ੴ

ਸਿੱਖਬਾਣੀ · SikhBani

ਬੁਧਿ ਪ੍ਰਗਾਸ ਭਈ ਮਤਿ ਪੂਰੀ ॥

budh pragaas bhee mat pooree
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 377 · 11 lines
Translations

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru's.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਬੁਧਿ ਪ੍ਰਗਾਸ ਭਈ ਮਤਿ ਪੂਰੀ ॥

budh pragaas bhee mat pooree |

Sant Singh KhalsaMy intellect has been enlightened, and my understanding is perfect.
Manmohan SinghMy intellect is illuminated by Guru's instruction and has become perfect.
Manmohan Singh (Punjabi)ਗੁਰਾਂ ਦੀ ਪੂਰਨ ਸਿੱਖਮੱਤ ਦੁਆਰਾ ਮੇਰੀ ਅਕਲ ਰੌਸ਼ਨ ਹੋ ਗਈ ਹੈ।
Fareedkot Teekaਜਬ ਸਤਿਗੁਰੋਂ ਸੇ ਮਿਲ ਕਰ ਪੂਰੀ, ਭਾਵ ਯਥਾਰਥ ਮਤਿ ਮਿਲੀ ਤਬ ਬੁਧਿ ਪ੍ਰਕਾਸ ਵਾਲੀ ਹੋਤੀ ਭਈ॥
Prof. Sahib Singh(ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੇਰੀ) ਬੁੱਧੀ ਵਿਚ (ਆਤਮਕ ਜੀਵਨ ਦਾ) ਚਾਨਣ ਹੋ ਗਿਆ ਹੈ ਮੇਰੀ ਅਕਲ ਉਕਾਈ-ਹੀਣ ਹੋ ਗਈ ਹੈ,

ਪਦ ਅਰਥ ਪ੍ਰਗਾਸ = (ਆਤਮਕ ਜੀਵਨ ਦਾ) ਚਾਨਣ। ਪੂਰੀ = ਉਕਾਈਹੀਣ।

SikhNet (Spanish)Despierto está mi intelecto y perfecto es mi entendimiento ahora;

ਤਾ ਤੇ ਬਿਨਸੀ; ਦੁਰਮਤਿ ਦੂਰੀ ॥੧॥

taa te binasee; duramat dooree |1|

Sant Singh KhalsaThus my evil-mindedness, which kept me far from Him, has been removed. ||1||
Manmohan SinghTherewith is removed my evil -intellect which kept me away from my master.
Manmohan Singh (Punjabi)ਉਸ ਦੁਆਰਾ ਮੇਰੀ ਮੰਦੀ-ਅਕਲ ਨਾਸ ਹੋ ਗਈ ਹੈ, ਜੋ ਮੈਨੂੰ ਮੇਰੇ ਮਾਲਕ ਪਾਸੋਂ ਦੁਰੇਡੇ ਰੱਖਦੀ ਸੀ।
Fareedkot Teekaਤਿਸੀ ਤੇ (ਦੂਰੀ) ਹਰੀ ਸੇ ਦੂਰਿ ਕਰਨੇ ਵਾਲੀ ਖੋਟੀ ਸਿਖ੍ਯਾ ਵਾ ਬੁਧੀ ਨਾਸ ਹੋ ਗਈ; ਭਾਵ ਯਹ ਕਿ ਪਹਲੇ ਅਕਾਲ ਪੁਰਖ ਕੋ ਦੂਰ ਜਾਨਤਾ ਥਾ ਅਬ ਘਟ ਘਟ ਬਾਸੀ ਅਪਨੇ ਮੇਂ ਰਮਾ ਹੂਆ ਜਾਨਨੇ ਲਗਾ ਹੂੰ॥੧॥
Prof. Sahib Singhਇਸ ਦੀ ਸਹਾਇਤਾ ਨਾਲ ਮੇਰੀ ਭੈੜੀ ਮਤਿ ਦਾ ਨਾਸ ਹੋ ਗਿਆ ਹੈ, ਮੇਰੀ ਪਰਮਾਤਮਾ ਨਾਲੋਂ ਵਿੱਥ ਮਿਟ ਗਈ ਹੈ ॥੧॥

