ੴ

ਸਿੱਖਬਾਣੀ · SikhBani

ਸੂਹੀ ਲਲਿਤ ਕਬੀਰ ਜੀਉ ॥

soohee lalit kabeer jeeo
Bhagat Kabir Ji ਭਗਤ ਕਬੀਰ ਜੀ · Raag Soohee · Ang 793 · 11 lines
Translations

ਸੂਹੀ ਲਲਿਤ ਕਬੀਰ ਜੀਉ ॥

soohee lalit kabeer jeeo |

Sant Singh KhalsaSoohee, Lalit, Kabeer Jee:
Manmohan SinghSuhi Lalit Kabir Ji.
Manmohan Singh (Punjabi)ਸੂਹੀ ਲਲਿਤ ਕਬੀਰ ਜੀ।
SikhNet (Spanish)Suji, Lalit, Kabir-yi

ਏਕੁ ਕੋਟੁ ਪੰਚ ਸਿਕਦਾਰਾ; ਪੰਚੇ ਮਾਗਹਿ ਹਾਲਾ ॥

ek kott panch sikadaaraa; panche maageh haalaa |

Sant Singh KhalsaIn the one fortress of the body, there are five rulers, and all five demand payment of taxes.
Manmohan SinghOf the one body fortress, are the five rulers and all the five demand revenue.
Manmohan Singh (Punjabi)ਸਰੀਰ ਦੇ ਇਕ ਕਿਲ੍ਹੇ ਦੇ ਪੰਜ ਹਾਕਮ ਹਨ ਅਤੇ ਪੰਜੇ ਹੀ ਮਾਮਲਾ ਮੰਗਦੇ ਹਨ।
Fareedkot Teekaਸਰੀਰ ਰੂਪ ਏਕ ਕੋਟ ਹੈ, ਇਸ ਮੇਂ ਪੰਚ (ਸਿਕਦਾਰਾ) ਸਰਦਾਰ ਹੈਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਪੰਚੇ ਹਾਲਾ ਮਾਂਗਤੇ ਹੈਂ, ਭਾਵ ਅਪਨੀ ਅਪਨੀ ਤਰਫ ਖੈਂਚਤੇ ਹੈਂ॥
Prof. Sahib Singh(ਮਨੁੱਖ ਦਾ ਇਹ ਸਰੀਰ, ਮਾਨੋ,) ਇਕ ਕਿਲ੍ਹਾ ਹੈ, (ਇਸ ਵਿਚ) ਪੰਜ (ਕਾਮਾਦਿਕ) ਚੌਧਰੀ (ਵੱਸਦੇ ਹਨ), ਪੰਜੇ ਹੀ (ਇਸ ਮਨੁੱਖ ਪਾਸੋਂ) ਮਾਮਲਾ ਮੰਗਦੇ ਹਨ (ਭਾਵ, ਇਹ ਪੰਜੇ ਵਿਕਾਰ ਇਸ ਨੂੰ ਖ਼ੁਆਰ ਕਰਦੇ ਫਿਰਦੇ ਹਨ)।

ਪਦ ਅਰਥ ਕੋਟੁ = ਕਿਲ੍ਹਾ। ਸਿਕਦਾਰ = ਚੌਧਰੀ। ਪੰਚ = ਕਾਮਾਦਿਕ ਪੰਜ ਵਿਕਾਰ। ਹਾਲਾ = ਹਲ ਦੀ ਕਮਾਈ ਉੱਤੇ ਸਰਕਾਰੀ ਵਸੂਲੀ, ਮਾਮਲਾ।

SikhNet (Spanish)En la fortaleza del cuerpo las cinco pasiones son como los oficiales del rey, que hacen siempre demandas frescas de recompensas en la vida.

