ੴ

ਸਿੱਖਬਾਣੀ · SikhBani

Ang 793

Sri Guru Granth Sahib · Raag Soohee · 4 shabads, 43 lines
Translations
Shabad Bhagat Kabir Ji Raag Soohee

ਸੂਹੀ ਕਬੀਰ ਜੀਉ ਲਲਿਤ ॥

soohee kabeer jeeo lalit |

Sant Singh KhalsaSoohee, Kabeer Jee, Lallit:
Manmohan SinghSuhi Kabir ji, Lalit.
Manmohan Singh (Punjabi)ਸੂਹੀ ਕਬੀਰ ਜੀ, ਲਲਿਤ।
Fareedkot Teekaਲਲਿਤ ਕੇ ਸਾਥਿ ਮਿਲੀ ਹੂਈ ਅਵਸਥਾ ਕੇ ਦੁਖ ਜਨਾਵਤੇ ਹੂਏ ਉਪਦੇਸ ਕਰਤੇ ਹੈਂ:
SikhNet (Spanish)Suji, Lalit, Kabir-yi.

ਥਾਕੇ ਨੈਨ. ਸ੍ਰਵਨ ਸੁਨਿ ਥਾਕੇ; ਥਾਕੀ ਸੁੰਦਰਿ ਕਾਇਆ ॥

thaake nain. sravan sun thaake; thaakee sundar kaaeaa |

Sant Singh KhalsaMy eyes are exhausted, and my ears are tired of hearing; my beautiful body is exhausted.
Manmohan SinghTired are the eyes, tired are the ears of hearing, and tired are the ears of hearing, and tired too is the beauteous body.
Manmohan Singh (Punjabi)ਹਾਰ ਗਈਆਂ ਹਨ ਅੱਖਾਂ, ਹਾਰ ਗਏ ਹਨ, ਕੰਨ ਸੁਣ ਕੇ ਅਤੇ ਹਾਰ ਗਈ ਹੈ ਸੋਹਣੀ ਦੇਹ ਭੀ।
Fareedkot Teekaਜੇ ਜੀਵ ਬ੍ਰਿਧ ਅਵਸਥਾ ਮੇਂ ਨੇਤ੍ਰ ਦੇਖਨੇ ਸੇ ਥਕ ਗਏ ਹੈਂ, ਭਾਵ ਦ੍ਰਿਸ੍ਟੀ ਮੰਦ ਹੋ ਜਾਤੀ ਹੈ ਔ ਕਾਨ ਸੁਨਣੇ ਤੇ ਥਕ ਗਏ, ਭਾਵ ਸਕਤਹੀਣ ਹੋ ਗਏ ਹੈਂ ਅਰੁ ਸੁੰਦ੍ਰ ਦੇਹੀ ਥਾਕੀ ਹੈ ਵਾ ਦੇਹ ਕੀ ਸੁੰਦ੍ਰਤਾ ਥਕ ਗਈ ਹੈ॥
Prof. Sahib Singh(ਤੇਰੀਆਂ) ਅੱਖਾਂ ਕਮਜ਼ੋਰ ਹੋ ਚੁਕੀਆਂ ਹਨ, ਕੰਨ ਭੀ (ਹੁਣ) ਸੁਣਨੋਂ ਰਹਿ ਗਏ ਹਨ, ਸੁਹਣਾ ਸਰੀਰ (ਭੀ) ਰਹਿ ਗਿਆ ਹੈ;

ਪਦ ਅਰਥ ਸ੍ਰਵਨ = ਕੰਨ। ਸੁਨਿ ਥਾਕੇ = ਸੁਣ ਸੁਣ ਕੇ ਥੱਕ ਗਏ ਹਨ, ਸੁਣਨੋਂ ਰਹਿ ਗਏ, ਕਮਜ਼ੋਰ ਹੋ ਗਏ ਹਨ। ਸੁੰਦਰਿ ਕਾਇਆ = ਸੁਹਣਾ ਸਰੀਰ।

SikhNet (Spanish)Mis ojos están exhaustos, mis oídos y mi bello cuerpo también;

ਜਰਾ ਹਾਕ ਦੀ. ਸਭ ਮਤਿ ਥਾਕੀ; ਏਕ. ਨ ਥਾਕਸਿ ਮਾਇਆ ॥੧॥

jaraa haak dee. sabh mat thaakee; ek. na thaakas maaeaa |1|

Sant Singh KhalsaDriven forward by old age, all my senses are exhausted; only my attachment to Maya is not exhausted. ||1||
Manmohan SinghDriven forward by old age, all the senses are worm out, but the love of wealth alone grows not weary.
Manmohan Singh (Punjabi)ਬੁਢੇਪੇ ਦੇ ਹਕੇ ਹੋਏ ਸਾਰੇ ਹੋਸ਼-ਹਵਾਸ ਮਾਰੇ ਗਏ ਹਨ। ਪ੍ਰੰਤੂ ਕੇਵਲ ਧਨ-ਦੌਲਦ ਦਾ ਪਿਆਰ ਹਾਰਦਾ ਹੁਟਦਾ ਨਹੀਂ।
Fareedkot Teekaਬੁਢੇਪੇ ਨੇ ਜਬ ਅਵਾਜ ਦਈ ਹੈ, ਭਾਵ ਜਬ ਕਾਨੋਂ ਕੇ ਪਾਸ ਧੌਲਾ ਕੇਸ ਹੋਤਾ ਹੈ ਤਬ ਬੁਢੇਪਾ ਮਾਨੋਂ ਸਬਦ ਕਰਤਾ ਹੈ ਕਿ ਮੌਤ ਆਈ ਖਬਰਦਾਰ ਹੋਹੁ। ਵਾ ਜਰਾ ਕੋ ਹਾਕ ਦੀ, ਭਾਵ ਕਿਸੀ ਤਰਾਂ ਬੁਢਾਪਾ ਆਗੇ ਜੋ ਜਾਵੇ। ਕਲਫ ਲਗਾਉਣੀ ਧਾਤੂਆਂ ਖਾਣੀਆਂ ਐਸੇ ਕਰਤੀ ਸਭ ਬੁਧੀ ਥਕਤ ਹੋ ਗਈ ਹੈ, ਪਰੰਤੂ ਏਕ ਮਾਯਾ ਕੀ ਬਾਸਨਾ ਨਾ ਥਾਕੀ॥੧॥
Prof. Sahib Singhਬੁਢੇਪੇ ਨੇ ਆ ਸੱਦ ਮਾਰੀ ਹੈ ਤੇ (ਤੇਰੀ) ਸਾਰੀ ਅਕਲ ਭੀ (ਠੀਕ) ਕੰਮ ਨਹੀਂ ਕਰਦੀ, ਪਰ (ਤੇਰੀ) ਮਾਇਆ ਦੀ ਖਿੱਚ (ਅਜੇ ਤਕ) ਨਹੀਂ ਮੁੱਕੀ ॥੧॥

ਪਦ ਅਰਥ ਜਰਾ = ਬੁਢੇਪਾ। ਹਾਕ = ਸੱਦਾ, ਆਵਾਜ਼। ਦੀ = ਦਿੱਤੀ। ਥਾਕਸਿ = ਥੱਕੇਗੀ ॥੧॥

SikhNet (Spanish)la edad ha acabado con mis sentidos, pero mi Amor por Maya no se va. (1)

ਬਾਵਰੇ ਤੈ; ਗਿਆਨ ਬੀਚਾਰੁ. ਨ ਪਾਇਆ ॥

baavare tai; giaan beechaar. na paaeaa |

Sant Singh KhalsaO mad man, you have not obtained spiritual wisdom and meditation.
Manmohan SinghO mad man, thou hast gained not the Lord's gnosis and meditation.
Manmohan Singh (Punjabi)ਹੇ ਪਗਲੇ ਪ੍ਰਾਣੀ! ਤੁੰ ਪ੍ਰਭੂ ਦੀ ਗਿਆਤ ਅਤੇ ਬੰਦਗੀ ਪਰਾਪਤ ਨਹੀਂ ਕੀਤੀ।
Fareedkot Teekaਹੇ ਬਾਵਰੇ! ਤੈਂਨੇ ਗਯਾਨ ਦਾ ਜਨਕੁ ਬੀਚਾਰੁ ਨਹੀਂ ਪਾਯਾ॥
Prof. Sahib Singhਹੇ ਕਮਲੇ ਮਨੁੱਖ! ਤੂੰ (ਪਰਮਾਤਮਾ ਨਾਲ) ਜਾਣ-ਪਛਾਣ (ਕਰਨ) ਦੀ ਸੂਝ ਪ੍ਰਾਪਤ ਨਹੀਂ ਕੀਤੀ।

ਪਦ ਅਰਥ ਬਾਵਰੇ = ਹੇ ਕਮਲੇ! ਤੈ = ਤੂੰ।

SikhNet (Spanish)Oh tonto, no has sido bendecido con Sabiduría

ਬਿਰਥਾ ਜਨਮੁ ਗਵਾਇਆ ॥੧॥ ਰਹਾਉ ॥

birathaa janam gavaaeaa |1| rahaau |

Sant Singh KhalsaYou have wasted this human life, and lost. ||1||Pause||
Manmohan SinghThou hast lost thy human life in vain. Pause.
Manmohan Singh (Punjabi)ਤੂੰ ਆਪਣੇ ਮਨੁੱਖੀ ਜੀਵਨ ਵਿਅਰਥ ਗੁਆ ਲਿਆ ਹੈ। ਠਹਿਰਾਉ।
Fareedkot Teekaਇਸੀ ਤੇ ਬਿਯਰਥ ਹੀ ਜਨਮੁ ਗਵਾਇ ਲੀਆ ਹੈ॥੧॥ ਰਹਾਉ ॥
Prof. Sahib Singhਤੂੰ ਸਾਰੀ ਉਮਰ ਵਿਅਰਥ ਗਵਾ ਲਈ ਹੈ ॥੧॥ ਰਹਾਉ ॥
SikhNet (Spanish)y así tu vida ha sido desperdiciada. (1-Pausa)

ਤਬ ਲਗੁ ਪ੍ਰਾਨੀ ਤਿਸੈ ਸਰੇਵਹੁ; ਜਬ ਲਗੁ ਘਟ ਮਹਿ ਸਾਸਾ ॥

tab lag praanee tisai sarevahu; jab lag ghatt meh saasaa |

Sant Singh KhalsaO mortal, serve the Lord, as long as the breath of life remains in the body.
Manmohan SinghO mortal, as long as there is breath in the body, till then serve thou that Lord of thine.
Manmohan Singh (Punjabi)ਹੇ ਜੀਵ! ਜਦ ਤਾਂਈਂ ਤੇਰੀ ਦੇਹ ਵਿੱਚ ਸੁਆਸ ਹਨ, ਓਦੋਂ ਤਾਂਈਂ ਤੂੰ ਉਸ ਆਪਣੇ ਸੁਆਮੀ ਦੀ ਸੇਵਾ ਕਰ।
Fareedkot Teekaਹੇ ਪ੍ਰਾਣੀ! ਜਿਤਨਾਂ ਪ੍ਰਯੰਤ ਘਟ ਮੇਂ ਸਾਸ ਹੈ ਤਬ ਪਰਯੰਤ ਤਿਸ ਵਾਹਿਗੁਰੂ ਕੋ ਸੇਵਹੁ ॥
Prof. Sahib Singhਹੇ ਬੰਦੇ! ਜਦੋਂ ਤਕ ਸਰੀਰ ਵਿਚ ਪ੍ਰਾਣ ਚੱਲ ਰਹੇ ਹਨ, ਉਤਨਾ ਚਿਰ ਉਸ ਪ੍ਰਭੂ ਨੂੰ ਹੀ ਸਿਮਰਦੇ ਰਹੋ।

