ਗੂਜਰੀ ਮਹਲਾ ੫ ॥
goojaree mahalaa 5 | Ang 502
Sant Singh KhalsaGoojaree, Fifth Mehl:
Manmohan SinghGujri 5th Guru.
Manmohan Singh (Punjabi)ਗੂਜ਼ਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Guyeri, Mejl Guru Aryan, Quinto Canal Divino.
ਤੂੰ ਸਮਰਥੁ ਸਰਨਿ ਕੋ ਦਾਤਾ; ਦੁਖ ਭੰਜਨੁ ਸੁਖ ਰਾਇ ॥
toon samarath saran ko daataa; dukh bhanjan sukh raae | Ang 502
Sant Singh KhalsaYou are the Almighty Lord, the Giver of Sanctuary, the Destroyer of pain, the King of happiness.
Manmohan SinghMy Beneficent Lord, Thou art potent to afford protection, the Destroyer of pain and the King of happiness (comforts).
Manmohan Singh (Punjabi)ਮੇਰੇ ਦਾਤਾਰ ਪ੍ਰਭੂ! ਤੂੰ ਪਨਾਹ ਦੇਣ ਦੇ ਯੋਗ ਦੁੱਖੜਾ ਦੂਰ ਕਰਨ ਵਾਲਾ ਅਤੇ ਖੁਸ਼ੀ-ਪ੍ਰਸੰਨਤਾ ਦਾ ਪਾਤਿਸ਼ਾਹ ਹੈ।
Fareedkot Teekaਹੇ ਸਰਨਾਗਤੋਂ ਕੇ ਸੁਖ ਕੇ ਦੇਨੇ ਹਾਰੇ! ਹੇ ਦੁਖ ਭੰਜਨ (ਸੁਖਰਾਇ) ਸੁਖੋਂ ਕੇ ਦਾਤਾ! ਅਰ ਸਰਬ ਕਾ ਅਧਪਤੀ ਤੂੰ ਸਮਰਥ ਹੈਂ॥
Prof. Sahib Singhਹੇ ਪ੍ਰਭੂ! ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ ਸਰਨ ਆਏ ਨੂੰ ਸਹਾਰਾ ਦੇਣ ਵਾਲਾ ਹੈਂ, ਤੂੰ (ਜੀਵਾਂ ਦੇ) ਦੁੱਖ ਦੂਰ ਕਰਨ ਵਾਲਾ ਹੈਂ, ਤੇ ਸੁਖ ਦੇਣ ਵਾਲਾ ਹੈਂ।ਪਦ ਅਰਥ ਕੋ = ਦਾ। ਸਰਨਿ ਕੋ ਦਾਤਾ = ਆਸਰਾ ਦੇਣ ਵਾਲਾ। ਸੁਖਰਾਇ = ਸੁਖਾਂ ਦਾ ਰਾਜਾ, ਸੁਖ ਦੇਣ ਵਾਲਾ।
SikhNet (Spanish)Tú, oh mi Señor, eres suficientemente Poderoso para dar Refugio a todos. Tú eres el Disipador de toda pena y el Rey de la Paz.
ਜਾਹਿ ਕਲੇਸ. ਮਿਟੇ ਭੈ ਭਰਮਾ; ਨਿਰਮਲ ਗੁਣ ਪ੍ਰਭ ਗਾਇ ॥੧॥
jaeh kales. mitte bhai bharamaa; niramal gun prabh gaae |1| Ang 502
Sant Singh KhalsaTroubles depart, and fear and doubt are dispelled, singing the Glorious Praises of the Immaculate Lord God. ||1||
Manmohan SinghBy hymning the pure praises of the Lord the woes depart and fear and doubt are effaced.