ਜਿਮੀ. ਨਾਹੀ ਮੈ ਕਿਸੀ ਕੀ ਬੋਈ; ਐਸਾ ਦੇਨੁ ਦੁਖਾਲਾ ॥੧॥

jimee. naahee mai kisee kee boee; aisaa den dukhaalaa |1|

Sant Singh KhalsaI have not farmed anyone's land, so such payment is difficult for me to pay. ||1||
Manmohan SinghI have cultivated no one's land. To make such to payment is indeed painful.
Manmohan Singh (Punjabi)ਮੈਂ ਕਿਸੇ ਦੀ ਭੀ ਭੁਇੰ ਕਾਸ਼ਤ ਨਹੀਂ ਕੀਤੀ। ਇਹੋ ਜਿਹੀ ਅਦਾਇਗੀ ਕਰਨੀ ਦੁਖਦਾਈ ਹੈ।
Fareedkot Teekaਮੈਂ ਜਿਮੀ ਕਿਸੇ ਕੀ ਨਹੀਂ ਬੀਜੀ, ਭਾਵ ਕਿਸੇ ਕੀ ਇਛਾ ਭੀ ਨਹੀਂ ਕਰੀ, ਐਸਾ ਮਾਮਲਾ ਦੇਨਾ (ਦੁਖਾਲਾ) ਕਠਨ ਹੈ, ਭਾਵ ਦੁਖਦਾਯਕ ਹੈ॥੧॥
Prof. Sahib Singh(ਪਰ ਆਪਣੇ ਸਤਿਗੁਰੂ ਦੀ ਕਿਰਪਾ ਨਾਲ) ਮੈਂ (ਇਹਨਾਂ ਪੰਜਾਂ ਵਿਚੋਂ) ਕਿਸੇ ਦਾ ਭੀ ਮੁਜ਼ਾਰਿਆ ਨਹੀਂ ਬਣਿਆ (ਭਾਵ, ਮੈਂ ਕਿਸੇ ਦੇ ਭੀ ਦਬਾ ਵਿਚ ਨਹੀਂ ਆਇਆ), ਇਸ ਵਾਸਤੇ ਕਿਸੇ ਦਾ ਮਾਮਲਾ ਭਰਨਾ ਮੇਰੇ ਲਈ ਔਖਾ ਹੈ (ਭਾਵ, ਇਹਨਾਂ ਵਿਚੋਂ ਕੋਈ ਵਿਕਾਰ ਮੈਨੂੰ ਕੁਰਾਹੇ ਨਹੀਂ ਪਾ ਸਕਿਆ) ॥੧॥

ਪਦ ਅਰਥ ਦੁਖਾਲਾ = ਦੁਖਦਾਈ, ਔਖਾ ॥੧॥

SikhNet (Spanish)Pero yo no soy el tendero de nadie; ¿por qué entonces se me pide pagar?(1)

ਹਰਿ ਕੇ ਲੋਗਾ; ਮੋ ਕਉ ਨੀਤਿ ਡਸੈ ਪਟਵਾਰੀ ॥

har ke logaa; mo kau neet ddasai pattavaaree |

Sant Singh KhalsaO people of the Lord, the tax-collector is constantly torturing me!
Manmohan SinghO God' s people, the village accountant ever tortures me.
Manmohan Singh (Punjabi)ਹੇ ਰੱਬ ਦੇ ਬੰਦਿਓ! ਪਿੰਡ ਦਾ ਪਟਵਾਰੀ, ਮੈਨੂੰ ਸਦਾ ਹੀ ਰੁੱਖ ਦਿੰਦਾ ਹੈ।
Fareedkot Teekaਹੇ ਹਰੀ ਕੇ ਪ੍ਯਾਰੇ ਸੰਤੋ! ਮੇਰੇ ਕੋ ਧਰਮਰਾਇ ਪਟਵਾਰੀ ਨਿਤਯ ਹੀ ਸਿਮਰਨ ਦ੍ਵਾਰੇ ਦੁਖ ਦੇਤਾ ਥਾ॥
Prof. Sahib Singhਹੇ ਸੰਤ ਜਨੋ! ਮੈਨੂੰ ਮਾਮਲੇ ਦਾ ਹਿਸਾਬ ਬਣਾਉਣ ਵਾਲੇ ਦਾ ਹਰ ਵੇਲੇ ਸਹਿਮ ਰਹਿੰਦਾ ਹੈ (ਭਾਵ, ਮੈਨੂੰ ਹਰ ਵੇਲੇ ਡਰ ਰਹਿੰਦਾ ਹੈ ਕਿ ਕਾਮਾਦਿਕ ਵਿਕਾਰਾਂ ਦਾ ਕਿਤੇ ਜ਼ੋਰ ਪੈ ਕੇ ਮੇਰੇ ਅੰਦਰ ਭੀ ਕੁਕਰਮਾਂ ਦਾ ਲੇਖਾ ਨਾਹ ਬਣਨ ਲੱਗ ਪਏ)।