ਪਦ ਅਰਥ ਤਾ ਤੇ = ਉਸ ਤੋਂ, ਉਸ ਦੀ ਸਹਾਇਤਾ ਨਾਲ। ਦੂਰੀ = ਵਿੱਥ ॥੧॥

SikhNet (Spanish)así mi naturaleza falsa ha sido removida y también la distancia entre Él y yo. (1)

ਐਸੀ ਗੁਰਮਤਿ ਪਾਈਅਲੇ ॥

aisee guramat paaeeale |

Sant Singh KhalsaSuch are the Teachings which I have received from the Guru;
Manmohan SinghI have obtained such an understanding through the Guru that,
Manmohan Singh (Punjabi)ਗੁਰਾਂ ਦੇ ਜ਼ਰੀਏ ਮੈਨੂੰ ਐਹੋ ਜਿਹੀ ਸਮਝ ਪ੍ਰਾਪਤ ਹੋਈ ਹੈ ਕਿ,
Fareedkot Teekaਸਤਗੁਰੋਂ ਸੇ ਮੈਨੇ ਐਸੀ ਗੁਰਮਤਿ ਪਾਈ ਹੈ॥
Prof. Sahib Singhਮੈਂ ਗੁਰੂ ਪਾਸੋਂ ਅਜੇਹੀ ਮਤਿ ਪ੍ਰਾਪਤ ਕਰ ਲਈ ਹੈ,

ਪਦ ਅਰਥ ਪਾਈਅਲੇ = ਮੈਂ ਪ੍ਰਾਪਤ ਕੀਤੀ ਹੈ।

SikhNet (Spanish)He obtenido tal Sabiduría del Guru,

ਬੂਡਤ ਘੋਰ ਅੰਧ ਕੂਪ ਮਹਿ; ਨਿਕਸਿਓ ਮੇਰੇ ਭਾਈ ਰੇ ॥੧॥ ਰਹਾਉ ॥

booddat ghor andh koop meh; nikasio mere bhaaee re |1| rahaau |

Sant Singh Khalsawhile I was drowning in the pitch black well, I was saved, O my Siblings of Destiny. ||1||Pause||
Manmohan SinghI have escaped whilst I was drowning in the pitch dark well, O my brother. Pause.
Manmohan Singh (Punjabi)ਮੈਂ ਪਰਮ ਅੰਨ੍ਹੇ ਖੂਹ ਵਿੱਚ ਡੁੱਬਦਾ ਹੋਇਆ ਬਚ ਨਿਕਲਿਆਂ ਹਾਂ, ਹੇ ਮੇਰੇ ਵੀਰ! ਠਹਿਰਾਉ।
Fareedkot Teekaਹੇ ਭਾਈ! ਸੰਸਾਰ ਅੰਧ ਘੋਰ ਕੂਪ ਮੇਂ ਬੂਡਤਾ ਹੂਆ ਮੈਂ ਨਿਕਸਿਆ ਹੂੰ॥੧॥ ਰਹਾਉ ॥
Prof. Sahib Singhਜਿਸ ਦੀ ਸਹਾਇਤਾ ਨਾਲ ਹੇ ਮੇਰੇ ਵੀਰ! ਮੈਂ ਮਾਇਆ ਦੇ ਘੁੱਪ ਹਨੇਰੇ ਖੂਹ ਵਿਚੋਂ ਡੁਬਦਾ ਡੁਬਦਾ ਬਚ ਨਿਕਲਿਆ ਹਾਂ ॥੧॥ ਰਹਾਉ ॥

