ਸੂਹੀ ॥
soohee | Ang 793
Sant Singh KhalsaSoohee:
Manmohan SinghSuhi.
Manmohan Singh (Punjabi)ਸੂਹੀ।
SikhNet (Spanish)Suji
ਜੋ ਦਿਨ ਆਵਹਿ; ਸੋ ਦਿਨ ਜਾਹੀ ॥
jo din aaveh; so din jaahee | Ang 793
Sant Singh KhalsaThat day which comes, that day shall go.
Manmohan SinghThe day which comes, that day shall pass off.
Manmohan Singh (Punjabi)ਜਿਹੜਾ ਦਿਨ ਆਇਆ ਹੈ ਉਹ ਦਿਨ ਬੀਤ ਜਾਏਗਾ।
Fareedkot Teekaਜੋ ਦਿਨ ਆਵਤੇ ਹੈਂ, ਸੋ ਦਿਨ ਅਵਸਥਾ ਮੇਂ ਸੇ (ਜਾਈ) ਜਾਤੇ, ਭਾਵ ਘਟਤੇ ਹੈਂ॥
Prof. Sahib Singh(ਮਨੁੱਖ ਦੀ ਜ਼ਿੰਦਗੀ ਵਿਚ) ਜੇਹੜੇ ਜੇਹੜੇ ਦਿਨ ਆਉਂਦੇ ਹਨ, ਉਹ ਦਿਨ (ਅਸਲ ਵਿਚ ਨਾਲੋ ਨਾਲ) ਲੰਘਦੇ ਜਾਂਦੇ ਹਨ (ਭਾਵ, ਉਮਰ ਵਿਚੋਂ ਘਟਦੇ ਜਾਂਦੇ ਹਨ)।ਪਦ ਅਰਥ ਜੋ ਦਿਨ = ਜੇਹੜੇ ਦਿਨ। ਜਾਹੀ = ਲੰਘ ਜਾਂਦੇ ਹਨ, ਗੁਜ਼ਰ ਜਾਂਦੇ ਹਨ।
SikhNet (Spanish)El día que viene también se va;
ਕਰਨਾ ਕੂਚੁ; ਰਹਨੁ ਥਿਰੁ ਨਾਹੀ ॥
karanaa kooch; rehan thir naahee | Ang 793
Sant Singh KhalsaYou must march on; nothing remains stable.
Manmohan SinghMan must march on, nothing remains stable.
Manmohan Singh (Punjabi)ਬੰਦੇ ਨੇ ਜ਼ਰੂਰ ਹੀ ਟੁਰ ਜਾਣਾ ਹੈ, ਕੋਈ ਭੀ ਸਥਿਰ ਨਹੀਂ ਰਹਿੰਦਾ।
Fareedkot Teekaਸੋ ਏਹੁ ਨਿਸਚੇ ਹੈ, ਜੋ ਏਕ ਦਿਨ ਕੂਚ ਕਰ ਜਾਨਾ ਹੈ ਥਿਰ ਨਹੀਂ ਰਹਿਨਾ ਹੋਗਾ॥
Prof. Sahib Singh(ਇਥੋਂ ਹਰੇਕ ਨੇ) ਕੂਚ ਕਰ ਜਾਣਾ ਹੈ (ਕਿਸੇ ਦੀ ਭੀ ਇਥੇ) ਸਦਾ ਦੀ ਰਿਹੈਸ਼ ਨਹੀਂ ਹੈ।ਪਦ ਅਰਥ ਰਹਨੁ = ਟਿਕਾਣਾ, ਟਿਕਣਾ। ਥਿਰੁ = ਸਦਾ ਦਾ।
SikhNet (Spanish)así todos se desvanecen y nada queda.
ਸੰਗੁ ਚਲਤ ਹੈ; ਹਮ ਭੀ ਚਲਨਾ ॥
sang chalat hai; ham bhee chalanaa | Ang 793
Sant Singh KhalsaOur companions are leaving, and we must leave as well.
Manmohan SinghOur comrades are going, I too must go.
