ੴ

ਸਿੱਖਬਾਣੀ · SikhBani

ਆਰਾਧਿ ਸ੍ਰੀਧਰ ਸਫਲ ਮੂਰਤਿ ਕਰਣ ਕਾਰਣ ਜੋਗੁ ॥

aaraadh sreedhar safal moorat karan kaaran jog
Guru Arjan Dev Ji ਗੁਰੂ ਅਰਜਨ ਦੇਵ ਜੀ · Raag Gujri · Ang 502 · 8 lines
Translations

ਗੂਜਰੀ ਮਹਲਾ ੫ ਘਰੁ ੪ ਦੁਪਦੇ ॥

goojaree mahalaa 5 ghar 4 dupade |

Sant Singh KhalsaGoojaree, Fifth Mehl, Fourth House, Dho-Padhay:
Manmohan SinghGujri 5th Guru. Dupade.
Manmohan Singh (Punjabi)ਗੂਜ਼ਰੀ ਪੰਜਵੀਂ ਪਾਤਿਸ਼ਾਹੀ। ਦੁਪਦੇ।
Prof. Sahib Singhਰਾਗ ਗੂਜਰੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Guyeri, Mejl Guru Aryan, Quinto Canal Divino, Du-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's Grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਆਰਾਧਿ ਸ੍ਰੀਧਰ ਸਫਲ ਮੂਰਤਿ; ਕਰਣ ਕਾਰਣ ਜੋਗੁ ॥

aaraadh sreedhar safal moorat; karan kaaran jog |

Sant Singh KhalsaWorship and adore the Lord of wealth, the fulfilling vision, the Almighty Cause of causes.
Manmohan SinghMeditate thou on the accredited personality of the Lord of wealth who is potent to do every work.
Manmohan Singh (Punjabi)ਲੱਛਮੀ ਦੇ ਸੁਆਮੀ ਦੀ ਅਮੋਘ (ਸਫਲ) ਵਿਅਕਤੀ ਦਾ ਤੂੰ ਸਿਮਰਨ ਕਰ, ਜੋ ਹਰ ਕੰਮ ਕਰਨ ਨੂੰ ਸਮਰੱਥ ਹੈ।
Fareedkot Teekaਸ੍ਰੀਧਰ ਸਫਲ ਮੂਰਤਿ ਕਰਨ ਕਾਰਨ ਜੋਗ ਕੋ ਆਰਾਧ॥
Prof. Sahib Singhਹੇ ਮਨ! ਉਸ ਲੱਛਮੀ-ਪਤੀ ਪ੍ਰਭੂ ਦੀ ਆਰਾਧਨਾ ਕਰਿਆ ਕਰ, ਜਿਸ ਦੇ ਸਰੂਪ ਦਾ ਦਰਸਨ ਜੀਵਨ ਨੂੰ ਕਾਮਯਾਬ ਕਰ ਦੇਂਦਾ ਹੈ, ਤੇ, ਜੋ ਜਗਤ ਦਾ ਸਮਰੱਥ ਮੂਲ ਹੈ।

ਪਦ ਅਰਥ ਸ੍ਰੀਧਰ = ਲੱਛਮੀ ਦਾ ਸਹਾਰਾ, ਪਰਮਾਤਮਾ। ਸਫਲ ਮੂਰਤਿ = ਜਿਸ ਦੇ ਸਰੂਪ ਦਾ ਦਰਸਨ ਜੀਵਨ ਨੂੰ ਕਾਮਯਾਬ ਕਰਦਾ ਹੈ। ਕਰਣ = ਸ੍ਰਿਸ਼ਟੀ। ਕਾਰਣ = ਸਬੱਬ, ਮੂਲ। ਜੋਗੁ = ਸਮਰੱਥ। ਕਰਣ ਕਾਰਣ ਜੋਗੁ = ਜਗਤ ਦਾ ਸਮਰੱਥ ਮੂਲ।

SikhNet (Spanish)Contempla a tu Señor; el sólo verlo te llena de Plenitud; Él es la Causa de todas las causas.