Manmohan Singh (Punjabi)ਸੁਆਮੀ ਦੀਆਂ ਪਵਿੱਤ੍ਰ ਪ੍ਰਭਤਾਈਆਂ ਗਾਇਨ ਕਰਨ ਦੁਆਰਾ ਗਮ ਦੂਰ ਹੋ ਜਾਂਦੇ ਹਨ ਅਤੇ ਡਰ ਤੇ ਸੰਦੇਹ ਮਿੱਟ ਜਾਂਦੇ ਹਨ।
Fareedkot Teekaਹੇ ਪ੍ਰਭੂ! ਤੇਰੇ ਸੁਧ ਗੁਣੋਂ ਕੇ ਗਾਇਨ ਕਰਨੇ ਸੇ ਪਾਂਚ ਪ੍ਰਕਾਰ ਕੇ ਕਲੇਸ ਔਰ ਸਭ ਭਰਮ ਤਥਾ ਜਨਮਾਦਿ ਭ੍ਯ ਨਾਸ ਹੋ ਜਾਤੇ ਹੈਂ॥੧॥
Prof. Sahib Singhਤੇਰੇ ਪਵਿਤ੍ਰ ਗੁਣ ਗਾ ਗਾ ਕੇ ਜੀਵਾਂ ਦੇ ਦੁੱਖ ਦੂਰ ਹੋ ਜਾਂਦੇ ਹਨ, ਸਾਰੇ ਡਰ ਭਰਮ ਮਿਟ ਜਾਂਦੇ ਹਨ ॥੧॥ਪਦ ਅਰਥ ਜਾਹਿ = ਦੂਰ ਹੋ ਜਾਂਦੇ ਹਨ। ਭੈ = (ਲਫ਼ਜ਼ 'ਭਉ' ਤੋਂ ਬਹੁ-ਵਚਨ}। ਪ੍ਰਭ = ਹੇ ਪ੍ਰਭੂ! ਗਾਇ = ਗਾ ਕੇ ॥੧॥
SikhNet (Spanish)Cuando uno canta Tus Alabanzas Inmaculadas, sus penas y miedos desaparecen. (1)
ਗੋਵਿੰਦ ਤੁਝ ਬਿਨੁ; ਅਵਰੁ ਨ ਠਾਉ ॥
govind tujh bin; avar na tthaau | Ang 502
Sant Singh KhalsaO Lord of the Universe, without You, there is no other place.
Manmohan SinghO the World-Supporter, without Thee, I have no other place.
Manmohan Singh (Punjabi)ਹੇ ਸ੍ਰਿਸ਼ਟੀ ਦੇ ਥੰਮਣਹਾਰ! ਤੇਰੇ ਬਾਝੋਂ ਮੇਰਾ ਹੋਰ ਕੋਈ ਟਿਕਾਣਾ ਨਹੀਂ।
Fareedkot Teekaਹੇ ਗੋਬਿੰਦ! ਤੇਰੇ ਬਿਨਾਂ ਹਮ ਜੀਵੋਂ ਕੋ ਦੂਸਰਾ ਅਸਥਾਨ ਨਹੀਂ ਹੈਂ॥
Prof. Sahib Singhਹੇ ਮੇਰੇ ਗੋਵਿੰਦ! ਤੈਥੋਂ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ।ਪਦ ਅਰਥ ਗੋਵਿੰਦ = ਹੇ ਗੋਵਿੰਦ! ਠਾਉ = ਥਾਂ, ਆਸਰਾ।
SikhNet (Spanish)Oh Soporte de la Tierra, sin Ti no tengo ningún otro refugio.
ਕਰਿ ਕਿਰਪਾ. ਪਾਰਬ੍ਰਹਮ ਸੁਆਮੀ; ਜਪੀ ਤੁਮਾਰਾ ਨਾਉ ॥ ਰਹਾਉ ॥
kar kirapaa. paarabraham suaamee; japee tumaaraa naau | rahaau | Ang 502
Sant Singh KhalsaShow Mercy to me, O Supreme Lord Master, that I may chant Your Name. ||Pause||
Manmohan SinghO the Transcendent Lord Master, show mercy unto me that I may utter Thine Name. Pause.
