ਸਲੋਕੁ ਮਃ ੧ ॥
salok mahalaa 1 |
Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.
ਸਰਵਰ ਹੰਸ. ਧੁਰੇ ਹੀ ਮੇਲਾ; ਖਸਮੈ ਏਵੈ ਭਾਣਾ ॥
saravar hans. dhure hee melaa; khasamai evai bhaanaa |
Sant Singh KhalsaThe union between the lake of the True Guru, and the swan of the soul, was pre-ordained from the very beginning, by the Pleasure of the Lord's Will.
Manmohan SinghThe Union between the lake (Satguru) and the swan (Gurmukh) is ordained from the very beginning. So it please the Lord.
Manmohan Singh (Punjabi)ਝੀਲ (ਸਤਿਸੰਗ) ਅਤੇ ਰਾਜਹੰਸ (ਗੁਰਮੁਖ) ਦੇ ਵਿਚਕਾਰ ਮਿਲਾਪ ਐਨ ਆਰੰਭ ਤੋਂ ਨੀਅਤ ਹੋਇਆ ਹੋਇਆ ਹੈ। ਸੁਆਮੀ ਨੂੰ ਇਸ ਤਰ੍ਹਾਂ ਹੀ ਭਾਉਂਦਾ ਹੈ।
Fareedkot Teekaਸਰਵਰ ਰੂਪ ਜੋ ਸਤਸੰਗ ਹੈ ਜਗ੍ਯਾਸੂ ਰੂਪ ਹੰਸ ਕਾ ਆਦ ਸੇ ਹੀ ਮੇਲਾ ਹੈ, ਵਾਹਿਗੁਰੂ ਕੋ (ਏਵੈ) ਇਸ ਪ੍ਰਕਾਰ ਭਾਯਾ ਹੈ॥
Prof. Sahib Singh(ਗੁਰੂ-) ਸਰੋਵਰ ਅਤੇ (ਗੁਰਮੁਖ-) ਹੰਸ ਦਾ ਜੋੜ ਮੁੱਢੋਂ ਹੀ ਚਲਿਆ ਆਉਂਦਾ ਹੈ, ਖਸਮ-ਪ੍ਰਭੂ ਨੂੰ ਇਹੀ ਗੱਲ ਚੰਗੀ ਲੱਗਦੀ ਹੈ।ਪਦ ਅਰਥ ਧੁਰੇ ਹੀ = ਧੁਰ ਤੋਂ ਹੀ, ਮੁੱਢ ਤੋਂ ਹੀ। ਮੇਲਾ = ਜੋੜ। ਖਸਮੈ = ਖਸਮ ਨੂੰ।
SikhNet (Spanish)Que el Alma cisne se pose siempre sobre la Pileta del Guru, es la Voluntad del Maestro,
ਸਰਵਰ ਅੰਦਰਿ ਹੀਰਾ ਮੋਤੀ; ਸੋ ਹੰਸਾ ਕਾ ਖਾਣਾ ॥
saravar andar heeraa motee; so hansaa kaa khaanaa |
Sant Singh KhalsaThe diamonds are in this lake; they are the food of the swans.
Manmohan SinghIn the lake are the jewels and pearls. They are the feed of the swans.
Manmohan Singh (Punjabi)ਝੀਲ ਵਿੱਚ ਜਵਾਹਿਰਾਤ ਤੇ ਸੁੱਚੇ ਮੋਤੀ ਹਨ। ਉਹ ਰਾਜਹੰਸਾ ਦੀ ਖੁਰਾਕ ਹਨ।
Fareedkot Teekaਸਤਸੰਗ ਰੂਪ ਸਰੋਵਰ ਕੇ ਅੰਤਰ ਹੀਰਾ ਮੋਤੀ ਰੂਪ ਗ੍ਯਾਨ ਵੈਰਾਗ ਹੈ, ਸੋਈ ਜਗ੍ਯਾਸੂ ਰੂਪ ਹੰਸਾਂ ਕਾ ਖਾਣਾ ਹੈ, ਭਾਵ ਉਸ ਕੋ ਧਾਰਤੇ ਹੈਂ॥
Prof. Sahib Singhਹੰਸਾਂ (ਗੁਰਮੁਖਾਂ) ਦੀ ਖ਼ੁਰਾਕ (ਪ੍ਰਭੂ ਦੀ ਸਿਫ਼ਤ-ਸਾਲਾਹ-ਰੂਪ) ਹੀਰੇ ਮੋਤੀ ਹੈ ਜੋ (ਗੁਰੂ-) ਸਰੋਵਰ ਵਿਚ ਮਿਲਦੇ ਹਨ।ਪਦ ਅਰਥ ਖਾਣਾ = ਖ਼ੁਰਾਕ।
SikhNet (Spanish)pues las perlas y los diamantes que esa Pileta atesora son el sustento de los cisnes.