ਪਦ ਅਰਥ ਸਰੇਵਹੁ = ਸਿਮਰੋ। ਪ੍ਰਾਨੀ = ਹੇ ਜੀਵ! ਘਟ = ਸਰੀਰ। ਸਾਸਾ = ਪ੍ਰਾਣ।

SikhNet (Spanish)Mientras uno tenga vida, uno debe servir a Dios, pues aún cuando no hay más cuerpo,

ਜੇ ਘਟੁ ਜਾਇ. ਤ ਭਾਉ ਨ ਜਾਸੀ; ਹਰਿ ਕੇ ਚਰਨ ਨਿਵਾਸਾ ॥੨॥

je ghatt jaae. ta bhaau na jaasee; har ke charan nivaasaa |2|

Sant Singh KhalsaAnd even when your body dies, your love for the Lord shall not die; you shall dwell at the Feet of the Lord. ||2||
Manmohan SinghWhen thy body perishes, even then thy love for the Lord, shall perish not and thou shalt abide in the Lord's feet.
Manmohan Singh (Punjabi)ਜਦ ਤੇਰੀ ਦੇਹ ਬਿਨਸੇਗੀ, ਤਦ ਭੀ ਤੇਰਾ ਪ੍ਰਭੂ ਲਈ ਪ੍ਰੇਮ ਟੁੱਟੇਗਾ ਨਹੀਂ ਅਤੇ ਤੂੰ ਪ੍ਰਭੂ ਦੇ ਪੈਰਾਂ ਵਿੱਚ ਵਾਸਾ ਪਾ ਲਵੇਂਗਾ।
Fareedkot Teekaਜੇ ਸਰੀਰ ਭੀ ਚਲਾ ਜਾਤਾ ਜਾਣੋਂ ਤੋ ਪ੍ਰੇਮ ਨਾ ਜਾਏ, ਐਸੇ ਹੋ ਕਰ ਹਰੀ ਕੇ ਚਰਣੋਂ ਮੇਂ ਨਿਵਾਸੁ ਕਰੋ॥੨॥
Prof. Sahib Singh(ਉਸ ਨਾਲ ਇਤਨਾ ਪਿਆਰ ਬਣਾਓ ਕਿ) ਜੇ ਸਰੀਰ (ਭੀ) ਨਾਸ ਹੋ ਜਾਏ, ਤਾਂ ਭੀ (ਉਸ ਨਾਲ) ਪਿਆਰ ਨਾਹ ਘਟੇ, ਤੇ ਪ੍ਰਭੂ ਦੇ ਚਰਨਾਂ ਵਿਚ ਮਨ ਟਿਕਿਆ ਰਹੇ ॥੨॥

ਪਦ ਅਰਥ ਘਟੁ ਜਾਇ = ਸਰੀਰ ਨਾਸ ਹੋ ਜਾਏ। ਭਾਉ = (ਪ੍ਰਭੂ ਨਾਲ) ਪਿਆਰ ॥੨॥

SikhNet (Spanish)el Amor a Dios se queda con nosotros y encontramos el Refugio de los Pies de Dios. (2)

ਜਿਸ ਕਉ ਸਬਦੁ ਬਸਾਵੈ ਅੰਤਰਿ; ਚੂਕੈ ਤਿਸਹਿ ਪਿਆਸਾ ॥

jis kau sabad basaavai antar; chookai tiseh piaasaa |

Sant Singh KhalsaWhen the Word of the Shabad abides deep within, thirst and desire are quenched.
Manmohan SinghHe within whose mind God enshrines His Name, his thirst is quenched.
Manmohan Singh (Punjabi)ਜਿਸ ਦੇ ਹਿਰਦੇ ਅੰਦਰ ਵਾਹਿਗੁਰੂ ਆਪਣਾ ਨਾਮ ਟਿਕਾਉਂਦਾ ਹੈ, ਉਸ ਦੀ ਤ੍ਰੇਹ ਬੁਝ ਜਾਂਦੀ ਹੈ।
Fareedkot Teekaਗੁਰੋਂ ਕੇ ਉਪਦੇਸ ਕਉ ਪਰਮੇਸਰ ਜਿਸ ਕੇ ਅੰਤਰ ਵਸਾਵੈ, ਤਿਸ ਕੀ ਤ੍ਰਿਸ੍ਨਾ ਚੂਕ ਜਾਤੀ ਹੈ ॥
Prof. Sahib Singh(ਪ੍ਰਭੂ ਆਪ) ਜਿਸ ਮਨੁੱਖ ਦੇ ਮਨ ਵਿਚ ਆਪਣੀ ਸਿਫ਼ਤਿ-ਸਾਲਾਹ ਦੀ ਬਾਣੀ ਵਸਾਉਂਦਾ ਹੈ, ਉਸ ਦੀ (ਮਾਇਆ ਦੀ) ਤ੍ਰਿਹ ਮਿਟ ਜਾਂਦੀ ਹੈ।

ਪਦ ਅਰਥ ਜਿਸ ਕਉ ਅੰਤਰਿ = ਜਿਸ ਮਨੁੱਖ ਦੇ ਮਨ ਵਿਚ। ਸਬਦੁ = ਸਿਫ਼ਤਿ-ਸਾਲਾਹ ਦੀ ਬਾਣੀ। ਚੂਕੈ = ਮੁੱਕ ਜਾਂਦੀ ਹੈ।

SikhNet (Spanish)Aquél a quien el Señor bendice con Su Palabra, su ansiedad se calma, y él realiza la Voluntad del Señor.

ਹੁਕਮੈ ਬੂਝੈ ਚਉਪੜਿ ਖੇਲੈ; ਮਨੁ ਜਿਣਿ ਢਾਲੇ ਪਾਸਾ ॥੩॥

hukamai boojhai chauparr khelai; man jin dtaale paasaa |3|

Sant Singh KhalsaWhen one understands the Hukam of the Lord's Command, he plays the game of chess with the Lord; throwing the dice, he conquers his own mind. ||3||
Manmohan SinghHe realizes the will of his Lord, plays the game of chess and throws the dice of the conquest of his mind.
Manmohan Singh (Punjabi)ਉਹ ਆਪਣੇ ਸਾਹਿਬ ਦੀ ਰਜ਼ਾ ਨੂੰ ਅਨੁਭਵ ਕਰਦਾ ਹੈ, ਸ਼ਤਰੰਜ ਦੀ ਖੇਡ ਖੇਡਦਾ ਹੈ ਅਤੇ ਆਪਣੇ ਮਨੂਏ ਨੂੰ ਜਿੱਤਣ ਦੀਆਂ ਨਰਦਾ ਸੁਟਦਾ ਹੈ।
Fareedkot Teekaਤਿਨ ਪਰਮੇਸਰ ਕੇ ਹੁਕਮ ਬੂਝਨੇ ਕਾ ਚੌਪੜੁ ਖੇਲੇ ਔ ਮਨ ਕੋ ਜੀਤੇ, ਏਹੀ ਪਾਸਾ ਢਾਲੇ॥੩॥
Prof. Sahib Singhਉਹ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਸਮਝ ਲੈਂਦਾ ਹੈ (ਰਜ਼ਾ ਵਿਚ ਰਾਜ਼ੀ ਰਹਿਣ ਦਾ) ਚੌਪੜ ਉਹ ਖੇਡਦਾ ਹੈ, ਤੇ ਮਨ ਨੂੰ ਜਿੱਤ ਕੇ ਪਾਸਾ ਸੁੱਟਦਾ ਹੈ (ਭਾਵ, ਮਨ ਨੂੰ ਜਿੱਤਣਾ-ਇਹ ਉਸ ਲਈ ਚੌਪੜ ਦੀ ਖੇਡ ਵਿਚ ਪਾਸਾ ਸੁੱਟਣਾ ਹੈ) ॥੩॥

ਪਦ ਅਰਥ ਚਉਪੜਿ = ਜ਼ਿੰਦਗੀ-ਰੂਪ ਚੌਪੜ ਦੀ ਖੇਡ। ਜਿਣਿ = ਜਿੱਤ ਕੇ। ਢਾਲੇ = ਸੁੱਟਦਾ ਹੈ, ਢਾਲਦਾ ਹੈ ॥੩॥

SikhNet (Spanish)En el juego de ruleta de la vida uno tira los dados de su ser conquistado. (3)

ਜੋ ਜਨ ਜਾਨਿ ਭਜਹਿ, ਅਬਿਗਤ ਕਉ; ਤਿਨ ਕਾ. ਕਛੂ ਨ ਨਾਸਾ ॥

jo jan jaan bhajeh, abigat kau; tin kaa. kachhoo na naasaa |

Sant Singh KhalsaThose humble beings, who know the Imperishable Lord and meditate on Him, are not destroyed at all.
Manmohan SinghThe persons, who know and contemplate the Imperishable Lord, they are not destroyed at all.
Manmohan Singh (Punjabi)ਜਿਹੜੇ ਪੁਰਸ਼ ਅਬਿਨਾਸੀ ਪ੍ਰਭੂ ਨੂੰ ਜਾਣਦੇ ਅਤੇ ਸਿਮਰਦੇ ਹਨ, ਉਹ ਬਿਲਕੁਲ ਹੀ ਬਰਬਾਦ ਨਹੀਂ ਹੁੰਦੇ।
Fareedkot Teekaਜੋ ਪਰਮੇਸਰ ਕੋ ਅਵਗਤ ਜਾਨ ਕਰ ਭਜਤੇ ਹੈਂ (ਤਿਨ ਕਾ ਕਛੂ ਨ ਨਾਸਾ) ਉਨ ਕਾ ਕਛੁ ਬਿਗੜਾ ਨਹੀਂ, ਭਾਵ ਉਨ ਕਾ ਸਰੀਰ ਆਦਿ ਸਭ ਸਫਲਾ ਹੂਆ ਹੈ॥
Prof. Sahib Singhਜੋ ਮਨੁੱਖ ਪ੍ਰਭੂ ਨਾਲ ਸਾਂਝ ਬਣਾ ਕੇ ਉਸ ਅਦ੍ਰਿਸ਼ਟ ਨੂੰ ਸਿਮਰਦੇ ਹਨ, ਉਹਨਾਂ ਦਾ ਜੀਵਨ ਅਜਾਈਂ ਨਹੀਂ ਜਾਂਦਾ।

ਪਦ ਅਰਥ ਜਾਨਿ = ਜਾਣ ਕੇ, ਸਮਝ-ਸੋਚ ਕੇ, ਸਾਂਝ ਬਣਾ ਕੇ। ਭਜਹਿ = ਸਿਮਰਦੇ ਹਨ। ਅਬਿਗਤ = {Skt. अव्यत्तत्र् = Invisible} ਅਦ੍ਰਿਸ਼ਟ ਪ੍ਰਭੂ।

SikhNet (Spanish)Aquél que contempla a su Señor Eterno, no es aniquilado.