Manmohan Singh (Punjabi)ਹੇ ਪਰਮ ਪ੍ਰਭੂ ਸਾਹਿਬ! ਮੇਰੇ ਉਤੇ ਰਹਿਮ ਕਰ, ਤਾਂ ਜੋ ਮੈਂ ਤੇਰੇ ਨਾਮ ਦਾ ਉਚਾਰਨ ਕਰਾਂ। ਠਹਿਰਾਉ।
Fareedkot Teekaਤਾਂ ਤੇ ਹੇ ਪਾਰਬ੍ਰਹਮ ਸ੍ਵਾਮੀ! ਐਸੀ ਕ੍ਰਿਪਾ ਕਰੋ ਜੋ ਤੁਮਾਰਾ ਨਾਮ ਜਪੈ॥ ਰਹਾਉ ॥
Prof. Sahib Singhਹੇ ਪਾਰਬ੍ਰਹਮ! ਹੇ ਸੁਆਮੀ! (ਮੇਰੇ ਉਤੇ) ਮੇਹਰ ਕਰ, ਮੈਂ (ਸਦਾ) ਤੇਰਾ ਨਾਮ ਜਪਦਾ ਰਹਾਂ। ਰਹਾਉ॥ਪਦ ਅਰਥ ਪਾਰਬ੍ਰਹਮ = ਹੇ ਪਾਰਬ੍ਰਹਮ! ਜਪੀ = ਜਪੀਂ, ਮੈਂ ਜਪਾਂ। ਰਹਾਉ॥
SikhNet (Spanish)Oh Tú, Señor Trascendente, sé Misericordioso conmigo para que pueda cantar siempre Tu Nombre. (Pausa)
ਸਤਿਗੁਰ ਸੇਵਿ ਲਗੇ ਹਰਿ ਚਰਨੀ; ਵਡੈ ਭਾਗਿ ਲਿਵ ਲਾਗੀ ॥
satigur sev lage har charanee; vaddai bhaag liv laagee | Ang 502
Sant Singh KhalsaServing the True Guru, I am attached to the Lord's Lotus Feet; by great good fortune, I have embraced love for Him.
Manmohan SinghServing the True Guru, I am attached to God's Feet and by the great good destiny I have embraced love for Him.
Manmohan Singh (Punjabi)ਸੱਚੇ ਗੁਰਾਂ ਦੀ ਟਹਿਲ ਕਮਾ ਕੇ, ਮੈਂ ਵਾਹਿਗੁਰੂ ਦੇ ਪੈਰਾਂ ਨਾਲ ਜੁੜ ਗਿਆ ਹਾਂ ਤੇ ਭਾਰੇ ਚੰਗੇ ਨਸੀਬਾਂ ਰਾਹੀਂ ਮੇਰਾ ਉਸ ਨਾਲ ਪ੍ਰੇਮ ਪੈ ਗਿਆ।
Fareedkot Teekaਹੇ ਹਰਿ! ਤਿਨ ਕੇ ਬਡੇ ਭਾਗ ਹੈਂ ਜਿਨ ਕੀ ਸਤਿਗੁਰੋਂ ਕੋ ਸੇਵਨ ਕਰ ਕੇ ਆਪ ਕੇ ਚਰਨੋਂ ਮੇਂ ਬ੍ਰਿਤੀ ਲਗੀ ਹੈ॥
Prof. Sahib Singhਜੇਹੜੇ ਮਨੁੱਖ ਵੱਡੀ ਕਿਸਮਤਿ ਨਾਲ ਗੁਰੂ ਦੀ ਸਰਨ ਪੈ ਕੇ ਪ੍ਰਭੂ-ਚਰਨਾਂ ਵਿਚ ਜੁੜਦੇ ਹਨ, ਉਹਨਾਂ ਦੀ ਲਗਨ (ਪਰਮਾਤਮਾ ਨਾਲ) ਲੱਗ ਜਾਂਦੀ ਹੈ,ਪਦ ਅਰਥ ਸੇਵਿ = ਸੇਵਾ ਕਰ ਕੇ, ਸਰਨ ਪੈ ਕੇ। ਭਾਗਿ = ਕਿਸਮਤ ਨਾਲ। ਲਿਵ = ਲਗਨ।
SikhNet (Spanish)A través del Servicio del Guru, uno es atraído hacia los Pies del Señor, y por un muy buen Destino, uno es entonado con Dios.