Manmohan Singh (Punjabi)ਮੇਰੇ ਸਾਥੀ ਜਾ ਰਹੇ ਹਨ, ਮੈਂ ਭੀ ਨਿਸਚਿਤ ਹੀ ਤੁਰ ਜਾਣਾ ਹੈ।
Fareedkot Teekaਸੰਬੂਹ ਸੰਸਾਰ ਜੋ ਚਲਾ ਜਾਤਾ ਹੈ ਹਮ ਨੇ ਭੀ ਇਕ ਦਿਨ ਚਲਨਾ ਹੈ॥
Prof. Sahib Singhਅਸਾਡਾ ਸਾਥ ਤੁਰਿਆ ਜਾ ਰਿਹਾ ਹੈ, ਅਸਾਂ ਭੀ (ਇਥੋਂ) ਤੁਰ ਜਾਣਾ ਹੈ।ਪਦ ਅਰਥ ਸੰਗੁ = ਸਾਥ।
SikhNet (Spanish)Mis compañeros se están yendo y yo también tengo que partir.
ਦੂਰਿ ਗਵਨੁ; ਸਿਰ ਊਪਰਿ ਮਰਨਾ ॥੧॥
door gavan; sir aoopar maranaa |1| Ang 793
Sant Singh KhalsaWe must go far away. Death is hovering over our heads. ||1||
Manmohan SinghThou hast to go far off, Death is hovering over thy head.
Manmohan Singh (Punjabi)ਤੂੰ ਦੁਰੇਡੇ ਜਾਣਾ ਹੈ। ਤੇਰੇ ਸਿਰ ਉਤੇ ਮੌਤ ਮੰਡਲਾ ਰਹੀ ਹੈ।
Fareedkot Teekaਜਿਸ ਗਮਨ ਕਿ, ਭਾਵ ਮਰ ਜਾਣਾ ਦੂਰ ਸਮਝਿਆ ਹੈ, ਸੋ ਮਰਨਾ ਸਿਰ ਪਰ ਖੜਾ ਹੈ; ਵਾ ਮਰਨਾਂ ਤੋ ਸਿਰ ਪਰ ਖੜਾ ਹੈ ਔਰ ਜੀਵ ਮਨ ਕੇ ਸੰਕਲਪੋਂ ਕਰ ਕੇ ਦੂਰ ਤਕ ਗਵਨੁ ਕਰਤਾ ਹੈ, ਭਾਵ ਵੱਡੇ ਵੱਡੇ ਸੰਕਲਪ ਕਰਤਾ ਹੈ॥੧॥
Prof. Sahib Singhਇਹ ਦੂਰ ਦੀ ਮੁਸਾਫ਼ਰੀ ਹੈ ਤੇ ਮੌਤ ਸਿਰ ਉਤੇ ਖਲੋਤੀ ਹੈ (ਪਤਾ ਨਹੀਂ ਕੇਹੜੇ ਵੇਲੇ ਆ ਜਾਏ) ॥੧॥ਪਦ ਅਰਥ ਗਵਨੁ = ਪੈਂਡਾ, ਮੁਸਾਫ਼ਰੀ। ਦੂਰਿ ਗਵਨੁ = ਦੂਰ ਦਾ ਪੈਂਡਾ। ਮਰਨਾ = ਮੌਤ ॥੧॥
SikhNet (Spanish)Tenemos que ir muy lejos, pues la muerte acecha sobre nuestras cabezas.(1)
ਕਿਆ ਤੂ ਸੋਇਆ; ਜਾਗੁ ਇਆਨਾ ॥
kiaa too soeaa; jaag eaanaa | Ang 794
Sant Singh KhalsaWhy are you asleep? Wake up, you ignorant fool!
Manmohan SinghAwake thou, O silly man, why art thou asleep?
Manmohan Singh (Punjabi)ਤੂੰ ਜਾਗ ਪਉ ਹੇ ਨਦਾਨ ਬੰਦੇ! ਤੂੰ ਕਿਉਂ ਸੁੱਤਾ ਪਿਆ ਹੈ?
Fareedkot Teekaਹੇ ਇਆਨਾ! ਜਾਗੁ ਤੂੰ ਕਿਆ ਸੋਇਆ ਹੈਂ॥
Prof. Sahib Singhਹੇ ਅੰਞਾਣ! ਹੋਸ਼ ਕਰ! ਤੂੰ ਕਿਉਂ ਸੌਂ ਰਿਹਾ ਹੈਂ?ਪਦ ਅਰਥ ਕਿਆ = ਕਿਉਂ? ਇਆਨਾ = ਹੇ ਅੰਞਾਣ!
