ੴ

ਸਿੱਖਬਾਣੀ · SikhBani

Ang 502

Sri Guru Granth Sahib · Raag Gujri · 4 shabads, 36 lines
Translations
Shabad Guru Arjan Dev Ji Raag Gujri continued from Ang 501

ਦੁਖ ਅਨੇਰਾ ਭੈ ਬਿਨਾਸੇ; ਪਾਪ ਗਏ ਨਿਖੂਟਿ ॥੧॥

dukh aneraa bhai binaase; paap ge nikhoott |1|

Sant Singh KhalsaPain, ignorance and fear have left me, and my sins have been dispelled. ||1||
Manmohan SinghTrouble ignorance and fear have left me and my misdeeds are at an end.
Manmohan Singh (Punjabi)ਤਕਲੀਫ, ਅਗਿਆਨਤਾ ਅਤੇ ਡਰ ਮੈਨੂੰ ਛੱਡ ਗਏ ਹਨ ਅਤੇ ਮੇਰੇ ਕੁਕਰਮ ਮੁੱਕ ਗਏ ਹਨ।
Fareedkot Teekaਦੂਖ ਅਗਿਆਨ ਭ੍ਯ ਪਾਪ ਸਭ (ਨਿਖੂਟਿ) ਨਿਰਮੂਲ ਹੋ ਕਰ ਨਾਸ ਹੋ ਗਏ॥੧॥
Prof. Sahib Singhਉਸ ਦੇ ਸਾਰੇ ਦੁੱਖ, ਮਾਇਆ ਦੇ ਮੋਹ ਦਾ ਹਨੇਰਾ ਤੇ ਸਾਰੇ ਡਰ ਦੂਰ ਹੋ ਗਏ, ਅਤੇ ਉਸ ਦੇ ਸਾਰੇ ਪਾਪ ਮੁੱਕ ਗਏ ॥੧॥

ਪਦ ਅਰਥ ਨਿਖੂਟਿ ਗਏ = ਮੁੱਕ ਗਏ ॥੧॥

SikhNet (Spanish)Mis penas, ignorancia, miedo y errores han desaparecido. (1)

ਹਰਿ ਹਰਿ ਨਾਮ ਕੀ; ਮਨਿ ਪ੍ਰੀਤਿ ॥

har har naam kee; man preet |

Sant Singh KhalsaMy mind is filled with love for the Name of the Lord, Har, Har.
Manmohan SinghWithin my mind is the love of the Lord God's Name.
Manmohan Singh (Punjabi)ਮੇਰੇ ਚਿੱਤ ਵਿੱਚ ਸੁਆਮੀ ਵਾਹਿਗੁਰੂ ਦੇ ਨਾਮ ਦਾ ਪ੍ਰੇਮ ਹੈ।
Fareedkot Teekaਮੇਰੇ ਮਨ ਮੇਂ ਹਰਿ ਹਰਿ ਨਾਮ ਕੀ ਪ੍ਰੀਤਿ ਲਗੀ ਹੈ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੇ ਨਾਮ ਦਾ ਪਿਆਰ ਪੈਦਾ ਹੋ ਜਾਂਦਾ ਹੈ,

ਪਦ ਅਰਥ ਮਨਿ = ਮਨ ਵਿਚ।

SikhNet (Spanish)El Nombre del Señor es mi Único Amor y encontrándome con los Santos,

ਮਿਲਿ ਸਾਧ ਬਚਨ ਗੋਬਿੰਦ ਧਿਆਏ; ਮਹਾ ਨਿਰਮਲ ਰੀਤਿ ॥੧॥ ਰਹਾਉ ॥

mil saadh bachan gobind dhiaae; mahaa niramal reet |1| rahaau |

Sant Singh KhalsaMeeting the Holy Saint, under His Instruction, I meditate on the Lord of the Universe, in the most immaculate way. ||1||Pause||
Manmohan SinghMeeting the saints and under their instruction, I meditate on the Lord of the world in the most immaculate way. Pause.
Manmohan Singh (Punjabi)ਸੰਤਾਂ ਨੂੰ ਭੇਟ ਕੇ ਅਤੇ ਉਨ੍ਹਾਂ ਦੇ ਉਪਦੇਸ਼ ਤਾਬੇ ਮੈਂ ਪਰਮ ਪਵਿੱਤ੍ਰ ਤ੍ਰੀਕੇ ਨਾਲ ਸ੍ਰਿਸ਼ਟੀ ਦੇ ਸੁਆਮੀ ਦਾ ਮੈਂ ਸਿਮਰਨ ਕਰਦਾ ਹਾਂ। ਠਹਿਰਾਉ।
Fareedkot Teekaਸਾਧੂਓਂ ਕੇ ਬਚਨ ਸੇ ਮਿਲ ਕਰ ਕੇ ਹਮ ਨੇ ਗੋਬਿੰਦ ਜੀ ਧਿਆਏ ਹੈਂ, ਤਿਸ ਕਰ ਹਮਾਰੀ ਬਡੀ ਸੁਧ ਰੀਤ ਹੋਤੀ ਭਈ ਹੈ॥੧॥ ਰਹਾਉ ॥
Prof. Sahib Singhਤੇ ਜੇਹੜਾ ਮਨੁੱਖ ਗੁਰੂ ਨੂੰ ਮਿਲ ਕੇ ਗੁਰੂ ਦੀ ਬਾਣੀ ਦੀ ਰਾਹੀਂ ਗੋਬਿੰਦ ਦਾ ਧਿਆਨ ਧਰਦਾ ਹੈ, ਉਸ ਦੀ ਜੀਵਨ-ਜੁਗਤਿ ਬਹੁਤ ਪਵਿਤ੍ਰ ਹੋ ਜਾਂਦੀ ਹੈ ॥੧॥ ਰਹਾਉ ॥

ਪਦ ਅਰਥ ਸਾਧ = ਗੁਰੂ। ਰੀਤਿ = ਜੀਵਨ-ਜੁਗਤਿ। ਨਿਰਮਲ = ਪਵਿਤ੍ਰ ॥੧॥ ਰਹਾਉ ॥

SikhNet (Spanish)contemplo la Palabra de Dios; éste es el camino más puro. (1‑Pausa)

ਜਾਪ ਤਾਪ ਅਨੇਕ ਕਰਣੀ; ਸਫਲ ਸਿਮਰਤ ਨਾਮ ॥

jaap taap anek karanee; safal simarat naam |

Sant Singh KhalsaChanting, deep meditation and various rituals are contained in the fruitful meditative remembrance of the Naam, the Name of the Lord.
Manmohan SinghWorship, penance and various rituals are contained in the fruitful meditation of the Name.
Manmohan Singh (Punjabi)ਉਪਾਸ਼ਨਾ, ਤਪੱਸਿਆ ਅਤੇ ਅਨੇਕਾਂ ਕਰਮ ਕਾਂਡ ਦੇ ਫਲਦਾਇਕ ਨਾਮ ਦੇ ਆਰਾਧਨ ਵਿੱਚ ਆ ਜਾਂਦੇ ਹਨ।
Fareedkot Teekaਜਬ ਤਪਾਦਿ ਅਨੇਕ ਭਾਂਤ ਕੀ ਜੋ ਕਰਣੀ ਹੈ, ਸੋ ਨਾਮ ਸਿਮਰਨ ਸੇ ਸਫਲ ਹੋਤੀ ਹੈ॥
Prof. Sahib Singhਜੀਵਨ-ਸਫਲਤਾ ਦੇਣ ਵਾਲਾ ਪ੍ਰਭੂ-ਨਾਮ ਸਿਮਰਦਿਆਂ ਸਾਰੇ ਜਪ ਤਪ ਤੇ ਅਨੇਕਾਂ ਹੀ ਮਿਥੇ ਹੋਏ ਧਾਰਮਿਕ ਕੰਮ ਵਿਚੇ ਹੀ ਆ ਜਾਂਦੇ ਹਨ।
SikhNet (Spanish)Cantando, meditaciones profundas y varios rituales contenidos en el fructífero recuerdo del Naam, el nombre de Señor.

