ੴ

ਸਿੱਖਬਾਣੀ · SikhBani

ਸਾਹਿਬੁ ਮੇਰਾ ਉਜਲਾ ਜੇ ਕੋ ਚਿਤਿ ਕਰੇਇ ॥

saahib meraa ujalaa je ko chit karee
Guru Nanak Dev Ji ਗੁਰੂ ਨਾਨਕ ਦੇਵ ਜੀ · Raag Raamkalee · Ang 956 · 5 lines
Translations

ਮਃ ੧ ॥

mahalaa 1 |

Sant Singh KhalsaFirst Mehl:
Manmohan SinghFirst Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਸਾਹਿਬੁ ਮੇਰਾ ਉਜਲਾ; ਜੇ ਕੋ ਚਿਤਿ ਕਰੇਇ ॥

saahib meraa ujalaa; je ko chit karee |

Sant Singh KhalsaMy Lord and Master is immaculate, as are those who think of Him.
Manmohan SinghImmaculate is my Lord, if any one reflects on Him.
Manmohan Singh (Punjabi)ਪਵਿੱਤਰ ਹੈ ਮੇਰਾ ਸੁਆਮੀ। ਜੇਕਰ ਕੋਈ ਜਣਾ ਉਸ ਨੂੰ ਚੇਤੇ ਕਰੇ।
Fareedkot Teekaਸਾਹਿਬ ਮੇਰਾ ਉਜਲ ਸਰੂਪ ਹੈ, ਜੇ ਕੋਈ ਤਿਸ ਕੋ ਯਾਦ ਕਰੇ ਵਹੁ ਭੀ ਉਜਲਾ ਹੋ ਜਾਤਾ ਹੈ॥
Prof. Sahib Singhਮੇਰਾ ਮਾਲਕ (-ਪ੍ਰਭੂ) ਪਵਿਤ੍ਰ ਹੈ ਜੋ ਕੋਈ ਭੀ ਉਸ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ (ਉਹ ਭੀ ਪਵਿਤ੍ਰ ਹੋ ਜਾਂਦਾ ਹੈ)।

ਪਦ ਅਰਥ ਉਜਲਾ = ਪਵਿਤ੍ਰ। ਚਿਤਿ ਕਰੇਇ = ਚਿੱਤ ਵਿਚ ਵਸਾਂਦਾ ਹੈ।

SikhNet (Spanish)Tu Maestro es Inmaculado.

ਨਾਨਕ. ਸੋਈ ਸੇਵੀਐ; ਸਦਾ ਸਦਾ ਜੋ ਦੇਇ ॥

naanak. soee seveeai; sadaa sadaa jo dee |

Sant Singh KhalsaO Nanak, serve Him, who gives to you forever and ever.
Manmohan SinghNanak, serve thou Him ever, who ever and ever guides thee.
Manmohan Singh (Punjabi)ਨਾਨਕ ਤੂੰ ਹਮੇਸ਼ਾਂ ਉਸ ਦੀ ਸੇਵਾ ਕਰ ਜੋ ਸਦੀਵ ਤੇ ਸਦੀਵ ਹੀ ਤੈਨੂੰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਸੇਵਣਾ ਚਾਹੀਤਾ ਹੈ, ਜੋ ਸਦਾ ਸਦਾ ਖਾਨ ਪਹਿਰਾਨ ਆਦਿ ਦੇਤਾ ਹੈ॥
Prof. Sahib Singhਹੇ ਨਾਨਕ! ਜੋ ਪ੍ਰਭੂ ਸਦਾ ਹੀ (ਜੀਵਾਂ ਨੂੰ ਦਾਤਾਂ) ਦੇਂਦਾ ਹੈ ਉਸ ਨੂੰ ਸਿਮਰਨਾ ਚਾਹੀਦਾ ਹੈ।

ਪਦ ਅਰਥ ਦੇਇ = ਦੇਂਦਾ ਹੈ।

SikhNet (Spanish)Elévalo en tu mente, sírvelo siempre pues te bendice con Sus Bondades Infinitas.

