ ਪ੍ਰਤਿਪਾਲ ਕਰਤਾ ਹੈ॥
Prof. Sahib Singhਜੋ ਸਭ ਜੀਵਾਂ ਦੀ ਪਾਲਣਾ ਕਰਦਾ ਹੈ,

ਪਦ ਅਰਥ ਜੀਅ = {ਲਫ਼ਜ਼ 'ਜੀਊ' ਤੋਂ ਬਹੁ-ਵਚਨ}।

SikhNet (Spanish)Él mantiene a todos los seres y a todas las criaturas.

ਸਦਾ ਸਦਾ ਸੇਵਹੁ ਕਿਰਪਾਲ ॥੨॥

sadaa sadaa sevahu kirapaal |2|

Sant Singh KhalsaForever and ever, serve the Merciful Lord. ||2||
Manmohan SinghFor ever and aye serve thou that Merciful Master.
Manmohan Singh (Punjabi)ਹਮੇਸ਼ਾਂ ਹਮੇਸ਼ਾਂ ਲਈ ਤੂੰ ਉਸ ਮਿਹਰਬਾਨ ਮਾਲਕ ਦੀ ਚਾਕਰੀ ਕਮਾ।
Fareedkot Teekaਤਾਂ ਤੇ ਸਦਾ ਸਦਾ ਹੀ ਕ੍ਰਿਪਾਲ ਕੋ ਸੇਵੋ॥੨॥
Prof. Sahib Singhਉਸ ਕਿਰਪਾਲ ਪ੍ਰਭੂ ਦੀ ਭਗਤੀ ਸਦਾ ਹੀ ਕਰਦੇ ਰਹੋ ॥੨॥
SikhNet (Spanish)Sírvelo siempre, pues Él es tu Único Señor Compasivo. (2)

ਸਦਾ ਧਰਮੁ; ਜਾ ਕੈ ਦੀਬਾਣਿ ॥

sadaa dharam; jaa kai deebaan |

Sant Singh KhalsaRighteous justice is dispensed in His Court forever.
Manmohan SinghHe, in whose court justice is ever administered;
Manmohan Singh (Punjabi)ਉਹ, ਜਿਸ ਦੇ ਦਰਬਾਰ ਵਿੱਚ ਹਮੇਸ਼ਾਂ ਨਿਆਂ ਹੀ ਹੁੰਦਾ ਹੈ;
Fareedkot Teekaਜਿਸ ਕੀ ਕਚੈਹਰੀ ਮੇਂ ਵਾ ਜਿਸ ਕੇ ਆਸ੍ਰੇ ਮੇਂ ਸਦਾ ਹੀ ਧਰਮ ਹੈ॥
Prof. Sahib Singhਜਿਸ ਦੀ ਕਚਹਿਰੀ ਵਿਚ ਸਦਾ ਨਿਆਂ ਹੁੰਦਾ ਹੈ,

ਪਦ ਅਰਥ ਧਰਮੁ = ਇਨਸਾਫ਼। ਜਾ ਕੈ ਦੀਬਾਣਿ = ਜਿਸ ਦੀ ਕਚਹਿਰੀ ਵਿਚ।

SikhNet (Spanish)Sólo en Su Corte se practica la Rectitud

ਬੇਮੁਹਤਾਜ; ਨਹੀ ਕਿਛੁ ਕਾਣਿ ॥

bemuhataaj; nahee kichh kaan |

Sant Singh KhalsaHe is carefree, and owes allegiance to no one.
Manmohan SinghHe, who is care-free and owes allegiance to none;
Manmohan Singh (Punjabi)ਉਹ ਜੋ ਵੇਪਰਵਾਹ ਹੈ ਅਤੇ ਕਿਸੇ ਦੀ ਮੁਛੰਦਗੀ ਨਹੀਂ ਧਰਾਉਂਦਾ;
Fareedkot Teekaਬੇਪਰਵਾਹੀ ਹੈ, ਕਿਸੇ ਕੀ ਕੁਛ ਭੀ ਕਨੌਡ ਨਹੀਂ ਹੈ॥
Prof. Sahib Singhਜੋ ਬੇ-ਮੁਥਾਜ ਹੈ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ,

ਪਦ ਅਰਥ ਕਾਣਿ = ਮੁਥਾਜੀ।

SikhNet (Spanish)y Él es Autónomo y no se apoya en nadie.