ਪਦ ਅਰਥ ਹਰਿ ਕੇ ਲੋਗਾ = ਹੇ ਸੰਤ ਜਨੋ! ਮੋ ਕਉ = ਮੈਨੂੰ। ਨੀਤਿ = ਸਦਾ। ਡਸੈ = ਡੰਗ ਮਾਰਦਾ ਹੈ, ਡਰਾਉਂਦਾ ਹੈ। ਪਟਵਾਰੀ = ਮਾਮਲੇ ਦਾ ਹਿਸਾਬ ਬਣਾਉਣ ਵਾਲਾ, ਕੀਤੇ ਕਰਮਾਂ ਦਾ ਲੇਖਾ ਰੱਖਣ ਵਾਲਾ, ਧਰਮ-ਰਾਜ।

SikhNet (Spanish)Oh Santos, el colector de los impuestos me trata de torturar todos los días

ਊਪਰਿ ਭੁਜਾ ਕਰਿ. ਮੈ ਗੁਰ ਪਹਿ ਪੁਕਾਰਿਆ; ਤਿਨਿ ਹਉ ਲੀਆ ਉਬਾਰੀ ॥੧॥ ਰਹਾਉ ॥

aoopar bhujaa kar. mai gur peh pukaariaa; tin hau leea ubaaree |1| rahaau |

Sant Singh KhalsaRaising my arms up, I complained to my Guru, and He has saved me. ||1||Pause||
Manmohan SinghRaising my arm aloft, I complained to my Guru and he did save me. Pause.
Manmohan Singh (Punjabi)ਉਚੀਆਂ ਬਾਹਾਂ ਕਰ ਕੇ, ਮੈਂ ਆਪਣੇ ਗੁਰਾਂ ਕੋਲ ਫਰਿਆਦ ਕੀਤੀ ਅਤੇ ਉਨ੍ਹਾਂ ਨੇ ਮੈਨੂੰ ਬਲਾ ਲਿਆ। ਠਹਿਰਾਉ।
Fareedkot Teeka(ਊਪਰਿ ਭੁਜਾ ਕਰਿ) ਬੁਧੀ ਕੋ ਬਿਸਯਾਂ ਤੇ ਉਪਰਾਂਮ ਕਰ ਕੇ ਜਬ ਮੈਂ ਗੁਰੋਂ ਕੇ ਪਾਸ ਪੁਕਾਰ ਕਰੀ ਤਬ ਹਮ ਕੋ ਤਿਸ ਸੇ (ਉਬਾਰੀ) ਬਚਾਇ ਲੀਆ ਹੈ॥੧॥ ਰਹਾਉ ॥
Prof. Sahib Singhਸੋ ਮੈਂ ਆਪਣੀ ਬਾਂਹ ਉੱਚੀ ਕਰ ਕੇ (ਆਪਣੇ) ਗੁਰੂ ਅੱਗੇ ਪੁਕਾਰ ਕੀਤੀ ਤੇ ਉਸ ਨੇ ਮੈਨੂੰ (ਇਹਨਾਂ ਤੋਂ) ਬਚਾ ਲਿਆ ॥੧॥ ਰਹਾਉ ॥