ਕਵਲ ਪ੍ਰਗਾਸ ਭਏ ਸਾਧਸੰਗੇ; ਦੁਰਮਤਿ ਬੁਧਿ ਤਿਆਗੀ ॥੨॥
kaval pragaas bhe saadhasange; duramat budh tiaagee |2| Ang 503
Sant Singh KhalsaMy heart lotus blossoms forth in the Saadh Sangat, the Company of the Holy; I have renounced evil-mindedness and intellectualism. ||2||
Manmohan SinghIn the saints' guild, the heart lotus blossoms and the man is rid of the evil understanding and intellect.
Manmohan Singh (Punjabi)ਸਤਿ ਸੰਗਤ ਅੰਦਰ ਦਿਲ-ਕਮਲ ਖਿੜ ਜਾਂਦਾ ਹੈ। ਤੇ ਆਦਮੀ ਖੋਟੀ ਸਮਝ ਤੇ ਅਕਲ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਜਿਨੋਂ ਨੇ ਖੋਟੀ ਬੁਧਿ ਤ੍ਯਾਗ ਦਈ ਹੈ ਅਰੁ ਸਾਧ ਸੰਗਤਿ ਕਰੀ ਹੈ, ਤਿਨ ਕੇ ਹ੍ਰਿਦ੍ਯ ਕਮਲ ਪ੍ਰਕਾਸਿਤ ਹੂਏ ਹੈਂ॥੨॥
Prof. Sahib Singhਗੁਰੂ ਦੀ ਸੰਗਤ ਵਿਚ ਰਹਿ ਕੇ ਉਹਨਾਂ ਦੇ ਹਿਰਦੇ-ਕੌਲ ਖਿੜ ਜਾਂਦੇ ਹਨ, ਉਹ ਖੋਟੀ ਮਤਿ ਵਾਲੀ ਬੁੱਧੀ ਤਿਆਗ ਦੇਂਦੇ ਹਨ ॥੨॥ਪਦ ਅਰਥ ਕਵਲ = ਹਿਰਦਾ-ਕੌਲ। ਸੰਗੇ = ਸੰਗਤ ਵਿਚ। ਦੁਰਮਤਿ = ਖੋਟੀ ਮਤਿ ਵਾਲੀ ॥੨॥
SikhNet (Spanish)Mi corazón florece en la Saad Sangat, la Sociedad de los Santos. He renunciado a la maldad de mis intenciones y a mis trucos intelectuales. (2)
ਆਠ ਪਹਰ. ਹਰਿ ਕੇ ਗੁਣ ਗਾਵੈ; ਸਿਮਰੈ ਦੀਨ ਦੈਆਲਾ ॥
aatth pehar. har ke gun gaavai; simarai deen daiaalaa | Ang 503
Sant Singh KhalsaOne who sings the Glorious Praises of the Lord, twenty-four hours a day, and remembers the Lord in meditation, who is Kind to the poor,
Manmohan SinghHe, who sings God's praise all the day long and remembers the Lord Who is kind to the poor,
Manmohan Singh (Punjabi)ਜੋ ਸਾਰਾ ਦਿਹੁੰ ਹੀ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ ਅਤੇ ਗਰੀਬਾਂ ਤੇ ਮਿਹਰਬਾਨ ਸੁਆਮੀ ਦਾ ਸਿਮਰਨ ਕਰਦਾ ਹੈ,
Fareedkot Teekaਹੇ ਹਰਿ! ਵਹੁ ਬਾਣੀ ਕਰ ਆਠੋਂ ਪਹਰ ਆਪ ਕੇ ਗੁਣ ਗਾਵਤੇ ਹੈਂ। ਅਰੁ ਹੇ ਦੀਨ ਦਇਆਲ! ਬਾਣੀ ਕਰ ਤੇਰਾ ਸਿਮਰਨ ਕਰਤੇ ਹੈਂ॥
Prof. Sahib Singhਜੇਹੜਾ ਮਨੁੱਖ ਅੱਠੇ ਪਹਰ ਪਰਮਾਤਮਾ ਦੇ ਗੁਣ ਗਾਂਦਾ ਹੈ, ਦੀਨਾਂ ਉਤੇ ਦਇਆ ਕਰਨ ਵਾਲੇ ਦਾ ਨਾਮ ਸਿਮਰਦਾ ਹੈ,ਪਦ ਅਰਥ ਗਾਵੈ = ਗਾਂਦਾ ਹੈ। ਦੈਆਲਾ = ਦਇਆ ਦਾ ਘਰ।
SikhNet (Spanish)Aquél que canta las Alabanzas del Señor día y noche y contempla al Uno Compasivo, se salva a sí mismo,
ਆਪਿ ਤਰੈ. ਸੰਗਤਿ ਸਭ ਉਧਰੈ; ਬਿਨਸੇ ਸਗਲ ਜੰਜਾਲਾ ॥੩॥
aap tarai. sangat sabh udharai; binase sagal janjaalaa |3| Ang 503
Sant Singh Khalsasaves himself, and redeems all his generations; all of his bonds are released. ||3||
Manmohan Singhsaves himself and redeems all his associates and all his bonds are loosened.