ਸਭ ਕਿਛੁ ਕਰਨਾ; ਆਪਨ ਆਪਿ ॥

sabh kichh karanaa; aapan aap |

Sant Singh KhalsaHe Himself, by Himself, does everything.
Manmohan SinghHe, who does everything all by Himself.
Manmohan Singh (Punjabi)ਉਹ, ਜੋ ਸਾਰਾ ਕੁੱਛ ਖ਼ੁਦ-ਬਖ਼ੁਦ ਹੀ ਕਰਦਾ ਹੈ।
Fareedkot Teekaਸਭ ਕੁਛ ਆਪ ਹੀ ਆਪ ਕਰਣਾ ਕੀਤਾ ਜਾਕਾ ਹੋਤਾ ਹੈ, ਭਾਵ ਸੁਤੰਤ੍ਰ ਹੈ॥
Prof. Sahib Singhਜੋ ਆਪ ਹੀ ਸਭ ਕੁਝ ਕਰਨ ਦੇ ਸਮਰੱਥ ਹੈ,
SikhNet (Spanish)Él, por Sí Mismo, hace lo que hace;

ਰੇ ਮਨ ਮੇਰੇ; ਤੂ ਤਾ ਕਉ ਜਾਪਿ ॥੩॥

re man mere; too taa kau jaap |3|

Sant Singh KhalsaO my mind, meditate on Him. ||3||
Manmohan SinghMeditate thou on Him, O my soul.
Manmohan Singh (Punjabi)ਤੂੰ ਉਸ ਦਾ ਸਿਮਰਨ ਕਰ, ਹੇ ਮੇਰੀ ਜਿੰਦੜੀਏ।
Fareedkot Teekaਹੇ ਮੇਰੇ ਮਨ! ਤੂੰ ਤਿਸ ਕੋ ਜਪੁ॥੩॥
Prof. Sahib Singhਹੇ ਮੇਰੇ ਮਨ! ਤੂੰ ਉਸ ਪ੍ਰਭੂ ਦਾ ਨਾਮ ਜਪਿਆ ਕਰ ॥੩॥

ਪਦ ਅਰਥ ਤਾ ਕਉ = ਉਸ ਨੂੰ ॥੩॥

SikhNet (Spanish)oh mi mente medita en Él. (3)

ਸਾਧਸੰਗਤਿ ਕਉ; ਹਉ ਬਲਿਹਾਰ ॥

saadhasangat kau; hau balihaar |

Sant Singh KhalsaI am a sacrifice to the Saadh Sangat, the Company of the Holy.
Manmohan SinghUnto the society of saints, I am a sacrifice,
Manmohan Singh (Punjabi)ਸਤਿਸੰਗਤ ਉਤੋਂ ਮੈਂ ਕੁਰਬਾਨ ਵੰਝਦਾ ਹਾਂ,
Fareedkot Teekaਮੈਂ ਸਾਧ ਸੰਗਤ ਕਉ ਬਲਿਹਾਰ ਜਾਤਾ ਹੂੰ॥
Prof. Sahib Singhਮੈਂ ਗੁਰੂ ਦੀ ਸੰਗਤ ਤੋਂ ਕੁਰਬਾਨ ਜਾਂਦਾ ਹਾਂ,

ਪਦ ਅਰਥ ਕਉ = ਨੂੰ, ਤੋਂ। ਹਉ = ਹਉਂ ਮੈਂ। ਬਲਿਹਾਰ = ਸਦਕੇ।

SikhNet (Spanish)Yo ofrezco mi ser en sacrificio a los Santos;

ਜਾਸੁ ਮਿਲਿ. ਹੋਵੈ ਉਧਾਰੁ ॥

jaas mil. hovai udhaar |

Sant Singh KhalsaJoining them, I am saved.
Manmohan Singhby associating with which, man is emancipated.
Manmohan Singh (Punjabi)ਜਿਸ ਦੇ ਨਾਲ ਜੁੜਨ ਦੁਆਰਾ, ਬੰਦਾ ਮੁਕਤ ਹੋ ਜਾਂਦਾ ਹੈ।
Fareedkot Teekaਜਿਸ ਕੇ ਮਿਲਨੇ ਸੇ ਸਰਬ ਕਾ ਉਧਾਰ ਹੋਤਾ ਹੈ॥
Prof. Sahib Singhਜਿਸ ਨੂੰ ਮਿਲ ਕੇ (ਪਰਮਾਤਮਾ ਦਾ ਨਾਮ ਮਿਲਦਾ ਹੈ, ਅਤੇ ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ।

ਪਦ ਅਰਥ ਜਾਸੁ ਮਿਲਿ = ਜਿਸ ਨੂੰ ਮਿਲ ਕੇ। ਉਧਾਰੁ = ਪਾਰ-ਉਤਾਰਾ।

SikhNet (Spanish)encontrándose con ellos uno es liberado y emancipado.