ਪਦ ਅਰਥ ਭੁਜਾ = ਬਾਂਹ। ਪਹਿ = ਪਾਸ, ਕੋਲ। ਤਿਨਿ = ਉਸ (ਗੁਰੂ) ਨੇ। ਹਉ = ਮੈਨੂੰ ॥੧॥ ਰਹਾਉ ॥

SikhNet (Spanish)y entonces levanto mis manos hacia Dios, y mira, Él me salva. (1-Pausa)

ਨਉ ਡਾਡੀ. ਦਸ ਮੁੰਸਫ ਧਾਵਹਿ; ਰਈਅਤਿ ਬਸਨ. ਨ ਦੇਹੀ ॥

nau ddaaddee. das munsaf dhaaveh; reeat basan. na dehee |

Sant Singh KhalsaThe nine tax-assessors and the ten magistrates go out; they do not allow their subjects to live in peace.
Manmohan SinghThe nine surveyors and the ten judges go on tour and allow not the subject to live in peace.
Manmohan Singh (Punjabi)ਨੌ ਜਰੀਬ ਖਿੱਚਣ ਵਾਲੇ ਅਤੇ ਦਸ ਜੱਜ ਦੌਰੇ ਦੇ ਜਾਂਦੇ ਹਨ ਅਤੇ ਪਰਜਾ ਨੂੰ ਆਰਾਮ ਅੰਦਰ ਰਹਿਣ ਨਹੀਂ ਦਿੰਦੇ।
Fareedkot Teekaਨਉ ਗੋਲਕ ਰੂਪ (ਡਾਡੀ) ਡੰਡਿਆਂ ਵਾਲੇ, ਭਾਵ ਚਪਰਾਸੀ ਧਾਵਤੇ ਹੈਂ, ਇੰਦ੍ਰਿਯਾਂ ਰੂਪ ਦਸ ਮੁਨਸਿਫ ਦੌੜਤੇ ਹੈਂ, ਸਰੀਰ ਮੇਂ ਸੁਭ ਗੁਨੋਂ ਰੂਪ ਰਈਯਤ ਕੋ ਬਸਨੇ ਨਹੀਂ ਦੇਤੇ॥
Prof. Sahib Singh(ਮਨੁੱਖਾ-ਸਰੀਰ ਦੇ) ਨੌ (ਸੋਤਰ-) ਜਰੀਬ ਕਸ਼ ਤੇ ਦਸ (ਇੰਦ੍ਰੇ) ਨਿਆਂ ਕਰਨ ਵਾਲੇ (ਮਨੁੱਖ ਦੇ ਜੀਵਨ ਉੱਤੇ ਇਤਨੇ) ਹੱਲਾ ਕਰ ਕੇ ਪੈਂਦੇ ਹਨ ਕਿ (ਮਨੁੱਖ ਦੇ ਅੰਦਰ ਭਲੇ ਗੁਣਾਂ ਦੀ) ਪਰਜਾ ਨੂੰ ਵੱਸਣ ਨਹੀਂ ਦੇਂਦੇ।

ਪਦ ਅਰਥ ਨਉ = ਕੰਨ ਨੱਕ ਆਦਿਕ ਨੌ ਸੋਤਰ। ਡਾਡੀ = ਜਰੀਬ-ਕਸ਼ (ਜ਼ਮੀਨ ਨੂੰ ਮਾਪਣ ਵਾਲੇ)। ਦਸ = ਪੰਜ ਗਿਆਨ-ਇੰਦ੍ਰੇ ਤੇ ਪੰਜ ਕਰਮ-ਇੰਦ੍ਰੇ। ਮੁੰਸਫ = ਨਿਆਂ ਕਰਨ ਵਾਲੇ। ਧਾਵਹਿ = ਦੌੜ ਕੇ ਆਉਂਦੇ ਹਨ। ਰਈਅਤਿ = ਪਰਜਾ, ਭਲੇ ਗੁਣ।

