ੴ

ਸਿੱਖਬਾਣੀ · SikhBani

ਰਾਗੁ ਸੂਹੀ ਬਾਣੀ ਸ੍ਰੀ ਰਵਿਦਾਸ ਜੀਉ ਕੀ ॥

raag soohee baanee sree ravidaas jeeo kee
Bhagat Ravidas Ji ਭਗਤ ਰਵਿਦਾਸ ਜੀ · Raag Soohee · Ang 793 · 16 lines
Translations

ਰਾਗੁ ਸੂਹੀ ਬਾਣੀ ਸ੍ਰੀ ਰਵਿਦਾਸ ਜੀਉ ਕੀ ॥

raag soohee baanee sree ravidaas jeeo kee |

Sant Singh KhalsaRaag Soohee, The Word Of Sree Ravi Daas Jee:
Manmohan SinghRag Suhi. The Hymns. Siri Ravidas Ji.
Manmohan Singh (Punjabi)ਰਾਗ ਸੂਹੀ ਸ਼ਬਦ। ਸ਼੍ਰੀ ਰਵਿਦਾਸ ਜੀ।
Prof. Sahib Singhਰਾਗ ਸੂਹੀ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
SikhNet (Spanish)Rag Suji, palabras de Sri Ravidas-yi

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਸਹ ਕੀ ਸਾਰ; ਸੁਹਾਗਨਿ ਜਾਨੈ ॥

seh kee saar; suhaagan jaanai |

Sant Singh KhalsaThe happy soul-bride knows the worth of her Husband Lord.
Manmohan SinghThe chaste wife knows her Spouse worth.
Manmohan Singh (Punjabi)ਪਾਕ ਪਤਨੀ ਆਪਣੇ ਪਤੀ ਦੀ ਕਦਰ ਨੂੰ ਜਾਣਦੀ ਹੈ।
Fareedkot Teekaਹੇ ਪਤੀ! ਤੇਰੀ ਖਬਰ ਸੁਹਾਗਾਣੀਆਂ ਜਾਨਤੀਆਂ ਹੈਂ॥
Prof. Sahib Singhਖਸਮ-ਪ੍ਰਭੂ (ਦੇ ਮਿਲਾਪ) ਦੀ ਕਦਰ ਖਸਮ ਨਾਲ ਪਿਆਰ ਕਰਨ ਵਾਲੀ ਹੀ ਜਾਣਦੀ ਹੈ।

ਪਦ ਅਰਥ ਸਹ = ਖਸਮ। ਸਾਰ = ਕਦਰ। ਸੁਹਾਗਨਿ = ਸੁਹਾਗ ਵਾਲੀ, ਖਸਮ ਨਾਲ ਪਿਆਰ ਕਰਨ ਵਾਲੀ।

SikhNet (Spanish)Sólo conoce el valor de su Esposo,

ਤਜਿ ਅਭਿਮਾਨੁ; ਸੁਖ ਰਲੀਆ ਮਾਨੈ ॥

taj abhimaan; sukh raleea maanai |

Sant Singh KhalsaRenouncing pride, she enjoys peace and pleasure.
Manmohan SinghShedding her ego, she enjoys peace and pleasure.
Manmohan Singh (Punjabi)ਆਪਣੀ ਹੰਗਤਾ ਛੱਡ ਕੇ, ਉਹ ਆਰਾਮ ਤੇ ਅਨੰਦ ਭੋਗਦੀ ਹੈ।
Fareedkot Teekaਅਭਿਮਾਨੁ ਕੋ ਤ੍ਯਾਗ ਕਰ ਸੁਖ ਪੂਰਬਕ ਖੁਸੀਆਂ ਮਾਣਤੀਆਂ ਹੈਂ॥
Prof. Sahib Singhਉਹ ਅਹੰਕਾਰ ਛੱਡ ਕੇ (ਪ੍ਰਭੂ-ਚਰਨਾਂ ਵਿਚ ਜੁੜ ਕੇ ਉਸ ਮਿਲਾਪ ਦਾ) ਸੁਖ-ਆਨੰਦ ਮਾਣਦੀ ਹੈ।

ਪਦ ਅਰਥ ਤਜਿ = ਛੱਡ ਕੇ।

SikhNet (Spanish)la esposa que hace a un lado su ego y se regocija en Paz con su Señor