SikhNet (Spanish)Despierta, oh ignorante; ¿por qué te has dormido?
ਤੈ ਜੀਵਨੁ ਜਗਿ; ਸਚੁ ਕਰਿ ਜਾਨਾ ॥੧॥ ਰਹਾਉ ॥
tai jeevan jag; sach kar jaanaa |1| rahaau | Ang 794
Sant Singh KhalsaYou believe that your life in the world is true. ||1||Pause||
Manmohan SinghThou deemest the worldly life to be true. Pause.
Manmohan Singh (Punjabi)ਤੂੰ ਸੰਸਾਰੀ ਜਿੰਦਗੀ ਨੂੰ ਸੱਚੀ ਕਰ ਕੇ ਜਾਣਦਾ ਹੈਂ। ਠਹਿਰਾਉ।
Fareedkot Teekaਤੈਂਨੇ ਜੀਵਨਾਂ ਜਗਤ ਮੇਂ ਸਚ ਕਰ ਕੇ ਜਾਣਿਆਂ ਹੈ॥੧॥ ਰਹਾਉ ॥
Prof. Sahib Singhਤੂੰ ਜਗਤ ਵਿਚ ਇਸ ਜੀਊਣ ਨੂੰ ਸਦਾ ਕਾਇਮ ਰਹਿਣ ਵਾਲਾ ਸਮਝ ਬੈਠਾ ਹੈਂ ॥੧॥ ਰਹਾਉ ॥ਪਦ ਅਰਥ ਤੈ = ਤੂੰ। ਜਗਿ = ਜਗਤ ਵਿਚ। ਸਚੁ = ਸਦਾ ਕਾਇਮ ਰਹਿਣ ਵਾਲਾ ॥੧॥ ਰਹਾਉ ॥
SikhNet (Spanish)¿Por qué piensas que la vida en el mundo es eterna?
ਜਿਨਿ ਜੀਉ ਦੀਆ; ਸੁ ਰਿਜਕੁ ਅੰਬਰਾਵੈ ॥
jin jeeo deea; su rijak anbaraavai | Ang 794
Sant Singh KhalsaThe One who gave you life shall also provide you with nourishment.
Manmohan SinghHe, who has blessed thee with life shall reach thee sustenance.
Manmohan Singh (Punjabi)ਜਿਸ ਨੇ ਤੈਨੂੰ ਜਿੰਦ-ਜਾਨ ਬਖਸ਼ੀ ਹੈ, ਉਹ ਹੀ ਤੈਨੂੰ ਰੋਜ਼ੀ ਪੁਚਾਵੇਗਾ।
Fareedkot Teekaਜਿਸ ਨੇ (ਜੀਉ) ਜੀਵਣਾ ਦੀਆ ਹੈ ਜੀਵ ਕੋ ਦੇਹ ਮੇਂ ਪ੍ਰਾਪਤਿ ਕਰ ਦੀਆ ਹੈ, (ਸੁ) ਓਹੀ ਰਿਜਕ ਪਹੁੰਚਾਵਤਾ ਹੈ॥
Prof. Sahib Singh(ਤੂੰ ਹਰ ਵੇਲੇ ਰਿਜ਼ਕ ਦੇ ਹੀ ਫ਼ਿਕਰ ਵਿਚ ਰਹਿੰਦਾ ਹੈਂ, ਵੇਖ) ਜਿਸ ਪ੍ਰਭੂ ਨੇ ਜਿੰਦ ਦਿੱਤੀ ਹੈ, ਉਹ ਰਿਜ਼ਕ ਭੀ ਅਪੜਾਉਂਦਾ ਹੈ।ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਜੀਉ = ਜਿੰਦ। ਅੰਬਰਾਵੈ = ਅਪੜਾਉਂਦਾ ਹੈ।
SikhNet (Spanish)Aquél que te ha bendecido con vida te da el sustento también.
ਸਭ ਘਟ ਭੀਤਰਿ; ਹਾਟੁ ਚਲਾਵੈ ॥
sabh ghatt bheetar; haatt chalaavai | Ang 794
Sant Singh KhalsaIn each and every heart, He runs His shop.