ਗੁਣ ਰਮਣ, ਸ੍ਰਵਣ ਅਪਾਰ ਮਹਿਮਾ; ਫਿਰਿ. ਨ ਹੋਤ ਬਿਓਗੁ ॥੧॥

gun raman, sravan apaar mahimaa; fir. na hot biog |1|

Sant Singh KhalsaUttering His Praises, and hearing of His infinite glory, you shall never suffer separation from Him again. ||1||
Manmohan SinghBy uttering Lord's praise and hearing of His infinite greatness thou shalt not again suffer separation from Him.
Manmohan Singh (Punjabi)ਸਾਹਿਬ ਦਾ ਜੱਸ ਉਚਾਰਨ ਅਤੇ ਉਸ ਦੀ ਬੇਅੰਤ ਪ੍ਰਭਤਾ ਸੁਣਨ ਦੁਆਰਾ, ਤੇਰਾ ਉਸ ਨਾਲੋਂ ਮੁੜ ਕੇ, ਵਿਛੋੜਾ ਨਹੀਂ ਹੋਵੇਗਾ।
Fareedkot Teekaਜਿਸ ਪਰਮੇਸ੍ਵਰ ਕੀ ਅਪਾਰ ਮਹਿਮਾ ਹੈ, ਤਿਸ ਕੇ ਗੁਣ ਮੇਂ ਰਮਣ ਔ ਸ੍ਰਵਣ ਕਰਨੇ ਸੇ ਫਿਰ ਹਰਿ ਸੇ ਬਿਜੋਗ ਨਹੀਂ ਹੋਵੈਗਾ॥੧॥
Prof. Sahib Singhਉਸ ਬੇਅੰਤ ਪਰਮਾਤਮਾ ਦੀ ਵਡਿਆਈ ਤੇ ਗੁਣ ਗਾਵਿਆਂ ਤੇ ਸੁਣਿਆਂ ਮੁੜ ਕਦੇ ਉਸ ਦੇ ਚਰਨਾਂ ਨਾਲੋਂ ਵਿਛੋੜਾ ਨਹੀਂ ਹੁੰਦਾ ॥੧॥

ਪਦ ਅਰਥ ਬਿਓਗੁ = ਵਿਛੋੜਾ ॥੧॥

SikhNet (Spanish)Si tú elogias Sus Grandes Méritos y los escuchas, entonces no hay separación en ti. (1)

ਮਨ; ਚਰਣਾਰਬਿੰਦ ਉਪਾਸ ॥

man; charanaarabind upaas |

Sant Singh KhalsaO my mind, worship the Lord's Lotus Feet.
Manmohan SinghMy soul, worship thou the lotus feet of the Lord.
Manmohan Singh (Punjabi)ਮੇਰੀ ਜਿੰਦੇ! ਤੂੰ ਸੁਆਮੀ ਦੇ ਕੰਵਲ ਪੈਰਾਂ ਦੀ ਉਪਾਸ਼ਨਾ ਕਰ।
Fareedkot Teekaਹੇ ਮਨ! ਹਰੀ ਕੇ ਚਰਨ ਕਮਲ ਕੀ (ਉਪਾਸ) ਉਪਾਸ਼ਨਾ ਕਰ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਦੀ ਉਪਾਸਨਾ ਕਰਦਾ ਰਿਹਾ ਕਰ।

ਪਦ ਅਰਥ ਮਨ = ਹੇ ਮਨ! ਚਰਣਾਰਬਿੰਦ = ਚਰਣ-ਅਰਬਿੰਦ {ਅਰਬਿੰਦ = ਕਮਲ}, ਚਰਣ ਕਮਲ। ਉਪਾਸ = ਉਪਾਸਨਾ ਕਰ।

SikhNet (Spanish)Oh mi mente, alaba los Pies de Loto del Señor,

ਕਲਿ ਕਲੇਸ ਮਿਟੰਤ ਸਿਮਰਣਿ; ਕਾਟਿ ਜਮਦੂਤ ਫਾਸ ॥੧॥ ਰਹਾਉ ॥

kal kales mittant simaran; kaatt jamadoot faas |1| rahaau |

Sant Singh KhalsaMeditating in remembrance, strife and sorrow are ended, and the noose of the Messenger of Death is snapped. ||1||Pause||
Manmohan SinghBy Lord's meditation, strife and sorrow are ended and the noose of death's myrmidon is snapped. Pause.
Manmohan Singh (Punjabi)ਸਾਹਿਬ ਦੇ ਭਜਨ ਦੁਆਰਾ ਬਖੇੜੇ ਅਤੇ ਦੁੱਖੜੇ ਮੁੱਕ ਜਾਂਦੇ ਹਨ ਅਤੇ ਮੌਤ ਦੇ ਫਰੇਸ਼ਤੇ ਦੀ ਫਾਹੀ ਕੱਟੀ ਜਾਂਦੀ ਹੈ। ਠਹਿਰਾਉ।
Fareedkot Teekaਜਿਨ ਕੇ ਸਿਮਰਨ ਉਪਾਸ਼ਨਾ ਤੇ ਕਲਿ ਕਲੇਸ ਮਿਟ ਜਾਤੇ ਹੈਂ ਔਰ ਜਮਦੂਤੋਂ ਕੀ ਫਾਸ ਭੀ ਕਟੀ ਜਾਤੀ ਹੈ॥੧॥ ਰਹਾਉ ॥
Prof. Sahib Singh(ਹਰਿ-ਨਾਮ-) ਸਿਮਰਨ ਦੀ ਬਰਕਤਿ ਨਾਲ ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ (ਸਿਮਰਨ ਨਾਲ) ਤੂੰ ਜਮਦੂਤਾਂ ਦੀਆਂ ਮੋਹ ਦੀਆਂ ਉਹ ਫਾਹੀਆਂ ਕੱਟ ਲੈ (ਜੋ ਆਤਮਕ ਮੌਤ ਲਿਆਉਂਦੀਆਂ ਹਨ) ॥੧॥ ਰਹਾਉ ॥