ਕਹੁ ਕਬੀਰ. ਤੇ ਜਨ ਕਬਹੁ, ਨ ਹਾਰਹਿ; ਢਾਲਿ ਜੁ ਜਾਨਹਿ ਪਾਸਾ ॥੪॥੪॥

kahu kabeer. te jan kabahu, na haareh; dtaal ju jaaneh paasaa |4|4|

Sant Singh KhalsaSays Kabeer, those humble beings who know how to throw these dice, never lose the game of life. ||4||4||
Manmohan SinghSays Kabir, the men, who know to throw the dice, lose not their game ever.
Manmohan Singh (Punjabi)ਕਬੀਰ ਜੀ ਫੁਰਮਾਉਂਦੇ ਹਨ ਜੋ ਇਨਸਾਨ ਨਰਦਾਂ ਸੁੱਟਣੀਆਂ ਜਾਣਦੇ ਹਨ; ਉਹ ਕਦੇ ਭੀ ਆਪਣੀ ਖੇਡ ਨੂੰ ਨਹੀਂ ਹਾਰਦੇ।
Fareedkot Teekaਕਬੀਰ ਜੀ ਕਹਤੇ ਹੈਂ: ਤੇ ਪੁਰਸ ਕਬੀ ਨਹੀਂ ਹਾਰਤੇ ਜੋ ਇਸ ਪੂਰਬੋਕਤਿ ਪ੍ਰਕਾਰ ਕਾ, ਭਾਵ ਮਨ ਜੀਤਨ ਰੂਪ ਪਾਸਾ ਢਾਲ ਜਾਨਤੇ ਹੈਂ॥੪॥੪॥☬ਪਟਵਾਰੀ ਕੇ ਰੂਪਕ ਕਰ ਕੇ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ- ਜੋ ਮਨੁੱਖ (ਸਿਮਰਨ-ਰੂਪ) ਪਾਸਾ ਸੁੱਟਣਾ ਜਾਣਦੇ ਹਨ, ਉਹ ਜ਼ਿੰਦਗੀ ਦੀ ਬਾਜ਼ੀ ਕਦੇ ਹਾਰ ਕੇ ਨਹੀਂ ਜਾਂਦੇ ॥੪॥੪॥

* ਸ਼ਬਦ ਦਾ ਭਾਵ: ਸਿਮਰਨ ਤੋਂ ਬਿਨਾ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਈਦੀ ਹੈ, ਕਿਉਂਕਿ ਮਾਇਆ ਦਾ ਮੋਹ ਦਿਨੋਂ ਦਿਨ ਵਧਦਾ ਜਾਂਦਾ ਹੈ। * ਨੋਟ: ਇਹ ਸ਼ਬਦ 'ਸੂਹੀ' ਤੇ 'ਲਲਿਤ' ਦੋਹਾਂ ਮਿਲਵੇਂ ਰਾਗਾਂ ਵਿਚ ਗਾਉਣਾ ਹੈ।

SikhNet (Spanish)Dice Kabir, tal ser no es derrotado nunca, siempre y cuando sepa cómo tirar los dados. (4-4)

Open this shabad →

Shabad Bhagat Kabir Ji Raag Soohee

ਸੂਹੀ ਲਲਿਤ ਕਬੀਰ ਜੀਉ ॥

soohee lalit kabeer jeeo |

Sant Singh KhalsaSoohee, Lalit, Kabeer Jee:
Manmohan SinghSuhi Lalit Kabir Ji.
Manmohan Singh (Punjabi)ਸੂਹੀ ਲਲਿਤ ਕਬੀਰ ਜੀ।
SikhNet (Spanish)Suji, Lalit, Kabir-yi

ਏਕੁ ਕੋਟੁ ਪੰਚ ਸਿਕਦਾਰਾ; ਪੰਚੇ ਮਾਗਹਿ ਹਾਲਾ ॥

ek kott panch sikadaaraa; panche maageh haalaa |

Sant Singh KhalsaIn the one fortress of the body, there are five rulers, and all five demand payment of taxes.
Manmohan SinghOf the one body fortress, are the five rulers and all the five demand revenue.
Manmohan Singh (Punjabi)ਸਰੀਰ ਦੇ ਇਕ ਕਿਲ੍ਹੇ ਦੇ ਪੰਜ ਹਾਕਮ ਹਨ ਅਤੇ ਪੰਜੇ ਹੀ ਮਾਮਲਾ ਮੰਗਦੇ ਹਨ।
Fareedkot Teekaਸਰੀਰ ਰੂਪ ਏਕ ਕੋਟ ਹੈ, ਇਸ ਮੇਂ ਪੰਚ (ਸਿਕਦਾਰਾ) ਸਰਦਾਰ ਹੈਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਪੰਚੇ ਹਾਲਾ ਮਾਂਗਤੇ ਹੈਂ, ਭਾਵ ਅਪਨੀ ਅਪਨੀ ਤਰਫ ਖੈਂਚਤੇ ਹੈਂ॥
Prof. Sahib Singh(ਮਨੁੱਖ ਦਾ ਇਹ ਸਰੀਰ, ਮਾਨੋ,) ਇਕ ਕਿਲ੍ਹਾ ਹੈ, (ਇਸ ਵਿਚ) ਪੰਜ (ਕਾਮਾਦਿਕ) ਚੌਧਰੀ (ਵੱਸਦੇ ਹਨ), ਪੰਜੇ ਹੀ (ਇਸ ਮਨੁੱਖ ਪਾਸੋਂ) ਮਾਮਲਾ ਮੰਗਦੇ ਹਨ (ਭਾਵ, ਇਹ ਪੰਜੇ ਵਿਕਾਰ ਇਸ ਨੂੰ ਖ਼ੁਆਰ ਕਰਦੇ ਫਿਰਦੇ ਹਨ)।

ਪਦ ਅਰਥ ਕੋਟੁ = ਕਿਲ੍ਹਾ। ਸਿਕਦਾਰ = ਚੌਧਰੀ। ਪੰਚ = ਕਾਮਾਦਿਕ ਪੰਜ ਵਿਕਾਰ। ਹਾਲਾ = ਹਲ ਦੀ ਕਮਾਈ ਉੱਤੇ ਸਰਕਾਰੀ ਵਸੂਲੀ, ਮਾਮਲਾ।

SikhNet (Spanish)En la fortaleza del cuerpo las cinco pasiones son como los oficiales del rey, que hacen siempre demandas frescas de recompensas en la vida.

ਜਿਮੀ. ਨਾਹੀ ਮੈ ਕਿਸੀ ਕੀ ਬੋਈ; ਐਸਾ ਦੇਨੁ ਦੁਖਾਲਾ ॥੧॥

jimee. naahee mai kisee kee boee; aisaa den dukhaalaa |1|

Sant Singh KhalsaI have not farmed anyone's land, so such payment is difficult for me to pay. ||1||
Manmohan SinghI have cultivated no one's land. To make such to payment is indeed painful.
Manmohan Singh (Punjabi)ਮੈਂ ਕਿਸੇ ਦੀ ਭੀ ਭੁਇੰ ਕਾਸ਼ਤ ਨਹੀਂ ਕੀਤੀ। ਇਹੋ ਜਿਹੀ ਅਦਾਇਗੀ ਕਰਨੀ ਦੁਖਦਾਈ ਹੈ।
Fareedkot Teekaਮੈਂ ਜਿਮੀ ਕਿਸੇ ਕੀ ਨਹੀਂ ਬੀਜੀ, ਭਾਵ ਕਿਸੇ ਕੀ ਇਛਾ ਭੀ ਨਹੀਂ ਕਰੀ, ਐਸਾ ਮਾਮਲਾ ਦੇਨਾ (ਦੁਖਾਲਾ) ਕਠਨ ਹੈ, ਭਾਵ ਦੁਖਦਾਯਕ ਹੈ॥੧॥
Prof. Sahib Singh(ਪਰ ਆਪਣੇ ਸਤਿਗੁਰੂ ਦੀ ਕਿਰਪਾ ਨਾਲ) ਮੈਂ (ਇਹਨਾਂ ਪੰਜਾਂ ਵਿਚੋਂ) ਕਿਸੇ ਦਾ ਭੀ ਮੁਜ਼ਾਰਿਆ ਨਹੀਂ ਬਣਿਆ (ਭਾਵ, ਮੈਂ ਕਿਸੇ ਦੇ ਭੀ ਦਬਾ ਵਿਚ ਨਹੀਂ ਆਇਆ), ਇਸ ਵਾਸਤੇ ਕਿਸੇ ਦਾ ਮਾਮਲਾ ਭਰਨਾ ਮੇਰੇ ਲਈ ਔਖਾ ਹੈ (ਭਾਵ, ਇਹਨਾਂ ਵਿਚੋਂ ਕੋਈ ਵਿਕਾਰ ਮੈਨੂੰ ਕੁਰਾਹੇ ਨਹੀਂ ਪਾ ਸਕਿਆ) ॥੧॥

ਪਦ ਅਰਥ ਦੁਖਾਲਾ = ਦੁਖਦਾਈ, ਔਖਾ ॥੧॥

SikhNet (Spanish)Pero yo no soy el tendero de nadie; ¿por qué entonces se me pide pagar?(1)

ਹਰਿ ਕੇ ਲੋਗਾ; ਮੋ ਕਉ ਨੀਤਿ ਡਸੈ ਪਟਵਾਰੀ ॥

har ke logaa; mo kau neet ddasai pattavaaree |

Sant Singh KhalsaO people of the Lord, the tax-collector is constantly torturing me!
Manmohan SinghO God' s people, the village accountant ever tortures me.
Manmohan Singh (Punjabi)ਹੇ ਰੱਬ ਦੇ ਬੰਦਿਓ! ਪਿੰਡ ਦਾ ਪਟਵਾਰੀ, ਮੈਨੂੰ ਸਦਾ ਹੀ ਰੁੱਖ ਦਿੰਦਾ ਹੈ।
Fareedkot Teekaਹੇ ਹਰੀ ਕੇ ਪ੍ਯਾਰੇ ਸੰਤੋ! ਮੇਰੇ ਕੋ ਧਰਮਰਾਇ ਪਟਵਾਰੀ ਨਿਤਯ ਹੀ ਸਿਮਰਨ ਦ੍ਵਾਰੇ ਦੁਖ ਦੇਤਾ ਥਾ॥
Prof. Sahib Singhਹੇ ਸੰਤ ਜਨੋ! ਮੈਨੂੰ ਮਾਮਲੇ ਦਾ ਹਿਸਾਬ ਬਣਾਉਣ ਵਾਲੇ ਦਾ ਹਰ ਵੇਲੇ ਸਹਿਮ ਰਹਿੰਦਾ ਹੈ (ਭਾਵ, ਮੈਨੂੰ ਹਰ ਵੇਲੇ ਡਰ ਰਹਿੰਦਾ ਹੈ ਕਿ ਕਾਮਾਦਿਕ ਵਿਕਾਰਾਂ ਦਾ ਕਿਤੇ ਜ਼ੋਰ ਪੈ ਕੇ ਮੇਰੇ ਅੰਦਰ ਭੀ ਕੁਕਰਮਾਂ ਦਾ ਲੇਖਾ ਨਾਹ ਬਣਨ ਲੱਗ ਪਏ)।