ਕਰਿ ਅਨੁਗ੍ਰਹੁ ਆਪਿ ਰਾਖੇ; ਭਏ ਪੂਰਨ ਕਾਮ ॥੨॥

kar anugrahu aap raakhe; bhe pooran kaam |2|

Sant Singh KhalsaShowing His Mercy, the Lord Himself has protected me, and all my works have been brought to fruition. ||2||
Manmohan SinghShowing mercy, the Lord has Himself protected me and all my affairs have been arranged.
Manmohan Singh (Punjabi)ਰਹਿਮਤ ਧਾਰ ਕੇ ਸੁਆਮੀ ਨੇ ਖੁਦ ਮੇਰੀ ਰੱਖਿਆ ਕੀਤੀ ਹੈ ਅਤੇ ਮੇਰੇ ਸਾਰੇ ਕਾਰਜ ਰਾਸ ਹੋ ਗਏ ਹਨ।
Fareedkot Teekaਸੋ ਸਿਮਰਨ ਅਨੁਗ੍ਰਹ ਕਰ ਕੇ ਆਪ ਦੀਆ ਹੈ ਔਰ ਬਿਕਾਰੋਂ ਸੇ ਰਖੇ ਹਾਂ ਔਰ ਪੂਰਨ ਕਾਮ ਭਏ ਹਾਂ, ਭਾਵ ਹਮ ਕੋ ਹਰੀ ਨਾਮ ਨੇ ਕ੍ਰਿਤ ਕ੍ਰਿਤ ਕਰ ਦੀਆ ਹੈ॥੨॥
Prof. Sahib Singhਪਰਮਾਤਮਾ ਮੇਹਰ ਕਰ ਕੇ ਜਿਨ੍ਹਾਂ ਮਨੁੱਖਾਂ ਨੂੰ (ਆਪਣੇ ਚਰਨਾਂ ਵਿਚ ਟਿਕਾਈ) ਰੱਖਦਾ ਹੈ ਉਹਨਾਂ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ॥੨॥

ਪਦ ਅਰਥ ਕਰਿ = ਕਰ ਕੇ। ਅਨੁਗ੍ਰਹੁ = ਦਇਆ ॥੨॥

SikhNet (Spanish)Su Gracia el Señor nos salva y estamos satisfechos. (2)

ਸਾਸਿ ਸਾਸਿ ਨ ਬਿਸਰੁ ਕਬਹੂੰ; ਬ੍ਰਹਮ ਪ੍ਰਭ ਸਮਰਥ ॥

saas saas na bisar kabahoon; braham prabh samarath |

Sant Singh KhalsaWith each and every breath, may I never forget You, O God, Almighty Lord and Master.
Manmohan SinghO my Omnipotent Lord Master, may I never forget Thee with each and every breath.
Manmohan Singh (Punjabi)ਮੇਰੇ ਸਰਬ-ਸ਼ਕਤੀਵਾਨ ਸੁਆਮੀ ਮਾਲਕ, ਮੈਂ ਤੈਨੂੰ ਹਰ ਸੁਆਸ ਨਾਲ ਕਦੇ ਨਾਂ ਭੁੱਲਾਂ।
Fareedkot Teekaਤਾਂ ਤੇ ਅਬ ਇਹ ਬੇਨਤੀ ਹੈ: ਹੇ ਸਮਰਥ ਬ੍ਰਹਮ ਪ੍ਰਭੂ! ਤੂੰ ਸ੍ਵਾਸ ਸ੍ਵਾਸ ਹਮ ਕੋ ਨਾ ਭੂਲ॥
Prof. Sahib Singhਆਪਣੇ ਹਰੇਕ ਸਾਹ ਦੇ ਨਾਲ ਸਮਰੱਥ ਬ੍ਰਹਮ ਪਰਮਾਤਮਾ ਨੂੰ ਯਾਦ ਕਰਦਾ ਰਹੁ, ਉਸ ਨੂੰ ਕਦੇ ਨਾਹ ਵਿਸਾਰ।

ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ।

SikhNet (Spanish)No Lo olvides ni por un momento, porque tu Señor es el Ser Todopoderoso.

ਗੁਣ ਅਨਿਕ. ਰਸਨਾ ਕਿਆ ਬਖਾਨੈ; ਅਗਨਤ ਸਦਾ ਅਕਥ ॥੩॥

gun anik. rasanaa kiaa bakhaanai; aganat sadaa akath |3|

Sant Singh KhalsaHow can my tongue describe Your countless virtues? They are uncountable, and forever indescribable. ||3||
Manmohan SinghHow can one tongue describe Thine manifold virtues. They are innumerable and ever ineffable.
Manmohan Singh (Punjabi)ਇਕ ਜੀਭ੍ਹ ਤੇਰੀਆਂ ਘਣੇਰੀਆਂ ਨੇਕੀਆਂ ਨੂੰ ਕਿਸ ਤਰ੍ਹਾਂ ਬਿਆਨ ਕਰ ਸਕਦੀ ਹੈ। ਉਹ ਅਣਗਿਣਤ ਤੇ ਹਮੇਸ਼ਾਂ ਕਥਨ-ਰਹਿਤ ਹਨ।
Fareedkot Teekaਜਿਸ ਆਪ ਕੇ ਗੁਣ ਅਨਗਿਣਤ ਔ ਅਕਥਨੀ੍ਯ ਨਿਤ੍ਯ ਹੈਂ, ਤਿਸ ਗੁਨੋਂ ਕੌ ਰਸਨਾ ਕਰ ਕੋਈ ਕਿਆ ਬਖ੍ਯਾਨ ਕਰੈ, ਭਾਵ ਨਹੀਂ ਕਰ ਸਕਤਾ ॥੩॥
Prof. Sahib Singhਉਸ ਪਰਮਾਤਮਾ ਦੇ ਬੇਅੰਤ ਗੁਣ ਹਨ, ਗਿਣੇ ਨਹੀਂ ਜਾ ਸਕਦੇ, ਮਨੁੱਖ ਦੀ ਜੀਭ ਉਹਨਾਂ ਨੂੰ ਬਿਆਨ ਨਹੀਂ ਕਰ ਸਕਦੀ। ਉਸ ਪਰਮਾਤਮਾ ਦਾ ਸਰੂਪ ਸਦਾ ਹੀ ਬਿਆਨ ਤੋਂ ਪਰੇ ਹੈ ॥੩॥

ਪਦ ਅਰਥ ਰਸਨਾ = ਜੀਭ। ਬਖਾਨੈ = ਦੱਸੇ ॥੩॥

SikhNet (Spanish)¿Qué pueden los labios pronunciar, cuando Sus Méritos son en verdad Indescriptibles e Incontables? (3)

ਦੀਨ ਦਰਦ ਨਿਵਾਰਿ. ਤਾਰਣ; ਦਇਆਲ ਕਿਰਪਾ ਕਰਣ ॥

deen darad nivaar. taaran; deaal kirapaa karan |

Sant Singh KhalsaYou are the Remover of the pains of the poor, the Savior, the Compassionate Lord, the Bestower of Mercy.
Manmohan SinghThou art the Remover of the sorrow of the poor the Saviour, Merciful and the Grantor of compassion.
Manmohan Singh (Punjabi)ਤੂੰ ਗਰੀਬਾਂ ਦੇ ਦੁੱਖ ਦੂਰ ਕਰਨ ਵਾਲਾ, ਬਚਾਉਣ ਹਾਰ, ਕ੍ਰਿਪਾਲੂ ਅਤੇ ਮਿਹਰ ਕਰਨ ਵਾਲਾ ਹੈ।
Fareedkot Teekaਜੋ ਤੂੰ ਦੀਨੋਂ ਕੇ ਦਰਦ ਕੋ ਨਿਵਾਰਨ ਕਰ ਸੰਸਾਰ ਸਮੁੰਦਰ ਸੇ ਤਾਰਨੇ ਹਾਰ ਕ੍ਰਿਪਾ ਕਰਤਾ ਦਿਆਲ ਪ੍ਰਭੂ ਹੈ॥
Prof. Sahib Singhਪਰਮਾਤਮਾ ਗ਼ਰੀਬਾਂ ਦੇ ਦੁੱਖ ਦੂਰ ਕਰ ਕੇ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੇ ਸਮਰੱਥ ਹੈ, ਦਇਆ ਦਾ ਘਰ ਹੈ, ਉਹ ਹਰੇਕ ਉੱਤੇ ਕਿਰਪਾ ਕਰਨ ਵਾਲਾ ਹੈ,

ਪਦ ਅਰਥ ਨਿਵਾਰਿ = ਦੂਰ ਕਰ ਕੇ।

SikhNet (Spanish)El Señor es Compasivo y Misericordioso; Él destruye las penas de los afligidos.

ਅਟਲ ਪਦਵੀ ਨਾਮ ਸਿਮਰਣ; ਦ੍ਰਿੜੁ ਨਾਨਕ. ਹਰਿ ਹਰਿ ਸਰਣ ॥੪॥੩॥੨੯॥

attal padavee naam simaran; drirr naanak. har har saran |4|3|29|

Sant Singh KhalsaRemembering the Naam in meditation, the state of eternal dignity is obtained; Nanak has grasped the protection of the Lord, Har, Har. ||4||3||29||
Manmohan SinghImmovable dignity is obtained by contemplating over the Name Nanak has firmly grasped the Lord God's protection.
Manmohan Singh (Punjabi)ਨਾਮ ਦਾ ਆਰਾਧਨ ਕਰਨ ਦੁਆਰਾ ਅਹਿੱਲ ਮਰਤਬਾ ਪ੍ਰਾਪਤ ਹੋ ਜਾਂਦਾ ਹੈ। ਨਾਨਕ ਨੇ ਸੁਆਮੀ ਨੂੰ ਵਾਹਿਗੁਰੂ ਦੀ ਪਨਾਹ ਪੱਕੀ ਤਰ੍ਹਾਂ ਪਕੜੀ ਹੋਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਤੇਰੀ ਸਰਣ ਜੋ ਅਬਚਲ ਪਦਵੀ ਹੈ, ਸੋ ਮੈਂ ਦ੍ਰਿਢ ਕਰ ਗ੍ਰਹਣ ਕਰੀ ਹੈ ਔਰ ਹਰਿ ਹਰਿ ਨਾਮ ਜਪਤਾ ਹੂੰ॥੪॥੩॥੨੯॥
Prof. Sahib Singhਉਸ ਦਾ ਨਾਮ ਸਿਮਰਿਆਂ ਅਟੱਲ ਆਤਮਕ ਜੀਵਨ ਦਾ ਦਰਜਾ ਮਿਲ ਜਾਂਦਾ ਹੈ। ਹੇ ਨਾਨਕ! ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਪੱਕਾ ਟਿਕਾਈ ਰੱਖ, ਪਰਮਾਤਮਾ ਦੀ ਸਰਨ ਪਿਆ ਰਹੁ ॥੪॥੩॥੨੯॥

ਪਦ ਅਰਥ ਪਦਵੀ = ਦਰਜਾ ॥੪॥੩॥੨੯॥

SikhNet (Spanish)Contemplando Su Nombre, uno se vuelve Eterno; así Nanak se apega al Refugio de Dios. (4-3-29)

Open this shabad (11 lines, Angs 501-502) →

Shabad Guru Arjan Dev Ji Raag Gujri

ਗੂਜਰੀ ਮਹਲਾ ੫ ॥

goojaree mahalaa 5 |

Sant Singh KhalsaGoojaree, Fifth Mehl:
Manmohan SinghGujri 5th Guru.
Manmohan Singh (Punjabi)ਗੂਜ਼ਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Guyeri, Mejl Guru Aryan, Quinto Canal Divino.