ਨਾਨਕ. ਸੋਈ ਸੇਵੀਐ; ਜਿਤੁ ਸੇਵਿਐ. ਦੁਖੁ ਜਾਇ ॥

naanak. soee seveeai; jit seviai. dukh jaae |

Sant Singh KhalsaO Nanak, serve Him; by serving Him, sorrow is dispelled.
Manmohan SinghNanak, wait thou on Him, by serving whom sorrow departs,
Manmohan Singh (Punjabi)ਨਾਨਕ, ਤੂੰ ਉਸ ਦੀ ਟਹਿਲ ਕਮਾ ਜਿਸ ਦੀ ਖਿਦਮਤ ਕਰਨ ਦੁਆਰਾ, ਤਕਲੀਫ ਦੂਰ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਸੇਵੀਏ ਹੇ ਭਾਈ! ਜਿਸ ਕੇ ਸੇਵਣੇ ਤੇ ਅਗ੍ਯਾਨ ਦੁਖ ਚਲਾ ਜਾਇ॥
Prof. Sahib Singhਹੇ ਨਾਨਕ! ਉਸ ਪ੍ਰਭੂ ਨੂੰ ਹੀ ਸਿਮਰਨਾ ਚਾਹੀਦਾ ਹੈ ਜਿਸ ਦਾ ਸਿਮਰਨ ਕੀਤਿਆਂ ਦੁੱਖ ਦੂਰ ਹੋ ਜਾਂਦਾ ਹੈ,

ਪਦ ਅਰਥ ਜਿਤੁ ਸੇਵਿਐ = ਜਿਸ ਦਾ ਸਿਮਰਨ ਕੀਤਿਆਂ {ਨੋਟ: ਲਫ਼ਜ਼ "ਸੇਵੀਐ" ਅਤੇ "ਸੇਵਿਐ" ਦੇ 'ਉੱਚਾਰਣ' ਅਤੇ 'ਅਰਥ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}।

SikhNet (Spanish)Dice Nanak, sírvelo a Él, Cuyo Servicio te libera de tus aflicciones,

ਅਵਗੁਣ ਵੰਞਨਿ ਗੁਣ ਰਵਹਿ; ਮਨਿ ਸੁਖੁ ਵਸੈ ਆਇ ॥੨॥

avagun vanyan gun raveh; man sukh vasai aae |2|

Sant Singh KhalsaFaults and demerits vanish, and virtues take their place; peace comes to dwell in the mind. ||2||
Manmohan SinghDemerits flee, virtues permeate the man and peace is enshrined within his mind.
Manmohan Singh (Punjabi)ਬਦੀਆਂ ਦੌੜ ਜਾਂਦੀਆਂ ਹਨ, ਨੇਕੀਆਂ ਬੰਦੇ ਅੰਦਰ ਰਮ ਜਾਂਦੀਆਂ ਹਨ ਅਤੇ ਉਸ ਦੇ ਅੰਤਰ ਆਤਮੇ ਆਰਾਮ ਟਿਕ ਜਾਂਦਾ ਹੈ।
Fareedkot Teekaਜਿਸ ਕਰ ਔਗਣ ਚਲੇ ਜਾਵੇਂ ਔ ਗੁਣ (ਰਵਹਿ) ਮਿਲ ਜਾਏ ਵਾ ਉਚਾਰਨ ਕਰੈ ਪੁਨਾ ਮਨ ਮੇਂ ਸੁਖ ਆਇ ਵਸੇ॥੨॥
Prof. Sahib Singhਅਉਗਣ ਦੂਰ ਹੋ ਜਾਂਦੇ ਹਨ, ਗੁਣ (ਹਿਰਦੇ ਵਿਚ) ਵੱਸ ਪੈਂਦੇ ਹਨ ਤੇ ਸੁਖ ਮਨ ਵਿਚ ਆ ਵੱਸਦਾ ਹੈ ॥੨॥

ਪਦ ਅਰਥ ਵੰਞਨਿ = ਦੂਰ ਹੋ ਜਾਂਦੇ ਹਨ। ਰਵਹਿ = ਆ ਵੱਸਦੇ ਹਨ। ਮਨਿ = ਮਨ ਵਿਚ ॥੨॥

* ਨੋਟ: ਇਸ ਸ਼ਲੋਕ ਦੇ ਸਿਰੇ ਤੇ ਕਿਸੇ "ਮਹਲੇ" ਦਾ ਜ਼ਿਕਰ ਨਹੀਂ; ਇਥੇ ਭੀ ਪਹਿਲੇ ਸ਼ਲੋਕ ਦਾ "ਮਹਲਾ ੧" ਹੀ ਸਮਝਣਾ।

SikhNet (Spanish)así como borra tus errores, enaltece tus virtudes y tu mente vive en Paz.(2)
Answers quote the Granth verbatim with Ang citations. AI commentary is not Gurbani and not a religious ruling.