Manmohan SinghIn every heart runs He a shop.
Manmohan Singh (Punjabi)ਹਰ ਦਿਲ ਅੰਦਰ ਉਹ ਦੁਕਾਨ ਚਲਾ ਰਿਹਾ ਹੈ।
Fareedkot Teekaਸਭ ਘਟੋਂ ਕੇ ਭੀਤਰ ਜੋ ਹੈ, ਸੋ ਪ੍ਰੇਰਕ (ਹਾਟੁ) ਦੁਕਾਨ ਚਲਾਇ ਰਹਾ ਹੈ, ਭਾਵ ਜਹਾਂ ਤੇ ਚਾਹੇਗਾ ਤਹਾਂ ਤੇ ਤੇਰੇ ਕੋ ਖਾਂਨ ਪਾਨ ਦਿਵਾਇ ਦੇਵੇਗਾ॥
Prof. Sahib Singhਸਾਰੇ ਸਰੀਰਾਂ ਵਿਚ ਬੈਠਾ ਹੋਇਆ ਉਹ ਆਪ ਰਿਜ਼ਕ ਦਾ ਆਹਰ ਪੈਦਾ ਕਰ ਰਿਹਾ ਹੈ।ਪਦ ਅਰਥ ਭੀਤਰਿ = ਅੰਦਰ। ਹਾਟੁ = ਹੱਟੀ। ਹਾਟੁ ਚਲਾਵੈ = ਰਿਜ਼ਕ ਦਾ ਪ੍ਰਬੰਧ ਕਰਦਾ ਹੈ।
SikhNet (Spanish)Y en el interior de los corazones el Señor vive y trabaja.
ਕਰਿ ਬੰਦਿਗੀ; ਛਾਡਿ ਮੈ ਮੇਰਾ ॥
kar bandigee; chhaadd mai meraa | Ang 794
Sant Singh KhalsaMeditate on the Lord, and renounce your egotism and self-conceit.
Manmohan SinghEmbrace thou Lord' meditation and lay aside thy egotism and egoism.
Manmohan Singh (Punjabi)ਤੂੰ ਸਾਹਿਬ ਦਾ ਸਿਮਰਨ ਧਾਰਨ ਕਰ ਅਤੇ ਆਪਣੀ ਹੰਗਤਾ ਅਤੇ ਅਪਣੱਤ ਤਿਆਗ ਕੇ।
Fareedkot Teekaਤੂੰ ਬੰਦਗੀ ਕਰੁ, ਏਹੁ ਮੈਂ ਹਾਂ, ਏਹੁ ਮੇਰਾ ਪਦਾਰਥੁ ਹੈ, ਏਹ ਸੁਭਾਉ ਛਾਡ ਦੇਹੁ॥
Prof. Sahib Singhਮੈਂ (ਇਤਨਾ ਵੱਡਾ ਹਾਂ) ਮੇਰੀ (ਇਤਨੀ ਮਲਕੀਅਤ ਹੈ)-ਛੱਡ ਇਹ ਗੱਲਾਂ, ਪ੍ਰਭੂ ਦੀ ਬੰਦਗੀ ਕਰ।
SikhNet (Spanish)Alábalo y deja de pensar en ti mismo;
ਹਿਰਦੈ ਨਾਮੁ ਸਮੑਾਰਿ ਸਵੇਰਾ ॥੨॥
hiradai naam samaar saveraa |2| Ang 794
Sant Singh KhalsaWithin your heart, contemplate the Naam, the Name of the Lord, sometime. ||2||
Manmohan SinghWithin thy mind, remember thou the Lord's Name betimes.