ਅਹੰਬੁਧਿ. ਬਹੁ ਸਘਨ ਮਾਇਆ; ਮਹਾ ਦੀਰਘ ਰੋਗੁ ॥

ahanbudh. bahu saghan maaeaa; mahaa deeragh rog |

Sant Singh KhalsaIntellectual egotism and great love for Maya are the most serious chronic diseases.
Manmohan SinghHaughty intellect and exceedingly great love of mammon are the serious chronic diseases.
Manmohan Singh (Punjabi)ਮਗਰੂਰ ਮੱਤ ਅਤੇ ਧਨ-ਦੌਲਤ ਦਾ ਘਣਾ (ਬਹੁਤਾ) ਪਿਆਰ ਪਰਮ ਪੁਰਾਣੀਆਂ ਬੀਮਾਰੀਆਂ ਹਨ।
Fareedkot Teekaਅਹੰਕਾਰੀ ਬੁਧ ਵਾਲੇ ਜੀਵੋਂ ਕੋ ਬਹੁਤ ਗਾਢੇ ਮਾਇਆ ਕੇ ਸੰਕਲਪੋਂ ਕੇ ਬਡੇ ਭਾਰੀ ਰੋਗ ਰਹਤੇ ਹੈਂ॥
Prof. Sahib Singhਅਹੰਕਾਰ ਇਕ ਬੜਾ ਲੰਮਾ ਰੋਗ ਹੈ, ਮਾਇਆ ਨਾਲ ਡੂੰਘਾ ਪਿਆਰ ਬੜਾ ਪੁਰਾਣਾ ਰੋਗ ਹੈ (ਇਸ ਰੋਗ ਤੋਂ ਉਸ ਵਡ-ਭਾਗੀ ਮਨੁੱਖ ਦੀ ਖ਼ਲਾਸੀ ਹੁੰਦੀ ਹੈ ਜਿਸ ਨੂੰ)

ਪਦ ਅਰਥ ਅਹੰਬੁਧਿ = {अहंबुद्धि} 'ਮੈਂ ਮੈਂ' ਕਰਨ ਵਾਲੀ ਅਕਲ, ਅਹੰਕਾਰ। ਸਘਨ = ਸੰਘਣੀ। ਦੀਰਘ = ਲੰਮਾ।

SikhNet (Spanish)El egoísmo y el amor inmenso a Maya son enfermedades graves;

ਹਰਿ ਨਾਮੁ ਅਉਖਧੁ. ਗੁਰਿ ਨਾਮੁ ਦੀਨੋ; ਕਰਣ ਕਾਰਣ ਜੋਗੁ ॥੧॥

har naam aaukhadh. gur naam deeno; karan kaaran jog |1|

Sant Singh KhalsaThe Lord's Name is the medicine, which is potent to cure everything. The Guru has given me the Naam, the Name of the Lord. ||1||
Manmohan SinghThe Name of God which is potent to do everything is the medicine. The Guru has given me the Name.
Manmohan Singh (Punjabi)ਸਭ ਚੀਜ਼ ਕਰਨ ਦੇ ਸਮਰੱਥ ਵਾਹਿਗੁਰੂ ਦਾ ਨਾਮ ਹੀ ਦਵਾਈ ਹੇ। ਗੁਰੂ ਜੀ ਨੇ ਮੈਨੂੰ ਨਾਮ ਪ੍ਰਦਾਨ ਕੀਤੀ ਹੈ।
Fareedkot Teekaਸੋ ਰੋਗ ਤਿਸ ਕੇ ਕਟਤੇ ਹੈਂ ਜਿਸ ਕੋ ਕਰਨ ਕਾਰਨ ਜੋਗ ਸਤਗੁਰੋਂ ਨੇ (ਨਾਮੁ) ਪ੍ਰਸਿਧ ਹਰਿ ਨਾਮ ਔਖਧ ਦੀਆ ਹੈ॥੧॥
Prof. Sahib Singhਗੁਰੂ ਨੇ ਪਰਮਾਤਮਾ ਦਾ ਨਾਮ-ਦਾਰੂ ਦੇ ਦਿੱਤਾ। ਪ੍ਰਭੂ ਦਾ ਨਾਮ ਜਗਤ ਦੇ ਮੂਲ-ਪ੍ਰਭੂ ਨਾਲ ਮਿਲਾਣ ਦੀ ਸਮਰੱਥਾ ਰੱਖਦਾ ਹੈ ॥੧॥

ਪਦ ਅਰਥ ਅਉਖਧੁ = ਦਵਾਈ। ਗੁਰਿ = ਗੁਰੂ ਨੇ। ਕਰਣ ਕਾਰਣ ਜੋਗੁ = ਜਗਤ ਦੇ ਮੂਲ ਪ੍ਰਭੂ ਨਾਲ ਮਿਲਾ ਸਕਣ ਵਾਲਾ ॥੧॥

SikhNet (Spanish)la cura es el Nombre Todopoderoso del Señor con el Cual el Guru nos bendice. (1)

ਮਨਿ ਤਨਿ; ਬਾਛੀਐ ਜਨ ਧੂਰਿ ॥

man tan; baachheeai jan dhoor |

Sant Singh KhalsaMy mind and body yearn for the dust of the Lord's humble servants.
Manmohan SinghWith mind and body I yearn for the dust of feet of the saints.
Manmohan Singh (Punjabi)ਆਪਣੇ ਚਿੱਤ ਤੇ ਦੇਹ ਨਾਲ ਸੰਤਾਂ ਦੇ ਪੈਰਾਂ ਦੀ ਧੂੜ ਦੀ ਚਾਹਨਾ ਕਰ।
Fareedkot Teeka(ਜਨ) ਭਗਤੋਂ ਕੀ ਚਰਨ ਧੂਰਿ ਕੀ ਮਨ ਤਨ ਕਰ ਕੇ ਇਛਾ ਕਰੀਏ॥
Prof. Sahib Singhਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਸੇਵਕਾਂ ਦੀ ਚਰਨ-ਧੂੜ (ਦੀ ਪ੍ਰਾਪਤੀ) ਦੀ ਤਾਂਘ ਕਰਦੇ ਰਹਿਣਾ ਚਾਹੀਦਾ ਹੈ,

ਪਦ ਅਰਥ ਮਨਿ = ਮਨ ਵਿਚ। ਤਨਿ = ਹਿਰਦੇ ਵਿਚ। ਬਾਛੀਐ = ਤਾਂਘ ਕਰਨੀ ਚਾਹੀਦੀ ਹੈ।

SikhNet (Spanish)Entonces déjame buscar con Alma y cuerpo el Polvo de los Pies de los Santos

ਕੋਟਿ ਜਨਮ ਕੇ ਲਹਹਿ ਪਾਤਿਕ; ਗੋਬਿੰਦ ਲੋਚਾ ਪੂਰਿ ॥੧॥ ਰਹਾਉ ॥

kott janam ke laheh paatik; gobind lochaa poor |1| rahaau |

Sant Singh KhalsaWith it, the sins of millions of incarnations are obliterated. O Lord of the Universe, please fulfill my desire. ||1||Pause||
Manmohan SinghTherewith the sins of millions of births are obliterated. O Lord of the Universe, fulfil my desire. Pause.
Manmohan Singh (Punjabi)ਉਸ ਦੇ ਨਾਲ ਕ੍ਰੋੜਾਂ ਜਨਮਾਂ ਦੇ ਪਾਪ ਮਿੱਟ ਜਾਂਦੇ ਹਨ। ਹੇ ਸ੍ਰਿਸ਼ਟੀ ਦੇ ਸੁਆਮੀ ਮੇਰੀ ਸੱਧਰ ਪੂਰਨ ਕਰ। ਠਹਿਰਾਉ।
Fareedkot Teekaਤਿਸ ਕ੍ਰੋੜੋਂ ਜਨਮੋਂ ਕੇ ਪਾਪ ਲਹਿ ਜਾਵੇਂਗੇ ਔ ਗੋਬਿੰਦ ਇਛਾ ਪੂਰਨ ਕਰੇਗਾ॥੧॥ ਰਹਾਉ ॥
Prof. Sahib Singh(ਤੇ, ਪ੍ਰਭੂ ਚਰਨਾਂ ਵਿਚ ਅਰਦਾਸ ਕਰਨੀ ਚਾਹੀਦੀ ਹੈ) ਹੇ ਗੋਬਿੰਦ! (ਮੇਰੀ ਇਹ) ਤਾਂਘ ਪੂਰੀ ਕਰ (ਕਿਉਂਕਿ 'ਜਨ-ਧੂਰਿ' ਦੀ ਬਰਕਤਿ ਨਾਲ) ਕ੍ਰੋੜਾਂ ਜਨਮਾਂ ਦੇ ਪਾਪ ਲਹਿ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਲਹਹਿ = ਲਹਿ ਜਾਂਦੇ ਹਨ। ਪਾਤਿਕ = ਪਾਪ। ਗੋਬਿੰਦ = ਹੇ ਗੋਬਿੰਦ! ਲੋਚਾ = ਤਾਂਘ। ਪੂਰਿ = ਪੂਰੀ ਕਰ ॥੧॥ ਰਹਾਉ ॥