ਪਦ ਅਰਥ ਹਰਿ ਕੇ ਲੋਗਾ = ਹੇ ਸੰਤ ਜਨੋ! ਮੋ ਕਉ = ਮੈਨੂੰ। ਨੀਤਿ = ਸਦਾ। ਡਸੈ = ਡੰਗ ਮਾਰਦਾ ਹੈ, ਡਰਾਉਂਦਾ ਹੈ। ਪਟਵਾਰੀ = ਮਾਮਲੇ ਦਾ ਹਿਸਾਬ ਬਣਾਉਣ ਵਾਲਾ, ਕੀਤੇ ਕਰਮਾਂ ਦਾ ਲੇਖਾ ਰੱਖਣ ਵਾਲਾ, ਧਰਮ-ਰਾਜ।

SikhNet (Spanish)Oh Santos, el colector de los impuestos me trata de torturar todos los días

ਊਪਰਿ ਭੁਜਾ ਕਰਿ. ਮੈ ਗੁਰ ਪਹਿ ਪੁਕਾਰਿਆ; ਤਿਨਿ ਹਉ ਲੀਆ ਉਬਾਰੀ ॥੧॥ ਰਹਾਉ ॥

aoopar bhujaa kar. mai gur peh pukaariaa; tin hau leea ubaaree |1| rahaau |

Sant Singh KhalsaRaising my arms up, I complained to my Guru, and He has saved me. ||1||Pause||
Manmohan SinghRaising my arm aloft, I complained to my Guru and he did save me. Pause.
Manmohan Singh (Punjabi)ਉਚੀਆਂ ਬਾਹਾਂ ਕਰ ਕੇ, ਮੈਂ ਆਪਣੇ ਗੁਰਾਂ ਕੋਲ ਫਰਿਆਦ ਕੀਤੀ ਅਤੇ ਉਨ੍ਹਾਂ ਨੇ ਮੈਨੂੰ ਬਲਾ ਲਿਆ। ਠਹਿਰਾਉ।
Fareedkot Teeka(ਊਪਰਿ ਭੁਜਾ ਕਰਿ) ਬੁਧੀ ਕੋ ਬਿਸਯਾਂ ਤੇ ਉਪਰਾਂਮ ਕਰ ਕੇ ਜਬ ਮੈਂ ਗੁਰੋਂ ਕੇ ਪਾਸ ਪੁਕਾਰ ਕਰੀ ਤਬ ਹਮ ਕੋ ਤਿਸ ਸੇ (ਉਬਾਰੀ) ਬਚਾਇ ਲੀਆ ਹੈ॥੧॥ ਰਹਾਉ ॥
Prof. Sahib Singhਸੋ ਮੈਂ ਆਪਣੀ ਬਾਂਹ ਉੱਚੀ ਕਰ ਕੇ (ਆਪਣੇ) ਗੁਰੂ ਅੱਗੇ ਪੁਕਾਰ ਕੀਤੀ ਤੇ ਉਸ ਨੇ ਮੈਨੂੰ (ਇਹਨਾਂ ਤੋਂ) ਬਚਾ ਲਿਆ ॥੧॥ ਰਹਾਉ ॥

ਪਦ ਅਰਥ ਭੁਜਾ = ਬਾਂਹ। ਪਹਿ = ਪਾਸ, ਕੋਲ। ਤਿਨਿ = ਉਸ (ਗੁਰੂ) ਨੇ। ਹਉ = ਮੈਨੂੰ ॥੧॥ ਰਹਾਉ ॥

SikhNet (Spanish)y entonces levanto mis manos hacia Dios, y mira, Él me salva. (1-Pausa)

ਨਉ ਡਾਡੀ. ਦਸ ਮੁੰਸਫ ਧਾਵਹਿ; ਰਈਅਤਿ ਬਸਨ. ਨ ਦੇਹੀ ॥

nau ddaaddee. das munsaf dhaaveh; reeat basan. na dehee |

Sant Singh KhalsaThe nine tax-assessors and the ten magistrates go out; they do not allow their subjects to live in peace.
Manmohan SinghThe nine surveyors and the ten judges go on tour and allow not the subject to live in peace.
Manmohan Singh (Punjabi)ਨੌ ਜਰੀਬ ਖਿੱਚਣ ਵਾਲੇ ਅਤੇ ਦਸ ਜੱਜ ਦੌਰੇ ਦੇ ਜਾਂਦੇ ਹਨ ਅਤੇ ਪਰਜਾ ਨੂੰ ਆਰਾਮ ਅੰਦਰ ਰਹਿਣ ਨਹੀਂ ਦਿੰਦੇ।
Fareedkot Teekaਨਉ ਗੋਲਕ ਰੂਪ (ਡਾਡੀ) ਡੰਡਿਆਂ ਵਾਲੇ, ਭਾਵ ਚਪਰਾਸੀ ਧਾਵਤੇ ਹੈਂ, ਇੰਦ੍ਰਿਯਾਂ ਰੂਪ ਦਸ ਮੁਨਸਿਫ ਦੌੜਤੇ ਹੈਂ, ਸਰੀਰ ਮੇਂ ਸੁਭ ਗੁਨੋਂ ਰੂਪ ਰਈਯਤ ਕੋ ਬਸਨੇ ਨਹੀਂ ਦੇਤੇ॥
Prof. Sahib Singh(ਮਨੁੱਖਾ-ਸਰੀਰ ਦੇ) ਨੌ (ਸੋਤਰ-) ਜਰੀਬ ਕਸ਼ ਤੇ ਦਸ (ਇੰਦ੍ਰੇ) ਨਿਆਂ ਕਰਨ ਵਾਲੇ (ਮਨੁੱਖ ਦੇ ਜੀਵਨ ਉੱਤੇ ਇਤਨੇ) ਹੱਲਾ ਕਰ ਕੇ ਪੈਂਦੇ ਹਨ ਕਿ (ਮਨੁੱਖ ਦੇ ਅੰਦਰ ਭਲੇ ਗੁਣਾਂ ਦੀ) ਪਰਜਾ ਨੂੰ ਵੱਸਣ ਨਹੀਂ ਦੇਂਦੇ।

ਪਦ ਅਰਥ ਨਉ = ਕੰਨ ਨੱਕ ਆਦਿਕ ਨੌ ਸੋਤਰ। ਡਾਡੀ = ਜਰੀਬ-ਕਸ਼ (ਜ਼ਮੀਨ ਨੂੰ ਮਾਪਣ ਵਾਲੇ)। ਦਸ = ਪੰਜ ਗਿਆਨ-ਇੰਦ੍ਰੇ ਤੇ ਪੰਜ ਕਰਮ-ਇੰਦ੍ਰੇ। ਮੁੰਸਫ = ਨਿਆਂ ਕਰਨ ਵਾਲੇ। ਧਾਵਹਿ = ਦੌੜ ਕੇ ਆਉਂਦੇ ਹਨ। ਰਈਅਤਿ = ਪਰਜਾ, ਭਲੇ ਗੁਣ।

SikhNet (Spanish)Los nueve asesores u órganos sensoriales y los diez jueces o facultades sensitivas no dejan a nadie en paz,

ਡੋਰੀ ਪੂਰੀ. ਮਾਪਹਿ ਨਾਹੀ; ਬਹੁ ਬਿਸਟਾਲਾ ਲੇਹੀ ॥੨॥

ddoree pooree. maapeh naahee; bahu bisattaalaa lehee |2|

Sant Singh KhalsaThey do not measure with a full tape, and they take huge amounts in bribes. ||2||
Manmohan SinghThey measure not with a full tape and take much bribe.
Manmohan Singh (Punjabi)ਉਹ ਪੂਰੇ ਫੀਤੇ ਨਾਲ ਨਹੀਂ ਮਿਣਦੇ ਅਤੇ ਬਹੁਤੀ ਵੱਢੀ ਲੈਂਦੇ ਹਨ।
Fareedkot Teeka(ਡੋਰੀ) ਜਰੀਬ ਪੂਰੀ ਨਹੀਂ ਮਿਣਤੇ। ਮਾਪ ਕੀ ਸੰਗਲੀ ਕੋ ਜਰੀਬ ਕਹਤੇ ਹੈਂ। ਭਾਵ ਪ੍ਰਾਰਬਧ ਪਰ ਪ੍ਰਸੰਨ ਨਹੀਂ ਰਹਨੇ ਦੇਤੇ, ਬਹੁਤ ਬਿਸੈ ਰੂਪ (ਬਿਸਟਾਲਾ) ਭੇਟਾ, ਭਾਵ ਵਢੀ ਲੇਤੇ ਹੈਂ॥੨॥
Prof. Sahib Singh(ਇਹ ਜਰੀਬ-ਕਸ਼) ਜਰੀਬ ਪੂਰੀ ਨਹੀਂ ਮਾਪਦੇ, ਵਧੀਕ ਵੱਢੀ ਲੈਂਦੇ ਹਨ (ਭਾਵ ਮਨੁੱਖ ਨੂੰ ਵਿਤੋਂ ਵਧੀਕ ਵਿਸ਼ਿਆਂ ਵਿਚ ਫਸਾਉਂਦੇ ਹਨ, ਜਾਇਜ਼ ਹੱਦ ਤੋਂ ਵਧੀਕ ਕਾਮ ਆਦਿਕ ਵਿਚ ਫਸਾ ਦੇਂਦੇ ਹਨ) ॥੨॥

ਪਦ ਅਰਥ ਡੋਰੀ = ਜਰੀਬ। ਬਹੁ = ਬਹੁਤੀ। ਬਿਸਟਾਲਾ = {विष्टा} ਗੰਦ ਦੀ ਕਮਾਈ, ਵੱਢੀ। ਬਹੁ...ਲੇਹੀ = ਆਪਣੇ ਵਿਤੋਂ ਵਧੀਕ ਵਿਸ਼ਿਆਂ ਵਿਚ ਫਸਾਉਂਦੇ ਹਨ (ਇਹਨਾਂ ਗਿਆਨ-ਇੰਦ੍ਰਿਆਂ ਨੂੰ ਕਿਸੇ ਖ਼ਾਸ ਹੱਦ ਵਿਚ ਰਹਿਣ ਲਈ ਹਿਦਾਇਤ ਹੈ। ਪਰ ਇਸ ਹੱਦ ਅੰਦਰ ਰਹਿਣ ਦੇ ਥਾਂ, ਇਨਸਾਫ਼ ਦੀ ਗੱਲ ਦੇ ਥਾਂ ਉਲਟੀ ਬੇਇਨਸਾਫ਼ੀ ਕਰਦੇ ਹਨ) ॥੨॥

SikhNet (Spanish)pues no miden la granja honestamente y piden mordida. (2)