ਪਦ ਅਰਥ ਬੂਡਤ = ਡੁੱਬਦਾ। ਘੋਰ ਅੰਧ = ਘੁੱਪ ਹਨੇਰਾ। ਕੂਪ = ਖੂਹ ॥੧॥ ਰਹਾਉ ॥

SikhNet (Spanish)que de estar ahogándome en un pozo oscuro, he sido sacado a la luz. (1‑Pausa)

ਮਹਾ ਅਗਾਹ; ਅਗਨਿ ਕਾ ਸਾਗਰੁ ॥

mahaa agaah; agan kaa saagar |

Sant Singh KhalsaThe Guru is the boat to cross over the totally unfathomable ocean of fire;
Manmohan SinghTo cross the highly unfathomable ocean of fire,
Manmohan Singh (Punjabi)ਅੱਗ ਦੇ ਪਰਮ ਅਥਾਹ ਸਮੁੰਦਰ ਤੋਂ,
Fareedkot Teekaਅਤ੍ਯੰਤ (ਅਗਾਹ) ਅਥਾਹ ਜੋ ਕਾਮ ਕ੍ਰੋਧ ਲੋਭ ਮੋਹ ਅਗਨਿ ਕਾ ਸਮੁੰਦ੍ਰ ਸੰਸਾਰ ਹੈ॥
Prof. Sahib Singh(ਹੇ ਭਾਈ! ਇਹ ਸੰਸਾਰ ਤ੍ਰਿਸ਼ਨਾ ਦੀ) ਅੱਗ ਦਾ ਇਕ ਬੜਾ ਅਥਾਹ ਸਮੁੰਦਰ ਹੈ,

ਪਦ ਅਰਥ ਅਗਾਹ = ਜਿਸ ਦੀ ਡੂੰਘਾਈ ਨਾਹ ਲੱਭ ਸਕੇ, ਜੋ ਗਾਹਿਆ ਨਾਹ ਜਾ ਸਕੇ। ਸਾਗਰੁ = ਸਮੁੰਦਰ।

SikhNet (Spanish)El mar de fuego es imposible de pasar por medios propios;

ਗੁਰੁ ਬੋਹਿਥੁ; ਤਾਰੇ ਰਤਨਾਗਰੁ ॥੨॥

gur bohith; taare ratanaagar |2|

Sant Singh KhalsaHe is treasure of jewels. ||2||
Manmohan SinghThe Guru is the ship with the mine of gems.
Manmohan Singh (Punjabi)ਪਾਰ ਹੋਣ ਲਈ ਜਵੇਹਰ ਦੀ ਖਾਣ ਗੁਰੂ ਜੀ ਇਕ ਜਹਾਜ਼ ਹਨ।
Fareedkot Teekaਗੁਰ ਜੋ ਰਤਨਾਗਰ ਹੈਂ ਅਰਥਾਤ ਜੋ ਬੈਰਾਗਾਦਿ ਗੁਣੋਂ ਕੀ ਖਾਨਿ ਹੈਂ, ਤਿਨੋਂ ਨੇ (ਬੋਹਿਥੁ) ਜਹਾਜ ਰੂਪ ਹੋ ਕਰ ਕੇ ਤਾਰ ਲਿਆ ਹੂੰ॥੨॥
Prof. Sahib Singhਰਤਨਾਂ ਦੀ ਖਾਣ ਗੁਰੂ (ਮਾਨੋ) ਜਹਾਜ਼ ਹੈ ਜੋ (ਇਸ ਸਮੁੰਦਰ ਵਿਚੋਂ) ਪਾਰ ਲੰਘਾ ਲੈਂਦਾ ਹੈ ॥੨॥

ਪਦ ਅਰਥ ਬੋਹਿਥੁ = ਜਹਾਜ਼। ਰਤਨਾਗਰੁ = ਰਤਨਾਕਰ, ਰਤਨ-ਆਕਰ, ਰਤਨਾਂ ਦੀ ਖਾਣ ॥੨॥

SikhNet (Spanish)el Guru, el Tesoro del Bien, es la Barca que nos puede llevar a través. (2)