SikhNet (Spanish)para que los errores que he acumulado vida tras vida sean redimidos.Rezo que el Señor cumpla este deseo mío. (1‑Pausa)

ਆਦਿ ਅੰਤੇ ਮਧਿ ਆਸਾ; ਕੂਕਰੀ ਬਿਕਰਾਲ ॥

aad ante madh aasaa; kookaree bikaraal |

Sant Singh KhalsaIn the beginning, in the middle, and in the end, one is hounded by dreadful desires.
Manmohan SinghIn the beginning end and middle man is dogged by the dreadful desire.
Manmohan Singh (Punjabi)ਅਰੰਭ ਅਖੀਰ ਅਤੇ ਦਰਮਿਆਨ ਵਿੱਚ ਆਦਮੀ ਮਗਰ ਭਿਆਨਕ ਖਾਹਿਸ਼ ਦੀ ਕੁੱਤੀ ਲੱਗੀ ਰਹਿੰਦੀ ਹੈ।
Fareedkot Teeka(ਆਦਿ ਅੰਤੇ ਮਧਿ) ਬਾਲ, ਜੁਬਾ, ਬ੍ਰਿਧ, ਸਭ ਅਵਸਥਾ ਮੇਂ ਆਸਾ ਰੂਪ ਕੁਤੀ (ਬਿਕਰਾਲ) ਭੈਦਾਇਕ ਪੀਛੇ ਲਗੀ ਭੌਂਕਾ ਕਰਤੀ ਹੈ॥
Prof. Sahib Singh(ਮਾਇਕ ਪਦਾਰਥਾਂ ਦੀ) ਆਸਾ (ਇਕ) ਡਰਾਉਣੀ ਕੁੱਤੀ ਹੈ ਜੋ ਹਰ ਵੇਲੇ (ਜੀਵਾਂ ਦੇ ਮਨ ਵਿਚ ਹੋਰ ਹੋਰ ਪਦਾਰਥਾਂ ਲਈ ਭੌਂਕਦੀ ਰਹਿੰਦੀ ਹੈ, ਤੇ, ਜੀਵਾਂ ਵਾਸਤੇ ਆਤਮਕ ਮੌਤ ਦਾ ਜਾਲ ਖਿਲਾਰੀ ਰੱਖਦੀ ਹੈ)।

ਪਦ ਅਰਥ ਆਦਿ ਅੰਤੇ ਮਧਿ = ਸਦਾ ਹੀ, ਹਰ ਵੇਲੇ। ਕੂਕਰੀ = ਕੁੱਤੀ। ਬਿਕਰਾਲ = ਡਰਾਉਣੀ।

SikhNet (Spanish)En el principio, en medio y al final, somos perseguidos por el deseo incontrolado.

ਗੁਰ ਗਿਆਨ ਕੀਰਤਨ ਗੋਬਿੰਦ ਰਮਣੰ; ਕਾਟੀਐ ਜਮ ਜਾਲ ॥੨॥

gur giaan keeratan gobind ramanan; kaatteeai jam jaal |2|

Sant Singh KhalsaThrough the Guru's spiritual wisdom, we sing the Kirtan of the Praises of the Lord of the Universe, and the noose of death is cut away. ||2||
Manmohan SinghUttering Lord's praise through the Guru's given gnosis death's noose is shattered.
Manmohan Singh (Punjabi)ਗੁਰਾਂ ਦੀ ਦਿੱਤੀ ਹੋਈ ਬ੍ਰਹਿਮ ਗਿਆਤ ਦੇ ਰਾਹੀਂ ਸੁਆਮੀ ਦਾ ਜੱਸ ਉਚਾਰਨ ਕਰਨ ਦੁਆਰਾ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
Fareedkot Teekaਗੁਰ ਗਿਆਨ ਪਾਇ ਕਰ ਗੋਬਿੰਦ ਕੀਰਤਨ ਮੇਂ ਰਮਣ ਕਰਨੇ ਸੇ ਜਬ ਜਮ ਜਾਲ ਕੋ ਕਾਟ ਦੀਜੀਏ ਤਬ ਇਹ ਹਟਤੀ ਹੈ॥੨॥
Prof. Sahib Singhਆਤਮਕ ਮੌਤ ਦਾ (ਇਹ) ਜਾਲ ਗੁਰੂ ਦੇ ਦਿੱਤੇ ਗਿਆਨ (ਆਤਮਕ ਜੀਵਨ ਬਾਰੇ ਸਹੀ ਸੂਝ) ਅਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣ ਨਾਲ ਕੱਟਿਆ ਜਾਂਦਾ ਹੈ ॥੨॥

ਪਦ ਅਰਥ ਕਾਟੀਐ = ਕੱਟ ਲਈਦਾ ਹੈ। ਜਮ ਜਾਲ = ਮੌਤ ਦਾ ਜਾਲ, ਆਤਮਕ ਮੌਤ ਦਾ ਜਾਲ ॥੨॥

SikhNet (Spanish)Deja que podamos contemplar la Sabiduría del Guru y alabar a nuestro Señor para que la soga de la muerte nos sea cortada. (2)

ਕਾਮ ਕ੍ਰੋਧ ਲੋਭ ਮੋਹ ਮੂਠੇ; ਸਦਾ ਆਵਾ ਗਵਣ ॥

kaam krodh lobh moh mootthe; sadaa aavaa gavan |

Sant Singh KhalsaThose who are cheated by sexual desire, anger, greed and emotional attachment suffer reincarnation forever.
Manmohan SinghThey who are cheated by lust, wrath, avarice and worldly love ever suffer transmigration.
Manmohan Singh (Punjabi)ਜਿਨ੍ਹਾਂ ਨੂੰ ਮਿਥਨ ਹੁਲਾਸ, ਗੁੱਸੇ, ਲਾਲਚ ਅਤੇ ਸੰਸਾਰੀ ਮਮਤਾ ਨੇ ਠੱਗ ਲਿਆ ਹੈ, ਉਹ ਹਮੇਸ਼ਾਂ ਆਉਂਦੇ ਜਾਂਦੇ ਰਹਿੰਦੇ ਹਨ।
Fareedkot Teekaਕਾਮ ਕ੍ਰੋਧ ਲੋਭ ਮੋਹ ਠਗੋਂ ਕੇ ਜੋ ਠਗੇ ਹੂਏ ਜੀਵ ਹੈਂ, ਤਿਨ ਕੋ ਸਦੀਵ ਜਨਮ ਮਰਨ ਬਨਾ ਰਹਤਾ ਹੈ॥
Prof. Sahib Singhਜੇਹੜੇ ਮਨੁੱਖ ਕਾਮ ਕ੍ਰੋਧ ਲੋਭ (ਆਦਿਕ ਚੋਰਾਂ) ਪਾਸੋਂ (ਆਪਣਾ ਆਤਮਕ ਜੀਵਨ) ਲੁਟਾਂਦੇ ਰਹਿੰਦੇ ਹਨ, ਉਹਨਾਂ ਵਾਸਤੇ ਜਨਮ ਮਰਨ ਦਾ ਗੇੜ ਸਦਾ ਬਣਿਆ ਰਹਿੰਦਾ ਹੈ।

ਪਦ ਅਰਥ ਮੂਠੇ = ਠੱਗੇ ਹੋਏ, ਲੁੱਟੇ ਹੋਏ। ਆਵਾਗਵਣ = ਜਨਮ ਮਰਣ ਦਾ ਗੇੜ।

SikhNet (Spanish)Engañados por la lujuria, el enojo, la avaricia y el apego, hay que volver a hacer la ronda.