ਬਹਤਰਿ ਘਰ, ਇਕੁ ਪੁਰਖੁ ਸਮਾਇਆ; ਉਨਿ ਦੀਆ ਨਾਮੁ ਲਿਖਾਈ ॥

bahatar ghar, ik purakh samaaeaa; un deea naam likhaaee |

Sant Singh KhalsaThe One Lord is contained in the seventy-two chambers of the body, and He has written off my account.
Manmohan SinghThe one Lord contained in the seventy two chambers of the body and He has written off my account.
Manmohan Singh (Punjabi)ਇਕ ਪ੍ਰਭੂ ਸਰੀਰ ਦੀਆਂ ਬਹੱਤਰ ਕੋਠੜੀਆਂ ਅੰਦਰ ਰਮਿਆ ਹੋਇਆ ਹੈ ਅਤੇ ਉਸ ਨੇ ਮੇਰਾ ਨਾਮਾ ਚੁਕਤਾ ਕਰ ਦਿੱਤਾ ਹੈ।
Fareedkot Teekaਬਹਤਰ ਕੋਠੜੀਆਂ ਵਾਲਾ ਜੋ (ਘਰ) ਸਰੀਰੁ ਹੈ, ਇਸ ਮੇਂ ਹੀ ਇਕ ਪੁਰਖ ਸਮਾਇਆ ਹੂਆ ਹੈ। ਐਸੇ ਕਹਿ ਕਰ ਉਨ ਗੁਰੋਂ ਨੇ ਉਸ ਕਾ ਨਾਮ (ਲਿਖਾਈ) ਸਮਝਾਇ ਦੀਆ॥
Prof. Sahib Singh(ਮੈਂ ਆਪਣੇ ਗੁਰੂ ਅੱਗੇ ਪੁਕਾਰ ਕੀਤੀ ਤਾਂ) ਉਸ ਨੇ ਮੈਨੂੰ (ਉਸ ਪਰਮਾਤਮਾ ਦਾ) ਨਾਮ ਰਾਹਦਾਰੀ ਵਜੋਂ ਲਿਖ ਦਿੱਤਾ, ਜੋ ਬਹੱਤਰ-ਘਰੀ ਸਰੀਰ ਦੇ ਅੰਦਰ ਹੀ ਮੌਜੂਦ ਹੈ।

ਪਦ ਅਰਥ ਬਹਤਰਿ ਘਰ = ਬਹੱਤਰ ਕੋਠੜੀਆਂ ਵਾਲਾ ਸਰੀਰ। ਉਨਿ = ਉਸ (ਗੁਰੂ) ਨੇ। ਨਾਮੁ = ਪ੍ਰਭੂ ਦਾ ਨਾਮ। ਲਿਖਾਈ = (ਰਾਹਦਾਰੀ) ਲਿਖ ਕੇ ਦੇ ਦਿੱਤੀ ਹੈ।

SikhNet (Spanish)En el cuerpo de setenta y dos venas habita el Alma, ella pone mi nombre en el Registro de Dios,

ਧਰਮ ਰਾਇ ਕਾ ਦਫਤਰੁ ਸੋਧਿਆ; ਬਾਕੀ ਰਿਜਮ ਨ ਕਾਈ ॥੩॥

dharam raae kaa dafatar sodhiaa; baakee rijam na kaaee |3|

Sant Singh KhalsaThe records of the Righteous Judge of Dharma have been searched, and I owe absolutely nothing. ||3||
Manmohan SinghI have searched the Righteous Judge office and I owe him not even an iota.
Manmohan Singh (Punjabi)ਮੈਂ ਧਰਮ ਰਾਜੇ ਦੇ ਕਰਮ ਸਥਾਨ ਦੀ ਪੜਤਾਲ ਕਰ ਲਈ ਹੈ ਅਤੇ ਮੇਰੇ ਜ਼ਿੰਮੇ ਇਕ ਭੋਰਾ ਭਰ ਭੀ ਕਰਜ਼ਾ ਨਹੀਂ।
Fareedkot Teekaਤਬ ਉਸ ਕੇ ਜਾਨਨੇ ਸੇ ਉਪਰਾਂਤ ਜਬ ਧਰਮ ਰਾਇ ਕਾ ਦਫਤਰੁ ਸੋਧਾਂ ਤਬ ਕੋਈ ਭੀ ਬਾਕੀ (ਰਿਜਮ) ਅਤੀ ਤੁਛ ਮਾਤ੍ਰ ਨਾ ਦੇਖੀ, ਭਾਵ ਗ੍ਯਾਨੀ ਸ੍ਵਰਗ ਨਰਕ ਕਾ ਅਧਿਕਾਰੀ ਨਹੀਂ ਯਹ ਨਿਸਚੇ ਹੋਤਾ ਹੈ॥੩॥
Prof. Sahib Singh(ਸਤਿਗੁਰੂ ਦੀ ਇਸ ਮਿਹਰ ਦਾ ਸਦਕਾ ਜਦੋਂ) ਧਰਮਰਾਜ ਦੇ ਦਫ਼ਤਰ ਦੀ ਪੜਤਾਲ ਕੀਤੀ ਤਾਂ ਮੇਰੇ ਜ਼ਿੰਮੇ ਰਤਾ ਭੀ ਦੇਣਾ ਨਾਹ ਨਿਕਲਿਆ (ਭਾਵ, ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰੋਂ ਕੁਕਰਮਾਂ ਦਾ ਲੇਖਾ ਉੱਕਾ ਹੀ ਮੁੱਕ ਗਿਆ) ॥੩॥

ਪਦ ਅਰਥ ਸੋਧਿਆ = ਪੜਤਾਲ ਕੀਤੀ ਹੈ। ਬਾਕੀ = (ਮੇਰੇ ਜ਼ਿੰਮੇ) ਦੇਣ ਵਾਲੀ ਰਕਮ। ਰਿਜਮ = ਰਤਾ ਭੀ ॥੩॥

SikhNet (Spanish)así mi cuenta con el Señor de la Ley es cerrada y no me queda nada por pagar.(3)

ਸੰਤਾ ਕਉ. ਮਤਿ ਕੋਈ ਨਿੰਦਹੁ; ਸੰਤ ਰਾਮੁ ਹੈ ਏਕੋੁ ॥

santaa kau. mat koee nindahu; sant raam hai ekuo |

Sant Singh KhalsaLet no one slander the Saints, because the Saints and the Lord are as one.
Manmohan SinghLet no one slander the saints. The Lord and the saint are one.
Manmohan Singh (Punjabi)ਕੋਈ ਜਣਾ ਸਾਧੂਆਂ ਦੀ ਬਦਖੋਈ ਨਾਂ ਕਰੇ। ਸਾਹਿਬ ਅਤੇ ਸਾਧੂ ਇਕੋ ਹੀ ਹਨ।
Fareedkot Teekaਜਿਨੋਂ ਦ੍ਵਾਰੇ ਐਸਾ ਲਾਭ ਹੋਤਾ ਹੈ, ਤਿਨ ਸੰਤੋਂ ਕੋ ਮਤ ਕੋਈ ਨਿੰਦੋ, ਸੰਤ ਔ ਰਾਮੁ ਏਕੁ ਰੂਪ ਹੀ ਹੈਂ॥
Prof. Sahib Singh(ਸੋ, ਹੇ ਭਾਈ! ਇਹ ਬਰਕਤਿ ਸੰਤ ਜਨਾਂ ਦੀ ਸੰਗਤ ਦੀ ਹੈ) ਤੁਸੀ ਕੋਈ ਧਿਰ ਸੰਤਾਂ ਦੀ ਕਦੇ ਨਿੰਦਿਆ ਨਾਹ ਕਰਿਓ, ਸੰਤ ਤੇ ਪਰਮਾਤਮਾ ਇੱਕ-ਰੂਪ ਹਨ।

ਪਦ ਅਰਥ ਏਕ = (ਨੋਟ: ਅੱਖਰ 'ਕ' ਦੇ ਨਾਲ (ੋ) ਅਤੇ (ੁ) ਦੋਵੇਂ ਲਗਾਂ ਹਨ। ਅਸਲੀ ਲਫ਼ਜ਼ 'ਏਕੁ' ਹੈ, ਇੱਥੇ ਪੜ੍ਹਨਾ ਹੈ 'ਏਕੋ')।

SikhNet (Spanish)Oh hombres, no calumnien a los Santos, pues el Señor y los Santos son Uno.

ਕਹੁ ਕਬੀਰ. ਮੈ ਸੋ ਗੁਰੁ ਪਾਇਆ; ਜਾ ਕਾ ਨਾਉ ਬਿਬੇਕੋੁ ॥੪॥੫॥

kahu kabeer. mai so gur paaeaa; jaa kaa naau bibekuo |4|5|

Sant Singh KhalsaSays Kabeer, I have found that Guru, whose Name is Clear Understanding. ||4||5||
Manmohan SinghSays Kabir, I have obtained that Guru, whose Name is True gnosis.
Manmohan Singh (Punjabi)ਮੈਂ ਉਹ ਗੁਰੂ ਪਰਾਪਤ ਕੀਤਾ ਹੈ, ਜਿਸ ਦਾ ਨਾਮ ਸੱਚਾ ਗਿਆਨ ਹੈ।
Fareedkot Teekaਕਬੀਰ ਜੀ ਕਹਤੇ ਹੈਂ: ਹਮਨੇ ਸੰਤਾਂ ਦ੍ਵਾਰੇ (ਸੋ ਗੁਰੁ) ਬਡਾ ਪਰਮੇਸਰ ਪਾਯਾ ਹੈ ਜਾਂਕਾ ਨਾਮੁ ਜਪਨੇ ਤੇ (ਬਿਬੇਕ) ਜੋ ਦੋ ਜੀਵ ਈਸਰ ਵਾ ਜੋ ਗੁਰੂ ਵਡਾ ਸਾਧਨ ਹੈ, ਸੋ ਮੈਂਨੇ ਪਾਇਆ ਹੈ। ਸੋ ਕੌਨ ਹੈ? ਜਿਸ ਕਾ ਨਾਮੁ ਬਬੇਕ ਹੈ, ਭਾਵ ਦੈਵੀ ਸੰਪਤੀ ਵਿਖੇ ਮੁਖ ਸਾਧਨ ਬਬੇਕੁ ਹੈ, ਇਨਤੇ ਏਕ ਕਰ ਦੇਤਾ ਹੈ, ਜੋ ਪਾਯਾ ਹੈ॥੪॥੫॥☬ਪਰਮੇਸਰ ਆਗੇ ਬੇਨਤੀ ਕਰਤੇ ਗ੍ਯਾਨੀਓਂ ਕੀ ਮਹਿਮਾ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ- ਮੈਨੂੰ ਭੀ ਉਹੀ ਗੁਰੂ-ਸੰਤ ਹੀ ਮਿਲਿਆ ਹੈ ਜੋ ਪੂਰਨ ਗਿਆਨਵਾਨ ਹੈ ॥੪॥੫॥

ਪਦ ਅਰਥ ਬਿਬੇਕ = ਬਿਬੇਕ-ਰੂਪ, ਪੂਰਨ ਬਿਬੇਕ ਵਾਲਾ, ਪੂਰਨ ਗਿਆਨਵਾਨ ॥੪॥੫॥

* ਸ਼ਬਦ ਦਾ ਭਾਵ: ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਸਿਮਰਨ ਕਰੋ, ਵਿਕਾਰ ਆਪਣਾ ਜ਼ੋਰ ਨਹੀਂ ਪਾ ਸਕਣਗੇ।