ਪਦ ਅਰਥ ਕਲਿ = ਝਗੜੇ। ਸਿਮਰਣਿ = ਸਿਮਰਨ ਨਾਲ। ਫਾਸ = ਫਾਹੀ ॥੧॥ ਰਹਾਉ ॥

SikhNet (Spanish)tus penas y conflictos cesarán y la soga de la muerte te será cortada. (1‑Pausa)

ਸਤ੍ਰੁ ਦਹਨ. ਹਰਿ ਨਾਮ ਕਹਨ; ਅਵਰ ਕਛੁ. ਨ ਉਪਾਉ ॥

satru dehan. har naam kehan; avar kachh. na upaau |

Sant Singh KhalsaChant the Name of the Lord, and your enemies shall be consumed; there is no other way.
Manmohan SinghRepeat thou the Name of God to consume thine enemies as there is absolutely no other method.
Manmohan Singh (Punjabi)ਆਪਣੇ ਵੈਰੀਆਂ ਨੂੰ ਖੈਰ ਕਰਨ ਲਈ ਤੂੰ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ। ਹੋਰ ਕੋਈ ਢੰਗ ਮੂਲੋਂ ਹੀ ਨਹੀਂ।
Fareedkot Teekaਕਾਮਾਦਿਕ ਸਤਰੂਓਂ ਕੇ ਦਹਨ ਕਰਨੇ ਹਾਰਾ ਕੇਵਲ ਹਰਿ ਨਾਮ ਕਾ ਸਿਮਰਨ ਹੈ ਔਰ ਦੂਸਰਾ ਕਛ ਉਪਾਉ ਨਹੀਂ ਹੈ॥☬ਐਸੇ ਬੇਨਤੀ ਕਰ:
Prof. Sahib Singhਹੇ ਮਨ! ਪਰਮਾਤਮਾ ਦਾ ਨਾਮ ਸਿਮਰਨਾ ਹੀ ਕਾਮਾਦਿਕ ਵੈਰੀਆਂ ਨੂੰ ਸਾੜਨ ਲਈ ਵਸੀਲਾ ਹੈ, (ਇਸ ਤੋਂ ਬਿਨਾ ਇਹਨਾਂ ਤੋਂ ਬਚਣ ਲਈ) ਹੋਰ ਕੋਈ ਤਰੀਕਾ ਨਹੀਂ ਹੈ।

ਪਦ ਅਰਥ ਸਤ੍ਰੁ = ਵੈਰੀ। ਉਪਾਉ = ਇਲਾਜ।

SikhNet (Spanish)Pronuncia el Nombre del Señor; ésta es la única forma de acabar con tus enemigos.

ਕਰਿ ਅਨੁਗ੍ਰਹੁ ਪ੍ਰਭੂ ਮੇਰੇ; ਨਾਨਕ. ਨਾਮ ਸੁਆਉ ॥੨॥੧॥੩੧॥

kar anugrahu prabhoo mere; naanak. naam suaau |2|1|31|

Sant Singh KhalsaShow Mercy, O my God, and bestow upon Nanak the taste of the Naam, the Name of the Lord. ||2||1||31||
Manmohan SinghShow mercy, O my Lord and grant Nanak, the relish of Thy Name.
Manmohan Singh (Punjabi)ਰਹਿਮਤ ਧਾਰ, ਹੇ ਮੈਂਡੇ ਮਾਲਕ! ਅਤੇ ਨਾਨਕ ਨੂੰ ਆਪਣੇ ਨਾਮ ਦਾ ਸੁਆਦ ਪ੍ਰਦਾਨ ਕਰ।
Fareedkot Teekaਹੇ ਮੇਰੇ ਪ੍ਰਭੂ! ਮੇਰੇ ਪਰ ਕ੍ਰਿਪਾ ਕਰ, ਨਾਮ ਕਾ (ਸੁਆਉ) ਲਾਭ ਦੇਹੁ॥੨॥੫॥੩੧॥
Prof. Sahib Singhਹੇ ਨਾਨਕ! (ਆਖ-) ਹੇ ਮੇਰੇ ਪ੍ਰਭੂ! ਮੇਹਰ ਕਰ, ਤੇਰਾ ਨਾਮ ਸਿਮਰਨਾ ਹੀ ਮੇਰੇ ਜੀਵਨ ਦਾ ਮਨੋਰਥ ਬਣਿਆ ਰਹੇ ॥੨॥੧॥੩੧॥

ਪਦ ਅਰਥ ਅਨੁਗ੍ਰਹੁ = ਦਇਆ। ਸੁਆਉ = ਸਆਰਥ, ਜੀਵਨ-ਮਨੋਰਥ ॥੨॥੧॥੩੧॥

SikhNet (Spanish)Oh Señor, sé Misericordioso con Nanak para que pueda probar el Néctar de Tu Nombre. (2‑1‑31)
Answers quote the Granth verbatim with Ang citations. AI commentary is not Gurbani and not a religious ruling.