ਪ੍ਰਭ ਪ੍ਰੇਮ ਭਗਤਿ ਗੁਪਾਲ ਸਿਮਰਣ; ਮਿਟਤ ਜੋਨੀ ਭਵਣ ॥੩॥

prabh prem bhagat gupaal simaran; mittat jonee bhavan |3|

Sant Singh KhalsaBy loving devotional worship to God, and meditative remembrance of the Lord of the World, one's wandering in reincarnation is ended. ||3||
Manmohan SinghBy Lord's devoted worship and Master's meditation wandering into births is ended.
Manmohan Singh (Punjabi)ਸੁਆਮੀ ਦੀ ਪਿਆਰ-ਉਪਾਸ਼ਨਾ ਅਤੇ ਮਾਲਕ ਦੀ ਬੰਦਗੀ ਦੁਆਰਾ ਜੂਨੀਆਂ ਅੰਦਰ ਭਟਕਨਾ ਮੁੱਕ ਜਾਂਦੀ ਹੈ।
Fareedkot Teekaਜੋ ਪ੍ਰੇਮਾ ਭਗਤੀ ਕਰ ਪ੍ਰਭੂ ਗੋਪਾਲ ਕਾ ਸਿਮਰਨ ਕਰਤੇ ਹੈਂ, ਤਿਨ ਕਾ ਜੋਨੀਓਂ ਮੇਂ ਭ੍ਰਮਨਾ ਮਿਟ ਜਾਤਾ ਹੈ॥੩॥
Prof. Sahib Singhਪਰਮਾਤਮਾ ਨਾਲ ਪਿਆਰ ਪਾਇਆਂ, ਗੋਪਾਲ ਦੀ ਭਗਤੀ ਕੀਤਿਆਂ, ਹਰਿ-ਨਾਮ ਦਾ ਸਿਮਰਨ ਕੀਤਿਆਂ ਅਨੇਕਾਂ ਜੂਨਾਂ ਵਿਚ ਭਟਕਣਾ ਮੁੱਕ ਜਾਂਦਾ ਹੈ ॥੩॥

ਪਦ ਅਰਥ ਵਣ = ਭੌਣਾ ॥੩॥

SikhNet (Spanish)Es a través de la Adoración Amorosa del Señor y la Contemplación de Dios que nuestras idas y venidas cesan. (3)

ਮਿਤ੍ਰ ਪੁਤ੍ਰ ਕਲਤ੍ਰ ਸੁਰ ਰਿਦ; ਤੀਨਿ ਤਾਪ ਜਲੰਤ ॥

mitr putr kalatr sur rid; teen taap jalant |

Sant Singh KhalsaFriends, children, spouses and well-wishers are burnt by the three fevers.
Manmohan SinghMan's friends, sons, wife and well-wishers are being burnt with the three fevers.
Manmohan Singh (Punjabi)ਇਨਸਾਨ ਦੇ ਦੋਸਤ, ਲੜਕੇ, ਇਸਤਰੀ ਅਤੇ ਸ਼ੁੱਭਚਿੰਤਕ ਤਿੰਨਾਂ ਬੁਖਾਰਾਂ (ਆਧਿ, ਬਿਆਧਿ, ਤੇ ਉਪਾਧਿ) ਨਾਲ ਸੜ ਰਹੇ ਹਨ।
Fareedkot Teekaਮਿਤ੍ਰ ਬੇਟਾ ਇਸਤ੍ਰੀ ਦੇਵਤਾ ਜਬ ਇਨ ਸਭਨੋਂ ਕਾ ਹਿਰਦ੍ਯ ਆਪ ਹੀ ਤੀਨੋਂ ਤਾਪ ਕਰ ਜਲਤਾ ਹੈ ਤਬ ਔਰੋਂ ਕੇ ਦੁਖੋਂ ਕੋ ਕੈਸੇ ਮਿਟਾਵੈ?
Prof. Sahib Singhਮਿੱਤਰ, ਪੁੱਤਰ, ਇਸਤ੍ਰੀ ਰਿਸ਼ਤੇਦਾਰ (ਆਦਿਕਾਂ ਦੇ ਮੋਹ ਵਿਚ ਫਸਿਆਂ ਆਧਿ, ਵਿਆਧਿ, ਉਪਾਧਿ) ਤਿੰਨੇ ਤਾਪ ਮਨੁੱਖ (ਦੇ ਆਤਮਕ ਜੀਵਨ) ਨੂੰ ਸਾੜਦੇ ਰਹਿੰਦੇ ਹਨ।

ਪਦ ਅਰਥ ਕਲਤ੍ਰ = ਇਸਤ੍ਰੀ। ਸੁਰਰਿਦ = {सुहृद} ਮਿੱਤਰ, ਹਾਰਦਿਕ ਸਾਂਝ ਵਾਲੇ। ਤੀਨਿ ਤਾਪ = (ਆਦਿ, ਵਿਆਧਿ, ਉਪਾਧਿ = ਇਹ) ਤਿੰਨ ਤਾਪ।

SikhNet (Spanish)Tus amigos, hijos, esposas y simpatizantes van a ser quemados por los tres tipos de miseria que los humanos sufren en este mundo, Los que son causados por la mente, el destino y los animales.

ਜਪਿ ਰਾਮ ਰਾਮਾ. ਦੁਖ ਨਿਵਾਰੇ; ਮਿਲੈ ਹਰਿ ਜਨ ਸੰਤ ॥੪॥

jap raam raamaa. dukh nivaare; milai har jan sant |4|

Sant Singh KhalsaChanting the Name of the Lord, Raam, Raam, one's miseries are ended, as one meets the Saintly servants of the Lord. ||4||
Manmohan SinghMeeting the holy men of God man shakes off his miseries by repeating the Lord's Name.
Manmohan Singh (Punjabi)ਰੱਬ ਦੇ ਪਵਿੱਤ੍ਰ, ਪੁਰਸ਼ਾਂ ਨੂੰ ਭੇਟ ਕੇ ਇਨਸਾਨ ਸਾਈਂ ਦਾ ਨਾਮ ਉਚਾਰਨ ਕਰਨ ਦੁਆਰਾ, ਮੁਸੀਬਤਾਂ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਜਿਨ ਕੋ ਹਰਿ ਕੇ ਦਾਸ ਸੰਤ ਮਿਲੇ ਹੈਂ, ਤਿਨੋਂ ਨੇ ਰਮਣ ਰੂਪ ਰਾਮ ਕੋ ਜਪ ਕਰ ਕੇ ਦੁਖ ਨਿਵਾਰਨ ਕੀਏ ਹੈਂ॥੪॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਦੇ ਸੇਵਕਾਂ ਨੂੰ ਸੰਤ ਜਨਾਂ ਨੂੰ ਮਿਲ ਪੈਂਦਾ ਹੈ ਉਹ ਪਰਮਾਤਮਾ ਦਾ ਨਾਮ ਸਦਾ ਜਪ ਕੇ (ਆਪਣੇ ਸਾਰੇ) ਦੁੱਖ ਦੂਰ ਕਰ ਲੈਂਦਾ ਹੈ ॥੪॥

ਪਦ ਅਰਥ ॥੪॥

SikhNet (Spanish)Entonces, contempla a tu Señor para que tus penas se vayan y así puedas encontrarte con los Santos de Dios. (4)

ਸਰਬ ਬਿਧਿ ਭ੍ਰਮਤੇ ਪੁਕਾਰਹਿ; ਕਤਹਿ. ਨਾਹੀ ਛੋਟਿ ॥

sarab bidh bhramate pukaareh; kateh. naahee chhott |

Sant Singh KhalsaWandering around in all directions, they cry out, "Nothing can save us!"
Manmohan SinghWandering in all the directions, the mortals cry out: "By no means, what-so-ever, are we saved"
Manmohan Singh (Punjabi)ਸਾਰੀ ਪਾਸੀਂ ਭਟਕਦੇ ਹੋਏ ਪ੍ਰਾਣੀ ਪੁਕਾਰਦੇ ਹਨ, "ਕਿਸੇ ਤਰੀਕੇ ਨਾਲ ਭੀ ਸਾਡਾ ਕਿਧਰੇ ਛੁਟਕਾਰਾ ਨਹੀਂ ਹੁੰਦਾ।"
Fareedkot Teekaਜੀਵ ਸਰਬ ਪ੍ਰਕਾਰ ਸੇ ਭ੍ਰਮਤੇ ਹੂਏ ਪੁਕਾਰ ਕਰ ਰਹੇ ਹੈਂ ਔਰ ਕਿਸੀ ਪ੍ਰਕਾਰ ਛੂਟ ਨਹੀਂ ਸਕਤੇ ਹੈਂ॥
Prof. Sahib Singh("ਬਿਕਰਾਲ ਆਸਾ ਕੂਕਰੀ" ਦੇ ਪੰਜੇ ਵਿਚ ਫਸ ਕੇ ਜੀਵ) ਅਨੇਕਾਂ ਤਰੀਕਿਆਂ ਨਾਲ ਭਟਕਦੇ ਫਿਰਦੇ ਹਨ (ਤੇ, ਦੁੱਖੀ ਹੋ ਕੇ) ਪੁਕਾਰਦੇ ਹਨ, ਕਿਸੇ ਭੀ ਤਰੀਕੇ ਨਾਲ ਉਹਨਾਂ ਦੀ (ਇਸ "ਬਿਕਰਾਲ ਆਸਾ ਕੂਕਰੀ" ਪਾਸੋਂ) ਖ਼ਲਾਸੀ ਨਹੀਂ ਹੁੰਦੀ।

ਪਦ ਅਰਥ ਸਰਬ ਬਿਧਿ = ਅਨੇਕਾਂ ਤਰੀਕਿਆਂ ਨਾਲ। ਕਤਹਿ = ਕਿਤੇ ਭੀ। ਛੋਟਿ = ਖ਼ਲਾਸੀ।

SikhNet (Spanish)Los hombres vagan en la ignorancia y lloran de mil maneras y no pueden ser salvados de ninguna forma.