ਨਾਮ ਸੰਗਿ; ਮਨ ਤਨਹਿ ਰਾਤ ॥

naam sang; man taneh raat |

Sant Singh KhalsaMy mind and body are attuned to the Naam, the Name of the Lord.
Manmohan SinghWith the Lord's Name, my soul and body are imbued.
Manmohan Singh (Punjabi)ਸਾਈਂ ਦੇ ਯਨਾਮ ਦੇ ਨਾਲ ਮੇਰੀ ਜਿੰਦੜੀ ਤੇ ਦੇਹ ਰੰਗੇ ਹੋਏ ਹਨ।
Fareedkot Teekaਨਾਮ ਕੇ ਸਾਥ ਮੇਰਾ ਮਨ ਤਨ ਰਤਾ ਰਹਿਤਾ ਹੈ॥
Prof. Sahib Singhਪ੍ਰਭੁ ਨੇ (ਗੁਰੂ ਦੀ ਰਾਹੀਂ) ਜਿਸ ਮਨੁੱਖ ਨੂੰ (ਨਾਮ ਦੀ) ਦਾਤ ਬਖ਼ਸ਼ੀ, ਉਹ ਨਾਮ ਨਾਲ ਰੰਗਿਆ ਰਹਿੰਦਾ ਹੈ।

ਪਦ ਅਰਥ ਸੰਗਿ = ਨਾਲ। ਮਨ ਤਨਹਿ = ਮਨ ਵਿਚ ਤਨ ਵਿਚ। ਰਾਤ = ਰੱਤਾ, ਰੰਗਿਆ।

SikhNet (Spanish)Oh, tal es esa Bendición que me ha dado Dios,

ਨਾਨਕ ਕਉ; ਪ੍ਰਭਿ ਕਰੀ ਦਾਤਿ ॥੪॥੫॥

naanak kau; prabh karee daat |4|5|

Sant Singh KhalsaGod has blessed Nanak with this gift. ||4||5||
Manmohan SinghThe Lord has blessed Nanak with this bounty.
Manmohan Singh (Punjabi)ਸੁਆਮੀ ਨੇ ਨਾਨਕ ਨੂੰ ਇਹ ਬਖ਼ਸ਼ੀਸ਼ ਪ੍ਰਦਾਨ ਕੀਤੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੇਰੇ ਕਉ ਤਉ ਪ੍ਰਭੂ ਜੀ ਨੇ (ਦਾਤਿ) ਬਖਸ਼ਸ਼ ਕਰੀ ਹੈ॥੪॥੫॥
Prof. Sahib Singhਹੇ ਨਾਨਕ! ਉਸ ਦੇ ਮਨ ਵਿਚ ਤਨ ਵਿਚ ਨਾਮ (ਵੱਸਿਆ ਰਹਿੰਦਾ ਹੈ) ॥੪॥੫॥

ਪਦ ਅਰਥ ਪ੍ਰਭਿ = ਪ੍ਰਭੂ ਨੇ। ਕਰੀ = ਕੀਤੀ ॥੪॥੫॥

SikhNet (Spanish)estar fundida en cuerpo y mente en Su Nombre.(4-5)