Manmohan Singh (Punjabi)ਖੁਦ ਬਚ ਜਾਂਦਾ ਹੈ ਆਪਣੇ ਸਾਰੇ ਮੇਲੀਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ ਅਤੇ ਉਨ੍ਹਾਂ ਦੇ ਸਮੂਹ ਬੰਧਨ ਕੱਟੇ ਜਾਂਦੇ ਹਨ।
Fareedkot Teekaਵਹੁ ਆਪ ਤਰੇ ਹੈਂ ਅਰ ਸਾਰੀ ਸੰਗਤਿ ਕੇ ਲੋਕ ਭੀ ਤਰੇ ਹੈਂ, ਪੁਨਾ ਜੰਜਾਲ ਸਭ ਨਾਸ ਹੋ ਗਏ ਹੈਂ॥੩॥
Prof. Sahib Singhਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਉਸ ਦੇ ਨਾਲ ਮੇਲ ਰੱਖਣ ਵਾਲਾ ਸਾਥ ਭੀ ਪਾਰ ਲੰਘ ਜਾਂਦਾ ਹੈ, ਉਸ ਦੇ ਸਾਰੇ ਮਾਇਕ-ਬੰਧਨ ਨਾਸ ਹੋ ਜਾਂਦੇ ਹਨ ॥੩॥ਪਦ ਅਰਥ ਉਧਰੈ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੀ ਹੈ। ਜੰਜਾਲਾ = ਬੰਧਨ ॥੩॥
SikhNet (Spanish)a todos sus parientes y además todos sus asuntos pendientes terminan. (3)
ਚਰਣ ਅਧਾਰੁ ਤੇਰਾ ਪ੍ਰਭ ਸੁਆਮੀ; ਓਤਿ ਪੋਤਿ ਪ੍ਰਭੁ ਸਾਥਿ ॥
charan adhaar teraa prabh suaamee; ot pot prabh saath | Ang 503
Sant Singh KhalsaI take the Support of Your Feet, O God, O Lord and Master; you are with me through and through, God.
Manmohan SinghOf Thine feet, I have the support O Lord Master. Like wrap and woof Thou art with me O Lord.
Manmohan Singh (Punjabi)ਤੇਰੇ ਪੈਰਾਂ ਦਾ ਮੈਨੂੰ ਆਸਰਾ ਹੈ, ਹੇ ਸਾਹਿਬ ਮਾਲਕ! ਤਾਣੇ ਤੇ ਪੇਟੇ ਦੀ ਮਾਨੰਦ ਤੂੰ ਮੇਰੇ ਅੰਗ ਸੰਗ ਹੈ, ਹੇ ਸੁਆਮੀ!