ਹਰਿ ਚਰਣ ਸਰਣ, ਅਪਾਰ ਪ੍ਰਭ ਕੇ; ਦ੍ਰਿੜੁ ਗਹੀ, ਨਾਨਕ ਓਟ ॥੫॥੪॥੩੦॥

har charan saran, apaar prabh ke; drirr gahee, naanak ott |5|4|30|

Sant Singh KhalsaNanak has entered the Sanctuary of the Lotus Feet of the Infinite Lord; he holds fast to their Support. ||5||4||30||
Manmohan SinghNanak has entered the sanctuary of the Divine Feet of the Infinite Lord and is holding fast to their protection.
Manmohan Singh (Punjabi)ਨਾਨਕ ਨੇ ਬੇਅੰਤ ਸਾਹਿਬ ਦੇ ਇਲਾਹੀ ਪੈਰਾਂ ਦੀ ਸ਼ਰਣਾਗਤ ਸੰਭਾਲੀ ਹੈ ਅਤੇ ਉਨ੍ਹਾਂ ਦੀ ਟੇਕ ਘੁੱਟ ਕੇ ਪਕੜੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਪਾਰ ਪ੍ਰਭੂ ਹਰੀ ਕੇ ਚਰਨੋਂ ਕੀ ਜੋ ਸਰਨ ਹੈ, ਸੰਤ ਜਨ ਮੇਂ ਤਿਨ ਕੀ ਓਟ ਤਕੜੀ ਕਰ ਕੇ ਪਕੜੀ ਹੈ॥੪॥੩੦॥☬ਉਪਦੇਸ਼:
Prof. Sahib Singhਹੇ ਨਾਨਕ! (ਮੈਂ ਇਸ ਤੋਂ ਬਚਣ ਲਈ) ਬੇਅੰਤ ਪ੍ਰਭੂ ਦੇ ਚਰਨਾਂ ਦੀ ਸਰਨ ਚਰਨਾਂ ਦੀ ਓਟ ਪੱਕੀ ਤਰ੍ਹਾਂ ਫੜ ਲਈ ਹੈ ॥੫॥੪॥੩੦॥

ਪਦ ਅਰਥ ਦ੍ਰਿੜੁ = ਪੱਕੀ ਤਰ੍ਹਾਂ। ਗਹੀ = ਫੜੀ ॥੫॥੪॥੩੦॥

SikhNet (Spanish)Los Pies del Señor son nuestro Único Refugio, así es que Nanak busca el Santuario del Señor. (5‑4‑30)

Open this shabad →

Shabad Guru Arjan Dev Ji Raag Gujri

ਗੂਜਰੀ ਮਹਲਾ ੫ ਘਰੁ ੪ ਦੁਪਦੇ ॥

goojaree mahalaa 5 ghar 4 dupade |

Sant Singh KhalsaGoojaree, Fifth Mehl, Fourth House, Dho-Padhay:
Manmohan SinghGujri 5th Guru. Dupade.
Manmohan Singh (Punjabi)ਗੂਜ਼ਰੀ ਪੰਜਵੀਂ ਪਾਤਿਸ਼ਾਹੀ। ਦੁਪਦੇ।
Prof. Sahib Singhਰਾਗ ਗੂਜਰੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Guyeri, Mejl Guru Aryan, Quinto Canal Divino, Du-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's Grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਆਰਾਧਿ ਸ੍ਰੀਧਰ ਸਫਲ ਮੂਰਤਿ; ਕਰਣ ਕਾਰਣ ਜੋਗੁ ॥

aaraadh sreedhar safal moorat; karan kaaran jog |

Sant Singh KhalsaWorship and adore the Lord of wealth, the fulfilling vision, the Almighty Cause of causes.
Manmohan SinghMeditate thou on the accredited personality of the Lord of wealth who is potent to do every work.
Manmohan Singh (Punjabi)ਲੱਛਮੀ ਦੇ ਸੁਆਮੀ ਦੀ ਅਮੋਘ (ਸਫਲ) ਵਿਅਕਤੀ ਦਾ ਤੂੰ ਸਿਮਰਨ ਕਰ, ਜੋ ਹਰ ਕੰਮ ਕਰਨ ਨੂੰ ਸਮਰੱਥ ਹੈ।
Fareedkot Teekaਸ੍ਰੀਧਰ ਸਫਲ ਮੂਰਤਿ ਕਰਨ ਕਾਰਨ ਜੋਗ ਕੋ ਆਰਾਧ॥
Prof. Sahib Singhਹੇ ਮਨ! ਉਸ ਲੱਛਮੀ-ਪਤੀ ਪ੍ਰਭੂ ਦੀ ਆਰਾਧਨਾ ਕਰਿਆ ਕਰ, ਜਿਸ ਦੇ ਸਰੂਪ ਦਾ ਦਰਸਨ ਜੀਵਨ ਨੂੰ ਕਾਮਯਾਬ ਕਰ ਦੇਂਦਾ ਹੈ, ਤੇ, ਜੋ ਜਗਤ ਦਾ ਸਮਰੱਥ ਮੂਲ ਹੈ।

ਪਦ ਅਰਥ ਸ੍ਰੀਧਰ = ਲੱਛਮੀ ਦਾ ਸਹਾਰਾ, ਪਰਮਾਤਮਾ। ਸਫਲ ਮੂਰਤਿ = ਜਿਸ ਦੇ ਸਰੂਪ ਦਾ ਦਰਸਨ ਜੀਵਨ ਨੂੰ ਕਾਮਯਾਬ ਕਰਦਾ ਹੈ। ਕਰਣ = ਸ੍ਰਿਸ਼ਟੀ। ਕਾਰਣ = ਸਬੱਬ, ਮੂਲ। ਜੋਗੁ = ਸਮਰੱਥ। ਕਰਣ ਕਾਰਣ ਜੋਗੁ = ਜਗਤ ਦਾ ਸਮਰੱਥ ਮੂਲ।

SikhNet (Spanish)Contempla a tu Señor; el sólo verlo te llena de Plenitud; Él es la Causa de todas las causas.

ਗੁਣ ਰਮਣ, ਸ੍ਰਵਣ ਅਪਾਰ ਮਹਿਮਾ; ਫਿਰਿ. ਨ ਹੋਤ ਬਿਓਗੁ ॥੧॥

gun raman, sravan apaar mahimaa; fir. na hot biog |1|

Sant Singh KhalsaUttering His Praises, and hearing of His infinite glory, you shall never suffer separation from Him again. ||1||
Manmohan SinghBy uttering Lord's praise and hearing of His infinite greatness thou shalt not again suffer separation from Him.
Manmohan Singh (Punjabi)ਸਾਹਿਬ ਦਾ ਜੱਸ ਉਚਾਰਨ ਅਤੇ ਉਸ ਦੀ ਬੇਅੰਤ ਪ੍ਰਭਤਾ ਸੁਣਨ ਦੁਆਰਾ, ਤੇਰਾ ਉਸ ਨਾਲੋਂ ਮੁੜ ਕੇ, ਵਿਛੋੜਾ ਨਹੀਂ ਹੋਵੇਗਾ।
Fareedkot Teekaਜਿਸ ਪਰਮੇਸ੍ਵਰ ਕੀ ਅਪਾਰ ਮਹਿਮਾ ਹੈ, ਤਿਸ ਕੇ ਗੁਣ ਮੇਂ ਰਮਣ ਔ ਸ੍ਰਵਣ ਕਰਨੇ ਸੇ ਫਿਰ ਹਰਿ ਸੇ ਬਿਜੋਗ ਨਹੀਂ ਹੋਵੈਗਾ॥੧॥
Prof. Sahib Singhਉਸ ਬੇਅੰਤ ਪਰਮਾਤਮਾ ਦੀ ਵਡਿਆਈ ਤੇ ਗੁਣ ਗਾਵਿਆਂ ਤੇ ਸੁਣਿਆਂ ਮੁੜ ਕਦੇ ਉਸ ਦੇ ਚਰਨਾਂ ਨਾਲੋਂ ਵਿਛੋੜਾ ਨਹੀਂ ਹੁੰਦਾ ॥੧॥

ਪਦ ਅਰਥ ਬਿਓਗੁ = ਵਿਛੋੜਾ ॥੧॥

SikhNet (Spanish)Si tú elogias Sus Grandes Méritos y los escuchas, entonces no hay separación en ti. (1)

ਮਨ; ਚਰਣਾਰਬਿੰਦ ਉਪਾਸ ॥

man; charanaarabind upaas |

Sant Singh KhalsaO my mind, worship the Lord's Lotus Feet.
Manmohan SinghMy soul, worship thou the lotus feet of the Lord.
Manmohan Singh (Punjabi)ਮੇਰੀ ਜਿੰਦੇ! ਤੂੰ ਸੁਆਮੀ ਦੇ ਕੰਵਲ ਪੈਰਾਂ ਦੀ ਉਪਾਸ਼ਨਾ ਕਰ।
Fareedkot Teekaਹੇ ਮਨ! ਹਰੀ ਕੇ ਚਰਨ ਕਮਲ ਕੀ (ਉਪਾਸ) ਉਪਾਸ਼ਨਾ ਕਰ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਦੀ ਉਪਾਸਨਾ ਕਰਦਾ ਰਿਹਾ ਕਰ।

ਪਦ ਅਰਥ ਮਨ = ਹੇ ਮਨ! ਚਰਣਾਰਬਿੰਦ = ਚਰਣ-ਅਰਬਿੰਦ {ਅਰਬਿੰਦ = ਕਮਲ}, ਚਰਣ ਕਮਲ। ਉਪਾਸ = ਉਪਾਸਨਾ ਕਰ।