ਦੁਤਰ ਅੰਧ ਬਿਖਮ; ਇਹ ਮਾਇਆ ॥

dutar andh bikham; ih maaeaa |

Sant Singh KhalsaThis ocean of Maya is dark and treacherous.
Manmohan Singhdark and arduous is this mammon ocean.
Manmohan Singh (Punjabi)ਅੰਨ੍ਹਾ ਅਤੇ ਔਖਾ ਹੈ ਇਸ ਧਨ ਦੌਲਤ ਦਾ ਸਮੁੰਦਰ।
Fareedkot Teeka(ਦੁਤਰ) ਜਿਸ ਕਾ ਤਰਨਾ ਕਠਨ ਹੈ, ਜਿਸ ਕਾ ਕਿਨਾਰਾ (ਬਿਖਮ) ਸਮ ਨਹੀਂ, ਐਸੀ ਯਹਿ ਮਾਯਾ ਨਦੀ ਹੈ॥
Prof. Sahib Singhਇਹ ਮਾਇਆ (ਮਾਨੋ, ਇਕ ਸਮੁੰਦਰ ਹੈ ਜਿਸ ਵਿਚੋਂ) ਪਾਰ ਲੰਘਣਾ ਔਖਾ ਹੈ ਜਿਸ ਵਿਚ ਘੁੱਪ ਹਨੇਰਾ ਹੀ ਹਨੇਰਾ ਹੈ

ਪਦ ਅਰਥ ਦੁਤਰ = ਦੁੱਤਰ, {दुस्तर} ਜਿਸ ਤੋਂ ਪਾਰ ਲੰਘਣਾ ਔਖਾ ਹੈ। ਬਿਖਮ = ਔਖਾ।

SikhNet (Spanish)Difícil de cruzar y traicionero es el sendero ciego de Maya;

ਗੁਰਿ ਪੂਰੈ; ਪਰਗਟੁ ਮਾਰਗੁ ਦਿਖਾਇਆ ॥੩॥

gur poorai; paragatt maarag dikhaaeaa |3|

Sant Singh KhalsaThe Perfect Guru has revealed the way to cross over it. ||3||
Manmohan SinghTo cross it, the perfect Guru, has clearly shown the way.
Manmohan Singh (Punjabi)ਇਸ ਨੂੰ ਪਾਰ ਕਰਨ ਲਈ ਪੂਰਨ ਗੁਰਾਂ ਨੇ ਰਸਤਾ ਪਰਤੱਖ ਤੌਰ ਤੇ ਵਿਖਾਲ ਦਿੱਤਾ ਹੈ।
Fareedkot Teekaਗੁਰੂ ਪੂਰੇ ਨੇ ਇਸ ਨਦੀ ਮੇਂ ਭੀ ਅਪਨੀ ਕ੍ਰਿਪਾ ਕਰ ਕੇ ਪ੍ਰਗਟ ਰਸਤਾ ਦਿਖਾਇ ਦੀਆ ਹੈ॥੩॥
Prof. Sahib Singh(ਹੇ ਵੀਰ! ਇਸ ਵਿਚੋਂ ਪਾਰ ਲੰਘਣ ਲਈ) ਪੂਰੇ ਗੁਰੂ ਨੇ ਮੈਨੂੰ ਸਾਫ਼ ਰਸਤਾ ਵਿਖਾ ਦਿੱਤਾ ਹੈ ॥੩॥

ਪਦ ਅਰਥ ਗੁਰਿ = ਗੁਰੂ ਨੇ। ਮਾਰਗੁ = ਰਸਤਾ। ਪਰਗਟੁ = ਸਾਫ਼ ॥੩॥

SikhNet (Spanish)pero el Perfecto Guru demuestra con toda claridad el Sendero Infalible. (3)