ਤਨੁ ਮਨੁ ਦੇਇ; ਨ ਅੰਤਰੁ ਰਾਖੈ ॥

tan man dee; na antar raakhai |

Sant Singh KhalsaShe surrenders her body and mind to Him, and does not remain separate from Him.
Manmohan SinghShe surrenders her body and mind to her spouse and remains not distinct from Him.
Manmohan Singh (Punjabi)ਉਹ ਆਪਣੀ ਦੇਹ ਤੇ ਜਿੰਦੜੀ ਆਪਣੇ ਪਤੀ ਦੇ ਅਰਪਨ ਕਰ ਦਿੰਦੀ ਹੈ ਅਤੇ ਉਸ ਨਾਲੋਂ ਭਿੰਨ ਨਹੀਂ ਰਹਿੰਦੀ।
Fareedkot Teekaਤਨ ਮਨ ਤੁਮਾਰੇ ਕੋ ਦੇ ਕੇ ਭੇਦ ਨਹੀਂ ਰਾਖਤੀਆਂ॥
Prof. Sahib Singhਆਪਣਾ ਤਨ ਮਨ ਖਸਮ-ਪ੍ਰਭੂ ਦੇ ਹਵਾਲੇ ਕਰ ਦੇਂਦੀ ਹੈ, ਪ੍ਰਭੂ-ਪਤੀ ਨਾਲੋਂ (ਕੋਈ) ਵਿੱਥ ਨਹੀਂ ਰੱਖਦੀ।

ਪਦ ਅਰਥ ਅੰਤਰੁ = ਵਿੱਥ। ਦੇਇ = ਹਵਾਲੇ ਕਰਦੀ ਹੈ।

SikhNet (Spanish)Ella entrega su cuerpo y su mente a su Esposo, no permanece distinta de Él

ਅਵਰਾ ਦੇਖਿ ਨ ਸੁਨੈ ਅਭਾਖੈ ॥੧॥

avaraa dekh na sunai abhaakhai |1|

Sant Singh KhalsaShe does not see or hear, or speak to another. ||1||
Manmohan SinghShe sees and hears not another, nor speaks she to another.
Manmohan Singh (Punjabi)ਉਹ ਕਿਸੇ ਹੋਰਸ ਨੂੰ ਵੇਖਦੀ ਦੇ ਸੁਣਦੀ ਨਹੀਂ ਨਾਂ ਹੀ ਉਹ ਕਿਸੇ ਹੋਰਸ ਨਾਲ ਬੋਲਦੀ ਹੈ।
Fareedkot Teeka(ਅਵਰਾ) ਅਗ੍ਯਾਨ ਸੇ ਅਵਰੋਂ ਔਰੁ ਅਵਿਦਿਆ ਕਰ ਔਰੁ ਤਿਨੋਂ ਸੇ ਹੂਏ ਜੀਵੋਂ ਕੋ ਦੇਖ ਕਰ ਤਿਨੋਂ ਕੇ ਬਚਨ ਨਹੀਂ ਸੁਨਤੀਆਂ, (ਅਭਾਖੈ) ਬੋਲਤੀਆਂ ਭੀ ਨਹੀਂ, ਭਾਵ ਮਹਾਤਮ ਪੁਰਸ ਅਗਿਆਨੀ ਜੀਵੋਂ ਕੀ ਅਪੇਛਾ ਕਰ ਦੇਤੇ ਹੈਂ॥੧॥
Prof. Sahib Singhਨਾਂਹ ਕਿਸੇ ਹੋਰ ਦਾ ਆਸਰਾ ਤੱਕਦੀ ਹੈ, ਤੇ ਨਾਹ ਕਿਸੇ ਦੀ ਮੰਦ ਪ੍ਰੇਰਨਾ ਸੁਣਦੀ ਹੈ ॥੧॥

ਪਦ ਅਰਥ ਅਭਾਖੈ = ਮੰਦੀ ਪ੍ਰੇਰਨਾ ॥੧॥

SikhNet (Spanish)pues no ve ni escucha a nadie más.(1)

ਸੋ ਕਤ ਜਾਨੈ; ਪੀਰ ਪਰਾਈ ॥

so kat jaanai; peer paraaee |

Sant Singh KhalsaHow can anyone know the pain of another,
Manmohan SinghHow can he know the pain of another,
Manmohan Singh (Punjabi)ਉਹ ਹੋਰਸ ਦੀ ਪੀੜ ਨੂੰ ਕਿਰ ਤਰ੍ਹਾਂ ਜਾਣ ਸਕਦੀ ਹੈ,
Fareedkot Teekaਸੋ ਪੁਰਖੁ ਪਰਾਈ ਪੀੜਾ ਕੋ (ਕਤ) ਕਿਆ ਜਾਨਤਾ ਹੈ ਅਰਥਾਤ ਨਹੀਂ ਜਾਨਤਾ॥
Prof. Sahib Singhਉਹ ਹੋਰਨਾਂ (ਗੁਰਮੁਖਿ ਸੁਹਾਗਣਾਂ) ਦੇ ਦਿਲ ਦੀ (ਇਹ) ਪੀੜ ਕਿਵੇਂ ਸਮਝ ਸਕਦੀ ਹੈ?