Open this shabad →

Shabad Guru Arjan Dev Ji Raag Maalee Gauraa continues on Ang 988

ਮਾਲੀ ਗਉੜਾ ਮਹਲਾ ੫ ਦੁਪਦੇ ॥

maalee gaurraa mahalaa 5 dupade |

Sant Singh KhalsaMaalee Gauraa, Fifth Mehl, Dho-Padhay:
Manmohan SinghMali Gaura, 5th Guru Dupadas
Manmohan Singh (Punjabi)ਮਾਲੀ ਗਉੜਾ ਪੰਜਵੀਂ ਪਾਤਿਸ਼ਾਹੀ ਦੁਪਦੇ।
Prof. Sahib Singhਰਾਗ ਮਾਲੀ-ਗਉੜਾ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Mali Gaura, Mejl Guru Aryan, Quinto Canal Divino, Du-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਹਰਿ ਸਮਰਥ ਕੀ ਸਰਨਾ ॥

har samarath kee saranaa |

Sant Singh KhalsaI seek the Sanctuary of the all-powerful Lord.
Manmohan SinghI have sought the refuge of the Omnipotent Lord.
Manmohan Singh (Punjabi)ਮੈਂ ਸਰਬ-ਸ਼ਕਤੀਵਾਨ ਸੁਆਮੀ ਦੀ ਪਨਾਹ ਲਈ ਹੈ।
Fareedkot Teekaਹਮ ਹਰੀ ਸਾਮ੍ਰਥ ਕੀ ਸਰਨ ਮੇਂ ਪ੍ਰਾਪਤ ਹੂਏ ਹੈਂ॥
Prof. Sahib Singhਮੈਂ ਤਾਂ ਉਸ ਪਰਮਾਤਮਾ ਦੀ ਸਰਨ ਪਿਆ ਹਾਂ ਜੋ ਸਭ ਤਾਕਤਾਂ ਦਾ ਮਾਲਕ ਹੈ।

ਪਦ ਅਰਥ ਸਮਰਥ = ਸਭ ਤਾਕਤਾਂ ਦਾ ਮਾਲਕ।

SikhNet (Spanish)He buscado el Refugio de mi Señor Todopoderoso; oh Dios, Acto y Causa.

ਜੀਉ ਪਿੰਡੁ ਧਨੁ ਰਾਸਿ ਮੇਰੀ; ਪ੍ਰਭ ਏਕ ਕਾਰਨ ਕਰਨਾ ॥੧॥ ਰਹਾਉ ॥

jeeo pindd dhan raas meree; prabh ek kaaran karanaa |1| rahaau |

Sant Singh KhalsaMy soul, body, wealth and capital belong to the One God, the Cause of causes. ||1||Pause||
Manmohan SinghMy soul, body, wealth and capital belong to the One Lord. He is the Doer of all the deeds. Pause.
Manmohan Singh (Punjabi)ਮੇਰੀ ਜਿੰਦੜੀ, ਦੇਹ ਦੋਲਤ ਅਤੇ ਪੂੰਜੀ ਇਕ ਸੁਆਮੀ ਦੀ ਮਲਕੀਅਤ ਹਨ। ਉਹ ਹੀ ਸਾਰੇ ਕੰਮਾਂ ਦੇ ਕਰਨ ਵਾਲਾ ਹੈ। ਠਹਿਰਾਉ।
Fareedkot Teekaਪ੍ਰਭੂ ਜੋ ਏਕ ਹੈ ਔ ਸਰਬ ਕਾ ਕਾਰਨ ਜੋ ਬ੍ਰਹਮਾਦੀ ਹੈ, ਤਿਨ ਕੇ ਭੀ ਕਰਨਹਾਰਾ ਹੈ। ਪੁਨਾ ਜੀਉ ਸਰੀਰ ਅਰੁ ਧਨੁ ਅਰੁ ਪੂੰਜੀ ਮੇਰਾ ਸਭ ਕਛੁ ਵਹੀ ਹੈ॥੧॥ ਰਹਾਉ ॥
Prof. Sahib Singhਮੇਰੀ ਜਿੰਦ, ਮੇਰਾ ਸਰੀਰ, ਮੇਰਾ ਧਨ, ਮੇਰਾ ਸਰਮਾਇਆ-ਸਭ ਕੁਝ ਉਹ ਪਰਮਾਤਮਾ ਹੀ ਹੈ ਜੋ ਸਾਰੇ ਜਗਤ ਦਾ ਮੂਲ ਹੈ ॥੧॥ ਰਹਾਉ ॥

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਰਾਸਿ = ਸਰਮਾਇਆ, ਪੂੰਜੀ। ਕਾਰਨ ਕਰਨਾ = {ਕਰਨਾ = ਸ੍ਰਿਸ਼ਟੀ। ਕਾਰਨ = ਮੂਲ} ਸ੍ਰਿਸ਼ਟੀ ਦਾ ਮੂਲ ॥੧॥ ਰਹਾਉ ॥