SikhNet (Spanish)Dice Kabir, he encontrado al Guru, Cuyo Nombre es la Sabiduría.(4-5)

Open this shabad →

Shabad Bhagat Ravidas Ji Raag Soohee

ਰਾਗੁ ਸੂਹੀ ਬਾਣੀ ਸ੍ਰੀ ਰਵਿਦਾਸ ਜੀਉ ਕੀ ॥

raag soohee baanee sree ravidaas jeeo kee |

Sant Singh KhalsaRaag Soohee, The Word Of Sree Ravi Daas Jee:
Manmohan SinghRag Suhi. The Hymns. Siri Ravidas Ji.
Manmohan Singh (Punjabi)ਰਾਗ ਸੂਹੀ ਸ਼ਬਦ। ਸ਼੍ਰੀ ਰਵਿਦਾਸ ਜੀ।
Prof. Sahib Singhਰਾਗ ਸੂਹੀ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
SikhNet (Spanish)Rag Suji, palabras de Sri Ravidas-yi

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਸਹ ਕੀ ਸਾਰ; ਸੁਹਾਗਨਿ ਜਾਨੈ ॥

seh kee saar; suhaagan jaanai |

Sant Singh KhalsaThe happy soul-bride knows the worth of her Husband Lord.
Manmohan SinghThe chaste wife knows her Spouse worth.
Manmohan Singh (Punjabi)ਪਾਕ ਪਤਨੀ ਆਪਣੇ ਪਤੀ ਦੀ ਕਦਰ ਨੂੰ ਜਾਣਦੀ ਹੈ।
Fareedkot Teekaਹੇ ਪਤੀ! ਤੇਰੀ ਖਬਰ ਸੁਹਾਗਾਣੀਆਂ ਜਾਨਤੀਆਂ ਹੈਂ॥
Prof. Sahib Singhਖਸਮ-ਪ੍ਰਭੂ (ਦੇ ਮਿਲਾਪ) ਦੀ ਕਦਰ ਖਸਮ ਨਾਲ ਪਿਆਰ ਕਰਨ ਵਾਲੀ ਹੀ ਜਾਣਦੀ ਹੈ।

ਪਦ ਅਰਥ ਸਹ = ਖਸਮ। ਸਾਰ = ਕਦਰ। ਸੁਹਾਗਨਿ = ਸੁਹਾਗ ਵਾਲੀ, ਖਸਮ ਨਾਲ ਪਿਆਰ ਕਰਨ ਵਾਲੀ।

SikhNet (Spanish)Sólo conoce el valor de su Esposo,

ਤਜਿ ਅਭਿਮਾਨੁ; ਸੁਖ ਰਲੀਆ ਮਾਨੈ ॥

taj abhimaan; sukh raleea maanai |

Sant Singh KhalsaRenouncing pride, she enjoys peace and pleasure.
Manmohan SinghShedding her ego, she enjoys peace and pleasure.
Manmohan Singh (Punjabi)ਆਪਣੀ ਹੰਗਤਾ ਛੱਡ ਕੇ, ਉਹ ਆਰਾਮ ਤੇ ਅਨੰਦ ਭੋਗਦੀ ਹੈ।
Fareedkot Teekaਅਭਿਮਾਨੁ ਕੋ ਤ੍ਯਾਗ ਕਰ ਸੁਖ ਪੂਰਬਕ ਖੁਸੀਆਂ ਮਾਣਤੀਆਂ ਹੈਂ॥
Prof. Sahib Singhਉਹ ਅਹੰਕਾਰ ਛੱਡ ਕੇ (ਪ੍ਰਭੂ-ਚਰਨਾਂ ਵਿਚ ਜੁੜ ਕੇ ਉਸ ਮਿਲਾਪ ਦਾ) ਸੁਖ-ਆਨੰਦ ਮਾਣਦੀ ਹੈ।

ਪਦ ਅਰਥ ਤਜਿ = ਛੱਡ ਕੇ।

SikhNet (Spanish)la esposa que hace a un lado su ego y se regocija en Paz con su Señor

ਤਨੁ ਮਨੁ ਦੇਇ; ਨ ਅੰਤਰੁ ਰਾਖੈ ॥

tan man dee; na antar raakhai |

Sant Singh KhalsaShe surrenders her body and mind to Him, and does not remain separate from Him.
Manmohan SinghShe surrenders her body and mind to her spouse and remains not distinct from Him.
Manmohan Singh (Punjabi)ਉਹ ਆਪਣੀ ਦੇਹ ਤੇ ਜਿੰਦੜੀ ਆਪਣੇ ਪਤੀ ਦੇ ਅਰਪਨ ਕਰ ਦਿੰਦੀ ਹੈ ਅਤੇ ਉਸ ਨਾਲੋਂ ਭਿੰਨ ਨਹੀਂ ਰਹਿੰਦੀ।
Fareedkot Teekaਤਨ ਮਨ ਤੁਮਾਰੇ ਕੋ ਦੇ ਕੇ ਭੇਦ ਨਹੀਂ ਰਾਖਤੀਆਂ॥
Prof. Sahib Singhਆਪਣਾ ਤਨ ਮਨ ਖਸਮ-ਪ੍ਰਭੂ ਦੇ ਹਵਾਲੇ ਕਰ ਦੇਂਦੀ ਹੈ, ਪ੍ਰਭੂ-ਪਤੀ ਨਾਲੋਂ (ਕੋਈ) ਵਿੱਥ ਨਹੀਂ ਰੱਖਦੀ।

ਪਦ ਅਰਥ ਅੰਤਰੁ = ਵਿੱਥ। ਦੇਇ = ਹਵਾਲੇ ਕਰਦੀ ਹੈ।

SikhNet (Spanish)Ella entrega su cuerpo y su mente a su Esposo, no permanece distinta de Él

ਅਵਰਾ ਦੇਖਿ ਨ ਸੁਨੈ ਅਭਾਖੈ ॥੧॥

avaraa dekh na sunai abhaakhai |1|

Sant Singh KhalsaShe does not see or hear, or speak to another. ||1||
Manmohan SinghShe sees and hears not another, nor speaks she to another.
Manmohan Singh (Punjabi)ਉਹ ਕਿਸੇ ਹੋਰਸ ਨੂੰ ਵੇਖਦੀ ਦੇ ਸੁਣਦੀ ਨਹੀਂ ਨਾਂ ਹੀ ਉਹ ਕਿਸੇ ਹੋਰਸ ਨਾਲ ਬੋਲਦੀ ਹੈ।
Fareedkot Teeka(ਅਵਰਾ) ਅਗ੍ਯਾਨ ਸੇ ਅਵਰੋਂ ਔਰੁ ਅਵਿਦਿਆ ਕਰ ਔਰੁ ਤਿਨੋਂ ਸੇ ਹੂਏ ਜੀਵੋਂ ਕੋ ਦੇਖ ਕਰ ਤਿਨੋਂ ਕੇ ਬਚਨ ਨਹੀਂ ਸੁਨਤੀਆਂ, (ਅਭਾਖੈ) ਬੋਲਤੀਆਂ ਭੀ ਨਹੀਂ, ਭਾਵ ਮਹਾਤਮ ਪੁਰਸ ਅਗਿਆਨੀ ਜੀਵੋਂ ਕੀ ਅਪੇਛਾ ਕਰ ਦੇਤੇ ਹੈਂ॥੧॥
Prof. Sahib Singhਨਾਂਹ ਕਿਸੇ ਹੋਰ ਦਾ ਆਸਰਾ ਤੱਕਦੀ ਹੈ, ਤੇ ਨਾਹ ਕਿਸੇ ਦੀ ਮੰਦ ਪ੍ਰੇਰਨਾ ਸੁਣਦੀ ਹੈ ॥੧॥

ਪਦ ਅਰਥ ਅਭਾਖੈ = ਮੰਦੀ ਪ੍ਰੇਰਨਾ ॥੧॥

SikhNet (Spanish)pues no ve ni escucha a nadie más.(1)

ਸੋ ਕਤ ਜਾਨੈ; ਪੀਰ ਪਰਾਈ ॥

so kat jaanai; peer paraaee |

Sant Singh KhalsaHow can anyone know the pain of another,
Manmohan SinghHow can he know the pain of another,
Manmohan Singh (Punjabi)ਉਹ ਹੋਰਸ ਦੀ ਪੀੜ ਨੂੰ ਕਿਰ ਤਰ੍ਹਾਂ ਜਾਣ ਸਕਦੀ ਹੈ,
Fareedkot Teekaਸੋ ਪੁਰਖੁ ਪਰਾਈ ਪੀੜਾ ਕੋ (ਕਤ) ਕਿਆ ਜਾਨਤਾ ਹੈ ਅਰਥਾਤ ਨਹੀਂ ਜਾਨਤਾ॥
Prof. Sahib Singhਉਹ ਹੋਰਨਾਂ (ਗੁਰਮੁਖਿ ਸੁਹਾਗਣਾਂ) ਦੇ ਦਿਲ ਦੀ (ਇਹ) ਪੀੜ ਕਿਵੇਂ ਸਮਝ ਸਕਦੀ ਹੈ?

ਪਦ ਅਰਥ ਪਰਾਈ ਪੀਰ = ਹੋਰਨਾਂ (ਗੁਰਮੁਖਿ ਸੁਹਾਗਣਾਂ) ਦੀ ਵਿਛੋੜੇ ਦੀ ਪੀੜ।

SikhNet (Spanish)¿Cómo puede alguien conocer el dolor de otro,

ਜਾ ਕੈ ਅੰਤਰਿ ਦਰਦੁ; ਨ ਪਾਈ ॥੧॥ ਰਹਾਉ ॥

jaa kai antar darad; na paaee |1| rahaau |

Sant Singh Khalsaif there is no compassion and sympathy within? ||1||Pause||
Manmohan Singhwithin whose mind there is no sympathy. Pause.
Manmohan Singh (Punjabi)ਜਿਸ ਦੇ ਹਿਰਦੇ ਅੰਦਰ ਹਮਦਰਦੀ ਨਹੀਂ। ਠਹਿਰਾਉ।
Fareedkot Teekaਜਿਸ ਕੇ (ਅੰਤਰਿ) ਅੰਤਸਕਰਨ ਮੇਂ ਦਰਦ ਨਹੀਂ (ਪਾਈ) ਪਾਈਤਾ ਅਰਥਾਤ ਪ੍ਰਾਪਤ ਹੋਤਾ, ਭਾਵ ਜਿਸ ਕੋ ਦ੍ਯਾ ਨਹੀਂ ਵਾ ਜਿਸ ਦੇ ਅੰਤਰ ਦਰਦੁ ਨਹੀਂ ਪਾਈਦਾ। ਭਾਵ ਜੋ ਗ੍ਯਾਨਵਾਨ ਨਿਰਦੁਖੁ ਹੈ, ਸੋ ਪਰਾਈ ਦੇਹਾਦਿਕੋਂ ਦਾ ਦੁਖੁ ਅਪਨੇ ਮੇਂ ਨਹੀਂ ਮਾਨਤਾ ਹੈ॥੧॥ ਰਹਾਉ ॥
Prof. Sahib Singhਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ ਤੋਂ ਵਿਛੋੜੇ ਦਾ ਸੱਲ ਨਹੀਂ ਉੱਠਿਆ ॥੧॥ ਰਹਾਉ ॥