SikhNet (Spanish)Oh mi mente, alaba los Pies de Loto del Señor,

ਕਲਿ ਕਲੇਸ ਮਿਟੰਤ ਸਿਮਰਣਿ; ਕਾਟਿ ਜਮਦੂਤ ਫਾਸ ॥੧॥ ਰਹਾਉ ॥

kal kales mittant simaran; kaatt jamadoot faas |1| rahaau |

Sant Singh KhalsaMeditating in remembrance, strife and sorrow are ended, and the noose of the Messenger of Death is snapped. ||1||Pause||
Manmohan SinghBy Lord's meditation, strife and sorrow are ended and the noose of death's myrmidon is snapped. Pause.
Manmohan Singh (Punjabi)ਸਾਹਿਬ ਦੇ ਭਜਨ ਦੁਆਰਾ ਬਖੇੜੇ ਅਤੇ ਦੁੱਖੜੇ ਮੁੱਕ ਜਾਂਦੇ ਹਨ ਅਤੇ ਮੌਤ ਦੇ ਫਰੇਸ਼ਤੇ ਦੀ ਫਾਹੀ ਕੱਟੀ ਜਾਂਦੀ ਹੈ। ਠਹਿਰਾਉ।
Fareedkot Teekaਜਿਨ ਕੇ ਸਿਮਰਨ ਉਪਾਸ਼ਨਾ ਤੇ ਕਲਿ ਕਲੇਸ ਮਿਟ ਜਾਤੇ ਹੈਂ ਔਰ ਜਮਦੂਤੋਂ ਕੀ ਫਾਸ ਭੀ ਕਟੀ ਜਾਤੀ ਹੈ॥੧॥ ਰਹਾਉ ॥
Prof. Sahib Singh(ਹਰਿ-ਨਾਮ-) ਸਿਮਰਨ ਦੀ ਬਰਕਤਿ ਨਾਲ ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ (ਸਿਮਰਨ ਨਾਲ) ਤੂੰ ਜਮਦੂਤਾਂ ਦੀਆਂ ਮੋਹ ਦੀਆਂ ਉਹ ਫਾਹੀਆਂ ਕੱਟ ਲੈ (ਜੋ ਆਤਮਕ ਮੌਤ ਲਿਆਉਂਦੀਆਂ ਹਨ) ॥੧॥ ਰਹਾਉ ॥

ਪਦ ਅਰਥ ਕਲਿ = ਝਗੜੇ। ਸਿਮਰਣਿ = ਸਿਮਰਨ ਨਾਲ। ਫਾਸ = ਫਾਹੀ ॥੧॥ ਰਹਾਉ ॥

SikhNet (Spanish)tus penas y conflictos cesarán y la soga de la muerte te será cortada. (1‑Pausa)

ਸਤ੍ਰੁ ਦਹਨ. ਹਰਿ ਨਾਮ ਕਹਨ; ਅਵਰ ਕਛੁ. ਨ ਉਪਾਉ ॥

satru dehan. har naam kehan; avar kachh. na upaau |

Sant Singh KhalsaChant the Name of the Lord, and your enemies shall be consumed; there is no other way.
Manmohan SinghRepeat thou the Name of God to consume thine enemies as there is absolutely no other method.
Manmohan Singh (Punjabi)ਆਪਣੇ ਵੈਰੀਆਂ ਨੂੰ ਖੈਰ ਕਰਨ ਲਈ ਤੂੰ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ। ਹੋਰ ਕੋਈ ਢੰਗ ਮੂਲੋਂ ਹੀ ਨਹੀਂ।
Fareedkot Teekaਕਾਮਾਦਿਕ ਸਤਰੂਓਂ ਕੇ ਦਹਨ ਕਰਨੇ ਹਾਰਾ ਕੇਵਲ ਹਰਿ ਨਾਮ ਕਾ ਸਿਮਰਨ ਹੈ ਔਰ ਦੂਸਰਾ ਕਛ ਉਪਾਉ ਨਹੀਂ ਹੈ॥☬ਐਸੇ ਬੇਨਤੀ ਕਰ:
Prof. Sahib Singhਹੇ ਮਨ! ਪਰਮਾਤਮਾ ਦਾ ਨਾਮ ਸਿਮਰਨਾ ਹੀ ਕਾਮਾਦਿਕ ਵੈਰੀਆਂ ਨੂੰ ਸਾੜਨ ਲਈ ਵਸੀਲਾ ਹੈ, (ਇਸ ਤੋਂ ਬਿਨਾ ਇਹਨਾਂ ਤੋਂ ਬਚਣ ਲਈ) ਹੋਰ ਕੋਈ ਤਰੀਕਾ ਨਹੀਂ ਹੈ।

ਪਦ ਅਰਥ ਸਤ੍ਰੁ = ਵੈਰੀ। ਉਪਾਉ = ਇਲਾਜ।

SikhNet (Spanish)Pronuncia el Nombre del Señor; ésta es la única forma de acabar con tus enemigos.

ਕਰਿ ਅਨੁਗ੍ਰਹੁ ਪ੍ਰਭੂ ਮੇਰੇ; ਨਾਨਕ. ਨਾਮ ਸੁਆਉ ॥੨॥੧॥੩੧॥

kar anugrahu prabhoo mere; naanak. naam suaau |2|1|31|

Sant Singh KhalsaShow Mercy, O my God, and bestow upon Nanak the taste of the Naam, the Name of the Lord. ||2||1||31||
Manmohan SinghShow mercy, O my Lord and grant Nanak, the relish of Thy Name.
Manmohan Singh (Punjabi)ਰਹਿਮਤ ਧਾਰ, ਹੇ ਮੈਂਡੇ ਮਾਲਕ! ਅਤੇ ਨਾਨਕ ਨੂੰ ਆਪਣੇ ਨਾਮ ਦਾ ਸੁਆਦ ਪ੍ਰਦਾਨ ਕਰ।
Fareedkot Teekaਹੇ ਮੇਰੇ ਪ੍ਰਭੂ! ਮੇਰੇ ਪਰ ਕ੍ਰਿਪਾ ਕਰ, ਨਾਮ ਕਾ (ਸੁਆਉ) ਲਾਭ ਦੇਹੁ॥੨॥੫॥੩੧॥
Prof. Sahib Singhਹੇ ਨਾਨਕ! (ਆਖ-) ਹੇ ਮੇਰੇ ਪ੍ਰਭੂ! ਮੇਹਰ ਕਰ, ਤੇਰਾ ਨਾਮ ਸਿਮਰਨਾ ਹੀ ਮੇਰੇ ਜੀਵਨ ਦਾ ਮਨੋਰਥ ਬਣਿਆ ਰਹੇ ॥੨॥੧॥੩੧॥

ਪਦ ਅਰਥ ਅਨੁਗ੍ਰਹੁ = ਦਇਆ। ਸੁਆਉ = ਸਆਰਥ, ਜੀਵਨ-ਮਨੋਰਥ ॥੨॥੧॥੩੧॥

SikhNet (Spanish)Oh Señor, sé Misericordioso con Nanak para que pueda probar el Néctar de Tu Nombre. (2‑1‑31)

Open this shabad →

Shabad Guru Arjan Dev Ji Raag Gujri continues on Ang 503

ਗੂਜਰੀ ਮਹਲਾ ੫ ॥

goojaree mahalaa 5 |

Sant Singh KhalsaGoojaree, Fifth Mehl:
Manmohan SinghGujri 5th Guru.
Manmohan Singh (Punjabi)ਗੂਜ਼ਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Guyeri, Mejl Guru Aryan, Quinto Canal Divino.

ਤੂੰ ਸਮਰਥੁ ਸਰਨਿ ਕੋ ਦਾਤਾ; ਦੁਖ ਭੰਜਨੁ ਸੁਖ ਰਾਇ ॥

toon samarath saran ko daataa; dukh bhanjan sukh raae |

Sant Singh KhalsaYou are the Almighty Lord, the Giver of Sanctuary, the Destroyer of pain, the King of happiness.
Manmohan SinghMy Beneficent Lord, Thou art potent to afford protection, the Destroyer of pain and the King of happiness (comforts).
Manmohan Singh (Punjabi)ਮੇਰੇ ਦਾਤਾਰ ਪ੍ਰਭੂ! ਤੂੰ ਪਨਾਹ ਦੇਣ ਦੇ ਯੋਗ ਦੁੱਖੜਾ ਦੂਰ ਕਰਨ ਵਾਲਾ ਅਤੇ ਖੁਸ਼ੀ-ਪ੍ਰਸੰਨਤਾ ਦਾ ਪਾਤਿਸ਼ਾਹ ਹੈ।
Fareedkot Teekaਹੇ ਸਰਨਾਗਤੋਂ ਕੇ ਸੁਖ ਕੇ ਦੇਨੇ ਹਾਰੇ! ਹੇ ਦੁਖ ਭੰਜਨ (ਸੁਖਰਾਇ) ਸੁਖੋਂ ਕੇ ਦਾਤਾ! ਅਰ ਸਰਬ ਕਾ ਅਧਪਤੀ ਤੂੰ ਸਮਰਥ ਹੈਂ॥
Prof. Sahib Singhਹੇ ਪ੍ਰਭੂ! ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ ਸਰਨ ਆਏ ਨੂੰ ਸਹਾਰਾ ਦੇਣ ਵਾਲਾ ਹੈਂ, ਤੂੰ (ਜੀਵਾਂ ਦੇ) ਦੁੱਖ ਦੂਰ ਕਰਨ ਵਾਲਾ ਹੈਂ, ਤੇ ਸੁਖ ਦੇਣ ਵਾਲਾ ਹੈਂ।

ਪਦ ਅਰਥ ਕੋ = ਦਾ। ਸਰਨਿ ਕੋ ਦਾਤਾ = ਆਸਰਾ ਦੇਣ ਵਾਲਾ। ਸੁਖਰਾਇ = ਸੁਖਾਂ ਦਾ ਰਾਜਾ, ਸੁਖ ਦੇਣ ਵਾਲਾ।

SikhNet (Spanish)Tú, oh mi Señor, eres suficientemente Poderoso para dar Refugio a todos. Tú eres el Disipador de toda pena y el Rey de la Paz.