ਬਗੁਲਾ ਕਾਗੁ. ਨ ਰਹਈ ਸਰਵਰਿ; ਜੇ ਹੋਵੈ ਅਤਿ ਸਿਆਣਾ ॥
bagulaa kaag. na rahee saravar; je hovai at siaanaa |
Sant Singh KhalsaThe cranes and the ravens may be very wise, but they do not remain in this lake.
Manmohan SinghThe crane and the raven, through very wise, remain not in the lake.
Manmohan Singh (Punjabi)ਬਗ ਤੇ ਕਾਂ ਭਾਵੇਂ ਉਹ ਖਰੇ ਦਾਨੇ ਹਨ, ਝੀਲ ਵਿੱਚ ਨਹੀਂ ਰਹਿੰਦੇ।
Fareedkot Teekaਜੋ ਅਤ੍ਯੰਤ ਸ੍ਯਾਣਾ ਭੀ ਹੋਵੈ ਤੋ ਭੀ ਦੰਭੀ ਰੂਪ ਬਗੁਲਾ ਔ ਪਾਪੀ ਰੂਪ ਕਾਉਂ ਸਤਸੰਗ ਸਰੋਵਰ ਮੇਂ ਨਹੀਂ ਰਹਿਤਾ ਹੈ॥
Prof. Sahib Singhਕਾਂ ਤੇ ਬਗੁਲਾ (ਮਨਮੁਖ) ਭਾਵੇਂ ਕਿਤਨਾ ਹੀ ਸਿਆਣਾ ਹੋਵੇ ਓਥੇ (ਗੁਰੂ ਦੀ ਸੰਗਤ ਵਿਚ) ਨਹੀਂ ਰਹਿ ਸਕਦਾ,ਪਦ ਅਰਥ ਕਾਗੁ = ਕਾਂ। ਸਰਵਰਿ = ਸਰਵਰ ਵਿਚ। ਜੇ = ਭਾਵੇਂ।
SikhNet (Spanish)Las grullas y los cuervos no viven ahí por más astutos que sean;
ਓਨਾ ਰਿਜਕੁ. ਨ ਪਇਓ ਓਥੈ; ਓਨੑਾ ਹੋਰੋ ਖਾਣਾ ॥
onaa rijak. na peo othai; onaa horo khaanaa |
Sant Singh KhalsaThey do not find their food there; their food is different.
Manmohan SinghTheir sustenance is found not there. Their food is different.
Manmohan Singh (Punjabi)ਉਨ੍ਹਾਂ ਦੀ ਰੋਜ਼ੀ ਉੱਥੇ ਨਹੀਂ। ਉਨ੍ਹਾਂ ਦੀ ਖੁਰਾਕ ਮੁਖਤਲਿਫ ਹੈ।
Fareedkot Teekaਉਨ ਕਾ ਰਿਜਕ ਓਥੇ ਵਾਹਿਗੁਰੂ ਨੇ ਨਹੀਂ ਪਾਇਆ, ਕਿਉਂਕਿ ਉਨ ਕਾ ਤੋ ਔਰ ਹੀ ਖਾਣਾ ਹੈ, ਭਾਵ ਵਿਖੇ ਖਾਣਾ ਹੈ, ਸੋ ਮਿਲਤਾ ਨਹੀਂ॥
Prof. Sahib Singh(ਕਿਉਂਕਿ) ਉਹਨਾਂ (ਕਾਂ ਬਗੁਲੇ ਮਨਮੁਖਾਂ) ਦੀ ਖ਼ੁਰਾਕ ਓਥੇ ਨਹੀਂ ਹੈ, ਉਹਨਾਂ ਦੀ ਖ਼ੁਰਾਕ ਵੱਖਰੀ ਹੀ ਹੁੰਦੀ ਹੈ।ਪਦ ਅਰਥ ਓਨਾ = ਉਹਨਾਂ ਕਾਂ ਤੇ ਬਗਲਿਆਂ ਦਾ।
SikhNet (Spanish)ellos no pueden encontrar ningún alimento ahí, pues comen desperdicio.