Manmohan Singh (Punjabi)ਆਪਣੇ ਮਨ ਅੰਦਰ ਤੂੰ ਪ੍ਰਭੂ ਤੇ ਨਾਮ ਦਾ ਵੇਲੇ ਸਿਰ ਆਰਾਧਨ ਕਰ।
Fareedkot Teekaਹਿਰਦੇ ਮੇਂ ਨਾਮ ਕੋ ਸੰਭਾਰੁ (ਸਵੇਰਾ) ਸੁਵਖਤ, ਭਾਵ ਛੇਤੀ ਨਾਮੁ ਸਿਮਰੁ॥੨॥
Prof. Sahib Singhਹੁਣ ਵੇਲੇ-ਸਿਰ ਉਸ ਦਾ ਨਾਮ ਆਪਣੇ ਹਿਰਦੇ ਵਿਚ ਸਾਂਭ ॥੨॥ਪਦ ਅਰਥ ਸਵੇਰਾ = ਸੁਵਖਤੇ ਹੀ, ਵੇਲੇ ਸਿਰ ॥੨॥
SikhNet (Spanish)llega temprano a la Alabanza de Dios. (2)
ਜਨਮੁ ਸਿਰਾਨੋ; ਪੰਥੁ. ਨ ਸਵਾਰਾ ॥
janam siraano; panth. na savaaraa | Ang 794
Sant Singh KhalsaYour life has passed away, but you have not arranged your path.
Manmohan SinghThy life has passed away, but thou hast not set aright thy path.
Manmohan Singh (Punjabi)ਤੇਰੀ ਆਉਧ ਵਿਹਾ ਗਈ ਹੈ ਪਰ ਤੂੰ ਆਪਣੇ ਮਾਰਗ ਨੂੰ ਦਰੁਸਤ ਨਹੀਂ ਕੀਤਾ।
Fareedkot Teekaਜਨਮ ਚਲਾ ਗਿਆ, ਪਰਮੇਸਰ ਕਾ ਰਸਤਾ ਤੈਂਨੇ ਨਾ ਸਵਾਰ ਲਿਆ, ਭਾਵ ਪ੍ਰਲੋਕ ਕੇ ਸੁਖ ਵਾਸਤੇ ਜਪੁ ਤਪੁ ਨ ਕੀਆ॥
Prof. Sahib Singhਉਮਰ ਮੁੱਕਣ ਤੇ ਆ ਰਹੀ ਹੈ, ਪਰ ਤੂੰ ਆਪਣਾ ਰਾਹ ਸੁਚੱਜਾ ਨਹੀਂ ਬਣਾਇਆ।ਪਦ ਅਰਥ ਸਿਰਾਨੋ = ਗੁਜ਼ਰ ਰਿਹਾ ਹੈ। ਪੰਥੁ = ਜ਼ਿੰਦਗੀ ਦਾ ਰਸਤਾ। ਸਵਾਰਾ = ਸੋਹਣਾ ਬਣਾਇਆ।
SikhNet (Spanish)Tu vida se ha acabado, pero no has caminado en el Sendero del Señor.
ਸਾਂਝ ਪਰੀ; ਦਹ ਦਿਸ ਅੰਧਿਆਰਾ ॥
saanjh paree; deh dis andhiaaraa | Ang 794
Sant Singh KhalsaEvening has set in, and soon there will be darkness on all sides.
Manmohan SinghEvening has set in and soon there shall be darkness on all the ten sides.
Manmohan Singh (Punjabi)ਸ਼ਾਮ ਹੋ ਗਈ ਹੈ ਅਤੇ ਛੇਤੀ ਹੀ ਦੱਸੀਂ ਪਾਸੀਂ ਅਨ੍ਹੇਰਾ ਪੈ ਜਾਏਗਾ।
Fareedkot Teekaਜਬ ਮ੍ਰਿਤੁ ਰੂਪੁ ਸੰਧਿਆ ਪੜੀ ਤਬ (ਦਹਦਿਸ) ਪ੍ਰਤੱਖ ਵਾ ਦਸੋ ਇੰਦ੍ਰੀਆਂ ਮੇਂ ਅੰਧੇਰਾ ਹੋ ਜਾਵੇਗਾ। ਭਾਵ ਇੰਦ੍ਰੀਆਂ ਸਿਥਲ ਹੋ ਜਾਇਗੀਆਂ॥
Prof. Sahib Singhਸ਼ਾਮ ਪੈ ਰਹੀ ਹੈ, ਦਸੀਂ ਪਾਸੀਂ ਹਨੇਰਾ ਹੀ ਹਨੇਰਾ ਹੋਣ ਵਾਲਾ ਹੈ।ਪਦ ਅਰਥ ਸਾਂਝ = ਸ਼ਾਮ। ਦਹਦਿਸ = ਦਸੀਂ ਪਾਸੀਂ।
SikhNet (Spanish)El anochecer de la vida ha llegado y pronto te verás envuelto en la oscuridad.