ਪਦ ਅਰਥ ਪਰਾਈ ਪੀਰ = ਹੋਰਨਾਂ (ਗੁਰਮੁਖਿ ਸੁਹਾਗਣਾਂ) ਦੀ ਵਿਛੋੜੇ ਦੀ ਪੀੜ।

SikhNet (Spanish)¿Cómo puede alguien conocer el dolor de otro,

ਜਾ ਕੈ ਅੰਤਰਿ ਦਰਦੁ; ਨ ਪਾਈ ॥੧॥ ਰਹਾਉ ॥

jaa kai antar darad; na paaee |1| rahaau |

Sant Singh Khalsaif there is no compassion and sympathy within? ||1||Pause||
Manmohan Singhwithin whose mind there is no sympathy. Pause.
Manmohan Singh (Punjabi)ਜਿਸ ਦੇ ਹਿਰਦੇ ਅੰਦਰ ਹਮਦਰਦੀ ਨਹੀਂ। ਠਹਿਰਾਉ।
Fareedkot Teekaਜਿਸ ਕੇ (ਅੰਤਰਿ) ਅੰਤਸਕਰਨ ਮੇਂ ਦਰਦ ਨਹੀਂ (ਪਾਈ) ਪਾਈਤਾ ਅਰਥਾਤ ਪ੍ਰਾਪਤ ਹੋਤਾ, ਭਾਵ ਜਿਸ ਕੋ ਦ੍ਯਾ ਨਹੀਂ ਵਾ ਜਿਸ ਦੇ ਅੰਤਰ ਦਰਦੁ ਨਹੀਂ ਪਾਈਦਾ। ਭਾਵ ਜੋ ਗ੍ਯਾਨਵਾਨ ਨਿਰਦੁਖੁ ਹੈ, ਸੋ ਪਰਾਈ ਦੇਹਾਦਿਕੋਂ ਦਾ ਦੁਖੁ ਅਪਨੇ ਮੇਂ ਨਹੀਂ ਮਾਨਤਾ ਹੈ॥੧॥ ਰਹਾਉ ॥
Prof. Sahib Singhਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ ਤੋਂ ਵਿਛੋੜੇ ਦਾ ਸੱਲ ਨਹੀਂ ਉੱਠਿਆ ॥੧॥ ਰਹਾਉ ॥

ਪਦ ਅਰਥ ਜਾ ਕੈ ਅੰਤਰਿ = ਜਿਸ ਦੇ ਹਿਰਦੇ ਵਿਚ। ਦਰਦੁ = ਪ੍ਰਭੂ-ਪਤੀ ਨਾਲੋਂ ਵਿਛੋੜੇ ਦੀ ਪੀੜ ॥੧॥ ਰਹਾਉ ॥

SikhNet (Spanish)si en su corazón no hay compasión ni sentimientos por otro? (1-Pausa)

ਦੁਖੀ ਦੁਹਾਗਨਿ; ਦੁਇ ਪਖ ਹੀਨੀ ॥

dukhee duhaagan; due pakh heenee |

Sant Singh KhalsaThe discarded bride is miserable, and loses both worlds;
Manmohan SinghThe discarded bride, is miserable and loses both sides (worlds),
Manmohan Singh (Punjabi)ਛੁੱਟੜ ਪਤਨੀ, ਦੁਖਾਤ੍ਰ ਹੁੰਦੀ ਹੈ ਅਤੇ ਦੋਨੋਂ ਪਾਸੇ (ਜਹਾਨ) ਗੁਆ ਲੈਂਦੀ ਹੈ,
Fareedkot Teekaਅਗ੍ਯਾਨੀ ਰੂਪ ਛੁਟੜ ਦੁਖੀ ਰਹਤੀ ਹੈ ਔਰ (ਦੁਇ ਪਖ) ਜੋ ਲੋਕ ਪਰਲੋਕ ਕਾ ਸੁਖੁ ਹੈ ਇਸ ਤੇ ਹੀਨ ਹੈ, ਵਾ ਵੈਰਾਗ ਬਬੇਕ ਇਸ ਤੇ ਰਹਿਤ ਹੈ, ਭਾਵ ਸੰਸੇ ਆਤਮਕ ਕੋ ਲੋਕ ਕਾ ਸੁਖ ਨਹੀਂ ਹੋਤਾ॥☬ਸੋ ਕੌਣ ਹੈ?
Prof. Sahib Singhਉਹ ਜੀਵ-ਇਸਤ੍ਰੀ ਛੁੱਟੜ ਦੁਖੀ ਰਹਿੰਦੀ ਹੈ, ਸਹੁਰੇ ਪੇਕੇ (ਲੋਕ ਪਰਲੋਕ) ਦੋਹਾਂ ਥਾਵਾਂ ਤੋਂ ਵਾਂਜੀ ਰਹਿੰਦੀ ਹੈ,