SikhNet (Spanish)Los nueve asesores u órganos sensoriales y los diez jueces o facultades sensitivas no dejan a nadie en paz,

ਡੋਰੀ ਪੂਰੀ. ਮਾਪਹਿ ਨਾਹੀ; ਬਹੁ ਬਿਸਟਾਲਾ ਲੇਹੀ ॥੨॥

ddoree pooree. maapeh naahee; bahu bisattaalaa lehee |2|

Sant Singh KhalsaThey do not measure with a full tape, and they take huge amounts in bribes. ||2||
Manmohan SinghThey measure not with a full tape and take much bribe.
Manmohan Singh (Punjabi)ਉਹ ਪੂਰੇ ਫੀਤੇ ਨਾਲ ਨਹੀਂ ਮਿਣਦੇ ਅਤੇ ਬਹੁਤੀ ਵੱਢੀ ਲੈਂਦੇ ਹਨ।
Fareedkot Teeka(ਡੋਰੀ) ਜਰੀਬ ਪੂਰੀ ਨਹੀਂ ਮਿਣਤੇ। ਮਾਪ ਕੀ ਸੰਗਲੀ ਕੋ ਜਰੀਬ ਕਹਤੇ ਹੈਂ। ਭਾਵ ਪ੍ਰਾਰਬਧ ਪਰ ਪ੍ਰਸੰਨ ਨਹੀਂ ਰਹਨੇ ਦੇਤੇ, ਬਹੁਤ ਬਿਸੈ ਰੂਪ (ਬਿਸਟਾਲਾ) ਭੇਟਾ, ਭਾਵ ਵਢੀ ਲੇਤੇ ਹੈਂ॥੨॥
Prof. Sahib Singh(ਇਹ ਜਰੀਬ-ਕਸ਼) ਜਰੀਬ ਪੂਰੀ ਨਹੀਂ ਮਾਪਦੇ, ਵਧੀਕ ਵੱਢੀ ਲੈਂਦੇ ਹਨ (ਭਾਵ ਮਨੁੱਖ ਨੂੰ ਵਿਤੋਂ ਵਧੀਕ ਵਿਸ਼ਿਆਂ ਵਿਚ ਫਸਾਉਂਦੇ ਹਨ, ਜਾਇਜ਼ ਹੱਦ ਤੋਂ ਵਧੀਕ ਕਾਮ ਆਦਿਕ ਵਿਚ ਫਸਾ ਦੇਂਦੇ ਹਨ) ॥੨॥

ਪਦ ਅਰਥ ਡੋਰੀ = ਜਰੀਬ। ਬਹੁ = ਬਹੁਤੀ। ਬਿਸਟਾਲਾ = {विष्टा} ਗੰਦ ਦੀ ਕਮਾਈ, ਵੱਢੀ। ਬਹੁ...ਲੇਹੀ = ਆਪਣੇ ਵਿਤੋਂ ਵਧੀਕ ਵਿਸ਼ਿਆਂ ਵਿਚ ਫਸਾਉਂਦੇ ਹਨ (ਇਹਨਾਂ ਗਿਆਨ-ਇੰਦ੍ਰਿਆਂ ਨੂੰ ਕਿਸੇ ਖ਼ਾਸ ਹੱਦ ਵਿਚ ਰਹਿਣ ਲਈ ਹਿਦਾਇਤ ਹੈ। ਪਰ ਇਸ ਹੱਦ ਅੰਦਰ ਰਹਿਣ ਦੇ ਥਾਂ, ਇਨਸਾਫ਼ ਦੀ ਗੱਲ ਦੇ ਥਾਂ ਉਲਟੀ ਬੇਇਨਸਾਫ਼ੀ ਕਰਦੇ ਹਨ) ॥੨॥

SikhNet (Spanish)pues no miden la granja honestamente y piden mordida. (2)