Fareedkot Teekaਹੇ ਪ੍ਰਭੂ ਸ੍ਵਾਮੀ! ਮੈਂ ਤੇਰਾ ਦਾਸ ਹੂੰ ਅਰ ਤੇਰੇ ਚਰਨੋਂ ਕਾ ਆਧਾਰ ਰਖਤਾ ਹੂੰ। ਹੇ ਪ੍ਰਭੂ! ਤੂੰ (ਓਤਿ ਪੋਤਿ) ਤਾਨੇ ਪੇਟੇ ਵਤ ਹਮ ਜੀਵੋਂ ਕੇ ਸਾਥ ਹੈਂ॥
Prof. Sahib Singhਹੇ ਪ੍ਰਭੂ! ਹੇ ਸੁਆਮੀ! ਜਿਸ ਮਨੁੱਖ ਨੇ ਤੇਰੇ ਚਰਨਾਂ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾ ਲਿਆ, ਤੂੰ ਮਾਲਕ ਤਾਣੇ ਪੇਟੇ ਵਾਂਗ ਸਦਾ ਉਸ ਦੇ ਨਾਲ ਰਹਿੰਦਾ ਹੈਂ।ਪਦ ਅਰਥ ਅਧਾਰੁ = ਆਸਰਾ। ਓਤਿ = ਉਣੇ ਹੋਏ ਵਿਚ। ਪੋਤਿ = ਪ੍ਰੇਤੇ ਹੋਏ ਵਿਚ। ਓਤਿ ਪੋਤਿ = ਜਿਵੇਂ ਤਾਣੇ ਪੇਟੇ ਦੇ ਧਾਗੇ ਆਪੋ ਵਿਚ ਮਿਲੇ ਹੁੰਦੇ ਹਨ।
SikhNet (Spanish)Oh Señor, el Santuario de Tus Pies es mi Único Soporte; estás entretejido en mi trama y urdimbre,
ਸਰਨਿ ਪਰਿਓ ਨਾਨਕ ਪ੍ਰਭ ਤੁਮਰੀ; ਦੇ ਰਾਖਿਓ ਹਰਿ ਹਾਥ ॥੪॥੨॥੩੨॥
saran pario naanak prabh tumaree; de raakhio har haath |4|2|32| Ang 503
Sant Singh KhalsaNanak has entered Your Sanctuary, God; giving him His hand, the Lord has protected him. ||4||2||32||
Manmohan SinghNanak has entered Thy asylum O Master and giving His hand God has protected Him.
Manmohan Singh (Punjabi)ਨਾਨਕ ਨੇ ਤੇਰੀ ਓਟ ਲਈ ਹੈ, ਹੇ ਮਾਲਕ! ਆਪਣਾ ਹੱਥ ਦੇ ਕੇ ਵਾਹਿਗੁਰੂ ਨੇ ਉਸ ਨੂੰ ਬਚਾ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਮੈਂ ਤੇਰੀ ਸਰਨਿ ਪੜਾ ਹੂੰ ਔਰੁ ਹੇ ਹਰੀ! ਤੁਮ ਨੇ ਹਮਾਰੇ ਸਿਰ ਪਰ ਹਾਥ ਦੇ ਰਖਾ ਹੈ॥੪॥੨॥੩੨॥੭॥੭॥੪੮॥☬ਕਾਮਾਦਿਕੋਂ ਕੇ ਪ੍ਰਤਿ ਬੰਧਕ ਦੇਖਾਵਤੇ ਹੂਏ ਵਿਰਾਟ ਰੂਪ ਕਾ ਕਥਨ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਹੇ ਪ੍ਰਭੂ! ਜੇਹੜਾ ਮਨੁੱਖ ਤੇਰੀ ਸਰਨ ਆ ਪਿਆ, ਹੇ ਹਰੀ! ਤੂੰ ਉਸ ਨੂੰ ਆਪਣੇ ਹੱਥ ਦੇ ਕੇ (ਸੰਸਾਰ-ਸਮੁੰਦਰ ਤੋਂ) ਬਚਾਂਦਾ ਹੈਂ ॥੪॥੨॥੩੨॥ਪਦ ਅਰਥ ਪ੍ਰਭੂ = ਮਾਲਕ। ਦੇ = ਦੇ ਕੇ। ਹਰਿ = ਹੇ ਹਰੀ! ॥੪॥੨॥੩੨॥
* ਵੇਰਵਾ: ਇਹ ੩੨ ਸ਼ਬਦ ਸਿਰਫ਼ ਮ: ੫ ਦੇ ਹਨ। ਮ: ੧ = ੨। ਮ: ੩ = ੭। ਮ: ੪ = ੭। ਮ: ੫ = ੩੨। ਕੁੱਲ ਜੋੜ ੪੮ ਬਣਦਾ ਹੈ।
SikhNet (Spanish)Nanak busca Tu Refugio; protégelo con Tus Manos. (4‑2-32)