ਪਦ ਅਰਥ ਦੁਇ ਪਖ = ਸਹੁਰਾ ਪੇਕਾ, ਲੋਕ ਪਰਲੋਕ। ਹੀਨੀ = ਵਾਂਜੀ ਹੋਈ।

SikhNet (Spanish)La mujer que no vive con su Esposo siempre y en todo momento,

ਜਿਨਿ ਨਾਹ ਨਿਰੰਤਰਿ; ਭਗਤਿ. ਨ ਕੀਨੀ ॥

jin naah nirantar; bhagat. na keenee |

Sant Singh Khalsashe does not worship her Husband Lord.
Manmohan Singhwho performs not her Spouse's service continually.
Manmohan Singh (Punjabi)ਜੋ ਆਪਣੇ ਪਤੀ ਦੀ ਸੇਵਾ ਇਕਰਸ ਨਹੀਂ ਕਰਦੀ।
Fareedkot Teekaਜਿਸ ਨੇ (ਨਾਹਿ) ਭਰਤਾ ਕੀ ਨਿਰਤ੍ਰੰ ਭਗਤੀ ਨਹੀਂ ਕਰੀ, ਵਹੀ ਦੁਹਾਗਣੀ ਹੈ॥
Prof. Sahib Singhਜਿਸ ਨੇ ਖਸਮ-ਪ੍ਰਭੂ ਦੀ ਬੰਦਗੀ ਇੱਕ-ਰਸ ਨਹੀਂ ਕੀਤੀ।

ਪਦ ਅਰਥ ਜਿਨਿ = ਜਿਸ ਨੇ। ਨਾਹ ਭਗਤਿ = ਖਸਮ-ਪ੍ਰਭੂ ਦੀ ਬੰਦਗੀ। ਨਿਰੰਤਰਿ = ਇੱਕ-ਰਸ।

SikhNet (Spanish)vive llena de dolor al estar separada de su Señor,

ਪੁਰ ਸਲਾਤ ਕਾ; ਪੰਥੁ ਦੁਹੇਲਾ ॥

pur salaat kaa; panth duhelaa |

Sant Singh KhalsaThe bridge over the fire of hell is difficult and treacherous.
Manmohan SinghAgonizing is the way by the bridge over the fire of hell.
Manmohan Singh (Punjabi)ਦੁਖਦਾਈ ਹੈ ਨਰਕ ਦੀ ਅੱਗ ਉਪਰਲੇ ਪੁਲ ਦਾ ਮਾਰਗ।
Fareedkot Teeka(ਪੁਰ ਸਲਾਤ ਕਾ ਪੰਥੁ) ਮੁਸਲਮਾਨੋਂ ਕੇ ਮਤ ਮੇਂ ਪੁਲ ਦਾ ਨਾਮ ਸਲਾਤਲ ਮੁਸਤਕੀਮੁ ਹੈ। ਉਸ ਪਰ ਲੰਘਨਾ ਪੜਤਾ ਹੈ। ਜੋ ਜਮ ਕਾ ਮਾਰਗੁ ਹੈ, ਉਸ ਕੋ (ਦੁਹੇਲਾ) ਦੁਖਦਾਈ ਹੋਵੈਗਾ।
Prof. Sahib Singhਜੀਵਨ ਦਾ ਇਹ ਰਸਤਾ (ਜੋ) ਪੁਰਸਲਾਤ (ਸਮਾਨ ਹੈ, ਉਸ ਲਈ) ਬੜਾ ਔਖਾ ਹੋ ਜਾਂਦਾ ਹੈ,