ਬਹਤਰਿ ਘਰ, ਇਕੁ ਪੁਰਖੁ ਸਮਾਇਆ; ਉਨਿ ਦੀਆ ਨਾਮੁ ਲਿਖਾਈ ॥

bahatar ghar, ik purakh samaaeaa; un deea naam likhaaee |

Sant Singh KhalsaThe One Lord is contained in the seventy-two chambers of the body, and He has written off my account.
Manmohan SinghThe one Lord contained in the seventy two chambers of the body and He has written off my account.
Manmohan Singh (Punjabi)ਇਕ ਪ੍ਰਭੂ ਸਰੀਰ ਦੀਆਂ ਬਹੱਤਰ ਕੋਠੜੀਆਂ ਅੰਦਰ ਰਮਿਆ ਹੋਇਆ ਹੈ ਅਤੇ ਉਸ ਨੇ ਮੇਰਾ ਨਾਮਾ ਚੁਕਤਾ ਕਰ ਦਿੱਤਾ ਹੈ।
Fareedkot Teekaਬਹਤਰ ਕੋਠੜੀਆਂ ਵਾਲਾ ਜੋ (ਘਰ) ਸਰੀਰੁ ਹੈ, ਇਸ ਮੇਂ ਹੀ ਇਕ ਪੁਰਖ ਸਮਾਇਆ ਹੂਆ ਹੈ। ਐਸੇ ਕਹਿ ਕਰ ਉਨ ਗੁਰੋਂ ਨੇ ਉਸ ਕਾ ਨਾਮ (ਲਿਖਾਈ) ਸਮਝਾਇ ਦੀਆ॥
Prof. Sahib Singh(ਮੈਂ ਆਪਣੇ ਗੁਰੂ ਅੱਗੇ ਪੁਕਾਰ ਕੀਤੀ ਤਾਂ) ਉਸ ਨੇ ਮੈਨੂੰ (ਉਸ ਪਰਮਾਤਮਾ ਦਾ) ਨਾਮ ਰਾਹਦਾਰੀ ਵਜੋਂ ਲਿਖ ਦਿੱਤਾ, ਜੋ ਬਹੱਤਰ-ਘਰੀ ਸਰੀਰ ਦੇ ਅੰਦਰ ਹੀ ਮੌਜੂਦ ਹੈ।

ਪਦ ਅਰਥ ਬਹਤਰਿ ਘਰ = ਬਹੱਤਰ ਕੋਠੜੀਆਂ ਵਾਲਾ ਸਰੀਰ। ਉਨਿ = ਉਸ (ਗੁਰੂ) ਨੇ। ਨਾਮੁ = ਪ੍ਰਭੂ ਦਾ ਨਾਮ। ਲਿਖਾਈ = (ਰਾਹਦਾਰੀ) ਲਿਖ ਕੇ ਦੇ ਦਿੱਤੀ ਹੈ।

SikhNet (Spanish)En el cuerpo de setenta y dos venas habita el Alma, ella pone mi nombre en el Registro de Dios,