ਕਹਿ ਰਵਿਦਾਸ; ਨਿਦਾਨਿ ਦਿਵਾਨੇ ॥
keh ravidaas; nidaan divaane | Ang 794
Sant Singh KhalsaSays Ravi Daas, O ignorant mad-man,
Manmohan SinghSays Ravidas, O ignorant mad-man,
Manmohan Singh (Punjabi)ਰਵਿਦਾਸ ਜੀ ਫੁਰਮਾਉਂਦੇ ਹਨ, ਹੇ ਬੇਸਮਝ ਪਗਲੇ ਪੁਰਸ਼!
Fareedkot Teekaਰਵਿਦਾਸ ਜੀ ਕਹਤੇ ਹੈਂ: ਹੇ (ਨਿਦਾਨਿ) ਮੂਰਖ ਬਾਵਰੇ! ॥
Prof. Sahib Singhਰਵਿਦਾਸ ਆਖਦਾ ਹੈ-ਹੇ ਕਮਲੇ ਮਨੁੱਖ!ਪਦ ਅਰਥ ਕਹਿ = ਕਹੇ, ਆਖਦਾ ਹੈ। ਨਿਦਾਨਿ = ਓੜਕ ਨੂੰ, ਅੰਤ ਨੂੰ। ਦਿਵਾਨੇ = ਹੇ ਦੀਵਾਨੇ! ਹੇ ਕਮਲੇ!
SikhNet (Spanish)Dice Ravidas, oh tonto ignorante,
ਚੇਤਸਿ ਨਾਹੀ; ਦੁਨੀਆ ਫਨ ਖਾਨੇ ॥੩॥੨॥
chetas naahee; duneea fan khaane |3|2| Ang 794
Sant Singh Khalsadon't you realize, that this world is the house of death?! ||3||2||
Manmohan Singhthinkest thou not that this world is the house of death.
Manmohan Singh (Punjabi)ਤੂੰ ਖਿਆਲ ਨਹੀਂ ਕਰਦਾ ਕਿ ਇਹ ਜਹਾਨ ਮੌਤ ਦਾ ਘਰ ਹੈ।
Fareedkot Teeka(ਦੁਨੀਆ ਫਨ ਖਾਨੇ) ਸੰਸਾਰ ਰੂਪ ਘਰ ਨਾਮ ਰੂਪ ਮੇਂ ਰਹਕੇ ਪਰਮੇਸਰ ਕੋ ਕਿਉਂ ਨਹੀਂ ਚੇਤਤਾ॥੩॥੨॥☬ਜੀਵ ਕਾ ਅਭਿਮਾਨ ਅਰ ਕਥਨ ਦਿਖਾਵਤੇ ਹੈਂ:
Prof. Sahib Singhਤੂੰ ਪ੍ਰਭੂ ਨੂੰ ਯਾਦ ਨਹੀਂ ਕਰਦਾ, ਦੁਨੀਆ (ਜਿਸ ਦੇ ਨਾਲ ਤੂੰ ਮਨ ਜੋੜੀ ਬੈਠਾ ਹੈਂ) ਅੰਤ ਨੂੰ ਨਾਸ ਹੋ ਜਾਣ ਵਾਲੀ ਹੈ ॥੩॥੨॥ਪਦ ਅਰਥ ਫਨਖਾਨੇ = ਫ਼ਨਾਹ ਦਾ ਘਰ, ਨਾਸਵੰਤ ॥੩॥੨॥