ਪਦ ਅਰਥ ਜਾ ਕੈ ਅੰਤਰਿ = ਜਿਸ ਦੇ ਹਿਰਦੇ ਵਿਚ। ਦਰਦੁ = ਪ੍ਰਭੂ-ਪਤੀ ਨਾਲੋਂ ਵਿਛੋੜੇ ਦੀ ਪੀੜ ॥੧॥ ਰਹਾਉ ॥

SikhNet (Spanish)si en su corazón no hay compasión ni sentimientos por otro? (1-Pausa)

ਦੁਖੀ ਦੁਹਾਗਨਿ; ਦੁਇ ਪਖ ਹੀਨੀ ॥

dukhee duhaagan; due pakh heenee |

Sant Singh KhalsaThe discarded bride is miserable, and loses both worlds;
Manmohan SinghThe discarded bride, is miserable and loses both sides (worlds),
Manmohan Singh (Punjabi)ਛੁੱਟੜ ਪਤਨੀ, ਦੁਖਾਤ੍ਰ ਹੁੰਦੀ ਹੈ ਅਤੇ ਦੋਨੋਂ ਪਾਸੇ (ਜਹਾਨ) ਗੁਆ ਲੈਂਦੀ ਹੈ,
Fareedkot Teekaਅਗ੍ਯਾਨੀ ਰੂਪ ਛੁਟੜ ਦੁਖੀ ਰਹਤੀ ਹੈ ਔਰ (ਦੁਇ ਪਖ) ਜੋ ਲੋਕ ਪਰਲੋਕ ਕਾ ਸੁਖੁ ਹੈ ਇਸ ਤੇ ਹੀਨ ਹੈ, ਵਾ ਵੈਰਾਗ ਬਬੇਕ ਇਸ ਤੇ ਰਹਿਤ ਹੈ, ਭਾਵ ਸੰਸੇ ਆਤਮਕ ਕੋ ਲੋਕ ਕਾ ਸੁਖ ਨਹੀਂ ਹੋਤਾ॥☬ਸੋ ਕੌਣ ਹੈ?
Prof. Sahib Singhਉਹ ਜੀਵ-ਇਸਤ੍ਰੀ ਛੁੱਟੜ ਦੁਖੀ ਰਹਿੰਦੀ ਹੈ, ਸਹੁਰੇ ਪੇਕੇ (ਲੋਕ ਪਰਲੋਕ) ਦੋਹਾਂ ਥਾਵਾਂ ਤੋਂ ਵਾਂਜੀ ਰਹਿੰਦੀ ਹੈ,

ਪਦ ਅਰਥ ਦੁਇ ਪਖ = ਸਹੁਰਾ ਪੇਕਾ, ਲੋਕ ਪਰਲੋਕ। ਹੀਨੀ = ਵਾਂਜੀ ਹੋਈ।

SikhNet (Spanish)La mujer que no vive con su Esposo siempre y en todo momento,

ਜਿਨਿ ਨਾਹ ਨਿਰੰਤਰਿ; ਭਗਤਿ. ਨ ਕੀਨੀ ॥

jin naah nirantar; bhagat. na keenee |

Sant Singh Khalsashe does not worship her Husband Lord.
Manmohan Singhwho performs not her Spouse's service continually.
Manmohan Singh (Punjabi)ਜੋ ਆਪਣੇ ਪਤੀ ਦੀ ਸੇਵਾ ਇਕਰਸ ਨਹੀਂ ਕਰਦੀ।
Fareedkot Teekaਜਿਸ ਨੇ (ਨਾਹਿ) ਭਰਤਾ ਕੀ ਨਿਰਤ੍ਰੰ ਭਗਤੀ ਨਹੀਂ ਕਰੀ, ਵਹੀ ਦੁਹਾਗਣੀ ਹੈ॥
Prof. Sahib Singhਜਿਸ ਨੇ ਖਸਮ-ਪ੍ਰਭੂ ਦੀ ਬੰਦਗੀ ਇੱਕ-ਰਸ ਨਹੀਂ ਕੀਤੀ।

ਪਦ ਅਰਥ ਜਿਨਿ = ਜਿਸ ਨੇ। ਨਾਹ ਭਗਤਿ = ਖਸਮ-ਪ੍ਰਭੂ ਦੀ ਬੰਦਗੀ। ਨਿਰੰਤਰਿ = ਇੱਕ-ਰਸ।

SikhNet (Spanish)vive llena de dolor al estar separada de su Señor,

ਪੁਰ ਸਲਾਤ ਕਾ; ਪੰਥੁ ਦੁਹੇਲਾ ॥

pur salaat kaa; panth duhelaa |

Sant Singh KhalsaThe bridge over the fire of hell is difficult and treacherous.
Manmohan SinghAgonizing is the way by the bridge over the fire of hell.
Manmohan Singh (Punjabi)ਦੁਖਦਾਈ ਹੈ ਨਰਕ ਦੀ ਅੱਗ ਉਪਰਲੇ ਪੁਲ ਦਾ ਮਾਰਗ।
Fareedkot Teeka(ਪੁਰ ਸਲਾਤ ਕਾ ਪੰਥੁ) ਮੁਸਲਮਾਨੋਂ ਕੇ ਮਤ ਮੇਂ ਪੁਲ ਦਾ ਨਾਮ ਸਲਾਤਲ ਮੁਸਤਕੀਮੁ ਹੈ। ਉਸ ਪਰ ਲੰਘਨਾ ਪੜਤਾ ਹੈ। ਜੋ ਜਮ ਕਾ ਮਾਰਗੁ ਹੈ, ਉਸ ਕੋ (ਦੁਹੇਲਾ) ਦੁਖਦਾਈ ਹੋਵੈਗਾ।
Prof. Sahib Singhਜੀਵਨ ਦਾ ਇਹ ਰਸਤਾ (ਜੋ) ਪੁਰਸਲਾਤ (ਸਮਾਨ ਹੈ, ਉਸ ਲਈ) ਬੜਾ ਔਖਾ ਹੋ ਜਾਂਦਾ ਹੈ,

ਪਦ ਅਰਥ ਪੁਰਸਲਾਤ = {ਪੁਲ ਸਿਰਾਤ} ਮੁਸਲਮਾਨੀ ਖ਼ਿਆਲ ਅਨੁਸਾਰ ਇਹ ਪੁਲ ਦੋਜ਼ਕ ਦੀ ਅੱਗ ਉੱਤੇ ਬਣਿਆ ਹੋਇਆ ਹੈ, ਵਾਲ ਜਿੰਨਾ ਬਰੀਕ ਹੈ, ਹਰੇਕ ਨੂੰ ਇਸ ਦੇ ਉੱਤੋਂ ਦੀ ਲੰਘਣਾ ਪੈਂਦਾ ਹੈ। ਦੁਹੇਲਾ = ਔਖਾ।

SikhNet (Spanish)y pierde aquí y aquí después.

ਸੰਗਿ ਨ ਸਾਥੀ; ਗਵਨੁ ਇਕੇਲਾ ॥੨॥

sang na saathee; gavan ikelaa |2|

Sant Singh KhalsaNo one will accompany you there; you will have to go all alone. ||2||
Manmohan SinghWith her, there will be no comrade and she will have to go alone.
Manmohan Singh (Punjabi)ਉਸ ਦੇ ਨਾਲ ਕੋਈ ਸੰਗੀ ਨਹੀਂ ਹੋਣਾ ਅਤੇ ਉਸ ਨੂੰ ਕੱਲਮਕੱਲੀ ਨੂੰ ਹੀ ਜਾਣਾ ਪਏਗਾ।
Fareedkot Teekaਤਿਸ ਰਸਤੇ ਮੇਂ ਜੀਵ ਕਾ ਸਾਥੀ ਕੋਈ ਭੀ ਸੰਗ ਨਹੀਂ ਹੋਵੈਗਾ ਔਰੁ ਜੀਵ ਇਕੇਲਾ ਗਵਨ ਕਰੇਗਾ॥੨॥
Prof. Sahib Singh(ਇਥੇ ਦੁੱਖਾਂ ਵਿਚ) ਕੋਈ ਸੰਗੀ ਕੋਈ ਸਾਥੀ ਨਹੀਂ ਬਣਦਾ, (ਜੀਵਨ-ਸਫ਼ਰ ਦਾ) ਸਾਰਾ ਪੈਂਡਾ ਇਕੱਲਿਆਂ ਹੀ (ਲੰਘਣਾ ਪੈਂਦਾ ਹੈ) ॥੨॥
SikhNet (Spanish)El puente sobre el pozo de fuego es traicionero y ese puente uno lo tiene que cruzar solo. (2)

ਦੁਖੀਆ ਦਰਦਵੰਦੁ; ਦਰਿ ਆਇਆ ॥

dukheea daradavand; dar aaeaa |

Sant Singh KhalsaSuffering in pain, I have come to Your Door, O Compassionate Lord.
Manmohan SinghStricken by pain, I have come to Thy door O Merciful Master.
Manmohan Singh (Punjabi)ਦੁਖ ਦਾ ਮਰਿਆ ਹੋਇਆ ਮੈਂ ਤੇਰੇ ਬੂਹੇ ਤੇ ਆਇਆ ਹਾਂ ਹੇ ਮਿਹਰਬਾਨ ਮਾਲਕ!
Fareedkot Teekaਐ (ਦਰਦਵੰਦੁ) ਦਿਆਲ ਪਰਮੇਸਰ ਮੈਂ ਦੁਖੀ ਹੋ ਕਰ ਤੇਰੇ (ਦਰਿ) ਸਤਸੰਗ ਮੇਂ ਆਯਾ ਹੂੰ॥
Prof. Sahib Singhਹੇ ਪ੍ਰਭੂ! ਮੈਂ ਦੁਖੀ ਮੈਂ ਦਰਦਵੰਦਾ ਤੇਰੇ ਦਰ ਤੇ ਆਇਆ ਹਾਂ।

ਪਦ ਅਰਥ ਦਰਿ = ਪ੍ਰਭੂ ਦੇ ਦਰ ਤੇ।

SikhNet (Spanish)Mordido por el dolor he venido a Tu Puerta, oh Dios;

ਬਹੁਤੁ ਪਿਆਸ; ਜਬਾਬੁ. ਨ ਪਾਇਆ ॥

bahut piaas; jabaab. na paaeaa |

Sant Singh KhalsaI am so thirsty for You, but You do not answer me.
Manmohan SinghI have great thirst for meeting thee, O Lord, but thou answer not.
Manmohan Singh (Punjabi)ਮੈਨੂੰ ਤੇਰੇ ਮਿਲਣ ਦੀ ਬੜੀ ਪਿਆਸ ਲੱਗੀ ਹੋਈ ਹੈ, ਹੇ ਸੁਆਮੀ! ਪਰ ਤੂੰ ਕੋਈ ਉੱਤਰ ਨਹੀਂ ਦਿੰਦਾ।
Fareedkot Teekaਤੇਰੇ ਮਿਲਨੇ ਕੀ ਬਹੁਤੁ (ਪਿਆਸ) ਚਾਹ ਲਗ ਰਹੀ ਹੈ, ਅਬ ਤਕ ਕੋਈ ਜਬਾਬੁ ਨਹੀਂ ਪਾਇਆ॥
Prof. Sahib Singhਮੈਨੂੰ ਤੇਰੇ ਦਰਸਨ ਦੀ ਬੜੀ ਤਾਂਘ ਹੈ (ਪਰ ਤੇਰੇ ਦਰ ਤੋਂ) ਕੋਈ ਉੱਤਰ ਨਹੀਂ ਮਿਲਦਾ।

ਪਦ ਅਰਥ ਪਿਆਸ = ਦਰਸਨ ਦੀ ਤਾਂਘ। ਜਬਾਬੁ = ਉੱਤਰ।

SikhNet (Spanish)llamo y llamo, pero no contestas.