ਪਦ ਅਰਥ ਪੁਰਸਲਾਤ = {ਪੁਲ ਸਿਰਾਤ} ਮੁਸਲਮਾਨੀ ਖ਼ਿਆਲ ਅਨੁਸਾਰ ਇਹ ਪੁਲ ਦੋਜ਼ਕ ਦੀ ਅੱਗ ਉੱਤੇ ਬਣਿਆ ਹੋਇਆ ਹੈ, ਵਾਲ ਜਿੰਨਾ ਬਰੀਕ ਹੈ, ਹਰੇਕ ਨੂੰ ਇਸ ਦੇ ਉੱਤੋਂ ਦੀ ਲੰਘਣਾ ਪੈਂਦਾ ਹੈ। ਦੁਹੇਲਾ = ਔਖਾ।

SikhNet (Spanish)y pierde aquí y aquí después.

ਸੰਗਿ ਨ ਸਾਥੀ; ਗਵਨੁ ਇਕੇਲਾ ॥੨॥

sang na saathee; gavan ikelaa |2|

Sant Singh KhalsaNo one will accompany you there; you will have to go all alone. ||2||
Manmohan SinghWith her, there will be no comrade and she will have to go alone.
Manmohan Singh (Punjabi)ਉਸ ਦੇ ਨਾਲ ਕੋਈ ਸੰਗੀ ਨਹੀਂ ਹੋਣਾ ਅਤੇ ਉਸ ਨੂੰ ਕੱਲਮਕੱਲੀ ਨੂੰ ਹੀ ਜਾਣਾ ਪਏਗਾ।
Fareedkot Teekaਤਿਸ ਰਸਤੇ ਮੇਂ ਜੀਵ ਕਾ ਸਾਥੀ ਕੋਈ ਭੀ ਸੰਗ ਨਹੀਂ ਹੋਵੈਗਾ ਔਰੁ ਜੀਵ ਇਕੇਲਾ ਗਵਨ ਕਰੇਗਾ॥੨॥
Prof. Sahib Singh(ਇਥੇ ਦੁੱਖਾਂ ਵਿਚ) ਕੋਈ ਸੰਗੀ ਕੋਈ ਸਾਥੀ ਨਹੀਂ ਬਣਦਾ, (ਜੀਵਨ-ਸਫ਼ਰ ਦਾ) ਸਾਰਾ ਪੈਂਡਾ ਇਕੱਲਿਆਂ ਹੀ (ਲੰਘਣਾ ਪੈਂਦਾ ਹੈ) ॥੨॥
SikhNet (Spanish)El puente sobre el pozo de fuego es traicionero y ese puente uno lo tiene que cruzar solo. (2)

ਦੁਖੀਆ ਦਰਦਵੰਦੁ; ਦਰਿ ਆਇਆ ॥

dukheea daradavand; dar aaeaa |

Sant Singh KhalsaSuffering in pain, I have come to Your Door, O Compassionate Lord.
Manmohan SinghStricken by pain, I have come to Thy door O Merciful Master.
Manmohan Singh (Punjabi)ਦੁਖ ਦਾ ਮਰਿਆ ਹੋਇਆ ਮੈਂ ਤੇਰੇ ਬੂਹੇ ਤੇ ਆਇਆ ਹਾਂ ਹੇ ਮਿਹਰਬਾਨ ਮਾਲਕ!
Fareedkot Teekaਐ (ਦਰਦਵੰਦੁ) ਦਿਆਲ ਪਰਮੇਸਰ ਮੈਂ ਦੁਖੀ ਹੋ ਕਰ ਤੇਰੇ (ਦਰਿ) ਸਤਸੰਗ ਮੇਂ ਆਯਾ ਹੂੰ॥
Prof. Sahib Singhਹੇ ਪ੍ਰਭੂ! ਮੈਂ ਦੁਖੀ ਮੈਂ ਦਰਦਵੰਦਾ ਤੇਰੇ ਦਰ ਤੇ ਆਇਆ ਹਾਂ।

ਪਦ ਅਰਥ ਦਰਿ = ਪ੍ਰਭੂ ਦੇ ਦਰ ਤੇ।

SikhNet (Spanish)Mordido por el dolor he venido a Tu Puerta, oh Dios;