ਜਾਹਿ ਕਲੇਸ. ਮਿਟੇ ਭੈ ਭਰਮਾ; ਨਿਰਮਲ ਗੁਣ ਪ੍ਰਭ ਗਾਇ ॥੧॥

jaeh kales. mitte bhai bharamaa; niramal gun prabh gaae |1|

Sant Singh KhalsaTroubles depart, and fear and doubt are dispelled, singing the Glorious Praises of the Immaculate Lord God. ||1||
Manmohan SinghBy hymning the pure praises of the Lord the woes depart and fear and doubt are effaced.
Manmohan Singh (Punjabi)ਸੁਆਮੀ ਦੀਆਂ ਪਵਿੱਤ੍ਰ ਪ੍ਰਭਤਾਈਆਂ ਗਾਇਨ ਕਰਨ ਦੁਆਰਾ ਗਮ ਦੂਰ ਹੋ ਜਾਂਦੇ ਹਨ ਅਤੇ ਡਰ ਤੇ ਸੰਦੇਹ ਮਿੱਟ ਜਾਂਦੇ ਹਨ।
Fareedkot Teekaਹੇ ਪ੍ਰਭੂ! ਤੇਰੇ ਸੁਧ ਗੁਣੋਂ ਕੇ ਗਾਇਨ ਕਰਨੇ ਸੇ ਪਾਂਚ ਪ੍ਰਕਾਰ ਕੇ ਕਲੇਸ ਔਰ ਸਭ ਭਰਮ ਤਥਾ ਜਨਮਾਦਿ ਭ੍ਯ ਨਾਸ ਹੋ ਜਾਤੇ ਹੈਂ॥੧॥
Prof. Sahib Singhਤੇਰੇ ਪਵਿਤ੍ਰ ਗੁਣ ਗਾ ਗਾ ਕੇ ਜੀਵਾਂ ਦੇ ਦੁੱਖ ਦੂਰ ਹੋ ਜਾਂਦੇ ਹਨ, ਸਾਰੇ ਡਰ ਭਰਮ ਮਿਟ ਜਾਂਦੇ ਹਨ ॥੧॥

ਪਦ ਅਰਥ ਜਾਹਿ = ਦੂਰ ਹੋ ਜਾਂਦੇ ਹਨ। ਭੈ = (ਲਫ਼ਜ਼ 'ਭਉ' ਤੋਂ ਬਹੁ-ਵਚਨ}। ਪ੍ਰਭ = ਹੇ ਪ੍ਰਭੂ! ਗਾਇ = ਗਾ ਕੇ ॥੧॥

SikhNet (Spanish)Cuando uno canta Tus Alabanzas Inmaculadas, sus penas y miedos desaparecen. (1)

ਗੋਵਿੰਦ ਤੁਝ ਬਿਨੁ; ਅਵਰੁ ਨ ਠਾਉ ॥

govind tujh bin; avar na tthaau |

Sant Singh KhalsaO Lord of the Universe, without You, there is no other place.
Manmohan SinghO the World-Supporter, without Thee, I have no other place.
Manmohan Singh (Punjabi)ਹੇ ਸ੍ਰਿਸ਼ਟੀ ਦੇ ਥੰਮਣਹਾਰ! ਤੇਰੇ ਬਾਝੋਂ ਮੇਰਾ ਹੋਰ ਕੋਈ ਟਿਕਾਣਾ ਨਹੀਂ।
Fareedkot Teekaਹੇ ਗੋਬਿੰਦ! ਤੇਰੇ ਬਿਨਾਂ ਹਮ ਜੀਵੋਂ ਕੋ ਦੂਸਰਾ ਅਸਥਾਨ ਨਹੀਂ ਹੈਂ॥
Prof. Sahib Singhਹੇ ਮੇਰੇ ਗੋਵਿੰਦ! ਤੈਥੋਂ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ।

ਪਦ ਅਰਥ ਗੋਵਿੰਦ = ਹੇ ਗੋਵਿੰਦ! ਠਾਉ = ਥਾਂ, ਆਸਰਾ।

SikhNet (Spanish)Oh Soporte de la Tierra, sin Ti no tengo ningún otro refugio.

ਕਰਿ ਕਿਰਪਾ. ਪਾਰਬ੍ਰਹਮ ਸੁਆਮੀ; ਜਪੀ ਤੁਮਾਰਾ ਨਾਉ ॥ ਰਹਾਉ ॥

kar kirapaa. paarabraham suaamee; japee tumaaraa naau | rahaau |

Sant Singh KhalsaShow Mercy to me, O Supreme Lord Master, that I may chant Your Name. ||Pause||
Manmohan SinghO the Transcendent Lord Master, show mercy unto me that I may utter Thine Name. Pause.
Manmohan Singh (Punjabi)ਹੇ ਪਰਮ ਪ੍ਰਭੂ ਸਾਹਿਬ! ਮੇਰੇ ਉਤੇ ਰਹਿਮ ਕਰ, ਤਾਂ ਜੋ ਮੈਂ ਤੇਰੇ ਨਾਮ ਦਾ ਉਚਾਰਨ ਕਰਾਂ। ਠਹਿਰਾਉ।
Fareedkot Teekaਤਾਂ ਤੇ ਹੇ ਪਾਰਬ੍ਰਹਮ ਸ੍ਵਾਮੀ! ਐਸੀ ਕ੍ਰਿਪਾ ਕਰੋ ਜੋ ਤੁਮਾਰਾ ਨਾਮ ਜਪੈ॥ ਰਹਾਉ ॥
Prof. Sahib Singhਹੇ ਪਾਰਬ੍ਰਹਮ! ਹੇ ਸੁਆਮੀ! (ਮੇਰੇ ਉਤੇ) ਮੇਹਰ ਕਰ, ਮੈਂ (ਸਦਾ) ਤੇਰਾ ਨਾਮ ਜਪਦਾ ਰਹਾਂ। ਰਹਾਉ॥

ਪਦ ਅਰਥ ਪਾਰਬ੍ਰਹਮ = ਹੇ ਪਾਰਬ੍ਰਹਮ! ਜਪੀ = ਜਪੀਂ, ਮੈਂ ਜਪਾਂ। ਰਹਾਉ॥

SikhNet (Spanish)Oh Tú, Señor Trascendente, sé Misericordioso conmigo para que pueda cantar siempre Tu Nombre. (Pausa)

ਸਤਿਗੁਰ ਸੇਵਿ ਲਗੇ ਹਰਿ ਚਰਨੀ; ਵਡੈ ਭਾਗਿ ਲਿਵ ਲਾਗੀ ॥

satigur sev lage har charanee; vaddai bhaag liv laagee |

Sant Singh KhalsaServing the True Guru, I am attached to the Lord's Lotus Feet; by great good fortune, I have embraced love for Him.
Manmohan SinghServing the True Guru, I am attached to God's Feet and by the great good destiny I have embraced love for Him.
Manmohan Singh (Punjabi)ਸੱਚੇ ਗੁਰਾਂ ਦੀ ਟਹਿਲ ਕਮਾ ਕੇ, ਮੈਂ ਵਾਹਿਗੁਰੂ ਦੇ ਪੈਰਾਂ ਨਾਲ ਜੁੜ ਗਿਆ ਹਾਂ ਤੇ ਭਾਰੇ ਚੰਗੇ ਨਸੀਬਾਂ ਰਾਹੀਂ ਮੇਰਾ ਉਸ ਨਾਲ ਪ੍ਰੇਮ ਪੈ ਗਿਆ।
Fareedkot Teekaਹੇ ਹਰਿ! ਤਿਨ ਕੇ ਬਡੇ ਭਾਗ ਹੈਂ ਜਿਨ ਕੀ ਸਤਿਗੁਰੋਂ ਕੋ ਸੇਵਨ ਕਰ ਕੇ ਆਪ ਕੇ ਚਰਨੋਂ ਮੇਂ ਬ੍ਰਿਤੀ ਲਗੀ ਹੈ॥
Prof. Sahib Singhਜੇਹੜੇ ਮਨੁੱਖ ਵੱਡੀ ਕਿਸਮਤਿ ਨਾਲ ਗੁਰੂ ਦੀ ਸਰਨ ਪੈ ਕੇ ਪ੍ਰਭੂ-ਚਰਨਾਂ ਵਿਚ ਜੁੜਦੇ ਹਨ, ਉਹਨਾਂ ਦੀ ਲਗਨ (ਪਰਮਾਤਮਾ ਨਾਲ) ਲੱਗ ਜਾਂਦੀ ਹੈ,

ਪਦ ਅਰਥ ਸੇਵਿ = ਸੇਵਾ ਕਰ ਕੇ, ਸਰਨ ਪੈ ਕੇ। ਭਾਗਿ = ਕਿਸਮਤ ਨਾਲ। ਲਿਵ = ਲਗਨ।

SikhNet (Spanish)A través del Servicio del Guru, uno es atraído hacia los Pies del Señor, y por un muy buen Destino, uno es entonado con Dios.

Open this shabad (11 lines, Angs 502-503) →

Ang 502 of 1430