ਕਹਿ ਰਵਿਦਾਸ; ਸਰਨਿ ਪ੍ਰਭ ਤੇਰੀ ॥

keh ravidaas; saran prabh teree |

Sant Singh KhalsaSays Ravi Daas, I seek Your Sanctuary, God;
Manmohan SinghSays Ravidas, I have sought Thy protection, O Lord,
Manmohan Singh (Punjabi)ਰਵਿਦਾਸ ਜੀ ਆਖਦੇ ਹਨ, ਹੇ ਸੁਆਮੀ! ਮੈਂ ਤੇਰੀ ਪਨਾਹ ਲਈ ਹੈ,
Fareedkot Teekaਰਵਿਦਾਸ ਜੀ ਕਹਤੇ ਹੈਂ: ਹੇ ਪ੍ਰਭੂ! ਤੇਰੀ ਸਰਨ ਲਈ ਹੈ॥
Prof. Sahib Singhਰਵਿਦਾਸ ਆਖਦਾ ਹੈ-ਹੇ ਪ੍ਰਭੂ! ਮੈਂ ਤੇਰੀ ਸ਼ਰਨ ਆਇਆ ਹਾਂ,
SikhNet (Spanish)Dice Ravidas, oh Dios, busco Tu Refugio;

ਜਿਉ ਜਾਨਹੁ; ਤਿਉ ਕਰੁ ਗਤਿ ਮੇਰੀ ॥੩॥੧॥

jiau jaanahu; tiau kar gat meree |3|1|

Sant Singh Khalsaas You know me, so will You save me. ||3||1||
Manmohan Singhas Thou willest, so effect Thou my salvation.
Manmohan Singh (Punjabi)ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਮੁਕਤੀ ਕਰ।
Fareedkot Teekaਜਿਉ ਜਾਨੋਂ (ਤਿਉ) ਤਿਸੀ ਪ੍ਰਕਾਰ ਮੇਰੀ ਮੁਕਤੀ ਕਰੀਏ॥੩॥੧॥☬ਵੈਰਾਗ ਸੂਚਨ ਕਰਾਵਤੇ ਹੈਂ:
Prof. Sahib Singhਜਿਵੇਂ ਭੀ ਹੋ ਸਕੇ, ਤਿਵੇਂ ਮੇਰੀ ਹਾਲਤ ਸਵਾਰ ਦੇਹ ॥੩॥੧॥

ਪਦ ਅਰਥ ਗਤਿ = ਉੱਚੀ ਆਤਮਕ ਹਾਲਤ ॥੩॥੧॥

* ਸ਼ਬਦ ਦਾ ਭਾਵ: ਪਰਮਾਤਮਾ ਦੀ ਭਗਤੀ ਦੀ ਦਾਤਿ ਵਾਸਤੇ ਪ੍ਰਭੂ-ਦਰ ਤੋਂ ਮੰਗ।

SikhNet (Spanish)sálvame si es Tu Voluntad.(3-1)

Open this shabad →

Shabad Bhagat Ravidas Ji Raag Soohee continues on Ang 794

ਸੂਹੀ ॥

soohee |

Sant Singh KhalsaSoohee:
Manmohan SinghSuhi.
Manmohan Singh (Punjabi)ਸੂਹੀ।
SikhNet (Spanish)Suji

ਜੋ ਦਿਨ ਆਵਹਿ; ਸੋ ਦਿਨ ਜਾਹੀ ॥

jo din aaveh; so din jaahee |

Sant Singh KhalsaThat day which comes, that day shall go.
Manmohan SinghThe day which comes, that day shall pass off.
Manmohan Singh (Punjabi)ਜਿਹੜਾ ਦਿਨ ਆਇਆ ਹੈ ਉਹ ਦਿਨ ਬੀਤ ਜਾਏਗਾ।
Fareedkot Teekaਜੋ ਦਿਨ ਆਵਤੇ ਹੈਂ, ਸੋ ਦਿਨ ਅਵਸਥਾ ਮੇਂ ਸੇ (ਜਾਈ) ਜਾਤੇ, ਭਾਵ ਘਟਤੇ ਹੈਂ॥
Prof. Sahib Singh(ਮਨੁੱਖ ਦੀ ਜ਼ਿੰਦਗੀ ਵਿਚ) ਜੇਹੜੇ ਜੇਹੜੇ ਦਿਨ ਆਉਂਦੇ ਹਨ, ਉਹ ਦਿਨ (ਅਸਲ ਵਿਚ ਨਾਲੋ ਨਾਲ) ਲੰਘਦੇ ਜਾਂਦੇ ਹਨ (ਭਾਵ, ਉਮਰ ਵਿਚੋਂ ਘਟਦੇ ਜਾਂਦੇ ਹਨ)।

ਪਦ ਅਰਥ ਜੋ ਦਿਨ = ਜੇਹੜੇ ਦਿਨ। ਜਾਹੀ = ਲੰਘ ਜਾਂਦੇ ਹਨ, ਗੁਜ਼ਰ ਜਾਂਦੇ ਹਨ।

SikhNet (Spanish)El día que viene también se va;

ਕਰਨਾ ਕੂਚੁ; ਰਹਨੁ ਥਿਰੁ ਨਾਹੀ ॥

karanaa kooch; rehan thir naahee |

Sant Singh KhalsaYou must march on; nothing remains stable.
Manmohan SinghMan must march on, nothing remains stable.
Manmohan Singh (Punjabi)ਬੰਦੇ ਨੇ ਜ਼ਰੂਰ ਹੀ ਟੁਰ ਜਾਣਾ ਹੈ, ਕੋਈ ਭੀ ਸਥਿਰ ਨਹੀਂ ਰਹਿੰਦਾ।
Fareedkot Teekaਸੋ ਏਹੁ ਨਿਸਚੇ ਹੈ, ਜੋ ਏਕ ਦਿਨ ਕੂਚ ਕਰ ਜਾਨਾ ਹੈ ਥਿਰ ਨਹੀਂ ਰਹਿਨਾ ਹੋਗਾ॥
Prof. Sahib Singh(ਇਥੋਂ ਹਰੇਕ ਨੇ) ਕੂਚ ਕਰ ਜਾਣਾ ਹੈ (ਕਿਸੇ ਦੀ ਭੀ ਇਥੇ) ਸਦਾ ਦੀ ਰਿਹੈਸ਼ ਨਹੀਂ ਹੈ।

ਪਦ ਅਰਥ ਰਹਨੁ = ਟਿਕਾਣਾ, ਟਿਕਣਾ। ਥਿਰੁ = ਸਦਾ ਦਾ।

SikhNet (Spanish)así todos se desvanecen y nada queda.

ਸੰਗੁ ਚਲਤ ਹੈ; ਹਮ ਭੀ ਚਲਨਾ ॥

sang chalat hai; ham bhee chalanaa |

Sant Singh KhalsaOur companions are leaving, and we must leave as well.
Manmohan SinghOur comrades are going, I too must go.
Manmohan Singh (Punjabi)ਮੇਰੇ ਸਾਥੀ ਜਾ ਰਹੇ ਹਨ, ਮੈਂ ਭੀ ਨਿਸਚਿਤ ਹੀ ਤੁਰ ਜਾਣਾ ਹੈ।
Fareedkot Teekaਸੰਬੂਹ ਸੰਸਾਰ ਜੋ ਚਲਾ ਜਾਤਾ ਹੈ ਹਮ ਨੇ ਭੀ ਇਕ ਦਿਨ ਚਲਨਾ ਹੈ॥
Prof. Sahib Singhਅਸਾਡਾ ਸਾਥ ਤੁਰਿਆ ਜਾ ਰਿਹਾ ਹੈ, ਅਸਾਂ ਭੀ (ਇਥੋਂ) ਤੁਰ ਜਾਣਾ ਹੈ।

ਪਦ ਅਰਥ ਸੰਗੁ = ਸਾਥ।

SikhNet (Spanish)Mis compañeros se están yendo y yo también tengo que partir.

ਦੂਰਿ ਗਵਨੁ; ਸਿਰ ਊਪਰਿ ਮਰਨਾ ॥੧॥

door gavan; sir aoopar maranaa |1|

Sant Singh KhalsaWe must go far away. Death is hovering over our heads. ||1||
Manmohan SinghThou hast to go far off, Death is hovering over thy head.
Manmohan Singh (Punjabi)ਤੂੰ ਦੁਰੇਡੇ ਜਾਣਾ ਹੈ। ਤੇਰੇ ਸਿਰ ਉਤੇ ਮੌਤ ਮੰਡਲਾ ਰਹੀ ਹੈ।
Fareedkot Teekaਜਿਸ ਗਮਨ ਕਿ, ਭਾਵ ਮਰ ਜਾਣਾ ਦੂਰ ਸਮਝਿਆ ਹੈ, ਸੋ ਮਰਨਾ ਸਿਰ ਪਰ ਖੜਾ ਹੈ; ਵਾ ਮਰਨਾਂ ਤੋ ਸਿਰ ਪਰ ਖੜਾ ਹੈ ਔਰ ਜੀਵ ਮਨ ਕੇ ਸੰਕਲਪੋਂ ਕਰ ਕੇ ਦੂਰ ਤਕ ਗਵਨੁ ਕਰਤਾ ਹੈ, ਭਾਵ ਵੱਡੇ ਵੱਡੇ ਸੰਕਲਪ ਕਰਤਾ ਹੈ॥੧॥
Prof. Sahib Singhਇਹ ਦੂਰ ਦੀ ਮੁਸਾਫ਼ਰੀ ਹੈ ਤੇ ਮੌਤ ਸਿਰ ਉਤੇ ਖਲੋਤੀ ਹੈ (ਪਤਾ ਨਹੀਂ ਕੇਹੜੇ ਵੇਲੇ ਆ ਜਾਏ) ॥੧॥

ਪਦ ਅਰਥ ਗਵਨੁ = ਪੈਂਡਾ, ਮੁਸਾਫ਼ਰੀ। ਦੂਰਿ ਗਵਨੁ = ਦੂਰ ਦਾ ਪੈਂਡਾ। ਮਰਨਾ = ਮੌਤ ॥੧॥

SikhNet (Spanish)Tenemos que ir muy lejos, pues la muerte acecha sobre nuestras cabezas.(1)

Open this shabad (15 lines, Angs 793-794) →

Ang 793 of 1430