ਬਹੁਤੁ ਪਿਆਸ; ਜਬਾਬੁ. ਨ ਪਾਇਆ ॥

bahut piaas; jabaab. na paaeaa |

Sant Singh KhalsaI am so thirsty for You, but You do not answer me.
Manmohan SinghI have great thirst for meeting thee, O Lord, but thou answer not.
Manmohan Singh (Punjabi)ਮੈਨੂੰ ਤੇਰੇ ਮਿਲਣ ਦੀ ਬੜੀ ਪਿਆਸ ਲੱਗੀ ਹੋਈ ਹੈ, ਹੇ ਸੁਆਮੀ! ਪਰ ਤੂੰ ਕੋਈ ਉੱਤਰ ਨਹੀਂ ਦਿੰਦਾ।
Fareedkot Teekaਤੇਰੇ ਮਿਲਨੇ ਕੀ ਬਹੁਤੁ (ਪਿਆਸ) ਚਾਹ ਲਗ ਰਹੀ ਹੈ, ਅਬ ਤਕ ਕੋਈ ਜਬਾਬੁ ਨਹੀਂ ਪਾਇਆ॥
Prof. Sahib Singhਮੈਨੂੰ ਤੇਰੇ ਦਰਸਨ ਦੀ ਬੜੀ ਤਾਂਘ ਹੈ (ਪਰ ਤੇਰੇ ਦਰ ਤੋਂ) ਕੋਈ ਉੱਤਰ ਨਹੀਂ ਮਿਲਦਾ।

ਪਦ ਅਰਥ ਪਿਆਸ = ਦਰਸਨ ਦੀ ਤਾਂਘ। ਜਬਾਬੁ = ਉੱਤਰ।

SikhNet (Spanish)llamo y llamo, pero no contestas.

ਕਹਿ ਰਵਿਦਾਸ; ਸਰਨਿ ਪ੍ਰਭ ਤੇਰੀ ॥

keh ravidaas; saran prabh teree |

Sant Singh KhalsaSays Ravi Daas, I seek Your Sanctuary, God;
Manmohan SinghSays Ravidas, I have sought Thy protection, O Lord,
Manmohan Singh (Punjabi)ਰਵਿਦਾਸ ਜੀ ਆਖਦੇ ਹਨ, ਹੇ ਸੁਆਮੀ! ਮੈਂ ਤੇਰੀ ਪਨਾਹ ਲਈ ਹੈ,
Fareedkot Teekaਰਵਿਦਾਸ ਜੀ ਕਹਤੇ ਹੈਂ: ਹੇ ਪ੍ਰਭੂ! ਤੇਰੀ ਸਰਨ ਲਈ ਹੈ॥
Prof. Sahib Singhਰਵਿਦਾਸ ਆਖਦਾ ਹੈ-ਹੇ ਪ੍ਰਭੂ! ਮੈਂ ਤੇਰੀ ਸ਼ਰਨ ਆਇਆ ਹਾਂ,
SikhNet (Spanish)Dice Ravidas, oh Dios, busco Tu Refugio;

ਜਿਉ ਜਾਨਹੁ; ਤਿਉ ਕਰੁ ਗਤਿ ਮੇਰੀ ॥੩॥੧॥

jiau jaanahu; tiau kar gat meree |3|1|

Sant Singh Khalsaas You know me, so will You save me. ||3||1||
Manmohan Singhas Thou willest, so effect Thou my salvation.
Manmohan Singh (Punjabi)ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਮੁਕਤੀ ਕਰ।
Fareedkot Teekaਜਿਉ ਜਾਨੋਂ (ਤਿਉ) ਤਿਸੀ ਪ੍ਰਕਾਰ ਮੇਰੀ ਮੁਕਤੀ ਕਰੀਏ॥੩॥੧॥☬ਵੈਰਾਗ ਸੂਚਨ ਕਰਾਵਤੇ ਹੈਂ:
Prof. Sahib Singhਜਿਵੇਂ ਭੀ ਹੋ ਸਕੇ, ਤਿਵੇਂ ਮੇਰੀ ਹਾਲਤ ਸਵਾਰ ਦੇਹ ॥੩॥੧॥

ਪਦ ਅਰਥ ਗਤਿ = ਉੱਚੀ ਆਤਮਕ ਹਾਲਤ ॥੩॥੧॥

* ਸ਼ਬਦ ਦਾ ਭਾਵ: ਪਰਮਾਤਮਾ ਦੀ ਭਗਤੀ ਦੀ ਦਾਤਿ ਵਾਸਤੇ ਪ੍ਰਭੂ-ਦਰ ਤੋਂ ਮੰਗ।

SikhNet (Spanish)sálvame si es Tu Voluntad.(3-1)
Answers quote the Granth verbatim with Ang citations. AI commentary is not Gurbani and not a religious ruling.