SikhNet (Spanish)Eres mi cuerpo, mi Alma y todo lo que tengo.(1-Pausa)

ਸਿਮਰਿ ਸਿਮਰਿ ਸਦਾ ਸੁਖੁ ਪਾਈਐ; ਜੀਵਣੈ ਕਾ ਮੂਲੁ ॥

simar simar sadaa sukh paaeeai; jeevanai kaa mool |

Sant Singh KhalsaMeditating, meditating in remembrance on Him, I have found everlasting peace. He is the source of life.
Manmohan SinghRemembering and contemplating God one is blessed with everlasting peace.
Manmohan Singh (Punjabi)ਵਾਹਿਗੁਰੂ ਨੂੰ ਯਾਦ ਤੇ ਚੇਤੇ ਕਰਨ ਦੁਆਰਾ, ਸਦੀਵੀ ਸੁਖ ਪ੍ਰਾਪਤ ਹੋ ਜਾਂਦਾ ਹੈ। ਸੁਆਮੀ ਸਮੂਹ ਜਿੰਦਗੀ ਦਾ ਸੋਮਾ ਹੈ।
Fareedkot Teekaਸਿਮਰਿ ਸਿਮਰਿ ਕੇ ਅਚੁਤ ਸੁਖ ਪਾਈਤਾ ਹੈ, ਜੀਵਣੇ ਕਾ ਮੂਲ ਭੀ ਓਹੀ ਹੈ॥
Prof. Sahib Singhਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਸਦਾ ਆਤਮਕ ਆਨੰਦ ਹਾਸਲ ਕਰਦਾ ਹੈ, ਹਰਿ-ਨਾਮ ਹੀ ਜ਼ਿੰਦਗੀ ਦਾ ਸਹਾਰਾ ਹੈ।

ਪਦ ਅਰਥ ਸਿਮਰਿ = ਸਿਮਰ ਕੇ। ਪਾਈਐ = ਪ੍ਰਾਪਤ ਕਰਦਾ ਹੈ। ਮੂਲੁ = ਸਹਾਰਾ, ਮੁੱਢ।

SikhNet (Spanish)Meditando, Meditando en Él, he encontrado la Paz. Él es la Fuente de la Vida.

ਰਵਿ ਰਹਿਆ ਸਰਬਤ ਠਾਈ; ਸੂਖਮੋ ਅਸਥੂਲ ॥੧॥

rav rahiaa sarabat tthaaee; sookhamo asathool |1|

Sant Singh KhalsaHe is all-pervading, permeating all places; He is in subtle essence and manifest form. ||1||
Manmohan SinghThe Lord is the source of all life. My Mater is contained in mind, matter and all the places.
Manmohan Singh (Punjabi)ਮੈਡਾਂ ਮਾਲਕ, ਮਨ, ਮਾਦਾ ਅਤੇ ਸਾਰੀਆਂ ਥਾਵਾਂ ਅੰਦਰ ਰਮਿਆ ਹੋਇਆ ਹੈ।
Fareedkot Teekaਸੂਖਮ ਅਸਥੂਲ ਸਰਬਤ ਜਗਾ ਮੇਂ ਪੂਰਨ ਹੋ ਰਹਾ ਹੈ॥੧॥
Prof. Sahib Singhਇਹਨਾਂ ਦਿੱਸਦੇ ਅਣਦਿੱਸਦੇ ਪਦਾਰਥਾਂ ਵਿਚ ਸਭਨੀਂ ਥਾਈਂ ਪਰਮਾਤਮਾ ਹੀ ਮੌਜੂਦ ਹੈ ॥੧॥

ਪਦ ਅਰਥ ਸਰਬਤ ਠਾਈ = ਸਭਨੀਂ ਥਾਈਂ। ਸੂਖਮ = ਬਹੁਤ ਹੀ ਬਾਰੀਕ, ਅਦ੍ਰਿਸ਼ਟ ਚੀਜ਼ਾਂ। ਅਸਥੂਲ = ਬਹੁਤ ਮੋਟੇ ਪਦਾਰਥ ॥੧॥

SikhNet (Spanish)Dios prevalece sutilmente en todo, y a la vez se manifiesta.(1)

Open this shabad (8 lines, Angs 987-988) →

Ang 987 of 1430