ਧਰਮ ਰਾਇ ਕਾ ਦਫਤਰੁ ਸੋਧਿਆ; ਬਾਕੀ ਰਿਜਮ ਨ ਕਾਈ ॥੩॥

dharam raae kaa dafatar sodhiaa; baakee rijam na kaaee |3|

Sant Singh KhalsaThe records of the Righteous Judge of Dharma have been searched, and I owe absolutely nothing. ||3||
Manmohan SinghI have searched the Righteous Judge office and I owe him not even an iota.
Manmohan Singh (Punjabi)ਮੈਂ ਧਰਮ ਰਾਜੇ ਦੇ ਕਰਮ ਸਥਾਨ ਦੀ ਪੜਤਾਲ ਕਰ ਲਈ ਹੈ ਅਤੇ ਮੇਰੇ ਜ਼ਿੰਮੇ ਇਕ ਭੋਰਾ ਭਰ ਭੀ ਕਰਜ਼ਾ ਨਹੀਂ।
Fareedkot Teekaਤਬ ਉਸ ਕੇ ਜਾਨਨੇ ਸੇ ਉਪਰਾਂਤ ਜਬ ਧਰਮ ਰਾਇ ਕਾ ਦਫਤਰੁ ਸੋਧਾਂ ਤਬ ਕੋਈ ਭੀ ਬਾਕੀ (ਰਿਜਮ) ਅਤੀ ਤੁਛ ਮਾਤ੍ਰ ਨਾ ਦੇਖੀ, ਭਾਵ ਗ੍ਯਾਨੀ ਸ੍ਵਰਗ ਨਰਕ ਕਾ ਅਧਿਕਾਰੀ ਨਹੀਂ ਯਹ ਨਿਸਚੇ ਹੋਤਾ ਹੈ॥੩॥
Prof. Sahib Singh(ਸਤਿਗੁਰੂ ਦੀ ਇਸ ਮਿਹਰ ਦਾ ਸਦਕਾ ਜਦੋਂ) ਧਰਮਰਾਜ ਦੇ ਦਫ਼ਤਰ ਦੀ ਪੜਤਾਲ ਕੀਤੀ ਤਾਂ ਮੇਰੇ ਜ਼ਿੰਮੇ ਰਤਾ ਭੀ ਦੇਣਾ ਨਾਹ ਨਿਕਲਿਆ (ਭਾਵ, ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰੋਂ ਕੁਕਰਮਾਂ ਦਾ ਲੇਖਾ ਉੱਕਾ ਹੀ ਮੁੱਕ ਗਿਆ) ॥੩॥

ਪਦ ਅਰਥ ਸੋਧਿਆ = ਪੜਤਾਲ ਕੀਤੀ ਹੈ। ਬਾਕੀ = (ਮੇਰੇ ਜ਼ਿੰਮੇ) ਦੇਣ ਵਾਲੀ ਰਕਮ। ਰਿਜਮ = ਰਤਾ ਭੀ ॥੩॥

SikhNet (Spanish)así mi cuenta con el Señor de la Ley es cerrada y no me queda nada por pagar.(3)

ਸੰਤਾ ਕਉ. ਮਤਿ ਕੋਈ ਨਿੰਦਹੁ; ਸੰਤ ਰਾਮੁ ਹੈ ਏਕੋੁ ॥

santaa kau. mat koee nindahu; sant raam hai ekuo |

Sant Singh KhalsaLet no one slander the Saints, because the Saints and the Lord are as one.
Manmohan SinghLet no one slander the saints. The Lord and the saint are one.
Manmohan Singh (Punjabi)ਕੋਈ ਜਣਾ ਸਾਧੂਆਂ ਦੀ ਬਦਖੋਈ ਨਾਂ ਕਰੇ। ਸਾਹਿਬ ਅਤੇ ਸਾਧੂ ਇਕੋ ਹੀ ਹਨ।
Fareedkot Teekaਜਿਨੋਂ ਦ੍ਵਾਰੇ ਐਸਾ ਲਾਭ ਹੋਤਾ ਹੈ, ਤਿਨ ਸੰਤੋਂ ਕੋ ਮਤ ਕੋਈ ਨਿੰਦੋ, ਸੰਤ ਔ ਰਾਮੁ ਏਕੁ ਰੂਪ ਹੀ ਹੈਂ॥
Prof. Sahib Singh(ਸੋ, ਹੇ ਭਾਈ! ਇਹ ਬਰਕਤਿ ਸੰਤ ਜਨਾਂ ਦੀ ਸੰਗਤ ਦੀ ਹੈ) ਤੁਸੀ ਕੋਈ ਧਿਰ ਸੰਤਾਂ ਦੀ ਕਦੇ ਨਿੰਦਿਆ ਨਾਹ ਕਰਿਓ, ਸੰਤ ਤੇ ਪਰਮਾਤਮਾ ਇੱਕ-ਰੂਪ ਹਨ।

ਪਦ ਅਰਥ ਏਕ = (ਨੋਟ: ਅੱਖਰ 'ਕ' ਦੇ ਨਾਲ (ੋ) ਅਤੇ (ੁ) ਦੋਵੇਂ ਲਗਾਂ ਹਨ। ਅਸਲੀ ਲਫ਼ਜ਼ 'ਏਕੁ' ਹੈ, ਇੱਥੇ ਪੜ੍ਹਨਾ ਹੈ 'ਏਕੋ')।

SikhNet (Spanish)Oh hombres, no calumnien a los Santos, pues el Señor y los Santos son Uno.