ਸਚਿ ਕਮਾਣੈ ਸਚੋ ਪਾਈਐ; ਕੂੜੈ ਕੂੜਾ ਮਾਣਾ ॥
sach kamaanai sacho paaeeai; koorrai koorraa maanaa |
Sant Singh KhalsaPracticing Truth, the True Lord is found. False is the pride of the false.
Manmohan SinghPractising truth, the True One is obtained. False is the pride of the false one.
Manmohan Singh (Punjabi)ਸੱਚੇ ਦੀ ਕਮਾਈ ਕਰਨ ਦੁਆਰਾ ਸਤਿਪੁਰਖ ਪਾਇਆ ਜਾਂਦਾ ਹੈ। ਝੂਠਾ ਹੈ ਝੂਠੇ ਪੁਰਸ਼ ਦਾ ਹੰਕਾਰ।
Fareedkot Teekaਜੋ ਸਚ ਨਾਮ ਕੋ ਕਮਾਵਤੇ ਹੈਂ, ਸੋ ਸਚ ਸਰੂਪ ਵਾਹਿਗੁਰੂ ਕੋ ਪਾਵਤੇ ਹੈਂ, ਝੂਠਿਓਂ ਕਾ ਤੌ ਝੂਠਾ ਹੀ ਮਾਣ ਹੈ॥
Prof. Sahib Singhਜੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਬੰਦਗੀ-ਰੂਪ ਕਮਾਈ ਕਰੀਏ ਤਾਂ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਿਲਦਾ ਹੈ, (ਪਰ) ਕੂੜ ਦੀ ਖੱਟੀ ਦਾ ਮਾਣ ਕੂੜਾ ਹੀ ਹੈ।ਪਦ ਅਰਥ ਸਚਿ ਕਮਾਣੈ = ਜੇ ਪ੍ਰਭੂ ਦਾ ਸਿਮਰਨ-ਰੂਪ ਕਮਾਈ ਕੀਤੀ ਜਾਏ। ਕੂੜੈ = ਕੂੜ ਦੀ ਖੱਟੀ ਦਾ।
SikhNet (Spanish)El que practica la Verdad, La obtiene; los falsos viven sólo en la ilusión.
ਨਾਨਕ. ਤਿਨ ਕੌ ਸਤਿਗੁਰੁ ਮਿਲਿਆ; ਜਿਨਾ ਧੁਰੇ ਪੈਯਾ ਪਰਵਾਣਾ ॥੧॥
naanak. tin kau satigur miliaa; jinaa dhure paiyaa paravaanaa |1|
Sant Singh KhalsaO Nanak, they alone meet the True Guru, who are so pre-destined by the Lord's Command. ||1||
Manmohan SinghNanak, them alone meets the Guru; For whom such command of the Primal Lord is ordained.
Manmohan Singh (Punjabi)ਨਾਨਕ, ਕੇਵਲ ਉਨ੍ਹਾਂ ਨੂੰ ਹੀ ਸੱਚੇ ਗੁਰੂ ਮਿਲਦੇ ਹਨ ਜਿੰਨਾਂ ਲਈ ਆਦੀ ਪ੍ਰਭੂ ਦਾ ਐਸਾ ਹੁਕਮ ਮੁੱਢ ਤੋਂ ਨੀਅਤ ਹੋਇਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨੋਂ ਕੋ ਸਤਿਗੁਰੂ ਮਿਲਿਆ ਹੈ ਜਿਨ ਕੇ ਮਸਤਕ ਪਰ ਧੁਰੋਂ ਹੀ (ਪਰਵਾਣਾ) ਲੇਖ ਪੜਾ ਹੈ॥੧॥
Prof. Sahib Singh(ਪਰ ਇਹਨਾਂ ਮਨਮੁਖਾਂ ਦੇ ਕੀਹ ਵੱਸ?) ਹੇ ਨਾਨਕ! ਜਿਨ੍ਹਾਂ ਨੂੰ ਧੁਰੋਂ ਪ੍ਰਭੂ ਦੀ ਆਗਿਆ ਮਿਲੀ ਹੈ ਉਹਨਾਂ ਨੂੰ ਹੀ ਸਤਿਗੁਰੂ (-ਸਰੋਵਰ) ਮਿਲਦਾ ਹੈ ॥੧॥ਪਦ ਅਰਥ ਪਰਵਾਣਾ = ਪਰਵਾਨਾ, ਹੁਕਮ ॥੧॥
SikhNet (Spanish)Dice Nanak, sólo a los Verdaderos, el Guru los encuentra y para ellos tan sólo rige el Mandato de Dios. (1)