* ਸ਼ਬਦ ਦਾ ਭਾਵ: ਜਗਤ ਵਿਚ ਸਦਾ ਨਹੀਂ ਬੈਠ ਰਹਿਣਾ। ਇਸ ਦੇ ਮੋਹ ਵਿਚ ਮਸਤ ਹੋ ਕੇ ਪ੍ਰਭੂ-ਭਗਤੀ ਵਲੋਂ ਗ਼ਾਫ਼ਲ ਨਾਹ ਹੋਵੋ। * ਨੋਟ: ਆਮ ਤੌਰ ਤੇ ਲਫ਼ਜ਼ "ਨਿਦਾਨਿ" ਨੂੰ ਫ਼ਾਰਸੀ ਦਾ ਲਫ਼ਜ਼ 'ਨਾਦਾਨ' ਸਮਝ ਕੇ ਇਸ ਦਾ ਅਰਥ "ਮੂਰਖ' ਕੀਤਾ ਜਾ ਰਿਹਾ ਹੈ; ਇਸ ਦੇ ਨਾਲ-ਲਗਵਾਂ ਲਫ਼ਜ਼ 'ਦਿਵਾਨੇ' ਭੀ ਕੁਝ ਏਸੇ ਹੀ ਅਰਥ ਵਲ ਮਨ ਦਾ ਝੁਕਾਉ ਪੈਦਾ ਕਰਦਾ ਹੈ। ਪਰ ਇਹ ਗ਼ਲਤ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿਚ ਜਿਥੇ ਕਿਤੇ ਇਹ ਲਫ਼ਜ਼ ਆਉਂਦਾ ਹੈ ਇਸ ਦਾ ਅਰਥ "ਅੰਤ ਨੂੰ, ਆਖ਼ਰ ਨੂੰ" ਕੀਤਾ ਜਾਂਦਾ ਹੈ। ਇਹ ਸੰਸਕ੍ਰਿਤ ਦਾ ਲਫ਼ਜ਼ 'ਨਿਦਾਨ' {निदान} ਹੈ ਜਿਸ ਦਾ ਅਰਥ ਹੈ 'ਅਖ਼ੀਰ, ਅੰਤ' (end, termination)। ਵੇਖੋ: "ਬਿਨੁ ਨਾਵੈ ਪਾਜੁ ਲਹਗੁ ਨਿਦਾਨਿ ॥" (ਬਿਲਾਵਲੁ ਮ: ੩)। "ਨਾਨਕ ਏਵ ਨ ਜਾਪਈ ਕੋਈ ਖਾਇ ਨਿਦਾਨਿ ॥" (ਸਲੋਕ ਮ: ੧, ਬਿਲਾਵਲ ਕੀ ਵਾਰ)। "ਕਹਿ ਕਬੀਰ ਤੇ ਅੰਤਿ ਬਿਗੂਤੇ ਆਇਆ ਕਾਲੁ ਨਿਦਾਨਾ ॥" (ਬਿਲਾਵਲੁ)। ਬਾਕੀ ਰਿਹਾ ਇਹ ਇਤਰਾਜ਼ ਕਿ ਇਹ ਅਰਥ ਕਰਨ ਲੱਗਿਆਂ ਲਫ਼ਜ਼ "ਨਿਦਾਨਿ" ਨੂੰ ਚੁੱਕ ਕੇ ਅਖ਼ੀਰ ਤੇ ਲਫ਼ਜ਼ "ਫ਼ਨਖਾਨੈ" ਨਾਲ ਰਲਾਉਣਾ ਪੈਂਦਾ ਹੈ, ਇਸ 'ਅਨਵੈ' ਵਿਚ ਖਿੱਚ ਜਾਪਦੀ ਹੈ। ਇਸ ਦਾ ਉੱਤਰ ਇਹ ਹੈ ਕਿ ਹਰੇਕ ਕਵੀ ਦੀ ਕਵਿਤਾ ਦਾ ਆਪੋ ਆਪਣਾ ਢੰਗ ਹੈ; ਭਗਤ ਰਵਿਦਾਸ ਜੀ ਇਕ ਹੋਰ ਥਾਂ ਭੀ ਇਹੀ ਤਰੀਕਾ ਵਰਤਦੇ ਹਨ: "ਨਿੰਦਕੁ ਸੋਧਿ ਸਾਧਿ ਬੀਚਾਰਿਆ ॥ ਕਹੁ ਰਵਿਦਾਸ ਪਾਪੀ ਨਰਕਿ ਸਿਧਾਰਿਆ ॥" (ਗੌਂਡ)। ਇਸ ਪਰਮਾਣ ਵਿਚ ਦਾ ਲਫ਼ਜ਼ "ਨਿੰਦਕੁ" ਤੁਕ ਦਾ ਅਰਥ ਕਰਨ ਵੇਲੇ ਅਖ਼ੀਰ ਤ
SikhNet (Spanish)¿por qué no puedes entender que el mundo no es más que la casa de la muerte?(3-2)