ਜਾਪ ਤਾਪ; ਕਛੁ ਉਕਤਿ ਨ ਮੋਰੀ ॥

jaap taap; kachh ukat na moree |

Sant Singh KhalsaI do not have the ability to chant or practice intense meditation.
Manmohan SinghTo my credit, I have no worship, penance and argument.
Manmohan Singh (Punjabi)ਮੇਰੇ ਹੱਕ ਵਿੱਚ ਕੋਈ ਪੂਜਾ, ਤਪੱਸਿਆ ਅਤੇ ਦਲੀਲ ਨਹੀਂ।
Fareedkot Teekaਨ ਮੇਰੇ ਜਾਪ ਹੈ, ਨ ਤਪ ਹੈ, ਨ ਮੇਰੇ ਕਛੁ ਉਕਤ ਬਾਣੀ ਹੈ, ਸਭ ਆਪ ਹੀ ਕੀ ਕ੍ਰਿਪਾ ਹੈ
Prof. Sahib Singhਮੇਰੇ ਪਾਸ ਕੋਈ ਜਪ ਨਹੀਂ ਕੋਈ ਤਪ ਨਹੀਂ ਕੋਈ ਸਿਆਣਪ ਨਹੀਂ,

ਪਦ ਅਰਥ ਉਕਤਿ = ਦਲੀਲ। ਮੋਰੀ = ਮੇਰੀ, ਮੇਰੇ ਪਾਸ।

SikhNet (Spanish)No tengo poder, oh Señor, para Contemplarte o practicar ningún tipo de austeridad.

ਗੁਰ ਨਾਨਕ; ਸਰਣਾਗਤਿ ਤੋਰੀ ॥੪॥੨੬॥

gur naanak; saranaagat toree |4|26|

Sant Singh KhalsaGuru Nanak seeks Your Sanctuary. ||4||26||
Manmohan SinghO Guru Nanak, I seek but thy protection.
Manmohan Singh (Punjabi)ਹੇ ਗੁਰੂ ਨਾਨਕ! ਮੈਂ ਕੇਵਲ ਤੇਰੀ ਪਨਾਹ ਲੋੜਦਾ ਹਾਂ।
Fareedkot Teekaਸ੍ਰੀ ਗੁਰੂ ਅਰਜਨ ਦੇਵ ਜੀ ਕਹਤੇ ਹੈਂ: ਸਤਗੁਰੋਂ ਕੇ ਸਮੀਪ ਯਿਹ ਕਹਤਾ ਹੂੰ ਕੇ ਹੇ ਸਤਗੁਰ ਨਾਨਕ ਦੇਵ ਕੇਵਲ ਤੇਰੀ ਸਰਣਾਗਤਿ ਕਾ ਮੁਝੇ ਬਲ ਹੈ॥੪॥੨੬॥☬ਨਾਮ ਰਸ ਕੀ ਅਧਿਕਤਾ ਦਿਖਾਵਤੇ ਹੈਂ:
Prof. Sahib Singhਹੇ ਨਾਨਕ! (ਆਖ-) ਹੇ ਗੁਰੂ! ਮੈਂ ਤਾਂ ਤੇਰੀ ਹੀ ਸਰਨ ਆਇਆ ਹਾਂ (ਮੈਨੂੰ ਇਸ ਘੁੱਪ ਹਨੇਰੇ ਖੂਹ ਵਿਚੋਂ ਕੱਢ ਲੈ) ॥੪॥੨੬॥

ਪਦ ਅਰਥ ਗੁਰ = ਹੇ ਗੁਰੂ! ॥੪॥੨੬॥

SikhNet (Spanish)Dice Nanak, oh mi Guru, sólo busco Tu Refugio. (4‑26)
Answers quote the Granth verbatim with Ang citations. AI commentary is not Gurbani and not a religious ruling.