ਕਹੁ ਕਬੀਰ. ਮੈ ਸੋ ਗੁਰੁ ਪਾਇਆ; ਜਾ ਕਾ ਨਾਉ ਬਿਬੇਕੋੁ ॥੪॥੫॥

kahu kabeer. mai so gur paaeaa; jaa kaa naau bibekuo |4|5|

Sant Singh KhalsaSays Kabeer, I have found that Guru, whose Name is Clear Understanding. ||4||5||
Manmohan SinghSays Kabir, I have obtained that Guru, whose Name is True gnosis.
Manmohan Singh (Punjabi)ਮੈਂ ਉਹ ਗੁਰੂ ਪਰਾਪਤ ਕੀਤਾ ਹੈ, ਜਿਸ ਦਾ ਨਾਮ ਸੱਚਾ ਗਿਆਨ ਹੈ।
Fareedkot Teekaਕਬੀਰ ਜੀ ਕਹਤੇ ਹੈਂ: ਹਮਨੇ ਸੰਤਾਂ ਦ੍ਵਾਰੇ (ਸੋ ਗੁਰੁ) ਬਡਾ ਪਰਮੇਸਰ ਪਾਯਾ ਹੈ ਜਾਂਕਾ ਨਾਮੁ ਜਪਨੇ ਤੇ (ਬਿਬੇਕ) ਜੋ ਦੋ ਜੀਵ ਈਸਰ ਵਾ ਜੋ ਗੁਰੂ ਵਡਾ ਸਾਧਨ ਹੈ, ਸੋ ਮੈਂਨੇ ਪਾਇਆ ਹੈ। ਸੋ ਕੌਨ ਹੈ? ਜਿਸ ਕਾ ਨਾਮੁ ਬਬੇਕ ਹੈ, ਭਾਵ ਦੈਵੀ ਸੰਪਤੀ ਵਿਖੇ ਮੁਖ ਸਾਧਨ ਬਬੇਕੁ ਹੈ, ਇਨਤੇ ਏਕ ਕਰ ਦੇਤਾ ਹੈ, ਜੋ ਪਾਯਾ ਹੈ॥੪॥੫॥☬ਪਰਮੇਸਰ ਆਗੇ ਬੇਨਤੀ ਕਰਤੇ ਗ੍ਯਾਨੀਓਂ ਕੀ ਮਹਿਮਾ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ- ਮੈਨੂੰ ਭੀ ਉਹੀ ਗੁਰੂ-ਸੰਤ ਹੀ ਮਿਲਿਆ ਹੈ ਜੋ ਪੂਰਨ ਗਿਆਨਵਾਨ ਹੈ ॥੪॥੫॥

ਪਦ ਅਰਥ ਬਿਬੇਕ = ਬਿਬੇਕ-ਰੂਪ, ਪੂਰਨ ਬਿਬੇਕ ਵਾਲਾ, ਪੂਰਨ ਗਿਆਨਵਾਨ ॥੪॥੫॥

* ਸ਼ਬਦ ਦਾ ਭਾਵ: ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਸਿਮਰਨ ਕਰੋ, ਵਿਕਾਰ ਆਪਣਾ ਜ਼ੋਰ ਨਹੀਂ ਪਾ ਸਕਣਗੇ।

SikhNet (Spanish)Dice Kabir, he encontrado al Guru, Cuyo Nombre es la Sabiduría.(4-5)
Answers quote the Granth verbatim with Ang citations. AI commentary is not Gurbani and not a religious ruling.